• Poems

    ਮੋਹਰ ਗੁਰੂ ਦੀ ਕੇਸ

    ਰੱਖ ਸੰਭਾਲ਼ ਕੇ ਕੇਸ ਵੇ ਸਿੱਖਾਮੋਹਰ ਗੁਰੂ ਦੀ ਕੇਸ ਵੇ ਸਿੱਖਾ। ਨਿਸ਼ਾਨੀ ਧਰਮੀ ਦੀ ਹੈ ਸੀ ਕੇਸਪੜ੍ਹ ਇਤਿਹਾਸ ਕਈ ਮਿਲਣਗੇ ਕੇਸ। ਗੁਰਾਂ ਨੇ ਇਸ ਦੀ ਕਦਰ ਹੈ ਜਾਣੀਤਾਂ ਹੀ ਮੋਹਰ ਇਸ ਆਖ ਵਿਖਾਣੀ। ਸਿੱਖਾ ਦੇਖੀਂ ਭੁੱਲ ਨਾ ਜਾਈਂਕੇਸਾਂ ਦੀ ਨਾ ਕਦਰ ਗਵਾਈਂ। ਭਾਈ ਨੰਦ ਲਾਲ ਇਸ ਹੀਰੇ ਦੱਸਿਆਤਾਂ ਹੀ ਗੁਰਾਂ ਦੇ ਮਨ ਉਹ ਵੱਸਿਆ। ਪੀਰ ਬੁੱਧੂ ਸ਼ਾਹ ਤੋਂ ਪੁੱਛ ਕੇ ਵੇਖਪੁੱਤ ਚਾਰ ਵਾਰ ਕੇ ਲਏ ਸੀ ਕੇਸ। ਤਾਰੂ ਸਿੰਘ ਇਹਦੀ ਕਦਰ ਪਛਾਣੀਖੋਪੜ ਲੁਹਾਇਆ ਪੜ੍ਹ ਕੇ ਬਾਣੀ। ਸਾਂਭਣ ਲਈ ਜੇ ਗੁਰ ਦਿੱਤਾ ਕੰਘਾ ਫਿਰ ਕੇਸ ਕੱਟਣ ਦਾ ਲਏਂ ਕਿਉਂ ਪੰਗਾ। ਕੰਘਾ ਕਰਕੇ ਦਸਤਾਰ ਸਜਾ ਲੈਗੁਰੂ ਦੀ ਲਾਡਲੀ ਫ਼ੌਜ ਕਹਾ ਲੈ। ਭੇਡ ਚਾਲ ਵਿੱਚ ਨਾ ਪਈ ਤੂੰ ਸਿੱਖਾਕੇਸਾਂ ਵਿੱਚ ਅੰਮ੍ਰਿਤ ਦਈਂ ਤੂੰ…

  • Poems

    ਓਇ ਪੰਥ ਦਰਦੀਓ ਅਤੇ ਰਹਿਨਮਾਓ

    ਓਇ ਪੰਥ ਦਰਦੀਓ ਅਤੇ ਰਹਿਨਮਾਓ, ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ। ਗੁਰੂ ਪੰਥੀਆਂ ਨੂੰ ਕੋਈ ਰਾਹ ਦਿਖਾਓ, ਗੁਰੂ ਦੋਖੀਆਂ ਨੂੰ ਰਸਤਿਓਂ ਦੂਰ ਭਜਾਓ। ਗੁਰੂ ਨਾਨਕ ਨੇ ਸਿੱਧਾਂ ਨਾਲ ਤਕਰਾਰ ਬਣਾਇਆ, ਗੁਰਬਾਣੀ ਚ ਜਿਸਦਾ ਜ਼ਿਕਰ ਹੈ ਆਇਆ। ਸਿੱਧਾਂ ਗੁਰੂ ਜੀ ਨੂੰ ਸੀ ਸਵਾਲ ਉਠਾਇਆ, ਤੇਰਾ ਕਵਣ ਹੈ ਗੁਰੂ ਜਿਸ ਨੂੰ ਤੂੰ ਚਾਹਿਆ। ਗੁਰੂ ਨਾਨਕ ਜੀ ਅੱਗੋਂ ਸੀ ਖ਼ੂਬ ਫ਼ਰਮਾਇਆ, ਅਸਾਂ ਸ਼ਬਦ ਨੂੰ ਗੁਰੂ, ਸੁਰਤ ਚੇਲਾ ਬਣਾਇਆ। ਗੁਰੂ ਅਰਜਨ ਸ਼ਬਦ ਨੂੰ ਸੁਰਤ ਚ ਟਿਕਾਇਆ,ਉਧਰ ਭੜਭੂੰਜੇ ਨੇ ਤਵੀ ਨੂੰ ਖ਼ੂਬ ਸੀ ਤਪਾਇਆ। ਗੁਰਾਂ ਚੌਂਕੜਾ ਤਵੀ ਦੇ ਉੱਪਰ ਜਾ ਲਾਇਆ, ਜਹਾਂਗੀਰ ਦਾ ਜਿਸ ਨੇ ਸੀ ਅੰਦਰ ਹਿਲਾਇਆ। ਤਾਹੀਂਓ ਜਹਾਂਗੀਰ ਨੇ ਛੇਵੇਂ ਗੁਰਾਂ ਨਾਲ ਸੰਧੀ ਬਣਾਈ, ਨਕੇਲ ਚੰਦੂ ਦੀ ਨੱਕ ਪਾ ਗੁਰਾਂ ਤਾਈਂ ਪਕੜਾਈ।…

  • Poems

    ਨਵਾਂ ਸਾਲ (2024)

    ਨਵਾਂ ਸਾਲ ਹੈ ਆਇਆ, ਆਉ ਖੁਸ਼ੀਆਂ ਨਾਲ ਮਨਾਈਏ। ਫੇਸ ਬੁੱਕ ਦੇ ਉੱਤੇ ਯਾਰੋ, ਤਰਥੱਲੀ ਸਭ ਮਚਾਈਏ। ਬੀਤੇ ਸਾਲ ਵਿੱਚ ਸੋਚੋ ਯਾਰੋ, ਕੀਤੀਆਂ ਕੀ ਕਮਾਈਆਂ?ਕਿਥੇ ਬੋਲਿਆ ਸੱਚ ਹੈ ਯਾਰੋ, ਕੀਤੀਆਂ ਕਿੱਥੇ ਚਤੁਰਾਈਆਂ? ਕਿਸੇ ਦਾ ਭਲਾ ਕਮਾਇਆ ਹੈ,ਜਾਂ ਲੁੱਟ ਕੇ ਹੀ ਹੈ ਫਿਰ ਖਾਇਆ?ਹਿਸਾਬ ਜਰਾਂ ਹੁਣ ਬੈਠ ਕੇ ਲਾਈਏ, ਕੀ ਖੱਟਿਆ ਕੀ ਕਮਾਇਆ? ਬੰਦਾ ਤੈਨੂੰ ਜਿਸ ਬਣਾਇਆ, ਕੀ ਚਿੱਤ ਵਿੱਚ ਉਸ ਵਸਾਇਐ?ਸੋਚ ਹਾਂ ਭਲਾ ਲੋਕਾਈ ਖਾਤਰ, ਕੀ, ਤੂੰ ਫਰਜ਼ ਨਿਭਾਇਐ? ਛੱਡੋ ਪਿਛਲੀਆਂ ਬਾਤਾਂ ਯਾਰੋ, ਅੱਗੋਂ ਵਾਹਦਾ ਇਹ ਨਿਭਾਈਏ। ਗੁਰਬਾਣੀ ਇਸੁ ਜਗ ਮਹਿ ਚਾਨਣੁ, ਇਸ ਦੇ ਤਾਈਂ ਅਪਣਾਈਏ। ਹੱਥੀਂ ਕਿਰਤ ਕਮਾਈ ਕਰਕੇ ਕੇ, ਵੰਡ ਕੇ ਆਪਾਂ ਖਾਈਏ। ਰੱਬੀ ਹੁਕਮ ਕਮਾ ਕੇ ਆਪਾਂ, ਸਚਿਆਰ ਸਭੇ ਬਣ ਜਾਈਏ। ਨਵਾਂ ਸਾਲ ਹੈ ਆਇਆ ਆਉ ਖੁਸ਼ੀਆਂ ਨਾਲ…

  • Poems

    ਰਿਸ਼ਤੇ ਅਪਨਾਈਏ

    ਦੋ ਅੱਖਰ ਸਭ ਰਿਸ਼ਤੇ ਖਾਹ ਗਏਜਦ ਤੋਂ ਅੰਟੀ ਅੰਕਲ ਆ ਗਏ। ਮਾਤਾ ਤੋਂ ਫਿਰ ਬਣ ਗਿਆ ਮੰਮਾਪਿਤਾ ਤੋਂ ਬਣਿਆ ਡੈਡ ਨਿਕੰਮਾ। ਭੂਆ ਜੇ ਨਾ ਨਜ਼ਰੀਂ ਆਏਫੁੱਫੜ ਕਿੱਥੋਂ ਭਾਲਣ ਜਾਏ। ਤਾਇਆ ਚਾਚਾ ਰਹਿਆ ਨਾ ਭਾਈਤਾਈ ਚਾਚੀ ਫਿਰ ਕਿੱਥੇ ਆਈ। ਅੰਟੀ ਮਾਮੀ ਮਾਸੀ ਬਣ ਗਏ ਮਾਮਾ ਮਾਸੜ ਅੰਕਲ ਖਾ ਗਏ। ਭੈਣ ਵੀ ਦੀਦੀ ਬਣ ਗਈ ਅੱਜਭਾਈਆ ਕਿੱਥੋਂ ਲਭ ਲਓ ਅੱਜ? ਦਾਦੀ ਬਣ ਗਈ ਵੱਡੀ ਮੰਮੀਦਾਦੇ ਦੀ ਫਿਰ ਦਾਲ ਨਾ ਜੰਮੀ। ਸਿੱਧੇ ਰਸਤੇ ਮੁੜ ਕੇ ਆਈਏਖੁਸ਼ੀ ਗੁਰੂ ਦੀ ਤਾਂ ਹੀ ਪਾਈਏ। ਗੁਰਬਾਣੀ ਲੜ ਜੇ ਬੱਚੇ ਲਾਉਣੇਸਭ ਰਿਸ਼ਤੇ ਫਿਰ ਪੈਣੇ ਸਮਝਾਉਣੇ। ਦੇਖੋ ਇਸ ਵਿੱਚ ਢਿੱਲ ਨਾ ਲਾਈਏਅਕਲ ਟਿਕਣੇ ਆਪਣੀ ਲਿਆਈਏ। ਮੁਲਤਾਨੀ ਆਪਾਂ ਧੋਖਾ ਖਾ ਗਏਦੋ ਅੱਖਰ ਸਭ ਰਿਸ਼ਤੇ ਖਾ ਗਏ। ਅੰਟੀ ਅੰਕਲ ਆਉ ਭਜਾਈਏਰਿਸ਼ਤੇ…

  • Poems

    ਵਾਹ ਵਾਹ ਗੋਬਿੰਦ ਸਿੰਘ

    ਵਾਹ ਵਾਹ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ, ਕਿਆ ਤੇਰਾ ਜੇਰਾ। ਪੁੱਤ ਸ਼ਹੀਦ ਕਰਾ ਕੇ, ਕਹਿੰਦਾ ਸ਼ੁਕਰ ਹੈ ਤੇਰਾ। ਕਿਹਾ ਦੂਜੀ ਕਿਸ਼ਤ ਉਤਾਰ ਤੀ, ਜੋ ਕਰਜ਼ ਸੀ ਤੇਰਾ। ਰੱਖ ਟਿੰਡ ਸਿਰ੍ਹਾਣੇ ਸੌ ਗਿਆ, ਕਿਹਾ ਸ਼ੁਕਰ ਹੈ ਤੇਰਾ। ਮਾਹੀਆ ਕਹਿੰਦਾ ਗੁਰੂ ਜੀ, ਪ੍ਰਵਾਰ ਨਹੀਂ ਬਚਿਆ ਤੇਰਾ। ਗੁਰਾਂ ਕਿਹਾ! ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ। ਸਹਿਜੇ ਤੁਸਾਂ ਨੇ ਆਖਿਆ, ਰਾਜ ਗਿਆ ਮੁਗਲਾ ਤੇਰਾ। ਤੁਸਾਂ ਉਖਾੜ ਦਿੱਤੀ ਜੜ੍ਹ ਮੁਗਲ ਦੀ, ਇਹ ਤੇਰਾ ਜੇਰਾ। ਤੂੰ ਮੱਲੜ ਸੋਢੀ ਪਹੁੰਚਿਆ, ਆਇਆ ਖਾਲਸਾ ਤੇਰਾ। ਉਹ ਲਿਖ ਬੇਦਾਵਾ ਚੱਲਿਆ, ਜੰਗ ਲਾਇਆ ਡੇਰਾ। ਜੋ ਜਾਨ ਬਚਾ ਸੀ ਚੱਲਿਆ, ਮੌਤ ਪਾਇਆ ਘੇਰਾ। ਭਾਗੋ ਜਦ ਸੀ ਵੰਗਾਰਿਆ, ਮੁੜਿਆ ਖਾਲਸਾ ਤੇਰਾ। ਬੇਦਾਵਾ ਤੈਥੋਂ ਪੜਵਾ ਗਿਆ, ਇਹ ਖਾਲਸਾ ਤੇਰਾ। ਵਾਹ ਵਾਹ ਗੋਬਿੰਦ…

  • History

    ਭਗਤ ਨਾਮਦੇਵ ਜੀ

    ਭਗਤ ਨਾਮਦੇਵ ਜੀ ਦਾ ਜਨਮ ਪਿੰਡ ਨਰਸੀ ਬਾਮਨੀ, ਜ਼ਿਲ੍ਹਾ ਸਤਾਰਾ (ਮਹਾਰਾਸਟਰ) ਵਿਖੇ ਪਿਤਾ ਦਾਮਾਸੇਟੀ ਤੇ ਮਾਤਾ ਗੋਨਾ ਬਾਈ ਜੀ ਦੇ ਉਦਰ ਤੋਂ 25 ਨਵੰਬਰ 1270 ’ਚ ਹੋਇਆ। ਆਪ ਵਰਣ-ਵੰਡ ਮੁਤਾਬਕ ਛੀਂਬਾ ਜਾਤੀ ਨਾਲ਼ ਸੰਬੰਧਿਤ ਸਨ। ਆਪ ਜੀ ਦੀ ਸ਼ਾਦੀ ਬੀਬੀ ਰਾਜਾ ਬਾਈ ਜੀ ਨਾਲ਼ ਹੋਈ ਭਗਤ ਜੀ ਨੇ ਰੱਬ ਨੂੰ ਸਰਬ ਵਿਆਪਕ ਦੱਸਿਆ ਹੈ। ‘‘ਈਭੈ ਬੀਠਲੁ, ਊਭੈ ਬੀਠਲੁ; ਬੀਠਲ ਬਿਨੁ ਸੰਸਾਰੁ ਨਹੀ ॥’’ (ਪੰਨਾ-੪੮੫) ਭਗਤ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਸਭ ਥਾਂ ਹੈ ਤੇ ਪ੍ਰਮਾਤਮਾ ਸੱਖਣੀ ਕੋਈ ਵੀ ਥਾਂ ਨਹੀ ਹੈ। ਉਹ ਇੱਕ ਧਾਗਾ ਹੈ ਤੇ ਹਜ਼ਾਰਾਂ ਹੀ ਮਣਕੇ ਉਸ ਵਿੱਚ ਤਾਣੇ ਪੇਟੇ ਵਾਂਗ ਪਰੋਏ ਹੋਏ ਹਨ। “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ ਸੂਤੁ ਏਕੁ…

  • History

    ਮਹੀਨਾ ਪੋਹ ਅਤੇ ਸਿੱਖ ਸੰਗਤ

    ਸਿੱਖੀ ‘ਚ ਸ਼ਹਾਦਤਾਂ ਦੀ ਲੜੀ ਐਨੀ ਲੰਬੀ ਹੈ, ਕਿ ਕੋਈ ਮਹੀਨਾ, ਕੋਈ ਦਿਨ ਸ਼ਹਾਦਤਾਂ ਦੀ ਗਾਥਾ ਤੋਂ ਖ਼ਾਲੀ ਨਹੀਂ। ਸਿੱਖੀ ਦੇ ਮਾਰਗ ਤੇ ਸਿਰ ਨੂੰ ਤਲੀ ਤੇ ਟਿਕਾ ਕੇ ਹੀ ਤੁਰਿਆ ਜਾਂਦਾ ਸੀ, ਇਸ ਲਈ ਸਿੱਖੀ ਤੇ ਸ਼ਹਾਦਤ ਨੂੰ ਨਿਖੇੜਿਆ ਹੀ ਨਹੀਂ ਜਾ ਸਕਦਾ। ਪ੍ਰੰਤੂ ਪੋਹ ਦਾ ਮਹੀਨਾ ਸ਼ਹਾਦਤਾਂ ਦੀ ਅਜਿਹੀ ਵਿਲੱਖਣ ਇਬਾਰਤ ਨਾਲ ਭਰਿਆ ਗਿਆ ਹੈ, ਜਿਹੜਾ ਕੁਰਬਾਨੀ, ਦ੍ਰਿੜਤਾ, ਬਹਾਦਰੀ, ਅਣਖ਼ ਦਾ ਸਿਖ਼ਰ ਹੈ। ਪਹਾੜੀ ਰਾਜਿਆਂ ਨੇ ਮੁਗਲਾਂ ਦੀ ਮਦਦ ਨਾਲ ਅਨੰਦਪੁਰ ਦੇ ਕਿਲੇ ਨੂੰ ਘੇਰ ਲਿਆ ਜੋ ਤਕਰੀਬਨ ਅੱਠ ਮਹੀਨੇ ਚੱਲਿਆ। ਅੱਕ ਕੇ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਗੁਰੂ ਸਾਹਿਬ ਅੱਗੇ ਕਸਮਾਂ ਖਾਂ ਕਿ ਕਿਹਾ ਇੱਕ ਵਾਰ ਕਿਲ੍ਹਾਂ ਛੱਡ ਦਿਓ ਬਾਅਦ ਵਿੱਚ ਜਦੋਂ ਮਰਜ਼ੀ ਆ ਜਾਣਾ। ਅਸੀ ਤੁਹਾਨੂੰ…

  • History

    ਗੁਰੂ ਨਾਨਕ ਦੇਵ ਜੀ

    ਗੁਰੂ ਨਾਨਕ ਦੇਵ ਜੀ ਦੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਜਨਤਾ ਉੱਤੇ ਜੋ ਜ਼ੁਲਮ ਹੋ ਰਹੇ ਸਨ ਉਸ ਨੂੰ ਠੱਲ੍ਹ ਪਾਉਣ ਲਈ ਪ੍ਰਭੂ ਨੇ ਭਗਤੀ ਲਹਿਰ ਸ਼ੁਰੂ ਕੀਤੀ ਜਿਸ ਨਾਲ ਜਨਤਾ ਵਿੱਚ ਕੁਝ ਜਾਗਰਤੀ ਆਈ ਪਰ ਅਜੇ ਵੀ ਜਨਤਾ ਅਗਿਆਨਤਾ ਦੇ ਅੰਧੇਰੇ ਵਿੱਚ ਡੁੱਬੀ ਪਈ ਸੀ। ਰਜਵਾੜੇ ਸ਼ਕਤੀ ਦੇ ਜ਼ੋਰ ਨਾਲ ਅਤੇ ਧਰਮ ਦੇ ਠੇਕੇਦਾਰ ਭੋਲ਼ੀ ਭਾਲੀ ਜਨਤਾ ਨੂੰ ਭਰਮਾਂ ਵਹਿਮਾਂ ਵਿੱਚ ਉਲਝਾ ਕੇ ਬੁਰੀ ਤਰ੍ਹਾਂ ਲੁੱਟ ਰਹੇ ਸਨ। ਇਸ ਹਨੇਰੇ ਨੂੰ ਚਾਨਣ ਦਿਖਾਉਣ ਲਈ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਜਿਸ ਨੂੰ ਭੱਟ ਕੀਰਤ ਜੀ ਨੇ ਲਿਖਿਆ ਹੈ ਕਿ ਪ੍ਰਮਾਤਮਾ ਆਪ ਗੁਰੂ ਨਾਨਕ ਦੇ ਰੂਪ ਵਿੱਚ ਜਗਤ ਵਿੱਚ ਆਇਆ ਹੈ “ ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ।”(ਪੰਨਾ-੧੩੯੬)। ਭਾਈ…

  • Poems

    ਸਿੱਖ ਦਾ ਭਰੋਸਾ

    ਕਿਸੇ ਦਾ ਭਰੋਸਾ ਭੈਣ ਭਾਈ ਜਾਂ ਭਰਜਾਈ ਤੇਸਿੱਖ ਦਾ ਭਰੋਸਾ ਗੁਰੂ ਗ੍ਰੰਥ ਦੀ ਪੜਾਈ ਤੇ। ਕਿਸੇ ਦਾ ਭਰੋਸਾ ਹੋਏਗਾ ਕੁੜਮ ਜਾਂ ਜਵਾਈ ਤੇਸਿੱਖ ਦਾ ਭਰੋਸਾ ਆਪਣੇ ਗੁਰੂ ਦੀ ਕਮਾਈ ਤੇ। ਕਿਸੇ ਦਾ ਭਰੋਸਾ ਹੋਏਗਾ ਜੋਸ਼ ਤੇ ਜਵਾਨੀ ਤੇਸਿੱਖ ਦਾ ਭਰੋਸਾ ਆਪਣੇ ਗੁਰੂਆਂ ਦੀ ਕੁਰਬਾਨੀ ਤੇ। ਕਿਸੇ ਦਾ ਭਰੋਸਾ ਹੋਏਗਾ ਦੌਲਤ ਜਾਂ ਔਲਾਦ ਤੇਸਿੱਖ ਦਾ ਭਰੋਸਾ ਹੈ ਗੁਰਬਾਣੀ ਦੇ ਸੁਆਦ ਤੇ। ਕਿਸੇ ਦਾ ਭਰੋਸਾ ਹੋਏਗਾ ਅਕਲ ਤੇ ਪੜਾਈ ਤੇਸਿੱਖ ਦਾ ਭਰੋਸਾ ਗੁਰੂ ਗ੍ਰੰਥ ਦੀ ਕਮਾਈ ਤੇ। ਕਿਸੇ ਦਾ ਭਰੋਸਾ ਹੋਏਗਾ ਪੀਰ ਜਾਂ ਫ਼ਕੀਰ ਤੇਸਿੱਖ ਦਾ ਭਰੋਸਾ ਆਪਣੇ ਗੁਰੂ ਦੀ ਸ਼ਮਸ਼ੀਰ ਤੇ। ਕਿਸੇ ਦਾ ਭਰੋਸਾ ਹੋਏਗਾ ਪਦਵੀ ਦੀ ਸ਼ਕਤੀ ਤੇਸਿੱਖ ਦਾ ਭਰੋਸਾ ਗੁਰੂ ਗ੍ਰੰਥ ਜੀ ਦੀ ਸ਼ਕਤੀ ਤੇ। ਕਿਸੇ ਦਾ ਭਰੋਸਾ ਹੋਏਗਾ…

  • Poems

    ਧੰਨ ਬਾਬਾ ਨਾਨਕ

    ਧੰਨ ਬਾਬਾ ਨਾਨਕ, ਜਿਸ ਜੱਗ ਤਾਰਿਆ,ਕੌਡੇ ਜਿਹੇ ਰਾਖਸ਼ਾਂ ਨੂੰ, ਗਲ ਨਾਲ ਲਾ ਲਿਆ। ਇੱਕੋ ਸ਼ਬਦ ਸੁਣਾ ਕੇ,ਠੱਗ ਸੱਜਣ ਬਣਾ ਲਿਆ, ਬਾਣੀ ਲੜ ਲਾ ਕੇ ਉਸ, ਬੰਦਾ ਤੂੰ ਬਣਾ ਲਿਆ। ਭਾਈ ਲਾਲੋ ਘਰ ਜਾ ਕੇ, ਚਉਕੜਾ ਤੂੰ ਲਾ ਲਿਆੇਮਲਿਕ ਭਾਗੋ ਵਰਗੇ ਨੂੰ , ਤੂੰ ਹੀ ਤੇ ਸਮਝਾ ਲਿਆ। ਬੜੇ ਅੱਜ ਕੌਡੇ ਨੇ, ਜੋ ਸੱਜਣ ਅਖਵਾਉਂਦੇ ਨੇ,ਭਾਗੋ ਨਾਲੋਂ ਵੱਧ ਕੇ ਵੀ, ਖੂਨ ਮੂੰਹ ਨੂੰ ਲਾਉਂਦੇ ਨੇ। ਬਹੁੜੀ ਕਰ ਅੱਜ, ਅਪਣੇ ਪੰਥ ਪਿਆਰੇ ਦੀ,ਠੱਲ੍ਹੇ ਬੇੜੀ ਕਿਹੜਾ, ਅੱਜ ਦੁਖੀ ਵਿਚਾਰੇ ਦੀ। ਮੁਲਤਾਨੀ ਤੇਰੇ ਅੱਗੇ ਅੱਜ, ਹੈ ਪੁਕਾਰਿਆ,ਧੰਨ ਬਾਬਾ ਨਾਨਕ, ਜਿਸ ਜੱਗ ਤਾਰਿਆ। ਬਲਵਿੰਦਰ ਸਿੰਘ ਮੁਲਤਾਨੀ ਬੈਂਪਟਨ, ਕਨੇਡਾ।