ਜਿਤੁ ਪ੍ਰੀਤਮੁ ਪਾਵਉ
ਗੁਰੂ ਅਰਜਨ ਸਾਹਿਬ ਨੂੰ ਸੰਗਤ ਨੇ ਸਵਾਲ ਕੀਤਾ। ਗੁਰੂ ਸਾਹਿਬ ਜੀ ਕੋਈ ਐਸੀ ਜੁਗਤ ਦੱਸਣਾ ਕਰੋ ਜਿਸ ਨਾਲ ਅਪਣੇ ਪ੍ਰਭੂ ਨੂੰ ਸਹਿਜੇ ਹੀ ਮਿਲਿਆ ਜਾ ਸਕੇ। ਉਸ ਮਤਿ ਦੀ ਵੀ ਬਖ਼ਸ਼ਸ਼ ਕਰੋ ਜਿਸ ਨਾਲ ਪ੍ਰਭੂ ਪ੍ਰੀਤਮ ਨੂੰ ਪਾਇਆ ਜਾ ਸਕੇ। ਗੁਰੂ ਸਾਹਿਬ ਨੇ ਬੜੇ ਹੀ ਪ੍ਰੇਮ ਅਤੇ ਸਹਿਜ ਤਰੀਕੇ ਨਾਲ ਦੱਸਿਆ ਕਿ ਭਾਈ ਉਸ ਪ੍ਰਭੂ ਨੂੰ ਹਰ ਪਲ ਹਰ ਸਮੇਂ ਸਦਾ ਹੀ ਜਪਦੇ ਰਹਿਣ ਨਾਲ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ। ਭਾਵ ਪ੍ਰਭੂ ਦੀ ਯਾਦ ਹਮੇਸ਼ਾ ਅਪਣੀ ਸੁਰਤਿ ਵਿੱਚ ਟਿਕਾਉਣ ਨਾਲ ਸਹਿਜੇ ਹੀ ਪ੍ਰਭੂ ਮਿਲਾਪ ਖੁਦ-ਬ-ਖੁਦ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਪ੍ਰਭੂ ਮਿਲਾਪ ਲਈ ਕੋਈ ਵੱਖਰੀ ਮਤਿ ਦੀ ਲੋੜ ਨਹੀਂ ਹੈ। ਸੁਰਤ ਨੂੰ ਪ੍ਰਭੂ ਦੇ ਚਰਨ ਕਮਲਾਂ ਵਿੱਚ ਜੋੜ ਕੇ ਰੱਖਣ ਦੀ ਹੀ ਲੋੜ ਹੈ। ਹਰ ਸਮੇਂ ਪ੍ਰਭੂ ਅੱਗੇ ਇਹੀ ਅਰਦਾਸ ਕਰਦੇ ਰਹੋ, ਹੇ ਪ੍ਰਭੂ ! ਮੇਰੇ ਤੇ ਐਸੀ ਕ੍ਰਿਪਾ ਕਰੋ ਕਿ ਮੈਨੂੰ ਕਿਸੇ ਵੇਲੇ ਵਿੱਸਰੋ ਨਾ। ਸਾਰੀ ਸੰਗਤ ਨੇ ਸੁਣ ਕੇ ਧੰਨ ਗੁਰੂ ਅਰਜਨ ਦੇਵ ਜੀ ਕਹਿ ਕੇ ਸੀਸ ਨਿਵਾ ਕੇ ਸਹਿਮਤੀ ਪ੍ਰਗਟਾਈ।
ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥ ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥ ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥ ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥੧॥ ਰਹਾਉ ॥ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥ ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥੨॥੧॥੧੯॥ {ਪੰਨਾ 806}
ਅਰਥਾਂ ਦਾ ਸਹੀ ਮਿਲਾਨ ਕਰੋ ਜੀ:-
ਸੰਜੋਗ———————- ਹਰੇਕ ਪਲ
ਸੁਮਿਤ ——————— ਮਿਲਾਪ ਦਾ ਸਮਾਂ
ਪਲੁ ਪਲੁ ————— ਅੱਖ ਝਮਕਣ ਦਾ ਸਮਾਂ
ਨਿਮਖ —————— ਵੇਲੇ
ਬੇਰੇ ——————— ਨਾਹ ਭੁੱਲ
ਬਿਸਰੁ ਨ —————- ਚੰਗੀ ਮੱਤ
ਪ੍ਰਸ਼ਨ ੧. ਪਰਮਾਤਮਾ ਨੂੰ ਕਿਵੇਂ ਸਹਿਜੇ ਹੀ ਮਿਲਿਆ ਜਾ ਸਕਦਾ ਹੈ?
ਪ੍ਰਸ਼ਨ ੨. ਕੀ ਪਰਮਾਤਮਾ ਨੂੰ ਮਿਲਣ ਲਈ ਕੋਈ ਵੱਖਰੀ ਮਤ ਦੀ ਲੋੜ ਹੈ?
ਪ੍ਰਸ਼ਨ ੩. ਪ੍ਰਭੂ ਅੱਗੇ ਹਰ ਸਮੇਂ ਕਿਹੜੀ ਅਰਦਾਸ ਕਰਨੀ ਚਾਹੀਦੀ ਹੈ?
ਪ੍ਰਸ਼ਨ ੪. ਗੁਰੂ ਅਰਜਨ ਦੇਵ ਜੀ ਦੀ ਕਥਾ ਦਾ ਸੰਗਤ ਤੇ ਕੀ ਅਸਰ ਹੋਇਆ ?
ਖਾਲੀ ਸਥਾਨ ਭਰੋ ਜੀਃ-
ੳ. ਪ੍ਰਭੂ ਦੀ ਯਾਦ ਹਮੇਸ਼ਾ ਅਪਣੀ ————- ਵਿੱਚ ਟਿਕਾਉਣ ਨਾਲ ਸਹਿਜੇ ਹੀ ————ਮਿਲਾਪ ਖੁਦ-ਬ-ਖੁਦ ਹੋ ਜਾਂਦਾ ਹੈ।
ਅ. ———— ਨੂੰ ਪ੍ਰਭੂ ਦੇ ਚਰਨ ਕਮਲਾਂ ਵਿੱਚ ਜੋੜ ਕੇ ਰੱਖਣ ਦੀ ਹੀ ———- ਹੈ।
ੲ. ਹੇ ਪ੍ਰਭੂ ! ਮੇਰੇ ਤੇ ਐਸੀ ——— ਕਰੋ ਕਿ ਮੈਨੂੰ ਕਿਸੇ ਵੇਲੇ ਵੀ ————- ਨਾ।