-
ਨਾਰੀ ਤੇ ਜੋ ਪੁਰਖੁ ਕਰਾਵੈ
ਅੱਜ ਤੱਕ ਇਹੀ ਸੁਣਦੇ ਆਏ ਹਾਂ ਕਿ ਮਰਦ ਤਾਕਤਵਰ ਹੋਣ ਕਰਕੇ ਔਰਤ ਉੱਪਰ ਜ਼ੁਲਮ ਕਰਦਾ ਆਇਆ ਹੈ। ਇਹੀ ਸੁਣਦੇ ਆਏ ਹਾਂ ਕਿ ਔਰਤ ਮਰਦ ਦੇ ਬਰਾਬਰ ਨਹੀਂ ਹੋ ਸਕਦੀ। ਇਸੇ ਲਈ ਹੀ ਗੁਰੂ ਸਾਹਿਬਾਨ ਨੇ ਇਸ ਜ਼ੁਲਮ ਵਿਰੁੱਧ ਅਵਾਜ਼ ਉਠਾਈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਜਿਸ ਔਰਤ ਨੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ ਉਹ ਭਲਾ ਮਾੜੀ ਕਿਵੇਂ ਹੋ ਸਕਦੀ ਹੈ। “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥”(ਪੰਨਾ-੪੭੩)। ਇਸੇ ਜ਼ੁਲਮ ਵਿਰੁੱਧ ਉਠਾਈ ਅਵਾਜ਼ ਨੂੰ ਲੈ ਕੇ ਕਈ ਔਰਤ ਅਤੇ ਮਰਦ ਨੂੰ ਬਰਾਬਰ ਸਮਝਣ ਲੱਗ ਪਏ। ਜੋ ਕਿ ਅਧੂਰਾ ਸੱਚ ਹੈ। ਇਸੇ ਕਰਕੇ ਇਸ ਦੇ ਨਤੀਜੇ ਵੀ ਕੋਈ ਬਹੁਤ ਵਧੀਆ ਨਹੀਂ ਨਿਕਲੇ। ਅਸਲ…
-
ਕਿਨਿ ਗਤਿ ਪਾਈ
ਕਬੀਰ ਸਾਹਿਬ ਜੀ ਦੀ ਵਾਰਤਾਲਾਪ ਕਿਸੇ ਐਸੇ ਜੋਗੀ ਨਾਲ ਹੋ ਗਈ ਜੋ ਨਗਨ ਵਿਚਰ ਰਿਹਾ ਸੀ ਅਤੇ ਉਸ ਨੇ ਸਿਰ ਵੀ ਪੂਰੀ ਤਰ੍ਹਾਂ ਘਰੜ ਮੁਰੜ ਕੀਤਾ ਹੋਇਆ ਸੀ। ਕਬੀਰ ਸਹਿਬ ਨੇ ਉਸ ਨੂੰ ਪੁੱਛਿਆ ਕਿ ਆਪ ਨਗਨ ਹੀ ਕਿਉਂ ਫਿਰ ਰਹੇ ਹੋ? ਉਸ ਨੇ ਉੱਤਰ ਦਿੱਤਾ ਕਿ ਅਸੀ ਅਪਣੇ ਬਿੰਦ ਉਪਰ ਪੂਰਾ ਕਾਬੂ ਪਾਇਆ ਹੋਇਆ ਹੈ। ਕਬੀਰ ਜੀ ਨੇ ਉਸ ਨੂੰ ਸਮਝਾਇਆ ਕਿ ਸਿਰਫ ਨਗਨ ਫਿਰਨ ਨਾਲ ਹੀ ਜੇ ਪ੍ਰਭੂ ਦਾ ਮਿਲਾਪ ਹੁੰਦਾ ਤਾਂ ਬਨ ਦੇ ਸਾਰੇ ਮਿਰਗ ਹੀ ਮੁਕਤ ਹੋ ਜਾਂਦੇ। ਕਬੀਰ ਜੀ ਨੇ ਕਿਹਾ ਭਾਈ ਜਦੋਂ ਤੱਕ ਪਰਮਾਤਮਾ ਦਾ ਨਾਮ ਨਹੀਂ ਜਪਿਆ ਤਦ ਤੱਕ ਨੰਗੇ ਰਹਿਣ ਨਾਲ ਜਾਂ ਇਸਨੂੰ ਢੱਕਣ ਨਾਲ ਕੁਝ ਨਹੀਂ ਹੋਣ ਵਾਲਾ। ਜੇ ਸਿਰ ਨੂੰ…
-
ਰਾਖਾ ਏਕੁ ਹਮਾਰਾ ਸੁਆਮੀ
ਗੁਰੂ ਅਰਜਨ ਦੇਵ ਜੀ ਨੂੰ ਇੱਕ ਬੀਬੀ ਕਹਿਣ ਲੱਗੀ ਪਾਤਸ਼ਾਹ ਕੱਲ੍ਹ ਮੈਂ ਸੇਵਾ ਕਰਨ ਨਹੀਂ ਆ ਸਕਦੀ। ਗੁਰੂ ਸਾਹਿਬ ਨੇ ਪੁੱਛਿਆ ਬੀਬਾ ਜੀ ਕੀ ਗੱਲ, ਸਭ ਠੀਕ ਤਾਂ ਹੈ। ਬੀਬੀ ਜੀ ਨੇ ਕਿਹਾ ਜੀ ਗੁਰੂ ਜੀ ਸਭ ਠੀਕ ਹੈ। ਫਿਰ ਕਿਉ ਨਹੀਂ ਆ ਰਹੇ? ਬੀਬੀ ਨੇ ਕਿਹਾ ਗੁਰੂ ਜੀ ਕੱਲ ਰੱਖੜੀ ਦਾ ਤਿਉਹਾਰ ਹੈ। ਇਸ ਕਰਕੇ ਕੱਲ ਭਰਾ ਨੂੰ ਰੱਖੜੀ ਬੰਨਣ ਲਈ ਜਾਣਾ ਹੈ। ਗੁਰੂ ਜੀ ਨੇ ਪੁੱਛਿਆ ਇਹ ਤਿਉਹਾਰ ਕੀ ਹੁੰਦਾ ਹੈ? ਬੀਬੀ ਨੇ ਕਿਹਾ ਜਦੋਂ ਅਸੀਂ ਭਾਈ ਦੇ ਗੁੱਟ ਤੇ ਰੱਖੜੀ ਸਜਾਉਂਦੇ ਹਾਂ ਤਾਂ ਭਾਈ ਉਸ ਸਮੇਂ ਭੈਣ ਦੀ ਰੱਖਿਆ ਕਰਨ ਦਾ ਬਚਨ ਦਿੰਦਾ ਹੈ। ਗੁਰੂ ਸਾਹਿਬ ਨੇ ਫਿਰ ਪੁੱਛਿਆ ਕੀ ਭਰਾ ਹਰ ਸਾਲ ਹੀ ਵਚਨ ਦਿੰਦੇ ਹਨ?…
-
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ
ਕਬੀਰ ਜੀ ਸਾਰੀ ਉਮਰ ਧਾਰਮਿਕ ਦਿਖਾਵੇ, ਭੇਖ, ਕਰਮ-ਕਾਂਡ ਆਦਿਕ ਨੂੰ ਡੱਟ ਕੇ ਵਿਅਰਥ ਆਖਦੇ ਰਹੇ। ਹਿੰਦੂ ਕੌਮ ਦੇ ਗੜ੍ਹ ਬਨਾਰਸ ਵਿਚ ਰਹਿੰਦੇ ਹੋਏ ਭੀ ਇਹਨਾਂ ਲੋਕਾਂ ਦੀ ਨਾ ਪ੍ਰਵਾਹ ਕੀਤੀ ਅਤੇ ਨਾ ਹੀ ਡਰੇ। ਇਸ ਲਈ ਉੱਚੀ ਜਾਤ ਦੇ ਲੋਕਾਂ ਦਾ ਇਨ੍ਹਾਂ ਲਈ ਵਿਰੋਧੀ ਬਣ ਜਾਣਾ ਕੁਦਰਤੀ ਗੱਲ ਸੀ। ਉਹਨਾਂ ਕਬੀਰ ਸਾਹਿਬ ਨੂੰ ਜਿਥੇ ਭੰਡਣ ਦੀ ਪੂਰੀ ਕੋਸ਼ਿਸ਼ ਕੀਤੀ ਉੱਥੇ ਰਾਜ ਦਰਬਾਰ ਵਿੱਚ ਵੀ ਉਨ੍ਹਾਂ ਨੂੰ ਗਲਤ ਸਾਬਿਤ ਕਰਨ ਦੀ ਹਰ ਕੋਸ਼ਿਸ਼ ਕੀਤੀ। ਇਸ ਲਈ ਕਬੀਰ ਸਾਹਿਬ ਨੂੰ ਕਈ ਪ੍ਰਕਾਰ ਦੇ ਤਸੀਹੇ ਵੀ ਸਹਿਣੇ ਪਏ। ਕਬੀਰ ਸਾਹਿਬ ਆਪ ਖੁਦ ਅਪਣੀ ਬਾਣੀ ਵਿੱਚ ਬਿਆਨ ਕਰਦੇ ਹਨ ਕਿ ਮੈਨੂੰ ਇੱਕ ਵਾਰੀ ਬਹੁਤ ਡੂੰਘੀ ਗੰਗਾ ਜਿਸ ਨੂੰ ਇਹ ਮਾਤਾ ਕਹਿੰਦੇ ਹਨ ਵਿੱਚ ਡੋਬਣ…
-
ਨਹੀ ਛੋਡਉ ਰੇ ਬਾਬਾ ਰਾਮ ਨਾਮ
ਹਰਨਾਖਸ਼ ਨਾਮ ਦਾ ਇੱਕ ਰਾਜਾ ਸੀ। ਕਹਿੰਦੇ ਉਸ ਨੇ ਬਹੁਤ ਭਗਤੀ ਕੀਤੀ ਸੀ। ਉਸ ਦੀ ਭਗਤੀ ਤੋਂ ਖੁਸ਼ ਹੋ ਕੇ ਰੱਬ ਨੇ ਉਸ ਨੂੰ ਕੋਈ ਵਰ ਮੰਗਣ ਲਈ ਕਿਹਾ ਸੀ। ਉਸ ਨੇ ਮੰਗਿਆ ਕਿ ਮੈਂ ਕਦੇ ਨਾ ਮਰਾਂ, ਨਾ ਅੰਦਰ, ਨਾ ਬਾਹਰ, ਨਾ ਦਿਨੇ, ਨਾ ਰਾਤੀਂ, ਨਾ ਧਰਤੀ ਤੇ, ਨਾ ਆਕਾਸ਼ ਤੇ, ਨਾ ਮਨੁੱਖ ਕੋਲੇ, ਨਾ ਜਾਨਵਰ ਕੋਲੋਂ, ਨਾ ਸ਼ਾਸਤਰ ਨਾਲ, ਨਾ ਅਸਤਰ ਨਾਲ। ਕਹਿੰਦੇ ਰੱਬ ਨੇ ਉਸ ਨੂੰ ਸਾਰੇ ਵਰ ਦੇ ਦਿੱਤੇ। ਇਹ ਸਭ ਵਰ ਪਾ ਕੇ ਉਹ ਖੁਦ ਹੀ ਰੱਬ ਬਣ ਬੈਠਾ। ਉਸ ਨੇ ਅਪਣੇ ਸਾਰੇ ਰਾਜ ਵਿੱਚ ਐਲਾਨ ਕਰ ਦਿੱਤਾ ਕਿ ਮੈਂ ਕਦੇ ਨਹੀਂ ਮਰਨਾ। ਮੈ ਹੀ ਰੱਬ ਹਾਂ ਮੇਰਾ ਹੀ ਨਾਮ ਜਪਿਆ ਜਾਵੇ। ਇਹ ਰੱਬ ਨੂੰ…
-
ਏਹੁ ਪਿਰਮੁ ਪਿਆਲਾ ਖਸਮ ਕਾ
ਗੁਰੂ ਅਮਰਦਾਸ ਜੀ ਨੂੰ ਗੁਰੂ ਪਿਆਰਿਆਂ ਨੇ ਪੁੱਛਿਆ ਪਾਤਸ਼ਾਹ ਭਗਤ ਕਬੀਰ ਜੀ ਲਿਖਦੇ ਹਨ ਕਿ ਜਿਨ੍ਹਾਂ ਨੇ ਜੁਆਨੀ ਵਿੱਚ ਰੱਬ ਨੂੰ ਨਹੀਂ ਅਰਾਧਿਆ ਫਿਰ ਬੁਢਾਪੇ ਵਿੱਚ ਤਾਂ ਕੋਈ ਵਿਰਲਾ ਹੀ ਅਰਾਧ ਸਕਦਾ ਹੈ। ਇਸ ਕਰਕੇ ਹੁਣੇ ਉਸ ਪ੍ਰਮਾਤਮਾ ਦੇ ਨਾਲ ਪਿਆਰ ਕਰੋ। ਪਿਆਰ ਦਾ ਇਹੀ ਢੁਕਵਾਂ ਸਮਾਂ ਹੈ। “ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥ {ਪੰਨਾ 1378} ਗੁਰੂ ਜੀ! ਕੀ ਸਿਰਫ ਜਵਾਨੀ ਵਿੱਚ ਹੀ ਰੱਬ ਸਿਮਰਿਆ ਜਾ ਸਕਦਾ ਹੈ, ਆਪ ਜੀ ਵੀ ਤਾਂ ਸੱਠਵਿਆਂ ਵਿੱਚ ਗੁਰੂ ਅੰਗਦ ਦੇਵ ਜੀ ਪਾਸ ਪਹੁੰਚੇ ਹੋ। ਗੁਰੂ ਅਮਰਦਾਸ ਜੀ ਨੇ ਫ਼ੁਰਮਾਇਆ ਕਿ ਜਿਸ ਭਾਗਾਂ ਵਾਲੇ ਉਤੇ ਸਾਂਈਂ ਮਿਹਰ ਕਰੇ, ਉਸ ਨੂੰ ਆਪਣੇ ਚਰਨਾਂ ਦਾ…
-
ਜਾ ਕਉ ਓਟ ਤੁਹਾਰੀ
ਗੁਰੂ ਅਰਜਨ ਸਾਹਿਬ ਵਿਚਾਰ ਕਰ ਰਹੇ ਹਨ ਕਿ ਪ੍ਰਭੂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਵਿੱਚੋਂ ਕਿਸੇ ਪ੍ਰੇਮੀ ਨੇ ਪੁੱਛ ਲਿਆ ਪਾਤਸ਼ਾਹ ਜੇ ਕਿਤੇ ਵਿਸਰ ਜਾਏ ਤਾਂ ਕੀ ਫਰਕ ਪੈਂਦਾ ਹੈ। ਗੁਰੂ ਸਾਹਿਬ ਨੇ ਕਹਾ ਬਹੁਤ ਫ਼ਰਕ ਪੈਂਦਾ ਹੈ। ਗੁਰੂ ਸਾਹਿਬ ਨੇ ਕਿਹਾ ਹਰਨਾਖਸ ਰੱਬ ਨੂੰ ਵਿਸਾਰ ਕੇ ਆਪ ਰੱਬ ਬਣ ਬੈਠਾ ਸੀ। ਜੇ ਨਾ ਵਿਸਾਰਦਾ ਤਾਂ ਇਤਿਹਾਸ ਹੋਰ ਹੋਣਾ ਸੀ। ਫਿਰ ਗੁਰੂ ਸਾਹਿਬ ਨੇ ਜੋ ਭਾਈ ਤਿਲਕੇ ਨਾਲ ਵਾਪਰੀ ਉਹ ਸੁਣਾਈ। ਇੱਕ ਜੋਗੀ ਨੇ ਅਪਣੀ ਸਿੱਖੀ ਫੈਲਾਉਣ ਲਈ ਚਾਲ ਖੇਡੀ। ਜੋ ਉਸ ਦੇ ਦਰਸ਼ਨ ਕਰੇਗਾ ਉਸ ਨੂੰ ਇੱਕ ਦਿਨ ਦਾ ਸਵਰਗ ਮਿਲੇਗਾ। ਕਾਫ਼ੀ ਲੋਕ ਪਹੁੰਚ ਗਏ। ਦੂਜੇ ਦਿਨ ਉਸਨੇ ਕਿਹਾ ਜੋ ਉਸ ਦੇ ਦਰਸ਼ਨ ਕਰੇਗਾ ਉਸ ਨੂੰ ਦੋ ਦਿਨ…
-
ਡਰਣਾ ਮਨ ਕਾ ਸੋਰੁ
ਬਾਬਾ ਬੁੱਢਾ ਜੀ ਜਦੋਂ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਤਾਂ ਗੁਰੂ ਜੀ ਨੇ ਪੁੱਛਿਆ ਕਾਕਾ ਜੀ ਤੇਰਾ ਨਾਮ ਕੀ ਹੈ? ਜੀ ਬੂੜਾ। ਗੁਰੂ ਜੀ ਨੇ ਕਿਹਾ ਤੁਸੀਂ ਇੱਥੇ ਕਿਵੇਂ ਤਾਂ ਉਸ ਕਿਹਾ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ। ਗੁਰੂ ਜੀ ਨੇ ਕਿਹਾ ਭਾਈ ਡਰਨਾ ਕਿਉਂ ਅਜੇ ਤਾਂ ਤੇਰੇ ਖੇਡਣ ਦੇ ਦਿਨ ਹਨ। ਅੱਗੋਂ ਬੂੜੇ ਨੇ ਕਿਹਾ ਜੀ ਮੌਤ ਦਾ ਕੀ ਪਤਾ ਕਦੋਂ ਆ ਜਾਏ। ਗੁਰੂ ਜੀ ਨੇ ਕਿਹਾ ਭਾਈ ਤੂੰ ਬੂੜਾ ਨਹੀ ਬਾਬਾ ਬੁੱਢਾ ਹੈ। ਉਸ ਦਿਨ ਤੋਂ ਹੀ ਆਪ ਜੀ ਦਾ ਨਾਮ ਬੁੱਢਾ ਹੋ ਗਿਆ। ਗੁਰੂ ਜੀ ਨੇ ਸਮਝਾਇਆ ਕਿ ਬਾਬਾ ਜੇ ਪ੍ਰਮਾਤਮਾ ਦਾ ਡਰ ਨਿਰਮਲ ਭਉ ਅੰਦਰ ਵਸਿਆ ਹੋਵੇ…
-
ਹਰਿ ਕੀਰਤਨੁ ਗਾਈਐ
ਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕੋਲ ਕੁਝ ਸਵਾਲ ਸੰਗਤਾਂ ਵਲੋਂ ਆਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਾਡੇ ਭਲੇ ਲਈ ਕਲਮਬੰਦ ਕਰਕੇ ਉੱਤਰ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕਰ ਦਿੱਤਾ। ਸਵਾਲ ਸੀ ਗੁਰੂ ਜੀ ਮੈਨੂੰ ਉਹ ਅਸਥਾਨ ਦੱਸਣਾ ਕਰੋ ਜਿੱਥੇ ਹਰ ਸਮੇਂ ਸਿਰਫ ਪ੍ਰਭੂ ਪਰਮਾਤਮਾ ਦੀ ਉਸਤੱਤ ਹੀ ਹੁੰਦੀ ਹੋਵੇ? ਜੇਕਰ ਮੈਂ ਤੀਰਥਾਂ ਤੇ ਜਾਂਦਾ ਹਾਂ ਤਾਂ ਉੱਥੇ ਮੈਂ ਮੈਂ ਹੁੰਦੀ ਹੈ ਭਾਵ ਮੈਂ ਧਰਮੀ ਹਾਂ,ਮੈਂ ਬਹੁਤ ਵੱਡਾ ਧਰਮੀ ਹਾਂ। ਜੇ ਪੰਡਿਤਾਂ ਕੋਲ ਜਾ ਕੇ ਪੁੱਛਦੇ ਹਾਂ ਤਾਂ ਉਹ ਮਾਇਆ ਵਿੱਚ ਰੰਗੇ ਪਏ ਹਨ। ਸਾਸਤ੍ਰ ਬੇਦ ਪਾਪ ਪੁੰਨ ਦੀ ਵਿਆਖਿਆ ਕਰਦੇ ਹਨ ਭਾਵ ਜੇ ਇਹ ਕੰਮ ਕਰੋਗੇ ਤਾਂ ਪਾਪ ਲੱਗੇਗਾ ਜੇਕਰ ਉਹ ਕੰਮ ਕਰੋਗੇ ਤਾਂ ਪੁੰਨ…
-
ਸਰਬ ਸੁਖਾ ਹਰਿ ਹਰਿ ਗੁਣ ਗਾਏ
ਪੰਚਮ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਸੱਜਣ ਗੁਰੂ ਸਾਹਿਬ ਕੋਲ ਆ ਕੇ ਆਪਣੇ ਦੁੱਖ ਰੋਣ ਲੱਗ ਪਿਆ। ਗੁਰੂ ਸਾਹਿਬ ਨੇ ਪੁੱਛਿਆ ਭਾਈ ਕੀ ਗੱਲ ਹੋਈ ਬਹੁਤ ਦੁੱਖੀ ਹੋ ਰਿਹਾ ਹੈ। ਘਰ ਵਿੱਚ ਮਾਇਆ ਦੀ ਕਮੀ ਹੈ। ਕਹਿੰਦਾ ਨਹੀਂ ਪਾਤਸ਼ਾਹ ਪੈਸੇ ਦੀ ਕੋਈ ਕਮੀ ਨਹੀਂ ਹੈ। ਸਾਰੀ ਉਮਰ ਬਹੁਤ ਧੰਨ ਕਮਾਇਆ ਹੈ। ਬੱਚੇ ਬੜੀ ਸ਼ਾਨ ਨਾਲ ਪੜਾਏ ਹਨ। ਕਿਸੇ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ। ਬਹੁਤ ਜਾਇਦਾਦ ਵੀ ਬਣਾ ਲਈ ਹੈ। ਗੁਰੂ ਸਾਹਿਬ ਨੇ ਕਿਹਾ ਫਿਰ ਹੁਣ ਕਿਸ ਗੱਲੋਂ ਦੁਖੀ ਹੈ। ਕਹਿੰਦਾ ਪਾਤਸ਼ਾਹ ਹੁਣ ਕੋਈ ਨਹੀਂ ਦੁੱਖ ਸੁਣਦਾ ਕਿ ਕੋਈ ਦੁੱਖ ਹੈ ਜਾਂ ਨਹੀਂ। ਪਾਤਸ਼ਾਹ ਸ਼ਾਂਤੀ ਦੀ ਬਖਸ਼ਸ਼ ਕਰੋ ਜੀ। ਹੁਣ ਰੋਟੀ ਵੀ ਮਰਜ਼ੀ ਨਾਲ ਦਿੰਦੇ ਹਨ। ਗੁਰੂ ਸਾਹਿਬ ਨੇ ਕਿਹਾ…