Gurmat vichaar
-
ਜਿਤੁ ਪ੍ਰੀਤਮੁ ਪਾਵਉ
ਗੁਰੂ ਅਰਜਨ ਸਾਹਿਬ ਨੂੰ ਸੰਗਤ ਨੇ ਸਵਾਲ ਕੀਤਾ। ਗੁਰੂ ਸਾਹਿਬ ਜੀ ਕੋਈ ਐਸੀ ਜੁਗਤ ਦੱਸਣਾ ਕਰੋ ਜਿਸ ਨਾਲ ਅਪਣੇ ਪ੍ਰਭੂ ਨੂੰ ਸਹਿਜੇ ਹੀ ਮਿਲਿਆ ਜਾ ਸਕੇ। ਉਸ ਮਤਿ ਦੀ ਵੀ ਬਖ਼ਸ਼ਸ਼ ਕਰੋ ਜਿਸ ਨਾਲ ਪ੍ਰਭੂ ਪ੍ਰੀਤਮ ਨੂੰ ਪਾਇਆ ਜਾ ਸਕੇ। ਗੁਰੂ ਸਾਹਿਬ ਨੇ ਬੜੇ ਹੀ ਪ੍ਰੇਮ ਅਤੇ ਸਹਿਜ ਤਰੀਕੇ ਨਾਲ ਦੱਸਿਆ ਕਿ ਭਾਈ ਉਸ ਪ੍ਰਭੂ ਨੂੰ ਹਰ ਪਲ ਹਰ ਸਮੇਂ ਸਦਾ ਹੀ ਜਪਦੇ ਰਹਿਣ ਨਾਲ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ। ਭਾਵ ਪ੍ਰਭੂ ਦੀ ਯਾਦ ਹਮੇਸ਼ਾ ਅਪਣੀ ਸੁਰਤਿ ਵਿੱਚ ਟਿਕਾਉਣ ਨਾਲ ਸਹਿਜੇ ਹੀ ਪ੍ਰਭੂ ਮਿਲਾਪ ਖੁਦ-ਬ-ਖੁਦ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਪ੍ਰਭੂ ਮਿਲਾਪ ਲਈ ਕੋਈ ਵੱਖਰੀ ਮਤਿ ਦੀ ਲੋੜ ਨਹੀਂ ਹੈ। ਸੁਰਤ ਨੂੰ ਪ੍ਰਭੂ ਦੇ ਚਰਨ ਕਮਲਾਂ ਵਿੱਚ…
-
ਤਿਸੁ ਬੈਕੁੰਠ ਨ ਜਾਨਾਂ
ਕਬੀਰ ਸਾਹਿਬ ਸੰਗਤ ਵਿੱਚ ਜਦ ਪ੍ਰਵਚਨ ਕਰ ਰਹੇ ਸਨ ਤਾਂ ਕਿਸੇ ਸਤਸੰਗੀ ਨੇ ਜਦ ਕਬੀਰ ਸਾਹਿਬ ਤੋਂ ਤੀਰਥ ਇਸ਼ਨਾਨ ਦਾ ਮਹੱਤਵ ਪੁੱਛਿਆ ਤਾਂ ਉਨ੍ਹਾਂ ਬੜੇ ਪਿਆਰ ਸਾਹਿਤ ਸਮਝਾਇਆ। ਭਾਈ ਗੱਲ ਮੰਨ ਦੀ ਸਫਾਈ ਦੀ ਹੈ। ਜੇ ਮਨ ਵਿਚ ਵਿਕਾਰਾਂ ਦੀ ਮੈਲ ਟਿਕੀ ਹੋਵੇ ਤਾਂ ਜੇ ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਪਹੁੰਚਣਾ। ਹਾਂ ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਅੰਞਾਣਾ ਨਹੀਂ ਹੈ। ਉਹ ਹਰੇਕ ਦੇ ਦਿਲ ਦੀ ਜਾਣਦਾ ਹੈ। ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ ਤੀਰਥ ਇਸ਼ਨਾਨ ਹੈ। ਸੋ, ਇਕ ਪਰਮਾਤਮਾ ਦੇਵ ਦਾ…
-
ਗਿਆਨ ਕਾ ਬੰਧਾ ਮਨੁ ਰਹੈ
ਗੁਰੂ ਨਾਨਕ ਪਾਤਸਾਹ ਦਾ ਦਰਬਾਰ ਲੱਗਾ ਹੈ। ਗੁਰੂ ਸਾਹਿਬ ਗੱਲ ਕਰ ਰਹੇ ਸਨ ਕਿ ਭਾਈ ਮਨ ਨੂੰ ਕਾਬੂ ਵਿੱਚ ਰੱਖੋ। ਮਨ ਨੂੰ ਵਿਕਾਰਾਂ ਤੋਂ ਰੋਕ ਕੇ ਪ੍ਰਭੂ ਦੇ ਨਾਮ ਨਾਲ ਜੋੜਨਾ ਕਰੋ। ਸੰਗਤ ਵਿੱਚੋਂ ਇੱਕ ਸਿੱਖ ਨੇ ਸਵਾਲ ਕਰ ਦਿੱਤਾ ਪਾਤਸ਼ਾਹ ਮਨ ਕਾਬੂ ਨਹੀਂ ਆਉਂਦਾ। ਜਦੋਂ ਅਸੀਂ ਧਿਆਨ ਲਾਉਂਦੇ ਹਾਂ ਤਾਂ ਇਸਦਾ ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਪਹੁੰਚ ਜਾਂਦਾ ਹੈ। ਤੁਸੀਂ ਕ੍ਰਿਪਾ ਕਰੋ ਕਿ ਇਸ ਮਨ ਨੂੰ ਕਾਬੂ ਕਿਵੇਂ ਕੀਤਾ ਜਾਵੇ। ਗੁਰੂ ਸਾਹਿਬ ਨੇ ਕਿਹਾ ਭਾਈ ਜਿਸ ਤਰ੍ਹਾਂ ਪਾਣੀ ਕੁੰਭ ( ਘੜੇ ) ਵਿੱਚ ਬੱਝਾਂ ਰਹਿੰਦਾ ਹੈ। ਇਸੇ ਤਰ੍ਹਾਂ ਹੀ ਮਨ ਨੂੰ ਗੁਰ ਗਿਆਨ ਰਾਹੀ ਬੰਨ ਕੇ ਰੱਖਣਾ ਹੈ। ਜਿੱਥੇ ਪਾਣੀ ਘੜੇ ਵਿੱਚ ਬੱਝ ਕੇ ਰਹਿੰਦਾ ਹੈ ਉੱਥੇ ਘੜਾ ਪਾਣੀ…
-
ਪ੍ਰੇਤ ਭੂਤ ਸਭਿ ਦੂਜੈ ਲਾਏ
ਆਮ ਤੌਰ ਤੇ ਭੂਤ ਪ੍ਰੇਤ ਦੇ ਨਾਮ ਉੱਪਰ ਬਹੁਤ ਭੰਭਲਭੂਸੇ ਪਏ ਹੋਏ ਹਨ। ਜਦ ਅਸੀ ਛੋਟੇ ਹੁੰਦੇ ਸੀ ਤਾਂ ਸਾਡੀਆਂ ਮਾਤਾਵਾਂ ਵੀ ਸਾਨੂੰ ਭੂਤ ਪ੍ਰੇਤ ਦੇ ਨਾਮ ਨਾਲ ਡਰਾਇਆ ਕਰਦੀਆਂ ਸਨ। ਉਨ੍ਹਾਂ ਕਹਿਣਾ ਮੜ੍ਹੀਆਂ ਵੱਲ ਰਾਤ ਨੂੰ ਅਤੇ ਸਿਖਰ ਦੁਪਹਿਰੇ ਨਹੀਂ ਜਾਣਾ ਇਸ ਸਮੇਂ ਇੱਥੇ ਭੂਤਾਂ ਦਾ ਵਾਸਾ ਹੁੰਦਾ ਹੈ। ਹੁਣ ਜਦ ਗੁਰਬਾਣੀ ਸਮਝ ਕੇ ਪੜ੍ਹਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਭੂਤ ਪ੍ਰੇਤ ਅੱਖਰ ਗੁਰਬਾਣੀ ਅੰਦਰ ਕਈ ਰੂਪਾਂ ਵਿੱਚ ਆਏ ਹਨ। ਜਿਵੇਂ ਪਦਾਰਥ ਲਈ, ਮਰੇ ਮਨੁੱਖ ਲਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਗ੍ਰਸਤ ਲੋਕਾਂ ਲਈ ਵੀ ਆਏ ਹਨ। ਗੁਰਬਾਣੀ ਅਨੁਸਾਰ ਇੱਕ ਦੋ ਨਹੀ ਕਰੋੜਾਂ ਹੀ ਭੂਤ, ਪ੍ਰੇਤ ਆਦਿ ਹਨ। ਪ੍ਰਭੂ ਇਨ੍ਹਾਂ ਸਭਨਾ ਦੇ ਨੇੜੇ ਹੈ ਪਰ ਇਨ੍ਹਾਂ ਸਭਨਾ…
-
ਛੋਡਹਿ ਅੰਨੁ
ਭਾਰਤ ਵਿੱਚ ਕਈ ਕਿਸਮ ਦੇ ਵਰਤ ਔਰਤ ਜਾਤੀ ਵੱਲੋਂ ਵੱਖ ਵੱਖ ਸਮੇਂ ਅਤੇ ਵੱਖ ਵੱਖ ਭਾਵਨਾਵਾਂ ਨਾਲ ਧਰਮ ਦੀ ਆਂਢ ਵਿੱਚ ਰੱਖੇ ਜਾਂਦੇ ਹਨ। ਇਨ੍ਹਾਂ ਨੂੰ ਗੁਰੂਆਂ ਅਤੇ ਭਗਤਾਂ ਨੇ ਪਾਖੰਡ ਦਾ ਨਾਮ ਦਿੱਤਾ ਹੈ। ਪਰ ਅਫਸੋਸ ਦੀ ਗੱਲ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਨੇ ਨਕਾਰਿਆ ਹੈ ਉਸੇ ਨੂੰ ਮੰਨਣ ਵਾਲੀਆਂ ਬੀਬੀਆਂ ਵੀ ਅੱਜ ਇਸ ਭਰਮ ਜਾਲ ਵਿੱਚ ਫਸੀਆਂ ਫਿਰ ਰਹੀਆਂ ਹਨ। ਇਕ ਅਨ-ਪੜ੍ਹਤਾ; ਦੂਜਾ ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਦੇਵੀ-ਦੇਵਤਿਆਂ ਮੜ੍ਹੀ-ਮਸਾਣਾਂ ਦੀ ਪੂਜਾ ਤੇ ਕਈ ਕਿਸਮ ਦੇ ਵਰਤਾਂ ਨੇ ਭਾਰਤ ਦੀ ਇਸਤ੍ਰੀ-ਜਾਤੀ ਨੂੰ ਨਕਾਰਾ ਕਰ ਦਿੱਤਾ ਹੋਇਆ ਹੈ।ਕੱਤਕ ਦੇ ਮਹੀਨੇ ਸੀਤਲਾ ਦੇਵੀ ਦੀ ਪੂਜਾ ਕਰਨ ਲਈ ਅਹੋਈ ਦਾ ਵਰਤ ਰੱਖਿਆ ਜਾਂਦਾ ਹੈ। ਦੇਵੀ ਦੇਵਤਿਆਂ ਦੀ ਖ਼ਾਸ ਖ਼ਾਸ…
-
ਮਾਰੀ ਮਰਉ ਕੁਸੰਗ
ਗਰਮੀ ਦਾ ਮੌਸਮ ਸੀ। ਕਬੀਰ ਸਾਹਿਬ ਦਰੱਖਤ ਦੇ ਥੱਲੇ ਬੈਠੇ ਹੋਏ ਸਨ। ਥੋੜੀ ਦੂਰੀ ਤੇ ਹੀ ਇੱਕ ਬੇਰੀ ਦਾ ਦਰੱਖਤ ਸੀ ਅਤੇ ਉਸ ਦੇ ਨਾਲ ਹੀ ਕੇਲੇ ਦਾ ਬੂਟਾ ਵੀ ਸੀ। ਹਵਾ ਦਾ ਇੱਕ ਤੇਜ਼ ਬੁੱਲਾ ਆਇਆ। ਕਬੀਰ ਸਾਹਿਬ ਦਾ ਧਿਆਨ ਅਚਾਨਕ ਉਸ ਬੇਰੀ ਦੇ ਦਰੱਖਤ ਅਤੇ ਕੇਲੇ ਵੱਲ ਚਲਾ ਗਿਆ। ਕਬੀਰ ਸਾਹਿਬ ਕੀ ਦੇਖਦੇ ਹਨ ਕਿ ਹਵਾ ਦੇ ਚੱਲਣ ਕਰਕੇ ਬੇਰੀ ਦਾ ਦਰੱਖਤ ਤਾਂ ਝੂਮ ਰਿਹਾ ਹੈ ਅਤੇ ਕੇਲੇ ਨੂੰ ਅਪਣੇ ਕੰਢਿਆਂ ਨਾਲ ਚੀਰੀ ਜਾ ਰਿਹਾ ਹੈ। ਕਬੀਰ ਸਾਹਿਬ ਅਪਣੇ ਆਪ ਨੂੰ ਇਸ ਤੋਂ ਸਿੱਖਿਆ ਦੇਣ ਲੱਗੇ, ਹੇ ਕਬੀਰ! ਜੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਛੱਡ ਦਿੱਤੀ, ਤਾਂ ਸੁਤੇ ਹੀ ਉਹਨਾਂ ਦਾ ਸਾਥ ਕਰੇਂਗਾ ਜੋ ਪ੍ਰਭੂ ਨਾਲੋਂ ਟੁੱਟੇ ਹੋਏ ਹਨ;…
-
ਆਪਿ ਕਰਾਏ ਕਰਤਾ
ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਇੱਕ ਵਾਰ ਕੋਈ ਧਨਾਢ ਅਤੇ ਅਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਵਾਲਾ ਵਿਅਕਤੀ ਆਇਆ। ਉਹ ਸੱਜਣ ਗੁਰੂ ਸਾਹਿਬ ਦੇ ਸਾਹਮਣੇ ਆਪਣੀਆਂ ਹੀ ਸਿਫ਼ਤਾਂ ਦੇ ਪੁਲ ਬੰਨੀ ਜਾ ਰਿਹਾ ਸੀ। ਗੁਰੂ ਸਾਹਿਬ ਉਸ ਨੂੰ ਸੁਣ ਰਹੇ ਸਨ। ਉਹ ਕਹਿਣ ਲੱਗਾ ਪਾਤਸ਼ਾਹ ਬੜੀ ਕ੍ਰਿਪਾ ਹੈ ਦਾਤੇ ਨੇ ਬਹੁਤ ਸੋਹਣਾ ਤੰਦਰੁਸਤ ਸਰੀਰ ਦਿੱਤਾ ਹੈ। ਇਸ ਕਰਕੇ ਬਹੁਤ ਮਿਹਨਤੀ ਕੀਤੀ ਹੈ ਅਤੇ ਕਰੀਦੀ ਹੈ। ਇਸ ਮਿਹਨਤ ਦਾ ਸਦਕਾ ਹੀ ਰੱਬ ਨੇ ਭਾਗ ਲਾਇਆ ਹੈ। ਸਾਰਾ ਕੰਮ ਕਾਜ ਖੁਦ ਹੀ ਸੰਭਾਲ਼ੀਦਾ ਹੈ। ਇਸੇ ਕਰਕੇ ਹੀ ਕਾਮਯਾਬ ਹੋਏ ਹਾਂ। ਜਦ ਉਹ ਚੁੱਪ ਕੀਤਾ ਤਾਂ ਗੁਰੂ ਸਾਹਿਬ ਨੇ ਸਮਝਾਇਆ ਭਾਈ ਇਹ ਸਭ ਦਾਤਾਂ ਅਤੇ ਇਹ ਸੋਹਣਾ ਸਰੀਰ ਉਸ ਪ੍ਰਭੂ ਦੀ…
-
ਜਿਤੁ ਖਾਧੈ ਤੇਰੇ ਜਾਹਿ ਵਿਕਾਰ
ਗੁਰੂ ਨਾਨਕ ਪਾਤਸ਼ਾਹ ਨੂੰ ਕਿਸੇ ਸਿੱਖ ਨੇ ਪੁਛਿਆ, ਕੀ ਹਵਨ ਕਰਵਾਉਣ ਨਾਲ ਬੰਦਾ ਅਮੀਰ ਹੋ ਸਕਦਾ ਹੈ? ਉਸ ਨੇ ਦੱਸਿਆ ਕਿ ਸਾਡੇ ਕਿਸੇ ਰਿਸ਼ਤੇਦਾਰ ਨੇ ਹਵਨ ਕਰਵਾਉਣਾ ਹੈ ਅਤੇ ਸਾਨੂੰ ਵੀ ਸੱਦਾ ਦਿੱਤਾ ਹੈ। ਉਹ ਕਹਿੰਦਾ ਹੈ ਪੰਡਤ ਜੀ ਕਹਿੰਦੇ ਹਨ ਕਿ ਹਵਨ ਕਰਾਉਣ ਨਾਲੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ ਅਤੇ ਜ਼ਿੰਦਗੀ ਸੁੱਖਾਂ ਨਾਲ ਭਰ ਜਾਂਦੀ ਹੈ। ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਸਾਰੇ ਭਰਮਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਦੁਨੀਆ ਦੇ ਦੁੱਖ ਕਲੇਸ਼ ਤਾਂ ਇਨਸਾਨੀ ਦੁਨੀਆ ਲਈ ਜ਼ਹਿਰ ਹਨ। ਜੇ ਇਸ ਜ਼ਹਿਰ ਦਾ ਕੁਸ਼ਤਾ ਤਿਆਰ ਕਰਨ ਲਈ ਪਰਮਾਤਮਾ ਦੇ ਨਾਮ ਨੂੰ ਜੜੀਆਂ ਬੂਟੀਆਂ ਆਦਿ ਦੇ ਤੌਰ ਤੇ ਵਰਤ ਕੇ, ਕੁਸ਼ਤੇ ਨੂੰ ਬਰੀਕ ਕਰਨ ਲਈ ਸੰਤੋਖ ਦੀ…
-
ਕਿਆ ਮਦਿ ਛੂਛੈ ਭਾਉ ਧਰੇ
ਗੁਰੂ ਨਾਨਕ ਸਾਹਿਬ ਜੀ ਦਾ ਜਦ ਮਿਲਾਪ ਭਰਥਰੀ ਜੋਗੀ ਨਾਲ ਹੋਇਆ ਤਾਂ ਉਸ ਨੇ ਗੁਰੂ ਸਾਹਿਬ ਜੀ ਨੂੰ ਸ਼ਰਾਬ ਦਾ ਪਿਆਲਾ ਪੇਸ਼ ਕੀਤਾ ਤਾਂ ਗੁਰੂ ਸਾਹਿਬ ਨੇ ਕਿਹਾ ਅਸੀ ਇਹ ਸ਼ਰਾਬ ਨਹੀਂ ਪੀਂਦੇ । ਜੋਗੀ ਨੇ ਕਿਹਾ ਇਸ ਦੇ ਪੀਣ ਨਾਲ ਸੁਰਤ ਦੁਨੀਆ ਤੋਂ ਉਪਰਾਮ ਹੋ ਕੇ ਪ੍ਰਭੂ ਨਾਲ ਜੁੜ ਜਾਂਦੀ ਹੈ। ਗੁਰੂ ਸਾਹਿਬ ਨੇ ਕਿਹਾ ਅਸੀ ਪ੍ਰਭੂ ਦੇ ਨਾਮ ਦਾ ਨਸ਼ਾ ਕਰਦੇ ਹਾਂ ਜੋ ਇੱਕ ਵਾਰ ਪੀ ਕੇ ਮੁੜ ਉੱਤਰਦਾ ਹੀ ਨਹੀਂ। ਭਰਥਰੀ ਨੇ ਕਿਹਾ ਐਸਾ ਤਾਂ ਕੋਈ ਵੀ ਨਸ਼ਾ ਨਹੀਂ ਜੋ ਕਦੀ ਵੀ ਨਾ ਉਤਰਦਾ ਹੋਵੇ। ਗੁਰੂ ਸਾਹਿਬ ਨੇ ਕਿਹਾ ਹੈ ਐਸਾ ਨਸ਼ਾ ਹੈ। ਜੋਗੀ ਨੇ ਪੁੱਛਿਆ ਉਹ ਕਿਹੜਾ ਨਸ਼ਾ ਹੈ? ਗੁਰੂ ਸਾਹਿਬ ਨੇ ਕਿਹਾ ਜੋ ਨਸ਼ਾ ਨਾਮ…
-
ਪਾਪੀ ਮੂਆ ਗੁਰ ਪਰਤਾਪਿ
ਗੁਰੂ ਹਰਿਗੋਬਿੰਦ ਸਾਹਿਬ ਨੂੰ ਮਰਵਾਉਣ ਲਈ ਉਨ੍ਹਾਂ ਦੇ ਤਾਇਆ ਜੀ ਪ੍ਰਿਥੀ ਚੰਦ ਨੇ ਕਈ ਅਸਫਲ ਯਤਨ ਕੀਤੇ ਸਨ। ਜਦ ਉਹ ਹਰ ਯਤਨ ਵਿੱਚ ਅਸਫਲ ਰਿਹਾ ਤਾਂ ਉਸ ਨੇ ਬਾਲਕ ਹਰਿਗੋਬਿੰਦ ਦੇ ਖਿਡਾਵੇ ਦੁਨੀ ਚੰਦ ਬ੍ਰਹਾਮਣ ਨੂੰ ਲਾਲਚ ਦੇ ਕੇ ਬਾਲਕ ਨੂੰ ਮਰਵਾਉਣ ਲਈ ਰਾਜੀ ਕਰ ਲਿਆ। ਇਸ ਕੰਮ ਲਈ ਉਸ ਨੇ ਬ੍ਰਹਮਣ ਨੂੰ ਜ਼ਹਿਰ ਲਿਆ ਕੇ ਦਿੱਤਾ ਅਤੇ ਕਿਹਾ ਇਸ ਨੂੰ ਦਹੀਂ ਵਿੱਚ ਮਿਲਾ ਕੇ ਖੁਆ ਦੇਣਾ। ਇਹ ਜ਼ਹਿਰ ਵਾਲਾ ਦਹੀਂ ਜਦ ਦੁਨੀ ਚੰਦ ਨੇ ਬਾਲਕ ਨੂੰ ਖੁਵਾਉਣਾ ਚਾਹਿਆ ਤਾਂ ਉਸ ਨੇ ਨਾਂਹ ਕਰ ਦਿੱਤੀ। ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਉਹ ਪਕੜਿਆ ਗਿਆ। ਫਿਰ ਉਹ ਦਹੀਂ ਕੁੱਤੇ ਨੂੰ ਖੁਵਾਇਆ ਗਿਆ ਤਾਂ ਉਹ ਕੁੱਤਾ ਮਰ ਗਿਆ। ਸਾਰੀ ਸੰਗਤ ਨੇ ਦੁਨੀ…