Gurmat vichaar
-
ਪੂਰਨ ਪੁਰਖ
ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਪੁੱਛਿਆ ਕਿ ਪਾਤਸ਼ਾਹ ਜੋ ਸਾਢੇ ਤਿੰਨ ਗਜ਼ ਦੀਆ ਧੋਤੀਆਂ ਪਹਿਨਦੇ ਹਨ ਤਿਹਰੇ ਧਾਗੇ ਦਾ ਜਨੇਉ ਪਹਿਨਦੇ ਹਨ, ਗਲ ਵਿੱਚ ਮਾਲਾ ਪਹਿਨਦੇ ਹਨ ਹੱਥ ਵਿੱਚ ਹਰ ਸਮੇਂ ਲੋਟਾ ਰੱਖਦੇ ਹਨ ਕਬੀਰ ਸਾਹਿਬ ਕਹਿੰਦੇ ਹਨ ਉਹਨਾਂ ਨੂੰ ਹਰੀ ਪ੍ਰਭੂ ਦੇ ਸੰਤ ਨਾ ਕਹੋ ਉਹ ਤਾਂ ਬਨਾਰਸੀ ਠੱਗ ਹਨ। ਕਬੀਰ ਸਾਹਿਬ ਕਹਿੰਦੇ ਹਨ ਮੈਨੂੰ ਐਸੇ ਸੰਤ ਚੰਗੇ ਨਹੀਂ ਲੱਗਦੇ ਹਨ ਪਰ ਕਿਉਂ ? ਜੇ ਧਾਰਮਿਕ ਬੰਦੇ ਹੀ ਸੰਤ ਨਹੀਂ ਹੋ ਸਕਦੇ ਤਾਂ ਫਿਰ ਸੰਤ ਕੌਣ ਹਨ? ਗੁਰੂ ਸਾਹਿਬ ਨੇ ਕਿਹਾ ਭਾਈ ਸਿਰਫ਼ ਪਹਿਰਾਵੇ ਨਾਲ ਹੀ ਧਾਰਮਿਕ ਜਾਂ ਸੰਤ ਨਹੀਂ ਬਣ ਸਕੀਦਾ। ਸਿੱਖਾਂ ਨੇ ਕਿਹਾ ਫਿਰ ਗੁਰੂ ਸਾਹਿਬ ਸਾਨੂੰ ਦੱਸੋ ਸੰਤ ਦੀ ਅਸਲ ਪਹਿਚਾਣ ਕਿਵੇਂ ਕਰੀਏ। ਗੁਰੂ…
-
ਜੋ ਸਹ ਰਤੇ ਆਪਣੇ
ਗੁਰੂ ਅਮਰਦਾਸ ਜੀ ਨੂੰ ਸਿੱਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਭਗਤ ਫਰੀਦ ਸਾਹਿਬ ਅਪਣੀ ਬਾਣੀ ਅੰਦਰ ਫ਼ੁਰਮਾਉਂਦੇ ਹਨ ਕਿ ਜੇ ਕੋਈ ਸੱਜਣ ਇਸ ਸਰੀਰ ਨੂੰ ਚੀਰ ਕੇ ਵੇਖੇ ਤਾਂ ਇਸ ਵਿੱਚੋਂ ਰੱਤੀ ਭਰ ਵੀ ਰੱਤ ਨਹੀਂ ਨਿਕਲਣੀ ਕਿਉਂਕਿ ਜੋ ਸਰੀਰ ਪ੍ਰਭੂ ਨਾਲ ਰੱਤੇ ਪਏ ਹਨ ਉਸ ਸਰੀਰ ਵਿੱਚ ਰੱਤ ਹੁੰਦੀ ਹੀ ਨਹੀ। “ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥੫੧॥” {ਪੰਨਾ 1380} ਪਰ ਇਹ ਸਰੀਰ ਤਾਂ ਬਣਿਆ ਹੀ ਰੱਤ ਦਾ ਹੈ। ਇਸ ਨੂੰ ਜ਼ਰਾ ਖੋਲ ਕੇ ਸਮਝਾਉਣ ਦੀ ਕਿਰਪਾਲਤਾ ਕਰੋ ਜੀ। ਗੁਰੂ ਸਾਹਿਬ ਨੇ ਕਿਹਾ ਭਾਈ ਤੁਸੀ ਬਿਲਕੁਲ ਸਹੀ ਫ਼ੁਰਮਾਇਆ ਹੈ। ਇਹ ਸਾਰਾ ਤਨ ਰੱਤ ਦਾ ਹੈ ਅਤੇ…
-
ਲੇਲੇ ਕਉ ਚੂਘੈ ਨਿਤ ਭੇਡ
-
ਜੀਵਨ ਜਾਚ
ਗੁਰੂ ਅਰਜਨ ਪਾਤਸ਼ਾਹ ਦਾ ਦਰਬਾਰ ਲੱਗਾ ਹੋਇਆ ਹੈ। ਸੰਗਤ ਵਿੱਚ ਇੱਕ ਗੁਰਮੁਖ ਪਿਆਰਾ ਕਿਸੇ ਸੱਜਣ ਨੂੰ ਲੈ ਕੇ ਆਇਆ ਅਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਪਾਤਸ਼ਾਹ ਇਸ ਦੇ ਕੁਝ ਸੁਆਲ ਹਨ। ਗੁਰੂ ਜੀ ਨੇ ਬੜੇ ਪਿਆਰ ਨਾਲ ਕਿਹਾ ਦੱਸੋ ਭਾਈ। ਉਸ ਸੱਜਣ ਨੇ ਬੜੇ ਸਹਿਜ ਅਤੇ ਸ਼ਰਧਾ ਭਰੇ ਲਹਿਜੇ ਵਿੱਚ ਪ੍ਰਸ਼ਨ ਕੀਤੇ। ਜੋ ਜੀਵਨ ਜਾਂਚ, ਜ਼ਿੰਦਗੀ ਜਿਉਣ ਦੇ ਮਕਸਦ ਬਾਰੇ ਹਨ। ਗੁਰੂ ਸਾਹਿਬ ਨੇ ਬੜੇ ਹੀ ਪਿਆਰ ਨਾਲ ਇੱਕ ਇੱਕ ਸਵਾਲ ਦਾ ਉੱਤਰ ਦਿੱਤਾ। ਜੋ ਗੁਰੂ ਸਾਹਿਬ ਨੇ ਸਾਡੇ ਸਾਰਿਆਂ ਦੇ ਉਦਾਰ ਲਈ ਕਲਮਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ-੧੩੧ ਉੱਪਰ ਅੰਕਿਤ ਕਰ ਦਿੱਤੇ ਹਨ। ਪ੍ਰਃ ੧. ਉਹ ਕੇਹੜਾ ਮਨੁੱਖ ਹੈ ਜੋ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ…
-
ਜਾਤਿ ਕਾ ਗਰਬੁ ਨ ਕਰੀਅਹੁ ਕੋਈ
ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਇੱਕ ਪੰਡਤ ਨੇ ਪ੍ਰਸ਼ਨ ਉਠਾਇਆ। ਗੁਰੂ ਜੀ! ਕਬੀਰ ਜੀ ਕਹਿੰਦੇ ਹਨ ਬ੍ਰਾਹਮਣ ਅਤੇ ਸ਼ੂਦਰ ਬਰਾਬਰ ਹੀ ਹਨ। ਉਹ ਇਹ ਦਲੀਲ ਦਿੰਦੇ ਹਨ ਕਿ ਬ੍ਰਾਹਮਣ ਅਤੇ ਸ਼ੂਦਰ ਇਕੋ ਰਸਤੇ ਤੋਂ ਆਉਂਦੇ ਹਨ। ਉਹ ਕਹਿੰਦੇ ਹਨ ਜੇ ਬ੍ਰਾਹਮਣ ਮਹਾਨ ਹੈ ਫਿਰ ਉਸ ਦੀਆਂ ਰੰਗਾਂ ਵਿੱਚ ਖੂਨ ਦੀ ਬਜਾਏ ਦੁੱਧ ਹੋਣਾ ਚਾਹੀਦਾ ਹੈ ਤੇ ਸ਼ੂਦਰ ਦੀਆ ਰਗਾਂ ਵਿੱਚ ਲਹੂ। ਤੁਸੀਂ ਕ੍ਰਿਪਾ ਕਰਕੇ ਦੱਸੋ ਕਿ ਇਸ ਵਿੱਚ ਕੀ ਸਚਾਈ ਹੈ। ਗੁਰੂ ਸਾਹਿਬ ਜੀ ਨੇ ਭਾਈ ਕੋਈ ਜਾਤ ਮਾੜੀ ਨਹੀਂ ਹੈ। ਮਾੜਾ ਇਸ ਦਾ ਹੰਕਾਰ ਹੈ। ਸੋ ਜਾਤ ਦਾ ਹੰਕਾਰ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ। ਜੋ ਵਿਅਕਤੀ ਪ੍ਰਮਾਤਮਾ ਨਾਲ ਡੂੰਘੀ ਸਾਂਝ ਰੱਖਦਾ ਹੈਂ ਉਹ ਅਸਲ ਬ੍ਰਾਹਮਣ ਹੈ। ਹੇ…
-
ਨਾ ਹਮ ਹਿੰਦੂ ਨ ਮੁਸਲਮਾਨ
ਬਲਵਿੰਦਰ ਸਿੰਘ ਮੁਲਤਾਨੀ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਕਬੀਰ ਜੀ ਲਿਖਦੇ ਹਨ ਕਿ ਜਦੋਂ ਤੋਂ ਮੈਂ ਹਿੰਦੂ ਮੁਸਲਮਾਨ ਦੋਨਾਂ ਨੂੰ ਛੱਡ ਦਿੱਤਾ ਹੈ ਉਦੋਂ ਤੋਂ ਮੇਰੇ ਸਾਰੇ ਝਗੜੇ ਹੀ ਮੁੱਕ ਗਏ ਹਨ। ਉਹ ਲਿਖਦੇ ਹਨ ਕਿ ਪੰਡਿਤ ਤੇ ਮੁੱਲਾਂ ਨੇ ਜੋ ਵੀ ਲਿਖਿਆ ਹੈ ਮੈਂ ਉਹ ਸਭ ਕੁਝ ਛੱਡ ਦਿੱਤਾ ਹੈ ਅਤੇ ਕੁਝ ਵੀ ਅਪਣੇ ਕੋਲ ਨਹੀਂ ਰੱਖਿਆ। ਜਦੋਂ ਉਨ੍ਹਾਂ ਨੇ ਦੋਨੋ ਧਰਮ ਹੀ ਨਿਕਾਰ ਦਿੱਤੇ ਤਾਂ ਉਹ ਫਿਰ ਕਿਸ ਧਰਮ ਨੂੰ ਮੰਨਦੇ ਹਨ। ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਭਾਈ ਭਗਤ ਜੀ ਦਾ ਮਤਲਬ ਹੈ ਕਿ ਉਹ ਕਿਸੇ ਧਰਮ ਦੇ ਫੋਕੇ ਕਰਮ ਕਾਂਡ ਨੂੰ ਨਹੀਂ ਮੰਨਦੇ। ਉਹ ਕਹਿੰਦੇ ਹਨ ਕਿ ਹੇ ਭਾਈ! ਆਤਮਕ ਜੀਵਨ…
-
ਗੁਣ ਕਾ ਗਾਹਕੁ
ਜਦ ਗੁਰੂ ਜੀ ਪੂਰਬੀ ਪ੍ਰਚਾਰ ਦੌਰੇ ਕਰਕੇ ਬਿਸ਼ੰਭਰਪੁਰ ਪਹੁੰਚੇ ਤਾਂ ਭਾਈ ਮਰਦਾਨਾ ਜੀ ਨੇ ਸਰਸਰੀ ਤੌਰ ਤੇ ਗੁਰੂ ਜੀ ਨੂੰ ਸਵਾਲ ਕਰ ਦਿੱਤਾ। ਪਾਤਸ਼ਾਹ ਆਪ ਜੀ ਲੋਕਾਂ ਨੂੰ ਸਮਝਾਉਂਦੇ ਹੋ ਕਿ ਸਭ ਕੁਝ ਪ੍ਰਭੂ ਦੇ ਹੱਥ ਹੈ ਫਿਰ ਪ੍ਰਭੂ ਸਾਰਿਆਂ ਨੂੰ ਹੀ ਚੰਗੇ ਇਨਸਾਨ ਕਿਉਂ ਨਹੀਂ ਬਣਾ ਦਿੰਦਾ। ਮਰਦਾਨਾ ਜੀ ਨੇ ਕਿਹਾ ਆਪ ਜੀ ਵੀ ਤਾਂ ਸਮਰੱਥ ਹੋ ਆਪ ਹੀ ਸਭ ਤੇ ਕ੍ਰਿਪਾ ਕਰਨੀ ਕਰੋ। ਗੁਰੂ ਜੀ ਨੇ ਮਰਦਾਨਾ ਜੀ ਨੂੰ ਇਕ ਚਮਕਦਾਰ ਪੱਥਰ ਦਿੱਤਾ ਅਤੇ ਕਿਹਾ ਇਸ ਨੂੰ ਬਾਜ਼ਾਰ ਵਿੱਚ ਵੇਚ ਆਓ ਪਰ ਸਾਰੇ ਬਜ਼ਾਰ ਵਿੱਚ ਇਸਦੀ ਕੀਮਤ ਪਹਿਲਾਂ ਪੁੱਛਣਾ ਜਿੱਥੋਂ ਜ਼ਿਆਦਾ ਕੀਮਤ ਮਿਲੇ ਉੱਥੇ ਹੀ ਵੇਚਣਾ ਹੈ। ਮਰਦਾਨਾ ਜੀ ਸਤਬਚਨ ਕਹਿ ਕੇ ਬਜ਼ਾਰ ਵੱਲ ਚੱਲ ਪਏ। ਉਹ ਇਸ…
-
ਦੇਹਿ ਨਾਮੁ ਸੰਤੋਖੀਆ
ਗੁਰੂ ਅਰਜਨ ਪਾਤਸ਼ਾਹ ਦਾ ਦਰਬਾਰ ਸੱਜਿਆ ਹੋਇਆ ਹੈ। ਗੁਰੂ ਸਾਹਿਬ ਸੰਗਤ ਨਾਲ ਰੱਬੀ ਬਾਤਾਂ ਪਾ ਰਹੇ ਹਨ। ਇੱਕ ਸਿੱਖ ਨੇ ਗੁਰੂ ਸਾਹਿਬ ਨੂੰ ਕਿਹਾ ਸੱਚੇ ਪਾਤਸ਼ਾਹ ਜਦ ਕੋਈ ਮਰ ਜਾਂਦਾ ਹੈ ਤਾਂ ਆਪਾਂ ਉਸ ਦਾ ਸਵਰਗਾਂ ਵਿੱਚ ਵਾਸਾ ਹੋਣ ਦੀ ਅਰਦਾਸ ਕਰਦੇ ਹਾਂ। ਇਹ ਵੀ ਤਾਂ ਇੱਕ ਮੰਗ ਹੀ ਹੈ। ਜੇ ਸਵਰਗ ਦੀ ਮੰਗ ਇੱਛਾ ਜਾਇਜ਼ ਹੈ ਤਾਂ ਫਿਰ ਬਾਕੀ ਇੱਛਾਵਾਂ ਤਾਂ ਇਸ ਦੇ ਮੁਕਾਬਲੇ ਬਹੁਤ ਛੋਟੀਆਂ ਹਨ। ਫਿਰ ਉਹ ਇੱਛਾਵਾਂ ਦੀ ਪੂਰਤੀ ਲਈ ਵੀ ਰੱਬ ਕੋਲ਼ੋਂ ਕੁਝ ਵੀ ਮੰਗ ਸਕਦੇ ਹਾਂ। ਜਿਵੇਂ ਮਾਣ, ਤਾਣ, ਧੰਨ, ਔਲਾਦ ਦੀ ਮੰਗ, ਘਰ ਵਿੱਚ ਦੁੱਧ ਦੀ ਮੰਗ ਜਾਂ ਚੰਗੇ ਮਕਾਨ ਦੀ ਮੰਗ ਆਦਿ। ਗੁਰੂ ਸਾਹਿਬ ਨੇ ਉੱਤਰ ਦਿੱਤਾ ਭਾਈ ਦੁਨੀਆ ਮੰਗ ਰਹੀ ਹੈ।…
-
ਸ਼ਬਦ ਗੁਰੂ
ਗੁਰੂ ਨਾਨਕ ਦੇਵ ਜੀ ਜਦ ਸਿੱਧਾਂ ਕੋਲ ਪਹੁੰਚੇ ਤਾਂ ਉਸ ਸਮੇਂ ਗੁਰੂ ਸਾਹਿਬ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਦੌਰਾਨ ਸਿੱਧਾਂ ਨੇ ਗੁਰੂ ਸਾਹਿਬ ਨੂੰ ਕੁਝ ਸਵਾਲ ਕੀਤੇ ਸਨ। ਜਿਨ੍ਹਾਂ ਦੇ ਉੱਤਰ ਗੁਰੂ ਸਾਹਿਬ ਬੜੇ ਹੀ ਪਿਆਰ ਅਤੇ ਠਰ੍ਹੰਮੇ ਨਾਲ ਦਿੱਤੇ ਸਨ। ਸਾਡੇ ਤੇ ਰਹਿਮ ਕਰਕੇ ਗੁਰੂ ਸਾਹਿਬ ਨੇ ਉਹ ਪ੍ਰਸ਼ਨ ਉੱਤਰ “ਸਿਧ ਗੋਸਟਿ” ਬਾਣੀ ਦੇ ਸਿਰਲੇਖ ਹੇਠ ਦਰਜ ਕਰ ਦਿੱਤੇ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰ ਦਿੱਤਾ। ਕੁਝ ਸੁਆਲ/ ਜੁਆਬ ਇਸ ਤਰ੍ਹਾਂ ਹਨਃ-੧. ਜੀਵਨ ਦਾ ਮੂਲ ਕੀ ਹੈ? ਉਃ ਪ੍ਰਾਣ ਹੀ ਹਸਤੀ ਦਾ ਮੁੱਢ ਹਨ।੨. ਜੀਵਨ ਲਈ ਸਿੱਖਿਆ ਲੈਣ ਦਾ ਕਿਹੜਾ ਸਮਾ ਹੈ?ਉਃ ਇਹ ਮਨੁੱਖਾ ਜਨਮ ਦਾ ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ…
-
ਕਿਨ ਬਿਧਿ ਸਾਗਰੁ ਤਰੀਐ
ਗੁਰੂ ਨਾਨਕ ਪਾਤਸ਼ਾਹ ਸੰਗਤ ਨਾਲ ਗੁਰਮਤਿ ਦੀਆਂ ਵਿਚਾਰਾਂ ਕਰ ਰਹੇ ਸਨ ਤਾਂ ਸੰਗਤ ਵਿੱਚੋਂ ਹੀ ਕਿਸੇ ਸਿੱਖ ਨੇ ਗੁਰੂ ਸਾਹਿਬ ਤੋਂ ਪੁਛਿਆ। ਜਿਸ ਥਾਂ ਤੇ ਪ੍ਰਭੂ ਵੱਸਦਾ ਹੈਂ ਉਹ ਥਾਂ ਕਿਸ ਤਰ੍ਹਾਂ ਦਾ ਹੈ? ਕੀ ਉਸ ਗੁਪਤ ਥਾਂ ਨੂੰ ਲੱਭਿਆ ਜਾ ਸਕਦਾ ਹੈ? ਉਹ ਥਾਂ ਪ੍ਰਾਪਤ ਕਰਨ ਵਾਸਤੇ ਮੈਂ ਚਿਰਾਂ ਤੋਂ ਭਾਲ ਕਰਦਾ ਫਿਰਦਾ ਹਾਂ, ਗੁਰੂ ਸਾਹਿਬ ਮੇਰਾ ਮਨ ਲੋਚਦਾ ਹੈ ਕਿ ਕੋਈ ਗੁਰਮੁਖਿ ਆ ਕੇ ਮੈਨੂੰ ਉਹ ਥਾਂ ਦੱਸੇ ? ਸੋ ਹੁਣ ਤੁਸੀ ਕ੍ਰਿਪਾ ਕਰਕੇ ਦੱਸਣਾ ਕਰੋ ਕਿ ਕਿਸ ਤਰ੍ਹਾਂ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ ਅਤੇ ਕਿਵੇਂ ਜਿਉਂਦੇ ਜੀਅ ਮਰਿਆ ਜਾ ਸਕਦਾ ਹੈ ਜੀ?ਗੁਰੂ ਸਾਹਿਬ ਨੇ ਸਮਝਾਉਂਦਿਆਂ ਕਿਹਾ ਸਰਬ-ਵਿਆਪਕ ਪ੍ਰਭੂ ਸਹਿਜ ਅਵਸਥਾ ਦੇ ਆਸਣ ਉਤੇ ਮਨੁੱਖ ਦੇ ਹਿਰਦੇ…