-
ਕਿਆ ਮਦਿ ਛੂਛੈ ਭਾਉ ਧਰੇ
ਗੁਰੂ ਨਾਨਕ ਸਾਹਿਬ ਜੀ ਦਾ ਜਦ ਮਿਲਾਪ ਭਰਥਰੀ ਜੋਗੀ ਨਾਲ ਹੋਇਆ ਤਾਂ ਉਸ ਨੇ ਗੁਰੂ ਸਾਹਿਬ ਜੀ ਨੂੰ ਸ਼ਰਾਬ ਦਾ ਪਿਆਲਾ ਪੇਸ਼ ਕੀਤਾ ਤਾਂ ਗੁਰੂ ਸਾਹਿਬ ਨੇ ਕਿਹਾ ਅਸੀ ਇਹ ਸ਼ਰਾਬ ਨਹੀਂ ਪੀਂਦੇ । ਜੋਗੀ ਨੇ ਕਿਹਾ ਇਸ ਦੇ ਪੀਣ ਨਾਲ ਸੁਰਤ ਦੁਨੀਆ ਤੋਂ ਉਪਰਾਮ ਹੋ ਕੇ ਪ੍ਰਭੂ ਨਾਲ ਜੁੜ ਜਾਂਦੀ ਹੈ। ਗੁਰੂ ਸਾਹਿਬ ਨੇ ਕਿਹਾ ਅਸੀ ਪ੍ਰਭੂ ਦੇ ਨਾਮ ਦਾ ਨਸ਼ਾ ਕਰਦੇ ਹਾਂ ਜੋ ਇੱਕ ਵਾਰ ਪੀ ਕੇ ਮੁੜ ਉੱਤਰਦਾ ਹੀ ਨਹੀਂ। ਭਰਥਰੀ ਨੇ ਕਿਹਾ ਐਸਾ ਤਾਂ ਕੋਈ ਵੀ ਨਸ਼ਾ ਨਹੀਂ ਜੋ ਕਦੀ ਵੀ ਨਾ ਉਤਰਦਾ ਹੋਵੇ। ਗੁਰੂ ਸਾਹਿਬ ਨੇ ਕਿਹਾ ਹੈ ਐਸਾ ਨਸ਼ਾ ਹੈ। ਜੋਗੀ ਨੇ ਪੁੱਛਿਆ ਉਹ ਕਿਹੜਾ ਨਸ਼ਾ ਹੈ? ਗੁਰੂ ਸਾਹਿਬ ਨੇ ਕਿਹਾ ਜੋ ਨਸ਼ਾ ਨਾਮ…
-
ਨਾਰੀ ਦਿਵਸ
ਆਉ ਸਾਰੀਆਂ ਰਲ ਮਿਲ ਭੈਣਾਂ, ਨਾਰੀ ਦਿਵਸ ਮਨਾਈਏਜਿਨ੍ਹਾਂ ਜੰਮੇ ਰਾਜੇ ਰਾਣੇ, ਉਨ੍ਹਾਂ ਦਾ ਰਲ ਮਿਲ ਮਾਣ ਵਧਾਈਏ। ਆਪਸ ਦੇ ਵਿੱਚ ਰਲ ਮਿਲ ਆਪਾਂ, ਅਪਣੇ ਫਰਜ਼ ਨਿਭਾਈਏਸੱਸ ਨੂੰ ਬਣਦਾ ਸਤਿਕਾਰ ਦੇ ਕੇ, ਪਿਆਰ ਵੀ ਉਸ ਤੋਂ ਪਾਈਏ। ਨਨਾਣ ਭਰਜਾਈ ਭੈਣਾਂ ਬਣ ਕੇ, ਰਿਸ਼ਤੇ ਖੂਬ ਨਿਭਾਈਏਸੱਸਾਂ ਨੂੰਹਾਂ ਰਲ ਮਿਲ ਆਪਾਂ, ਪਿਆਰ ਦੀਆਂ ਪੀਂਘਾਂ ਪਾਈਏ। ਨਿੱਜੀ ਝਗੜੇ ਸਭ ਮੁਕਾ ਕੇ, ਚੰਗਾ ਸਮਾਜ ਬਣਾਈਏਆਉਣ ਵਾਲੇ ਸਮਾਜ ਦੇ ਬੱਚੇ, ਚੰਗੇ ਰਾਹ ਤੇ ਪਾਈਏ। ਮਰਦ ਪ੍ਰਧਾਨ ਸਮਾਜ ਨੂੰ ਆਪਾਂ, ਪਿਆਰ ਦੇ ਨਾਲ ਸਮਝਾਈਏਸਾਰੇ ਜ਼ੁਲਮ ਦੀ ਜ਼ੁੰਮੇਵਾਰੀ, ਸਿਰਫ ਮਰਦ ਤੇ ਨਾ ਟਿਕਾਈਏ। “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”ਬੋਲ ਬਾਬੇ ਨਾਨਕ ਵਾਲੇ ਸਭ ਦੇ ਤਾਈਂ ਸਮਝਾਈਏ। ਗੁਰਬਾਣੀ ਸੱਚੋ ਸੱਚ ਹੈ ਕਹਿੰਦੀ ਇਸੇ ਤਾਈਂ ਕਮਾਈਏਮੁਲਤਾਨੀ ਆਉ ਭਰੋਸਾ ਕਰਕੇ…
-
ਪਾਪੀ ਮੂਆ ਗੁਰ ਪਰਤਾਪਿ
ਗੁਰੂ ਹਰਿਗੋਬਿੰਦ ਸਾਹਿਬ ਨੂੰ ਮਰਵਾਉਣ ਲਈ ਉਨ੍ਹਾਂ ਦੇ ਤਾਇਆ ਜੀ ਪ੍ਰਿਥੀ ਚੰਦ ਨੇ ਕਈ ਅਸਫਲ ਯਤਨ ਕੀਤੇ ਸਨ। ਜਦ ਉਹ ਹਰ ਯਤਨ ਵਿੱਚ ਅਸਫਲ ਰਿਹਾ ਤਾਂ ਉਸ ਨੇ ਬਾਲਕ ਹਰਿਗੋਬਿੰਦ ਦੇ ਖਿਡਾਵੇ ਦੁਨੀ ਚੰਦ ਬ੍ਰਹਾਮਣ ਨੂੰ ਲਾਲਚ ਦੇ ਕੇ ਬਾਲਕ ਨੂੰ ਮਰਵਾਉਣ ਲਈ ਰਾਜੀ ਕਰ ਲਿਆ। ਇਸ ਕੰਮ ਲਈ ਉਸ ਨੇ ਬ੍ਰਹਮਣ ਨੂੰ ਜ਼ਹਿਰ ਲਿਆ ਕੇ ਦਿੱਤਾ ਅਤੇ ਕਿਹਾ ਇਸ ਨੂੰ ਦਹੀਂ ਵਿੱਚ ਮਿਲਾ ਕੇ ਖੁਆ ਦੇਣਾ। ਇਹ ਜ਼ਹਿਰ ਵਾਲਾ ਦਹੀਂ ਜਦ ਦੁਨੀ ਚੰਦ ਨੇ ਬਾਲਕ ਨੂੰ ਖੁਵਾਉਣਾ ਚਾਹਿਆ ਤਾਂ ਉਸ ਨੇ ਨਾਂਹ ਕਰ ਦਿੱਤੀ। ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਉਹ ਪਕੜਿਆ ਗਿਆ। ਫਿਰ ਉਹ ਦਹੀਂ ਕੁੱਤੇ ਨੂੰ ਖੁਵਾਇਆ ਗਿਆ ਤਾਂ ਉਹ ਕੁੱਤਾ ਮਰ ਗਿਆ। ਸਾਰੀ ਸੰਗਤ ਨੇ ਦੁਨੀ…
-
ਰਮਈਆ ਗੁਨ ਗਾਈਐ
ਕਬੀਰ ਸਾਹਿਬ ਸੰਗਤ ਵਿੱਚ ਗੁਰਮਤਿ ਵਿਚਾਰਾਂ ਕਰ ਰਹੇ ਸਨ ਕਿ ਵਿੱਚੋਂ ਹੀ ਕਿਸੇ ਸੱਜਣ ਨੇ ਪੁੱਛ ਲਿਆ ਕਬੀਰ ਸਾਹਿਬ ਜੀ ਨਰਕ ਤੋਂ ਬਹੁਤ ਡਰ ਲੱਗਦਾ ਹੈ। ਇਸ ਤੋਂ ਬਚ ਕੇ ਸ੍ਵਰਗ ਜਾਣ ਦਾ ਕੋਈ ਸੌਖਾ ਮਾਰਗ ਦੱਸਣਾ ਕਰੋ ਜੀ। ਕਬੀਰ ਸਾਹਿਬ ਨੇ ਸਮਝਾਇਆ ਭਾਈ ਇਸ ਤਰ੍ਹਾਂ ਦੀ ਕੋਈ ਤਾਂਘ ਹੀ ਨਹੀ ਰੱਖਣੀ ਕਿ ਮਰਨ ਤੋਂ ਬਾਅਦ ਸੁਰਗ ਮਿਲ ਜਾਏ। ਮਨ ਅੰਦਰ ਇਹ ਡਰ ਵੀ ਨਹੀਂ ਰੱਖਣਾ ਹੈ ਕਿ ਨਰਕ ਵਿੱਚ ਨਿਵਾਸ ਨਾ ਮਿਲ ਜਾਏ। ਜੋ ਵੀ ਪ੍ਰਭੂ ਦੀ ਰਜ਼ਾ ਵਿੱਚ ਹੈ ਉਹੀ ਹੋਣਾ ਹੈ। ਸੋ ਮਨ ਵਿੱਚ ਕੋਈ ਵੀ ਆਸ ਨਹੀਂ ਬਣਾਉਣੀ ਚਾਹੀਦੀ। ਉਸ ਪ੍ਰਭੂ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ। ਇਸੇ ਉੱਦਮ ਨਾਲ ਉਹ ਨਾਮ ਰੂਪ ਖ਼ਜ਼ਾਨਾ ਮਿਲ ਜਾਂਦਾ…
-
ਮੋਹਰ ਗੁਰੂ ਦੀ ਕੇਸ
ਰੱਖ ਸੰਭਾਲ਼ ਕੇ ਕੇਸ ਵੇ ਸਿੱਖਾਮੋਹਰ ਗੁਰੂ ਦੀ ਕੇਸ ਵੇ ਸਿੱਖਾ। ਨਿਸ਼ਾਨੀ ਧਰਮੀ ਦੀ ਹੈ ਸੀ ਕੇਸਪੜ੍ਹ ਇਤਿਹਾਸ ਕਈ ਮਿਲਣਗੇ ਕੇਸ। ਗੁਰਾਂ ਨੇ ਇਸ ਦੀ ਕਦਰ ਹੈ ਜਾਣੀਤਾਂ ਹੀ ਮੋਹਰ ਇਸ ਆਖ ਵਿਖਾਣੀ। ਸਿੱਖਾ ਦੇਖੀਂ ਭੁੱਲ ਨਾ ਜਾਈਂਕੇਸਾਂ ਦੀ ਨਾ ਕਦਰ ਗਵਾਈਂ। ਭਾਈ ਨੰਦ ਲਾਲ ਇਸ ਹੀਰੇ ਦੱਸਿਆਤਾਂ ਹੀ ਗੁਰਾਂ ਦੇ ਮਨ ਉਹ ਵੱਸਿਆ। ਪੀਰ ਬੁੱਧੂ ਸ਼ਾਹ ਤੋਂ ਪੁੱਛ ਕੇ ਵੇਖਪੁੱਤ ਚਾਰ ਵਾਰ ਕੇ ਲਏ ਸੀ ਕੇਸ। ਤਾਰੂ ਸਿੰਘ ਇਹਦੀ ਕਦਰ ਪਛਾਣੀਖੋਪੜ ਲੁਹਾਇਆ ਪੜ੍ਹ ਕੇ ਬਾਣੀ। ਸਾਂਭਣ ਲਈ ਜੇ ਗੁਰ ਦਿੱਤਾ ਕੰਘਾ ਫਿਰ ਕੇਸ ਕੱਟਣ ਦਾ ਲਏਂ ਕਿਉਂ ਪੰਗਾ। ਕੰਘਾ ਕਰਕੇ ਦਸਤਾਰ ਸਜਾ ਲੈਗੁਰੂ ਦੀ ਲਾਡਲੀ ਫ਼ੌਜ ਕਹਾ ਲੈ। ਭੇਡ ਚਾਲ ਵਿੱਚ ਨਾ ਪਈ ਤੂੰ ਸਿੱਖਾਕੇਸਾਂ ਵਿੱਚ ਅੰਮ੍ਰਿਤ ਦਈਂ ਤੂੰ…
-
ਓਇ ਪੰਥ ਦਰਦੀਓ ਅਤੇ ਰਹਿਨਮਾਓ
ਓਇ ਪੰਥ ਦਰਦੀਓ ਅਤੇ ਰਹਿਨਮਾਓ, ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ। ਗੁਰੂ ਪੰਥੀਆਂ ਨੂੰ ਕੋਈ ਰਾਹ ਦਿਖਾਓ, ਗੁਰੂ ਦੋਖੀਆਂ ਨੂੰ ਰਸਤਿਓਂ ਦੂਰ ਭਜਾਓ। ਗੁਰੂ ਨਾਨਕ ਨੇ ਸਿੱਧਾਂ ਨਾਲ ਤਕਰਾਰ ਬਣਾਇਆ, ਗੁਰਬਾਣੀ ਚ ਜਿਸਦਾ ਜ਼ਿਕਰ ਹੈ ਆਇਆ। ਸਿੱਧਾਂ ਗੁਰੂ ਜੀ ਨੂੰ ਸੀ ਸਵਾਲ ਉਠਾਇਆ, ਤੇਰਾ ਕਵਣ ਹੈ ਗੁਰੂ ਜਿਸ ਨੂੰ ਤੂੰ ਚਾਹਿਆ। ਗੁਰੂ ਨਾਨਕ ਜੀ ਅੱਗੋਂ ਸੀ ਖ਼ੂਬ ਫ਼ਰਮਾਇਆ, ਅਸਾਂ ਸ਼ਬਦ ਨੂੰ ਗੁਰੂ, ਸੁਰਤ ਚੇਲਾ ਬਣਾਇਆ। ਗੁਰੂ ਅਰਜਨ ਸ਼ਬਦ ਨੂੰ ਸੁਰਤ ਚ ਟਿਕਾਇਆ,ਉਧਰ ਭੜਭੂੰਜੇ ਨੇ ਤਵੀ ਨੂੰ ਖ਼ੂਬ ਸੀ ਤਪਾਇਆ। ਗੁਰਾਂ ਚੌਂਕੜਾ ਤਵੀ ਦੇ ਉੱਪਰ ਜਾ ਲਾਇਆ, ਜਹਾਂਗੀਰ ਦਾ ਜਿਸ ਨੇ ਸੀ ਅੰਦਰ ਹਿਲਾਇਆ। ਤਾਹੀਂਓ ਜਹਾਂਗੀਰ ਨੇ ਛੇਵੇਂ ਗੁਰਾਂ ਨਾਲ ਸੰਧੀ ਬਣਾਈ, ਨਕੇਲ ਚੰਦੂ ਦੀ ਨੱਕ ਪਾ ਗੁਰਾਂ ਤਾਈਂ ਪਕੜਾਈ।…
-
ਨਵਾਂ ਸਾਲ (2024)
ਨਵਾਂ ਸਾਲ ਹੈ ਆਇਆ, ਆਉ ਖੁਸ਼ੀਆਂ ਨਾਲ ਮਨਾਈਏ। ਫੇਸ ਬੁੱਕ ਦੇ ਉੱਤੇ ਯਾਰੋ, ਤਰਥੱਲੀ ਸਭ ਮਚਾਈਏ। ਬੀਤੇ ਸਾਲ ਵਿੱਚ ਸੋਚੋ ਯਾਰੋ, ਕੀਤੀਆਂ ਕੀ ਕਮਾਈਆਂ?ਕਿਥੇ ਬੋਲਿਆ ਸੱਚ ਹੈ ਯਾਰੋ, ਕੀਤੀਆਂ ਕਿੱਥੇ ਚਤੁਰਾਈਆਂ? ਕਿਸੇ ਦਾ ਭਲਾ ਕਮਾਇਆ ਹੈ,ਜਾਂ ਲੁੱਟ ਕੇ ਹੀ ਹੈ ਫਿਰ ਖਾਇਆ?ਹਿਸਾਬ ਜਰਾਂ ਹੁਣ ਬੈਠ ਕੇ ਲਾਈਏ, ਕੀ ਖੱਟਿਆ ਕੀ ਕਮਾਇਆ? ਬੰਦਾ ਤੈਨੂੰ ਜਿਸ ਬਣਾਇਆ, ਕੀ ਚਿੱਤ ਵਿੱਚ ਉਸ ਵਸਾਇਐ?ਸੋਚ ਹਾਂ ਭਲਾ ਲੋਕਾਈ ਖਾਤਰ, ਕੀ, ਤੂੰ ਫਰਜ਼ ਨਿਭਾਇਐ? ਛੱਡੋ ਪਿਛਲੀਆਂ ਬਾਤਾਂ ਯਾਰੋ, ਅੱਗੋਂ ਵਾਹਦਾ ਇਹ ਨਿਭਾਈਏ। ਗੁਰਬਾਣੀ ਇਸੁ ਜਗ ਮਹਿ ਚਾਨਣੁ, ਇਸ ਦੇ ਤਾਈਂ ਅਪਣਾਈਏ। ਹੱਥੀਂ ਕਿਰਤ ਕਮਾਈ ਕਰਕੇ ਕੇ, ਵੰਡ ਕੇ ਆਪਾਂ ਖਾਈਏ। ਰੱਬੀ ਹੁਕਮ ਕਮਾ ਕੇ ਆਪਾਂ, ਸਚਿਆਰ ਸਭੇ ਬਣ ਜਾਈਏ। ਨਵਾਂ ਸਾਲ ਹੈ ਆਇਆ ਆਉ ਖੁਸ਼ੀਆਂ ਨਾਲ…
-
ਰਿਸ਼ਤੇ ਅਪਨਾਈਏ
ਦੋ ਅੱਖਰ ਸਭ ਰਿਸ਼ਤੇ ਖਾਹ ਗਏਜਦ ਤੋਂ ਅੰਟੀ ਅੰਕਲ ਆ ਗਏ। ਮਾਤਾ ਤੋਂ ਫਿਰ ਬਣ ਗਿਆ ਮੰਮਾਪਿਤਾ ਤੋਂ ਬਣਿਆ ਡੈਡ ਨਿਕੰਮਾ। ਭੂਆ ਜੇ ਨਾ ਨਜ਼ਰੀਂ ਆਏਫੁੱਫੜ ਕਿੱਥੋਂ ਭਾਲਣ ਜਾਏ। ਤਾਇਆ ਚਾਚਾ ਰਹਿਆ ਨਾ ਭਾਈਤਾਈ ਚਾਚੀ ਫਿਰ ਕਿੱਥੇ ਆਈ। ਅੰਟੀ ਮਾਮੀ ਮਾਸੀ ਬਣ ਗਏ ਮਾਮਾ ਮਾਸੜ ਅੰਕਲ ਖਾ ਗਏ। ਭੈਣ ਵੀ ਦੀਦੀ ਬਣ ਗਈ ਅੱਜਭਾਈਆ ਕਿੱਥੋਂ ਲਭ ਲਓ ਅੱਜ? ਦਾਦੀ ਬਣ ਗਈ ਵੱਡੀ ਮੰਮੀਦਾਦੇ ਦੀ ਫਿਰ ਦਾਲ ਨਾ ਜੰਮੀ। ਸਿੱਧੇ ਰਸਤੇ ਮੁੜ ਕੇ ਆਈਏਖੁਸ਼ੀ ਗੁਰੂ ਦੀ ਤਾਂ ਹੀ ਪਾਈਏ। ਗੁਰਬਾਣੀ ਲੜ ਜੇ ਬੱਚੇ ਲਾਉਣੇਸਭ ਰਿਸ਼ਤੇ ਫਿਰ ਪੈਣੇ ਸਮਝਾਉਣੇ। ਦੇਖੋ ਇਸ ਵਿੱਚ ਢਿੱਲ ਨਾ ਲਾਈਏਅਕਲ ਟਿਕਣੇ ਆਪਣੀ ਲਿਆਈਏ। ਮੁਲਤਾਨੀ ਆਪਾਂ ਧੋਖਾ ਖਾ ਗਏਦੋ ਅੱਖਰ ਸਭ ਰਿਸ਼ਤੇ ਖਾ ਗਏ। ਅੰਟੀ ਅੰਕਲ ਆਉ ਭਜਾਈਏਰਿਸ਼ਤੇ…
-
ਵਾਹ ਵਾਹ ਗੋਬਿੰਦ ਸਿੰਘ
ਵਾਹ ਵਾਹ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ, ਕਿਆ ਤੇਰਾ ਜੇਰਾ। ਪੁੱਤ ਸ਼ਹੀਦ ਕਰਾ ਕੇ, ਕਹਿੰਦਾ ਸ਼ੁਕਰ ਹੈ ਤੇਰਾ। ਕਿਹਾ ਦੂਜੀ ਕਿਸ਼ਤ ਉਤਾਰ ਤੀ, ਜੋ ਕਰਜ਼ ਸੀ ਤੇਰਾ। ਰੱਖ ਟਿੰਡ ਸਿਰ੍ਹਾਣੇ ਸੌ ਗਿਆ, ਕਿਹਾ ਸ਼ੁਕਰ ਹੈ ਤੇਰਾ। ਮਾਹੀਆ ਕਹਿੰਦਾ ਗੁਰੂ ਜੀ, ਪ੍ਰਵਾਰ ਨਹੀਂ ਬਚਿਆ ਤੇਰਾ। ਗੁਰਾਂ ਕਿਹਾ! ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ। ਸਹਿਜੇ ਤੁਸਾਂ ਨੇ ਆਖਿਆ, ਰਾਜ ਗਿਆ ਮੁਗਲਾ ਤੇਰਾ। ਤੁਸਾਂ ਉਖਾੜ ਦਿੱਤੀ ਜੜ੍ਹ ਮੁਗਲ ਦੀ, ਇਹ ਤੇਰਾ ਜੇਰਾ। ਤੂੰ ਮੱਲੜ ਸੋਢੀ ਪਹੁੰਚਿਆ, ਆਇਆ ਖਾਲਸਾ ਤੇਰਾ। ਉਹ ਲਿਖ ਬੇਦਾਵਾ ਚੱਲਿਆ, ਜੰਗ ਲਾਇਆ ਡੇਰਾ। ਜੋ ਜਾਨ ਬਚਾ ਸੀ ਚੱਲਿਆ, ਮੌਤ ਪਾਇਆ ਘੇਰਾ। ਭਾਗੋ ਜਦ ਸੀ ਵੰਗਾਰਿਆ, ਮੁੜਿਆ ਖਾਲਸਾ ਤੇਰਾ। ਬੇਦਾਵਾ ਤੈਥੋਂ ਪੜਵਾ ਗਿਆ, ਇਹ ਖਾਲਸਾ ਤੇਰਾ। ਵਾਹ ਵਾਹ ਗੋਬਿੰਦ…
-
ਭਗਤ ਨਾਮਦੇਵ ਜੀ
ਭਗਤ ਨਾਮਦੇਵ ਜੀ ਦਾ ਜਨਮ ਪਿੰਡ ਨਰਸੀ ਬਾਮਨੀ, ਜ਼ਿਲ੍ਹਾ ਸਤਾਰਾ (ਮਹਾਰਾਸਟਰ) ਵਿਖੇ ਪਿਤਾ ਦਾਮਾਸੇਟੀ ਤੇ ਮਾਤਾ ਗੋਨਾ ਬਾਈ ਜੀ ਦੇ ਉਦਰ ਤੋਂ 25 ਨਵੰਬਰ 1270 ’ਚ ਹੋਇਆ। ਆਪ ਵਰਣ-ਵੰਡ ਮੁਤਾਬਕ ਛੀਂਬਾ ਜਾਤੀ ਨਾਲ਼ ਸੰਬੰਧਿਤ ਸਨ। ਆਪ ਜੀ ਦੀ ਸ਼ਾਦੀ ਬੀਬੀ ਰਾਜਾ ਬਾਈ ਜੀ ਨਾਲ਼ ਹੋਈ ਭਗਤ ਜੀ ਨੇ ਰੱਬ ਨੂੰ ਸਰਬ ਵਿਆਪਕ ਦੱਸਿਆ ਹੈ। ‘‘ਈਭੈ ਬੀਠਲੁ, ਊਭੈ ਬੀਠਲੁ; ਬੀਠਲ ਬਿਨੁ ਸੰਸਾਰੁ ਨਹੀ ॥’’ (ਪੰਨਾ-੪੮੫) ਭਗਤ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਸਭ ਥਾਂ ਹੈ ਤੇ ਪ੍ਰਮਾਤਮਾ ਸੱਖਣੀ ਕੋਈ ਵੀ ਥਾਂ ਨਹੀ ਹੈ। ਉਹ ਇੱਕ ਧਾਗਾ ਹੈ ਤੇ ਹਜ਼ਾਰਾਂ ਹੀ ਮਣਕੇ ਉਸ ਵਿੱਚ ਤਾਣੇ ਪੇਟੇ ਵਾਂਗ ਪਰੋਏ ਹੋਏ ਹਨ। “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ ਸੂਤੁ ਏਕੁ…