-
ਧੰਨ ਬਾਬਾ ਨਾਨਕ
-
ਨਾਨਕ ਦੁਖੀਆ ਸਭੁ ਸੰਸਾਰੁ
ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਵਿੱਚ ਬੈਠੇ ਇੱਕ ਦਿਨ ਕਈ ਸੱਜਣ ਗੁਰੂ ਸਾਹਿਬ ਨੂੰ ਅਪਣੇ ਅਪਣੇ ਦੁੱਖ ਦੱਸ ਰਹੇ ਸਨ। ਵਿੱਚੋਂ ਹੀ ਕਿਸੇ ਸੱਜਣ ਨੇ ਕਿਹਾ ਭਗਤ ਕਬੀਰ ਸਾਹਿਬ ਕਹਿੰਦੇ ਹਨ ਕਿ ਸਾਰਾ ਸੰਸਾਰ ਹੀ ਦੁੱਖੀ ਹੈ। ਸੰਗਤ ਨੇ ਇਸ ਤੋਂ ਬਚਣ ਦੇ ਉਪਾਅ ਪੁੱਛਣੇ ਕੀਤੇ। ਗੁਰੂ ਸਾਹਿਬ ਨੇ ਕਿਹਾ ਭਾਈ ਜੋ ਵੀ ਸੱਜਣ ਰੱਬ ਦੇ ਨਾਮ ਨੂੰ ਮੰਨਦਾ ਹੈ ਭਾਵ ਉਸ ਪ੍ਰਭੂ ਨੂੰ ਯਾਦ ਰੱਖਦਾ ਹੋਇਆ ਉਸ ਦੀ ਰਜ਼ਾ ਵਿੱਚ ਜ਼ਿੰਦਗੀ ਗੁਜ਼ਾਰਦਾ ਹੈ ਉਹੀ ਸੁੱਖੀ ਹੈ ਅਤੇ ਉਹੀ ਇਸ ਸੰਸਾਰ ਤੋਂ ਜਿੱਤ ਕੇ ਜਾਂਦਾ ਹੈ। ਜੋ ਰੱਬ ਨੂੰ ਭੁੱਲ ਕਿ ਕਿਸੇ ਹੋਰ ਕਰਮਾਂ ਵਿੱਚ ਪੈ ਜਾਂਦੇ ਹਨ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ ਹਨ। ਉਹ ਭਾਵੇਂ ਦੇਵੀ ਦੇਵਤੇ ਜਾਂ…
-
ਭਗਤਾ ਤਾਣੁ ਤੇਰਾ
ਇੱਕ ਵਾਰ ਕੁਝ ਰੱਬ ਪ੍ਰਸਤ ਸੱਜਣ ਬੈਠੇ ਪ੍ਰਭੂ ਦੀ ਚਰਚਾ ਕਰ ਰਹੇ ਸਨ। ਅਚਾਨਕ ਗੱਲਾਂ ਵਿੱਚੋਂ ਗੱਲ ਚੱਲ ਪਈ ਕਿ ਰੱਬ ਕਿਵੇਂ ਵੱਸ ਹੋ ਸਕਦਾ ਹੈ? ਕੋਈ ਕਹਿਣ ਲੱਗਾ ਕਿ ਰੱਬ ਅੱਗੇ ਤਰਲੇ ਕੱਢੇ ਜਾਣ। ਦੂਜਾ ਕਹਿੰਦਾ ਧਾਰਮਿਕ ਪੁਸਤਕਾਂ ਵੇਦ ਆਦਿ ਪੜ ਕੇ ਰੱਬ ਵੱਸ ਵਿੱਚ ਕੀਤਾ ਜਾ ਸਕਦਾ ਹੈ। ਤੀਜਾ ਕਹਿਣ ਲੱਗਾ ਨਹੀ ਤੀਰਥ ਇਸ਼ਨਾਨ ਕਰਕੇ ਰੱਬ ਵੱਸ ਵਿੱਚ ਹੋ ਸਕਦਾ ਹੈ। ਚੌਥਾ ਬੋਲਿਆ ਨਹੀ ਧਰਤੀ ਤੇ ਘੁੰਮ ਫਿਰ ਕੇ ਰੱਬ ਦੀ ਕੁਦਰਤ ਨੂੰ ਵੇਖੋ ਤਾਂ ਰੱਬ ਦੀ ਸਮਝ ਆਏਗੀ। ਪੰਜਵਾਂ ਕਹਿੰਦਾ ਨਹੀ ਸਿਆਣਪ ਨਾਲ ਚੱਲਿਆ ਰੱਬ ਦੀ ਸਮਝ ਪੈਦੀ ਹੈ। ਇੱਕ ਕਹਿਣ ਲੱਗਾ ਨਹੀ ਭਾਈ ਰੱਬ ਦੀ ਲੋਕਾਈ ਨੂੰ ਦਾਨ ਪੁੰਨ ਕਰਨ ਨਾਲ ਰੱਬ ਦੀ ਖੁਸ਼ੀ ਮਿਲਦੀ ਹੈ।…
-
ਜਉ ਦਿਲ ਸੂਚੀ ਹੋਇ
ਕਬੀਰ ਸਾਹਿਬ ਸੰਗਤ ਨਾਲ ਬੈਠੇ ਵਿਚਾਰ ਚਰਚਾ ਕਰ ਰਹੇ ਸਨ ਕਿ ਭਾਈ ਪ੍ਰਭੂ ਦਾ ਨਾਮ ਜਪਣ ਨਾਲ ਮਨ ਪਵਿੱਤਰ ਹੋ ਜਾਂਦਾ ਹੈ। ਨਾਮ ਜਪਣ ਨਾਲ ਸਾਰੇ ਪਾਪਾਂ ਦੀ ਮੈਲ ਧੁੱਪ ਜਾਂਦੀ ਹੈ। ਕਬੀਰ ਸਾਹਿਬ ਕਹਿ ਰਹੇ ਸਨ ਕਿ ਭਾਈ ਕੋਈ ਵੀ ਕਰਮ ਕਰਦੇ ਸਮੇਂ ਤੁਹਾਡੀ ਭਾਵਨਾ ਸਾਫ ਹੋਣੀ ਚਾਹੀਦੀ ਹੈ। ਵਿੱਚੋਂ ਹੀ ਕੋਈ ਸੱਜਣ ਚੁਸਤੀ ਮਾਰਦਾ ਹੋਇਆ ਕਹਿਣ ਲੱਗਾ ਕਬੀਰ ਸਾਹਿਬ ਆਪ ਜੀ ਨੇ ਸਹੀ ਫ਼ੁਰਮਾਇਆ ਹੈ। ਮੈਂ ਤਾਂ ਜਦ ਕੋਈ ਗਲਤੀ ਕਰ ਲੈਂਦਾ ਹਾਂ ਤਾਂ ਕਿਸੇ ਤੀਰਥ ਤੇ ਜਾ ਕੇ ਕਿਸੇ ਜੀਵ ਦੀ ਬਲੀ ਦੇ ਕੇ ਗਲਤੀ ਦੀ ਬਖ਼ਸ਼ਾਈ ਕਰ ਲੈਂਦਾ ਹਾਂ। ਕਬੀਰ ਸਾਹਿਬ ਕਹਿੰਦੇ ਸੁਣ ਭਾਈ ਫਿਰ ਬਲੀ ਦੀ ਗੱਲ? ਮੈਂ ਕਈ ਵਾਰ ਹੱਜ ਕਰਨ ਲਈ ਕਾਅਬੇ ਗਿਆ…
-
ਹਰਿ ਜਨੁ ਐਸਾ ਚਾਹੀਐ
ਕਬੀਰ ਸਾਹਿਬ ਦੇ ਸੰਗਤੀ ਰੂਪ ਵਿੱਚ ਪ੍ਰਵਚਨ ਚੱਲ ਰਹੇ ਸਨ। ਤਾਂ ਸੰਗਤ ਵਿੱਚੋਂ ਕਿਸੇ ਨੇ ਪੁੱਛਿਆ ਕਿ ਹਰੀ ਦੇ ਸੇਵਕ ਦੀ ਕੀ ਪਹਿਚਾਣ ਹੋ ਸਕਦੀ ਹੈ। ਕਬੀਰ ਸਾਹਿਬ ਨੇ ਦੱਸਣਾ ਕੀਤਾ ਕਿ ਪ੍ਰਭੂ ਦੇ ਪਿਆਰ ਵਾਲੇ ਪ੍ਰਾਣੀ ਵਿੱਚ ਅੱਤ ਦਰਜੇ ਦੀ ਨਿਮਰਤਾ ਹੋਣੀ ਚਾਹੀਦੀ ਹੈ। ਜਦ ਸੰਗਤ ਨੇ ਬੇਨਤੀ ਕੀਤੀ ਭਗਤ ਜੀ ਖੋਲ ਕੇ ਵਿਸਥਾਰ ਸਾਹਿਤ ਦੱਸਣ ਦੀ ਕ੍ਰਿਪਾਲਤਾ ਕਰੋ ਜੀ। ਤਾਂ ਕਬੀਰ ਜੀ ਨੇ ਕਿਹਾ ਜਿਵੇਂ ਪਹੇ ਵਿਚ ਪਿਆ ਹੋਇਆ ਰੋੜਾ ਰਾਹੀਆਂ ਦੇ ਪੈਰਾਂ ਦੇ ਠੇਡੇ ਖਾਂਦਾ ਹੈ, ਇਸੇ ਤਰ੍ਹਾਂ ਮਨੁੱਖ ਨੇ ਅਪਣਾ ਹੰਕਾਰ ਛੱਡ ਕੇ ਦੂਜਿਆਂ ਵਲੋਂ ਆਏ ਕਲੇਸ਼ਾਂ ਤੇ ਕਬੋਲਾਂ ਨੂੰ ਸਹਾਰਨ ਦੀ ਆਦਤ ਬਣਾਉਣੀ ਹੈ। ਪਰ ਰੋੜਾ ਵੀ ਨੰਗੇ ਪੈਰੀਂ ਜਾਣ ਵਾਲੇ ਰਾਹੀ ਦੇ ਪੈਰਾਂ ਵਿਚ…
-
ਹਰਿ ਬਿਨੁ ਬੈਲ ਬਿਰਾਨੇ ਹੁਈ ਹੈ
ਭਗਤ ਕਬੀਰ ਜੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਸਮਝਾ ਰਹੇ ਹਨ ਕਿ ਭਾਈ ਇਹ ਜਨਮ ਪ੍ਰਭੂ ਮਿਲਾਪ ਲਈ ਮਿਲਿਆ ਹੈ। ਸਿਰਫ ਮਨੁੱਖਾਂ ਜਨਮ ਹੀ ਹੈ ਜਿਸ ਵਿੱਚ ਆਪਾਂ ਪ੍ਰਭੂ ਦੇ ਗੁਣ ਗਾ ਕੇ ਉਸ ਨਾਲ ਮਿਲ ਸਕਦੇ ਹਾਂ। ਸੋ ਸਮੇਂ ਨੂੰ ਸੰਭਾਲਣ ਦੀ ਲੋੜ ਹੈ। ਕਬੀਰ ਸਾਹਿਬ ਕਹਿੰਦੇ ਹਨ ਹੇ ਭਾਈ! ਕਿਸੇ ਪਸ਼ੂ-ਜੂਨ ਵਿਚ ਪੈ ਕੇ ਜਦੋਂ ਤੇਰੇ ਚਾਰ ਪੈਰ ਤੇ ਦੋ ਸਿੰਙ ਹੋਣਗੇ, ਤੇ ਮੂੰਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ? ਭਾਵ ਨਹੀ ਗਾ ਸਕੇਗਾ। ਉਠਦਿਆਂ ਬੈਠਦਿਆਂ ਤੇਰੇ ਸਿਰ ਉੱਤੇ ਸੋਟਾ ਪਏਗਾ, ਤਦੋਂ ਤੂੰ ਕਿਥੇ ਸਿਰ ਲੁਕਾਏਂਗਾ? ਹੇ ਭਾਈ! ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ ਆਦਿਕ ਪਸ਼ੂ ਬਣ ਕੇ ਪਰ-ਅਧੀਨ ਹੋ ਜਾਏਂਗਾ,ਨੱਥ ਨਾਲ…
-
ਜਪਿ ਮਨ ਸਤਿ ਨਾਮੁ
ਇਕ ਵਾਰ ਗੁਰੂ ਕੀ ਸੰਗਤ ਵਿਚਾਰ ਚਰਚਾ ਕਰ ਰਹੀ ਸੀ। ਉੱਥੇ ਕਾਮਧੇਨ ਗਾਂ ਦੀ ਚਰਚਾ ਛਿੜ ਪਈ। ਕੋਈ ਸਿੱਖ ਕਹਿਣ ਲੱਗਾ ਕਿ ਕਾਮਧੇਨ ਗਾਂ ਦੀ ਪੂਜਾ ਕਰਨ ਨਾਲ ਜੋ ਮੰਗੀਏ ਮਿਲ ਜਾਂਦਾ ਹੈ। ਸੋ ਇਸ ਲਈ ਇਸ ਦੀ ਪੂਜਾ ਕਰਨੀ ਚਾਹੀਦੀ ਹੈ। ਕੋਈ ਕਹਿ ਰਿਹਾ ਸੀ ਕਿ ਇਹ ਗਾਂ ਕਿਸ ਨੇ ਵੇਖੀ ਹੈ? ਜੋ ਜਾਨਵਰ ਦੇਖਿਆ ਹੀ ਨਹੀਂ ਉਸਦੀ ਪੂਜਾ ਕਿਵੇਂ ਕੀਤੀ ਜਾ ਸਕਦੀ ਹੈ? ਵੱਖ ਵੱਖ ਵਿਚਾਰ ਆ ਰਹੇ ਸਨ। ਕਿਸੇ ਗੱਲ ਤੇ ਸਹਿਮਤੀ ਨਹੀ ਹੋ ਰਹੀ ਸੀ। ਫਿਰ ਫੈਸਲਾ ਹੋਇਆ ਗੁਰੂ ਰਾਮਦਾਸ ਜੀ ਪਾਸ ਜਾਇਆ ਜਾਏ। ਇਸ ਲਈ ਸਾਰੇ ਸਹਿਮਤ ਹੋ ਗਏ। ਸੋ ਗੁਰੂ ਸਾਹਿਬ ਕੋਲ ਪਹੁੰਚ ਕੇ ਇਕ ਸੱਜਣ ਨੇ ਗੁਰੂ ਜੀ ਅੱਗੇ ਸਵਾਲ ਰੱਖ ਦਿੱਤਾ। ਗੁਰੂ…
-
ਤਿਨ ਸਿਉਂ ਝਗਰਤ ਪਾਪ
ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦਾ ਵੱਡਾ ਪੁੱਤਰ ਸੀ । ਉਹ ਸੇਵਾ ਬਹੁਤ ਕਰਦਾ ਸੀ ਪਰ ਲਾਲਚੀ ਸੁਭਾਅ ਅਤੇ ਚੌਧਰ ਦਾ ਭੁੱਖਾ ਸੀ। ਜਦ ਉਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਅਰਜਨ ਨੂੰ ਗੁਰਿਆਈ ਦੇਣ ਜਾ ਰਹੇ ਹਨ । ਉਹ ਗੁਰੂ ਸਾਹਿਬ ਕੋਲ ਪਹੁੰਚ ਗਿਆ। ਉਹ ਗੁੱਸੇ ਨਾਲ ਭਰਿਆ ਹੋਇਆ ਸੀ। ਗੁਰੂ ਸਾਹਿਬ ਕੋਲ ਪਹੁੰਚ ਕੇ ਉਹ ਗੁਰੂ ਸਾਹਿਬ ਨਾਲ ਝਗੜਾ ਕਰਨ ਲੱਗਾ ਕਿ ਮੈਂ ਵੱਡਾ ਪੁੱਤਰ ਹਾਂ। ਦਰਬਾਰ ਸਾਹਿਬ ਦੀ ਸੇਵਾ ਦਾ ਸਾਰਾ ਪ੍ਰਬੰਧ ਮੇਰੇ ਕੋਲ ਹੈ। ਮੈਂ ਦਿਨ ਰਾਤ ਇੱਕ ਕਰ ਕੇ ਸੇਵਾ ਕਰ ਰਿਹਾ ਹਾਂ। ਗੁਰੂ ਬਣਨ ਦਾ ਹੱਕ ਮੇਰਾ ਹੈ ਤੁਸੀ ਅਰਜਨ ਨੂੰ ਗੁਰਿਆਈ ਕਿਵੇਂ ਦੇ ਸਕਦੇ ਹੋ? ਗੁਰੂ ਸਾਹਿਬ ਨੇ ਉਸ ਨੂੰ ਬਹੁਤ ਸਮਝਾਇਆ ਕਿ…
-
ਮੁਕਤਿ ਦੁਆਰਾ
ਕਿਸੇ ਜਗ੍ਹਾ ਕੁਝ ਰੱਬ ਪ੍ਰਸਤ ਬੰਦੇ ਬੈਠੇ ਚਰਚਾ ਕਰ ਰਹੇ ਸਨ ਕਿ ਵਿਕਾਰਾਂ ਤੋਂ ਮੁਕਤੀ ਕਿਸ ਤਰਾਂ ਮਿਲ ਸਕਦੀ ਹੈ। ਹਰ ਕੋਈ ਅਪਣੇ ਅਪਣੇ ਵਿਚਾਰ ਪੇਸ਼ ਕਰ ਰਿਹਾ ਸੀ। ਇਤਨੇ ਨੂੰ ਕਬੀਰ ਸਾਹਿਬ ਵੀ ਉਸ ਸਥਾਨ ਤੇ ਪਹੁੰਚ ਗਏ। ਸਾਰੇ ਕਹਿਣ ਲੱਗੇ ਲਓ ਜੀ ਹੁਣ ਆਪਾਂ ਨੂੰ ਸਹੀ ਉੱਤਰ ਮਿਲ ਸਕੇਗਾ। ਜਦ ਕਬੀਰ ਸਾਹਿਬ ਬੈਠ ਗਏ ਤਾਂ ਇਕ ਸੱਜਣ ਨੇ ਸੁਆਲ ਕਰ ਦਿੱਤਾ। ਕਬੀਰ ਸਾਹਿਬ ਮੁਕਤ ਦੁਆਰ ਬਾਰੇ ਖੁੱਲ ਕੇ ਚਾਨਣਾ ਪਾਉਣ ਦੀ ਕ੍ਰਿਪਾਲਤਾ ਕਰਨੀ ਜੀ। ਕਬੀਰ ਸਾਹਿਬ ਨੇ ਕਿਹਾ ਭਾਈ ਮਾਇਆ ਦੇ ਮੋਹ ਤੋਂ ਖ਼ਲਾਸੀ ਪਾਉਣਾ ਹੀ ਮੁਕਤੀ ਹੈ। ਇਸ ਮਾਇਆ ਦੇ ਮੋਹ ਦਾ ਦਰਵਾਜ਼ਾ ਇਤਨਾ ਸੁੰਗੜਿਆ ਹੋਇਆ ਹੈ ਕਿ ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਹੈ; ਪਰ…
-
ਕਾਰੀ ਕਢੀ ਕਿਆ ਥੀਏ
ਇਕ ਵਾਰ ਗੁਰੂ ਸਾਹਿਬ ਮਰਦਾਨੇ ਸਮੇਤ ਕਿਸੇ ਨਦੀ ਦੇ ਕਿਨਾਰੇ ਬੈਠੇ ਸਨ। ਮਰਦਾਨਾ ਜੀ ਕਹਿਣ ਲੱਗੇ ਗੁਰੂ ਸਾਹਿਬ ਭੁੱਖ ਲੱਗੀ ਹੈ। ਮੇਰੇ ਕੋਲ ਕੁਝ ਕੱਚੇ ਚਾਵਲ ਹਨ ਆਪਾਂ ਨੂੰ ਜੇ ਅੱਗ ਮਿਲ ਜਾਏ ਤਾਂ ਆਪਾਂ ਇਹ ਬਣਾ ਕੇ ਖਾ ਸਕਦੇ ਹਾਂ। ਗੁਰੂ ਸਾਹਿਬ ਦਾ ਧਿਆਨ ਇੱਕ ਵੈਸ਼ਨੂੰ ਸਾਧ ਵੱਲ ਗਿਆ ਜੋ ਨਦੀ ਤੋਂ ਇਸ਼ਨਾਨ ਕਰਕੇ ਆਇਆ ਸੀ। ਉਸ ਨੇ ਪਹਿਲਾਂ ਗਾਂ ਦੇ ਗੋਬਰ ਨਾਲ ਚੌਂਕਾ ਸੁੱਚਾ ਕੀਤਾ। ਫਿਰ ਉਸ ਚੌਕੇ ਦੁਆਲੇ ਇੱਕ ਲੀਕ ਖਿੱਚੀ ਅਤੇ ਚੌਕੇ ਅੰਦਰ ਅੱਗ ਬਾਲ ਕੇ ਕੁਝ ਪਕਾਉਣ ਲੱਗ ਪਿਆ। ਗੁਰੂ ਸਾਹਿਬ ਨੇ ਮਰਦਾਨੇ ਨੂੰ ਕਿਹਾ ਉਸ ਵੈਸ਼ਨੋ ਸਾਧ ਕੋਲ਼ੋਂ ਅੱਗ ਲੈ ਆਉ ਅਤੇ ਅਪਣੇ ਚੌਲ ਬਣਾ ਲਓ। ਮਰਦਾਨਾ ਅੱਗ ਲੈਣ ਲਈ ਸਿੱਧਾ ਚੌਕੇ ਦੇ ਅੰਦਰ…