Poems
-
ਗੁਰੂ ਤੇਗ ਬਹਾਦਰ ਜੀ
ਤੇਗ ਬਹਾਦਰ ਬੋਲਿਆ, ਸਿਰ ਦਿੱਤਾ ਧਰਮ ਨ ਡੋਲਿਆ। ਉਸ ਕਹਿਰ ਜ਼ੁਲਮ ਦਾ ਢਾਹਿਆ ਸੀ, ਭਾਵੇ ਔਰੰਗਜੇਬ ਕਹਾਇਆ ਸੀ। ਉਨ੍ਹਾਂ ਗੀਤ ਗੋਬਿੰਦ ਦੇ ਗਾਏ ਸੀ, ਭਾਵੇਂ ਤੇਗ ਦੇ ਧਨੀ ਕਹਾਏ ਸੀ। ਉਹ ਹੁਕਮ ਮਨਾਉਣਾ ਚਾਹੁੰਦਾ ਸੀ,ਤਾਕਤ ਦਾ ਜ਼ੋਰ ਦਖਾਉਦਾ ਸੀ। ਉਹ ਹੁਕਮ ਚ ਰਹਿਣਾ ਚਾਹੁੰਦੇ ਸੀ, ਤਾਕਤ ਤਾਈਂ ਪਏ ਛੁਪਾਉਂਦੇ ਸੀ। ਉਹ ਡਰਦਾ ਹੀ ਡਰਾਉਂਦਾ ਸੀ, ਤਾਂ ਹੀ ਜ਼ੁਲਮ ਉਹ ਪਿਆ ਕਮਾਉਂਦਾ ਸੀ। ਉਹ ਨ ਡਰਦੇ ਤੇ ਨਾ ਡਰਾਉਂਦੇ ਸੀ, ਤਾਂ ਹੀ ਗਿਆਨੀ ਉਹ ਅਖਵਾਉਂਦੇ ਸੀ। ਅੱਜ ਵੀ, ਫਿਰਦੇ ਕਈ ਔਰੰਗੇ ਨੇ, ਜੋ ਰੋਜ਼ ਕਰਾਉਂਦੇ ਦੰਗੇ ਨੇ। ਅੱਜ ਵੀ, ਜ਼ੁਲਮ ਵਿਰੁੱਧ ਸਿੰਘ ਲੜਦੇ ਨੇ, ਮਜਲੂਮਾ ਖ਼ਾਤਰ ਖੜਦੇ ਨੇ। ਅੱਜ ਵੀ, ਦਿੱਲੀ ਜ਼ੁਲਮ ਪਈ ਢਾਉਦੀ ਏ, ਤਾਂ ਹੀ ਨਿੱਤ ਪੁਆੜੇ ਪਾਉਂਦੀ ਏ।…
-
ਮਾਤ ਭਾਸ਼ਾ
ਮਾਤ ਭਾਸ਼ਾ ਉਤਸ਼ਾਹਿਤ ਕਰ ਲਉ ਨਾ ਕਰੋ ਨਚਾਰਾਂ ਨੂੰ। ਗੁਰਮੁਖੀ ਨੂੰ ਸਿੱਖ ਕੇ ਸਿੱਖੋ ਅਪਣਾ ਲਉ ਕਕਾਰਾਂ ਨੂੰ। ਭਾਸ਼ਾਵਾਂ ਵੱਧ ਚੜ ਕੇ ਸਿੱਖੋ ਨਾ ਛੇੜੋ ਗ਼ਦਾਰਾਂ ਨੂੰ। ਦਰ ਤੋਂ ਅੰਦਰ ਬੋਲ ਪੰਜਾਬੀ ਬਾਕੀ ਭੁੱਲ ਸਭ ਯਾਰਾਂ ਨੂੰ। ਸਿੱਖ ਕੇ ਆਪ ਪੰਜਾਬੀ ਮਿਤ੍ਰਾ ਨਾਲ ਸਿਖਾ ਦੇ ਯਾਰਾਂ ਨੂੰ। ਮੁਲਤਾਨੀ ਮਾਂ ਦੀ ਸੇਵਾ ਕਰ ਲੈ ਭੁੱਲ ਝੂਠੀਆਂ ਸਰਕਾਰਾਂ ਨੂੰ। ਮਾਖਿਓ ਮਿੱਠੀ ਗੁਰੂ ਦੀ ਬੋਲੀ ਫਿਰ ਕਿਉਂ ਪ੍ਰਚਾਰੋ ਗਾਲ੍ਹਾਂ ਨੂੰ। ਮਾਂ ਬੋਲੀ ਉਤਸ਼ਾਹਿਤ ਕਰ ਲਉ ਨਾ ਕਰੋ ਨਚਾਰਾਂ ਨੂੰ। ਨੋਟ- ੧. ਭੁੱਲ ਸਭ ਯਾਰ ਮਤਲਬ ਘਰ ਅੰਦਰ ਬਾਕੀ ਭਾਸ਼ਾਵਾਂ ਭੁੱਲ ਕਿ ਸਿਰਫ ਪੰਜਾਬੀ ਬੋਲ। ੨. ਸਿਖਾ ਦੇ ਯਾਰਾਂ ਨੂੰ ਮਤਲਬ ਬਾਕੀ ਕੌਮਾਂ ਨੂੰ। ਭੁੱਲ ਚੁੱਕ ਲਈ ਮੁਆਫ਼ੀ ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ , ਕਨੇਡਾ।
-
ਫੁੱਲ ਤੇ ਸਜਾਵਟ/ ਪੂਜਾ
ਫੁੱਲ ਸੇਵਾ ਲਈ ਉਗਾਈਏ ਨਾ ਕਿ ਧੰਦਾ ਬਣਾਈਏ। ਮੱਤ ਗੁਰੂ ਦੀ ਅਪਣਾਈਏ ਨਾ ਕਿ ਮਨਮੱਤ ਅਪਣਾਈਏ। ਹੱਕ ਅਪਣਾ ਹੀ ਖਾਈਏ ਕਿਸੇ ਨੂੰ ਬੁੱਧੂ ਨ ਬਣਾਈਏ। ਸਿਰਫ ਗੁਰ ਸ਼ਬਦ ਅਪਣਾਈਏ ਨਾ ਕਿ ਮੂਰਤਾਂ ਪੁਜਾਈਏ। ਗੱਲ ਗੁਰੂ ਦੀ ਸੁਣਾਈਏ ਨਾਲੇ ਮੰਨ ਸਮਝਾਈਏ। ਆਪ ਜਪੀਏ ਜਪਾਈਏ ਨਾਲ ਮੁਲਤਾਨੀ ਨੂੰ ਸਮਝਾਈਏ
-
ਬਸੰਤ ਕੌਰ
ਧੰਨ ਧੰਨ ਮਾਂ ਬਸੰਤ ਕੌਰੇ ਕਿਆ ਤੇਰਾ ਜੇਰਾ। ਅੱਖਾਂ ਸਾਹਵੇਂ ਕਟਾ ਲਿਆ ਤੂੰ ਪੁੱਤ ਛੁਟੇਰੇ। ਜਾਲਮ ਜ਼ਰਾ ਨਹੀਂ ਕੰਬਿਆ ਜਿਨ੍ਹੇ ਟੁਕੜੇ ਕਰਤੇ। ਤੂੰ ਗੱਲ ਵਿੱਚ ਹਾਰ ਪੁਆ ਲਿਆ ਤੇ ਸ਼ੁਕਰੇ ਕਰਤੇ। ਜ਼ੋਰ ਜਾਲਮ ਨੇ ਲਾ ਲਿਆ ਤੂੰ ਈਨ ਨਹੀਂ ਮੰਨੀ। ਮੀਰ ਮੰਨੂ ਦੀ ਅੰਮੀਏ ਸਭ ਆਕੜ ਭੰਨੀ। ਸੰਧਿਆ ਵੇਲਾਂ ਹੋ ਗਿਆ ਯਾਦ ਰੱਬ ਨੂੰ ਕੀਤਾ। ਸ਼ੁਕਰ ਦਾਤੇ ਦਾ ਅੰਮੀਏ ਤੂੰ ਅਰਦਾਸ ਚ ਕੀਤਾ। ਵਾਰ ਵਾਰ ਕਰਦਾ ਸ਼ੁਕਰੀਆ ਮੁਲਤਾਨੀ ਤੇਰਾ। ਧੰਨ ਧੰਨ ਮਾਂ ਬਸੰਤ ਕੌਰੇ ਕਿਆ ਤੇਰਾ ਜੇਰਾ।
-
ਗੁਰਬਾਣੀ ਤੇ ਅੰਗਰੇਜ਼ੀ ਲਿਪੀ
Balwinder Singh – ਇੱਕ ਸਵਾਲ ਹੈ ਕੀ ਸਿੱਖ ਬੱਚਿਆ / ਵੱਡਿਆਂ ਨੂੰ ਗੁਰਮਖੀ ਦੇ ਗੁਟਕਿਆਂ ਤੋਂ ਹੀ ਪਾਠ ਕਰਨਾ ਚਾਹੀਦਾ ਹੈ ਜਾਂ ਅੰਗਰੇਜ਼ੀ ਦੇ ਗੁਟਕਿਆਂ ਤੋਂ ਵੀ ਕੀਤਾ ਜਾ ਸਕਦਾ ਹੈ। ਜੇ ਅੰਗਰੇਜ਼ੀ ਦੇ ਗੁਟਕਿਆਂ ਤੋਂ ਨਹੀਂ ਤਾਂ ਕਿਉ ਨਹੀਂ ਤੇ ਕੀਤਾ ਜਾ ਸਕਦਾ ਹੈ ਇਸ ਦੇ ਕੀ ਫਾਇਦੇ / ਨੁਕਸਾਨ ਹੋ ਸਕਦੇ ਹਨ। ਕ੍ਰਿਪਾ ਕਰਕੇ ਸਾਰੇ ਅਪਣੇ ਅਪਣੇ ਵਿਚਾਰ ਖੁੱਲ ਕੇ ਦਿਉ ਜੀ। Bhawanjot Kaur – For someone who is just coming towards gursikhi and doesn’t know Punjabi at all, English Gutka is a good start. Once they start learning Punjabi a bit more, the transition to Punjabi Gutka is must. However, for young kids in their growing age…
-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
ਸੂਰਜ, ਪੂਰਾ ਗਰਮ, ਤੇ ਰੇਤਾ ਵੀ ਗਰਮ ਸੀ। ਅੱਗ, ਪੂਰੇ ਜੌਬਨ ਤੇ ਸੀ, ਤੇ ਤਵੀ ਵੀ ਗਰਮ ਸੀ। ਚੰਦੂ ਵੀ ਗਰਮ, ਤੇ ਭੜਭੂੰਜਾ ਵੀ ਗਰਮ ਸੀ। ਗੁਰੂ ਅਰਜਨ ਹੀ ਉੱਥੇ, ਠੰਡੇ ਤੇ ਨਰਮ ਸੀ। ਹੱਥ ਜੋੜ, ਸਾਈ ਮੀਆਂ ਮੀਰ, ਆ ਬੇਨਤੀ ਕਰਦਾ ਏ। ਗੁਰੂ ਸਾਹਿਬ ਕੋਲ ਆ ਕੇ, ਦਿਲੌਂ, ਹਮਦਰਦੀ ਭਰਦਾ ਏ। ਕਹਿੰਦਾ, ਹੁਕਮ ਕਰੋ ਦਾਤਾ ਜੀ, ਮੈ ਹੁਣੇ ਹੀ ਸਬਕ ਸਿਖਾ ਦਿਆਂ। ਹੁਕਮ ਕਰੋ ਤਾਂ ਦਾਤਾ ਜੀ, ਲਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਗੁਰੂ ਨਿਮਰਤਾ ਸਹਿਤ ਫੁਰਮਾਉਦੇ, ਸਾਂਈ ਜੀ। ਮੰਨ ਭਾਣਿਓ ਕਿਉ ਭਟਕਾਉਂਦੇ, ਸਾਂਈ ਜੀ। ਅੱਜ ਸਬਰ ਦੀ ਜਬਰ ਨਾਲ ਚੱਲੀ ਹੈ ਜੰਗ। ਮੁਲਤਾਨੀ ਪੜ ਸੁਣ ਕੇ ਰਹਿ ਗਿਆ ਹੈ ਦੰਗ। ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ , ਕਨੇਡਾ।
-
ਸਚਾਈ
ਬੰਦਿਆਂ ! ਸੱਚ ਨੇ ਸਦਾ ਹੀ ਸੱਚ ਰਹਿਣਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਸਾਰੇ ਪਾਪਾਂ ਦਾ ਦਾਰੂ , ਸਦਾ ਸੱਚ ਰਹਿਣਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਝੂਠ ਸੱਚ ਦੇ ਸਾਹਵੇਂ ਨਹੀਂ ਖੜ ਸਕਦਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਝੂਠ ਨੇ ਸਦਾ ਹੀ ਤੈਨੂੰ ਬਰਬਾਦ ਕਰਨੈ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਮਿੱਤ ਕਿਸੇ ਦੀ ਮਾਇਆ ਨਹੀਂ ਬਣ ਸਕਦੀ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਚਮਕਦਾਰ ਸਭ ਸੋਨਾ ਨਹੀਂ ਹੋ ਸਕਦਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਸਿਆਸਤਦਾਨ ਨਹੀਂ ਕਿਸੇ ਦਾ ਮਿੱਤ ਬਣਦਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ…
-
ਬੇ-ਗ਼ਮ ਪੁਰਾ
ਪੰਚਾਇਤ ਗੁਰੂ ਜੀ ਬਣਾਉਣ ਨੇ ਲੱਗੇ। ਗੁਰੂ, ਕੌਮ ਨੂੰ ਰਸਤੇ ਪਾਉਣ ਨੇ ਲੱਗੇ। ਜਾਤ ਨਹੀਂ ਦੇਖੀ ਪਾਤ ਨਹੀਂ ਦੇਖੀ। ਸਿੱਖ ਦੀ ਸਿਰਫ ਔਕਾਤ ਹੈ ਦੇਖੀ। ਦਇਆ ਧਰਮ ਤੇ ਹਿੰਮਤ ਦੇਖੀ। ਨਾਲ ਹੀ ਸਿੱਖ ਦੀ ਦ੍ਰਿੜਤਾ ਦੇਖੀ। ਸਾਹਿਬੀ ਸਿੱਖ ਦੇ ਅੰਦਰ ਦੇਖੀ। ਰੱਬੀ ਸ਼ੱਕਤੀ ਪੰਚਾਇਤ ਚ ਦੇਖੀ। ਅਸੀਂ ਨਿੱਜ ਸੁਆਰਥ ਤੇੇ ਮਰਦੇ। ਛੋਟੇ ਮੋਟੇ ਜਿਹੇ ਲਾਲਚ ਤੇ ਮਰਦੇ। ਗੁਰੂ ਦੀ ਸੋਚ ਨਹੀਂ ਅਸੀਂ ਅਪਣਾਈ। ਖ਼ੁਆਰੀ ਅਸੀਂ ਹੈ ਤਾਹਿਓ ਪਾਈ। ਗੁਰੂ ਦਾ ਰਸਤਾ ਤੂੰ ਅਪਣਾ ਲੈ। ਬੇ-ਗ਼ਮ ਪੁਰਾ ਤੂੰ ਦੇਸ਼ ਬਣਾ ਲੈ। ਮੁਲਤਾਨੀ ਅਪਣਾ ਮਨ ਸਮਝਾ ਲੈ। ਬਾਕੀਆਂ ਨੂੰ ਵੀ ਇਹ ਪਾਠ ਪੜ੍ਹਾ ਲੈ। ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ, ਕਨੇਡਾ।
-
ਵੋਟ ਸਮਝ ਕੇ ਪਾਓ
ਉਠੋ ਵੀਰੋ ਭੈਣਾਂ ਸਾਰੇ ਅਪਣਾ ਘਰ ਬਚਾਓ। ਵੋਟ ਸਮਝ ਕੇ ਪਾਓ ਵੀਰੋ ਵੋਟ ਸਮਝ ਕੇ ਪਾਓ। ਚੋਰ ਮਚੱਕਿਆਂ ਸਭ ਨੇ ਰਲ ਕੇ ਤੁਹਾਨੂੰ ਲੁਟਿਆ ਤੇ ਲੁੱਟਣਾ ਹੈ। ਪਹਿਲਾ ਇਨ੍ਹਾਂ ਕੁੱਟਿਆ ਤੁਹਾਨੂੰ ਅੱਗੋਂ ਵੀ ਇਨ੍ਹਾਂ ਕੁੱਟਣਾ ਹੈ। ਵੋਟ ਅਪਣੇ ਦੀ ਕੀਮਤ ਵੀਰੋ ਸਮਝੋ ਤੇ ਸਮਝਾਓ। ਵੋਟ ਸਮਝ ਕੇ ਪਾਓ ਵੀਰੋ ਵੋਟ ਸਮਝ ਕੇ ਪਾਓ। ਇਨ੍ਹਾਂ ਝੂਠੇ ਲੀਡਰਾਂ ਦੀਆਂ ਤੁਸੀਂ ਗੱਲਾਂ ਵਿੱਚ ਨਾ ਆਓ। ਝੂਠੇ ਲਾਰੇ ਲਾਉਣ ਵਾਲੇ ਸਭ ਗੱਪੀ ਅੱਜ ਭਜਾਓ। ਬੋਤਲ ਦੇ ਲਾਲਚ ਵਿੱਚ ਆ ਕੇ ਹੱਕ ਨਾ ਐਂਵੇਂ ਗਵਾਓ। ਨਸ਼ੇ ਵੰਡਣ ਵਾਲੇ ਲੀਡਰਾਂ ਕੋਲੋਂ ਅਪਣੇ ਪੁੱਤ ਬਚਾਓ। ਗੁਰੂਆਂ ਵਾਲੀ ਸੋਚ ਦੇ ਉਤੇ ਇੰਨ੍ਹਾਂ ਤਾਈ ਅਜਮਾਓ। ਧਰਮ ਜਾਤ ਤੇ ਪਾਰਟੀ ਛੱਡ ਕੇ ਕੈਡੀਡੇਟ ਅਜ਼ਮਾਓ। ਦਇਆ ਧਰਮ ਤੇ ਹਿੰਮਤ ਵਾਲੀ ਤੱਕੜੀ…
-
ਸ਼ਰਧਾਂਜਲੀ
“ਘੱਲੇ ਆਵਹਿ ਨਾਨਕਾ ਸੱਦੇ ਉਠੀ ਜਾਹਿ” ਸਤਿਗੁਰੂ ਫ਼ੁਰਮਾਇਆ ਏ। ਦਾਤਾ! ਅੱਜ ਏ ਦੱਸ ਹਾਂ ਪਹਿਲਾ, ਸਾਨੂੰ ਸਮਝ ਕਿਉ ਨ ਆਇਆ ਏ। ਦਾਤਾ! ਲਗਦੈ ਮਮਤਾ ਸਾਡੀ ਨੇ ਹੀ ,ਪਰਦਾ ਮੱਤ ਤੇ ਪਾਇਆ ਏ। ਜੇ ਕਰ ਮਿਹਰ ਤੂੰ ਕਰ ਦਏ ਦਾਤਾ! ਕਿਹੜਾ ਲੱਗਣਾ ਕਰਾਇਆ ਏ। ਜਿਨ੍ਹਾਂ ਜਿਨਾਂ ਸਾਕ ਕਿਸੇ ਦਾ, ਉਨ੍ਹਾਂ ਸੇਕ ਹੀ ਆਉਦਾ ਏ। ਜਿਸ ਦੇ ਉਤੇ ਮਿਹਰ ਤੂੰ ਕਰ ਦਏ, ਉਹੀ ਸੇਵ ਕਮਾਉਂਦਾ ਏ। ਸਤਿਦਰਜੀਤ ਤਾਂ ਭੈਣ ਹੈ ਸਾਡੀ, ਨਾਦੀ ਹੀ ਅਖਵਾਉਂਦੀ ਸੀ। ਗੁਰਦੁਆਰੇ ਦੀ ਸੇਵਾ ਦੇ ਵਿੱਚ, ਵੱਧ ਚੱੜ ਹੱਥ ਵਟਾਉਂਦੀ ਸੀ। ਪਰਵਾਰ ਨੂੰ ਘਾਟਾ ਪਹਿਲਾ ਹੀ ਪਿਆ ਸੀ, ਜਦ ਲੋਚ ਨੇ ਫ਼ਤਿਹ ਬੁਲਾਈ ਏ। ਦਾਤਾ! ਇਹ ਵੀ ਤੇਰੀ ਖੇਡ ਹੀ ਹੈ ਨਾ, ਜੋ ਪੁਰਾਣੀ ਯਾਦ ਦੁਹਰਾਈ ਏ। ਇਸ…