Gurmat vichaar
-
ਅਗੈ ਸੋ ਮਿਲੈ ਜੋ ਖਟੇ ਘਾਲੇ ਦੇਇ
ਅਗੈ ਸੋ ਮਿਲੈ ਜੋ ਖਟੇ ਘਾਲੇ ਦੇਇਧਰਮ ਦੇ ਨਾਮ ਤੇ ਅੱਜ ਤੋਂ ਨਹੀ ਬਲਕਿ ਸ਼ੁਰੂ ਤੋਂ ਹੀ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਸਮਿਆਂ ਵਿੱਚ ਵੀ ਇਹ ਕੁਝ ਚੱਲਦਾ ਰਿਹਾ ਹੈ। ਅੱਜ ਵੀ ਚੱਲ ਰਿਹਾ ਹੈ।ਇਕ ਬਿਰਤਾਂਤ ਜੋ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰ ਦਿੱਤਾ ਜੋ ਉਨ੍ਹਾਂ ਦੇ ਸਮੇਂ ਵਾਪਰਿਆ। ਕਹਾਣੀ ਇਸ ਤਰ੍ਹਾਂ ਹੈ ਗੁਰੂ ਨਾਨਕ ਸਾਹਿਬ ਦੇ ਪਿੰਡ ਕਿਸੇ ਦੀ ਮੌਤ ਹੋ ਗਈ। ਗੁਰੂ ਨਾਨਕ ਸਾਹਿਬ ਆਮ ਪ੍ਰਚੱਲਤ ਰਵਾਇਤ ਅਨੁਸਾਰ ਉਸ ਘਰ ਅਫਸੋਸ ਕਰਨ ਲਈ ਜਾਂਦੇ ਹਨ। ਉੱਥੇ ਉਸ ਸਮੇਂ ਘਰ ਵਾਲਿਆਂ ਦਾ ਧਾਰਮਿਕ ਪ੍ਰੋਹਿਤ ਪੰਡਿਤ ਵੀ ਮੌਜੂਦ ਸੀ। ਘਰ ਵਾਲਿਆਂ ਨੇ ਪੰਡਤ ਤੋਂ ਪੁੱਛਿਆ ਕਿ ਆਪਾਂ ਹੁਣ ਧਾਰਮਿਕ ਰਵਾਇਤ ਅਨੁਸਾਰ…
-
ਧੰਨਾ ਵਡਭਾਗਾ
ਇੱਕ ਸਮੇਂ ਗੁਰੂ ਅਰਜਨ ਦੇਵ ਜੀ ਸੰਗਤਾਂ ਨੂੰ ਸਮਝਾ ਰਹੇ ਸਨ ਕਿ ਭਾਈ ਰੱਬ ਨੂੰ ਮਿਲਣ ਲਈ ਮਨੁਖਾ ਜਨਮ ਮਿਲਿਆ ਹੈ ਇਸ ਕਰਕੇ ਵਿਅਰਥ ਕੰਮਾਂ ਵਿੱਚ ਸਮਾਂ ਨਾ ਗੁਆਉ। ਇਸ ਸੰਸਾਰ ਵਿੱਚ ਆਪਾਂ ਬਾਣੀ ਸੁਨਣ ਪੜਨ ਲਈ ਆਏ ਹਾਂ ਪਰ ਆਪਾਂ ਉਸ ਪ੍ਰਭੂ ਨੂੰ ਵਿਸਾਰ ਕੇ ਹੋਰ ਹੋਰ ਲਾਲਚਾਂ ਵਿੱਚ ਫਸ ਕੇ ਅਪਣਾ ਜਨਮ ਵਿਅਰਥ ਗੁਆ ਰਹੇ ਹਾਂ। “ਆਇਓ ਸੁਨਨ ਪੜਨ ਕਉ ਬਾਣੀ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ॥”(ਪੰਨਾ-੧੨੧੯)। ਤਾਂ ਉਥੇ ਬੈਠੇ ਇੱਕ ਸਿੱਖ ਨੇ ਸੁਆਲ ਕਰ ਦਿੱਤਾ ਕਿ ਭਗਤ ਧੰਨਾ ਜੀ ਤਾਂ ਪੜੇ ਲਿਖੇ ਨਹੀ ਸਨ। ਉਹ ਪਿੰਡ ਵਿੱਚ ਰਹਿੰਦੇ ਸਨ। ਪਸ਼ੂ ਚਰਾਉਂਦੇ ਸਨ। ਖੇਤੀ ਕਰਦੇ ਸਨ। ਉਨ੍ਹਾਂ ਨੂੰ ਤਾਂ ਪੜ੍ਹਨਾ ਲਿਖਣਾ ਆਉਂਦਾ ਹੀ ਨਹੀਂ ਸੀ।ਫਿਰ ਉਨ੍ਹਾਂ…
-
ਜਹਾ ਦਾਣੇ ਤਹਾਂ ਖਾਣੇ
“ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥” {ਪੰਨਾ 653} ਗੁਰੂ ਅੰਗਦ ਸਾਹਿਬ ਜੀ ਨੇ ਇਹ ਇੱਕ ਅਟੱਲ ਸਚਾਈ ਸਾਨੂੰ ਸਮਝਾਉਣ ਲਈ ਸਾਡੇ ਸਾਹਮਣੇ ਪੇਸ਼ ਕੀਤੀ ਹੈ ਜਿਸ ਦੀ ਜਾਂ ਤਾਂ ਸਾਨੂੰ ਜਾਣਕਾਰੀ ਨਹੀ, ਜਾਂ ਸਮਝ ਨਹੀ ਆਈ ਜਾਂ ਫਿਰ ਆਪਾਂ ਸਮਝਣਾ ਹੀ ਨਹੀ ਚਾਹੁੰਦੇ। ਕੁਝ ਅਪਣੀ ਅਕਲ ਨੂੰ ਵੱਡੀ ਸਮਝਦੇ ਹੋਏ ਜਾਂ ਲੋਕਾਂ ਨੂੰ ਭਟਕਾਉਣ ਲਈ ਜਾਂ ਫਿਰ ਸਰਕਾਰ ਦੀਆਂ ਕਠਪੁਤਲੀਆਂ ਬਣ ਕੇ ਸੋਸ਼ਲ ਮੀਡੀਆ ਤੇ ਅੱਜ ਕੱਲ ਬੇ-ਵਜਾ ਪ੍ਰਵਾਸ ਵਾਪਸੀ ਦਾ ਬਵਾਲ ਖੜਾ ਕਰ ਰਹੇ ਹਨ। ਪ੍ਰਵਾਸ ਤਾਂ ਇੱਕ ਕੁਦਰਤੀ ਨਿਯਮ ਹੈ ਜੋ ਚੱਲਦਾ ਆਇਆ ਹੈ ਚੱਲ ਰਿਹਾ ਹੈ ਅਤੇ ਚੱਲਦਾ ਰਹਿਣਾ ਹੈ।ਕਿਉਂਕਿ ਦਾਤੇ ਨੇ ਜਿੱਥੇ ਕਿਸੇ ਦਾ ਦਾਣਾ ਪਾਣੀ…
-
ਮਨਿ ਪ੍ਰੀਤਿ ਚਰਨ ਕਮਲਾਰੇ॥
“ ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥” (ਪੰਨਾ-੫੩੪) ਇਸ ਗੁਰ ਪੰਕਤੀ ਤੋਂ ਸਪੱਸ਼ਟ ਹੈ ਕਿ ਗੁਰੂ ਕੇ ਪਿਆਰੇ ਨਾ ਤਾਂ ਰਾਜ ਦੀ ਚਾਹਤ ਰੱਖਦੇ ਹਨ ਅਤੇ ਨਾ ਹੀ ਮੁਕਤੀ ਦੀ। ਉਹ ਸਿਰਫ ਤੇ ਸਿਰਫ ਪ੍ਰਭੂ ਚਰਨਾ ਦੀ ਪ੍ਰੀਤ ਹੀ ਲੋਚਦੇ ਹਨ। ਭਾਵੇਂ ਅੱਜ ਦੇ ਯੁੱਗ ਅੰਦਰ ਹਰ ਇਨਸਾਨ ਦੀ ਦੌੜ ਹੀ ਲੱਗੀ ਹੋਈ ਹੈ ਕਿ ਮੈਂ ਮਹਾਨ ਬਣ ਜਾਵਾਂ ਅਤੇ ਮੇਰਾ ਹੀ ਹੁਕਮ ਸਭ ਉੱਪਰ ਚੱਲੇ। ਇਸ ਲਈ ਇਨਸਾਨ ਹਰ ਹੀਲਾ ਵਰਤਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਰਾਜਨੀਤਕ ਅਖਵਾਉਣ ਵਾਲੇ ਲੋਕ ਰਾਜ ਸੱਤਾ ਨੂੰ ਪ੍ਰਾਪਤ ਕਰਨ ਲਈ ਜੋ ਕੁਝ ਕਰ ਰਹੇ ਹਨ? ਕਿਸੇ ਤੋਂ ਕੁਝ ਲੁਕਿਆ ਨਹੀਂ ਹੈ। ਲੋਕ ਧਰਮ, ਜਾਤ, ਇਲਾਕੇ ਆਦਿ ਦੇ ਨਾਵਾਂ…
-
ਅੰਮ੍ਰਿਤ ਸੰਚਾਰ ਦੀਆਂ ਬਾਣੀਆਂ
ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਬਾਰੇ ਵਿਚਾਰ। ਅੱਜ ਕੱਲ ਦੇ ਕਈ ਵਿਦਵਾਨ ਅਖਵਾਉਣ ਵਾਲੇ ਸੱਜਣ ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਤੇ ਵੀ ਕਿੰਤੂ ਪ੍ਰੰਤੂ ਕਰ ਰਹੇ ਹਨ। ਅਤੇ ਸੁਆਲ ਉਠਾਉਂਦੇ ਹਨ ਕਿ ਰਹਿਤਨਾਮਿਆਂ ਵਿੱਚ ਕਿਤੇ ਵੀ ਪੰਜਾ ਬਾਣੀਆਂ ਜਪੁ, ਜਾਪ, ਸਵੱਯੇ,ਚੌਪਈ ਅਤੇ ਆਨੰਦ ਸਾਹਿਬ ਦਾ ਇੱਕਠੇ ਜ਼ਿਕਰ ਨਹੀਂ ਆਉਂਦਾ ਜੋ ਹੈ ਵੀ ਸਹੀ ਪਰ ਵੱਖ ਵੱਖ ਰਹਿਤਨਾਮਿਆਂ ਵਿੱਚ ਤਾਂ ਇਨ੍ਹਾਂ ਬਾਣੀਆਂ ਦਾ ਜ਼ਿਕਰ ਆਇਆ ਹੈ। ਕਿਤੇ ਜਪੁਜੀ, ਜਾਪ, ਕਿਤੇ ਜਪੁਜੀ, ਸ੍ਵਯੈ ਕਿਤੇ ਜਪੁਜੀ ਅਨੰਦ ਸਾਹਿਬ। ਮੇਰਾ ਕਹਿਣ ਦਾ ਮਤਲਬ ਹੈ ਸਾਰੇ ਰਹਿਤਨਾਮਿਆਂ ਵਿੱਚੋਂ ਰਲਾ ਮਿਲਾ ਕੇ ਤਾਂ ਪੰਜਾ ਬਾਣੀਆਂ ( ਜਪੁ, ਜਾਪ, ਸ੍ਵਯੈ, ਚੌਪਈ, ਅਨੰਦ ਸਾਹਿਬ ) ਦਾ ਜ਼ਿਕਰ ਤਾਂ ਹੈ। ਵੈਸੇ ਸਾਰੇ ਰਹਿਤਨਾਮੇ ਕਾਵਿ ਵਿੱਚ ਹਨ ਅਤੇ…
-
ਮਨਿ ਜੀਤੈ ਜਗੁ ਜੀਤੁ
ਅੱਜ ਦੇ ਯੁੱਗ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਹਰ ਜਗ੍ਹਾ ਮੇਰਾ ਹੀ ਹੁਕਮ ਚਲੇ। ਇਹੋ ਹੀ ਕਾਟੋ ਕਲੇਸ਼ ਤਾਂ ਸਭ ਪਾਸੇ ਚੱਲ ਰਿਹਾ ਹੈ। ੳਹ ਚਾਹੇ ਘਰ, ਪਿੰਡ/ ਸ਼ਹਿਰ, ਪ੍ਰਾਂਤ ਜਾਂ ਦੇਸ਼ ਪੱਧਰ ਤੇ ਹੋਵੇ। ਇਥੇ ਹਰ ਮਨੁੱਖ ਹੁਕਮ ਚਲਾਉਣ ਦੀ ਦੌੜ ਵਿੱਚ ਹੀ ਗ਼ਲਤਾਨ ਹੈ। ਕੋਈ ਦੁਨਿਆਵੀ ਪੜਾਈ, ਕੋਈ ਸਿਆਸੀ ਖੇਤਰ, ਕੋਈ ਬਦਮਾਸ਼ੀ ਤੇ ਕੋਈ ਧਰਮ ਦਾ ਬੁਰਕਾ ਪਹਿਨੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਘਰਾਂ ਵਿੱਚ ਸੱਸ ਨੂੰਹ, ਨਨਾਣ ਭਰਜਾਈ, ਭਰਾ-ਭਰਾ ਇੱਥੋਂ ਤੱਕ ਕਿ ਪਤੀ ਪਤਨੀ ਦੇ ਝਗੜੇ ਦੀ ਮੂਲ ਜੜ੍ਹ ਵੀ ਇਹੀ ਸਾਹਮਣੇ ਆਉਂਦੀ ਹੈ। ਅਗਰ ਜ਼ਰ੍ਹਾ ਗਹੁ ਨਾਲ ਤੱਕੀਏ ਇਹੀ ਜ਼ੋਰ ਅਪਣੇ ਮਨ ਅੰਦਰ ਵੀ ਚੱਲਦਾ ਨਜ਼ਰੀਂ ਪਏ ਗਾ। ਜਦ ਗੁਰੂ ਨਾਨਕ ਸਾਹਿਬ ਦੀ ਗੋਸ਼ਟੀ…
-
ਬੰਦੇ ਖੋਜੁ ਦਿਲ ਹਰ ਰੋਜੁ
ਅਜੋਕੇ ਸਮੇਂ ਅੰਦਰ ਕੋਈ ਵਿਰਲਾ ਹੋਵੇਗਾ ਜੋ ਰੱਬੀ ਰਜ਼ਾ ਵਿੱਚ ਰਹਿ ਕੇ ਅਨੰਦ ਮਾਣਦਾ ਹੋਵੇਗਾ ਵਰਨਾ ਸਭ ਸੰਸਾਰ ਦੀ ਦੌੜ ਹੀ ਲੱਗੀ ਹੈ ਕਿ ਮੇਰੀ ਹੀ ਚੌਧਰ ਹੋਵੇ। ਇਸ ਲਈ ਇਨਸਾਨ ਹਰ ਤਰ੍ਹਾਂ ਦੇ ਯਤਨ ਵੀ ਕਰ ਰਿਹਾ ਹੈ। ਹਰ ਕੋਈ ਕੁਰਸੀ, ਅਮੀਰੀ, ਸੁਹੱਪਣ, ਸਿਆਣਪ ਜਾਂ ਤਾਕਤ ਆਦਿ ਵੱਖ ਵੱਖ ਖੇਤਰ ਵਿੱਚ ਅਪਣੀ ਝੰਡੀ ਝੁਲਾਉਣ ਵਿੱਚ ਲੱਗਾ ਹੋਇਆ ਹੈ। ਧਾਰਮਿਕ ਦੁਨੀਆ ਦੇ ਸਾਰੇ ਬੰਦੇ ਕਹਿ ਰਹੇ ਹਨ ਕਿ ਰੱਬ ਇੱਕ ਹੈ। ਜੇ ਰੱਬ ਇੱਕ ਹੈ ਤਾਂ ਫਿਰ ਧਰਮ ਦੇ ਨਾਂ ਤੇ ਆਪਸੀ ਝਗੜੇ ਕਿਉ ? ਸ਼ਾਂਤੀ ਕਿਉਂ ਨਹੀਂ? ਹਰ ਕੋਈ ਕਹਿ ਰਿਹਾ ਹੈ ਕਿ ਸਾਡਾ ਮਤ ਹੀ ਸਭ ਤੋ ਸ੍ਰੇਸ਼ਟ ਹੈ। ਆਪਾਂ ਕੀ ਕਦੀ ਇਹ ਸੋਚਿਆ ਹੈ ਕਿ ਅਸੀਂ ਹਾਂ…
-
ਏਹੁ ਜਨੇਊ ਜੀਅ ਕਾ
ਜਦ ਗੁਰੂ ਨਾਨਕ ਦੇਵ ਜੀ ੧੨ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਹਿੰਦੂ ਰਸਮਾਂ ਅਨੁਸਾਰ ਪੰਡਤ ਨੂੰ ਪੁੱਛ ਕਿ ਜਨੇਊ ਪਾਉਣ ਦੀ ਰਸਮ ਪੂਰੀ ਕਰਨ ਲਈ ਦਿਨ ਮੁਕੱਰਰ ਕਰ ਲਿਆ। ਸਾਰੇ ਰਿਸ਼ਤੇਦਾਰ, ਸੱਜਣ-ਮਿੱਤਰ ਬੁਲਾਏ। ਘਰ ਵਿੱਚ ਰੌਣਕਾਂ ਲੱਗ ਗਈਆਂ। ਸਭ ਖਾਣ ਪਕਾਉਣ ਦਾ ਸਮਾਨ ਤਿਆਰ ਕੀਤਾ ਗਿਆ। ਪੰਡਤ ਹਰਦਿਆਲ ਜੀ ਨੂੰ ਰਸਮ ਪੂਰੀ ਕਰਨ ਲਈ ਬੁਲਾਇਆ ਗਿਆ। ਪੰਡਤ ਜੀ ਨੇ ਸਾਰੀ ਸਮੱਗਰੀ ਮੰਗਵਾ ਲਈ ਅਤੇ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲਈ ਚੌਕੀ ਉੱਪਰ ਬਿਠਾਇਆ। ਪੰਡਤ ਜੀ ਜਦ ਸੂਤ ਦਾ ਜਨੇਊ ਗੁਰੂ ਜੀ ਦੇ ਗੱਲ ਪਾਉਣ ਲੱਗੇ ਤਾਂ ਗੁਰੂ ਸਾਹਿਬ ਨੇ ਸਾਰੀ ਇਕੱਤਰਤਾ ਦੇ ਸਾਹਮਣੇ ਹੀ ਪੰਡਤ ਨੂੰ ਰੋਕ ਦਿੱਤਾ। ਹੁਣ ਗੁਰੂ ਜੀ ਅਤੇ ਪੰਡਤ ਹਰਦਿਆਲ…
-
ਕਿਵ ਸਚਿਆਰਾ ਹੋਈਐ
(ਬਲਵਿੰਦਰ ਸਿੰਘ ਮੁਲਤਾਨੀ) ਇਕ ਵਾਰ ਦੀ ਗੱਲ ਹੈ ਕੁਝ ਰੱਬ ਦੇ ਬੰਦੇ ਕਿਤੇ ਬੈਠ ਕੇ ਰੱਬ ਬਾਰੇ ਵਿਚਾਰ ਚਰਚਾ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਵੀ ਹਾਜ਼ਰ ਹੋ ਜਾਂਦੇ ਹਨ। ਸਭ ਨੇ ਸਰਬ ਸੰਮਤੀ ਨਾਲ ਮੰਨ ਲਿਆ ਕਿ ਰੱਬ ਇੱਕ ਹੈ। ਉਹ ਇੱਕ ਸ਼ਕਤੀ ਹੈ ਜੋ ਸੱਚ ਰਾਹੀ ਮਿਲਦੀ ਹੈ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਜਿਸ ਨੂੰ ਵੀ ਪੈਦਾ ਕਰਦਾ ਹੈ ਉਸ ਦੇ ਅੰਦਰ ਆਪ ਵੀ ਵੱਸ ਜਾਂਦਾ ਹੈ, ਨਿਡੱਰ ਹੈ, ਕਿਸੇ ਨਾਲ ਕੋਈ ਦੁਸ਼ਮਣੀ ਨਹੀ ਰੱਖਦਾ, ਉਸਦੀ ਮੂਰਤ ਕਿਸੇ ਸਮੇਂ ਦੀ ਪਾਬੰਧ ਨਹੀਂ ਅਤੇ ਨਾ ਹੀ ਉਹ ਜੰਮਣ ਮਰਨ ਵਿੱਚ ਆਉਂਦਾ ਹੈ, ਉਹ ਸਭ ਤਰ੍ਹਾਂ ਦੀਆਂ ਜੂਨਾਂ ਤੋਂ ਮੁਕਤ ਹੈ। ਉਹ ਗੁਰੂ ਦੀ ਕ੍ਰਿਪਾ ਨਾਲ ਮਿਲਦਾ ਹੈ।…
-
ਸਾਹਿਬ ਤੁਠੈ ਜੋ ਮਿਲੈ
ਇਨਸਾਨ ਦਾ ਕੰਮ ਹਿੰਮਤ ਕਰਨਾ ਅਤੇ ਸੱਚ ਲਈ ਅੜਨਾ, ਲੜਨਾ ਅਤੇ ਖੜਨਾ ਹੈ ਬਾਕੀ ਮਿਲਣਾ ਉਸ ਸਮੇਂ ਹੀ ਹੈ ਜਦ ਪ੍ਰਭੂ ਤਰੁਠ ਕੇ ਦਿੰਦਾ ਹੈ ਵਰਨਾ ਕੋਈ ਕਿਸੇ ਨੂੰ ਕੀ ਦੇ ਸਕਦਾ ਹੈ ਬਲਕਿ ਹਰ ਕੋਈ ਖੋਹਣ ਵੱਲ ਹੀ ਲੱਗਾ ਹੋਇਆਂ ਹੈ।ਇੱਥੋਂ ਤੱਕ ਕਿ ਜੋ ਸਰਕਾਰਾਂ ਜਨਤਾ ਦੇ ਹੱਕਾਂ ਦੀ ਰਾਖੀ ਕਰਨ ਲਈ ਬਣਦੀਆਂ ਹਨ ਉਹੀ ਵਾੜ ਜਦ ਖੇਤ ਨੂੰ ਖਾਣ ਲੱਗ ਜਾਏ ਤਾ ਫਿਰ ਪ੍ਰਭੂ ਅਪਣੇ ਪਿਆਰਿਆਂ ਨੂੰ ਥਾਪੜਾਂ ਦਿੰਦਾ ਹੈ ਅਤੇ ਉਹ ਮੈਦਾਨ ਵਿੱਚ ਨਿੱਤਰ ਪੈਂਦੇ ਹਨ। ਠੀਕ ਇਸੇ ਤਰ੍ਹਾਂ ਹੀ ਜਦ ਸਰਕਾਰ ਹੱਦਾਂ ਹੀ ਟੱਪ ਗਈ ਅਤੇ ਸਿੱਧੇ ਤੌਰ ਤੇ ਹੀ ਕਿਸਾਨਾਂ ਦੇ ਹੱਕਾਂ ਤੇ ਡਾਕੇ ਮਾਰਨ ਦੀ ਜਗ੍ਹਾ ਖੋਹਣ ਨੂੰ ਹੀ ਆ ਪਈ ਤਾ ਪੰਜਾਬ ਦੇ…