-
ਸ਼ਹੀਦ ਭਾਈ ਮਨੀ ਸਿੰਘ ਜੀ
-
ਪੈਰ ਚ ਬਿੰਦੀ
ਸ਼ਬਦ ਅਰਥ ਉਚਾਰਣ ਸਾਇਰ(ਸੰਸਕ੍ਰਿਤ) ਸਮੁੰਦਰ ਸਾਇਰ ਸਾਇਰ(ਫ਼ਾਰਸੀ) ਕਵੀ ਸ਼ਾਇਰ ਸਾਹ ਸਵਾਸ ਸਾਹ ਸਾਹ ਸ਼ਾਹੂਕਾਰ ਸ਼ਾਹ ਸੇਰੁ ਸੋਲਾ ਛਟਾਂਕ ਸੇਰ ਸੇਰ ਜਾਨਵਰ ਸ਼ੇਰ ਸਹੁ ਸਹਿਣਾ ਸਹੁ ਸਹੁ ਖਸਮ ਸ਼ਹ ਸਰਮ ਮਿਹਨਤ ਸਰਮ ਸਰਮ ਲੱਜਾਂ ਸ਼ਰਮ ਜਨ ਸੇਵਕ ਜਨ ਜਨ(ਫ਼ਾਰਸੀ) ਔਰਤ ਜ਼ਨ
-
ਅੱਧਕ
ਸ਼ਬਦ ਅਰਥ ਉਚਾਰਣ ਪਗ ਦਸਤਾਰ ਪੱਗ ਪਗ ਪੈਰ ਪਗ ਖਟ ਛੇ ਖਟ ਖਟ ਖੱਟਣਾ ਖੱਟ ਕਲ ਕੱਲ ਨੂੰ ਕੱਲ੍ਹ ਕਲ ਕਲਯੁਗ ਕਲ ਬੂਝੈ ਬੁਝਾਰਤ ਬੁੱਝੈ ਬੂਝੈ ਬੁਝੈ(ਅੱਗ,ਤ੍ਰਿਸ਼ਨਾ) ਬੁਝੈ ਸਤ ੭(ਗਿਣਤੀ) ਸੱਤ ਸਤੁ ਸੱਚ ਸਤ ਸਦ ਸੱਦਾ ਸੱਦ ਸਦ ਸਦਾ ਸਦ ਮਲ ਪਹਿਲਵਾਨ ਮੱਲ ਮਲ ਮੈਲਾ ਮਲ ਮੁਸਲਾ ਕਪੜਾ,ਵਿਛਾਉਣਾ ਮੁਸੱਲਾ ਮੁਸਲਾ ਮੁਸਲਮਾਨ ਮੁਸਲਾ ਖਤੇ, ਨਿਹਤੇ, ਕੁਹਥੀ, ਕੁਹਥੜੇ,ਮਣਕੜਾ(ਇਹ ਬਿਨ੍ਹਾ ਅੱਧਕ ਤੋਂ ਪੜ੍ਹਣੇ ਹਨ
-
ਨ ਹਮ ਹਿੰਦੂ ਨ ਮੁਸਲਮਾਨ
ਜਦੋਂ ਗੁਰੂ ਨਾਨਕ ਦੇਵ ਜੀ ਵੇਈਂਂ ਨਦੀ ਤੋਂ ਬਾਹਰ ਆ ਕੇ ਤੀਜੇ ਦਿਨ ਸੰਗਤਾਂ ਨੂੰ ਦਰਸ਼ਨ ਦੇਂਦੇ ਹਨ ਤਾਂ ਉਸ ਸਮੇਂ ਉਨ੍ਹਾ ਇਕ ਨਾਹਰਾ ਦਿੱਤਾ ਸੀ “ਨ ਕੋ ਹਿੰਦੂ ਨ ਮੁਸਲਮਾਨ” ਭਾਵ ਜੋ ਗੁਣ ਇੱਕ ਸੱਚੇ ਹਿੰਦੂ ਜਾ ਮੁਸਲਮਾਨ ਵਿੱਚ ਹੋਣੇ ਚਾਹੀਦੇ ਹਨ ਉਹ ਖੰਭ ਲਾ ਕੇ ਉਡ ਗਏ ਹਨ। ਮੁਸਲਮਾਨ ਅੰਦਰੋਂ ਸੱਚ, ਇਮਾਨਦਾਰੀ, ਲੋੜਵੰਦ ਲਈ ਖ਼ੈਰ, ਸਾਫ਼ ਨੀਅਤ ਅਤੇ ਪਰਮਾਤਮਾ ਦੀ ਸਿਫ਼ਤ ਸਲਾਹ ਅਤੇ ਹਿੰਦੂ ਅੰਦਰੋਂ ਦਇਆ, ਸੰਤੋਖ, ਜਤ, ਸਤ ਗਾਇਬ ਹੋ ਚੁੱਕੇ ਹਨ। ਜੇ ਇਹੀ ਗੁਣ ਸਿੱਖ ਅੰਦਰੋਂ ਵੀ ਗਾਇਬ ਹੋ ਜਾਣ ਤਾਂ ਕੀ ਆਪਾ ਉਸ ਨੂੰ ਸਿੱਖ ਕਹਿ ਸਕਾਂਗੇ ?? ਇਹ ਅਸੂਲ ਦੀ ਗੱਲ ਹੈ ਕਿ ਕਿਸੇ ਬਾਰੇ ਇਹ ਪਤਾ ਲੱਗ ਜਾਵੇ ਕਿ ਇਹ ਅਮੋਲਕ ਹੈ…
-
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ
ਜਦੋਂ ਤੋਂ ਦੁਨੀਆਂ ਹੋਂਦ ਵਿੱਚ ਆਈ ਉਦੋਂ ਤੋਂ ਹੀ ਚਾਤਰ ਲੋਕਾਂ ਨੇ ਭੋਲੀ ਭਾਲੀ ਜਨਤਾ ਨੂੰ ਭੰਬਲ ਭੂਸੇ ਵਿੱਚ ਪਾਕੇ ਰੱਖਿਆਂ। ਜਿਸ ਤੋਂ ਕੁਝ ਮਿਲਦਾ ਜਾਂ ਕੋਈ ਨੁਕਸਾਨ ਹੋਣ ਦਾ ਡਰ ਹੁੰਦਾ ਉਸ ਨੂੰ ਹੀ ਮੰਨਣ/ ਪੂਜਣ ਵੱਲ ਲਗਾ ਦਿੱਤਾ। ਜਿਵੇਂ ਦਰੱਖਤ, ਅੱਗ, ਸੱਪ, ਦਰਿਆ/ ਨਦੀਆਂ ਆਦਿ। ਇਸੇ ਤਰਾਂ ਸੂਰਜ, ਚੰਦ, ਬੱਦਲ਼ ਆਦਿ ਨੂੰ ਵੀ ਦੇਵਤਿਆਂ ਦੇ ਨਾਮ ਦੇ ਦਿੱਤੇ। ਇੱਥੋਂ ਤੱਕ ਕਿ ਜਾਨਵਰਾਂ ਨੂੰ ਪੂਜਣ ਹੀ ਨਹੀਂ ਲਾਇਆ ਬਲਕਿ ਪਸ਼ੂਅਾ ਦੇ ਟੱਟੀ ਪਿਸ਼ਾਬ ਨੂੰ ਵੀ ਪਵਿਤਰ ਕਰਾਰ ਦੇ ਦਿੱਤਾ। ਇਸ ਤਰਾਂ ਜਨਤਾ ਦੀ ਸੁਰਤ ਨੂੰ ਸ਼ਬਦ ਤੋਂ ਤੋੜ ਕੇ ਉਂਨਾਂ ਦੀ ਮਤ ਮਨ ਬੁੱਧ ਨੂ ਅਪਣੇ ਅਨੁਸਾਰ ਚਲਾ ਕੇ ਉਨ੍ਹਾਂ ਨੂੰ ਦੋਨੋ ਹੱਥੀਂ ਲੁੱਟਦੇ ਰਹੇ ਅਤੇ ਅੱਜ ਵੀ…
-
ਸਾਲ ਇੱਕ ਦਾ ਹੋ ਗਿਐ
ਸਾਲ ਇੱਕ ਦਾ ਹੋ ਗਿਐ ਤੂੰ ਬੱਚਾ, ਜਨਮ ਦਿਨ ਤੇਰਾ ਅਸਾਂ ਮਨਾ ਦਿਤੈ। ਅਸਲ ਵਿੱਚ ਸਾਲ ਉਮਰੋ ਘਟ ਗਿਆ ਹੈ, ਕਬੀਰ ਦਾਸ ਇਹ ਆਖ ਸੁਣਾ ਦਿਤੈ। ਸਭ ਖੁਸ਼ੀਆਂ ਚ ਕੀਰਤਨ ਹੀ ਕਰਨਾ ਹੈ,ਗੁਰਾਂ ਬਾਣੀ ਦੇ ਵਿੱਚ ਸਮਝਾ ਦਿਤੈ। ਰੱਬ ਤੱਕ ਉਲਾਬਾ ਨਹੀਂ ਕਦੀ ਦੇਣਾ, ਗੁਰੂ ਅਰਜਨ ਨੇ ਆਖ ਸੁਣਾ ਦਿਤੈ। ਨਾਮ ਜਪ ਕੇ ਕਿਰਤ ਨੂੰ ਵੰਡ ਛਣਕਣਾ, ਗੁਰੂ ਨਾਨਕ ਇਹ ਆਖ ਸੁਣਾ ਦਿਤੈ। ਪਰਾਏ ਹੱਕ ਨੂੰ ਹੱਥ ਨਹੀਂ ਕਦੀ ਪਾਉਣਾ, ਉਪਦੇਸ਼ ਗੁਰਾਂ ਨੇ ਇਹ ਸੁਣਾ ਦਿਤੈ। ਸੇਵਾ ਕੌਮ ਤੇ ਧਰਮ ਦੀ ਰੱਜ ਕਰਨੀ, ਹੱਥੀ ਕਰਕੇ ਗੁਰਾਂ ਦਿਖਾ ਦਿਤੈ। ਕਿਸੇ ਹੋਰ ਦੇ ਦਰ ਤੇ ਭਟਕਣਾ ਨਹੀਂ, ਦਰ ਗੁਰੂ ਦੇ ਤੈਨੂੰ ਹੈ ਲਾ ਦਿਤੈ। ਵਿੱਦਿਆ ਵੀਚਾਰੀਂ ਤੇ ਬਣੀ ਤੂੰ ਪਰ-ਉਪਕਾਰੀ ,…
-
ਅੰਮ੍ਰਿਤ ਨਾਮੁ ਨਿਧਾਨੁ ਹੈ
ਜਿਸ ਸ਼ਬਦ ਰਾਹੀਂ ਕਿਸੇ ਚੀਜ਼, ਵਸਤੂ, ਜਾਂ ਥਾਂ ਆਦਿ ਦਾ ਗਿਆਨ ਹੋਵੇ ਉਸ ਨੂੰ ਨਾਂਉ ਕਹਿ ਦਿੱਤਾ ਜਾਂਦਾ ਹੈ। ਜਿਸ ਨਾਲ ਇਹ ਸਭ ਵਸਤਾਂ ਬਣਦੀਆਂ /ਜ਼ਿੰਦਾ ਰਹਿੰਦੀਆਂ ਹਨ ਉਸ ਸ਼ਕਤੀ ਨੂੰ ਗੁਰੂ ਸਾਹਿਬ ਨੇ ਨਾਮ ਕਿਹਾ ਹੈ।”ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥” ( ਪੰਨਾ-੨੮੪) ਅਸਲ ਵਿੱਚ ਇਹ ਸ਼ਕਤੀ ਹੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਰੱਬ/ਸੱਚ ਕਿਹਾ ਅਤੇ ਰੱਬ/ ਸੱਚ ਉਦੋਂ ਵੀ ਸੀ ਜਦ ਸੰਸਾਰ ਅੰਦਰ ਕੁਝ ਵੀ ਨਹੀਂ ਸੀ ਅੱਜ ਵੀ ਹੈ ਅਤੇ ਜਦ ਸੰਸਾਰ ਖਤਮ…
-
ਨਾਨਕ ਦੁਨੀਆ ਕੈਸੀ ਹੋਈ
ਗੁਰੂ ਸਾਹਿਬ ਜਦ ਸੰਸਾਰ ਦੀ ਹਾਲਤ ਦੇਖਦੇ ਹਨ ਤਾਂ ਉਹ ਕਹਿ ਉਠੇ ਦੁਨੀਆ ਕਿਸ ਤਰਾਂ ਦੀ ਹੋ ਗਈ ਹੈ? ਕੋਈ ਸਾਕ-ਮਿੱਤਰ ਰਹਿ ਹੀ ਨਹੀਂ ਗਿਆ। ਭਰਾਵਾਂ, ਦੋਸਤਾਂ ਦਾ ਕੋਈ ਪਿਆਰ ਨਜ਼ਰ ਨਹੀਂ ਆ ਰਿਹਾ ਇੱਥੋਂ ਤੱਕ ਦੁਨੀਆਦਾਰੀ ਵਿੱਚ ਪੈ ਕੇ ਦੀਨ- ਧਰਮ ਵੀ ਗੁਆ ਲਿਆ ਹੈ। “ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ {ਪੰਨਾ 1410}”ਜਦ ਕਿ ਪਰਮਾਤਮਾ ਨੇ ਇਹ ਸੰਸਾਰ ਖੇਡਣ ਲਈ ਬਣਾਇਆ ਹੈ ਕਿ ਇਨਸਾਨ ਇਸ ਅੰਦਰ ਆ ਕੇ ਬੋਰ ਨ ਹੋਵੇ ਅਤੇ ਰੱਬੀ ਰਜਾ ਅੰਦਰ ਰਹਿ ਕੇ ਜ਼ਿੰਦਗੀ ਦਾ ਲੁਤਫ਼ ਲੈ ਸਕੇ। “ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥ {ਪੰਨਾ…
-
ਯਾਦ ਕੌਮੀ ਪ੍ਰਵਾਨਿਆਂ ਦੀ
ਕੌਮੀ ਪ੍ਰਵਾਨਿਆਂ ਦਾ, ਦਿਨ ਆਉ ਮਨਾ ਲਈਏ। ਰਲ-ਮਿਲ ਆਪਾ, ਸੁੱਤੀ ਕੌਮ ਨੂੰ ਜਗ੍ਹਾ ਲਈਏ। ਹੀਰਿਆਂ ਦੇ ਗੁਣ, ਕੋਈ ਵਿਰਲਾ ਹੀ ਜਾਣਦਾ ਏ। ਗੂਜਰੀ ਦੇ ਲਾਲਾਂ ਨੂੰ, ਕੋ ਵਿਰਲਾ ਪਛਾਣਦਾ ਹੈ। ਪਿਤਾ ਦਸ਼ਮੇਸ਼ ਕਿਹਾ, ਇਹ ਪੁੱਤ ਮੇਰੇ ਸਾਰੇ ਨੇ। ਤਾਹੀਂ ਜੀਤੋ ਇਨ੍ਹਾ ਉਤੋਂ, ਪੁੱਤ ਚਾਰੇ ਵਾਰੇ ਨੇ। ਭੁਲ ਗਏ ਹਾਂ ਆਪਾਂ, ਦਿੱਤੇ ਗੁਰ ਉਪਦੇਸ਼ਾਂ ਨੂੰ। ਤਾਹੀ ਕੱਟ ਦਿੱਤੇ ਆਪਾਂ,ਸੋਹਣੇ ਦਾੜੇ ਕੇਸਾਂ ਨੂੰ। ਬਾਣੀ ਆਪਾ ਭੁੱਲ ਗਏ, ਨੱਸ਼ਿਆਂ ਤੇ ਡੁੱਲ ਗਏ। ਇਤਿਹਾਸ ਆਪਾਂ ਭੁੱਲ ਗਏ,ਫੈਸ਼ਨਾ ਚ ਰੁਲ਼ ਗਏ। ਕ੍ਰਿਸਮਿਸ ਤਾਂ ਯਾਦ ਹੈ, ਸ਼ਹੀਦੀ ਦਿਨ ਭੁੱਲ ਗਏ। ਹਾਏ ਹੈਲੋ ਯਾਦ ਹੈ, ਤੇ ਗੁਰੁ ਫ਼ਤਿਹ ਭੁੱਲ ਗਏ। ਆਉ ਬਾਣੀ ਸਮਝ ਕੇ, ਮਨ ਚ ਟਿਕਾ ਲਈਏ। ਜਿੰਦੜੀ ਨੂੰ ਇਸ, ਅਨੁਸਾਰੀ ਹੀ ਬਣਾ ਲਈਏ। ਕੁਝ…