-
ਫੁੱਲ ਤੇ ਸਜਾਵਟ/ ਪੂਜਾ
ਫੁੱਲ ਸੇਵਾ ਲਈ ਉਗਾਈਏ ਨਾ ਕਿ ਧੰਦਾ ਬਣਾਈਏ। ਮੱਤ ਗੁਰੂ ਦੀ ਅਪਣਾਈਏ ਨਾ ਕਿ ਮਨਮੱਤ ਅਪਣਾਈਏ। ਹੱਕ ਅਪਣਾ ਹੀ ਖਾਈਏ ਕਿਸੇ ਨੂੰ ਬੁੱਧੂ ਨ ਬਣਾਈਏ। ਸਿਰਫ ਗੁਰ ਸ਼ਬਦ ਅਪਣਾਈਏ ਨਾ ਕਿ ਮੂਰਤਾਂ ਪੁਜਾਈਏ। ਗੱਲ ਗੁਰੂ ਦੀ ਸੁਣਾਈਏ ਨਾਲੇ ਮੰਨ ਸਮਝਾਈਏ। ਆਪ ਜਪੀਏ ਜਪਾਈਏ ਨਾਲ ਮੁਲਤਾਨੀ ਨੂੰ ਸਮਝਾਈਏ
-
ਬਸੰਤ ਕੌਰ
ਧੰਨ ਧੰਨ ਮਾਂ ਬਸੰਤ ਕੌਰੇ ਕਿਆ ਤੇਰਾ ਜੇਰਾ। ਅੱਖਾਂ ਸਾਹਵੇਂ ਕਟਾ ਲਿਆ ਤੂੰ ਪੁੱਤ ਛੁਟੇਰੇ। ਜਾਲਮ ਜ਼ਰਾ ਨਹੀਂ ਕੰਬਿਆ ਜਿਨ੍ਹੇ ਟੁਕੜੇ ਕਰਤੇ। ਤੂੰ ਗੱਲ ਵਿੱਚ ਹਾਰ ਪੁਆ ਲਿਆ ਤੇ ਸ਼ੁਕਰੇ ਕਰਤੇ। ਜ਼ੋਰ ਜਾਲਮ ਨੇ ਲਾ ਲਿਆ ਤੂੰ ਈਨ ਨਹੀਂ ਮੰਨੀ। ਮੀਰ ਮੰਨੂ ਦੀ ਅੰਮੀਏ ਸਭ ਆਕੜ ਭੰਨੀ। ਸੰਧਿਆ ਵੇਲਾਂ ਹੋ ਗਿਆ ਯਾਦ ਰੱਬ ਨੂੰ ਕੀਤਾ। ਸ਼ੁਕਰ ਦਾਤੇ ਦਾ ਅੰਮੀਏ ਤੂੰ ਅਰਦਾਸ ਚ ਕੀਤਾ। ਵਾਰ ਵਾਰ ਕਰਦਾ ਸ਼ੁਕਰੀਆ ਮੁਲਤਾਨੀ ਤੇਰਾ। ਧੰਨ ਧੰਨ ਮਾਂ ਬਸੰਤ ਕੌਰੇ ਕਿਆ ਤੇਰਾ ਜੇਰਾ।
-
ਏਕਸ ਕੇ ਹਮ ਬਾਰਿਕ
*ਏਕਸ ਕੇ ਹਮ ਬਾਰਿਕ* ਜੇ ਅੱਜ ਆਪਾਂ ਪਰਵਾਰਾਂ ਅੰਦਰ ਝਾਤ ਮਾਰਦੇ ਹਾਂ ਤਾਂ ਇਕ ਹੀ ਮਾਂ-ਬਾਪ ਦੀ ਔਲਾਦ ਅੰਦਰ ਕਿਤੇ ਆਪਸੀ ਪਿਆਰ ਬਹੁਤ ਘੱਟ ਨਜ਼ਰੀਂ ਆਉਂਦਾ ਹੈ। ਸਭ ਮੈਂ-ਮੇਰੀ ਵਿੱਚ ਗ਼ਲਤਾਨ ਹੋਏ ਪਏ ਹਨ। ਜਦ ਕਿ ਅਸਲ ਵਿੱਚ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੈ ਸੋ ਮੇਰਾ ਖਿਆਲ ਹੈ ਇਸ ਤਰ੍ਹਾਂ ਅਸੀ ਸਭ ਇੱਕ ਪਿਤਾ ਦੇ ਬੱਚੇ ਹੋਣ ਕਰਕੇ ਇੱਕ ਪਰਵਾਰ ਹੀ ਤਾਂ ਹਾਂ। ਗੁਰੂ ਸਾਹਿਬ ਤਾਂ ਸਪੱਸ਼ਟ ਲਫ਼ਜ਼ਾਂ ਵਿੱਚ ਫ਼ੁਰਮਾਉਂਦੇ ਹਨ “ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥(ਪੰਨਾ-੯੭) ਅਸੀ ਸਿਧਾਂਤ ਨੂੰ ਸਮਝ ਨਹੀਂ ਸਕੇ ਇਸੇ ਕਰਕੇ ਸਾਡੇ ਅੰਦਰ ਮੇਰ-ਤੇਰ ਨੇ ਘਰ ਕਰ ਲਿਆ ਹੈ। ਜਿਸਦੇ ਫਲ ਸਰੂਪ ਹਊਮੈ ਨੇ ਸਾਨੂੰ ਬੁਰੀ ਤਰਾਂ ਘੇਰ…
-
ਗੁਰਬਾਣੀ ਤੇ ਅੰਗਰੇਜ਼ੀ ਲਿਪੀ
Balwinder Singh – ਇੱਕ ਸਵਾਲ ਹੈ ਕੀ ਸਿੱਖ ਬੱਚਿਆ / ਵੱਡਿਆਂ ਨੂੰ ਗੁਰਮਖੀ ਦੇ ਗੁਟਕਿਆਂ ਤੋਂ ਹੀ ਪਾਠ ਕਰਨਾ ਚਾਹੀਦਾ ਹੈ ਜਾਂ ਅੰਗਰੇਜ਼ੀ ਦੇ ਗੁਟਕਿਆਂ ਤੋਂ ਵੀ ਕੀਤਾ ਜਾ ਸਕਦਾ ਹੈ। ਜੇ ਅੰਗਰੇਜ਼ੀ ਦੇ ਗੁਟਕਿਆਂ ਤੋਂ ਨਹੀਂ ਤਾਂ ਕਿਉ ਨਹੀਂ ਤੇ ਕੀਤਾ ਜਾ ਸਕਦਾ ਹੈ ਇਸ ਦੇ ਕੀ ਫਾਇਦੇ / ਨੁਕਸਾਨ ਹੋ ਸਕਦੇ ਹਨ। ਕ੍ਰਿਪਾ ਕਰਕੇ ਸਾਰੇ ਅਪਣੇ ਅਪਣੇ ਵਿਚਾਰ ਖੁੱਲ ਕੇ ਦਿਉ ਜੀ। Bhawanjot Kaur – For someone who is just coming towards gursikhi and doesn’t know Punjabi at all, English Gutka is a good start. Once they start learning Punjabi a bit more, the transition to Punjabi Gutka is must. However, for young kids in their growing age…
-
ਖਾਲਸਈ ਬੋਲੇ
Stick = ਡੰਡਾ- ਅਕਲਦਾਨ Shoe = ਜੁੱਤੀ- ਅਣਥੱਕ ਸਵਾਰੀ, ਚਰਨਦਾਸੀ Device made of reeds to clean grains = ਛੱਜ – ਅਦਾਲਤੀਆ Blanket/quilt =ਰਜਾਈ- ਅਫਲਾਤੂਨੀ sleep = ਸੌਣਾ – ਅੜਿੰਗ ਬੜਿੰਗ Sick = ਬੁਖਾਰ- ਆਕੜਭੰਨ Milk = ਦੁੱਧ – ਸਮੁੰਦਰ Salt =ਲੂਣ – ਸਰਬਰਸ Hard stick = ਸੋਟਾ – ਸਲੋਤਰ Little bit = ਥੋੜਾ – ਸਵਾਇਆ One = ਇੱਕ- ਸਵਾ ਲੱਖ Radish = ਮੂਲੀ- ਕਰਾੜੀ Hunger = ਭੁੱਖ – ਕੜਾਕਾ Knife =ਚਾਕੂ- ਕੋਤਵਾਲ Lassi/ beverage = ਲੱਸੀ – ਖਾਰਾ ਸਮੁੰਦਰ Cigarette = ਬੀੜੀ ਪੀਣਾ – ਗਧੀ ਚੁੰਘਣਾ Afraid =ਡਰਾਕਲ – ਗਿੱਦੜ Deaf = ਗੂੰਗਾ – ਗੁਪਤਾ Needle = ਸੂਈ – ਚਲਾਕਣ Urine = ਪਿਸ਼ਾਬ ਕਰਨਾ – ਚੀਤਾ ਭਜਾਉਣਾ Donkey =ਗਧਾ –…
-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
ਸੂਰਜ, ਪੂਰਾ ਗਰਮ, ਤੇ ਰੇਤਾ ਵੀ ਗਰਮ ਸੀ। ਅੱਗ, ਪੂਰੇ ਜੌਬਨ ਤੇ ਸੀ, ਤੇ ਤਵੀ ਵੀ ਗਰਮ ਸੀ। ਚੰਦੂ ਵੀ ਗਰਮ, ਤੇ ਭੜਭੂੰਜਾ ਵੀ ਗਰਮ ਸੀ। ਗੁਰੂ ਅਰਜਨ ਹੀ ਉੱਥੇ, ਠੰਡੇ ਤੇ ਨਰਮ ਸੀ। ਹੱਥ ਜੋੜ, ਸਾਈ ਮੀਆਂ ਮੀਰ, ਆ ਬੇਨਤੀ ਕਰਦਾ ਏ। ਗੁਰੂ ਸਾਹਿਬ ਕੋਲ ਆ ਕੇ, ਦਿਲੌਂ, ਹਮਦਰਦੀ ਭਰਦਾ ਏ। ਕਹਿੰਦਾ, ਹੁਕਮ ਕਰੋ ਦਾਤਾ ਜੀ, ਮੈ ਹੁਣੇ ਹੀ ਸਬਕ ਸਿਖਾ ਦਿਆਂ। ਹੁਕਮ ਕਰੋ ਤਾਂ ਦਾਤਾ ਜੀ, ਲਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਗੁਰੂ ਨਿਮਰਤਾ ਸਹਿਤ ਫੁਰਮਾਉਦੇ, ਸਾਂਈ ਜੀ। ਮੰਨ ਭਾਣਿਓ ਕਿਉ ਭਟਕਾਉਂਦੇ, ਸਾਂਈ ਜੀ। ਅੱਜ ਸਬਰ ਦੀ ਜਬਰ ਨਾਲ ਚੱਲੀ ਹੈ ਜੰਗ। ਮੁਲਤਾਨੀ ਪੜ ਸੁਣ ਕੇ ਰਹਿ ਗਿਆ ਹੈ ਦੰਗ। ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ , ਕਨੇਡਾ।
-
ਸਚਾਈ
ਬੰਦਿਆਂ ! ਸੱਚ ਨੇ ਸਦਾ ਹੀ ਸੱਚ ਰਹਿਣਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਸਾਰੇ ਪਾਪਾਂ ਦਾ ਦਾਰੂ , ਸਦਾ ਸੱਚ ਰਹਿਣਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਝੂਠ ਸੱਚ ਦੇ ਸਾਹਵੇਂ ਨਹੀਂ ਖੜ ਸਕਦਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਝੂਠ ਨੇ ਸਦਾ ਹੀ ਤੈਨੂੰ ਬਰਬਾਦ ਕਰਨੈ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਮਿੱਤ ਕਿਸੇ ਦੀ ਮਾਇਆ ਨਹੀਂ ਬਣ ਸਕਦੀ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਚਮਕਦਾਰ ਸਭ ਸੋਨਾ ਨਹੀਂ ਹੋ ਸਕਦਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਸਿਆਸਤਦਾਨ ਨਹੀਂ ਕਿਸੇ ਦਾ ਮਿੱਤ ਬਣਦਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ…
-
ਬੇ-ਗ਼ਮ ਪੁਰਾ
ਪੰਚਾਇਤ ਗੁਰੂ ਜੀ ਬਣਾਉਣ ਨੇ ਲੱਗੇ। ਗੁਰੂ, ਕੌਮ ਨੂੰ ਰਸਤੇ ਪਾਉਣ ਨੇ ਲੱਗੇ। ਜਾਤ ਨਹੀਂ ਦੇਖੀ ਪਾਤ ਨਹੀਂ ਦੇਖੀ। ਸਿੱਖ ਦੀ ਸਿਰਫ ਔਕਾਤ ਹੈ ਦੇਖੀ। ਦਇਆ ਧਰਮ ਤੇ ਹਿੰਮਤ ਦੇਖੀ। ਨਾਲ ਹੀ ਸਿੱਖ ਦੀ ਦ੍ਰਿੜਤਾ ਦੇਖੀ। ਸਾਹਿਬੀ ਸਿੱਖ ਦੇ ਅੰਦਰ ਦੇਖੀ। ਰੱਬੀ ਸ਼ੱਕਤੀ ਪੰਚਾਇਤ ਚ ਦੇਖੀ। ਅਸੀਂ ਨਿੱਜ ਸੁਆਰਥ ਤੇੇ ਮਰਦੇ। ਛੋਟੇ ਮੋਟੇ ਜਿਹੇ ਲਾਲਚ ਤੇ ਮਰਦੇ। ਗੁਰੂ ਦੀ ਸੋਚ ਨਹੀਂ ਅਸੀਂ ਅਪਣਾਈ। ਖ਼ੁਆਰੀ ਅਸੀਂ ਹੈ ਤਾਹਿਓ ਪਾਈ। ਗੁਰੂ ਦਾ ਰਸਤਾ ਤੂੰ ਅਪਣਾ ਲੈ। ਬੇ-ਗ਼ਮ ਪੁਰਾ ਤੂੰ ਦੇਸ਼ ਬਣਾ ਲੈ। ਮੁਲਤਾਨੀ ਅਪਣਾ ਮਨ ਸਮਝਾ ਲੈ। ਬਾਕੀਆਂ ਨੂੰ ਵੀ ਇਹ ਪਾਠ ਪੜ੍ਹਾ ਲੈ। ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ, ਕਨੇਡਾ।
-
ਪੰਚਾਇਣੁ ਆਪੇ ਹੋਆ
ਗੁਰੂ ਸਾਹਿਬ ਨੇ ਦਸਵੇਂ ਜਾਮੇ ਅੰਦਰ ੧੬੯੯ ਦੀ ਵਿਸਾਖੀ ਵਾਲੇ ਦਿਨ ਸਿੱਖ ਸੰਗਤਾਂ ਦਾ ਇਕੱਠ ਕਰਨ ਲਈ ਸੁਨੇਹੇ ਪੱਤਰ ਭੇਜ ਕੇ ਆਨੰਦ ਪੁਰ ਦੀ ਧਰਤੀ ਤੇ ਬੁਲਾਅ ਲਿਆ ਪਰ ਗੁਰੂ ਸਾਹਿਬ ਅਤੇ ਰੱਬ ਤੋਂ ਬਗੈਰ ਕੋਈ ਤੀਜਾ ਨਹੀਂ ਜਾਣਦਾ ਸੀ ਕਿ ਗੁਰੂ ਸਾਹਿਬ ਦਾ ਮਕਸਦ ਕੀ ਹੈ। ਅਸਲ ਵਿੱਚ ਗੁਰੂ ਸਾਹਿਬ ਜਿੱਥੇ ਅੱਜ ਖਾਲਸੇ ਦੀ ਸਾਜਨਾਂ ਕਰਨ ਜਾ ਰਹੇ ਹਨ ਉੱਥੇ ਉਹ ਪੰਚਾਇਤੀ ਰਾਜ ਵੀ ਕਾਇਮ ਕਰ ਰਹੇ ਹਨ। ਅਸਲ ਵਿੱਚ ਗੁਰੂ ਸਾਹਿਬ ਜਪੁ ਬਾਣੀ ਅੰਦਰ ਆਏ ਸ਼ਬਦ ” ਪੰਚ ਪਰਵਾਣ ਪੰਚ ਪਰਧਾਨ।।” ਦੇ ਪ੍ਰਯੋਗਿਕ ਅਰਥ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਿਸ ਤਰ੍ਹਾ ਦੇ ਪੰਚਾ ਦੀ ਗੱਲ ਕੀਤੀ ਹੈ ਜੋ ਰੱਬੀ ਦਰਗਾਹ ਵਿੱਚ ਪਰਵਾਨ ਹੁੰਦੇ ਹਨ ਸੋ…
-
ਵੋਟ ਸਮਝ ਕੇ ਪਾਓ
ਉਠੋ ਵੀਰੋ ਭੈਣਾਂ ਸਾਰੇ ਅਪਣਾ ਘਰ ਬਚਾਓ। ਵੋਟ ਸਮਝ ਕੇ ਪਾਓ ਵੀਰੋ ਵੋਟ ਸਮਝ ਕੇ ਪਾਓ। ਚੋਰ ਮਚੱਕਿਆਂ ਸਭ ਨੇ ਰਲ ਕੇ ਤੁਹਾਨੂੰ ਲੁਟਿਆ ਤੇ ਲੁੱਟਣਾ ਹੈ। ਪਹਿਲਾ ਇਨ੍ਹਾਂ ਕੁੱਟਿਆ ਤੁਹਾਨੂੰ ਅੱਗੋਂ ਵੀ ਇਨ੍ਹਾਂ ਕੁੱਟਣਾ ਹੈ। ਵੋਟ ਅਪਣੇ ਦੀ ਕੀਮਤ ਵੀਰੋ ਸਮਝੋ ਤੇ ਸਮਝਾਓ। ਵੋਟ ਸਮਝ ਕੇ ਪਾਓ ਵੀਰੋ ਵੋਟ ਸਮਝ ਕੇ ਪਾਓ। ਇਨ੍ਹਾਂ ਝੂਠੇ ਲੀਡਰਾਂ ਦੀਆਂ ਤੁਸੀਂ ਗੱਲਾਂ ਵਿੱਚ ਨਾ ਆਓ। ਝੂਠੇ ਲਾਰੇ ਲਾਉਣ ਵਾਲੇ ਸਭ ਗੱਪੀ ਅੱਜ ਭਜਾਓ। ਬੋਤਲ ਦੇ ਲਾਲਚ ਵਿੱਚ ਆ ਕੇ ਹੱਕ ਨਾ ਐਂਵੇਂ ਗਵਾਓ। ਨਸ਼ੇ ਵੰਡਣ ਵਾਲੇ ਲੀਡਰਾਂ ਕੋਲੋਂ ਅਪਣੇ ਪੁੱਤ ਬਚਾਓ। ਗੁਰੂਆਂ ਵਾਲੀ ਸੋਚ ਦੇ ਉਤੇ ਇੰਨ੍ਹਾਂ ਤਾਈ ਅਜਮਾਓ। ਧਰਮ ਜਾਤ ਤੇ ਪਾਰਟੀ ਛੱਡ ਕੇ ਕੈਡੀਡੇਟ ਅਜ਼ਮਾਓ। ਦਇਆ ਧਰਮ ਤੇ ਹਿੰਮਤ ਵਾਲੀ ਤੱਕੜੀ…