• Gurmat vichaar

    ਬੰਦੇ ਖੋਜੁ ਦਿਲ ਹਰ ਰੋਜੁ

    ਅਜੋਕੇ ਸਮੇਂ ਅੰਦਰ ਕੋਈ ਵਿਰਲਾ ਹੋਵੇਗਾ ਜੋ ਰੱਬੀ ਰਜ਼ਾ ਵਿੱਚ ਰਹਿ ਕੇ ਅਨੰਦ ਮਾਣਦਾ ਹੋਵੇਗਾ ਵਰਨਾ ਸਭ ਸੰਸਾਰ ਦੀ ਦੌੜ ਹੀ ਲੱਗੀ ਹੈ ਕਿ ਮੇਰੀ ਹੀ ਚੌਧਰ ਹੋਵੇ। ਇਸ ਲਈ ਇਨਸਾਨ ਹਰ ਤਰ੍ਹਾਂ ਦੇ ਯਤਨ ਵੀ ਕਰ ਰਿਹਾ ਹੈ। ਹਰ ਕੋਈ ਕੁਰਸੀ, ਅਮੀਰੀ, ਸੁਹੱਪਣ, ਸਿਆਣਪ ਜਾਂ ਤਾਕਤ ਆਦਿ ਵੱਖ ਵੱਖ ਖੇਤਰ ਵਿੱਚ ਅਪਣੀ ਝੰਡੀ ਝੁਲਾਉਣ ਵਿੱਚ ਲੱਗਾ ਹੋਇਆ ਹੈ। ਧਾਰਮਿਕ ਦੁਨੀਆ ਦੇ ਸਾਰੇ ਬੰਦੇ ਕਹਿ ਰਹੇ ਹਨ ਕਿ ਰੱਬ ਇੱਕ ਹੈ। ਜੇ ਰੱਬ ਇੱਕ ਹੈ ਤਾਂ ਫਿਰ ਧਰਮ ਦੇ ਨਾਂ ਤੇ ਆਪਸੀ ਝਗੜੇ ਕਿਉ ? ਸ਼ਾਂਤੀ ਕਿਉਂ ਨਹੀਂ? ਹਰ ਕੋਈ ਕਹਿ ਰਿਹਾ ਹੈ ਕਿ ਸਾਡਾ ਮਤ ਹੀ ਸਭ ਤੋ ਸ੍ਰੇਸ਼ਟ ਹੈ। ਆਪਾਂ ਕੀ ਕਦੀ ਇਹ ਸੋਚਿਆ ਹੈ ਕਿ ਅਸੀਂ ਹਾਂ…

  • History

    ਭਾਈ ਬਚਿੱਤਰ ਸਿੰਘ ਜੀ

    8 ਦਸੰਬਰ 1705 ਵਾਲੇ ਦਿਨ ਭਾਈ ਬਚਿੱਤਰ ਸਿੰਘ ਜੀ, ਰੰਘੜਾ ਨਾਲ ਹੋਈ ਭਿੜੰਤ ਵੇਲੇ ਜੂਝਦੇ ਹੋਏ, ਰਣ ਤਤੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਗਏ, ਅਤੇ ਸ਼ਹੀਦੀ ਪ੍ਰਾਪਤ ਕੀਤੀ:ਗੁਰਦੀਪ ਸਿੰਘ ਜਗਬੀਰ ( ਡਾ.)6 ਮਈ 1664 ਵਾਲੇ ਦਿਨ ਸ਼ਹੀਦ ਭਾਈ ਬਚਿੱਤਰ ਸਿੰਘ ਦਾ ਜਨਮ, ਪਿੰਡ ਪਧਿਆਣਾ (ਪਧਿਆਣਾ ਹੁਣਵੇਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਆਦਮਪੁਰ ਦਾ ਇੱਕ ਪਿੰਡ ਹੈ।) ਵਿਖੇ ਹੋਇਆ ਸੀ। ਸ਼ਹੀਦ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਦੇ ਦਸ ਪੁੱਤਰਾਂ, ਭਾਈ ਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨੈਕ ਸਿੰਘ, ਭਾਈ ਅਜੈਬ ਸਿੰਘ, ਭਾਈ ਅਜਾਬ ਸਿੰਘ,ਭਾਈ ਗੁਰਬਖਸ਼ ਸਿੰਘ, ਭਾਈ ਭਗਵਾਨ ਸਿੰਘ, ਭਾਈ ਬਲਰਾਮ ਸਿੰਘ, ਭਾਈ ਦੇਸਾ ਸਿੰਘ, ਵਿੱਚੋ ਦੂਜੇ ਨੰਬਰ’ ਤੇ ਸਨ। 30 ਮਾਰਚ…

  • Poems

    ਸੀਸ ਗੁਰੂ ਦੇ ਭੇਟ

    ਜੇ ਸੀਸ ਗੁਰੂ ਦੇ ਭੇਟ ਨਾ ਰੱਖੀ,ਦੱਸ ਹਾਂ ਫਿਰ ਕੀ ਖੱਟ ਲਈ ਖੱਟੀ। ਜਿਸ ਕੰਮ ਲਈ ਸੀ ਜੱਗ ਤੇ ਆਇਆ, ਉਸ ਨੂੰ ਭੁੱਲ ਕੇ ਸਮਾਂ ਗਵਾਇਆ।  ਜਿੰਦ ਤੂੰ ਸਾਰੀ ਭਟਕ ਗਵਾ ਲਈ,ਕਿਉਂ ਨਾ ਧਰਮ ਦੇ ਲੇਖੇ ਲਾ ਲਈ। ਪਹਿਲਾਂ ਬਚਪਨ ਵਿੱਚ ਗਵਾਇਆ,ਜਵਾਨੀ ਵਿੱਚ ਹੰਕਾਰ ਹੰਡਾਇਆ। ਕਿਸੇ ਦਾ ਨਾ ਤੂੰ ਭਲਾ ਕਮਾਇਆ, ਅਪਣਾ ਸਾਰਾ ਸਮਾਂ ਗਵਾਇਆ। ਬੁਢੇਪੇ ਵਿੱਚ ਫਿਰ ਕਿਉਂ ਪਛਤਾਇਆ,ਅਜੇ ਸਮਝ ਤੂੰ ਕਿਸ ਕੰਮ ਆਇਆ। ਮੁਲਤਾਨੀ ਸੀਸ ਗੁਰੂ ਦੇ ਭੇਟ ਤੂੰ ਰੱਖੀਂ,ਇਸ ਜੱਗ ਤੋਂ ਫਿਰ ਖੱਟ ਲਈਂ ਖੱਟੀ। ਭੁੱਲ ਚੁੱਕ ਲਈ ਮੁਆਫ਼ੀਬਲਵਿੰਦਰ ਸਿੰਘ ਮੁਲਤਾਨੀ

  • Poems

    ਖਾਲਸਾ ਪੰਥ

    ਨਾ ਡਰਾਂ ਨ ਡਰਾਵਾਂਗਾਪੰਥ ਖਾਲਸਾ ਸਜਾਵਾਂਗਾ। ਪੰਚਾਇਤੀ ਰਾਜ ਮੈ ਚਲਾਵਾਂਗਾ। ਸਿੱਖ ਸ਼ੇਰ ਮੈ ਬਣਾਵਾਂਗਾ। ਡਰ ਇਨ੍ਹਾਂ ਦਾ ਭਜਾਵਾਂਗਾਪਾਹੁਲ ਖੰਡੇ ਦੀ ਛਕਾਵਾਂਗਾ। ਇੱਕੋ ਬਾਟੇ ਚ ਛਕਾਵਾਂਗਾਜਾਤ ਪਾਤ ਮੈਂ ਮਿਟਾਵਾਂਗਾ। ਹੱਥ ਇਨ੍ਹਾਂ ਅੱਗੇ ਡਾਹਵਾਂਗਾਪਾਹੁਲ ਇਨ੍ਹਾਂ ਤੋਂ ਹੀ ਪਾਵਾਂਗਾ। ਬਾਜ ਚਿੜੀਆਂ ਤੋਂ ਤੁੜਾਵਾਂਗਾਇੱਕ ਲੱਖਾਂ ਤਾਈਂ ਲੜਾਵਾਂਗਾ। ਸ਼ੇਰ ਗਿੱਦੜਾਂ ਤਾਈ ਬਣਾਵਾਂਗਾਗੋਬਿੰਦ ਸਿੰਘ ਨਾਮ ਤਾਂ ਕਹਾਵਾਂਗਾ।

  • Poems

    ਸਿੰਘ ਸਜਾ ਲੈ

    ਦਾਤਾ, ਮੈਨੂੰ ਸਿੰਘ ਸਜਾ ਲੈ। ਮੇਰੀ ਇਹ ਅਰਦਾਸ ਪੁਗਾ ਲੈ। ਪੰਜ ਘੁੱਟ ਅੰਮ੍ਰਿਤ ਦੇ ਪਿਆ ਲੈ। ਰਹਿਤ ਅਪਣੀ ਖ਼ੁਦ ਪੁਗਾ ਲੈ। ਕੱਛ, ਕੜਾ, ਕ੍ਰਿਪਾਨ ਮੈਂ ਪਾਵਾਂ। ਕੰਘਾ, ਕੇਸਾਂ ਦੇ ਵਿੱਚ ਲਾਵਾਂ। ਕੰਘਾ ਦੋਨੋ ਵਕਤ ਮੈਂ ਵਾਹਵਾਂ।ਸਿਰ ਸੋਹਣੀ ਦਸਤਾਰ ਸਜਾਵਾਂ। ਬਾਣੀ ਪੜ ਸਕੂਲ ਨੂੰ ਜਾਵਾਂ। ਰਸਤੇ ਵਿੱਚ ਨਾ ਠੋਕਰ ਖਾਵਾਂ। ਸੱਚ ਬੋਲ ਸਤਿਕਾਰ ਮੈਂ ਪਾਵਾਂ। ਏਕਸ ਸਿੰਘ ਫਿਰ ਨਾਮ ਕਹਾਵਾਂ। ਮੈਨੂੰ ਅਪਣੇ ਚਰਨੀਂ ਲਾ ਲੈ। ਦਾਤਾ, ਮੈਨੂੰ ਸਿੰਘ ਸਜਾ ਲੈ।

  • Poems

    ਕਿਸਾਨ ਦੇ ਪੁੱਤ

    ਪੁੱਤ ਜੋ ਕਿਸਾਨ ਦੇ, ਉਹ ਕਿਸਾਨ ਨਾਲ ਖੜਨ ਗੇ। ਗੁਰੂ ਦੇ ਜੋ ਸਿੰਘ ਨੇ, ਉਹ ਜ਼ੁਲਮ ਨਾਲ ਲੜਨ ਗੇ। ਨਾ ਇਹ ਕਦੇ ਡਰਦੇ, ਤੇ ਨਾਹੀ ਡਰਾਉਂਦੇ ਨੇ। ਸੱਚ ਨਾਲ ਖੜ ਕੇ ਤੇ, ਜਾਲਮ ਨੂੰ ਭਜਾਉਂਦੇ ਨੇ। ਪੁੱਤ ਗੋਬਿੰਦ ਸਿੰਘ ਦੇ, ਭਾਈ ਨਲੂਏ ਦੇ ਸਦਾਉਦੇ ਨੇ। ਸ਼ਾਂਤੀ ਦੇ ਪੁਜਾਰੀ , ਪਰ ਕ੍ਰਿਪਾਨਾਂ ਗਲ ਚ ਪਾਉਂਦੇ ਨੇ। ਹੱਕ ਜੇ ਕੋਈ ਖੋਹਦਾ ਹੈ, ਤਾਂ ਉਹਦੇ ਅੱਗੇ ਅੜਦੇ ਨੇ। ਮੌਤ ਤੋਂ ਨਹੀਂ ਡਰਦੇ, ਸਦਾ ਜਾਲਮ ਅੱਗੇ ਖੜਦੇ ਨੇ। ਹਾਰਨਾ ਨਹੀ ਸਿੱਖਿਆ ਇਹਨਾਂ, ਗੁਰਬਾਣੀ ਦੀ ਗੁੜ੍ਹਤੀ ਏ। ਸਰਕਾਰ ਤੇ ਭੁਲੇਖਾ ਖਾ ਗਈ, ਸ਼ਾਇਦ ਕੌਮ ਅਜੇ ਸੁੱਤੀ ਏ। ਸੋਚ ਲੈ ਸਰਕਾਰੇ, ਇਹ ਮੁਲਤਾਨੀ ਸਮਝਾਉਂਦਾ ਏ। ਲੰਘ ਜਾਏ ਜੋ ਵੇਲਾ, ਮੁੜ ਹੱਥ ਨਹੀਂ ਓ ਆਉਂਦਾ ਏ। ਸ਼ਾਂਤੀ…

  • Poems

    ਬੜਾ ਫਰਕ ਹੈ

    ਸਾਈ ਤੇ ਸਾਈਂ ਵਿੱਚਸਿਖਾ ਤੇ ਸਿੱਖਾਂ ਵਿੱਚਹਾਥੀ ਤੇ ਹਾਥੀਂ ਵਿੱਚਗਲੀ ਤੇ ਗੱਲੀਂ ਵਿੱਚਗਲਾ ਤੇ ਗਲ੍ਹਾਂ ਵਿੱਚਗੋਰੀ ਤੇ ਗੋਰੀਂ ਵਿੱਚਗਾਉ ਤੇ ਗਾਉਂ ਵਿੱਚਘਰੀ ਤੇ ਘਰੀਂ ਵਿੱਚਡਡਾ ਤੇ ਡੱਡਾਂ ਵਿੱਚਦੇਖਾ ਤੇ ਦੇਖਾਂ ਵਿੱਚਦੇਉ ਤੇ ਦੇਉਂ ਵਿੱਚਨਾਇ ਤੇ ਨਾੲ੍ਹਿ ਵਿੱਚਨਾਉ ਤੇ ਨ੍ਹਾਉਂ ਵਿੱਚ ਨਾਵ ਤੇ ਨਾਂਵ ਵਿੱਚਪਾਉ ਤੇ ਪਾਉਂ ਵਿੱਚਪਾਇ ਤੇ ਪਾਇਂ ਵਿੱਚਪੁਤ੍ਰੀ ਤੇ ਪੁਤ੍ਰੀਂ ਵਿੱਚਬਾਤੀ ਤੇ ਬਾਤੀਂ ਵਿੱਚਮੋਰੀ ਤੇ ਮੋਰੀਂ ਵਿੱਚਮਾਤਾ ਤੇ ਮਾੱਤਾ ਵਿੱਚਰਾਜਾ ਤੇ ਰਾਜਾਂ ਵਿੱਚਰਾਤੀ ਤੇ ਰਾਤੀਂ ਵਿੱਚ ਬੜਾ ਫਰਕ ਹੈ।ਸਾਇਰ ਤੇ ਸ਼ਾਇਰ ਵਿੱਚਸਾਹ ਤੇ ਸ਼ਾਹ ਵਿੱਚਸਹੁ ਤੇ ਸ਼ਹੁ ਵਿੱਚਸੇਰੁ ਤੇ ਸ਼ੇਰ ਵਿੱਚਸਰਮ ਤੇ ਸ਼ਰਮ ਵਿੱਚਜਨ ਤੇ ਜ਼ਨ ਵਿੱਚ ਬੜਾ ਫਰਕ ਹੈ।ਸਤੁ ਤੇ ਸੱਤ ਵਿੱਚਸਦ ਤੇ ਸੱਦ ਵਿੱਚਕਲ ਤੇ ਕੱਲ੍ਹ ਵਿੱਚਖਟ ਤੇ ਖੱਟ ਵਿੱਚਪਗ ਤੇ ਪੱਗ ਵਿੱਚਬੂਝੈ ਤੇ ਬੁੱਝੈ ਵਿੱਚਮਲ…

  • Poems

    ਬੰਦੀ ਛੋੜ ਦਿਵਸ

    ਬੰਦੀ ਛੋਡ ਬੰਦੀ ਛੋੜ ਪਿਆ ਦਿਵਸ ਮਨਾਉਨੈ, ਸੋਚ ਵੀ ਉਹਦੀ ਅਪਣਾ ਲੈ। ਦੋ ਕ੍ਰਿਪਾਨਾਂ ਉਸ ਸੀ ਪਾਈਆਂ, ਤੂੰ ਇਕ ਤਾਂ ਗਲ ਵਿੱਚ ਪਾ ਲੈ। ਦਿਵਾਲੀ ਦੇ ਦੀਵੇ ਪਿਆ ਜਗਾਉਨੈ, ਬੇਸ਼ਕ ਤੂੰ ਜਗਾ ਲੈ। ਦੀਵੇ ਜਗਾ ਕੇ ਬਾਹਰ ਰੁਛਨਾਉਨੈ, ਇਹ ਵੀ ਤੂੰ ਰੁਸ਼ਨਾ ਲੈ। ਅੰਦਰ ਵਾਲਾ ਬੁਝਿਆ ਦੀਵਾ, ਇਹ ਵੀ ਤਾਂ ਜਰ੍ਹਾ ਜਗਾ ਲੈ। ਕਿਉਂ ਵਾਤਾਵਰਨ ਖਰਾਬ ਪਿਆ ਕਰਨੈ, ਇਸ ਦੇ ਤਾਈਂ ਬਚਾ ਲੈ। ਬੰਦੀ ਛੋੜ ਪਿਆ ਦਿਵਸ ਮਨਾਉਨੈ, ਸੋਚ ਵੀ ਉਹਦੀ ਅਪਣਾ ਲੈ। ਦੋ ਕ੍ਰਿਪਾਨਾਂ ਉਸ ਸੀ ਪਾਈਆਂ, ਤੂੰ ਇਕ ਤਾਂ ਗਲ ਵਿੱਚ ਪਾ ਲੈ। ਨਾਮ ਦਾ ਦੀਵਾ ਬਣਾ ਕੇ ਤੂੰ, ਵਟ ਨਾਮ ਦੀ ਬੱਤੀ ਵਿੱਚ ਪਾ ਲੈ। ਨਾਮ ਦਾ ਉਸ ਵਿੱਚ ਤੇਲ ਤੂੰ ਪਾ ਕੇ, ਸਭ ਦੁਨੀਆ ਤੂੰ ਰੁਸ਼ਨਾ…

  • Gurmat vichaar

    ਏਹੁ ਜਨੇਊ ਜੀਅ ਕਾ

    ਜਦ ਗੁਰੂ ਨਾਨਕ ਦੇਵ ਜੀ ੧੨ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਹਿੰਦੂ ਰਸਮਾਂ ਅਨੁਸਾਰ ਪੰਡਤ ਨੂੰ ਪੁੱਛ ਕਿ ਜਨੇਊ ਪਾਉਣ ਦੀ ਰਸਮ ਪੂਰੀ ਕਰਨ ਲਈ ਦਿਨ ਮੁਕੱਰਰ ਕਰ ਲਿਆ। ਸਾਰੇ ਰਿਸ਼ਤੇਦਾਰ, ਸੱਜਣ-ਮਿੱਤਰ ਬੁਲਾਏ। ਘਰ ਵਿੱਚ ਰੌਣਕਾਂ ਲੱਗ ਗਈਆਂ। ਸਭ ਖਾਣ ਪਕਾਉਣ ਦਾ ਸਮਾਨ ਤਿਆਰ ਕੀਤਾ ਗਿਆ। ਪੰਡਤ ਹਰਦਿਆਲ ਜੀ ਨੂੰ ਰਸਮ ਪੂਰੀ ਕਰਨ ਲਈ ਬੁਲਾਇਆ ਗਿਆ। ਪੰਡਤ ਜੀ ਨੇ ਸਾਰੀ ਸਮੱਗਰੀ ਮੰਗਵਾ ਲਈ ਅਤੇ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲਈ ਚੌਕੀ ਉੱਪਰ ਬਿਠਾਇਆ। ਪੰਡਤ ਜੀ ਜਦ ਸੂਤ ਦਾ ਜਨੇਊ ਗੁਰੂ ਜੀ ਦੇ ਗੱਲ ਪਾਉਣ ਲੱਗੇ ਤਾਂ ਗੁਰੂ ਸਾਹਿਬ ਨੇ ਸਾਰੀ ਇਕੱਤਰਤਾ ਦੇ ਸਾਹਮਣੇ ਹੀ ਪੰਡਤ ਨੂੰ ਰੋਕ ਦਿੱਤਾ। ਹੁਣ ਗੁਰੂ ਜੀ ਅਤੇ ਪੰਡਤ ਹਰਦਿਆਲ…

  • Gurmat vichaar

    ਕਿਵ ਸਚਿਆਰਾ ਹੋਈਐ

    (ਬਲਵਿੰਦਰ ਸਿੰਘ ਮੁਲਤਾਨੀ) ਇਕ ਵਾਰ ਦੀ ਗੱਲ ਹੈ ਕੁਝ ਰੱਬ ਦੇ ਬੰਦੇ ਕਿਤੇ ਬੈਠ ਕੇ ਰੱਬ ਬਾਰੇ ਵਿਚਾਰ ਚਰਚਾ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਵੀ ਹਾਜ਼ਰ ਹੋ ਜਾਂਦੇ ਹਨ। ਸਭ ਨੇ ਸਰਬ ਸੰਮਤੀ ਨਾਲ ਮੰਨ ਲਿਆ ਕਿ ਰੱਬ ਇੱਕ ਹੈ। ਉਹ ਇੱਕ ਸ਼ਕਤੀ ਹੈ ਜੋ ਸੱਚ ਰਾਹੀ ਮਿਲਦੀ ਹੈ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਜਿਸ ਨੂੰ ਵੀ ਪੈਦਾ ਕਰਦਾ ਹੈ ਉਸ ਦੇ ਅੰਦਰ ਆਪ ਵੀ ਵੱਸ ਜਾਂਦਾ ਹੈ, ਨਿਡੱਰ ਹੈ, ਕਿਸੇ ਨਾਲ ਕੋਈ ਦੁਸ਼ਮਣੀ ਨਹੀ ਰੱਖਦਾ, ਉਸਦੀ ਮੂਰਤ ਕਿਸੇ ਸਮੇਂ ਦੀ ਪਾਬੰਧ ਨਹੀਂ ਅਤੇ ਨਾ ਹੀ ਉਹ ਜੰਮਣ ਮਰਨ ਵਿੱਚ ਆਉਂਦਾ ਹੈ, ਉਹ ਸਭ ਤਰ੍ਹਾਂ ਦੀਆਂ ਜੂਨਾਂ ਤੋਂ ਮੁਕਤ ਹੈ। ਉਹ ਗੁਰੂ ਦੀ ਕ੍ਰਿਪਾ ਨਾਲ ਮਿਲਦਾ ਹੈ।…