• Quiz

    ਭਾਈ ਸੁਭੇਗ ਸਿੰਘ ਭਾਈ ਸ਼ਹਿਬਾਜ ਸਿੰਘ ਜੀ (quiz)

    ਪ੍ਰ. ੧. ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਿਸ ਨੇ ਕਰਵਾਇਆ ਸੀ ?ਜਕਰੀਆ ਖਾਂ ਨੇ।ਪ੍ਰ. ੨. ਜਕਰੀਆ ਖਾਨ ਦੀ ਮੌਤ ਕਿਸ ਤਰ੍ਹਾਂ ਹੋਈ ਸੀ?ਉ. ਭਾਈ ਤਾਰੂ ਸਿੰਘ ਦੀ ਜੁੱਤੀ ਨਾਲ। ਪ੍ਰ. ੩. ਭਾਈ ਤਾਰੂ ਸਿੰਘ ਦੀ ਜੁੱਤੀ ਕੌਣ ਲੈ ਕੇ ਆਇਆ ਸੀ ?ਭਾਈ ਸੁਭੇਗ ਸਿੰਘ। ਪ੍ਰ: ੪. ਭਾਈ ਸੁਭੇਗ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਸਨ ?ਜੰਬਰ ਪਿੰਡ ਦੇ ਪ੍ਰ: ੫. ਭਾਈ ਸ਼ਹਿਬਾਜ ਸਿੰਘ ਸਿੰਘ ਜੀ ਰਿਸ਼ਤੇ ਵਿੱਚੋਂ ਭਾਈ ਸੁਭੇਗ ਸਿੰਘ ਜੀ ਦੇ ਲੱਗਦੇ ਸਨ?ਪੁੱਤਰਪ੍ਰਃ ੬. ਭਾਈ ਸੁਬੇਗ ਸਿੰਘ ਜੀ ਕੀ ਕਾਰੋਬਾਰ ਕਰਦੇ ਸਨ?ਸਰਕਾਰੀ ਘਰਾਣੇ ਵਿੱਚ ਠੇਕੇਦਾਰੀ ਕਰਦੇ ਸਨ। ਪ੍ਰੋਃ ੭. ਜਕਰੀਆ ਖਾਨ ਨੇ ਕਿਸ ਦੇ ਆਦੇਸ਼ ਨਾਲ ਭਾਈ ਸੁਬੇਗ ਸਿੰਘ ਨੂੰ ਅਪਣਾ ਦੂਤ ਬਣਾ ਕੇ ਸਿੰਘਾਂ ਕੋਲ ਭੇਜਿਆ ਸੀ?ਦਿੱਲੀ…

  • Quiz

    ਗੁਰੂ ਅਮਰਦਾਸ ਜੀ (Quiz)

    ਪ੍ਰਃ ੧. ਗੁਰੂ ਅਮਰਦਾਸ ਜੀ ਦਾ ਜਨਮ ਕਿਥੇ ਹੋਇਆ?ਪਿੰਡ ਬਾਸਰਕੇ, ਜਿਲਾ ਅਮਿ੍ਤਸਰ. ਪ੍ਰਃ ੨. ਗੁਰੂ ਅਮਰਦਾਸ ਜੀ ਦੇ ਮਾਤਾ, ਪਿਤਾ ਜੀ ਦਾ ਕੀ ਨਾਮ ਸੀ?ਬਾਬਾ ਤੇਜ ਭਾਨ ਜੀ ਅਤੇ ਮਾਤਾ ਸੁਲਖਣੀ ਜੀ. ਪ੍ਰਃ ੩. ਗੁਰੂ ਅਮਰਦਾਸ ਜੀ ਦੇ ਪਿਤਾ ਜੀ ਕੀ ਕਰਦੇ ਸਨ? ਉਹ ਖੇਤੀ ਬਾੜੀ ਕਰਾਉਦੇ ਤੇ ਨਾਲ ਵਣਜ-ਵਪਾਰ ਵੀ ਕਰਦੇ ਸਨ. ਪ੍ਰਃ ੪. ਗੁਰੂ ਅਮਰਦਾਸ ਜੀ ਦਾ ਵਿਵਾਹ ਕਿਸ ਨਾਲ ਅਤੇ ਕਿਥੇ ਹੋਇਆ?1503 ਈਃ , ਰਾਮ ਕੌਰ (ਮਨਸਾ ਦੇਵੀ) ਨਾਲ ਹੋਇਆ. ਪ੍ਰਃ ੫. ਗੁਰੂ ਅਮਰਦਾਸ ਜੀ ਦੇ ਬੱਚਿਆਂ ਦੇ ਕੀ ਨਾਮ ਸੀ?ਬਾਬਾ ਮੋਹਨ ਜੀ ,ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ. ਪ੍ਰਃ ੬. ਵੇਸਨਵ ਬ੍ਰਾਮਚਾਰੀ ਦੇ ਬੋਲਾਂ ਨੇ ਅਮਰਦਾਸ ਉੱਪਰ ਕੀ ਪ੍ਰਭਾਵ ਪਾਇਆ?ਅਮਰਦਾਸ ਉਸ ਦਿਨ…

  • Quiz

    ਗੁਰੂ ਹਰਿਗੋਬਿੰਦ ਸਾਹਿਬ ਜੀ (ਪ੍ਰਸ਼ਨੋਤਰੀ)

    1) ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਸੀ?19 ਜੂਨ 1595 ਈ: ਨੂੰ| 2) ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਕਿਥੇ ਹੋਇਆ ਸੀ?ਗੁਰੂ ਕੀ ਵਡਾਲੀ, ਜ਼ਿਲਾ ਅੰਮ੍ਰਿਤਸਰ| 3) ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿੰਨੇ ਬੇਟੇ ਸਨ?ਪੰਜ ਬੇਟੇ ਸਨ| 4) ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬੇਟੀ ਦਾ ਨਾਮ ਕੀ ਸੀ?ਬੀਬੀ ਵੀਰੋ ਜੀ| 5) ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਾਸ਼ਤਰ-ਵਿਦਿਆ ਦੀ ਸਿਖਲਾਈ ਕਿਸ ਤੋਂ ਲਈ ਸੀ?ਬਾਬਾ ਬੁੱਢਾ ਜੀ ਤੋਂ। 6) ਜਹਾਂਗੀਰ ਨੂੰ ਜਦ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਭੜਕਾਇਆ ਗਿਆ ਤਾਂ ਉਸਦਾ ਇਸ ਤੇ ਕੀ ਪ੍ਰਤੀਕਰਮ ਸੀ?ਉਸ ਨੇ ਗੁਰੂ ਸਾਹਿਬ ਨੂੰ ਲਹੌਰ ਦਰਬਾਰ ਵਿਖੇ ਬੁਲਾ ਕੇ ਮੌਤ ਦੀ ਸਜ਼ਾ ਸੁਣਾ ਦਿੱਤੀ। 7) ਗੁਰੂ ਹਰਿਗੋਬਿੰਦ ਜੀ ਨੂੰ ਗੁਰਿਆਈ ਕਿਸ ਉਮਰੇ ਬਕਸ਼ੀ…

  • Poems

    ਸ੍ਰੀ ਹਰਿ ਕ੍ਰਿਸ਼ਨ ਧਿਆਈਏ

    ਆਉ ਆਪਾ ਰਲ ਮਿਲ ਸਾਰੇ ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਸ੍ਰੀ ਹਰਿ ਕ੍ਰਿਸ਼ਨ ਧਿਆ ਕੇ ਸਾਰੇ ਅਪਣੇ ਦੁੱਖ ਮਿਟਾਈਏ। ਅੱਜ ਗੁਰਾਂ ਦਾ ਪੁਰਬ ਮਨ੍ਹਾ ਕੇ ਖੁਸ਼ੀਆਂ ਗੁਰੂ ਤੋਂ ਪਈਏ। ਕਵਿਤਾ ਭਾਸ਼ਣ ਕੀਰਤਨ ਸੁਣ ਕੇ ਜੀਵਨ ਸਫਲ ਬਣਾਈਏ। ਹੱਥੀਂ ਆਪਾ ਸੇਵਾ ਕਰੀਏ ਮੂੰਹ ਤੋਂ ਸੋਹਿਲੇ ਗਾਈਏ। ਸੁਹਣੀਆਂ ਸੁਹਣੀਆਂ ਪੰਗਤਾਂ ਲਾ ਕੇ ਲੰਗਰ ਅਸੀਂ ਛੱਕਾਈਏ। ਸਭ ਨੂੰ ਪਹਿਲਾਂ ਛੱਕਾ ਕੇ ਲੰਗਰ ਪਿੱਛੋਂ ਆਪੂੰ ਖਾਈਏ। ਸਾਰਾ ਫਿਰ ਸੰਭਾਲ਼ਾ ਕਰਕੇ ਗੁਰੂ ਦਾ ਸ਼ੁਕਰ ਮਨਾਈਏ। ਮੁਲਤਾਨੀ ਨੂੰ ਸਾਰੇ ਰਲ ਮਿਲ ਗੁਰੂ ਦੀ ਗੱਲ ਸਮਝਾਈਏ। ਆਉ ਆਪਾ ਰਲ ਮਿਲ ਸਾਰੇ ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਭੁੱਲ ਚੁੱਕ ਲਈ ਮੁਆਫ਼ੀ ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ, ਕਨੇਡਾ।

  • Quiz

    ਅਨੰਦ ਸਾਹਿਬ ਅਤੇ ਰਾਮਕਲੀ ਸਦ (Quiz)

    ਪ੍ਰਃ ਆਨੰਦ ਆਨੰਦ ਤਾਂ ਸਭ ਕਹਿੰਦੇ ਹਨ ਪਰ ਅਸਲ ਆਨੰਦ ਕਿਸ ਤੋਂ ਮਿਲਦਾ ਹੈ?ਉਃ ਗੁਰੂ ਸਾਹਿਬ ਜੀ ਤੋਂ। ਪ੍ਰਃ ਇਕਿ, ਇਕ ਅਤੇ ਇਕੁ ਵਿੱਚ ਕੀ ਫਰਕ ਹੈ?ਉਃ ਗੁਰਬਾਣੀ ਵਿੱਚ ਇਕਿ ਬਹੁਤਿਆਂ ਲਈ, ਇਕੁ ਪੁਰਸ਼ ਵਾਚਕ ਅਤੇ ਇਕ ਇਸਤਰੀ ਵਾਚਕ ਲਈ ਵਰਤਿਆ ਗਿਆ ਹੈ। ਪ੍ਰਃ ਗੁਰਬਾਣੀ ਅਨੁਸਾਰ ਪ੍ਰਮਾਤਮਾ ਦੀ ਪ੍ਰਾਪਤੀ ਕਿਵੇ ਹੁੰਦੀ ਹੈ?ਉਃ ਤਨ, ਮਨ ਅਤੇ ਧੰਨ ਸਭ ਗੁਰੂ ਨੂੰ ਸੌਂਪਣ ਉਪਰੰਤ ਗੁਰੂ ਦਾ ਹੁਕਮ ਮੰਨਣ ਨਾਲ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰਃ ਕੀ ਰੱਬ ਜੀ ਸਿਆਣਪ/ ਚਤੁਰਾਈ ਨਾਲ ਪਾਇਆ ਜਾ ਸਕਦਾ ਹੈ?ਉਃ ਨਹੀਂ ਜੀ। ਪ੍ਰਃ ਕੀ ਜਿਸ ਪਰਵਾਰ ਨਾਲ ਆਪਾ ਮੋਹ ਲਾਈ ਬੈਠੇ ਹਾਂ ਇਹ ਸਾਡੇ ਨਾਲ ਧੁਰ ਤੱਕ ਜਾ ਸਕਦਾ ਹੈ?ਉਃ ਨਹੀਂ ਜੀ। ਪ੍ਰਃ ਜਿਸ ਕੰਮ ਕਰਕੇ ਪਛਤਾਉਣਾ…

  • Quiz

    Bhai Gurdas ji ( pauri-1)

    ੧. ਦੇਹ ਕਿਸ ਤੋਂ ਰਚੀ ਹੈ?ਰਕਤ ਅਤੇ ਬਿੰਦ ੨. ਚੌਰਾਸੀਹ ਲਖ ਜੋਨ ਵਿੱਚ ਸਭ ਤੋਂ ੳਤਮ ਕੌਣ ਹੈ?ਮਾਣਸ ਦੇਹੀ ੩. ਗੁਰਮੁਖ ਅਪਨਾ ਜਨਮ ਕਿਸ ਤਰਾਂ ਸਕਾਰਥ ਕਰ ਸਕਦਾ ਹੈ?ਪਿਆਰ ਨਾਲ ਗੁਰਬਾਣੀ ਪੜ ਸਮਝ ਕੇ ੪. ਓਅੰਕਾਰ ਨੇ ਕਿਸ ਤਰਾਂ ਪਸਾਰਾ ਕੀਤਾ?ਏਕ ਕਵਾਓ ਨਾਲ ੫. ਰਿਗ ਵੇਦ ਦੀ ਕਥਾ ਕਿਸ ਨੇ ਸੁਣਾਈ?ਗੌਤਮ ਤਪੇ ਨੇ ੬. ਸਭ ਕੁਝ ਕਰਤੇ ਵੱਸ ਹੈ?ਸਹੀ ੭. ਸਤਿਗੁਰੂ ਬਿਨਾ ਸੋਝੀ ਪਾਈ ਜਾ ਸਕਦੀ ਹੈ?ਨਹੀ ੮.ਸਹਸਾ ਕੌਣ ਮਿਟਾ ਸਕਦਾ ਹੈ?ਸਤਿਗੁਰੂ ੯.ਜੇਹਾ ਬੀਜੈ ਸੋ ਲੁਣੈ means…As you sow , so shall you reap. ੧੦. ਕਲਜੁਗ ਵਿਚ ਕਿਸ ਦੀ ਵਡਿਆਈ ਹੈ?ਨਾਵੈਂ ਕੇ ੧੧. ਪ੍ਰਭੂ ਕਿਸ ਨੂੰ ਪਰਵਾਣ ਕਰਦਾ ਹੈ?ਜੋ ਉਤਮ ਕਮ ਕਰ ਕੇ ਆਪਣੇ ਆਪ ਨੂੰ ਨੀਚ ਅਖਵੌਂਦਾ ਹੈ ੧੨.…

  • Quiz

    ਭਾਈ ਗੁਰਦਾਸ ਜੀ

    ੧. ਭਾਈ ਗੁਰਦਾਸ ਜੀ ਅਨੁਸਾਰ, ਗੁਰੂ ਨਾਨਕ ਦੇਵ ਜੀ ਨੇ ਕਿਹੜਾ ਪੰਥ ਚਲਾਇਆ ਹੈ?ਨਿਰਮਲ ਪੰਥ ੨. ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਛਤ੍ਰ ਕਿਸ ਦੇ ਸਿਰ ਤੇ ਫਹਿਰਾਇਆ ਸੀ?ਭਾਈ ਲਹਿਣਾ ਜੀ ਦੇ ੩. ਗੁਰੂ ਅੰਗਦ ਦੇਵ ਜੀ ਨੇ ਕਿੱਥੇ ਜਾ ਕੇ ਜੋਤ ਜਗਾਈ?ਖਡੂਰ ਸਾਹਿਬ ਵਿਖੇ ੪. ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਮ ਹਨ?ਦਾਸੂ ਜੀ ਅਤੇ ਦਾਤੂ ਜੀ ੫. ਗੁਰੂ ਅੰਗਦ ਦੇ ਜੀ ਨੇ ਅਗੇ ਗੁਰਿਆਈ ਕਿਸ ਨੂੰ ਸੌਂਪੀ ਸੀ?ਗੁਰੂ ਅਮਰਦਾਸ ਜੀ ਨੂੰ ੬. ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਵਸਾਇਆ ਸੀ?ਗੋਇੰਦਵਾਲ ੭. ਦਾਤ ਅਤੇ ਜੋਤ ਕਿਸ ਦੀ ਵਡਿਆਈ ਹੈ?ਵਾਹਿਗੁਰੂ ਜੀ ਦੀ ੮. ਭਾਈ ਗੁਰਦਾਸ ਜੀ ਨੇ ਸੋਢੀ ਪਾਤਸ਼ਾਹ ਕਿਸ ਨੂੰ ਕਿਹਾ ਹੈ?ਗੁਰੂ ਰਾਮਦਾਸ ਜੀ ਨੂੰ ੯.…

  • Poems

    ਸਿਰਜਨਾ ਦਿਵਸ ਮਨਾਈਏ

    ਆਉ ਸਾਰੇ ਰਲ ਮਿਲ ਆਪਾ,ਅਪਣਾ, ਸਿਰਜਨਾ ਦਿਵਸ ਮਨਾਈਏ।ਪਾਹੁਲ ਖੰਡੇ ਦੀ ਛੱਕ ਕੇ ਆਪਾ,ਗੁਰੂ ਦਾ ਸ਼ੁਕਰ ਮਨਾਈਏ।ਪੰਜ ਕਕਾਰੀ ਰਹਿਤ ਅਪਣਾ ਕੇ,ਆਪਾ, ਗੁਰੂ ਦਾ ਹੁਕਮ ਪੁਗਾਈਏ।ਅੰਮ੍ਰਿਤ ਵੇਲੇ ਉੱਠ ਕੇ ਆਪਾ,ਧੁਨ, ਸਿਮਰਨ ਦੀ ਲਗਾਈਏ।ਜਪੁ ਜੀ, ਜਾਪ, ਸ੍ਵਯੈ ਪੜ ਕੇ ਆਪਾ,ਚੌਪਈ, ਅਨੰਦ ਵੀ ਅੰਦਰ ਵਸਾਈਏ।ਚਾਰੇ ਬੱਜਰ ਕੁਰਿਹਤਾਂ ਤੋਂ ਵੀ,ਖਹਿੜਾ ਆਪਾ ਛੁਡਾਈਏ।ਦਰਸ਼ਨ ਰੁਜ਼ਾਨਾ ਗੁਰੂ ਦੇ ਕਰਕੇ,ਵਿੱਚ ਦੁਨੀਆ ਸੇਵ ਕਮਾਈਏ।ਕੁਸੰਗ ਮਾੜੇ ਤੋਂ ਬਚ ਕੇ ਆਪਾ,ਗੁਰਸਿੱਖਾਂ ਦੇ ਸੰਗ ਜਾਈਏ।ਮੁਲਤਾਨੀ, ਗਰਭ ਜਾਤ ਦਾ ਛੱਡ ਕੇ ਆਪਾ,ਗੁਰੂ ਦਾ ਹੁਕਮ ਕਮਾਈਏ।ਆਉ ਸਾਰੇ ਰਲ ਮਿਲ ਆਪਾ,ਅਪਣਾ, ਸਿਰਜਨਾ ਦਿਵਸ ਮਨਾਈਏ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।ਫ਼ੋਨ- ੬੪੭੭੭੧੪੯੩੨

  • Poems

    ‘ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ’ (quiz)

    Q1: ਕੀ 1699 ਦੀ ਵਿਸਾਖੀ ਨੂੰ ਖਾਲਸਾ ਦਾ ਜਨਮ ਦਿਹਾੜਾ ਹੈ?A1: ਨਹੀਂ, ਇਸ ਦਿਨ ਗੁਰੂ ਜੀ ਨੇ ਸਿਰਫ ਖਾਲਸਾ ਨੂੰ ਪਰਗਟ ਕੀਤਾ ਸੀ|Q2: ਖਾਲਸੇ ਦੀ ਸਾਜਨਾ ਕਦੋਂ ਅਤੇ ਕਿਥੇ ਹੋਈ ਸੀ?A2: 30 ਮਾਰਚ 1699 ਈਃ ਦੀ ਵਿਸਾਖੀ ਨੂੰ ਅਨੰਦਪੁਰ ਵਿਖੇ|Q3: ਅੱਜ ਅਸੀਂ ਕਿਸ ਤਰੀਕ ਨੂੰ ਖਾਲਸੇ ਦੀ ਸਾਜਨਾ ਮਨਾਉਂਦੇ ਹਾਂ?A3: 14 ਅਪ੍ਰੈਲ ਨੂੰ|Q4: ਸਾਨੂੰ ਕਿਸ ਭਗਤ ਦੀ ਬਾਣੀ ਤੋਂ ਪਤਾ ਲੱਗਦਾ ਹੈ ਕਿ ਖਾਲਸਾ ਪਹਿਲਾਂ ਵੀ ਸੀ?A4: ਭਗਤ ਕਬੀਰ ਜੀ ਦੀ ਬਾਣੀ ਤੋਂ|Q5: ‘ਖਾਲਸਾ’ ਸ਼ਬਦ ਦੇ ਕੀ ਅਰਥ ਹਨ?A5: (1) ਬਾਦਸ਼ਾਹ ਦੀ ਜ਼ਮੀਨ ਜਿਸ ਤੇ ਕੋਈ ਲਗਾਨ ਨਾ ਪਵੇ| (2) ਸ਼ੁੱਧ/ਨਿਰੋਲ| (3) ਉਹ ਰਸਤਾ ਜਿਸ ਦੇ ਉਪਰ ਖਾਲਸੇ ਨੇ ਚਲਨਾ ਹੈ|Q6: ਗੁਰੂ ਨਾਨਕ ਦੇਵ ਜੀ ਨੇ ਕਿਹੜੇ ਤਿੰਨ ਪੱਖਾਂ ਤੇ…

  • Gurmat vichaar

    ਮਨਿ ਪ੍ਰੀਤਿ ਚਰਨ ਕਮਲਾਰੇ॥

    “ ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥” (ਪੰਨਾ-੫੩੪) ਇਸ ਗੁਰ ਪੰਕਤੀ ਤੋਂ ਸਪੱਸ਼ਟ ਹੈ ਕਿ ਗੁਰੂ ਕੇ ਪਿਆਰੇ ਨਾ ਤਾਂ ਰਾਜ ਦੀ ਚਾਹਤ ਰੱਖਦੇ ਹਨ ਅਤੇ ਨਾ ਹੀ ਮੁਕਤੀ ਦੀ। ਉਹ ਸਿਰਫ ਤੇ ਸਿਰਫ ਪ੍ਰਭੂ ਚਰਨਾ ਦੀ ਪ੍ਰੀਤ ਹੀ ਲੋਚਦੇ ਹਨ। ਭਾਵੇਂ ਅੱਜ ਦੇ ਯੁੱਗ ਅੰਦਰ ਹਰ ਇਨਸਾਨ ਦੀ ਦੌੜ ਹੀ ਲੱਗੀ ਹੋਈ ਹੈ ਕਿ ਮੈਂ ਮਹਾਨ ਬਣ ਜਾਵਾਂ ਅਤੇ ਮੇਰਾ ਹੀ ਹੁਕਮ ਸਭ ਉੱਪਰ ਚੱਲੇ। ਇਸ ਲਈ ਇਨਸਾਨ ਹਰ ਹੀਲਾ ਵਰਤਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਰਾਜਨੀਤਕ ਅਖਵਾਉਣ ਵਾਲੇ ਲੋਕ ਰਾਜ ਸੱਤਾ ਨੂੰ ਪ੍ਰਾਪਤ ਕਰਨ ਲਈ ਜੋ ਕੁਝ ਕਰ ਰਹੇ ਹਨ? ਕਿਸੇ ਤੋਂ ਕੁਝ ਲੁਕਿਆ ਨਹੀਂ ਹੈ। ਲੋਕ ਧਰਮ, ਜਾਤ, ਇਲਾਕੇ ਆਦਿ ਦੇ ਨਾਵਾਂ…