-
ਬੰਦੀ ਛੋੜ ਦਿਵਸ
ਬੰਦੀ ਛੋਡ ਬੰਦੀ ਛੋੜ ਪਿਆ ਦਿਵਸ ਮਨਾਉਨੈ, ਸੋਚ ਵੀ ਉਹਦੀ ਅਪਣਾ ਲੈ। ਦੋ ਕ੍ਰਿਪਾਨਾਂ ਉਸ ਸੀ ਪਾਈਆਂ, ਤੂੰ ਇਕ ਤਾਂ ਗਲ ਵਿੱਚ ਪਾ ਲੈ। ਦਿਵਾਲੀ ਦੇ ਦੀਵੇ ਪਿਆ ਜਗਾਉਨੈ, ਬੇਸ਼ਕ ਤੂੰ ਜਗਾ ਲੈ। ਦੀਵੇ ਜਗਾ ਕੇ ਬਾਹਰ ਰੁਛਨਾਉਨੈ, ਇਹ ਵੀ ਤੂੰ ਰੁਸ਼ਨਾ ਲੈ। ਅੰਦਰ ਵਾਲਾ ਬੁਝਿਆ ਦੀਵਾ, ਇਹ ਵੀ ਤਾਂ ਜਰ੍ਹਾ ਜਗਾ ਲੈ। ਕਿਉਂ ਵਾਤਾਵਰਨ ਖਰਾਬ ਪਿਆ ਕਰਨੈ, ਇਸ ਦੇ ਤਾਈਂ ਬਚਾ ਲੈ। ਬੰਦੀ ਛੋੜ ਪਿਆ ਦਿਵਸ ਮਨਾਉਨੈ, ਸੋਚ ਵੀ ਉਹਦੀ ਅਪਣਾ ਲੈ। ਦੋ ਕ੍ਰਿਪਾਨਾਂ ਉਸ ਸੀ ਪਾਈਆਂ, ਤੂੰ ਇਕ ਤਾਂ ਗਲ ਵਿੱਚ ਪਾ ਲੈ। ਨਾਮ ਦਾ ਦੀਵਾ ਬਣਾ ਕੇ ਤੂੰ, ਵਟ ਨਾਮ ਦੀ ਬੱਤੀ ਵਿੱਚ ਪਾ ਲੈ। ਨਾਮ ਦਾ ਉਸ ਵਿੱਚ ਤੇਲ ਤੂੰ ਪਾ ਕੇ, ਸਭ ਦੁਨੀਆ ਤੂੰ ਰੁਸ਼ਨਾ…
-
ਏਹੁ ਜਨੇਊ ਜੀਅ ਕਾ
ਜਦ ਗੁਰੂ ਨਾਨਕ ਦੇਵ ਜੀ ੧੨ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਹਿੰਦੂ ਰਸਮਾਂ ਅਨੁਸਾਰ ਪੰਡਤ ਨੂੰ ਪੁੱਛ ਕਿ ਜਨੇਊ ਪਾਉਣ ਦੀ ਰਸਮ ਪੂਰੀ ਕਰਨ ਲਈ ਦਿਨ ਮੁਕੱਰਰ ਕਰ ਲਿਆ। ਸਾਰੇ ਰਿਸ਼ਤੇਦਾਰ, ਸੱਜਣ-ਮਿੱਤਰ ਬੁਲਾਏ। ਘਰ ਵਿੱਚ ਰੌਣਕਾਂ ਲੱਗ ਗਈਆਂ। ਸਭ ਖਾਣ ਪਕਾਉਣ ਦਾ ਸਮਾਨ ਤਿਆਰ ਕੀਤਾ ਗਿਆ। ਪੰਡਤ ਹਰਦਿਆਲ ਜੀ ਨੂੰ ਰਸਮ ਪੂਰੀ ਕਰਨ ਲਈ ਬੁਲਾਇਆ ਗਿਆ। ਪੰਡਤ ਜੀ ਨੇ ਸਾਰੀ ਸਮੱਗਰੀ ਮੰਗਵਾ ਲਈ ਅਤੇ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲਈ ਚੌਕੀ ਉੱਪਰ ਬਿਠਾਇਆ। ਪੰਡਤ ਜੀ ਜਦ ਸੂਤ ਦਾ ਜਨੇਊ ਗੁਰੂ ਜੀ ਦੇ ਗੱਲ ਪਾਉਣ ਲੱਗੇ ਤਾਂ ਗੁਰੂ ਸਾਹਿਬ ਨੇ ਸਾਰੀ ਇਕੱਤਰਤਾ ਦੇ ਸਾਹਮਣੇ ਹੀ ਪੰਡਤ ਨੂੰ ਰੋਕ ਦਿੱਤਾ। ਹੁਣ ਗੁਰੂ ਜੀ ਅਤੇ ਪੰਡਤ ਹਰਦਿਆਲ…
-
ਕਿਵ ਸਚਿਆਰਾ ਹੋਈਐ
(ਬਲਵਿੰਦਰ ਸਿੰਘ ਮੁਲਤਾਨੀ) ਇਕ ਵਾਰ ਦੀ ਗੱਲ ਹੈ ਕੁਝ ਰੱਬ ਦੇ ਬੰਦੇ ਕਿਤੇ ਬੈਠ ਕੇ ਰੱਬ ਬਾਰੇ ਵਿਚਾਰ ਚਰਚਾ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਵੀ ਹਾਜ਼ਰ ਹੋ ਜਾਂਦੇ ਹਨ। ਸਭ ਨੇ ਸਰਬ ਸੰਮਤੀ ਨਾਲ ਮੰਨ ਲਿਆ ਕਿ ਰੱਬ ਇੱਕ ਹੈ। ਉਹ ਇੱਕ ਸ਼ਕਤੀ ਹੈ ਜੋ ਸੱਚ ਰਾਹੀ ਮਿਲਦੀ ਹੈ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਜਿਸ ਨੂੰ ਵੀ ਪੈਦਾ ਕਰਦਾ ਹੈ ਉਸ ਦੇ ਅੰਦਰ ਆਪ ਵੀ ਵੱਸ ਜਾਂਦਾ ਹੈ, ਨਿਡੱਰ ਹੈ, ਕਿਸੇ ਨਾਲ ਕੋਈ ਦੁਸ਼ਮਣੀ ਨਹੀ ਰੱਖਦਾ, ਉਸਦੀ ਮੂਰਤ ਕਿਸੇ ਸਮੇਂ ਦੀ ਪਾਬੰਧ ਨਹੀਂ ਅਤੇ ਨਾ ਹੀ ਉਹ ਜੰਮਣ ਮਰਨ ਵਿੱਚ ਆਉਂਦਾ ਹੈ, ਉਹ ਸਭ ਤਰ੍ਹਾਂ ਦੀਆਂ ਜੂਨਾਂ ਤੋਂ ਮੁਕਤ ਹੈ। ਉਹ ਗੁਰੂ ਦੀ ਕ੍ਰਿਪਾ ਨਾਲ ਮਿਲਦਾ ਹੈ।…
-
ਸਾਖੀ ਪੰਜੋਖੜਾ ਦੀ
ਕੀਰਤ ਪੁਰ ਤੋਂ ਦਿੱਲੀ ਜਦ ਪਾਏ ਚਾਲੇ,ਰਸਤੇ ਵਿੱਚ ਪੰਜੋਖੜਾ ਆਂਵਦਾ ਏ। ਗੁਰਾਂ ਉੱਥੇ ਸੀ ਇੱਕ ਪੜਾਅ ਕੀਤਾ,ਲਾਲ ਚੰਦ ਉਥੇ ਪੰਡਤ ਇੱਕ ਆਂਵਦਾ ਏ। ਮਨ ਅੰਦਰ ਸੀ ਉਹਦੇ ਹੰਕਾਰ ਭਰਿਆ,ਤਾਂ ਹੀ ਗੁਰੂ ਤੇ ਪ੍ਰਸ਼ਨ ਉਠਾਂਵਦਾ ਉਹ। ਸ਼ਬਦ ਗੀਤਾ ਚੋਂ ਉਸ ਸੀ ਇੱਕ ਚੁਣਿਆ,ਅਰਥ ਗੁਰਾਂ ਤੋਂ ਉਸ ਦੇ ਚਾਹਵਦਾ ਉਹ। ਛੱਜੂ ਇੱਕ ਗਰੀਬ ਉੱਥੇ ਵੱਸਦਾ ਸੀ,ਗੁਰੂ ਉਸ ਦੇ ਤਾਂਈ ਬੁਲਵਾ ਲੈੰਦੇ। ਛੜੀ ਮਿਹਰ ਦੀ ਰੱਖ ਉਹਦੇ ਸੀਸ ਉੱਤੇ, ਅਰਥ ਗੀਤਾ ਦੇ ਉਸ ਤੋਂ ਕਰਵਾ ਲੈੰਦੇ। ਲਾਲ ਚੰਦ ਦਾ ਹੰਕਾਰ ਸੀ ਦੂਰ ਹੋਇਆ,ਚਰਨੀਂ ਗੁਰਾਂ ਦੇ ਹੱਥ ਉਹ ਲਾਂਵਦਾ ਏ। ਗੁਰੂ ਸਿੱਖੀ ਦੀ ਦਾਤ ਉਸ ਬਖ਼ਸ਼ ਦਿੰਦੈ,ਮੁਲਤਾਨੀ ਇਹੋ ਹੀ ਗੁਰੂ ਤੋਂ ਚਾਹਵਦਾ ਏ। ਭੁੱਲ ਚੁੱਕ ਲਈ ਮੁਆਫ਼ੀਬਲਵਿੰਦਰ ਸਿੰਘ ਮੁਲਤਾਨੀ
-
ਗੁਰੂ ਹਰਿ ਕ੍ਰਿਸ਼ਨ ਜੀ
ਗੁਣ ਤੇਰੇ ਮੈਂ ਕੀ ਕੀ ਗਾਵਾਂ,ਚੋਜ ਤੇਰੇ ਤਾਂ ਨਿਆਰੇ ਨੇ। ਦਿੱਲੀ ਵਿੱਚ ਜਦ ਚੱਲੀ ਬਿਮਾਰੀ,ਚੇਚਕ ਘੇਰੇ ਸਾਰੇ ਨੇ। ਕਮਰ ਕੱਸ ਤੂੰ ਖੜ ਗਿਆ ਦਾਤਾ,ਘਰ ਘਰ ਪਹੁੰਚੇ ਪਿਆਰੇ ਨੇ। ਬਾਣੀ ਨਾਲ ਤੂੰ ਜੋੜ ਕੇ ਸਭਨਾਂ,ਰਾਜ਼ੀ ਕੀਤੇ ਸਾਰੇ ਨੇ। ਪੁੱਟ ਚੁਬੱਚਾ ਪਾਣੀ ਪਾਇਆ, ਕਰਨ ਇਸ਼ਨਾਨ ਜਿੱਥੇ ਸਾਰੇ ਨੇ। ਸਭਨਾਂ ਤਾਈ ਅਰੋਗ ਤੂੰ ਕਰਕੇ, ਕੀਤੇ ਖ਼ੁਦ ਤਿਆਰੇ ਨੇ। ਅਗਲੀ ਜੋਤ ਜਗਾਈ ਬਕਾਲੇ,ਕੀਤੇ ਤੁਸਾਂ ਇਸ਼ਾਰੇ ਨੇ। ਮੁਲਤਾਨੀ ਤੇਰੀ ਕੀ ਸਿਫ਼ਤ ਸੁਨਾਵੇ,ਚੋਜ ਤੇਰੇ ਤਾਂ ਨਿਆਰੇ ਨੇ।
-
ਭਾਈ ਮਨੀ ਸਿੰਘ ਜੀ
ਭਾਈ ਮਨੀ ਸਿੰਘ ਜੀ ਦੇ ਜਨਮ ਬਾਰੇ ਵਿਦਵਾਨਾ ਦੇ ਵੱਖ ਵੱਖ ਵਿਚਾਰ ਹਨ। ਕੁਝ ਵਿਦਵਾਨ ਸੁਨਾਮ ਦੇ ਨੇੜੇ ਪਿੰਡ ਕੈਂਬੋਵਾਲ, ੧੦ ਮਾਰਚ ੧੬੪੪ ਈ: ਨੂੰ ਮਾਈ ਦਾਸ ਤੇ ਮਾਤਾ ਮਧੁਰੀ ਬਾਈ ਜੀ ਦੀ ਕੁੱਖੋਂ ਹੋਇਆ ਦੱਸਦੇ ਹਨ। ਮਾਂ-ਪਿਓ ਨੇ ਇਨ੍ਹਾ ਦਾ ਨਾਮ ਮਨੀਆ ਰਖ ਦਿਤਾ।ਭਾਈ ਮਨੀ ਸਿੰਘ ਜੀ ਦੇ ਵਡਿਕੇ ਇਨ੍ਹਾਂ ਦੇ ਦਾਦਾ ਜੀ ਦੇ ਦਾਦਾ ਭਾਈ ਰਾਓ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿਖ ਬਣ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿਚ ਰਹਿਣ ਲਗੇ। ਇਹਨਾ ਦੇ ਦਾਦਾ ਭਾਈ ਬੱਲੂ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ਼ ਦੇ ਜਰਨੈਲ ਰਹਿ ਚੁਕੇ ਸਨ, ਜੋ ਬਹੁਤ ਸੂਰਬੀਰ ਯੋਧਾ ਸੀ। ਭਾਈ ਮਨੀ ਸਿੰਘ, ਕੁਲ ਮਿਲਾ ਕੇ 12 ਭਰਾ…
-
ਬਾਬਾ ਬੰਦਾ ਸਿੰਘ ਬਹਾਦਰ
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ ਸੰਨ੍ਹ 1670 ਨੂੰ ਕਸ਼ਮੀਰ ਦੇ ਜੰਮੂ ਅਤੇ ਪੁਣਛ ਦੇ ਵਿਚਕਾਰ ਪੈਂਦੇ ਪਹਾੜੀ ਕਸਬੇ ਰਾਜੌਰੀ ਵਿੱਚ ਪਿਤਾ ਰਾਮ ਦੇਵ ਦੇ ਘਰ ਹੋਇਆ। ਬਾਬਾ ਬੰਦਾ ਸਿੰਘ ਦਾ ਪਹਿਲਾਂ ਨਾਮ ਲਛਮਣ ਦਾਸ ਸੀ। ਲਛਮਣ ਦਾਸ ਨੇ ਛੋਟੀ ਉਮਰ ਵਿੱਚ ਹੀ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਤਲਵਾਰ ਚਲਾਉਣ ਸਮੇਤ ਹਰ ਤਰ੍ਹਾਂ ਦੀ ਮੁਹਾਰਤ ਛੋਟੇ ਹੁੰਦਿਆਂ ਹੀ ਹਾਸਿਲ ਕਰ ਲਈ। ਇੱਕ ਦਿਨ ਸ਼ਿਕਾਰ ਖੇਡਦਿਆਂ ਇੱਕ ਹਿਰਨੀ ਦਾ ਐਸਾ ਸ਼ਿਕਾਰ ਕੀਤਾ ਕਿ ਉਸਦੇ ਮਰਨ ਸਾਰ ਹੀ ਦੋ ਮਾਸੂਮ ਬੱਚੇ ਪੇਟ ਵਿੱਚੋਂ ਨਿੱਕਲ ਕੇ ਲਛਮਣ ਦਾਸ ਦੇ ਸਾਹਮਣੇ ਹੀ ਦਮ ਤੋੜ ਗਏ।ਇਸ ਘਟਨਾਂ ਨੇ ਲਛਮਣ ਦਾਸ ਨੂੰ ਸ਼ਾਇਦ ਪੂਰੀ ਦੁਨੀਆਂ ਤੋਂ ਉਪਰਾਮ ਕਰ ਦਿੱਤਾਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ…
-
ਤੀਜਾ ਘੱਲੂਘਾਰਾ
3 ਜੂਨ, 1984 ਦਾ ਦਿਨ ਸੀ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ 378 ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਜਦੋਂ ਭਾਰਤੀ ਫ਼ੌਜੀ ਨੇ ‘ਆਪ੍ਰੇਸ਼ਨ ਬਲੂਸਟਾਰ’ ਦੇ ਅਜੀਬ ਨਾਂ ਹੇਠ ਸਿੱਖਾਂ ਦੇ ਸਭ ਤੋਂ ਪਵਿੱਤਰ ਧਰਮ ਅਸਥਾਨ ਉਤੇ ਫ਼ੌਜੀ ਹੱਲਾ ਬੋਲ ਦਿੱਤਾ ਸੀ। ਇਸ ਦਿਨ ਨੂੰ ਹੀ ਹਮਲਾ ਕਰਨ ਲਈ ਕਿਉਂ ਚੁਣਿਆ ਗਿਆ? ਇਹ ਕੋਈ ਅਚਾਨਕ ਵਰਤਿਆ ਭਾਣਾ ਨਹੀਂ ਸੀ ਕਿ ਹਮਲੇ ਲਈ ਚੁਣਿਆ ਗਿਆ ਦਿਨ ਇਕ ਇਤਿਹਾਸਕ ਦਿਨ ਸੀ। ਦੋ ਸਦੀਆਂ ਪਹਿਲਾਂ, 1736 ਦੀ ਦੀਵਾਲੀ ਵਾਲੇ ਦਿਨ ਮੁਗਲ ਫ਼ੌਜਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ। ਇਹ ਏਨੇ ਵੱਡੇ ਪੱਧਰ ਦਾ ਕਤਲੇਆਮ ਸੀ ਕਿ ਲੋਕ ਦੇਰ ਤੱਕ ਇਸ ਨੂੰ ‘ਖੂਨੀ ਦੀਵਾਲੀ’ ਕਰਕੇ ਯਾਦ ਕਰਦੇ ਰਹੇ।…
-
ਗੁਰਬਾਣੀ ਅੰਦਰ ਹਾਥੀ ਲਈ ਵਰਤੇ ਗਏ ਹੋਰ ਨਾਮ
ਗੁਰਬਾਣੀ ਅੰਦਰ ਹਾਥੀ ਲਈ ਵਰਤੇ ਗਏ ਨਾਮ- ੧. ਹਸਤੀ ( ਹਸਤਿ)੨. ਗਜ੩. ਗਜਿੰਦ੪. ਕੁੰਚਰ੫. ਗੈਵਰ੬.ਮੈਗਲ
-
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ
ਜੇ ਕਰ ਆਪਾ ਥੋੜਾ ਗਹੁ ਨਾਲ ਵਾਚਦੇ ਹਾਂ ਤਾਂ ਸਮਝ ਲੱਗਦੀ ਹੈ ਕਿ ਗੁਰੂ ਸਾਹਿਬ ਨੇ ਜਿਸ ਖਾਲਸੇ ਨੂੰ ਪ੍ਰਮਾਤਮਾ ਦੀ ਮੌਜ ਅਨੁਸਾਰ ੩੦ ਮਾਰਚ ੧੬੯੯ ਦੀ ਵਿਸਾਖੀ ਨੂੰ ਪ੍ਰਗਟ ਕੀਤਾ ਹੈ ਉਹ ਅਸਲ ਵਿੱਚ ਮੌਜੂਦ ਤਾਂ ਪਹਿਲਾ ਹੀ ਸੀ। ਗੁਰੂ ਦਸਮ ਪਾਤਸ਼ਾਹ ਨੇ ਤਾਂ ਸਿਰਫ ਇਸ ਨੂੰ ਤੇਗ ਦੀ ਧਾਰ ਤੇ ਪਰਖ ਕੇ ਪ੍ਰਗਟ ਹੀ ਕੀਤਾ ਹੈ। ਇਸਦੀ ਹੋਂਦ ਬਾਰੇ ਕਬੀਰ ਸਾਹਿਬ ਨੇ ਅਪਣੀ ਬਾਣੀ ਅੰਦਰ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਸ ਤਰ੍ਹਾਂ ਪ੍ਰਭਾਸ਼ਿਤ ਕੀਤਾ ਹੈ “ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ।। ( ਪੰਨਾ- ੬੫੪) ਖਾਲਸਾ ਲਫ਼ਜ਼ ਦੇ ਅਰਥ ਭਾਈ ਕਾਹਨ ਸਿੰਘ ਜੀ ਨਾਭਾ ਨੇ ਜਿੱਥੇ ਬਿਨਾ ਮਿਲਾਵਟ/ ਨਿਰੋਲ ਕੀਤੇ ਹਨ ਉੱਥੇ ਉਨ੍ਹਾਂ…