• Gurmat vichaar

    ਨਾ ਹਮ ਹਿੰਦੂ ਨ ਮੁਸਲਮਾਨ

    ਬਲਵਿੰਦਰ ਸਿੰਘ ਮੁਲਤਾਨੀ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਕਬੀਰ ਜੀ ਲਿਖਦੇ ਹਨ ਕਿ ਜਦੋਂ ਤੋਂ ਮੈਂ ਹਿੰਦੂ ਮੁਸਲਮਾਨ ਦੋਨਾਂ ਨੂੰ ਛੱਡ ਦਿੱਤਾ ਹੈ ਉਦੋਂ ਤੋਂ ਮੇਰੇ ਸਾਰੇ ਝਗੜੇ ਹੀ ਮੁੱਕ ਗਏ ਹਨ। ਉਹ ਲਿਖਦੇ ਹਨ ਕਿ ਪੰਡਿਤ ਤੇ ਮੁੱਲਾਂ ਨੇ ਜੋ ਵੀ ਲਿਖਿਆ ਹੈ ਮੈਂ ਉਹ ਸਭ ਕੁਝ ਛੱਡ ਦਿੱਤਾ ਹੈ ਅਤੇ ਕੁਝ ਵੀ ਅਪਣੇ ਕੋਲ ਨਹੀਂ ਰੱਖਿਆ। ਜਦੋਂ ਉਨ੍ਹਾਂ ਨੇ ਦੋਨੋ ਧਰਮ ਹੀ ਨਿਕਾਰ ਦਿੱਤੇ ਤਾਂ ਉਹ ਫਿਰ ਕਿਸ ਧਰਮ ਨੂੰ ਮੰਨਦੇ ਹਨ। ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਭਾਈ ਭਗਤ ਜੀ ਦਾ ਮਤਲਬ ਹੈ ਕਿ ਉਹ ਕਿਸੇ ਧਰਮ ਦੇ ਫੋਕੇ ਕਰਮ ਕਾਂਡ ਨੂੰ ਨਹੀਂ ਮੰਨਦੇ। ਉਹ ਕਹਿੰਦੇ ਹਨ ਕਿ ਹੇ ਭਾਈ! ਆਤਮਕ ਜੀਵਨ…

  • Gurmat vichaar

    ਗੁਣ ਕਾ ਗਾਹਕੁ

    ਜਦ ਗੁਰੂ ਜੀ ਪੂਰਬੀ ਪ੍ਰਚਾਰ ਦੌਰੇ ਕਰਕੇ ਬਿਸ਼ੰਭਰਪੁਰ ਪਹੁੰਚੇ ਤਾਂ ਭਾਈ ਮਰਦਾਨਾ ਜੀ ਨੇ ਸਰਸਰੀ ਤੌਰ ਤੇ ਗੁਰੂ ਜੀ ਨੂੰ ਸਵਾਲ ਕਰ ਦਿੱਤਾ। ਪਾਤਸ਼ਾਹ ਆਪ ਜੀ ਲੋਕਾਂ ਨੂੰ ਸਮਝਾਉਂਦੇ ਹੋ ਕਿ ਸਭ ਕੁਝ ਪ੍ਰਭੂ ਦੇ ਹੱਥ ਹੈ ਫਿਰ ਪ੍ਰਭੂ ਸਾਰਿਆਂ ਨੂੰ ਹੀ ਚੰਗੇ ਇਨਸਾਨ ਕਿਉਂ ਨਹੀਂ ਬਣਾ ਦਿੰਦਾ। ਮਰਦਾਨਾ ਜੀ ਨੇ ਕਿਹਾ ਆਪ ਜੀ ਵੀ ਤਾਂ ਸਮਰੱਥ ਹੋ ਆਪ ਹੀ ਸਭ ਤੇ ਕ੍ਰਿਪਾ ਕਰਨੀ ਕਰੋ। ਗੁਰੂ ਜੀ ਨੇ ਮਰਦਾਨਾ ਜੀ ਨੂੰ ਇਕ ਚਮਕਦਾਰ ਪੱਥਰ ਦਿੱਤਾ ਅਤੇ ਕਿਹਾ ਇਸ ਨੂੰ ਬਾਜ਼ਾਰ ਵਿੱਚ ਵੇਚ ਆਓ ਪਰ ਸਾਰੇ ਬਜ਼ਾਰ ਵਿੱਚ ਇਸਦੀ ਕੀਮਤ ਪਹਿਲਾਂ ਪੁੱਛਣਾ ਜਿੱਥੋਂ ਜ਼ਿਆਦਾ ਕੀਮਤ ਮਿਲੇ ਉੱਥੇ ਹੀ ਵੇਚਣਾ ਹੈ। ਮਰਦਾਨਾ ਜੀ ਸਤਬਚਨ ਕਹਿ ਕੇ ਬਜ਼ਾਰ ਵੱਲ ਚੱਲ ਪਏ। ਉਹ ਇਸ…

  • Gurmat vichaar

    ਦੇਹਿ ਨਾਮੁ ਸੰਤੋਖੀਆ

    ਗੁਰੂ ਅਰਜਨ ਪਾਤਸ਼ਾਹ ਦਾ ਦਰਬਾਰ ਸੱਜਿਆ ਹੋਇਆ ਹੈ। ਗੁਰੂ ਸਾਹਿਬ ਸੰਗਤ ਨਾਲ ਰੱਬੀ ਬਾਤਾਂ ਪਾ ਰਹੇ ਹਨ। ਇੱਕ ਸਿੱਖ ਨੇ ਗੁਰੂ ਸਾਹਿਬ ਨੂੰ ਕਿਹਾ ਸੱਚੇ ਪਾਤਸ਼ਾਹ ਜਦ ਕੋਈ ਮਰ ਜਾਂਦਾ ਹੈ ਤਾਂ ਆਪਾਂ ਉਸ ਦਾ ਸਵਰਗਾਂ ਵਿੱਚ ਵਾਸਾ ਹੋਣ ਦੀ ਅਰਦਾਸ ਕਰਦੇ ਹਾਂ। ਇਹ ਵੀ ਤਾਂ ਇੱਕ ਮੰਗ ਹੀ ਹੈ। ਜੇ ਸਵਰਗ ਦੀ ਮੰਗ ਇੱਛਾ ਜਾਇਜ਼ ਹੈ ਤਾਂ ਫਿਰ ਬਾਕੀ ਇੱਛਾਵਾਂ ਤਾਂ ਇਸ ਦੇ ਮੁਕਾਬਲੇ ਬਹੁਤ ਛੋਟੀਆਂ ਹਨ। ਫਿਰ ਉਹ ਇੱਛਾਵਾਂ ਦੀ ਪੂਰਤੀ ਲਈ ਵੀ ਰੱਬ ਕੋਲ਼ੋਂ ਕੁਝ ਵੀ ਮੰਗ ਸਕਦੇ ਹਾਂ। ਜਿਵੇਂ ਮਾਣ, ਤਾਣ, ਧੰਨ, ਔਲਾਦ ਦੀ ਮੰਗ, ਘਰ ਵਿੱਚ ਦੁੱਧ ਦੀ ਮੰਗ ਜਾਂ ਚੰਗੇ ਮਕਾਨ ਦੀ ਮੰਗ ਆਦਿ। ਗੁਰੂ ਸਾਹਿਬ ਨੇ ਉੱਤਰ ਦਿੱਤਾ ਭਾਈ ਦੁਨੀਆ ਮੰਗ ਰਹੀ ਹੈ।…

  • Gurmat vichaar

    ਸ਼ਬਦ ਗੁਰੂ

    ਗੁਰੂ ਨਾਨਕ ਦੇਵ ਜੀ ਜਦ ਸਿੱਧਾਂ ਕੋਲ ਪਹੁੰਚੇ ਤਾਂ ਉਸ ਸਮੇਂ ਗੁਰੂ ਸਾਹਿਬ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਦੌਰਾਨ ਸਿੱਧਾਂ ਨੇ ਗੁਰੂ ਸਾਹਿਬ ਨੂੰ ਕੁਝ ਸਵਾਲ ਕੀਤੇ ਸਨ। ਜਿਨ੍ਹਾਂ ਦੇ ਉੱਤਰ ਗੁਰੂ ਸਾਹਿਬ ਬੜੇ ਹੀ ਪਿਆਰ ਅਤੇ ਠਰ੍ਹੰਮੇ ਨਾਲ ਦਿੱਤੇ ਸਨ। ਸਾਡੇ ਤੇ ਰਹਿਮ ਕਰਕੇ ਗੁਰੂ ਸਾਹਿਬ ਨੇ ਉਹ ਪ੍ਰਸ਼ਨ ਉੱਤਰ “ਸਿਧ ਗੋਸਟਿ” ਬਾਣੀ ਦੇ ਸਿਰਲੇਖ ਹੇਠ ਦਰਜ ਕਰ ਦਿੱਤੇ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰ ਦਿੱਤਾ। ਕੁਝ ਸੁਆਲ/ ਜੁਆਬ ਇਸ ਤਰ੍ਹਾਂ ਹਨਃ-੧. ਜੀਵਨ ਦਾ ਮੂਲ ਕੀ ਹੈ? ਉਃ ਪ੍ਰਾਣ ਹੀ ਹਸਤੀ ਦਾ ਮੁੱਢ ਹਨ।੨. ਜੀਵਨ ਲਈ ਸਿੱਖਿਆ ਲੈਣ ਦਾ ਕਿਹੜਾ ਸਮਾ ਹੈ?ਉਃ ਇਹ ਮਨੁੱਖਾ ਜਨਮ ਦਾ ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ…

  • Gurmat vichaar

    ਕਿਨ ਬਿਧਿ ਸਾਗਰੁ ਤਰੀਐ

    ਗੁਰੂ ਨਾਨਕ ਪਾਤਸ਼ਾਹ ਸੰਗਤ ਨਾਲ ਗੁਰਮਤਿ ਦੀਆਂ ਵਿਚਾਰਾਂ ਕਰ ਰਹੇ ਸਨ ਤਾਂ ਸੰਗਤ ਵਿੱਚੋਂ ਹੀ ਕਿਸੇ ਸਿੱਖ ਨੇ ਗੁਰੂ ਸਾਹਿਬ ਤੋਂ ਪੁਛਿਆ। ਜਿਸ ਥਾਂ ਤੇ ਪ੍ਰਭੂ ਵੱਸਦਾ ਹੈਂ ਉਹ ਥਾਂ ਕਿਸ ਤਰ੍ਹਾਂ ਦਾ ਹੈ? ਕੀ ਉਸ ਗੁਪਤ ਥਾਂ ਨੂੰ ਲੱਭਿਆ ਜਾ ਸਕਦਾ ਹੈ? ਉਹ ਥਾਂ ਪ੍ਰਾਪਤ ਕਰਨ ਵਾਸਤੇ ਮੈਂ ਚਿਰਾਂ ਤੋਂ ਭਾਲ ਕਰਦਾ ਫਿਰਦਾ ਹਾਂ, ਗੁਰੂ ਸਾਹਿਬ ਮੇਰਾ ਮਨ ਲੋਚਦਾ ਹੈ ਕਿ ਕੋਈ ਗੁਰਮੁਖਿ ਆ ਕੇ ਮੈਨੂੰ ਉਹ ਥਾਂ ਦੱਸੇ ? ਸੋ ਹੁਣ ਤੁਸੀ ਕ੍ਰਿਪਾ ਕਰਕੇ ਦੱਸਣਾ ਕਰੋ ਕਿ ਕਿਸ ਤਰ੍ਹਾਂ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ ਅਤੇ ਕਿਵੇਂ ਜਿਉਂਦੇ ਜੀਅ ਮਰਿਆ ਜਾ ਸਕਦਾ ਹੈ ਜੀ?ਗੁਰੂ ਸਾਹਿਬ ਨੇ ਸਮਝਾਉਂਦਿਆਂ ਕਿਹਾ ਸਰਬ-ਵਿਆਪਕ ਪ੍ਰਭੂ ਸਹਿਜ ਅਵਸਥਾ ਦੇ ਆਸਣ ਉਤੇ ਮਨੁੱਖ ਦੇ ਹਿਰਦੇ…

  • Gurmat vichaar

    ਜਿਤੁ ਪ੍ਰੀਤਮੁ ਪਾਵਉ

    ਗੁਰੂ ਅਰਜਨ ਸਾਹਿਬ ਨੂੰ ਸੰਗਤ ਨੇ ਸਵਾਲ ਕੀਤਾ। ਗੁਰੂ ਸਾਹਿਬ ਜੀ ਕੋਈ ਐਸੀ ਜੁਗਤ ਦੱਸਣਾ ਕਰੋ ਜਿਸ ਨਾਲ ਅਪਣੇ ਪ੍ਰਭੂ ਨੂੰ ਸਹਿਜੇ ਹੀ ਮਿਲਿਆ ਜਾ ਸਕੇ। ਉਸ ਮਤਿ ਦੀ ਵੀ ਬਖ਼ਸ਼ਸ਼ ਕਰੋ ਜਿਸ ਨਾਲ ਪ੍ਰਭੂ ਪ੍ਰੀਤਮ ਨੂੰ ਪਾਇਆ ਜਾ ਸਕੇ। ਗੁਰੂ ਸਾਹਿਬ ਨੇ ਬੜੇ ਹੀ ਪ੍ਰੇਮ ਅਤੇ ਸਹਿਜ ਤਰੀਕੇ ਨਾਲ ਦੱਸਿਆ ਕਿ ਭਾਈ ਉਸ ਪ੍ਰਭੂ ਨੂੰ ਹਰ ਪਲ ਹਰ ਸਮੇਂ ਸਦਾ ਹੀ ਜਪਦੇ ਰਹਿਣ ਨਾਲ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ। ਭਾਵ ਪ੍ਰਭੂ ਦੀ ਯਾਦ ਹਮੇਸ਼ਾ ਅਪਣੀ ਸੁਰਤਿ ਵਿੱਚ ਟਿਕਾਉਣ ਨਾਲ ਸਹਿਜੇ ਹੀ ਪ੍ਰਭੂ ਮਿਲਾਪ ਖੁਦ-ਬ-ਖੁਦ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਪ੍ਰਭੂ ਮਿਲਾਪ ਲਈ ਕੋਈ ਵੱਖਰੀ ਮਤਿ ਦੀ ਲੋੜ ਨਹੀਂ ਹੈ। ਸੁਰਤ ਨੂੰ ਪ੍ਰਭੂ ਦੇ ਚਰਨ ਕਮਲਾਂ ਵਿੱਚ…