• Gurmat vichaar

    ਭਗਤਾ ਤਾਣੁ ਤੇਰਾ

    ਇੱਕ ਵਾਰ ਕੁਝ ਰੱਬ ਪ੍ਰਸਤ ਸੱਜਣ ਬੈਠੇ ਪ੍ਰਭੂ ਦੀ ਚਰਚਾ ਕਰ ਰਹੇ ਸਨ। ਅਚਾਨਕ ਗੱਲਾਂ ਵਿੱਚੋਂ ਗੱਲ ਚੱਲ ਪਈ ਕਿ ਰੱਬ ਕਿਵੇਂ ਵੱਸ ਹੋ ਸਕਦਾ ਹੈ? ਕੋਈ ਕਹਿਣ ਲੱਗਾ ਕਿ ਰੱਬ ਅੱਗੇ ਤਰਲੇ ਕੱਢੇ ਜਾਣ। ਦੂਜਾ ਕਹਿੰਦਾ ਧਾਰਮਿਕ ਪੁਸਤਕਾਂ ਵੇਦ ਆਦਿ ਪੜ ਕੇ ਰੱਬ ਵੱਸ ਵਿੱਚ ਕੀਤਾ ਜਾ ਸਕਦਾ ਹੈ। ਤੀਜਾ ਕਹਿਣ ਲੱਗਾ ਨਹੀ ਤੀਰਥ ਇਸ਼ਨਾਨ ਕਰਕੇ ਰੱਬ ਵੱਸ ਵਿੱਚ ਹੋ ਸਕਦਾ ਹੈ। ਚੌਥਾ ਬੋਲਿਆ ਨਹੀ ਧਰਤੀ ਤੇ ਘੁੰਮ ਫਿਰ ਕੇ ਰੱਬ ਦੀ ਕੁਦਰਤ ਨੂੰ ਵੇਖੋ ਤਾਂ ਰੱਬ ਦੀ ਸਮਝ ਆਏਗੀ। ਪੰਜਵਾਂ ਕਹਿੰਦਾ ਨਹੀ ਸਿਆਣਪ ਨਾਲ ਚੱਲਿਆ ਰੱਬ ਦੀ ਸਮਝ ਪੈਦੀ ਹੈ। ਇੱਕ ਕਹਿਣ ਲੱਗਾ ਨਹੀ ਭਾਈ ਰੱਬ ਦੀ ਲੋਕਾਈ ਨੂੰ ਦਾਨ ਪੁੰਨ ਕਰਨ ਨਾਲ ਰੱਬ ਦੀ ਖੁਸ਼ੀ ਮਿਲਦੀ ਹੈ।…

  • Gurmat vichaar

    ਜਉ ਦਿਲ ਸੂਚੀ ਹੋਇ

    ਕਬੀਰ ਸਾਹਿਬ ਸੰਗਤ ਨਾਲ ਬੈਠੇ ਵਿਚਾਰ ਚਰਚਾ ਕਰ ਰਹੇ ਸਨ ਕਿ ਭਾਈ ਪ੍ਰਭੂ ਦਾ ਨਾਮ ਜਪਣ ਨਾਲ ਮਨ ਪਵਿੱਤਰ ਹੋ ਜਾਂਦਾ ਹੈ। ਨਾਮ ਜਪਣ ਨਾਲ ਸਾਰੇ ਪਾਪਾਂ ਦੀ ਮੈਲ ਧੁੱਪ ਜਾਂਦੀ ਹੈ। ਕਬੀਰ ਸਾਹਿਬ ਕਹਿ ਰਹੇ ਸਨ ਕਿ ਭਾਈ ਕੋਈ ਵੀ ਕਰਮ ਕਰਦੇ ਸਮੇਂ ਤੁਹਾਡੀ ਭਾਵਨਾ ਸਾਫ ਹੋਣੀ ਚਾਹੀਦੀ ਹੈ। ਵਿੱਚੋਂ ਹੀ ਕੋਈ ਸੱਜਣ ਚੁਸਤੀ ਮਾਰਦਾ ਹੋਇਆ ਕਹਿਣ ਲੱਗਾ ਕਬੀਰ ਸਾਹਿਬ ਆਪ ਜੀ ਨੇ ਸਹੀ ਫ਼ੁਰਮਾਇਆ ਹੈ। ਮੈਂ ਤਾਂ ਜਦ ਕੋਈ ਗਲਤੀ ਕਰ ਲੈਂਦਾ ਹਾਂ ਤਾਂ ਕਿਸੇ ਤੀਰਥ ਤੇ ਜਾ ਕੇ ਕਿਸੇ ਜੀਵ ਦੀ ਬਲੀ ਦੇ ਕੇ ਗਲਤੀ ਦੀ ਬਖ਼ਸ਼ਾਈ ਕਰ ਲੈਂਦਾ ਹਾਂ। ਕਬੀਰ ਸਾਹਿਬ ਕਹਿੰਦੇ ਸੁਣ ਭਾਈ ਫਿਰ ਬਲੀ ਦੀ ਗੱਲ? ਮੈਂ ਕਈ ਵਾਰ ਹੱਜ ਕਰਨ ਲਈ ਕਾਅਬੇ ਗਿਆ…

  • Gurmat vichaar

    ਹਰਿ ਜਨੁ ਐਸਾ ਚਾਹੀਐ

    ਕਬੀਰ ਸਾਹਿਬ ਦੇ ਸੰਗਤੀ ਰੂਪ ਵਿੱਚ ਪ੍ਰਵਚਨ ਚੱਲ ਰਹੇ ਸਨ। ਤਾਂ ਸੰਗਤ ਵਿੱਚੋਂ ਕਿਸੇ ਨੇ ਪੁੱਛਿਆ ਕਿ ਹਰੀ ਦੇ ਸੇਵਕ ਦੀ ਕੀ ਪਹਿਚਾਣ ਹੋ ਸਕਦੀ ਹੈ। ਕਬੀਰ ਸਾਹਿਬ ਨੇ ਦੱਸਣਾ ਕੀਤਾ ਕਿ ਪ੍ਰਭੂ ਦੇ ਪਿਆਰ ਵਾਲੇ ਪ੍ਰਾਣੀ ਵਿੱਚ ਅੱਤ ਦਰਜੇ ਦੀ ਨਿਮਰਤਾ ਹੋਣੀ ਚਾਹੀਦੀ ਹੈ। ਜਦ ਸੰਗਤ ਨੇ ਬੇਨਤੀ ਕੀਤੀ ਭਗਤ ਜੀ ਖੋਲ ਕੇ ਵਿਸਥਾਰ ਸਾਹਿਤ ਦੱਸਣ ਦੀ ਕ੍ਰਿਪਾਲਤਾ ਕਰੋ ਜੀ। ਤਾਂ ਕਬੀਰ ਜੀ ਨੇ ਕਿਹਾ ਜਿਵੇਂ ਪਹੇ ਵਿਚ ਪਿਆ ਹੋਇਆ ਰੋੜਾ ਰਾਹੀਆਂ ਦੇ ਪੈਰਾਂ ਦੇ ਠੇਡੇ ਖਾਂਦਾ ਹੈ, ਇਸੇ ਤਰ੍ਹਾਂ ਮਨੁੱਖ ਨੇ ਅਪਣਾ ਹੰਕਾਰ ਛੱਡ ਕੇ ਦੂਜਿਆਂ ਵਲੋਂ ਆਏ ਕਲੇਸ਼ਾਂ ਤੇ ਕਬੋਲਾਂ ਨੂੰ ਸਹਾਰਨ ਦੀ ਆਦਤ ਬਣਾਉਣੀ ਹੈ। ਪਰ ਰੋੜਾ ਵੀ ਨੰਗੇ ਪੈਰੀਂ ਜਾਣ ਵਾਲੇ ਰਾਹੀ ਦੇ ਪੈਰਾਂ ਵਿਚ…

  • Gurmat vichaar

    ਹਰਿ ਬਿਨੁ ਬੈਲ ਬਿਰਾਨੇ ਹੁਈ ਹੈ

    ਭਗਤ ਕਬੀਰ ਜੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਸਮਝਾ ਰਹੇ ਹਨ ਕਿ ਭਾਈ ਇਹ ਜਨਮ ਪ੍ਰਭੂ ਮਿਲਾਪ ਲਈ ਮਿਲਿਆ ਹੈ। ਸਿਰਫ ਮਨੁੱਖਾਂ ਜਨਮ ਹੀ ਹੈ ਜਿਸ ਵਿੱਚ ਆਪਾਂ ਪ੍ਰਭੂ ਦੇ ਗੁਣ ਗਾ ਕੇ ਉਸ ਨਾਲ ਮਿਲ ਸਕਦੇ ਹਾਂ। ਸੋ ਸਮੇਂ ਨੂੰ ਸੰਭਾਲਣ ਦੀ ਲੋੜ ਹੈ। ਕਬੀਰ ਸਾਹਿਬ ਕਹਿੰਦੇ ਹਨ ਹੇ ਭਾਈ! ਕਿਸੇ ਪਸ਼ੂ-ਜੂਨ ਵਿਚ ਪੈ ਕੇ ਜਦੋਂ ਤੇਰੇ ਚਾਰ ਪੈਰ ਤੇ ਦੋ ਸਿੰਙ ਹੋਣਗੇ, ਤੇ ਮੂੰਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ? ਭਾਵ ਨਹੀ ਗਾ ਸਕੇਗਾ। ਉਠਦਿਆਂ ਬੈਠਦਿਆਂ ਤੇਰੇ ਸਿਰ ਉੱਤੇ ਸੋਟਾ ਪਏਗਾ, ਤਦੋਂ ਤੂੰ ਕਿਥੇ ਸਿਰ ਲੁਕਾਏਂਗਾ? ਹੇ ਭਾਈ! ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ ਆਦਿਕ ਪਸ਼ੂ ਬਣ ਕੇ ਪਰ-ਅਧੀਨ ਹੋ ਜਾਏਂਗਾ,ਨੱਥ ਨਾਲ…

  • Gurmat vichaar

    ਜਪਿ ਮਨ ਸਤਿ ਨਾਮੁ

    ਇਕ ਵਾਰ ਗੁਰੂ ਕੀ ਸੰਗਤ ਵਿਚਾਰ ਚਰਚਾ ਕਰ ਰਹੀ ਸੀ। ਉੱਥੇ ਕਾਮਧੇਨ ਗਾਂ ਦੀ ਚਰਚਾ ਛਿੜ ਪਈ। ਕੋਈ ਸਿੱਖ ਕਹਿਣ ਲੱਗਾ ਕਿ ਕਾਮਧੇਨ ਗਾਂ ਦੀ ਪੂਜਾ ਕਰਨ ਨਾਲ ਜੋ ਮੰਗੀਏ ਮਿਲ ਜਾਂਦਾ ਹੈ। ਸੋ ਇਸ ਲਈ ਇਸ ਦੀ ਪੂਜਾ ਕਰਨੀ ਚਾਹੀਦੀ ਹੈ। ਕੋਈ ਕਹਿ ਰਿਹਾ ਸੀ ਕਿ ਇਹ ਗਾਂ ਕਿਸ ਨੇ ਵੇਖੀ ਹੈ? ਜੋ ਜਾਨਵਰ ਦੇਖਿਆ ਹੀ ਨਹੀਂ ਉਸਦੀ ਪੂਜਾ ਕਿਵੇਂ ਕੀਤੀ ਜਾ ਸਕਦੀ ਹੈ? ਵੱਖ ਵੱਖ ਵਿਚਾਰ ਆ ਰਹੇ ਸਨ। ਕਿਸੇ ਗੱਲ ਤੇ ਸਹਿਮਤੀ ਨਹੀ ਹੋ ਰਹੀ ਸੀ। ਫਿਰ ਫੈਸਲਾ ਹੋਇਆ ਗੁਰੂ ਰਾਮਦਾਸ ਜੀ ਪਾਸ ਜਾਇਆ ਜਾਏ। ਇਸ ਲਈ ਸਾਰੇ ਸਹਿਮਤ ਹੋ ਗਏ। ਸੋ ਗੁਰੂ ਸਾਹਿਬ ਕੋਲ ਪਹੁੰਚ ਕੇ ਇਕ ਸੱਜਣ ਨੇ ਗੁਰੂ ਜੀ ਅੱਗੇ ਸਵਾਲ ਰੱਖ ਦਿੱਤਾ। ਗੁਰੂ…