ਮਾਤ ਭਾਸ਼ਾ
ਮਾਤ ਭਾਸ਼ਾ ਉਤਸ਼ਾਹਿਤ ਕਰ ਲਉ ਨਾ ਕਰੋ ਨਚਾਰਾਂ ਨੂੰ।
ਗੁਰਮੁਖੀ ਨੂੰ ਸਿੱਖ ਕੇ ਸਿੱਖੋ ਅਪਣਾ ਲਉ ਕਕਾਰਾਂ ਨੂੰ।
ਭਾਸ਼ਾਵਾਂ ਵੱਧ ਚੜ ਕੇ ਸਿੱਖੋ ਨਾ ਛੇੜੋ ਗ਼ਦਾਰਾਂ ਨੂੰ।
ਦਰ ਤੋਂ ਅੰਦਰ ਬੋਲ ਪੰਜਾਬੀ ਬਾਕੀ ਭੁੱਲ ਸਭ ਯਾਰਾਂ ਨੂੰ।
ਸਿੱਖ ਕੇ ਆਪ ਪੰਜਾਬੀ ਮਿਤ੍ਰਾ ਨਾਲ ਸਿਖਾ ਦੇ ਯਾਰਾਂ ਨੂੰ।
ਮੁਲਤਾਨੀ ਮਾਂ ਦੀ ਸੇਵਾ ਕਰ ਲੈ ਭੁੱਲ ਝੂਠੀਆਂ ਸਰਕਾਰਾਂ ਨੂੰ।
ਮਾਖਿਓ ਮਿੱਠੀ ਗੁਰੂ ਦੀ ਬੋਲੀ ਫਿਰ ਕਿਉਂ ਪ੍ਰਚਾਰੋ ਗਾਲ੍ਹਾਂ ਨੂੰ।
ਮਾਂ ਬੋਲੀ ਉਤਸ਼ਾਹਿਤ ਕਰ ਲਉ ਨਾ ਕਰੋ ਨਚਾਰਾਂ ਨੂੰ।
ਨੋਟ- ੧. ਭੁੱਲ ਸਭ ਯਾਰ ਮਤਲਬ ਘਰ ਅੰਦਰ ਬਾਕੀ ਭਾਸ਼ਾਵਾਂ ਭੁੱਲ ਕਿ ਸਿਰਫ ਪੰਜਾਬੀ ਬੋਲ।
੨. ਸਿਖਾ ਦੇ ਯਾਰਾਂ ਨੂੰ ਮਤਲਬ ਬਾਕੀ ਕੌਮਾਂ ਨੂੰ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ , ਕਨੇਡਾ।