ਬਸੰਤ ਕੌਰ
ਧੰਨ ਧੰਨ ਮਾਂ ਬਸੰਤ ਕੌਰੇ ਕਿਆ ਤੇਰਾ ਜੇਰਾ।
ਅੱਖਾਂ ਸਾਹਵੇਂ ਕਟਾ ਲਿਆ ਤੂੰ ਪੁੱਤ ਛੁਟੇਰੇ।
ਜਾਲਮ ਜ਼ਰਾ ਨਹੀਂ ਕੰਬਿਆ ਜਿਨ੍ਹੇ ਟੁਕੜੇ ਕਰਤੇ।
ਤੂੰ ਗੱਲ ਵਿੱਚ ਹਾਰ ਪੁਆ ਲਿਆ ਤੇ ਸ਼ੁਕਰੇ ਕਰਤੇ।
ਜ਼ੋਰ ਜਾਲਮ ਨੇ ਲਾ ਲਿਆ ਤੂੰ ਈਨ ਨਹੀਂ ਮੰਨੀ।
ਮੀਰ ਮੰਨੂ ਦੀ ਅੰਮੀਏ ਸਭ ਆਕੜ ਭੰਨੀ।
ਸੰਧਿਆ ਵੇਲਾਂ ਹੋ ਗਿਆ ਯਾਦ ਰੱਬ ਨੂੰ ਕੀਤਾ।
ਸ਼ੁਕਰ ਦਾਤੇ ਦਾ ਅੰਮੀਏ ਤੂੰ ਅਰਦਾਸ ਚ ਕੀਤਾ।
ਵਾਰ ਵਾਰ ਕਰਦਾ ਸ਼ੁਕਰੀਆ ਮੁਲਤਾਨੀ ਤੇਰਾ।
ਧੰਨ ਧੰਨ ਮਾਂ ਬਸੰਤ ਕੌਰੇ ਕਿਆ ਤੇਰਾ ਜੇਰਾ।