• Conversions

    Conversions

        ੨੫੦ ਗ੍ਰਾਮ = ਇੱਕ ਪਾਉ ਹੁੰਦਾ ਹੈ ੧ ਸੇਰ= ੧੬*੫੦=੮੦੦ ਗ੍ਰਾਮ ੨੫੦ ਗ੍ਰਾਮ = ਇੱਕ ਛਟਾਂਕ

  • Poems

    ਦਿਵਾਲੀ ਅਤੇ ਸਿੱਖ ਧਰਮ

      ਦਿਨ ਦਿਵਾਲੀ ਦਾ ਆਇਆ ਹੈ , ਵਪਾਰੀ ਨੇ ਧੰਨ ਕਮਾਇਆ ਹੈ ਰਾਮ ਚੰਦ ਬਨਵਾਸ ਨੂੰ ਕੱਟ ਕ ਅਯੁੱਧਿਆ ਵਾਪਿਸ ਆਇਆ ਹੈ ਅਯੁੱਧਿਆ ਦੇ ਵਸਨੀਕਾਂ ਨੇ , ਉਹ ਦਿਨ ਖੁਸ਼ੀ ਦੇ ਨਾਲ ਮਨਾਇਆ ਹੈ ਫਿਰ ਵਪਾਰੀ ਲੋਕਾਂ ਨੇ , ਇਹ ਦਿਨ ਨੂੰ ਖ਼ੂਬ ਚਮਕਾਇਆ ਹੈ ਦੁਨੀਆ ਨੂੰ ਕਮਲੀ ਕਰ ਕੇ ਤੇ ਉਸ ਪੈਸਾ ਖੂਬ ਕਮਾਇਆ ਹੈ ਬਾਜ਼ਾਰ ਮਿਠਾਈਆਂ ਦੇ ਲਾ ਕੇ ਤੇ , ਧੰਦੇ ਨੂੰ ਖੂਬ ਵਧਾਇਆ ਹੈ ਨਜ਼ਰਾਨੇ ਦੇ ਹੀ ਰੂਪ ਵਿਚ , ਰਿਸ਼ਵਤ ਨੂੰ ਇਸ ਵਧਾਇਆ ਹੈ ਫਿਰ ਨਸ਼ਿਆਂ ਨੂੰ ਵਰਤਾ ਕੇ ਤੇ , ਧੰਦਾ ਜੂਏ ਦਾ ਨਾਲ ਚਲਾਇਆ ਹੈ ਆਪ ਮਾਇਆ ਇਕੱਠੀ ਕਰ ਕੇ ਤੇ , ਕਰਜ਼ਾ ਲੋਕਾ ਤਾਈ ਚੜਾਇਆ ਹੈ ਦਿਨ ਦਿਵਾਲੀ ਦਾ ਆਇਆ ਹੈ ,…

  • Gurmat vichaar

    ਗੱਲਤ ਗੱਲ

      ਪੈਸਾ ਕਮਾਉਣਾ ਕੋਈ ਗੱਲਤ ਗੱਲ ਨਹੀਂ, ਕਿਸੇ ਦੀ ਜੇਬ ਚੁਰਾਉਣਾ ਗੱਲਤ ਗੱਲ ਹੈ। ਅਮੀਰ ਹੋ ਜਾਣਾ ਵੀ ਕੋਈ ਗਲਤ ਗੱਲ ਨਹੀਂ, ਗਰੀਬ ਨੂੰ ਦਬਾਉਣਾ ਗੱਲਤ ਗੱਲ ਹੈ। ਤਾਕਤਵਰ ਹੋਣਾ ਵੀ ਕੋਈ ਗੱਲਤ ਗੱਲ ਨਹੀਂ, ਕਮਜ਼ੋਰ ਤੇ ਅਜ਼ਮਾਉਣਾ ਗੱਲਤ ਗੱਲ ਹੈ। ਗਿਆਨੀ ਹੋਣਾ ਵੀ ਕੋਈ ਗੱਲਤ ਗੱਲ ਨਹੀਂ, ਅਗਿਆਨੀ ਨੂੰ ਨਿਵਾਉਣਾ ਗੱਲਤ ਗੱਲ ਹੈ। ਨੇਤਾ ਬਣ ਜਾਣਾ ਵੀ ਕੋਈ ਗੱਲਤ ਗੱਲ ਨਹੀਂ, ਨੇਤਾਗਿਰੀ ਦਿਖਾਉਣਾ ਗੱਲਤ ਗੱਲ ਹੈ। ਮੁਲਤਾਨੀ ਅਖਵਾਉਣਾ ਵੀ ਕੋਈ ਗੱਲਤ ਗੱਲ ਨਹੀਂ, ਗਰਭ ਜਾਤ ਦਾ ਪਾਉਣਾ ਗੱਲਤ ਗੱਲ ਹੈ। ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ, ਕੈਨੇਡ ਉਪਰੋਕਤ ਸਤਰਾ ਗੁਰਬਾਣੀ ਨੂੰ ਆਧਾਰ ਮੰਨ ਕੇ ਲਿਖੀਆਂ ਗਈਆਂ ਹਨ ਫਿਰ ਵੀ ਭੁੱਲ ਚੁੱਕ ਲਈ ਮੁਆਫ਼ੀ। ੧. ਮਃ ੧ ॥ ਹਕੁ ਪਰਾਇਆ ਨਾਨਕਾ ਉਸੁ…

  • History

    ਚਮਕੌਰ ਸਾਹਿਬ ਦੇ ਇਤਿਹਾਸ ਦਾ ਅਣਗੌਲਿਆ ਪੰਨਾ

    ✍ *ਚਮਕੌਰ ਸਾਹਿਬ ਦੇ ਇਤਿਹਾਸ ਦਾ ਅਣਗੌਲਿਆ ਪੰਨਾ ਜੋ ਬਹੁਤਿਆਂ ਨੇ ਅਜੇ ਤੱਕ ਨਹੀਂ ਪੜ੍ਹਿਆ ….ਆਉ ਆਪਾ ਪੜਚੋਲ ਕਰੀਏ ?* ⛳ ਗੁਰਦੁਆਰਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਸਾਹਮਣੇ ਮੁੱਖ ਦਵਾਰ ਉਪਰ ਜੋਗੀ ਅੱਲ੍ਹਾਂ ਯਾਰ ਖ਼ਾਂ ਦੇ ਕਾਲੇ ਅੱਖਰਾਂ ਵਿੱਚ ਲਿਖੇ ਹੋਏ ਸ਼ਬਦ ਇਸ ਅਸਥਾਨ ਦੀ ਇਤਿਹਾਸਕ ਮਹਤੱਤਾ ਨੂੰ ਬਾਖੂਬੀ ਬਿਆਨ ਕਰ ਜਾਂਦੇ ਹਨ- *”ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ। ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਿਯੇ।”* ਚਮਕੌਰ ਦੀ ਧਰਤੀ ਉੱਪਰ ਹੋਈ ਸੰਸਾਰ ਦੇ ਇਤਿਹਾਸ ਦੀ ਸਭ ਤੋਂ ” ਅਸਾਂਵੀ ਅਤੇ ਇਕਪਾਸੜ ਜੰਗ-ਸਾਕਾ ਚਮਕੌਰ ” ਦੇ ਇਤਿਹਾਸ ਨੂੰ ਰੂਪਮਾਨ ਕਰਦੀ ਯਾਦਗਾਰ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਹੋਂਦ ਵਿੱਚ ਆਉਣ ਦੀ ਗਾਥਾ ਵੀ ਸਿੱਖ ਇਤਿਹਾਸ ਦਾ…

  • Gurbani vyaakaran

    ਪੈਰ ਚ ਬਿੰਦੀ

    ਸ਼ਬਦ          ਅਰਥ                 ਉਚਾਰਣ ਸਾਇਰ(ਸੰਸਕ੍ਰਿਤ) ਸਮੁੰਦਰ ਸਾਇਰ ਸਾਇਰ(ਫ਼ਾਰਸੀ) ਕਵੀ ਸ਼ਾਇਰ ਸਾਹ ਸਵਾਸ ਸਾਹ ਸਾਹ ਸ਼ਾਹੂਕਾਰ ਸ਼ਾਹ ਸੇਰੁ ਸੋਲਾ ਛਟਾਂਕ ਸੇਰ ਸੇਰ ਜਾਨਵਰ ਸ਼ੇਰ ਸਹੁ ਸਹਿਣਾ ਸਹੁ ਸਹੁ ਖਸਮ ਸ਼ਹ ਸਰਮ ਮਿਹਨਤ ਸਰਮ ਸਰਮ ਲੱਜਾਂ ਸ਼ਰਮ ਜਨ ਸੇਵਕ ਜਨ ਜਨ(ਫ਼ਾਰਸੀ) ਔਰਤ ਜ਼ਨ  

  • Gurbani vyaakaran

    ਅੱਧਕ

    ਸ਼ਬਦ          ਅਰਥ                 ਉਚਾਰਣ ਪਗ ਦਸਤਾਰ ਪੱਗ ਪਗ ਪੈਰ ਪਗ ਖਟ ਛੇ ਖਟ ਖਟ ਖੱਟਣਾ ਖੱਟ ਕਲ ਕੱਲ ਨੂੰ ਕੱਲ੍ਹ ਕਲ ਕਲਯੁਗ ਕਲ ਬੂਝੈ ਬੁਝਾਰਤ ਬੁੱਝੈ ਬੂਝੈ ਬੁਝੈ(ਅੱਗ,ਤ੍ਰਿਸ਼ਨਾ) ਬੁਝੈ ਸਤ ੭(ਗਿਣਤੀ) ਸੱਤ ਸਤੁ ਸੱਚ ਸਤ ਸਦ ਸੱਦਾ ਸੱਦ ਸਦ ਸਦਾ ਸਦ ਮਲ ਪਹਿਲਵਾਨ ਮੱਲ ਮਲ ਮੈਲਾ ਮਲ ਮੁਸਲਾ ਕਪੜਾ,ਵਿਛਾਉਣਾ ਮੁਸੱਲਾ ਮੁਸਲਾ ਮੁਸਲਮਾਨ  ਮੁਸਲਾ ਖਤੇ, ਨਿਹਤੇ, ਕੁਹਥੀ, ਕੁਹਥੜੇ,ਮਣਕੜਾ(ਇਹ ਬਿਨ੍ਹਾ ਅੱਧਕ ਤੋਂ ਪੜ੍ਹਣੇ ਹਨ      

  • Gurmat vichaar

    ਨ ਹਮ ਹਿੰਦੂ ਨ ਮੁਸਲਮਾਨ

      ਜਦੋਂ ਗੁਰੂ ਨਾਨਕ ਦੇਵ ਜੀ ਵੇਈਂਂ ਨਦੀ ਤੋਂ ਬਾਹਰ ਆ ਕੇ ਤੀਜੇ ਦਿਨ ਸੰਗਤਾਂ ਨੂੰ ਦਰਸ਼ਨ ਦੇਂਦੇ ਹਨ ਤਾਂ ਉਸ ਸਮੇਂ ਉਨ੍ਹਾ ਇਕ ਨਾਹਰਾ ਦਿੱਤਾ ਸੀ “ਨ ਕੋ ਹਿੰਦੂ ਨ ਮੁਸਲਮਾਨ” ਭਾਵ ਜੋ ਗੁਣ ਇੱਕ ਸੱਚੇ ਹਿੰਦੂ ਜਾ ਮੁਸਲਮਾਨ ਵਿੱਚ ਹੋਣੇ ਚਾਹੀਦੇ ਹਨ ਉਹ ਖੰਭ ਲਾ ਕੇ ਉਡ ਗਏ ਹਨ। ਮੁਸਲਮਾਨ ਅੰਦਰੋਂ ਸੱਚ, ਇਮਾਨਦਾਰੀ, ਲੋੜਵੰਦ ਲਈ ਖ਼ੈਰ, ਸਾਫ਼ ਨੀਅਤ ਅਤੇ ਪਰਮਾਤਮਾ ਦੀ ਸਿਫ਼ਤ ਸਲਾਹ ਅਤੇ ਹਿੰਦੂ ਅੰਦਰੋਂ ਦਇਆ, ਸੰਤੋਖ, ਜਤ, ਸਤ ਗਾਇਬ ਹੋ ਚੁੱਕੇ ਹਨ। ਜੇ ਇਹੀ ਗੁਣ ਸਿੱਖ ਅੰਦਰੋਂ ਵੀ ਗਾਇਬ ਹੋ ਜਾਣ ਤਾਂ ਕੀ ਆਪਾ ਉਸ ਨੂੰ ਸਿੱਖ ਕਹਿ ਸਕਾਂਗੇ ?? ਇਹ ਅਸੂਲ ਦੀ ਗੱਲ ਹੈ ਕਿ ਕਿਸੇ ਬਾਰੇ ਇਹ ਪਤਾ ਲੱਗ ਜਾਵੇ ਕਿ ਇਹ ਅਮੋਲਕ ਹੈ…

  • Gurmat vichaar

    ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ

      ਜਦੋਂ ਤੋਂ ਦੁਨੀਆਂ ਹੋਂਦ ਵਿੱਚ ਆਈ ਉਦੋਂ ਤੋਂ ਹੀ ਚਾਤਰ ਲੋਕਾਂ ਨੇ ਭੋਲੀ ਭਾਲੀ ਜਨਤਾ ਨੂੰ ਭੰਬਲ ਭੂਸੇ ਵਿੱਚ ਪਾਕੇ ਰੱਖਿਆਂ। ਜਿਸ ਤੋਂ ਕੁਝ ਮਿਲਦਾ ਜਾਂ ਕੋਈ ਨੁਕਸਾਨ ਹੋਣ ਦਾ ਡਰ ਹੁੰਦਾ ਉਸ ਨੂੰ ਹੀ ਮੰਨਣ/ ਪੂਜਣ ਵੱਲ ਲਗਾ ਦਿੱਤਾ। ਜਿਵੇਂ ਦਰੱਖਤ, ਅੱਗ, ਸੱਪ, ਦਰਿਆ/ ਨਦੀਆਂ ਆਦਿ। ਇਸੇ ਤਰਾਂ ਸੂਰਜ, ਚੰਦ, ਬੱਦਲ਼ ਆਦਿ ਨੂੰ ਵੀ ਦੇਵਤਿਆਂ ਦੇ ਨਾਮ ਦੇ ਦਿੱਤੇ। ਇੱਥੋਂ ਤੱਕ ਕਿ ਜਾਨਵਰਾਂ ਨੂੰ ਪੂਜਣ ਹੀ ਨਹੀਂ ਲਾਇਆ ਬਲਕਿ ਪਸ਼ੂਅਾ ਦੇ ਟੱਟੀ ਪਿਸ਼ਾਬ ਨੂੰ ਵੀ ਪਵਿਤਰ ਕਰਾਰ ਦੇ ਦਿੱਤਾ। ਇਸ ਤਰਾਂ ਜਨਤਾ ਦੀ ਸੁਰਤ ਨੂੰ ਸ਼ਬਦ ਤੋਂ ਤੋੜ ਕੇ ਉਂਨਾਂ ਦੀ ਮਤ ਮਨ ਬੁੱਧ ਨੂ ਅਪਣੇ ਅਨੁਸਾਰ ਚਲਾ ਕੇ ਉਨ੍ਹਾਂ ਨੂੰ ਦੋਨੋ ਹੱਥੀਂ ਲੁੱਟਦੇ ਰਹੇ ਅਤੇ ਅੱਜ ਵੀ…

  • Poems

    ਸਾਲ ਇੱਕ ਦਾ ਹੋ ਗਿਐ

      ਸਾਲ ਇੱਕ ਦਾ ਹੋ ਗਿਐ ਤੂੰ ਬੱਚਾ, ਜਨਮ ਦਿਨ ਤੇਰਾ ਅਸਾਂ ਮਨਾ ਦਿਤੈ। ਅਸਲ ਵਿੱਚ ਸਾਲ ਉਮਰੋ ਘਟ ਗਿਆ ਹੈ, ਕਬੀਰ ਦਾਸ ਇਹ ਆਖ ਸੁਣਾ ਦਿਤੈ। ਸਭ ਖੁਸ਼ੀਆਂ ਚ ਕੀਰਤਨ ਹੀ ਕਰਨਾ ਹੈ,ਗੁਰਾਂ ਬਾਣੀ ਦੇ ਵਿੱਚ ਸਮਝਾ ਦਿਤੈ। ਰੱਬ ਤੱਕ ਉਲਾਬਾ ਨਹੀਂ ਕਦੀ ਦੇਣਾ, ਗੁਰੂ ਅਰਜਨ ਨੇ ਆਖ ਸੁਣਾ ਦਿਤੈ। ਨਾਮ ਜਪ ਕੇ ਕਿਰਤ ਨੂੰ ਵੰਡ ਛਣਕਣਾ, ਗੁਰੂ ਨਾਨਕ ਇਹ ਆਖ ਸੁਣਾ ਦਿਤੈ। ਪਰਾਏ ਹੱਕ ਨੂੰ ਹੱਥ ਨਹੀਂ ਕਦੀ ਪਾਉਣਾ, ਉਪਦੇਸ਼ ਗੁਰਾਂ ਨੇ ਇਹ ਸੁਣਾ ਦਿਤੈ। ਸੇਵਾ ਕੌਮ ਤੇ ਧਰਮ ਦੀ ਰੱਜ ਕਰਨੀ, ਹੱਥੀ ਕਰਕੇ ਗੁਰਾਂ ਦਿਖਾ ਦਿਤੈ। ਕਿਸੇ ਹੋਰ ਦੇ ਦਰ ਤੇ ਭਟਕਣਾ ਨਹੀਂ, ਦਰ ਗੁਰੂ ਦੇ ਤੈਨੂੰ ਹੈ ਲਾ ਦਿਤੈ। ਵਿੱਦਿਆ ਵੀਚਾਰੀਂ ਤੇ ਬਣੀ ਤੂੰ ਪਰ-ਉਪਕਾਰੀ ,…