-
ਪੁੱਤ ਕਿਸਾਨ ਦੇ
ਪੁੱਤ ਜੋ ਕਿਸਾਨ ਦੇ, ਉਹ ਕਿਸਾਨ ਨਾਲ ਖੜਨ ਗੇ। ਗੁਰੂ ਦੇ ਜੋ ਸਿੰਘ ਨੇ, ਉਹ ਜ਼ੁਲਮ ਨਾਲ ਲੜਨ ਗੇ। ਨਾ ਇਹ ਕਦੇ ਡਰਦੇ, ਤੇ ਨਾਹੀ ਡਰਾਉਂਦੇ ਨੇ। ਸੱਚ ਨਾਲ ਖੜ ਕੇ ਤੇ, ਜਾਲਮ ਨੂੰ ਭਜਾਉਂਦੇ ਨੇ। ਪੁੱਤ ਗੋਬਿੰਦ ਸਿੰਘ ਦੇ, ਭਾਈ ਨਲੂਏ ਦੇ ਸਦਾਉਂਦੇ ਨੇ। ਸ਼ਾਂਤੀ ਦੇ ਪੁਜਾਰੀ , ਪਰ ਕ੍ਰਿਪਾਨਾਂ ਗਲਾਂ ਚ ਪਾਉਂਦੇ ਨੇ। ਹੱਕ ਜੇ ਕੋਈ ਖੋਹਦਾ ਹੈ, ਤਾਂ ਉਹਦੇ ਅੱਗੇ ਅੜਦੇ ਨੇ। ਮੌਤ ਤੋਂ ਨਹੀਂ ਡਰਦੇ, ਸਦਾ ਜਾਲਮ ਅੱਗੇ ਖੜਦੇ ਨੇ। ਹਾਰਨਾ ਨਹੀ ਸਿੱਖਿਆ ਇਹਨਾਂ, ਗੁਰਬਾਣੀ ਦੀ ਗੁੜ੍ਹਤੀ ਏ। ਸਰਕਾਰ ਤਾਂ ਭੁਲੇਖਾ ਖਾ ਗਈ, ਸ਼ਾਇਦ ਕੌਮ ਅਜੇ ਸੁੱਤੀ ਏ। ਸੋਚ ਲੈ ਸਰਕਾਰੇ, ਇਹ ਮੁਲਤਾਨੀ ਸਮਝਾਉਂਦਾ ਏ। ਲੰਘ ਜਾਏ ਜੋ ਵੇਲਾ, ਮੁੜ ਹੱਥ ਨਹੀਂ ਓ ਆਉਂਦਾ ਏ। ਸ਼ਾਂਤੀ…
-
ਗੁਰੂ ਗੋਬਿੰਦ ਸਿੰਘ ਜੀ
ਤੂੰ ਕਿਹੋ ਜਿਹਾ ਬਾਪ ਸੀ, ਤੇ ਕਿਹੋ ਜਿਹਾ ਪੁੱਤ ਸੀ। ਸੱਚ ਤੇਰਾ ਬਾਪ ਰਿਹਾ, ਤੇ ਤੂੰ ਸੱਚ ਦਾ ਹੀ ਪੁੱਤ ਸੀ। ਕਿਸੇ ਉੱਤੇ ਆਣ ਬਣੀ ਤਾਂ, ਤੂੰ ਬਾਪ ਘਰੋਂ ਤੋਰ ਦਿੱਤਾ। ਤਿੰਨ ਥਾਂ ਪਰਵਾਰ ਹੋਇਆ, ਸਿਰਸਾ ਨੇ ਰੋੜ੍ਹ ਦਿੱਤਾ। ਚਮਕੌਰ ਦੇ ਮੈਦਾਨ ਵਿੱਚ, ਵੱਡੇ ਪੁੱਤਾਂ ਤਾਈ ਤੋਰਿਆ ਸੀ। ਸਿੰਘਾਂ ਨੂੰ ਤੂੰ, ਉਨ੍ਹਾਂ ਉੱਤੇ ਕੱਫਣ ਪਾਉਣੋਂ ਵੀ ਹੋੜਿਆ ਸੀ। ਛੋਟਿਆਂ ਦੀ ਖ਼ਬਰ ਮਾਹੀਆ, ਰੋਂਦਿਆਂ ਸੁਣਾਉਂਦਾ ਜਦ। ਤੂੰ ਤਾਂ ਮੇਰੇ ਸਤਿਗੁਰਾ, ਉਸ ਤਾਈਂ ਵੀ ਵਰਾਉਂਦਾ ਤਦ। ਮਾਤਾ ਜਦ ਪੁੱਛਿਆਂ ਸੀ, ਕਿੱਥੇ ਨੇ ਚਾਰੇ ਪੁੱਤ ਸਾਡੇ। ਹੱਸਦਿਆਂ ਤੂੰ ਆਖ ਦਿੱਤੈ,ਆ ਬੈਠੇ ਸਾਰੇ ਪੁੱਤ ਸਾਡੇ। ਆਪਾਂ ਉਸੇ ਗੁਰੂ ਦੇ ਹੀ, ਜੇ ਪੁੱਤ ਅਖਵਾਉਂਦੇ ਹਾਂ। ਸਿੱਖੀ ਦੇ ਅਸੂਲਾਂ ਤੋਂ, ਫਿਰ ਕਿਉਂ ਘਬਰਾਉਂਦੇ ਹਾਂ। ਹੱਲਾ ਅੱਜ…
-
ਕੋਈ ਮਖੌਲ ਥੋੜੈ
ਹੱਕ ਸੱਚ ਦੀ ਚੱਲੀ ਲੜਾਈ ਏ, ਕੋਈ ਮਖੌਲ ਥੋੜੈ। ਅੱਜ ਜਨਤਾ ਹੋਛ ਵਿੱਚ ਆਈ ਏ, ਕੋਈ ਮਖੌਲ ਥੋੜੈ। ਰਾਜ ਬੀਜੇਪੀ ਦਾ ਹੁਣ ਆਇਆ ਏ, ਕੋਈ ਮਖੌਲ ਥੋੜੈ। ਕਿਸਾਨ ਸੁੱਤਾ ਇਨ੍ਹੇ ਜਗਾਇਆ ਏ, ਕੋਈ ਮਖੌਲ ਥੋੜੈ। ਸਰਮਾਏਦਾਰ ਨੇ ਪੈਸਾ ਕਮਾਇਆ ਏ, ਕੋਈ ਮਖੌਲ ਥੋੜੈ। ਮੂਰਖ ਕਿਸਾਨ ਨੂੰ ਇਸ ਬਣਾਇਆ ਏ, ਕੋਈ ਮਖੌਲ ਥੋੜੈ। ਸਰਮਾਏਦਾਰਾਂ ਨੂੰ ਸਰਕਾਰ ਚਮਕਾਂਵਦੀ ਏ, ਕੋਈ ਮਖੌਲ ਥੋੜੈ। ਇਹ ਕਿਸਾਨਾਂ ਨੂੰ ਹਮੇਸ਼ਾ ਹੀ ਦਬਾਂਵਦੀ ਏ, ਕੋਈ ਮਖੌਲ ਥੋੜੈ। ਲੀਡਰ ਸਿਆਸਤ ਹੀ ਸਦਾ ਚਮਕਾਂਵਦਾ ਏ, ਕੋਈ ਮਖੌਲ ਥੋੜੈ। ਜਨਤਾ ਨੂੰ ਆਪਸ ਵਿੱਚ ਪਿਆ ਲੜਾਂਵਦਾ ਏ, ਕੋਈ ਮਖੌਲ ਥੋੜੈ। ਚੱਲਦੀ ਸੱਚ-ਝੂਠ ਦੀ ਸਦਾ ਲੜਾਈ ਏ, ਕੋਈ ਮਖੌਲ ਥੋੜੈ। ਲੀਡਰਾਂ ਕੁਰਸੀ ਨੂੰ ਜੱਫੀ ਸਦਾ ਪਾਈ ਏ, ਕੋਈ ਮਖੌਲ ਥੋੜੈ।ਜਾਗਰੂਕ, ਕਿਸਾਨ-ਮਜ਼ਦੂਰ ਜਗਾਂਵਦਾ…
-
ਬੜਾ ਫਰਕ ਹੈ
ਹਾਥੀ ਤੇ ਹਾਥੀਂ ਵਿੱਚ ਬੜਾ ਫਰਕ ਹੈ ਸਾਈ ਤੇ ਸਾਈਂ ਵਿੱਚ ਸਿਖਾ ਤੇ ਸਿੱਖਾਂ ਵਿੱਚ ਗਾਉ ਤੇ ਗਾਉਂ ਵਿੱਚ ਗੋਰੀ ਤੇ ਗੋਰੀਂ ਵਿੱਚ ਗਲੀ ਤੇ ਗੱਲੀਂ ਵਿੱਚ ਗਲਾ ਤੇ ਗੱਲ੍ਹਾਂ ਵਿੱਚ ਘਰੀ ਤੇ ਘਰੀਂ ਵਿੱਚ ਡਡਾ ਤੇ ਡੱਡਾਂ ਵਿੱਚ ਦੇਉ ਤੇ ਦੇਉਂ ਵਿੱਚ ਦੇਖਾ ਤੇ ਦੇਖਾਂ ਵਿੱਚ ਨਾਉ ਤੇ ਨ੍ਹਾਉਂ ਵਿੱਚ ਨਾਇ ਤੇ ਨਾੲ੍ਹਿ ਵਿੱਚ ਨਾਵ ਤੇ ਨਾਂਵ ਵਿੱਚ ਪਾਉ ਤੇ ਪਾਉਂ ਵਿੱਚ ਪਾਇ ਤੇ ਪਾਇਂ ਵਿੱਚ ਪੁਤ੍ਰੀ ਤੇ ਪੁਤ੍ਰੀਂ ਵਿੱਚ ਬਾਤੀ ਤੇ ਬਾਤੀਂ ਵਿੱਚ ਮਾਤਾ ਤੇ ਮਾੱਤਾ ਵਿੱਚ ਮੋਰੀ ਤੇ ਮੋਰੀਂ ਵਿੱਚ ਰਾਜਾ ਤੇ ਰਾਜਾਂ ਵਿੱਚ ਰਾਤੀ ਤੇ ਰਾਤੀਂ ਵਿੱਚ ਬੜਾ ਫਰਕ ਹੈ। ਸਾਇਰ ਤੇ ਸ਼ਾਇਰ ਵਿੱਚ ਸਾਹ ਤੇ ਸ਼ਾਹ ਵਿੱਚ ਸਹੁ ਤੇ ਸ਼ਹੁ ਵਿੱਚ ਸੇਰੁ ਤੇ ਸ਼ੇਰ ਵਿੱਚ…
-
ਸਾ ਕਰਮਾਤਿ
ਸਾ ਕਰਾਮਾਤਿਕਰਾਮਾਤ ਬਾਰੇ ਕਾਫ਼ੀ ਵਿਚਾਰ ਚਰਚੇ ਚੱਲਦੇ ਸੁਣੇ ਜਾਂਦੇ ਹਨ। ਕੋਈ ਕਹਿੰਦਾ ਮੈਂ ਨੀ ਕਿਸੇ ਕਰਾਮਾਤ ਨੂੰ ਮੰਨਦਾ ਕੋਈ ਕਹਿੰਦਾ ਕਰਾਮਾਤ ਹੁੰਦੀ ਹੈ ਤੇ ਰਿਸ਼ੀ ਮੁਨੀ ਇਹ ਵਰਤਦੇ ਤੇ ਵਿਖਾਉਦੇ ਆਏ ਹਨ। ਪਰ ਆਪਾ ਇਸ ਵਿਵਾਦ ਵਿੱਚ ਨਹੀ ਪੈਣਾ ਹੈ ਬਲਕਿ ਆਪਾ ਤਾਂ ਇਹ ਦੇਖਣਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਇਸ ਨੂੰ ਵਰਤਿਆਂ ਹੈ ਜਾਂ ਨਹੀਂ। ਸੋ ਆਉ ਆਪਾ ਅਪਣੀ ਅਕਲ ਨੂੰ ਪਿੱਛੇ ਰੱਖਦੇ ਹੋਏ ਗੁਰਬਾਣੀ ਅਤੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਹੀ ਸੇਧ ਲੈਂਦੇ ਹਾਂ। ਆਸਾ ਕੀ ਵਾਰ ਵਿੱਚ ਗੁਰੂ ਸਾਹਿਬ ਫੁਮਾਉਦੇ ਹਨ “ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ।। ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ” ਭਾਵ ਜੇ ਕੋਈ ਕਹੇ ਕਿ ਮੈਂ ਅਪਣੇ ਉਦਮ ਸਦਕਾ ਇਹ ਚੀਜ਼…
-
ਬਾਣੇ ਨਾਲ ਪਿਆਰ
ਬਾਣੇ ਨਾਲ ਪਿਆਰਮੈਂ ਪੁੱਤਰ ਗੁਰੂ ਦਸ਼ਮੇਸ਼ ਦਾ, ਮੈਨੂੰ ਬਾਣੇ ਨਾਲ ਪਿਆਰ। ਮਾਤਾ ਸਾਹਿਬ ਕੌਰ ਮੇਰੀ ਮਾਂ ਹੈ, ਜੋ ਮੈਨੂੰ ਕਰੇ ਪਿਆਰ। ਅਜੀਤ ਜੁਝਾਰ ਸ਼ਹੀਦ ਹੋਏ, ਚਮਕੌਰ ਦੀ ਜੰਗ ਚ ਵੀਰ। ਉਹ ਹਰ ਪਲ ਮੇਰੇ ਨਾਲ ਨੇ, ਤੇ ਕਰਦੇ ਰਹਿਣ ਤਕਰੀਰ। ਜੋਰਾਵਰ ਤੇ ਫ਼ਤਿਹ ਸਿੰਘ, ਜੋ ਚਿਣ ਗਏ ਵਿੱਚ ਦੀਵਾਰ। ਮੇਰੇ ਰੋਲ ਮਾਡਲ ਉਹ ਬਣ ਗਏ, ਮੁਲਤਾਨੀ ਕਰੇ ਪੁਕਾਰ।ਮੈਂ ਪੁੱਤਰ ਗੁਰੂ ਦਸ਼ਮੇਸ਼ ਦਾ, ਮੈਨੂੰ ਬਾਣੇ ਨਾਲ ਪਿਆਰ। ਭੁੱਲ ਚੁੱਕ ਮੁਆਫਬਲਵਿੰਦਰ ਸਿੰਘ ਮੁਲਤਾਨੀਫ਼ੋਨ ੬੪੭੭੭੧੪੯੩੨ਬਰੈਂਪਟਨ, ਕੈਨੇਡਾ।
-
ਪੈਂਤੀ ਅੱਖਰੀ
ੳ – ਉੱਤਮ ਅਵਸਰ ਆਇਆਅ – ਅਮਲ ਹੈ ਲੇਖੇ ਪਾਇਆੲ – ਈਸ਼ਵਰ ਦੀ ਵਡਿਆਈਸ – ਸਤਿਗੁਰ ਸ਼੍ਰਣੀ ਆਈਂਹ – ਹਰਿ ਹਰਿ ਹਰਿ ਸਦ ਕਰੀਏਕ- ਕਰਮ ਮੰਦਾ ਨਾ ਕਰੀਏਖ – ਖੱਟ ਕਮਾਈ ਖਾਈਏਗ – ਗੋਬਿੰਦ ਦੇ ਗੁਣ ਗਾਈਏਘ – ਘਰਿ ਕਲੇਸ਼ ਨਾ ਪਾਈਏਙ – ਙਿਆਨੀ ਦੀ ਮਤਿ ਪਾਈਏਚ – ਚੜੇ ਸੰਗਤ ਦੀ ਰੰਗਤਛ – ਛੱਡ ਸਾਕਤ ਦੀ ਸੰਗਤਜ – ਜਾਣ ਕੇ ਗੱਲਤ ਨਾ ਕਰਨਾਝ – ਝੂਠ ਦਾ ਲੜ ਨਹੀਂ ਫੜਨਾਞ – ਞਤਨ ਕੁਵੈੜੇ ਛੱਡ ਦੇਟ – ਟਾਲ-ਮਟੋਲ ਵੀ ਛੱਡ ਦੇਠ – ਠੱਗੀ ਵੱਗੀ ਛੱਡ ਦੇਡ – ਡਰ ਕੇ ਸਿੰਘ ਨਾ ਭੱਜਦੇਢ – ਢੇਰੀ ਢਾਉਣੀ ਛੱਡ ਦੇਣ – ਰਣ ਤੋਂ ਸਿੰਘ ਨ ਭੱਜਦੇਤ – ਤੂੰ ਤੂੰ ਕਰ ਤੂੰ ਹੋ ਜਾਥ – ਥੋੜ…
-
ਜਪੁ ਜੀ ਸਾਹਿਬ
ਜਪੁਜੀ ਸਾਹਿਬਇੱਕ ਅੱਖਰ ਗੁਰਬਾਣੀ ਅੰਦਰ ਤਿੰਨ ਤਰ੍ਹਾਂ ਆਇਆ ਹੈ ਜਿਸ ਦੇ ਅਰਥ ਵੱਖ ਵੱਖ ਹਨ-ਇਕ – ਇਸਤਰੀ ਲਿੰਗ ਇਕ ਵਚਨ ਲਈਇਕੁ- ਪੁਲਿੰਗ ਇੱਕ ਵਚਨ ਲਈਇਕਿ- ਕਈ (ਇਕਿ ਦਾਤੇ ਇਕਿ ਭਿਖਾਰੀ ਜੀ )ਸੋ ਗੁਰੂ ਸਾਹਿਬ ਨੇ ਇਸੇ ਲਈ ਇੱਕ ਗਣਿਤ ਦਾ ਵਰਤਿਆਂ ਹੈ ਕਿ ਕਿਸੇ ਨੂੰ ਭੁਲੇਖਾ ਹੀ ਨਾ ਰਹੇ। ਵਰਨਾ ਕੋਈ ਕਹਿ ਸਕਦਾ ਸੀ ਓਅੰਕਾਰ ( ਰੱਬ) ਤਾਂ ਮਾਤਾ ਦੇਵੀ ਹੈ। ਇਸ ਲਈ ਔਕੜ ਨਹੀਂ ਆਇਆ, ਕੋਈ ਕਹਿ ਸਕਦਾ ਸੀ ਰੱਬ ਕਈ ਹਨ ਕ ਦੀ ਸਿਹਾਰੀ ਕਲੈਰੀਕਲ ਗਲਤੀ ਹੈ ਆਦਿ।*ਓ*- ਇਸ ਉਚਾਰਨ ਹੈ ਓਅੰਕਾਰ ਜੋ ਗੁਰੂ ਸਾਹਿਬ ਨੇ ਦੱਖਣੀ ਓਅੰਕਾਰ ਬਾਣੀ ਅੰਦਰ ਸਪੱਸ਼ਟ ਕੀਤਾ ਹੈ ਨਾਲ ਹੀ ਅਰਥ ਵੀ ਕਰ ਦਿੱਤੇ ਹਨ ਕਿ ਓਅੰਕਾਰ ਹੈ ਕੋਣ। “ *ਓਅੰਕਾਰਿ* *ਬ੍ਰਹਮਾ ਉਤਪਤਿ…
-
ਮਾਨਸ ਜਾਤਿ
ਮਾਣਸ ਜਾਤਿਪਰਮਾਤਮਾ ਨੇ ਸੰਸਾਰ ਅੰਦਰ ਲੱਖਾਂ ਹੀ ਜੂਨਾਂ ਪੈਦਾ ਕੀਤੀਆਂ ਹਨ ਉਨ੍ਹਾਂ ਵਿੱਚੋਂ ਹੀ ਇੱਕ ਮਨੁਖਾ ਜੂਨ ਵੀ ਹੈ ਜਿਸ ਨੂੰ ਉਸ ਨੇ ਵਡਿਆਈ ਦੀ ਬਖ਼ਸ਼ਿਸ਼ ਕੀਤੀ ਹੈ। “ ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥” (ਪੰਨਾ-੧੦੭੫) ਉਸ ਪ੍ਰਭੂ ਨੇ ਸਿਰਫ ਵਡਿਆਈ ਹੀ ਨਹੀਂ ਬਖ਼ਸ਼ੀ ਬਲਕਿ ਬਾਕੀ ਜੂਨਾਂ ਨੂੰ ਇਸਦਾ ਪਾਣੀਹਾਰ ਬਣਾਉਦੇ ਹੋਏ ਇਸ ਨੂੰ ਧਰਤੀ ਦੀ ਸਰਦਾਰੀ ਵੀ ਬਖ਼ਸ਼ ਦਿੱਤੀ। “ ਅਵਰ ਜੋਨਿ ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ।।” ( ਪੰਨਾ-੩੭੪) ਪਰ ਸੁਆਲ ਖੜ ਜਾਂਦਾ ਹੈ ਕਿ ਇਤਨੀਆਂ ਬਖਸ਼ਿਸ਼ਾਂ ਦੇ ਬਾਵਜੂਦ ਅੱਜ ਦਾ ਇਨਸਾਨ ਇਤਨਾ ਦੁਖੀ ਕਿਉਂ ਨਜ਼ਰ ਆ ਰਿਹਾ ਹੈ? ਇਹ ਇਤਨਾ ਦੁਖੀ ਹੋ ਗਿਆ ਕਿ ਖ਼ੁਦ ਕਸ਼ੀਆਂ ਕਰਨ ਤੱਕ ਪਹੁੰਚ ਗਿਆ…
-
ਚਾਲੇ ਥੇ ਹਰਿ ਮਿਲਨ ਕਉ
ਤਕਰੀਬਨ ਸਾਰੇ ਧਰਮ ਗ੍ਰੰਥ ਕਹਿੰਦੇ ਹਨ ਕਿ ਰੱਬ ਇੱਕ ਹੈ ਤੇ ਉਹ ਐਸੀ ਮਹਾਨ ਸ਼ਕਤੀ ਹੈ ਕਿ ਉਹ ਅਪਣੀ ਬਣਾਈ ਸਾਰੀ ਸਸ਼੍ਰਿਟੀ ਅੰਦਰ ਸਮਾਇਆ ਹੋਣ ਦੇ ਬਾਵਜੂਦ ਵੀ ਅਪਣੀ ਸ਼ਕਤੀ ਦੀ ਹੋਂਦ ਖਤਮ ਨਹੀਂ ਹੋਣ ਦਿੰਦਾ। ਫਿਰ ਸਵਾਲ ਪੈਦਾ ਹੋ ਜਾਂਦਾ ਹੈ ਕਿ ਸਭ ਰੱਬ ਪ੍ਰਸਤ ਜੋ ਉਸ ਪ੍ਰਭੂ ਦੀ ਭਾਲ ਅੰਦਰ ਹਨ ਉਹ ਆਪਸ ਵਿੱਚ ਕਿਉ ਲੜਦੇ-ਝਗੜਦੇ ਹਨ? ਜਦੋਂ ਕਿ ਇੱਕ ਨੂੰ ਮਿਲਣ ਲਈ ਇੱਕ ਵਿੱਚ ਸਮਾਉਣਾ ਪੈਣਾ ਹੈ ਤੇ ਕਿਸੇ ਵਿੱਚ ਵੀ ਸਮਾਉਣ ਲਈ ਅਪਣੀ ਹੋਂਦ ਮਿਟਾਉਣੀ ਪੈਦੀ ਹੈ। “ ਕਹਣੈ ਵਾਲੇ ਤੇਰੇ ਰਹੇ ਸਮਾਇ।” ( ਪੰਨਾ-੯) ਗੁਰਬਾਣੀ ਅਨੁਸਾਰ ਰੱਬ ਜੀ ਦੇ ਦੋ ਸਰੂਪ ਦੱਸੇ ਗਏ ਹਨ “ ਸਰਗੁਨ ਨਿਰਗੁਨ ਨਿਰੰਕਾਰ” ਸੋ ਸਰਗੁਣ ਤਾਂ ਸਭ ਅੰਦਰ ਵੱਸਿਆ ਹੋਇਆ…