-
ਗੁਰੂ ਹਰਿਗੋਬਿੰਦ ਸਾਹਿਬ ਜੀ (ਪ੍ਰਸ਼ਨੋਤਰੀ)
1) ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਸੀ?19 ਜੂਨ 1595 ਈ: ਨੂੰ| 2) ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਕਿਥੇ ਹੋਇਆ ਸੀ?ਗੁਰੂ ਕੀ ਵਡਾਲੀ, ਜ਼ਿਲਾ ਅੰਮ੍ਰਿਤਸਰ| 3) ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿੰਨੇ ਬੇਟੇ ਸਨ?ਪੰਜ ਬੇਟੇ ਸਨ| 4) ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬੇਟੀ ਦਾ ਨਾਮ ਕੀ ਸੀ?ਬੀਬੀ ਵੀਰੋ ਜੀ| 5) ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਾਸ਼ਤਰ-ਵਿਦਿਆ ਦੀ ਸਿਖਲਾਈ ਕਿਸ ਤੋਂ ਲਈ ਸੀ?ਬਾਬਾ ਬੁੱਢਾ ਜੀ ਤੋਂ। 6) ਜਹਾਂਗੀਰ ਨੂੰ ਜਦ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਭੜਕਾਇਆ ਗਿਆ ਤਾਂ ਉਸਦਾ ਇਸ ਤੇ ਕੀ ਪ੍ਰਤੀਕਰਮ ਸੀ?ਉਸ ਨੇ ਗੁਰੂ ਸਾਹਿਬ ਨੂੰ ਲਹੌਰ ਦਰਬਾਰ ਵਿਖੇ ਬੁਲਾ ਕੇ ਮੌਤ ਦੀ ਸਜ਼ਾ ਸੁਣਾ ਦਿੱਤੀ। 7) ਗੁਰੂ ਹਰਿਗੋਬਿੰਦ ਜੀ ਨੂੰ ਗੁਰਿਆਈ ਕਿਸ ਉਮਰੇ ਬਕਸ਼ੀ…
-
ਸ੍ਰੀ ਹਰਿ ਕ੍ਰਿਸ਼ਨ ਧਿਆਈਏ
ਆਉ ਆਪਾ ਰਲ ਮਿਲ ਸਾਰੇ ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਸ੍ਰੀ ਹਰਿ ਕ੍ਰਿਸ਼ਨ ਧਿਆ ਕੇ ਸਾਰੇ ਅਪਣੇ ਦੁੱਖ ਮਿਟਾਈਏ। ਅੱਜ ਗੁਰਾਂ ਦਾ ਪੁਰਬ ਮਨ੍ਹਾ ਕੇ ਖੁਸ਼ੀਆਂ ਗੁਰੂ ਤੋਂ ਪਈਏ। ਕਵਿਤਾ ਭਾਸ਼ਣ ਕੀਰਤਨ ਸੁਣ ਕੇ ਜੀਵਨ ਸਫਲ ਬਣਾਈਏ। ਹੱਥੀਂ ਆਪਾ ਸੇਵਾ ਕਰੀਏ ਮੂੰਹ ਤੋਂ ਸੋਹਿਲੇ ਗਾਈਏ। ਸੁਹਣੀਆਂ ਸੁਹਣੀਆਂ ਪੰਗਤਾਂ ਲਾ ਕੇ ਲੰਗਰ ਅਸੀਂ ਛੱਕਾਈਏ। ਸਭ ਨੂੰ ਪਹਿਲਾਂ ਛੱਕਾ ਕੇ ਲੰਗਰ ਪਿੱਛੋਂ ਆਪੂੰ ਖਾਈਏ। ਸਾਰਾ ਫਿਰ ਸੰਭਾਲ਼ਾ ਕਰਕੇ ਗੁਰੂ ਦਾ ਸ਼ੁਕਰ ਮਨਾਈਏ। ਮੁਲਤਾਨੀ ਨੂੰ ਸਾਰੇ ਰਲ ਮਿਲ ਗੁਰੂ ਦੀ ਗੱਲ ਸਮਝਾਈਏ। ਆਉ ਆਪਾ ਰਲ ਮਿਲ ਸਾਰੇ ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਭੁੱਲ ਚੁੱਕ ਲਈ ਮੁਆਫ਼ੀ ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ, ਕਨੇਡਾ।
-
ਅਨੰਦ ਸਾਹਿਬ ਅਤੇ ਰਾਮਕਲੀ ਸਦ (Quiz)
ਪ੍ਰਃ ਆਨੰਦ ਆਨੰਦ ਤਾਂ ਸਭ ਕਹਿੰਦੇ ਹਨ ਪਰ ਅਸਲ ਆਨੰਦ ਕਿਸ ਤੋਂ ਮਿਲਦਾ ਹੈ?ਉਃ ਗੁਰੂ ਸਾਹਿਬ ਜੀ ਤੋਂ। ਪ੍ਰਃ ਇਕਿ, ਇਕ ਅਤੇ ਇਕੁ ਵਿੱਚ ਕੀ ਫਰਕ ਹੈ?ਉਃ ਗੁਰਬਾਣੀ ਵਿੱਚ ਇਕਿ ਬਹੁਤਿਆਂ ਲਈ, ਇਕੁ ਪੁਰਸ਼ ਵਾਚਕ ਅਤੇ ਇਕ ਇਸਤਰੀ ਵਾਚਕ ਲਈ ਵਰਤਿਆ ਗਿਆ ਹੈ। ਪ੍ਰਃ ਗੁਰਬਾਣੀ ਅਨੁਸਾਰ ਪ੍ਰਮਾਤਮਾ ਦੀ ਪ੍ਰਾਪਤੀ ਕਿਵੇ ਹੁੰਦੀ ਹੈ?ਉਃ ਤਨ, ਮਨ ਅਤੇ ਧੰਨ ਸਭ ਗੁਰੂ ਨੂੰ ਸੌਂਪਣ ਉਪਰੰਤ ਗੁਰੂ ਦਾ ਹੁਕਮ ਮੰਨਣ ਨਾਲ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰਃ ਕੀ ਰੱਬ ਜੀ ਸਿਆਣਪ/ ਚਤੁਰਾਈ ਨਾਲ ਪਾਇਆ ਜਾ ਸਕਦਾ ਹੈ?ਉਃ ਨਹੀਂ ਜੀ। ਪ੍ਰਃ ਕੀ ਜਿਸ ਪਰਵਾਰ ਨਾਲ ਆਪਾ ਮੋਹ ਲਾਈ ਬੈਠੇ ਹਾਂ ਇਹ ਸਾਡੇ ਨਾਲ ਧੁਰ ਤੱਕ ਜਾ ਸਕਦਾ ਹੈ?ਉਃ ਨਹੀਂ ਜੀ। ਪ੍ਰਃ ਜਿਸ ਕੰਮ ਕਰਕੇ ਪਛਤਾਉਣਾ…
-
Bhai Gurdas ji ( pauri-1)
੧. ਦੇਹ ਕਿਸ ਤੋਂ ਰਚੀ ਹੈ?ਰਕਤ ਅਤੇ ਬਿੰਦ ੨. ਚੌਰਾਸੀਹ ਲਖ ਜੋਨ ਵਿੱਚ ਸਭ ਤੋਂ ੳਤਮ ਕੌਣ ਹੈ?ਮਾਣਸ ਦੇਹੀ ੩. ਗੁਰਮੁਖ ਅਪਨਾ ਜਨਮ ਕਿਸ ਤਰਾਂ ਸਕਾਰਥ ਕਰ ਸਕਦਾ ਹੈ?ਪਿਆਰ ਨਾਲ ਗੁਰਬਾਣੀ ਪੜ ਸਮਝ ਕੇ ੪. ਓਅੰਕਾਰ ਨੇ ਕਿਸ ਤਰਾਂ ਪਸਾਰਾ ਕੀਤਾ?ਏਕ ਕਵਾਓ ਨਾਲ ੫. ਰਿਗ ਵੇਦ ਦੀ ਕਥਾ ਕਿਸ ਨੇ ਸੁਣਾਈ?ਗੌਤਮ ਤਪੇ ਨੇ ੬. ਸਭ ਕੁਝ ਕਰਤੇ ਵੱਸ ਹੈ?ਸਹੀ ੭. ਸਤਿਗੁਰੂ ਬਿਨਾ ਸੋਝੀ ਪਾਈ ਜਾ ਸਕਦੀ ਹੈ?ਨਹੀ ੮.ਸਹਸਾ ਕੌਣ ਮਿਟਾ ਸਕਦਾ ਹੈ?ਸਤਿਗੁਰੂ ੯.ਜੇਹਾ ਬੀਜੈ ਸੋ ਲੁਣੈ means…As you sow , so shall you reap. ੧੦. ਕਲਜੁਗ ਵਿਚ ਕਿਸ ਦੀ ਵਡਿਆਈ ਹੈ?ਨਾਵੈਂ ਕੇ ੧੧. ਪ੍ਰਭੂ ਕਿਸ ਨੂੰ ਪਰਵਾਣ ਕਰਦਾ ਹੈ?ਜੋ ਉਤਮ ਕਮ ਕਰ ਕੇ ਆਪਣੇ ਆਪ ਨੂੰ ਨੀਚ ਅਖਵੌਂਦਾ ਹੈ ੧੨.…
-
ਭਾਈ ਗੁਰਦਾਸ ਜੀ
੧. ਭਾਈ ਗੁਰਦਾਸ ਜੀ ਅਨੁਸਾਰ, ਗੁਰੂ ਨਾਨਕ ਦੇਵ ਜੀ ਨੇ ਕਿਹੜਾ ਪੰਥ ਚਲਾਇਆ ਹੈ?ਨਿਰਮਲ ਪੰਥ ੨. ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਛਤ੍ਰ ਕਿਸ ਦੇ ਸਿਰ ਤੇ ਫਹਿਰਾਇਆ ਸੀ?ਭਾਈ ਲਹਿਣਾ ਜੀ ਦੇ ੩. ਗੁਰੂ ਅੰਗਦ ਦੇਵ ਜੀ ਨੇ ਕਿੱਥੇ ਜਾ ਕੇ ਜੋਤ ਜਗਾਈ?ਖਡੂਰ ਸਾਹਿਬ ਵਿਖੇ ੪. ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਮ ਹਨ?ਦਾਸੂ ਜੀ ਅਤੇ ਦਾਤੂ ਜੀ ੫. ਗੁਰੂ ਅੰਗਦ ਦੇ ਜੀ ਨੇ ਅਗੇ ਗੁਰਿਆਈ ਕਿਸ ਨੂੰ ਸੌਂਪੀ ਸੀ?ਗੁਰੂ ਅਮਰਦਾਸ ਜੀ ਨੂੰ ੬. ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਵਸਾਇਆ ਸੀ?ਗੋਇੰਦਵਾਲ ੭. ਦਾਤ ਅਤੇ ਜੋਤ ਕਿਸ ਦੀ ਵਡਿਆਈ ਹੈ?ਵਾਹਿਗੁਰੂ ਜੀ ਦੀ ੮. ਭਾਈ ਗੁਰਦਾਸ ਜੀ ਨੇ ਸੋਢੀ ਪਾਤਸ਼ਾਹ ਕਿਸ ਨੂੰ ਕਿਹਾ ਹੈ?ਗੁਰੂ ਰਾਮਦਾਸ ਜੀ ਨੂੰ ੯.…
-
ਸਿਰਜਨਾ ਦਿਵਸ ਮਨਾਈਏ
ਆਉ ਸਾਰੇ ਰਲ ਮਿਲ ਆਪਾ,ਅਪਣਾ, ਸਿਰਜਨਾ ਦਿਵਸ ਮਨਾਈਏ।ਪਾਹੁਲ ਖੰਡੇ ਦੀ ਛੱਕ ਕੇ ਆਪਾ,ਗੁਰੂ ਦਾ ਸ਼ੁਕਰ ਮਨਾਈਏ।ਪੰਜ ਕਕਾਰੀ ਰਹਿਤ ਅਪਣਾ ਕੇ,ਆਪਾ, ਗੁਰੂ ਦਾ ਹੁਕਮ ਪੁਗਾਈਏ।ਅੰਮ੍ਰਿਤ ਵੇਲੇ ਉੱਠ ਕੇ ਆਪਾ,ਧੁਨ, ਸਿਮਰਨ ਦੀ ਲਗਾਈਏ।ਜਪੁ ਜੀ, ਜਾਪ, ਸ੍ਵਯੈ ਪੜ ਕੇ ਆਪਾ,ਚੌਪਈ, ਅਨੰਦ ਵੀ ਅੰਦਰ ਵਸਾਈਏ।ਚਾਰੇ ਬੱਜਰ ਕੁਰਿਹਤਾਂ ਤੋਂ ਵੀ,ਖਹਿੜਾ ਆਪਾ ਛੁਡਾਈਏ।ਦਰਸ਼ਨ ਰੁਜ਼ਾਨਾ ਗੁਰੂ ਦੇ ਕਰਕੇ,ਵਿੱਚ ਦੁਨੀਆ ਸੇਵ ਕਮਾਈਏ।ਕੁਸੰਗ ਮਾੜੇ ਤੋਂ ਬਚ ਕੇ ਆਪਾ,ਗੁਰਸਿੱਖਾਂ ਦੇ ਸੰਗ ਜਾਈਏ।ਮੁਲਤਾਨੀ, ਗਰਭ ਜਾਤ ਦਾ ਛੱਡ ਕੇ ਆਪਾ,ਗੁਰੂ ਦਾ ਹੁਕਮ ਕਮਾਈਏ।ਆਉ ਸਾਰੇ ਰਲ ਮਿਲ ਆਪਾ,ਅਪਣਾ, ਸਿਰਜਨਾ ਦਿਵਸ ਮਨਾਈਏ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।ਫ਼ੋਨ- ੬੪੭੭੭੧੪੯੩੨
-
‘ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ’ (quiz)
Q1: ਕੀ 1699 ਦੀ ਵਿਸਾਖੀ ਨੂੰ ਖਾਲਸਾ ਦਾ ਜਨਮ ਦਿਹਾੜਾ ਹੈ?A1: ਨਹੀਂ, ਇਸ ਦਿਨ ਗੁਰੂ ਜੀ ਨੇ ਸਿਰਫ ਖਾਲਸਾ ਨੂੰ ਪਰਗਟ ਕੀਤਾ ਸੀ|Q2: ਖਾਲਸੇ ਦੀ ਸਾਜਨਾ ਕਦੋਂ ਅਤੇ ਕਿਥੇ ਹੋਈ ਸੀ?A2: 30 ਮਾਰਚ 1699 ਈਃ ਦੀ ਵਿਸਾਖੀ ਨੂੰ ਅਨੰਦਪੁਰ ਵਿਖੇ|Q3: ਅੱਜ ਅਸੀਂ ਕਿਸ ਤਰੀਕ ਨੂੰ ਖਾਲਸੇ ਦੀ ਸਾਜਨਾ ਮਨਾਉਂਦੇ ਹਾਂ?A3: 14 ਅਪ੍ਰੈਲ ਨੂੰ|Q4: ਸਾਨੂੰ ਕਿਸ ਭਗਤ ਦੀ ਬਾਣੀ ਤੋਂ ਪਤਾ ਲੱਗਦਾ ਹੈ ਕਿ ਖਾਲਸਾ ਪਹਿਲਾਂ ਵੀ ਸੀ?A4: ਭਗਤ ਕਬੀਰ ਜੀ ਦੀ ਬਾਣੀ ਤੋਂ|Q5: ‘ਖਾਲਸਾ’ ਸ਼ਬਦ ਦੇ ਕੀ ਅਰਥ ਹਨ?A5: (1) ਬਾਦਸ਼ਾਹ ਦੀ ਜ਼ਮੀਨ ਜਿਸ ਤੇ ਕੋਈ ਲਗਾਨ ਨਾ ਪਵੇ| (2) ਸ਼ੁੱਧ/ਨਿਰੋਲ| (3) ਉਹ ਰਸਤਾ ਜਿਸ ਦੇ ਉਪਰ ਖਾਲਸੇ ਨੇ ਚਲਨਾ ਹੈ|Q6: ਗੁਰੂ ਨਾਨਕ ਦੇਵ ਜੀ ਨੇ ਕਿਹੜੇ ਤਿੰਨ ਪੱਖਾਂ ਤੇ…
-
ਮਨਿ ਪ੍ਰੀਤਿ ਚਰਨ ਕਮਲਾਰੇ॥
“ ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥” (ਪੰਨਾ-੫੩੪) ਇਸ ਗੁਰ ਪੰਕਤੀ ਤੋਂ ਸਪੱਸ਼ਟ ਹੈ ਕਿ ਗੁਰੂ ਕੇ ਪਿਆਰੇ ਨਾ ਤਾਂ ਰਾਜ ਦੀ ਚਾਹਤ ਰੱਖਦੇ ਹਨ ਅਤੇ ਨਾ ਹੀ ਮੁਕਤੀ ਦੀ। ਉਹ ਸਿਰਫ ਤੇ ਸਿਰਫ ਪ੍ਰਭੂ ਚਰਨਾ ਦੀ ਪ੍ਰੀਤ ਹੀ ਲੋਚਦੇ ਹਨ। ਭਾਵੇਂ ਅੱਜ ਦੇ ਯੁੱਗ ਅੰਦਰ ਹਰ ਇਨਸਾਨ ਦੀ ਦੌੜ ਹੀ ਲੱਗੀ ਹੋਈ ਹੈ ਕਿ ਮੈਂ ਮਹਾਨ ਬਣ ਜਾਵਾਂ ਅਤੇ ਮੇਰਾ ਹੀ ਹੁਕਮ ਸਭ ਉੱਪਰ ਚੱਲੇ। ਇਸ ਲਈ ਇਨਸਾਨ ਹਰ ਹੀਲਾ ਵਰਤਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਰਾਜਨੀਤਕ ਅਖਵਾਉਣ ਵਾਲੇ ਲੋਕ ਰਾਜ ਸੱਤਾ ਨੂੰ ਪ੍ਰਾਪਤ ਕਰਨ ਲਈ ਜੋ ਕੁਝ ਕਰ ਰਹੇ ਹਨ? ਕਿਸੇ ਤੋਂ ਕੁਝ ਲੁਕਿਆ ਨਹੀਂ ਹੈ। ਲੋਕ ਧਰਮ, ਜਾਤ, ਇਲਾਕੇ ਆਦਿ ਦੇ ਨਾਵਾਂ…
-
ਖਾਲਸਾ
ਦਸਮ ਪਿਤਾ ਹੈ ਜਿਸ ਸਜਾਇਆਉਹ ਹੈ ਖਾਲਸਾ। ਅਕਾਲ ਪੁਰਖ ਦੀ ਫੌਜ ਸਦਾਇਆਉਹ ਹੈ ਖਾਲਸਾ। ਸਵੇਰੇ ਉੱਠ ਜਿਸ ਖੰਡਾ ਖੜਕਾਇਆਉਹ ਹੈ ਖਾਲਸਾ।ਕਿਰਤ ਕਰ ਜਿਸ ਵੰਡ ਛਕਾਇਆਉਹ ਹੈ ਖਾਲਸਾ।ਗਰੀਬ ਗੁਰਬੇ ਜਿਸ ਗਲੇ਼ ਲਗਾਇਆਉਹ ਹੈ ਖਾਲਸਾ।ਪਰ ਨਾਰੀ, ਜਿਸ ਧੀ ਭੈਣ ਬਣਾਇਆਉਹ ਹੈ ਖਾਲਸਾ।ਦੁਸ਼ਮਣ ਤਾਈਂ ਜਿਸ ਜਲ ਛਕਾਇਆਉਹ ਹੈ ਖਾਲਸਾ।ਨਾਲ ਕੁਰਸੀ ਜਿਸ ਮੋਹ ਨਾ ਲਾਇਆਉਹ ਹੈ ਖਾਲਸਾ।ਜ਼ੁਲਮ ਅੱਗੇ ਜੋ ਖੜਦਾ ਆਇਆਉਹ ਹੈ ਖਾਲਸਾ।ਧਰ ਸੀਸ ਤਲੀ ਜੋ ਲੜਦਾ ਆਇਆਉਹ ਹੈ ਖਾਲਸਾ।ਸਰਕਾਰਾਂ ਨਾਲ ਜਿਸ ਮੱਥਾ ਲਾਇਆਉਹ ਹੈ ਖਾਲਸਾ।ਰਾਜ ਮਿਲਿਆ ਤਾਂ ਖ਼ੂਬ ਨਿਭਾਇਆਉਹ ਹੈ ਖਾਲਸਾ।ਸਾਂਝੀਵਾਲ ਦਾ ਜਿਸ ਸਬਕ ਨਿਭਾਇਆ ਉਹ ਹੈ ਖਾਲਸਾ। ਕਿਸੇ ਤਾਈਂ ਨਹੀਂ ਫਾਂਸੀ ਲਾਇਆਉਹ ਹੈ ਖਾਲਸਾ।ਨਾ ਜੋ ਡਰਿਆ ਨਾ ਡਰਾਇਆਉਹ ਹੈ ਖਾਲਸਾ।ਮੁਲਤਾਨੀ, ਰਾਜ ਜੋਗ ਹੈ ਜਿਸ ਕਮਾਇਆਉਹ ਹੈ ਖਾਲਸਾ।ਦਸਮ ਪਿਤਾ ਹੈ ਜਿਸ ਸਜਾਇਆਉਹ ਹੈ…
-
ਅੰਮ੍ਰਿਤ ਸੰਚਾਰ ਦੀਆਂ ਬਾਣੀਆਂ
ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਬਾਰੇ ਵਿਚਾਰ। ਅੱਜ ਕੱਲ ਦੇ ਕਈ ਵਿਦਵਾਨ ਅਖਵਾਉਣ ਵਾਲੇ ਸੱਜਣ ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਤੇ ਵੀ ਕਿੰਤੂ ਪ੍ਰੰਤੂ ਕਰ ਰਹੇ ਹਨ। ਅਤੇ ਸੁਆਲ ਉਠਾਉਂਦੇ ਹਨ ਕਿ ਰਹਿਤਨਾਮਿਆਂ ਵਿੱਚ ਕਿਤੇ ਵੀ ਪੰਜਾ ਬਾਣੀਆਂ ਜਪੁ, ਜਾਪ, ਸਵੱਯੇ,ਚੌਪਈ ਅਤੇ ਆਨੰਦ ਸਾਹਿਬ ਦਾ ਇੱਕਠੇ ਜ਼ਿਕਰ ਨਹੀਂ ਆਉਂਦਾ ਜੋ ਹੈ ਵੀ ਸਹੀ ਪਰ ਵੱਖ ਵੱਖ ਰਹਿਤਨਾਮਿਆਂ ਵਿੱਚ ਤਾਂ ਇਨ੍ਹਾਂ ਬਾਣੀਆਂ ਦਾ ਜ਼ਿਕਰ ਆਇਆ ਹੈ। ਕਿਤੇ ਜਪੁਜੀ, ਜਾਪ, ਕਿਤੇ ਜਪੁਜੀ, ਸ੍ਵਯੈ ਕਿਤੇ ਜਪੁਜੀ ਅਨੰਦ ਸਾਹਿਬ। ਮੇਰਾ ਕਹਿਣ ਦਾ ਮਤਲਬ ਹੈ ਸਾਰੇ ਰਹਿਤਨਾਮਿਆਂ ਵਿੱਚੋਂ ਰਲਾ ਮਿਲਾ ਕੇ ਤਾਂ ਪੰਜਾ ਬਾਣੀਆਂ ( ਜਪੁ, ਜਾਪ, ਸ੍ਵਯੈ, ਚੌਪਈ, ਅਨੰਦ ਸਾਹਿਬ ) ਦਾ ਜ਼ਿਕਰ ਤਾਂ ਹੈ। ਵੈਸੇ ਸਾਰੇ ਰਹਿਤਨਾਮੇ ਕਾਵਿ ਵਿੱਚ ਹਨ ਅਤੇ…