conversation
-
ਬੰਦੀ ਛੋਡ ਗੁਰੂ ਹਰਿ ਗੋਬਿੰਦ ਜੀ
ਹੁਕਮ, ਜਹਾਂਗੀਰ ਨੇ ਸੁਣਾਇਆ ਹੈ, ਗੁਰੂ ਹਰਿ ਗੋਬਿੰਦ ਤਾਈਂ ਬੁਲਾਇਆ ਹੈ। ਹੁਕਮ ਉਸ ਦਾ ਗੁਰਾਂ ਅਪਣਾਇਆ ਹੈ, ਗੁਆਲੀਅਰ ਕਿਲੇ ਚ ਬੰਦ ਕਰਵਾਇਆ ਹੈ। ਕਿਆ ਦਾਤੇ ਨੇ ਖੇਡ ਰਚਾਇਆ ਹੈ, ਬਵੰਜਾ ਰਜਿਆ ਤਾਈ ਮਿਲਾਇਆ ਹੈ। ਗੁਰਾਂ ਪਿਆਰ ਉਨ੍ਹਾਂ ਤਾਈਂ ਪਾਇਆ ਹੈ, ਅਪਣੀ ਹਿੱਕ ਦੇ ਨਾਲ ਲਗਾਇਆ ਹੈ। ਜਹਾਂਗੀਰ ਨੂੰ ਸੁਪਨਾ ਆਉਦਾ ਹੈ, ਉਹ ਡਰਕੇ ਬਹੁਤ ਘਬਰਾਉਦਾ ਹੈ। ਮੀਆਂ ਮੀਰ ਦੇ ਤਾਈਂ ਬੁਲਾਉਂਦਾ ਹੈ, ਕਹਾਣੀ ਸਾਰੀ ਉਸੇ ਸੁਣਾਉਂਦਾ ਹੈ। ਮੀਆਂ ਜੀ ਨੇ ਯਾਦ ਕਰਾਇਆਂ ਹੈ, ਤੂੰ ਕਹਿਰ ਹੀ ਬਹੁਤ ਕਮਾਇਆ ਹੈ। ਜਹਾਂਗੀਰ ਦੀ ਸਮਝ ਜਦ ਆਉਦਾ ਹੈ, ਉਹ ਜਲਦੀ ਹੁਕਮ ਸੁਣਾਉਦਾ ਹੈ। ਉਹ ਗੁਰਾਂ ਨੂੰ ਬਾਹਰ ਬੁਲਾਉਦਾ ਹੈ, ਜਿਸੇ ਹਰਿ ਗੋਬਿੰਦ ਠੁਕਰਾਉਂਦਾ ਹੈ। ਗੁਰਾਂ! ਸ਼ਰਤ ਸਮੇਤ ਜੁਆਬ ਘਲਾਇਆ ਹੈ, ਜਿੱਥੇ ਬਵੰਜਾ ਰਾਜਿਆਂ…
-
ਕਿਵ ਸਚਿਆਰਾ ਹੋਈਐ
ਰੱਬੀ ਹੁਕਮ ਅਪਣਾ ਲੈ ਬੰਦਿਆ ਸਚਿਆਰ ਤੂੰ ਆਪੇ ਸਜੱ ਜਾਣਾ ਏ। ਅੰਦਰ ਨਾਮ ਵਸਾਅ ਲੈ ਬੰਦਿਆ ਹਉਮੈ ਨੇ ਆਪੇ ਭੱਜ ਜਾਣਾ ਏ। ਸੱਚ ਨੂੰ ਤੂੰ ਅਪਣਾ ਲੈ ਬੰਦਿਆ ਕੂੜ ਨੇ ਆਪੇ ਭੱਜ ਜਾਣਾ ਏ। ਸੁਖ ਨੂੰ ਤੂੰ ਟਿਕਾਅ ਲੈ ਬੰਦਿਆ ਦੁੱਖ ਨੇ ਆਪੇ ਭੱਜ ਜਾਣਾ ਏ। ਰੱਬ ਨੂੰ ਤੂੰ ਅਪਣਾ ਲੈ ਬੰਦਿਆ ਤਿ੍ਸ਼ਨਾ ਨੇ ਆਪੇ ਭੱਜ ਜਾਣਾ ਏ। ਹਿੰਮਤ ਤੂੰ ਅਪਣਾ ਲੈ ਬੰਦਿਆਂ ਦਲਿੱਦਰ ਨੇ ਆਪੇ ਭੱਜ ਜਾਣਾ ਏ। ਸੱਜਣ ਤੂੰ ਬਣਾ ਲੈ ਬੰਦਿਆ ਦੁਸ਼ਮਣ ਨੇ ਆਪੇ ਭੱਜ ਜਾਣਾ ਏ। ਅੰਮਿ੍ਤ ਮੂੰਹ ਵਿੱਚ ਪਾ ਲੈ ਬੰਦਿਆ ਬਿਖ ਨੇ ਆਪੇ ਭੱਜ ਜਾਣਾ ਏ। ਬੰਦਗੀ ਤੂੰ ਅਪਣਾ ਲੈ ਬੰਦਿਆ ਵੇਕਾਰਾਂ ਨੇ ਆਪੇ ਭੱਜ ਜਾਣਾ ਏ। ਚਗਿਆਈ ਤੂੰ ਅਪਣਾ ਲੈ ਬੰਦਿਆ ਬੁਰਿਆਈ ਨੇ…
-
ਮਾਂ ਦੀ ਯਾਦ
ਮਾਂ ਤੂੰ ਜੰਮਿਆ ਤੇ ਪਾਲਿਆ ਪੜਾਇਆ ਸਾਨੂੰ ਏ। ਖ਼ੂਨ ਅਪਣੇ ਦਾ ਦੁੱਧ ਤੂੰ ਪਿਲਾਇਆ ਸਾਨੂੰ ਏ। ਕੁੱਛੜ ਚ ਚੁੱਕ ਕੇ ਤੇ ਮਾਂ ਤੂੰ ਖਡਾਇਆ ਸਾਨੂੰ ਏ। ਮੂੰਹ ਆਪਣੇ ਚੋ ਕੱਡ ਕੇ ਖਿਲਾਇਆ ਸਾਨੂੰ ਏ। ਆਪ ਗਿੱਲੀ ਜਗ੍ਹਾ ਸੌ ਸੁੱਕੇ ਪਾਇਆ ਸਾਨੂੰ ਏ। ਸਦਾ ਰੋਂਦਿਆਂ ਨੂੰ ਚੁੱਪ ਤੂੰ ਕਰਾਇਆ ਸਾਨੂੰ ਏ। ਮੈਨੂੰ ਯਾਦ ਹੈ ਤੂੰ ਲੜਦਿਆਂ ਹਟਾਇਆ ਸਾਨੂੰ ਏ। ਕਦੀ ਝਿੜਕਦਾ ਸੀ ਬਾਪੂ ਤੂੰ ਬਚਾਇਆ ਸਾਨੂੰ ਏ। ਆਪ ਅਨਪੜ੍ਹ ਹੁੰਦਿਆਂ ਪੜਾਇਆ ਸਾਨੂੰ ਏ। ਦੇ ਕੇ ਹੱਲਾ ਛੇਰੀ ਮਾਂ ਚਮਕਾਇਆ ਸਾਨੂੰ ਏ। ਸਾਰੇ ਪੁੱਤਰਾਂ ਦੇ ਦੁਖ ਤੂੰ ਹੀ ਜਰ ਲਏ ਨੇ,ਮਾਂ। ਸਾਡੇ ਸਾਰਿਆ ਦੇ ਦੁੱਖ ਤੂੰ ਹੀ ਹਰ ਲਏ ਨੇ,ਮਾਂ। ਧੀਆ ਤੇਰੀਆ ਵੀ ਹੱਝੂ ਰੱਜ ਕੇਰ ਲਏ ਨੇ,ਮਾਂ। ਤੂੰ ਸੁਪਨਿਆਂ ਚ ਸਭ…
-
-
ਦਿਵਾਲੀ
ਆਉ ਹਾਂ ਐਤਕੀਂ ਭਲਾ ਦਿਵਾਲੀ ਬਿਨਾ ਮਿਠਾਈ ਪਟਾਕਿਆਂ ਦੇ ਮਨਾਈਏ। ਆਉ ਹਾਂ ਐਤਕੀਂ ਭਲਾ ਗੁਰਦੁਆਰਿਓ ਗੁਰੂ ਦੀ ਗੱਲ ਸੁਣ ਕੇ ਮਨ ਚ ਵਸਾਈਏ। ਆਉ ਹਾਂ ਐਤਕੀਂ ਭਲਾ ਸਮਾਜ ਸੁਧਾਰ ਦੀ ਲਹਿਰ ਚਲਾਈਏ। ਆਉ ਹਾਂ ਐਤਕੀਂ ਭਲਾ ਵਾਤਾਵਰਣ ਬਚਾਉਣ ਲਈ ਕਿਉ ਨ ਪੌਦੇ ਲਗਾਈਏ। ਆਉ ਹਾਂ ਐਤਕੀਂ ਭਲਾ ਆਪਾ ਗੁਰੂ ਦੀਆਂ ਖੁਸ਼ੀਆਂ ਰੱਜ ਕੇ ਕਮਾਈਏ। ਆਉ ਹਾਂ ਮੁਲਤਾਨੀ ਆਪਾ ਵੀ ਸੀਸ ਗੁਰੂ ਅੱਗੇ ਝੁਕਾਈਏ। ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ, ਕੈਨੇਡਾ
-
ਗੁਰੂ ਹਰਿ ਕ੍ਰਿਸ਼ਨ ਜੀ
ਪ੍ਰ.੧ ਗੁਰੂ ਹਰਿ ਕ੍ਰਿਸ਼ਨ ਜੀ ਦੇ ਪਿਤਾ ਦਾ ਕੀ ਨਾਮ ਸੀ? ਉ. ਗੁਰੂ ਹਰਿ ਰਾਏ ਜੀ। ੨. ਗੁਰੂ ਹਰਿ ਕ੍ਰਿਸ਼ਨ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ? – ਮਾਤਾ ਕ੍ਰਿਸ਼ਨ ਕੌਰ ਜੀ। ੩. ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆਂ? – ਸੰਨ ੧੬੫੬ ਵਿੱਚ ਕੀਰਤ ਪੁਰ ਸਾਹਿਬ। ੪. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਿਆਈ ਦੀ ਬਖ਼ਸ਼ਸ਼ ਕਦੋਂ ਹੋਈ ? – ਸਵਾ ਪੰਜ ਸਾਲ ਦੀ ਉਮਰੇਂ। ੫. ਗੁਰੂ ਹਰਿ ਕ੍ਰਿਸ਼ਨ ਜੀ ਦੇ ਕਿੰਨ੍ਹੇ ਭੈਣ ਭਰਾ ਸਨ? ਉਨ੍ਹਾਂ ਦੇ ਨਾਮ ਦੱਸੋ? – ਗੁਰੂ ਹਰਿ ਕ੍ਰਿਸ਼ਨ ਜੀ ਦਾ ਇੱਕ ਭਰਾ ਰਾਮ ਰਾਏ ਸੀ। ੬. ਰਾਮ ਰਾਏ ਨੇ ਗੁਰਿਆਈ ਪ੍ਰਾਪਤ ਕਰਨ ਲਈ ਕਿਸ ਕੋਲ ਸ਼ਿਕਾਇਤ ਕੀਤੀ? – ਉਸ ਸਮੇਂ ਦੇ…
-
ਸਰਬ ਰੋਗ ਕਾ ਅਉਖਦੁ ਨਾਮੁ
ਜਦ ਵੀ ਮਨੁੱਖ ਨਾਲ ਗੱਲ ਕਰਦੇ ਹਾਂ ਤਾਂ ਉਹ ਅੱਗੋਂ ਅਪਣੇ ਹੀ ਦੁਖੜੇ ਫੋਲਣੇ ਸ਼ੁਰੂ ਕਰ ਦਿੰਦਾ ਹੈ ਇਸ ਨੂੰ ਗੁਰੂ ਸਾਹਿਬ ਇਸ ਤਰ੍ਹਾਂ ਬਿਆਨ ਕਰਦੇ ਹਨ “ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥” ਇਸੇ ਬਾਰੇ ਬਾਬਾ ਫਰੀਦ ਜੀ ਫ਼ੁਰਮਾਉਂਦੇ ਹਨ ਕਿ ਜਦ ਮੈਂ ਅਪਣੀ ਸੁਰਤਿ ਨੂੰ ਉੱਚਾ ਚੁੱਕ ਕੇ ਦੇਖਿਆਂ ਤਾਂ ਇਹ ਦੁੱਖ ਘਰ ਘਰ ਹੀ ਨਜ਼ਰ ਆਇਆ। “ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ {ਪੰਨਾ 1382}”।ਗੁਰੂ ਨਾਨਕ ਜੀ ਨੇ ਤਾਂ ਜਿਹਨਾ ਨੂੰ ਮਹਾਂ ਪੁਰਖ ਦੱਸਿਆ ਜਾ ਰਿਹਾ ਸੀ ਦੇ ਨਾਮ ਗਿਣਨ ਤੋਂ ਬਾਅਦ ਆਖ ਦਿੱਤਾ “ਨਾਨਕ ਦੁਖੀਆ ਸਭੁ ਸੰਸਾਰੁ (- ਪੰਨਾ- ੯੫੩) ਸੋ…
-
Same word but pronunciation different
ਸ਼ਬਦ ਅਰਥ ਉਚਾਰਨ ਹਾਥੀ ਹੱਥਾਂ ਨਾਲ ਹਾਥੀਂ ਹਾਥੀ ਜਾਨਵਰ ਹਾਥੀ ਵਡਭਾਗੀ ਵਡੇਭਾਗਾਂ ਵਾਲਾ ਵਡਭਾਗੀ ਵਡਭਾਗੀ ਵਡੇਭਾਗਾ ਨਾਲ ਵਡਭਾਗੀਂ ਗੁਰਸਿਖੀ ਗੁਰੂ ਦੀ ਸਿੱਖਿਆ ਗੁਰਸਿੱਖੀ ਗੁਰਸਿਖੀ ਗੁਰਸਿੱਖਾਂ ਨੇ ਗੁਰਸਿੱਖੀਂ ਰਾਤੀ ਰੱਤੀ ਹੋਈ ਰਾਤੀ ਰਾਤੀ ਰਾਤਾਂ ਰਾਤੀਂ ਦੇਖਾ (ਭੂਤਕਾਲ) ਮੈਂ ਦੇਖ ਲਿਆ ਦੇਖਾ ਦੇਖਾ (ਵਰਤਮਾਨ) ਮੈਂ ਦੇਖਦਾ ਹਾਂ ਦੇਖਾਂ ਗਾਉ (ਅਨਯ ਪੁ:) ਤੁਸੀ ਗਾਉ ਗਾਉ ਗਾਉ (ਉੱਤਮ ਪੁ:) ਮੈਂ ਗਾਵਾਂ ਗਾਉਂ ਦੇਉ ਦੇਵਤਾ ਦੇਓ ਦੇਉ ਮੈਂ ਦੇਵਾਂ ਦੇਉਂ ਠਾਢਾ ਸੀਤਲ ਠਾਂਢਾ ਠਾਢਾ ਸਹਾਰਾ ਠਾਢਾ
-
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ
-
Pronounciation