conversation
-
ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਜੀ ਨੂੰ ਅਕਸਰ ਸ਼ਹੀਦ ਅਤੇ ਬਾਬਾ ਨਾਲ ਸਤਿਕਾਰਿਆ ਜਾਂਦਾ ਹੈ। ਉਹ 18ਵੀਂ ਸਦੀ ਦੇ ਸਿੱਖ ਵਿਦਵਾਨ, ਆਗੂ ਅਤੇ ਜੰਗੀ ਜਰਨੈਲ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਪ੍ਰਮੁੱਖ ਸਿੱਖਾਂ ਵਿੱਚੋਂ ਸਨ।ਜਨਮਬਾਬਾ ਦੀਪ ਸਿੰਘ ਜੀ ਦਾ ਜਨਮ ਮਾਤਾ ਜਿਉਂਣੀ ਅਤੇ ਪਿਤਾ ਭਾਈ ਭਗਤੂ ਜੀ ਦੇ ਘਰ 26 ਜਨਵਰੀ 1682, ਪਹੂਵਿੰਡ, ਤਰਨ ਤਾਰਨ, ਪੰਜਾਬ ਵਿਖੇ ਹੋਇਆ। ਵਿਦਵਾਨ ਤੇ ਸੂਰਬੀਰ20-22 ਸਾਲ ਦੀ ਉਮਰ ਵਿੱਚ ਹੀ ਬਾਬਾ ਦੀਪ ਸਿੰਘ ਇੱਕ ਸਿਆਣੇ ਵਿਦਵਾਨ ਤੇ ਸੂਰਬੀਰ ਸੈਨਿਕ ਬਣ ਗਏ। ਇੱਕ ਪਾਸੇ ਤਾਂ ਆਪ ਸਿੱਖ ਸੰਗਤ ਅੰਦਰ ਪਾਵਨ ਗੁਰਬਾਣੀ ਦਾ ਗਿਆਨ ਕਰਵਾਉਂਦੇ ਅਤੇ ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖਾਂ ਵਿੱਚ ਨਵਾਂ ਧਾਰਮਿਕ ਜੋਸ਼ ਭਰਦੇ ਸਨ, ਦੂਸਰੇ ਪਾਸੇ ਆਪ…
-
ਬਾਬਾ ਬੰਦਾ ਸਿੰਘ ਬਹਾਦਰ
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ ਸੰਨ੍ਹ 1670 ਨੂੰ ਕਸ਼ਮੀਰ ਦੇ ਜੰਮੂ ਅਤੇ ਪੁਣਛ ਦੇ ਵਿਚਕਾਰ ਪੈਂਦੇ ਪਹਾੜੀ ਕਸਬੇ ਰਾਜੌਰੀ ਵਿੱਚ ਪਿਤਾ ਰਾਮ ਦੇਵ ਦੇ ਘਰ ਹੋਇਆ। ਬਾਬਾ ਬੰਦਾ ਸਿੰਘ ਦਾ ਪਹਿਲਾਂ ਨਾਮ ਲਛਮਣ ਦਾਸ ਸੀ। ਲਛਮਣ ਦਾਸ ਨੇ ਛੋਟੀ ਉਮਰ ਵਿੱਚ ਹੀ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਤਲਵਾਰ ਚਲਾਉਣ ਸਮੇਤ ਹਰ ਤਰ੍ਹਾਂ ਦੀ ਮੁਹਾਰਤ ਛੋਟੇ ਹੁੰਦਿਆਂ ਹੀ ਹਾਸਿਲ ਕਰ ਲਈ। ਇੱਕ ਦਿਨ ਸ਼ਿਕਾਰ ਖੇਡਦਿਆਂ ਇੱਕ ਹਿਰਨੀ ਦਾ ਐਸਾ ਸ਼ਿਕਾਰ ਕੀਤਾ ਕਿ ਉਸਦੇ ਮਰਨ ਸਾਰ ਹੀ ਦੋ ਮਾਸੂਮ ਬੱਚੇ ਪੇਟ ਵਿੱਚੋਂ ਨਿੱਕਲ ਕੇ ਲਛਮਣ ਦਾਸ ਦੇ ਸਾਹਮਣੇ ਹੀ ਦਮ ਤੋੜ ਗਏ।ਇਸ ਘਟਨਾਂ ਨੇ ਲਛਮਣ ਦਾਸ ਨੂੰ ਸ਼ਾਇਦ ਪੂਰੀ ਦੁਨੀਆਂ ਤੋਂ ਉਪਰਾਮ ਕਰ ਦਿੱਤਾਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ…
-
ਬਾਬਾ ਬੁੱਢਾ ਜੀ
ਸਿੱਖ ਇਤਿਹਾਸ ਉਹ ਮਹਾਨ ਇਤਿਹਾਸ ਹੈ ਜਿਸ ਦੇ ਹਰ ਸੁਨਹਿਰੀ ਪੰਨੇ ‘ਤੇ ਗੁਰੂ ਘਰ ਦੇ ਸੇਵਕਾਂ, ਭਗਤਾਂ, ਸੂਰਬੀਰਾਂ ਅਤੇ ਸ਼ਹੀਦਾਂ ਦੇ ਨਾਂ ਦਰਜ ਹਨ। ਜਿਨ੍ਹਾਂ ਨੇ ਸਿਰਫ ਦੇਸ਼, ਕੌਮ ਲਈ ਮਹਾਨ ਸੇਵਾਵਾਂ ਅਤੇ ਕੁਰਬਾਨੀਆਂ ਹੀ ਨਹੀਂ ਕੀਤੀਆਂ, ਸਗੋਂ ਹਊਮੈ, ਮਮਤਾ ਹਰਖ ਸੋਗ ਅਤੇ ਵੈਰੀ ਮਿੱਤਰ ਦੀ ਦਵੈਤਵਾਦੀ ਭਾਵਨਾ ਤੋਂ ਉੱਪਰ ਉੱਠ ਕੇ ਪ੍ਰਭੂ ਨਾਲ ਅਭੇਦ ਹੋ ਗਏ। ਅੱਜ ਜਿਸ ਇਤਿਹਾਸਕ ਮਹਾਪੁਰਸ਼ ਦੇ ਇਤਿਹਾਸ ਨੂੰ ਦੁਹਰਾਉਣ ਜਾ ਰਹੇ ਹਾਂ, ਉਹ ਸਨ ਸ੍ਰੀ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਆਪਣੇ ਜੀਵਨ-ਜੀਣ ਦੀ ਰਚਨਾ ਕਰਕੇ ਆਪਣੀਆਂ ਹੀ ਰੋਸ਼ਨਾਈਆਂ ਕਿਰਨਾਂ ਰਾਹੀਂ ਆਲੇ-ਦੁਆਲੇ ਨੂੰ ਰੁਸ਼ਨਾ ਦਿੱਤਾ। ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ 1506 ਈ. ਨੂੰ ਭਾਈ ਸੁੱਘਾ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ…
-
ਗੁਰੂ ਅੰਗਦ ਦੇਵ ਜੀ ( Quiz)
1.ਗੁਰੂ ਅੰਗਦ ਦੇਵ ਜੀ ਨੇ ਸਿੱਖ ਪੰਥ ਦੀ ਅਗਵਾਈ ਕਦੋਂ ਤੋਂ ਕਦੋਂ ਤੱਕ ਕੀਤੀ। 1539 ਈ. ਤੋਂ ਲੈ ਕੇ 1552 ਈ ਤੱਕ 2.ਉਸ ਸਮੇ ਭਾਰਤ ਦਾ ਬਾਦਸ਼ਾਹ ਕੌਣ ਸੀ। ਹਮਾਯੂੰ 3.ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਾਆ ਮਤੇ ਦੀ ਸਰਾਂ , ਜਿਲਾ ਫਿਰੋਜਪੁਰ 4.ਗੁਰੂ ਜੇ ਦੇ ਮਾਤਾ ਪਿਤਾ ਦਾ ਨਾਂ ਕੀ ਸੀ। ਬਾਬਾ ਫੇਰੂ ਮਲ ਤੇ ਮਾਤਾ ਦਇਆ 5.ਜਦੋਂ ਬਾਬਰ ਨੇ ਮਤੇ ਦੀ ਸਰਾ ਬਰਬਾਦ ਕਰ ਦਿੱਤੀ, ਬਾਬਾ ਫੇਰੂ ਮਲ ਜੀ ਆਪਣੇ ਪਰਿਵਾਰ ਨੂੰ ਕਿੱਥੇ ਲੈ ਕਿ ਗਏ। ਪਿੰਡ ਹਰੀਕੇ ਤੇ ਫਿਰ ਖਡੂਰ ਸਾਹਿਬ ਆ ਵਸੇ 6.ਗੁਰੂ ਜੀ ਦਾ ਵਿਆਹ ਕਿਸ ਨਾਲ ਅਤੇ ਕਦੋਂ ਹੋਇਆਂ। 15 ਸਾਲ ਦੀ ਉਮਰ ਵਿਚ 1519 ਈ ਵਿਚ ਮਾਤਾ ਖੀਵੀ, ਸਪੁੱਤਰੀ ਦੇਵੀ ਚੰਦ ਪਿੰਡ…
-
ਗੁਰੂ ਗੋਬਿੰਦ ਸਿੰਘ ਜੀ
ਤੂੰ ਕਿਹੋ ਜਿਹਾ ਬਾਪ ਸੀ, ਤੇ ਕਿਹੋ ਜਿਹਾ ਪੁੱਤ ਸੀ। ਸੱਚ ਤੇਰਾ ਬਾਪ ਰਿਹਾ, ਤੇ ਤੂੰ ਸੱਚ ਦਾ ਹੀ ਪੁੱਤ ਸੀ। ਕਿਸੇ ਉੱਤੇ ਆਣ ਬਣੀ ਤਾਂ, ਤੂੰ ਬਾਪ ਘਰੋਂ ਤੋਰ ਦਿੱਤਾ। ਤਿੰਨ ਥਾਂ ਪਰਵਾਰ ਹੋਇਆ, ਸਿਰਸਾ ਨੇ ਰੋੜ੍ਹ ਦਿੱਤਾ। ਚਮਕੌਰ ਦੇ ਮੈਦਾਨ ਵਿੱਚ, ਵੱਡੇ ਪੁੱਤਾਂ ਤਾਈ ਤੋਰਿਆ ਸੀ। ਸਿੰਘਾਂ ਨੂੰ ਤੂੰ, ਉਨ੍ਹਾਂ ਉੱਤੇ ਕੱਫਣ ਪਾਉਣੋਂ ਵੀ ਹੋੜਿਆ ਸੀ। ਛੋਟਿਆਂ ਦੀ ਖ਼ਬਰ ਮਾਹੀਆ, ਰੋਂਦਿਆਂ ਸੁਣਾਉਂਦਾ ਜਦ। ਤੂੰ ਤਾਂ ਮੇਰੇ ਸਤਿਗੁਰਾ, ਉਸ ਤਾਈਂ ਵੀ ਵਰਾਉਂਦਾ ਤਦ। ਮਾਤਾ ਜਦ ਪੁੱਛਿਆਂ ਸੀ, ਕਿੱਥੇ ਨੇ ਚਾਰੇ ਪੁੱਤ ਸਾਡੇ। ਹੱਸਦਿਆਂ ਤੂੰ ਆਖ ਦਿੱਤੈ,ਆ ਬੈਠੇ ਸਾਰੇ ਪੁੱਤ ਸਾਡੇ। ਆਪਾਂ ਉਸੇ ਗੁਰੂ ਦੇ ਹੀ, ਜੇ ਪੁੱਤ ਅਖਵਾਉਂਦੇ ਹਾਂ। ਸਿੱਖੀ ਦੇ ਅਸੂਲਾਂ ਤੋਂ, ਫਿਰ ਕਿਉਂ ਘਬਰਾਉਂਦੇ ਹਾਂ। ਹੱਲਾ ਅੱਜ…
-
ਬਾਣੇ ਨਾਲ ਪਿਆਰ
ਬਾਣੇ ਨਾਲ ਪਿਆਰਮੈਂ ਪੁੱਤਰ ਗੁਰੂ ਦਸ਼ਮੇਸ਼ ਦਾ, ਮੈਨੂੰ ਬਾਣੇ ਨਾਲ ਪਿਆਰ। ਮਾਤਾ ਸਾਹਿਬ ਕੌਰ ਮੇਰੀ ਮਾਂ ਹੈ, ਜੋ ਮੈਨੂੰ ਕਰੇ ਪਿਆਰ। ਅਜੀਤ ਜੁਝਾਰ ਸ਼ਹੀਦ ਹੋਏ, ਚਮਕੌਰ ਦੀ ਜੰਗ ਚ ਵੀਰ। ਉਹ ਹਰ ਪਲ ਮੇਰੇ ਨਾਲ ਨੇ, ਤੇ ਕਰਦੇ ਰਹਿਣ ਤਕਰੀਰ। ਜੋਰਾਵਰ ਤੇ ਫ਼ਤਿਹ ਸਿੰਘ, ਜੋ ਚਿਣ ਗਏ ਵਿੱਚ ਦੀਵਾਰ। ਮੇਰੇ ਰੋਲ ਮਾਡਲ ਉਹ ਬਣ ਗਏ, ਮੁਲਤਾਨੀ ਕਰੇ ਪੁਕਾਰ।ਮੈਂ ਪੁੱਤਰ ਗੁਰੂ ਦਸ਼ਮੇਸ਼ ਦਾ, ਮੈਨੂੰ ਬਾਣੇ ਨਾਲ ਪਿਆਰ। ਭੁੱਲ ਚੁੱਕ ਮੁਆਫਬਲਵਿੰਦਰ ਸਿੰਘ ਮੁਲਤਾਨੀਫ਼ੋਨ ੬੪੭੭੭੧੪੯੩੨ਬਰੈਂਪਟਨ, ਕੈਨੇਡਾ।
-
ਪੈਂਤੀ ਅੱਖਰੀ
ੳ – ਉੱਤਮ ਅਵਸਰ ਆਇਆਅ – ਅਮਲ ਹੈ ਲੇਖੇ ਪਾਇਆੲ – ਈਸ਼ਵਰ ਦੀ ਵਡਿਆਈਸ – ਸਤਿਗੁਰ ਸ਼੍ਰਣੀ ਆਈਂਹ – ਹਰਿ ਹਰਿ ਹਰਿ ਸਦ ਕਰੀਏਕ- ਕਰਮ ਮੰਦਾ ਨਾ ਕਰੀਏਖ – ਖੱਟ ਕਮਾਈ ਖਾਈਏਗ – ਗੋਬਿੰਦ ਦੇ ਗੁਣ ਗਾਈਏਘ – ਘਰਿ ਕਲੇਸ਼ ਨਾ ਪਾਈਏਙ – ਙਿਆਨੀ ਦੀ ਮਤਿ ਪਾਈਏਚ – ਚੜੇ ਸੰਗਤ ਦੀ ਰੰਗਤਛ – ਛੱਡ ਸਾਕਤ ਦੀ ਸੰਗਤਜ – ਜਾਣ ਕੇ ਗੱਲਤ ਨਾ ਕਰਨਾਝ – ਝੂਠ ਦਾ ਲੜ ਨਹੀਂ ਫੜਨਾਞ – ਞਤਨ ਕੁਵੈੜੇ ਛੱਡ ਦੇਟ – ਟਾਲ-ਮਟੋਲ ਵੀ ਛੱਡ ਦੇਠ – ਠੱਗੀ ਵੱਗੀ ਛੱਡ ਦੇਡ – ਡਰ ਕੇ ਸਿੰਘ ਨਾ ਭੱਜਦੇਢ – ਢੇਰੀ ਢਾਉਣੀ ਛੱਡ ਦੇਣ – ਰਣ ਤੋਂ ਸਿੰਘ ਨ ਭੱਜਦੇਤ – ਤੂੰ ਤੂੰ ਕਰ ਤੂੰ ਹੋ ਜਾਥ – ਥੋੜ…
-
ਜਪੁ ਜੀ ਸਾਹਿਬ
ਜਪੁਜੀ ਸਾਹਿਬਇੱਕ ਅੱਖਰ ਗੁਰਬਾਣੀ ਅੰਦਰ ਤਿੰਨ ਤਰ੍ਹਾਂ ਆਇਆ ਹੈ ਜਿਸ ਦੇ ਅਰਥ ਵੱਖ ਵੱਖ ਹਨ-ਇਕ – ਇਸਤਰੀ ਲਿੰਗ ਇਕ ਵਚਨ ਲਈਇਕੁ- ਪੁਲਿੰਗ ਇੱਕ ਵਚਨ ਲਈਇਕਿ- ਕਈ (ਇਕਿ ਦਾਤੇ ਇਕਿ ਭਿਖਾਰੀ ਜੀ )ਸੋ ਗੁਰੂ ਸਾਹਿਬ ਨੇ ਇਸੇ ਲਈ ਇੱਕ ਗਣਿਤ ਦਾ ਵਰਤਿਆਂ ਹੈ ਕਿ ਕਿਸੇ ਨੂੰ ਭੁਲੇਖਾ ਹੀ ਨਾ ਰਹੇ। ਵਰਨਾ ਕੋਈ ਕਹਿ ਸਕਦਾ ਸੀ ਓਅੰਕਾਰ ( ਰੱਬ) ਤਾਂ ਮਾਤਾ ਦੇਵੀ ਹੈ। ਇਸ ਲਈ ਔਕੜ ਨਹੀਂ ਆਇਆ, ਕੋਈ ਕਹਿ ਸਕਦਾ ਸੀ ਰੱਬ ਕਈ ਹਨ ਕ ਦੀ ਸਿਹਾਰੀ ਕਲੈਰੀਕਲ ਗਲਤੀ ਹੈ ਆਦਿ।*ਓ*- ਇਸ ਉਚਾਰਨ ਹੈ ਓਅੰਕਾਰ ਜੋ ਗੁਰੂ ਸਾਹਿਬ ਨੇ ਦੱਖਣੀ ਓਅੰਕਾਰ ਬਾਣੀ ਅੰਦਰ ਸਪੱਸ਼ਟ ਕੀਤਾ ਹੈ ਨਾਲ ਹੀ ਅਰਥ ਵੀ ਕਰ ਦਿੱਤੇ ਹਨ ਕਿ ਓਅੰਕਾਰ ਹੈ ਕੋਣ। “ *ਓਅੰਕਾਰਿ* *ਬ੍ਰਹਮਾ ਉਤਪਤਿ…
-
ਅੰਮ੍ਰਿਤ ਵੇਲਾ
ਅੰਮ੍ਰਿਤ ਵੇਲਾ ਉਹ ਸਮਾਂ ਕਿਹਾ ਜਾ ਸਕਦਾ ਹੈ ਜਿਸ ਸਮੇਂ ਇਨਸਾਨ ਦੇ ਅੰਦਰ ਪ੍ਰਭੂ ਵਡਿਆਈ ਦੀ ਵਿਚਾਰ ਚਰਚਾ ਚੱਲ ਰਹੀ ਹੋਵੇ ਜਾ ਕਹਿ ਲਉ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੋ ਜਾਂ ਹੋ ਸਕਦੀ ਹੈ। ਆਮ ਤੌਰ ਤੇ ਸਵੇਰ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਕਿਉਂਕਿ ਉਸ ਸਮੇਂ ਰੱਬ ਪ੍ਰਸਤ ਰੱਬੀ ਯਾਦ ਵਿੱਚ ਜੁੜਨ ਦੀ ਕੋਸ਼ਿਸ਼ ਕਰਦੇ ਹਨ। ਅਸਲ ਵਿੱਚ ਅੰਮ੍ਰਿਤ ਵੇਲੇ ਨੂੰ ਕਿਸੇ ਸਮੇਂ ਦੇ ਪੈਮਾਨੇ ਨਾਲ ਬੰਨਿਆ ਜਾਂ ਨਾਪਿਆ ਨਹੀਂ ਜਾ ਸਕਦਾ ਹਾਂ ਸਵੇਰੇ ਜਲਦੀ ਉਠਣਾ ਬਿਲਕੁਲ ਸਹੀ ਗੱਲ ਹੈ ਗੁਰੂ ਸਾਹਿਬ ਵੀ ਫ਼ੁਰਮਾਉਂਦੇ ਹਨ “ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥ ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥”(੨੫੫) ਅਤੇ ਇੱਕ ਅੰਗਰੇਜ਼ੀ ਦਾ ਵੀ ਮੁਹਾਵਰਾ…
-
ਗੁਰੂ ਤੇਗ ਬਹਾਦਰ ਜੀ
ਤੇਗ ਬਹਾਦਰ ਬੋਲਿਆ, ਸਿਰ ਦਿੱਤਾ ਧਰਮ ਨ ਡੋਲਿਆ। ਉਸ ਕਹਿਰ ਜ਼ੁਲਮ ਦਾ ਢਾਹਿਆ ਸੀ, ਭਾਵੇ ਔਰੰਗਜੇਬ ਕਹਾਇਆ ਸੀ। ਉਨ੍ਹਾਂ ਗੀਤ ਗੋਬਿੰਦ ਦੇ ਗਾਏ ਸੀ, ਭਾਵੇਂ ਤੇਗ ਦੇ ਧਨੀ ਕਹਾਏ ਸੀ। ਉਹ ਹੁਕਮ ਮਨਾਉਣਾ ਚਾਹੁੰਦਾ ਸੀ,ਤਾਕਤ ਦਾ ਜ਼ੋਰ ਦਖਾਉਦਾ ਸੀ। ਉਹ ਹੁਕਮ ਚ ਰਹਿਣਾ ਚਾਹੁੰਦੇ ਸੀ, ਤਾਕਤ ਤਾਈਂ ਪਏ ਛੁਪਾਉਂਦੇ ਸੀ। ਉਹ ਡਰਦਾ ਹੀ ਡਰਾਉਂਦਾ ਸੀ, ਤਾਂ ਹੀ ਜ਼ੁਲਮ ਉਹ ਪਿਆ ਕਮਾਉਂਦਾ ਸੀ। ਉਹ ਨ ਡਰਦੇ ਤੇ ਨਾ ਡਰਾਉਂਦੇ ਸੀ, ਤਾਂ ਹੀ ਗਿਆਨੀ ਉਹ ਅਖਵਾਉਂਦੇ ਸੀ। ਅੱਜ ਵੀ, ਫਿਰਦੇ ਕਈ ਔਰੰਗੇ ਨੇ, ਜੋ ਰੋਜ਼ ਕਰਾਉਂਦੇ ਦੰਗੇ ਨੇ। ਅੱਜ ਵੀ, ਜ਼ੁਲਮ ਵਿਰੁੱਧ ਸਿੰਘ ਲੜਦੇ ਨੇ, ਮਜਲੂਮਾ ਖ਼ਾਤਰ ਖੜਦੇ ਨੇ। ਅੱਜ ਵੀ, ਦਿੱਲੀ ਜ਼ੁਲਮ ਪਈ ਢਾਉਦੀ ਏ, ਤਾਂ ਹੀ ਨਿੱਤ ਪੁਆੜੇ ਪਾਉਂਦੀ ਏ।…