Poems
-
ਵੋਟ ਸਮਝ ਕੇ ਪਾਓ
ਉਠੋ ਵੀਰੋ ਭੈਣਾਂ ਸਾਰੇ ਅਪਣਾ ਘਰ ਬਚਾਓ। ਵੋਟ ਸਮਝ ਕੇ ਪਾਓ ਵੀਰੋ ਵੋਟ ਸਮਝ ਕੇ ਪਾਓ। ਚੋਰ ਮਚੱਕਿਆਂ ਸਭ ਨੇ ਰਲ ਕੇ ਤੁਹਾਨੂੰ ਲੁਟਿਆ ਤੇ ਲੁੱਟਣਾ ਹੈ। ਪਹਿਲਾ ਇਨ੍ਹਾਂ ਕੁੱਟਿਆ ਤੁਹਾਨੂੰ ਅੱਗੋਂ ਵੀ ਇਨ੍ਹਾਂ ਕੁੱਟਣਾ ਹੈ। ਵੋਟ ਅਪਣੇ ਦੀ ਕੀਮਤ ਵੀਰੋ ਸਮਝੋ ਤੇ ਸਮਝਾਓ। ਵੋਟ ਸਮਝ ਕੇ ਪਾਓ ਵੀਰੋ ਵੋਟ ਸਮਝ ਕੇ ਪਾਓ। ਇਨ੍ਹਾਂ ਝੂਠੇ ਲੀਡਰਾਂ ਦੀਆਂ ਤੁਸੀਂ ਗੱਲਾਂ ਵਿੱਚ ਨਾ ਆਓ। ਝੂਠੇ ਲਾਰੇ ਲਾਉਣ ਵਾਲੇ ਸਭ ਗੱਪੀ ਅੱਜ ਭਜਾਓ। ਬੋਤਲ ਦੇ ਲਾਲਚ ਵਿੱਚ ਆ ਕੇ ਹੱਕ ਨਾ ਐਂਵੇਂ ਗਵਾਓ। ਨਸ਼ੇ ਵੰਡਣ ਵਾਲੇ ਲੀਡਰਾਂ ਕੋਲੋਂ ਅਪਣੇ ਪੁੱਤ ਬਚਾਓ। ਗੁਰੂਆਂ ਵਾਲੀ ਸੋਚ ਦੇ ਉਤੇ ਇੰਨ੍ਹਾਂ ਤਾਈ ਅਜਮਾਓ। ਧਰਮ ਜਾਤ ਤੇ ਪਾਰਟੀ ਛੱਡ ਕੇ ਕੈਡੀਡੇਟ ਅਜ਼ਮਾਓ। ਦਇਆ ਧਰਮ ਤੇ ਹਿੰਮਤ ਵਾਲੀ ਤੱਕੜੀ…
-
ਆਨੰਦ ਕੀ ਤੇ ਕਿੱਥੇ ?
ਗੁਰੂ ਸਾਹਿਬ ਸਮਝਾ ਰਹੇ ਹਨ ਅਸਲ ਅਨੰਦ ਕੀ ਹੈ?? ਜਿਸ ਜੀਵ ਦੇ ਅੰਦਰੋਂ ਮੋਹ ਟੁੱਟ ਗਿਆ ਸੱਚੇ ਨੇ ਉਸਦਾ ਸ਼ਬਦ ਹੀ ਸਵਾਰ ਦਿੱਤਾ। ਭਾਵ ਉਸ ਦਾ ਬੋਲ ਚਾਲ, ਰਹਿਣ, ਸੋਚ ਵਿਚਾਰ, ਕਿਰਦਾਰ ਸਭ ਕੁਝ ਸੰਵਾਰ ਦਿੱਤਾ। ਫਿਰ ਉਸ ਦੀ ਸੋਚ ਵਿੱਚ “ ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ” ਦਾ ਵਰਤਾਰ ਵਰਤ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਇਹੀ ਅਸਲ ਆਨੰਦ ਹੈ ਪਰ ਇਸ ਆਨੰਦ ਦੀ ਸਮਝ ਗੁਰੂ ਤੋਂ ਪੈਂਦੀ ਹੈ। ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥ ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥ {ਪੰਨਾ 917} ਭੁੱਲ ਚੁੱਕ ਦੀ ਮੁਆਫ਼ੀ ਬਲਵਿੰਦਰ ਸਿੰਘ ਮੁਲਤਾਨੀ
-
ਸ਼ਰਧਾਂਜਲੀ
“ਘੱਲੇ ਆਵਹਿ ਨਾਨਕਾ ਸੱਦੇ ਉਠੀ ਜਾਹਿ” ਸਤਿਗੁਰੂ ਫ਼ੁਰਮਾਇਆ ਏ। ਦਾਤਾ! ਅੱਜ ਏ ਦੱਸ ਹਾਂ ਪਹਿਲਾ, ਸਾਨੂੰ ਸਮਝ ਕਿਉ ਨ ਆਇਆ ਏ। ਦਾਤਾ! ਲਗਦੈ ਮਮਤਾ ਸਾਡੀ ਨੇ ਹੀ ,ਪਰਦਾ ਮੱਤ ਤੇ ਪਾਇਆ ਏ। ਜੇ ਕਰ ਮਿਹਰ ਤੂੰ ਕਰ ਦਏ ਦਾਤਾ! ਕਿਹੜਾ ਲੱਗਣਾ ਕਰਾਇਆ ਏ। ਜਿਨ੍ਹਾਂ ਜਿਨਾਂ ਸਾਕ ਕਿਸੇ ਦਾ, ਉਨ੍ਹਾਂ ਸੇਕ ਹੀ ਆਉਦਾ ਏ। ਜਿਸ ਦੇ ਉਤੇ ਮਿਹਰ ਤੂੰ ਕਰ ਦਏ, ਉਹੀ ਸੇਵ ਕਮਾਉਂਦਾ ਏ। ਸਤਿਦਰਜੀਤ ਤਾਂ ਭੈਣ ਹੈ ਸਾਡੀ, ਨਾਦੀ ਹੀ ਅਖਵਾਉਂਦੀ ਸੀ। ਗੁਰਦੁਆਰੇ ਦੀ ਸੇਵਾ ਦੇ ਵਿੱਚ, ਵੱਧ ਚੱੜ ਹੱਥ ਵਟਾਉਂਦੀ ਸੀ। ਪਰਵਾਰ ਨੂੰ ਘਾਟਾ ਪਹਿਲਾ ਹੀ ਪਿਆ ਸੀ, ਜਦ ਲੋਚ ਨੇ ਫ਼ਤਿਹ ਬੁਲਾਈ ਏ। ਦਾਤਾ! ਇਹ ਵੀ ਤੇਰੀ ਖੇਡ ਹੀ ਹੈ ਨਾ, ਜੋ ਪੁਰਾਣੀ ਯਾਦ ਦੁਹਰਾਈ ਏ। ਇਸ…
-
ਬੰਦੀ ਛੋਡ ਗੁਰੂ ਹਰਿ ਗੋਬਿੰਦ ਜੀ
ਹੁਕਮ, ਜਹਾਂਗੀਰ ਨੇ ਸੁਣਾਇਆ ਹੈ, ਗੁਰੂ ਹਰਿ ਗੋਬਿੰਦ ਤਾਈਂ ਬੁਲਾਇਆ ਹੈ। ਹੁਕਮ ਉਸ ਦਾ ਗੁਰਾਂ ਅਪਣਾਇਆ ਹੈ, ਗੁਆਲੀਅਰ ਕਿਲੇ ਚ ਬੰਦ ਕਰਵਾਇਆ ਹੈ। ਕਿਆ ਦਾਤੇ ਨੇ ਖੇਡ ਰਚਾਇਆ ਹੈ, ਬਵੰਜਾ ਰਜਿਆ ਤਾਈ ਮਿਲਾਇਆ ਹੈ। ਗੁਰਾਂ ਪਿਆਰ ਉਨ੍ਹਾਂ ਤਾਈਂ ਪਾਇਆ ਹੈ, ਅਪਣੀ ਹਿੱਕ ਦੇ ਨਾਲ ਲਗਾਇਆ ਹੈ। ਜਹਾਂਗੀਰ ਨੂੰ ਸੁਪਨਾ ਆਉਦਾ ਹੈ, ਉਹ ਡਰਕੇ ਬਹੁਤ ਘਬਰਾਉਦਾ ਹੈ। ਮੀਆਂ ਮੀਰ ਦੇ ਤਾਈਂ ਬੁਲਾਉਂਦਾ ਹੈ, ਕਹਾਣੀ ਸਾਰੀ ਉਸੇ ਸੁਣਾਉਂਦਾ ਹੈ। ਮੀਆਂ ਜੀ ਨੇ ਯਾਦ ਕਰਾਇਆਂ ਹੈ, ਤੂੰ ਕਹਿਰ ਹੀ ਬਹੁਤ ਕਮਾਇਆ ਹੈ। ਜਹਾਂਗੀਰ ਦੀ ਸਮਝ ਜਦ ਆਉਦਾ ਹੈ, ਉਹ ਜਲਦੀ ਹੁਕਮ ਸੁਣਾਉਦਾ ਹੈ। ਉਹ ਗੁਰਾਂ ਨੂੰ ਬਾਹਰ ਬੁਲਾਉਦਾ ਹੈ, ਜਿਸੇ ਹਰਿ ਗੋਬਿੰਦ ਠੁਕਰਾਉਂਦਾ ਹੈ। ਗੁਰਾਂ! ਸ਼ਰਤ ਸਮੇਤ ਜੁਆਬ ਘਲਾਇਆ ਹੈ, ਜਿੱਥੇ ਬਵੰਜਾ ਰਾਜਿਆਂ…
-
ਕਿਵ ਸਚਿਆਰਾ ਹੋਈਐ
ਰੱਬੀ ਹੁਕਮ ਅਪਣਾ ਲੈ ਬੰਦਿਆ ਸਚਿਆਰ ਤੂੰ ਆਪੇ ਸਜੱ ਜਾਣਾ ਏ। ਅੰਦਰ ਨਾਮ ਵਸਾਅ ਲੈ ਬੰਦਿਆ ਹਉਮੈ ਨੇ ਆਪੇ ਭੱਜ ਜਾਣਾ ਏ। ਸੱਚ ਨੂੰ ਤੂੰ ਅਪਣਾ ਲੈ ਬੰਦਿਆ ਕੂੜ ਨੇ ਆਪੇ ਭੱਜ ਜਾਣਾ ਏ। ਸੁਖ ਨੂੰ ਤੂੰ ਟਿਕਾਅ ਲੈ ਬੰਦਿਆ ਦੁੱਖ ਨੇ ਆਪੇ ਭੱਜ ਜਾਣਾ ਏ। ਰੱਬ ਨੂੰ ਤੂੰ ਅਪਣਾ ਲੈ ਬੰਦਿਆ ਤਿ੍ਸ਼ਨਾ ਨੇ ਆਪੇ ਭੱਜ ਜਾਣਾ ਏ। ਹਿੰਮਤ ਤੂੰ ਅਪਣਾ ਲੈ ਬੰਦਿਆਂ ਦਲਿੱਦਰ ਨੇ ਆਪੇ ਭੱਜ ਜਾਣਾ ਏ। ਸੱਜਣ ਤੂੰ ਬਣਾ ਲੈ ਬੰਦਿਆ ਦੁਸ਼ਮਣ ਨੇ ਆਪੇ ਭੱਜ ਜਾਣਾ ਏ। ਅੰਮਿ੍ਤ ਮੂੰਹ ਵਿੱਚ ਪਾ ਲੈ ਬੰਦਿਆ ਬਿਖ ਨੇ ਆਪੇ ਭੱਜ ਜਾਣਾ ਏ। ਬੰਦਗੀ ਤੂੰ ਅਪਣਾ ਲੈ ਬੰਦਿਆ ਵੇਕਾਰਾਂ ਨੇ ਆਪੇ ਭੱਜ ਜਾਣਾ ਏ। ਚਗਿਆਈ ਤੂੰ ਅਪਣਾ ਲੈ ਬੰਦਿਆ ਬੁਰਿਆਈ ਨੇ…
-
ਮਾਂ ਦੀ ਯਾਦ
ਮਾਂ ਤੂੰ ਜੰਮਿਆ ਤੇ ਪਾਲਿਆ ਪੜਾਇਆ ਸਾਨੂੰ ਏ। ਖ਼ੂਨ ਅਪਣੇ ਦਾ ਦੁੱਧ ਤੂੰ ਪਿਲਾਇਆ ਸਾਨੂੰ ਏ। ਕੁੱਛੜ ਚ ਚੁੱਕ ਕੇ ਤੇ ਮਾਂ ਤੂੰ ਖਡਾਇਆ ਸਾਨੂੰ ਏ। ਮੂੰਹ ਆਪਣੇ ਚੋ ਕੱਡ ਕੇ ਖਿਲਾਇਆ ਸਾਨੂੰ ਏ। ਆਪ ਗਿੱਲੀ ਜਗ੍ਹਾ ਸੌ ਸੁੱਕੇ ਪਾਇਆ ਸਾਨੂੰ ਏ। ਸਦਾ ਰੋਂਦਿਆਂ ਨੂੰ ਚੁੱਪ ਤੂੰ ਕਰਾਇਆ ਸਾਨੂੰ ਏ। ਮੈਨੂੰ ਯਾਦ ਹੈ ਤੂੰ ਲੜਦਿਆਂ ਹਟਾਇਆ ਸਾਨੂੰ ਏ। ਕਦੀ ਝਿੜਕਦਾ ਸੀ ਬਾਪੂ ਤੂੰ ਬਚਾਇਆ ਸਾਨੂੰ ਏ। ਆਪ ਅਨਪੜ੍ਹ ਹੁੰਦਿਆਂ ਪੜਾਇਆ ਸਾਨੂੰ ਏ। ਦੇ ਕੇ ਹੱਲਾ ਛੇਰੀ ਮਾਂ ਚਮਕਾਇਆ ਸਾਨੂੰ ਏ। ਸਾਰੇ ਪੁੱਤਰਾਂ ਦੇ ਦੁਖ ਤੂੰ ਹੀ ਜਰ ਲਏ ਨੇ,ਮਾਂ। ਸਾਡੇ ਸਾਰਿਆ ਦੇ ਦੁੱਖ ਤੂੰ ਹੀ ਹਰ ਲਏ ਨੇ,ਮਾਂ। ਧੀਆ ਤੇਰੀਆ ਵੀ ਹੱਝੂ ਰੱਜ ਕੇਰ ਲਏ ਨੇ,ਮਾਂ। ਤੂੰ ਸੁਪਨਿਆਂ ਚ ਸਭ…
-
-
ਦਿਵਾਲੀ
ਆਉ ਹਾਂ ਐਤਕੀਂ ਭਲਾ ਦਿਵਾਲੀ ਬਿਨਾ ਮਿਠਾਈ ਪਟਾਕਿਆਂ ਦੇ ਮਨਾਈਏ। ਆਉ ਹਾਂ ਐਤਕੀਂ ਭਲਾ ਗੁਰਦੁਆਰਿਓ ਗੁਰੂ ਦੀ ਗੱਲ ਸੁਣ ਕੇ ਮਨ ਚ ਵਸਾਈਏ। ਆਉ ਹਾਂ ਐਤਕੀਂ ਭਲਾ ਸਮਾਜ ਸੁਧਾਰ ਦੀ ਲਹਿਰ ਚਲਾਈਏ। ਆਉ ਹਾਂ ਐਤਕੀਂ ਭਲਾ ਵਾਤਾਵਰਣ ਬਚਾਉਣ ਲਈ ਕਿਉ ਨ ਪੌਦੇ ਲਗਾਈਏ। ਆਉ ਹਾਂ ਐਤਕੀਂ ਭਲਾ ਆਪਾ ਗੁਰੂ ਦੀਆਂ ਖੁਸ਼ੀਆਂ ਰੱਜ ਕੇ ਕਮਾਈਏ। ਆਉ ਹਾਂ ਮੁਲਤਾਨੀ ਆਪਾ ਵੀ ਸੀਸ ਗੁਰੂ ਅੱਗੇ ਝੁਕਾਈਏ। ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ, ਕੈਨੇਡਾ
-
ਗੁਰੂ ਹਰਿ ਕ੍ਰਿਸ਼ਨ ਜੀ
ਪ੍ਰ.੧ ਗੁਰੂ ਹਰਿ ਕ੍ਰਿਸ਼ਨ ਜੀ ਦੇ ਪਿਤਾ ਦਾ ਕੀ ਨਾਮ ਸੀ? ਉ. ਗੁਰੂ ਹਰਿ ਰਾਏ ਜੀ। ੨. ਗੁਰੂ ਹਰਿ ਕ੍ਰਿਸ਼ਨ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ? – ਮਾਤਾ ਕ੍ਰਿਸ਼ਨ ਕੌਰ ਜੀ। ੩. ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆਂ? – ਸੰਨ ੧੬੫੬ ਵਿੱਚ ਕੀਰਤ ਪੁਰ ਸਾਹਿਬ। ੪. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਿਆਈ ਦੀ ਬਖ਼ਸ਼ਸ਼ ਕਦੋਂ ਹੋਈ ? – ਸਵਾ ਪੰਜ ਸਾਲ ਦੀ ਉਮਰੇਂ। ੫. ਗੁਰੂ ਹਰਿ ਕ੍ਰਿਸ਼ਨ ਜੀ ਦੇ ਕਿੰਨ੍ਹੇ ਭੈਣ ਭਰਾ ਸਨ? ਉਨ੍ਹਾਂ ਦੇ ਨਾਮ ਦੱਸੋ? – ਗੁਰੂ ਹਰਿ ਕ੍ਰਿਸ਼ਨ ਜੀ ਦਾ ਇੱਕ ਭਰਾ ਰਾਮ ਰਾਏ ਸੀ। ੬. ਰਾਮ ਰਾਏ ਨੇ ਗੁਰਿਆਈ ਪ੍ਰਾਪਤ ਕਰਨ ਲਈ ਕਿਸ ਕੋਲ ਸ਼ਿਕਾਇਤ ਕੀਤੀ? – ਉਸ ਸਮੇਂ ਦੇ…
-
ਬਾਬੇ ਦਾ ਗੁਰਪੁਰਬ
ਪ੍ਰਕਾਸ਼ ਪੁਰਬ ਅੱਜ, ਗੁਰੂ ਨਾਨਕ ਦਾ ਆਇਆ। ਸਭ ਸੰਗਤ ਨੇ ਰਲ ਕੇ, ਹੈ ਖ਼ੂਬ ਮਨਾਇਆ। ਸਭ ਸਿੱਖਾਂ ਵੱਲੋਂ ਹਨ ਆਈਆਂ, ਅੱਜ ਬਹੁਤ ਵਧਾਈਆਂ। ਪਰ ਗੁਰੂ ਜੋ ਪੜਾਇਆ, ਉਹ ਪੜ੍ਹੀਆਂ ਨ ਪੜਾਈਆਂ। ਪ੍ਰਭਾਤ ਫੇਰੀਆਂ ਵੀ ਸੰਗਤਾਂ ਨੇ, ਬਹੁਤ ਹਨ ਬੁਲਾਈਆਂ। ਜਿਸ ਦੇ ਸੁਆਗਤ ਲਈ, ਪਟਾਕੇ-ਫੁੱਲਝੱੜੀਆਂ ਚਲਾਈਆਂ। ਜਿਨ੍ਹਾਂ ਜਿਨ੍ਹਾਂ ਗੱਲਾਂ ਤੋਂ, ਗੁਰੂ ਨੇ, ਕਰੀਆਂ ਮਨਾਈਆਂ। ਉਹੋ ਉਹੋ ਗੱਲਾਂ ਸਭ, ਆਪਾ ਨੇ, ਕਰਕੇ ਦਿਖਾਈਆਂ। ਨਗਰ ਕੀਰਤਨ ਤੇ, ਖ਼ੂਬ ਮਿਠਿਆਈਆਂ ਨੇ ਛਕਾਈਆਂ। ਬੈਂਡ ਵਾਜਿਆਂ ਤੋਂ, ਧੁਨਾ ਗਾਣਿਆਂ ਦੀਆਂ ਨੇ ਸੁਣਾਈਆਂ। ਛੋਲੇ ਪੂਰੀਆਂ ਛਕਾਉਣ ਲਈ, ਹਲਵਾਈ ਤੋਂ ਬਣਵਾਈਆਂ। ਜੋ ਸੰਗਤ ਨੂੰ ਪੰਗਤ ਚ ਬਿਠਾ ਕੇ, ਖ਼ੂਬ ਨੇ ਛਕਾਈਆਂ। ਗੁਰੂ ਜੀ ਨੇ ਹੱਥੀ ਕਿਰਤ ਕਰਕੇ, ਇਹ ਸਾਨੂੰ ਹੈ ਸਿਖਾਈ। ਨਾਮ ਜਪ ਕੇ ਵੰਡ-ਛੱਕਣ ਦੀ, ਗੁਰਾਂ ਪਿਰਤ…