Poems

  • Poems

    ਸਾਲ ਨਵਾਂ

    ਦਿਨ ਜੋ ਚੜਦਾ ਹੈ ਸਮੇਂ ਨਾਲ ਬੀਤ ਜਾਂਦੈ। ਸਾਲ ਜੋ ਚੜਦੇ ਹਨ ਸਮੇਂ ਨਾਲ ਬੀਤ ਜਾਂਦੈ। ੨੦੨੨ ਵੀ ਇੱਕ ਦਿਨ ਸੀ ਚੱੜਿਆ ਸਮਾਂ ਵਿਹਾ ਕੇ ਜੋ ਹੈ ਬੀਤ ਚੱਲਿਆ। ੨੦੨੩ ਅੱਜ ਚੜਨ ਨੂੰ ਤਿਆਰ ਬੈਠਾ ਸਮੇਂ ਨਾਲ ਵੀ ਇਸ ਨੇ ਬੀਤ ਜਾਣੈ। ਹਿਸਾਬ ਤੂੰ ਲਾ ਕੇ ਬੰਦਿਆਂ ਸੋਚ ਤਾਂ ਸਹੀ ਕੀ ਖੱਟਿਆ ਤੇ ਕੀ ਹੈ ਗਵਾਉਣਾ। ਆਉਣ ਵਾਲੇ ਸਮੇਂ ਦੀ, ਯੋਜਨਾ ਹੁਣੇ ਕਰ ਲੈ,ਅੱਗੇ ਵਾਸਤੇ ਤੂੰ ਹੈ ਕੀ ਕਮਾਉਣਾ। ਸੁਨੇਹੇ ਵਧਾਈਆਂ ਦੇ ਅੱਜ ਹਨ ਬਹੁਤ ਆਉਣੇ, ਵਿੱਚੋਂ ਨਿਕਲਣਾ ਕੀ ਹੈ ਸੋਚ ਤਾਂ ਸਹੀ। ਕਾਰਡ ਅੱਜ ਭਾਵੇਂ ਲੋਕਾਂ ਨੇ ਬਹੁਤ ਵੰਡਣੇ, ਪਰ ਵਿਚੋਂ ਨਿਕਲਣਾ ਕੀ ਹੈ ਸੋਚ ਤਾਂ ਸਹੀ। ਖ਼ੁਦ ਕੀ ਕਰਨਾ, ਤੇ ਕੀ ਹੈ ਪਾਉਣਾ, ਇਹ ਵੀ ਬੈਠ ਕੇ ਕਦੇ…

  • Poems

    ਸੀਸ ਗੁਰੂ ਦੇ ਭੇਟ

    ਜੇ ਸੀਸ ਗੁਰੂ ਦੇ ਭੇਟ ਨਾ ਰੱਖੀ,ਦੱਸ ਹਾਂ ਫਿਰ ਕੀ ਖੱਟ ਲਈ ਖੱਟੀ। ਜਿਸ ਕੰਮ ਲਈ ਸੀ ਜੱਗ ਤੇ ਆਇਆ, ਉਸ ਨੂੰ ਭੁੱਲ ਕੇ ਸਮਾਂ ਗਵਾਇਆ।  ਜਿੰਦ ਤੂੰ ਸਾਰੀ ਭਟਕ ਗਵਾ ਲਈ,ਕਿਉਂ ਨਾ ਧਰਮ ਦੇ ਲੇਖੇ ਲਾ ਲਈ। ਪਹਿਲਾਂ ਬਚਪਨ ਵਿੱਚ ਗਵਾਇਆ,ਜਵਾਨੀ ਵਿੱਚ ਹੰਕਾਰ ਹੰਡਾਇਆ। ਕਿਸੇ ਦਾ ਨਾ ਤੂੰ ਭਲਾ ਕਮਾਇਆ, ਅਪਣਾ ਸਾਰਾ ਸਮਾਂ ਗਵਾਇਆ। ਬੁਢੇਪੇ ਵਿੱਚ ਫਿਰ ਕਿਉਂ ਪਛਤਾਇਆ,ਅਜੇ ਸਮਝ ਤੂੰ ਕਿਸ ਕੰਮ ਆਇਆ। ਮੁਲਤਾਨੀ ਸੀਸ ਗੁਰੂ ਦੇ ਭੇਟ ਤੂੰ ਰੱਖੀਂ,ਇਸ ਜੱਗ ਤੋਂ ਫਿਰ ਖੱਟ ਲਈਂ ਖੱਟੀ। ਭੁੱਲ ਚੁੱਕ ਲਈ ਮੁਆਫ਼ੀਬਲਵਿੰਦਰ ਸਿੰਘ ਮੁਲਤਾਨੀ

  • Poems

    ਖਾਲਸਾ ਪੰਥ

    ਨਾ ਡਰਾਂ ਨ ਡਰਾਵਾਂਗਾਪੰਥ ਖਾਲਸਾ ਸਜਾਵਾਂਗਾ। ਪੰਚਾਇਤੀ ਰਾਜ ਮੈ ਚਲਾਵਾਂਗਾ। ਸਿੱਖ ਸ਼ੇਰ ਮੈ ਬਣਾਵਾਂਗਾ। ਡਰ ਇਨ੍ਹਾਂ ਦਾ ਭਜਾਵਾਂਗਾਪਾਹੁਲ ਖੰਡੇ ਦੀ ਛਕਾਵਾਂਗਾ। ਇੱਕੋ ਬਾਟੇ ਚ ਛਕਾਵਾਂਗਾਜਾਤ ਪਾਤ ਮੈਂ ਮਿਟਾਵਾਂਗਾ। ਹੱਥ ਇਨ੍ਹਾਂ ਅੱਗੇ ਡਾਹਵਾਂਗਾਪਾਹੁਲ ਇਨ੍ਹਾਂ ਤੋਂ ਹੀ ਪਾਵਾਂਗਾ। ਬਾਜ ਚਿੜੀਆਂ ਤੋਂ ਤੁੜਾਵਾਂਗਾਇੱਕ ਲੱਖਾਂ ਤਾਈਂ ਲੜਾਵਾਂਗਾ। ਸ਼ੇਰ ਗਿੱਦੜਾਂ ਤਾਈ ਬਣਾਵਾਂਗਾਗੋਬਿੰਦ ਸਿੰਘ ਨਾਮ ਤਾਂ ਕਹਾਵਾਂਗਾ।

  • Poems

    ਸਿੰਘ ਸਜਾ ਲੈ

    ਦਾਤਾ, ਮੈਨੂੰ ਸਿੰਘ ਸਜਾ ਲੈ। ਮੇਰੀ ਇਹ ਅਰਦਾਸ ਪੁਗਾ ਲੈ। ਪੰਜ ਘੁੱਟ ਅੰਮ੍ਰਿਤ ਦੇ ਪਿਆ ਲੈ। ਰਹਿਤ ਅਪਣੀ ਖ਼ੁਦ ਪੁਗਾ ਲੈ। ਕੱਛ, ਕੜਾ, ਕ੍ਰਿਪਾਨ ਮੈਂ ਪਾਵਾਂ। ਕੰਘਾ, ਕੇਸਾਂ ਦੇ ਵਿੱਚ ਲਾਵਾਂ। ਕੰਘਾ ਦੋਨੋ ਵਕਤ ਮੈਂ ਵਾਹਵਾਂ।ਸਿਰ ਸੋਹਣੀ ਦਸਤਾਰ ਸਜਾਵਾਂ। ਬਾਣੀ ਪੜ ਸਕੂਲ ਨੂੰ ਜਾਵਾਂ। ਰਸਤੇ ਵਿੱਚ ਨਾ ਠੋਕਰ ਖਾਵਾਂ। ਸੱਚ ਬੋਲ ਸਤਿਕਾਰ ਮੈਂ ਪਾਵਾਂ। ਏਕਸ ਸਿੰਘ ਫਿਰ ਨਾਮ ਕਹਾਵਾਂ। ਮੈਨੂੰ ਅਪਣੇ ਚਰਨੀਂ ਲਾ ਲੈ। ਦਾਤਾ, ਮੈਨੂੰ ਸਿੰਘ ਸਜਾ ਲੈ।

  • Poems

    ਕਿਸਾਨ ਦੇ ਪੁੱਤ

    ਪੁੱਤ ਜੋ ਕਿਸਾਨ ਦੇ, ਉਹ ਕਿਸਾਨ ਨਾਲ ਖੜਨ ਗੇ। ਗੁਰੂ ਦੇ ਜੋ ਸਿੰਘ ਨੇ, ਉਹ ਜ਼ੁਲਮ ਨਾਲ ਲੜਨ ਗੇ। ਨਾ ਇਹ ਕਦੇ ਡਰਦੇ, ਤੇ ਨਾਹੀ ਡਰਾਉਂਦੇ ਨੇ। ਸੱਚ ਨਾਲ ਖੜ ਕੇ ਤੇ, ਜਾਲਮ ਨੂੰ ਭਜਾਉਂਦੇ ਨੇ। ਪੁੱਤ ਗੋਬਿੰਦ ਸਿੰਘ ਦੇ, ਭਾਈ ਨਲੂਏ ਦੇ ਸਦਾਉਦੇ ਨੇ। ਸ਼ਾਂਤੀ ਦੇ ਪੁਜਾਰੀ , ਪਰ ਕ੍ਰਿਪਾਨਾਂ ਗਲ ਚ ਪਾਉਂਦੇ ਨੇ। ਹੱਕ ਜੇ ਕੋਈ ਖੋਹਦਾ ਹੈ, ਤਾਂ ਉਹਦੇ ਅੱਗੇ ਅੜਦੇ ਨੇ। ਮੌਤ ਤੋਂ ਨਹੀਂ ਡਰਦੇ, ਸਦਾ ਜਾਲਮ ਅੱਗੇ ਖੜਦੇ ਨੇ। ਹਾਰਨਾ ਨਹੀ ਸਿੱਖਿਆ ਇਹਨਾਂ, ਗੁਰਬਾਣੀ ਦੀ ਗੁੜ੍ਹਤੀ ਏ। ਸਰਕਾਰ ਤੇ ਭੁਲੇਖਾ ਖਾ ਗਈ, ਸ਼ਾਇਦ ਕੌਮ ਅਜੇ ਸੁੱਤੀ ਏ। ਸੋਚ ਲੈ ਸਰਕਾਰੇ, ਇਹ ਮੁਲਤਾਨੀ ਸਮਝਾਉਂਦਾ ਏ। ਲੰਘ ਜਾਏ ਜੋ ਵੇਲਾ, ਮੁੜ ਹੱਥ ਨਹੀਂ ਓ ਆਉਂਦਾ ਏ। ਸ਼ਾਂਤੀ…

  • Poems

    ਬੜਾ ਫਰਕ ਹੈ

    ਸਾਈ ਤੇ ਸਾਈਂ ਵਿੱਚਸਿਖਾ ਤੇ ਸਿੱਖਾਂ ਵਿੱਚਹਾਥੀ ਤੇ ਹਾਥੀਂ ਵਿੱਚਗਲੀ ਤੇ ਗੱਲੀਂ ਵਿੱਚਗਲਾ ਤੇ ਗਲ੍ਹਾਂ ਵਿੱਚਗੋਰੀ ਤੇ ਗੋਰੀਂ ਵਿੱਚਗਾਉ ਤੇ ਗਾਉਂ ਵਿੱਚਘਰੀ ਤੇ ਘਰੀਂ ਵਿੱਚਡਡਾ ਤੇ ਡੱਡਾਂ ਵਿੱਚਦੇਖਾ ਤੇ ਦੇਖਾਂ ਵਿੱਚਦੇਉ ਤੇ ਦੇਉਂ ਵਿੱਚਨਾਇ ਤੇ ਨਾੲ੍ਹਿ ਵਿੱਚਨਾਉ ਤੇ ਨ੍ਹਾਉਂ ਵਿੱਚ ਨਾਵ ਤੇ ਨਾਂਵ ਵਿੱਚਪਾਉ ਤੇ ਪਾਉਂ ਵਿੱਚਪਾਇ ਤੇ ਪਾਇਂ ਵਿੱਚਪੁਤ੍ਰੀ ਤੇ ਪੁਤ੍ਰੀਂ ਵਿੱਚਬਾਤੀ ਤੇ ਬਾਤੀਂ ਵਿੱਚਮੋਰੀ ਤੇ ਮੋਰੀਂ ਵਿੱਚਮਾਤਾ ਤੇ ਮਾੱਤਾ ਵਿੱਚਰਾਜਾ ਤੇ ਰਾਜਾਂ ਵਿੱਚਰਾਤੀ ਤੇ ਰਾਤੀਂ ਵਿੱਚ ਬੜਾ ਫਰਕ ਹੈ।ਸਾਇਰ ਤੇ ਸ਼ਾਇਰ ਵਿੱਚਸਾਹ ਤੇ ਸ਼ਾਹ ਵਿੱਚਸਹੁ ਤੇ ਸ਼ਹੁ ਵਿੱਚਸੇਰੁ ਤੇ ਸ਼ੇਰ ਵਿੱਚਸਰਮ ਤੇ ਸ਼ਰਮ ਵਿੱਚਜਨ ਤੇ ਜ਼ਨ ਵਿੱਚ ਬੜਾ ਫਰਕ ਹੈ।ਸਤੁ ਤੇ ਸੱਤ ਵਿੱਚਸਦ ਤੇ ਸੱਦ ਵਿੱਚਕਲ ਤੇ ਕੱਲ੍ਹ ਵਿੱਚਖਟ ਤੇ ਖੱਟ ਵਿੱਚਪਗ ਤੇ ਪੱਗ ਵਿੱਚਬੂਝੈ ਤੇ ਬੁੱਝੈ ਵਿੱਚਮਲ…

  • Poems

    ਬੰਦੀ ਛੋੜ ਦਿਵਸ

    ਬੰਦੀ ਛੋਡ ਬੰਦੀ ਛੋੜ ਪਿਆ ਦਿਵਸ ਮਨਾਉਨੈ, ਸੋਚ ਵੀ ਉਹਦੀ ਅਪਣਾ ਲੈ। ਦੋ ਕ੍ਰਿਪਾਨਾਂ ਉਸ ਸੀ ਪਾਈਆਂ, ਤੂੰ ਇਕ ਤਾਂ ਗਲ ਵਿੱਚ ਪਾ ਲੈ। ਦਿਵਾਲੀ ਦੇ ਦੀਵੇ ਪਿਆ ਜਗਾਉਨੈ, ਬੇਸ਼ਕ ਤੂੰ ਜਗਾ ਲੈ। ਦੀਵੇ ਜਗਾ ਕੇ ਬਾਹਰ ਰੁਛਨਾਉਨੈ, ਇਹ ਵੀ ਤੂੰ ਰੁਸ਼ਨਾ ਲੈ। ਅੰਦਰ ਵਾਲਾ ਬੁਝਿਆ ਦੀਵਾ, ਇਹ ਵੀ ਤਾਂ ਜਰ੍ਹਾ ਜਗਾ ਲੈ। ਕਿਉਂ ਵਾਤਾਵਰਨ ਖਰਾਬ ਪਿਆ ਕਰਨੈ, ਇਸ ਦੇ ਤਾਈਂ ਬਚਾ ਲੈ। ਬੰਦੀ ਛੋੜ ਪਿਆ ਦਿਵਸ ਮਨਾਉਨੈ, ਸੋਚ ਵੀ ਉਹਦੀ ਅਪਣਾ ਲੈ। ਦੋ ਕ੍ਰਿਪਾਨਾਂ ਉਸ ਸੀ ਪਾਈਆਂ, ਤੂੰ ਇਕ ਤਾਂ ਗਲ ਵਿੱਚ ਪਾ ਲੈ। ਨਾਮ ਦਾ ਦੀਵਾ ਬਣਾ ਕੇ ਤੂੰ, ਵਟ ਨਾਮ ਦੀ ਬੱਤੀ ਵਿੱਚ ਪਾ ਲੈ। ਨਾਮ ਦਾ ਉਸ ਵਿੱਚ ਤੇਲ ਤੂੰ ਪਾ ਕੇ, ਸਭ ਦੁਨੀਆ ਤੂੰ ਰੁਸ਼ਨਾ…

  • Poems

    ਸਾਖੀ ਪੰਜੋਖੜਾ ਦੀ

    ਕੀਰਤ ਪੁਰ ਤੋਂ ਦਿੱਲੀ ਜਦ ਪਾਏ ਚਾਲੇ,ਰਸਤੇ ਵਿੱਚ ਪੰਜੋਖੜਾ ਆਂਵਦਾ ਏ। ਗੁਰਾਂ ਉੱਥੇ ਸੀ ਇੱਕ ਪੜਾਅ ਕੀਤਾ,ਲਾਲ ਚੰਦ ਉਥੇ ਪੰਡਤ ਇੱਕ ਆਂਵਦਾ ਏ। ਮਨ ਅੰਦਰ ਸੀ ਉਹਦੇ ਹੰਕਾਰ ਭਰਿਆ,ਤਾਂ ਹੀ ਗੁਰੂ ਤੇ ਪ੍ਰਸ਼ਨ ਉਠਾਂਵਦਾ ਉਹ। ਸ਼ਬਦ ਗੀਤਾ ਚੋਂ ਉਸ ਸੀ ਇੱਕ ਚੁਣਿਆ,ਅਰਥ ਗੁਰਾਂ ਤੋਂ ਉਸ ਦੇ ਚਾਹਵਦਾ ਉਹ। ਛੱਜੂ ਇੱਕ ਗਰੀਬ ਉੱਥੇ ਵੱਸਦਾ ਸੀ,ਗੁਰੂ ਉਸ ਦੇ ਤਾਂਈ ਬੁਲਵਾ ਲੈੰਦੇ। ਛੜੀ ਮਿਹਰ ਦੀ ਰੱਖ ਉਹਦੇ ਸੀਸ ਉੱਤੇ, ਅਰਥ ਗੀਤਾ ਦੇ ਉਸ ਤੋਂ ਕਰਵਾ ਲੈੰਦੇ। ਲਾਲ ਚੰਦ ਦਾ ਹੰਕਾਰ ਸੀ ਦੂਰ ਹੋਇਆ,ਚਰਨੀਂ ਗੁਰਾਂ ਦੇ ਹੱਥ ਉਹ ਲਾਂਵਦਾ ਏ। ਗੁਰੂ ਸਿੱਖੀ ਦੀ ਦਾਤ ਉਸ ਬਖ਼ਸ਼ ਦਿੰਦੈ,ਮੁਲਤਾਨੀ ਇਹੋ ਹੀ ਗੁਰੂ ਤੋਂ ਚਾਹਵਦਾ ਏ। ਭੁੱਲ ਚੁੱਕ ਲਈ ਮੁਆਫ਼ੀਬਲਵਿੰਦਰ ਸਿੰਘ ਮੁਲਤਾਨੀ

  • Poems

    ਗੁਰੂ ਹਰਿ ਕ੍ਰਿਸ਼ਨ ਜੀ

    ਗੁਣ ਤੇਰੇ ਮੈਂ ਕੀ ਕੀ ਗਾਵਾਂ,ਚੋਜ ਤੇਰੇ ਤਾਂ ਨਿਆਰੇ ਨੇ। ਦਿੱਲੀ ਵਿੱਚ ਜਦ ਚੱਲੀ ਬਿਮਾਰੀ,ਚੇਚਕ ਘੇਰੇ ਸਾਰੇ ਨੇ। ਕਮਰ ਕੱਸ ਤੂੰ ਖੜ ਗਿਆ ਦਾਤਾ,ਘਰ ਘਰ ਪਹੁੰਚੇ ਪਿਆਰੇ ਨੇ। ਬਾਣੀ ਨਾਲ ਤੂੰ ਜੋੜ ਕੇ ਸਭਨਾਂ,ਰਾਜ਼ੀ ਕੀਤੇ ਸਾਰੇ ਨੇ। ਪੁੱਟ ਚੁਬੱਚਾ ਪਾਣੀ ਪਾਇਆ, ਕਰਨ ਇਸ਼ਨਾਨ ਜਿੱਥੇ ਸਾਰੇ ਨੇ। ਸਭਨਾਂ ਤਾਈ ਅਰੋਗ ਤੂੰ ਕਰਕੇ, ਕੀਤੇ ਖ਼ੁਦ ਤਿਆਰੇ ਨੇ। ਅਗਲੀ ਜੋਤ ਜਗਾਈ ਬਕਾਲੇ,ਕੀਤੇ ਤੁਸਾਂ ਇਸ਼ਾਰੇ ਨੇ। ਮੁਲਤਾਨੀ ਤੇਰੀ ਕੀ ਸਿਫ਼ਤ ਸੁਨਾਵੇ,ਚੋਜ ਤੇਰੇ ਤਾਂ ਨਿਆਰੇ ਨੇ।

  • conversation

    ਬਾਬਾ ਬੰਦਾ ਸਿੰਘ ਬਹਾਦਰ

    ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ ਸੰਨ੍ਹ 1670 ਨੂੰ ਕਸ਼ਮੀਰ ਦੇ ਜੰਮੂ ਅਤੇ ਪੁਣਛ ਦੇ ਵਿਚਕਾਰ ਪੈਂਦੇ ਪਹਾੜੀ ਕਸਬੇ ਰਾਜੌਰੀ ਵਿੱਚ ਪਿਤਾ ਰਾਮ ਦੇਵ ਦੇ ਘਰ ਹੋਇਆ। ਬਾਬਾ ਬੰਦਾ ਸਿੰਘ ਦਾ ਪਹਿਲਾਂ ਨਾਮ ਲਛਮਣ ਦਾਸ ਸੀ। ਲਛਮਣ ਦਾਸ ਨੇ ਛੋਟੀ ਉਮਰ ਵਿੱਚ ਹੀ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਤਲਵਾਰ ਚਲਾਉਣ ਸਮੇਤ ਹਰ ਤਰ੍ਹਾਂ ਦੀ ਮੁਹਾਰਤ ਛੋਟੇ ਹੁੰਦਿਆਂ ਹੀ ਹਾਸਿਲ ਕਰ ਲਈ। ਇੱਕ ਦਿਨ ਸ਼ਿਕਾਰ ਖੇਡਦਿਆਂ ਇੱਕ ਹਿਰਨੀ ਦਾ ਐਸਾ ਸ਼ਿਕਾਰ ਕੀਤਾ ਕਿ ਉਸਦੇ ਮਰਨ ਸਾਰ ਹੀ ਦੋ ਮਾਸੂਮ ਬੱਚੇ ਪੇਟ ਵਿੱਚੋਂ ਨਿੱਕਲ ਕੇ ਲਛਮਣ ਦਾਸ ਦੇ ਸਾਹਮਣੇ ਹੀ ਦਮ ਤੋੜ ਗਏ।ਇਸ ਘਟਨਾਂ ਨੇ ਲਛਮਣ ਦਾਸ ਨੂੰ ਸ਼ਾਇਦ ਪੂਰੀ ਦੁਨੀਆਂ ਤੋਂ ਉਪਰਾਮ ਕਰ ਦਿੱਤਾਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ…