Poems
-
੧੬੯੯ ਦੀ ਵਿਸਾਖੀ
੧੬੯੯ ਦੀ ਵਿਸਾਖੀ ਆਈ ਸੀ,ਅਨੰਦ ਪੁਰ ਸੰਗਤ ਗੁਰਾਂ ਬੁਲਾਈ ਸੀ।ਨੰਗੀ ਤੇਗ ਗੁਰਾਂ ਘੁਮਾਈ ਸੀ,ਇੱਕ ਸੀਸ ਦੀ ਗੁਹਾਰ ਲਗਾਈ ਸੀ।ਖੰਡੇ ਦੀ ਪਾਹੁਲ ਬਣਾਈ ਸੀ,ਪੰਜ ਸਿੰਘਾ ਤਾਈਂ ਛਕਾਈ ਸੀI ਇੱਕ ਬਾਟੇ ਚ ਦੇਗ ਛਕਾਈ ਸੀ,ਜਾਤ-ਪਾਤ ਦਾ ਭੇਦ ਮਿਟਾਈ ਸੀ।ਗੁਰਾਂ ਆਪ, ਪਾਹੁਲ ਖੰਡੇ ਦੀ ਪਾਈ ਸੀ,ਸਾਨੂੰ ਸਿਖਾਉਣ ਲਈ ਰੀਤ ਚਲਾਈ ਸੀ।ਸਾਨੂੰ ਸਮਝ ਅਜੇ ਨਹੀਂ ਆਈ,ਤਾਹੀਂ, ਨਹੀਂ ਪਾਹੁਲ ਖੰਡੇ ਦੀ ਪਾਈ।ਗੁਰਾਂ ਅਚਰਜ ਖੇਲ ਵਰਤਾਈ,ਆਪੇ ਗੁਰ ਚੇਲਾ ਦੀ, ਰੀਤ ਚਲਾਈ।ਸੰਗਤ, ਗੁਰਬਾਣੀ ਦੇ ਲੜ ਲਾਈ,ਮੁਲਤਾਨੀ, ਤੈਨੂੰ ਸਮਝ ਕਿਉਂ ਨਹੀ ਆਈ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।
-
ਖਾਲਸੇ ਦਾ ਸਾਜਨਾ ਦਿਵਸ
ਦਿਨ ਵਿਸਾਖੀ ਦਾ ਇੱਕ, ਸੀ ਆਇਆ ,ਇਕੱਠ ਦਸਵੇਂ ਗੁਰਾਂ ਨੇ, ਸੀ ਬੁਲਾਇਆ।ਅਨੰਦ ਪੁਰੀ ਚ ਅਨੰਦ ਵਰਤਾਵਣਾ ਸੀ,ਤਾਂਹਿਓ ਤੰਬੂ ਮੈਦਾਨ ਵਿੱਚ, ਸੀ ਲਾਇਆ।ਤੇਗ ਕੱਢ ਮਿਆਨੋ ਸੀ ਆਵਾਜ਼, ਮਾਰੀ,ਕਹਿੰਦੇ ਸੀਸ ਹੈ ਅੱਜ ਮੈਂ ਇੱਕ ਚਾਇਆ।ਦਇਆ ਰਾਮ ਨੇ ਸਭ ਤੋਂ ਪਹਿਲ ਕੀਤੀ,ਕਹਿੰਦਾ ਦਾਤਾ! ਕੁਝ ਮੈਂ ਨਹੀਂ , ਛੁਪਾਇਆ।ਧਰਮ ਅਤੇ ਹਿੰਮਤ ਨੇ ਫਿਰ ਦਿਖਾਈ ਹਿੰਮਤ,ਮੋਹਕਮ, ਸਾਹਿਬ, ਫਿਰ ਸੀਸ ਸੀ ਝੁਕਾਇਆ।ਤੰਬੂ ਵਿੱਚ ਗੁਰੂ ਪੰਜਾਂ ਤਾਈ ਖਿੱਚ ਲੈ ਗਏ,ਪੰਜਾਂ ਭੇਟ ਕੇ ਸੀਸ, ਅੰਮ੍ਰਿਤ ਫਿਰ ਪਾਇਆ।ਬਾਟੇ ਵਿੱਚ ਗੁਰਾਂ, ਪਾਣੀ ਪਾ ਕੇ ਤੇ,ਬਾਣੀ ਪੜ੍ਹਦਿਆਂ ਖੰਡਾ ਸੀ ਘੁਮਾਇਆ।ਜਪੁ ਜੀ ਜਾਪ ਸ੍ਵਯੈ ਉਨ੍ਹਾਂ ਪੜ ਕੇ ਤੇ,ਚੌਪਈ ਅਨੰਦ ਵੀ ਉਨ੍ਹਾ ਸੀ ਨਾਲ ਗਾਇਆ।ਜਾਤ ਪਾਤ ਦੇ ਬੰਧਨ ਲੀਰੋ ਲੀਰ ਕਰਕੇ,ਇੱਕੋ ਬਾਟੇ ਵਿੱਚ ਸਭ ਤਾਈਂ ਹੈ ਛਕਾਇਆ।ਊਚ ਨੀਚ ਦਾ ਭੇਦ ਮਿਟਾਉਣ ਖ਼ਾਤਰ,ਗੁਰਾਂ ਪੰਜਾਂ…
-
ਰੱਖੜੀ ਅਤੇ ਸਿੱਖ
ਰੱਖੜੀ ਹਰ ਸਾਲ ਹੈ ਆਉਂਦੀ,ਭੈਣ ਭਰਾ ਨੂੰ ਯਾਦ ਕਰਾਉਂਦੀ। ਵਚਨ ਰਖਵਾਲੀ ਦਾ ਕਰਾਉਂਦੀ,ਨਾਲੇ ਮੂੰਹ ਵਿੱਚ ਮਿੱਠਾ ਪਾਉਂਦੀ। ਭਰਾ ਦੇ ਗੁੱਟ ਤੇ ਖੂਬ ਸਜਾਉਂਦੀ,ਨਾਲੇ ਗੀਤ ਪਿਆਰ ਦੇ ਗਾਉਂਦੀ। ਰੱਖੜੀ ਹਰ ਸਾਲ ਹੈ ਆਉਂਦੀ,ਸਵਾਲ ਸਿੱਖਾਂ ਲਈ ਉਠਾਉਂਦੀ। ਗੋਬਿੰਦ ਸਿੰਘ ਦੀ ਪੁਤਰੀ ਜੋ ਅਖਵਾਉਂਦੀ,ਉਹ ਰਾਖੀ ਕਿਸੇ ਤੋਂ ਕਿਉਂ ਹੈ ਕਰਵਾਉਂਦੀ? ਕਿਉਂ ਉਹ ਮਾਂ ਭਾਗੋ ਨੂੰ ਭੁੱਲ ਗਈ,ਜੋ ਸੀ ਸੁੱਤਿਆਂ ਤਾਈਂ ਜਗਾਉਂਦੀ। ਸਿੱਖ ਦਾ ਰਾਖਾ ਇੱਕ ਓਅੰਕਾਰ,ਕਰਦੀ ਇਸ ਤੋਂ ਕਿਉਂ ਇਨਕਾਰ। ਦੁਨੀਆਂ ਪਿੱਛੇ ਸਿੱਖ ਨਹੀ ਲੱਗਦਾ,ਇਹ ਤਾਂ ਹਰ ਔਕੜ ਵਿੱਚ ਗੱਜਦਾ। ਮੁਲਤਾਨੀ ਸਮਝ ਕਿਉਂ ਨਹੀਂ ਆਉਂਦੀ,ਰੱਖੜੀ ਹਰ ਸਾਲ ਹੈ ਆਉਂਦੀ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ। ਫੋਨ ੬੪੭੭੭੧੪੯੩੨
-
ਬਾਗ਼ੀ ਭਾਲਦੇ ਆਜ਼ਾਦੀ
ਬਾਗ਼ੀ ਭਾਲ਼ਦੇ ਆਜ਼ਾਦੀਨਾ ਉਹ ਕਰਦੇ ਖਰਾਬੀ। ਉਹ ਨਾ ਭਾਲਦੇ ਲੜਾਈਉਹ ਤੇ ਰੱਬ ਦੇ ਸ਼ਦਾਈ। ਕਹਿੰਦੇ ਅਸੀ ਨਹੀ ਗੁਲਾਮਹੱਥ ਗੁਰੂ ਦੇ ਲਗਾਮ। ਜ਼ੁਲਮ ਉਹ ਨਹੀਂ ਓ ਸਹਿੰਦੇਮੰਨਣ ਗੁਰੂ ਨੇ ਜੋ ਕਹਿੰਦੇ। ਕਹਿੰਦੇ ਮਿਹਨਤ ਦੀ ਖਾਈਏਉਹ ਵੀ ਵੰਡ ਕੇ ਹੀ ਖਾਈਏ। ਨਾਮ ਰੱਬ ਦਾ ਜਪਾਈਏਉਹੀ ਮੰਨ ਚ ਧਿਆਈਏ। ਡਰ ਕਿਸੇ ਤੋਂ ਨਾ ਖਾਈਏਨਾ ਹੀ ਕਿਸੇ ਨੂੰ ਡਰਾਈਏ। ਸਾਡੀ ਦੁਨੀਆ ਹੈ ਸਾਰੀਸਾਡੀ ਸਭ ਨਾਲ ਯਾਰੀ। ਮੁਲਤਾਨੀ ਕਰ ਨ ਖ਼ਰਾਬੀ ਤਾਂ ਹੀ ਮਿਲਣੀ ਆਜ਼ਾਦੀ। ਬਾਗ਼ੀ ਭਾਲ਼ਦੇ ਆਜ਼ਾਦੀਨਾ ਉਹ ਕਰਦੇ ਖਰਾਬੀ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।ਫ਼ੋਨ 6477714932
-
ਵਿਸਾਖੀ ਯਾਦ ਆਉਂਦੀ ਏ
ਲੇਖਕ – ਕਰਮਜੀਤ ਸਿੰਘ ਗਠਵਾਲਾਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ ।ਜਦੋਂ ਕੋਈ ਗੱਲ ਕਰਦਾ ਏ ਸਿਰਲੱਥੇ ਵੀਰਾਂ ਦੀ,ਜਦੋਂ ਕੋਈ ਗੱਲ ਕਰਦਾ ਏ ਛਾਤੀ ਖੁੱਭੇ ਤੀਰਾਂ ਦੀ,ਜਦੋਂ ਕੋਈ ਗੱਲ ਕਰਦਾ ਏ ਨੰਗੀਆਂ ਸ਼ਮਸ਼ੀਰਾਂ ਦੀ,ਅੱਖਾਂ ਲਾਲ ਹੋ ਜਾਵਣ, ਦਿਲੀਂ ਰੋਹ ਲਿਆਉਂਦੀ ਏ ।ਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ । ਜਦੋਂ ਕੋਈ ਗੱਲ ਕਰਦਾ ਏ ਤੇਗ਼ ਨਚਦੀ ਜਵਾਨੀ ਦੀ,ਜਦੋਂ ਕੋਈ ਗੱਲ ਕਰਦਾ ਏ ਗੁਰੂ ਲਈ ਕੁਰਬਾਨੀ ਦੀ,ਜਦੋਂ ਕੋਈ ਗੱਲ ਕਰਦਾ ਏ ਪੁੱਤਰਾਂ ਦੇ ਦਾਨੀ ਦੀ ।ਸਿਰ ਸ਼ਰਧਾ ‘ਚ ਝੁਕਦਾ ਏ, ਗੁਣ ਜ਼ੁਬਾਨ ਗਾਉਂਦੀ ਏ ।ਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ । ਜਦੋਂ ਕੋਈ ਗੱਲ ਕਰਦਾ ਏ ਜ਼ੁਲਮਾਂ ਦੇ ਵੇਲੇ ਦੀ,ਜਦੋਂ ਕੋਈ ਗੱਲ ਕਰਦਾ ਏ ਸ਼ਹੀਦੀ ਦੇ ਮੇਲੇ…
-
ਸ੍ਰੀ ਹਰਿ ਕ੍ਰਿਸ਼ਨ ਧਿਆਈਏ
ਆਉ ਆਪਾ ਰਲ ਮਿਲ ਸਾਰੇ ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਸ੍ਰੀ ਹਰਿ ਕ੍ਰਿਸ਼ਨ ਧਿਆ ਕੇ ਸਾਰੇ ਅਪਣੇ ਦੁੱਖ ਮਿਟਾਈਏ। ਅੱਜ ਗੁਰਾਂ ਦਾ ਪੁਰਬ ਮਨ੍ਹਾ ਕੇ ਖੁਸ਼ੀਆਂ ਗੁਰੂ ਤੋਂ ਪਈਏ। ਕਵਿਤਾ ਭਾਸ਼ਣ ਕੀਰਤਨ ਸੁਣ ਕੇ ਜੀਵਨ ਸਫਲ ਬਣਾਈਏ। ਹੱਥੀਂ ਆਪਾ ਸੇਵਾ ਕਰੀਏ ਮੂੰਹ ਤੋਂ ਸੋਹਿਲੇ ਗਾਈਏ। ਸੁਹਣੀਆਂ ਸੁਹਣੀਆਂ ਪੰਗਤਾਂ ਲਾ ਕੇ ਲੰਗਰ ਅਸੀਂ ਛੱਕਾਈਏ। ਸਭ ਨੂੰ ਪਹਿਲਾਂ ਛੱਕਾ ਕੇ ਲੰਗਰ ਪਿੱਛੋਂ ਆਪੂੰ ਖਾਈਏ। ਸਾਰਾ ਫਿਰ ਸੰਭਾਲ਼ਾ ਕਰਕੇ ਗੁਰੂ ਦਾ ਸ਼ੁਕਰ ਮਨਾਈਏ। ਮੁਲਤਾਨੀ ਨੂੰ ਸਾਰੇ ਰਲ ਮਿਲ ਗੁਰੂ ਦੀ ਗੱਲ ਸਮਝਾਈਏ। ਆਉ ਆਪਾ ਰਲ ਮਿਲ ਸਾਰੇ ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਭੁੱਲ ਚੁੱਕ ਲਈ ਮੁਆਫ਼ੀ ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ, ਕਨੇਡਾ।
-
ਸਿਰਜਨਾ ਦਿਵਸ ਮਨਾਈਏ
ਆਉ ਸਾਰੇ ਰਲ ਮਿਲ ਆਪਾ,ਅਪਣਾ, ਸਿਰਜਨਾ ਦਿਵਸ ਮਨਾਈਏ।ਪਾਹੁਲ ਖੰਡੇ ਦੀ ਛੱਕ ਕੇ ਆਪਾ,ਗੁਰੂ ਦਾ ਸ਼ੁਕਰ ਮਨਾਈਏ।ਪੰਜ ਕਕਾਰੀ ਰਹਿਤ ਅਪਣਾ ਕੇ,ਆਪਾ, ਗੁਰੂ ਦਾ ਹੁਕਮ ਪੁਗਾਈਏ।ਅੰਮ੍ਰਿਤ ਵੇਲੇ ਉੱਠ ਕੇ ਆਪਾ,ਧੁਨ, ਸਿਮਰਨ ਦੀ ਲਗਾਈਏ।ਜਪੁ ਜੀ, ਜਾਪ, ਸ੍ਵਯੈ ਪੜ ਕੇ ਆਪਾ,ਚੌਪਈ, ਅਨੰਦ ਵੀ ਅੰਦਰ ਵਸਾਈਏ।ਚਾਰੇ ਬੱਜਰ ਕੁਰਿਹਤਾਂ ਤੋਂ ਵੀ,ਖਹਿੜਾ ਆਪਾ ਛੁਡਾਈਏ।ਦਰਸ਼ਨ ਰੁਜ਼ਾਨਾ ਗੁਰੂ ਦੇ ਕਰਕੇ,ਵਿੱਚ ਦੁਨੀਆ ਸੇਵ ਕਮਾਈਏ।ਕੁਸੰਗ ਮਾੜੇ ਤੋਂ ਬਚ ਕੇ ਆਪਾ,ਗੁਰਸਿੱਖਾਂ ਦੇ ਸੰਗ ਜਾਈਏ।ਮੁਲਤਾਨੀ, ਗਰਭ ਜਾਤ ਦਾ ਛੱਡ ਕੇ ਆਪਾ,ਗੁਰੂ ਦਾ ਹੁਕਮ ਕਮਾਈਏ।ਆਉ ਸਾਰੇ ਰਲ ਮਿਲ ਆਪਾ,ਅਪਣਾ, ਸਿਰਜਨਾ ਦਿਵਸ ਮਨਾਈਏ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।ਫ਼ੋਨ- ੬੪੭੭੭੧੪੯੩੨
-
‘ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ’ (quiz)
Q1: ਕੀ 1699 ਦੀ ਵਿਸਾਖੀ ਨੂੰ ਖਾਲਸਾ ਦਾ ਜਨਮ ਦਿਹਾੜਾ ਹੈ?A1: ਨਹੀਂ, ਇਸ ਦਿਨ ਗੁਰੂ ਜੀ ਨੇ ਸਿਰਫ ਖਾਲਸਾ ਨੂੰ ਪਰਗਟ ਕੀਤਾ ਸੀ|Q2: ਖਾਲਸੇ ਦੀ ਸਾਜਨਾ ਕਦੋਂ ਅਤੇ ਕਿਥੇ ਹੋਈ ਸੀ?A2: 30 ਮਾਰਚ 1699 ਈਃ ਦੀ ਵਿਸਾਖੀ ਨੂੰ ਅਨੰਦਪੁਰ ਵਿਖੇ|Q3: ਅੱਜ ਅਸੀਂ ਕਿਸ ਤਰੀਕ ਨੂੰ ਖਾਲਸੇ ਦੀ ਸਾਜਨਾ ਮਨਾਉਂਦੇ ਹਾਂ?A3: 14 ਅਪ੍ਰੈਲ ਨੂੰ|Q4: ਸਾਨੂੰ ਕਿਸ ਭਗਤ ਦੀ ਬਾਣੀ ਤੋਂ ਪਤਾ ਲੱਗਦਾ ਹੈ ਕਿ ਖਾਲਸਾ ਪਹਿਲਾਂ ਵੀ ਸੀ?A4: ਭਗਤ ਕਬੀਰ ਜੀ ਦੀ ਬਾਣੀ ਤੋਂ|Q5: ‘ਖਾਲਸਾ’ ਸ਼ਬਦ ਦੇ ਕੀ ਅਰਥ ਹਨ?A5: (1) ਬਾਦਸ਼ਾਹ ਦੀ ਜ਼ਮੀਨ ਜਿਸ ਤੇ ਕੋਈ ਲਗਾਨ ਨਾ ਪਵੇ| (2) ਸ਼ੁੱਧ/ਨਿਰੋਲ| (3) ਉਹ ਰਸਤਾ ਜਿਸ ਦੇ ਉਪਰ ਖਾਲਸੇ ਨੇ ਚਲਨਾ ਹੈ|Q6: ਗੁਰੂ ਨਾਨਕ ਦੇਵ ਜੀ ਨੇ ਕਿਹੜੇ ਤਿੰਨ ਪੱਖਾਂ ਤੇ…
-
ਖਾਲਸਾ
ਦਸਮ ਪਿਤਾ ਹੈ ਜਿਸ ਸਜਾਇਆਉਹ ਹੈ ਖਾਲਸਾ। ਅਕਾਲ ਪੁਰਖ ਦੀ ਫੌਜ ਸਦਾਇਆਉਹ ਹੈ ਖਾਲਸਾ। ਸਵੇਰੇ ਉੱਠ ਜਿਸ ਖੰਡਾ ਖੜਕਾਇਆਉਹ ਹੈ ਖਾਲਸਾ।ਕਿਰਤ ਕਰ ਜਿਸ ਵੰਡ ਛਕਾਇਆਉਹ ਹੈ ਖਾਲਸਾ।ਗਰੀਬ ਗੁਰਬੇ ਜਿਸ ਗਲੇ਼ ਲਗਾਇਆਉਹ ਹੈ ਖਾਲਸਾ।ਪਰ ਨਾਰੀ, ਜਿਸ ਧੀ ਭੈਣ ਬਣਾਇਆਉਹ ਹੈ ਖਾਲਸਾ।ਦੁਸ਼ਮਣ ਤਾਈਂ ਜਿਸ ਜਲ ਛਕਾਇਆਉਹ ਹੈ ਖਾਲਸਾ।ਨਾਲ ਕੁਰਸੀ ਜਿਸ ਮੋਹ ਨਾ ਲਾਇਆਉਹ ਹੈ ਖਾਲਸਾ।ਜ਼ੁਲਮ ਅੱਗੇ ਜੋ ਖੜਦਾ ਆਇਆਉਹ ਹੈ ਖਾਲਸਾ।ਧਰ ਸੀਸ ਤਲੀ ਜੋ ਲੜਦਾ ਆਇਆਉਹ ਹੈ ਖਾਲਸਾ।ਸਰਕਾਰਾਂ ਨਾਲ ਜਿਸ ਮੱਥਾ ਲਾਇਆਉਹ ਹੈ ਖਾਲਸਾ।ਰਾਜ ਮਿਲਿਆ ਤਾਂ ਖ਼ੂਬ ਨਿਭਾਇਆਉਹ ਹੈ ਖਾਲਸਾ।ਸਾਂਝੀਵਾਲ ਦਾ ਜਿਸ ਸਬਕ ਨਿਭਾਇਆ ਉਹ ਹੈ ਖਾਲਸਾ। ਕਿਸੇ ਤਾਈਂ ਨਹੀਂ ਫਾਂਸੀ ਲਾਇਆਉਹ ਹੈ ਖਾਲਸਾ।ਨਾ ਜੋ ਡਰਿਆ ਨਾ ਡਰਾਇਆਉਹ ਹੈ ਖਾਲਸਾ।ਮੁਲਤਾਨੀ, ਰਾਜ ਜੋਗ ਹੈ ਜਿਸ ਕਮਾਇਆਉਹ ਹੈ ਖਾਲਸਾ।ਦਸਮ ਪਿਤਾ ਹੈ ਜਿਸ ਸਜਾਇਆਉਹ ਹੈ…
-
ਬੇਦਾਵਾ
ਬੇਦਾਵਾਧੰਨ ਤੂੰ ਹੈਂ ਦਾਤਾ, ਤੇ ਧੰਨ ਸਿੱਖ ਤੇਰੇ। ਕਿਹੜੇ ਕਿਹੜੇ ਮੈਂ ਦੱਸਾਂ,ਕਈ ਚੋਜ ਤੇਰੇ। ਬੇਦਾਵਾ ਸਿੱਖਾਂ ਜੇ ਦਿੱਤਾ, ਜਾ ਦਰ ਤੇਰੇ। ਰੱਖਿਆ ਉਹ ਵੀ ਸੰਭਾਲ, ਇਹ ਚੋਜ ਤੇਰੇ। ਮੁਗਲਾਂ ਆਣ, ਜਦ ਘੇਰਾ ਸੀ ਪਾ ਲਿੱਤਾ। ਮਾਤਾ ਭਾਗੋ ਨੇ, ਸਿੰਘਾਂ ਤਾਈਂ ਜਗਾ ਦਿੱਤਾ। ਅਪਣਾ ਫਰਜ਼, ਫਿਰ ਸਿੰਘਾ ਪਛਾਣ ਲਿੱਤਾ। ਮੁਗਲਾਂ ਤਾਈ, ਉਨ੍ਹਾਂ ਫੜਥੂ ਫਿਰ ਪਾ ਦਿੱਤਾ। ਸਿੰਘਾਂ ਮੁਗਲਾਂ ਦੇ ਛੱਕੇ, ਕਿਆ ਖ਼ੂਬ ਛੁਡਾਏਗੁਰਾਂ ਟਿੱਬੀ ਤੋਂ, ਤੀਰ ਸੀ ਕਿਆ ਖ਼ੂਬ ਵਰਾਏ। ਸ਼ਾਮੀਂ ਜੰਗ ਸੀ ਜਦੋਂ, ਫਿਰ ਖਤਮ ਹੋਇਆ। ਮਹਾਂ ਸਿੰਘ, ਗੁਰਾਂ ਪਾਇਆ ਸੀ ਅੱਧ ਮੋਇਆ। ਮਹਾਂ ਸਿੰਘ ਤੋਂ, ਗੁਰਾਂ ਉਹਦੀ ਮੰਗ ਪੁੱਛੀ। ਅੱਗੋਂ ਗੁਰਾਂ ਦੇ ਖਾਲਸੇ, ਕਿਆ ਖ਼ੂਬ ਦੱਸੀ। ਬੇਦਾਵਾ ਦੇ ਕੇ, ਜੋ ਗਲਤੀ ਹੈ ਹੋਈ ਸਾਥੋਂ। ਮੁਆਫ਼ੀ ਬਖ਼ਸ਼ੀ, ਗੁਸਤਾਖ਼ੀ ਜੋ ਹੋਈ…