Poems

  • Poems

    ਨਾਂ ਮਾਰੀ! ਨਾਂ ਮਾਰੀ! ਮਾਂ

    ਨਾਂ ਮਾਰੀ! ਨਾਂ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ। ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ। ਗੋਦ ਤੇਰੀ ਵਿੱਚ ਪੈ ਕੇ, ਸਿਰ ਉਠਾਉਣਾ ਚਾਹੁੰਦੀ ਹਾਂ। ਇੱਜਤ ਅਪਣੇ ਮਾਂ ਪਿਉ ਦੀ, ਵਧਾਉਣਾ ਚਾਹੁਦੀ ਹਾਂ। ਸਕੂਲ ਕਾਲਜ ਚ ਪੜ ਕੇ, ਅਹੁਦਾ ਪਾਉਣਾ ਚਾਹੁੰਦੀ ਹਾਂ। ਦੁਨੀਆ ਦੇ ਸਮਾਜ ਨੂੰ, ਕੁਝ ਸਿਖਾਉਣਾ ਚਾਹੁੰਦੀ ਹਾਂ। ਸਹੇਲੀਆਂ ਦੇ ਨਾਲ ਰੱਲ ਕੇ, ਮਾਂ ਮੈਂ ਟੱਪਣਾ ਚਾਹੁੰਦੀ ਹਾਂ। ਤ੍ਰਿੰਞਣਾਂ ਦੇ ਵਿੱਚ ਬਹਿ ਕੇ ਮਾਂ, ਮੈਂ ਕੱਤਣਾ ਚਾਹੁੰਦੀ ਹਾਂ। ਨਾਂ ਮਾਰੀ! ਨਾਂ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ। ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ। ਮੈਨੂੰ ਪਤਾ ਏ ਮਾਂ! ਇਸ ਦੁਨੀਆ ਚ ਮੈਨੂੰ ਰੁਲਣਾ ਪੈਣਾ ਏ। ਮੈਨੂੰ ਪਤਾ ਏ ਮਾਂ! ਇਸ ਦੁਨੀਆ ਚ ਮੈਨੂੰ ਘੁਲਣਾ…

  • Poems

    ਜਿਤੁ ਜੰਮਹਿ ਰਾਜਾਨ

    ਬਾਬੇ ਨਾਨਕ ਇਹ ਸਮਝਾਇਐ,“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ॥ਜੋ ਸਾਨੂੰ ਸਮਝ ਨਹੀਂ ਆਇਐ,ਤਾਂ ਹੀ ਔਰਤ ਦੀ, ਸਕੇ ਨ ਔਕਾਤ ਪਛਾਨ॥ਧੀ ਅਤੇ ਨੂੰਹ ਚ ਫਰਕ ਹਾਂ ਰੱਖਦੇ,ਤਾਂ ਹੀ ਮੰਦਰ ਵਰਗੇ ਘਰ ਨਰਕ ਬਣਾਉਂਦੇ॥ਲੋੜ ਹੈ ਸਮਝਣ ਗੁਰਮਤਿ ਦੀ,ਸਮਝਣ ਵਾਲੇ ਨੇ ਘਰ ਸਵਰਗ ਬਣਾਉਂਦੇ॥ਇਕੱਲਾ ਮਰਦ/ ਔਰਤ ਨਹੀਂ ਸੰਪੂਰਨ,ਇੱਕ ਦੂਜੇ ਦੇ ਨਹੀਂ ਇਹ ਸਕੇ ਗੁਣ ਪਛਾਨ॥ਮੁਲਤਾਨੀ ਇਹ ਤੂੰ ਬਾਤ ਪਛਾਨ,“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ॥ਧੰਨਵਾਦ ਸਾਹਿਤਬਲਵਿੰਦਰ ਸਿੰਘ ਮੁਲਤਾਨੀ। ਬਰੈਂਪਟਨ ਕਨੇਡਾ। ਫ਼ੋਨ – ੬੪੭੭੭੧੪੯੩੨

  • Poems

    ਸਿਰਜਨਾ ਦਿਵਸ ਮਨਾਈਏ

    ਪਾਹੁਲ ਖੰਡੇ ਦੀ ਛੱਕ ਕੇ ਆਪਾ,ਗੁਰੂ ਦਾ ਸ਼ੁਕਰ ਮਨਾਈਏ। ਪੰਜ ਕਕਾਰੀ ਰਹਿਤ ਅਪਣਾ ਕੇ,ਗੁਰੂ ਦਾ ਹੁਕਮ ਪੁਗਾਈਏ। ਅੰਮ੍ਰਿਤ ਵੇਲੇ ਉੱਠ ਕੇ ਆਪਾ,ਧੁਨ ਸਿਮਰਨ ਦੀ ਲਾਈਏ। ਜਪੁ ਜੀ, ਜਾਪ, ਸ੍ਵਯੈ ਪੜ੍ਹ ਕੇ,ਚੌਪਈ, ਅਨੰਦ ਵੀ ਗਾਈਏ। ਚਾਰੇ ਬੱਜਰ ਕੁਰਿਹਤਾਂ ਤੋਂ ਵੀ,ਖਹਿੜਾ ਆਪਾਂ ਛੁਡਾਈਏ। ਦਰਸ਼ਨ ਰੋਜ ਗੁਰੂ ਦੇ ਕਰਕੇ,ਵਿੱਚ ਦੁਨੀਆ ਸੇਵ ਕਮਾਈਏ। ਕੁਸੰਗ ਮਾੜੇ ਤੋਂ ਬਚ ਕੇ ਆਪਾ,ਗੁਰਸਿੱਖਾਂ ਦੇ ਸੰਗ ਜਾਈਏ। ਮੁਲਤਾਨੀ, ਗਰਭ ਜਾਤ-ਪਾਤ ਦਾ ਛੱਡ ਕੇ,ਅਪਣੇ ਗੁਰੂ ਦਾ ਹੁਕਮ ਕਮਾਈਏ। ਆਉ ਸਾਰੇ ਰਲ ਮਿਲ ਆਪਾ,ਅਪਣਾ, ਸਿਰਜਨਾ ਦਿਵਸ ਮਨਾਈਏ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ। ਫ਼ੋਨ- ੬੪੭੭੭੧੪੯੩

  • Poems

    ਕਿਉਂ ਵਿੱਸਰਿਆ ਦਾਤਾਰਾ ਏ

    ਕਿਉਂ ਦਾਤ ਪਿਆਰੀ ਹੋ ਗਈ ਏਕਿਉਂ ਵਿੱਸਰਿਆ ਦਾਤਾਰਾ ਏ। ਜੋ ਚਲਾ ਗਿਆ ਉਸ ਆਉਣਾ ਨਹੀਂਜੋ ਆ ਗਿਆ ਉਸ ਰਹਿਣਾ ਨਹੀ। ਜੋ ਜੰਮਿਆ ਉਸ ਨੇ ਮਰ ਜਾਣਾ ਜੋ ਘੜਿਆ ਉਸ ਨੇ ਭੱਜ ਜਾਣਾ। ਜੇ ਕੂੜ ਪਸਾਰਾ ਸਭ ਦਿਸਦਾ ਏ ਫਿਰ ਕਿਉਂ ਤੂੰ ਕੂੜ ਕਮਾਉਂਦਾ ਏ। ਕਿਉਂ ਦਾਤ ਪਿਆਰੀ ਹੋ ਗਈ ਏਕਿਉਂ ਵਿੱਸਰਿਆ ਦਾਤਾਰਾ ਏ। ਕੁਝ ਵਿਗੜਿਆ ਨਹੀਂ ਤੂੰ ਅਜੇ ਜਾਗਉਠ ਨਾਮ ਜਪ ਤੇਰੇ ਬਣਨ ਭਾਗ। ਕਦੀ ਲੰਘਿਆਂ ਵਕਤ ਵੀ ਮੁੜਿਆ ਏਫਿਰ ਕਿਉਂ ਤੂੰ ਵਕਤ ਗਵਾਉਂਦਾ ਏ। ਗੁਰਾਂ ਕੀਤਾ ਹੁਕਮ ਕਰਾਰਾ ਏਕਿਉਂ ਵਿੱਸਰਿਆ ਕਰਤਾਰਾ ਏ। ਮੁਲਤਾਨੀ ਉੱਠ ਤੇ ਅਜੇ ਜਾਗਤੇਰੇ ਗੁਰੂ ਦਾ ਹੁਕਮ ਪਿਆਰਾ ਏ। ਕਿਉਂ ਦਾਤ ਪਿਆਰੀ ਹੋ ਗਈ ਏਕਿਉਂ ਵਿੱਸਰਿਆਂ ਦਾਤਾਰਾਂ ਏ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।

  • Poems

    ਹੁਕਮਿ ਮੰਨਿਐ ਪਾਈਐ

    ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ। ਅਨੰਦ ਬਾਣੀ ਵਿੱਚ ਲਿਖ ਗੁਰਾਂ ਨੇ ਸਿੱਖੀ ਸਿਧਾਂਤ ਬਣਾਇਐ। ਗੁਰਾਂ ਖੁਦ ਇਸ ਅਪਣਾ ਕੇ ਤੇਸਿੱਖਾਂ ਤਾਈਂ ਸਮਝਾਇਐ। ਪੰਜਵੇਂ ਗੁਰੂ ਨਾਨਕ ਨੇ ਇਹ ਖੁਦਸਰੀਰੀਂ ਹੰਢਾਇਐ। ਫਿਰ ਨੌਵੇਂ ਨਾਨਕ ਤੇਗ ਬਹਾਦਰਦਿੱਲੀ ਸੀਸ ਕਟਾਇਐ। ਲੱਖੀ ਸ਼ਾਹ ਵਣਜਾਰੇ ਨੇ ਵੀ ਕਿਆ ਖੂਬ ਸਿਧਾਂਤ ਪੁਗਾਇਐ। ਦਸਵੇਂ ਪਿਤਾ ਦਸ਼ਮੇਸ਼ ਜੀ ਨੇ ਕਿਲ੍ਹਾ ਨਹੀਸਿਧਾਂਤ ਬਚਾਇਐ। ਪ੍ਰਵਾਹ ਕਰੀ ਨਹੀਂ ਮੌਤ ਦੀ ਨਦੀ ਕੰਡੇ,ਕੀਰਤਨ ਕਰ ਸਿਧਾਂਤ ਬਚਾਇਐ। ਮਾਤਾ ਗੁਜਰੀ ਤੇ ਚਾਰੇ ਪੁੱਤ ਵਾਰ ਕੇ ਵੀਆਂਚ ਸਿਧਾਂਤ ਦੇ ਉੱਤੇ ਨਹੀਂ ਆਉਣ ਦਿੱਤਾ। ਤਨ ਮਨ ਧਨ ਧਰਮ ਤੋਂ ਵਾਰ ਕੇ ਤੇਸ਼ੁਕਰ ਦਾਤੇ ਦਾ ਉਨ੍ਹਾਂ ਨੇ ਆਖ ਦਿੱਤਾ। ਇਤਿਹਾਸ ਗਵਾਹ ਹੈ, ਸਿੱਖਾਂ ਵੀ ਸਿੱਖੀ, ਖੂਬ ਕਮਾਈਨਵਾਬੀ ਜੁੱਤੀ ਦੀ ਨੋਕ ਤੇ, ਉਹਨਾਂ ਸੀ…

  • Poems

    ਸਿੰਘ ਅਤੇ ਦਿੱਲੀ ਤਖ਼ਤ

    ਅਕਾਲ ਤਖਤ ਤੇ ਸਰਕਾਰ ਨੇ ਜਦੋਂ ਫੌਜ ਚੜਾਈ। ਸਿੰਘਾ ਨੇ ਫਿਰ ਦਿੱਲੀ ਵਿੱਚ ਸੀ ਇੰਦਰਾ ਢਾਈ। ਦਿੱਲੀ ਵਾਲਿਆਂ ਨੇ ਸੀ ਫਿਰ ਦੰਗੇ ਮਚਾਏ। ਸਿੰਘਾਂ ਦਿੱਲੀ ਪਹੁੰਚ ਕੇ ਕੁਝ ਲੀਡਰ ਝਟਕਾਏ। ਪੰਜਾਬ ਦੇ ਵਿੱਚ ਜਦ ਬੇਅੰਤ ਸਿਂਹੁ ਨੇ ਅੱਤ ਮਚਾਈ। ਗੁਰੂ ਦੇ ਸਿੰਘਾਂ ਨੇ ਉਹਦੀ ਵੀ ਸੀ ਅਣਖ ਮੁਕਾਈ। ਕੁਹਾੜੇ ਦਾ ਦਸਤਾ ਬਣਿਆ ਬਾਦਲ ਤੇ ਉਹਦਾ ਭਾਈ। ਪੰਜਾਬੀ ਯੋਧਿਆਂ ਨੇ ਉਸ ਵੀ ਦਿੱਤਾ ਮਜ਼ਾ ਚਖਾਈ। ਆਮ ਆਦਮੀ ਦੇ ਹੱਥ ਹੁਣ ਲੋਕਾਂ ਡੋਰ ਫੜਾਈ। ਭਗਵੰਤ ਮਾਨ ਨੇ ਡੋਰ ਕੇਜਰੀਵਾਲ ਨੂੰ ਫੜਾਈ। ਇਨ੍ਹਾਂ ਬੀ ਜੇ ਪੀ ਨਾਲ ਰਲ ਕੇ ਹੈ ਅੱਤ ਮਚਾਈ। ਪੰਜਾਬ ਡਰਾਉਣ ਦੀ ਰੱਲ-ਮਿਲ ਇਨ੍ਹਾਂ ਚਾਲ ਬਣਾਈ। ਸਿੱਖੀ ਨੂੰ ਬਦਨਾਮ ਕਰਨਾ ਚਾਹਿਆ ਇਨ੍ਹਾਂ ਭਾਈ। ਇਹ ਤਾਂ ਖੇਤੀ ਹੈ ਗੁਰੂ ਗੋਬਿੰਦ ਸਿੰਘ…

  • Poems

    ਨਵਾਂ ਸਾਲ

    ਸਾਲ ਨਵਾਂ ਚੜਿਐ ਇਹਨੂੰ ਕਿੰਝ ਮਨਾਉਣੈ, ਜਰਾ ਸੋਚ ਤਾਂ ਸਹੀ। ਸਾਲ ਪਿਛਲਾ ਗਿਆ, ਇਹਨੂੰ ਕਿਝ ਮਨਾਇਐ, ਜਰਾ ਸੋਚ ਤਾਂ ਸਹੀ। ਕੀ ਖੱਟਿਆ ਤੇ ਕੀ ਗਵਾਇਆ, ਜਰਾ ਸੋਚ ਤਾਂ ਸਹੀ। ਅੱਗੇ ਵਾਸਤੇ ਕੀ ਹੈ ਕਮਾਉਣਾ, ਜਰਾ ਸੋਚ ਤਾਂ ਸਹੀ। ਸੁਨੇਹੇ ਵਧਾਈਆਂ ਦੇ ਵਿੱਚੋਂ ਕੀ ਨਿਕਲਣਾ ਹੈ, ਜਰਾ ਸੋਚ ਤਾਂ ਸਹੀ। ਫ਼ਾਇਦਾ ਕਿਸ ਨੇ ਇਸ ਦਾ ਲੈ ਜਾਣਾ, ਜ਼ਰਾਂ ਸੋਚ ਤਾਂ ਸਹੀ। ਖ਼ੁਦ ਕੀ ਕਰਨਾ, ਤੇ ਕੀ ਹੈ ਪਾਉਣਾ, ਜਰਾ ਸੋਚ ਤਾਂ ਸਹੀ। ਨਤੀਜਾ ਕਰਕੇ ਹੀ, ਨਜ਼ਰੀਂ ਹੈ ਪੈਣਾ, ਜਰਾ ਸੋਚ ਤਾਂ ਸਹੀ। ਉਠ ਸੰਭਾਲ਼ ਤੇ ਸਮਾਂ ਸੰਭਾਲ ਬੰਦਿਆਂ, ਅਪਣੇ ਆਉਣ ਦਾ ਮਕਸਦ ਤੂੰ ਸੋਚ ਤਾਂ ਸਹੀ। ਭਵਿੱਖ ਅਪਣਾ ਸਾਹਮਣੇ ਰੱਖ ਕੇ ਤੂੰ, ਆਦਤ ਕੰਮ, ਕਰਣ ਕਰਾਉਣ ਦੀ ਸੋਚ ਤਾਂ ਸਹੀ। ਜੋ…

  • Poems

    ਚੰਗੀ ਜਾਂ ਮਾੜੀ ਸੋਚ

    ਧਰਤੀ ਕੋਈ ਚੰਗੀ ਮਾੜੀ ਨਹੀ ਹੋ ਸਕਦੀ,ਚੰਗੀ ਮਾੜੀ ਤਾਂ ਇਸਦੀ ਕਦਰ ਹੁੰਦੀ ਏ। ਪੜਾਈ ਕੋਈ ਚੰਗੀ ਮਾੜੀ ਨਹੀ ਹੋ ਸਕਦੀ,ਚੰਗੀ ਮਾੜੀ ਇਸ ਤੇ ਅਮਲ ਹੁੰਦੀ ਏ। ਇਨਸਾਨ ਚੰਗੇ ਜਾਂ ਮਾੜੇ ਨਹੀਂ ਹੋ ਸਕਦੇ,ਚੰਗੀ ਮਾੜੀ ਤਾਂ ਸਿਰਫ ਸੋਚ ਹੁੰਦੀ ਏ।ਰਾਜਨੀਤੀ ਚੰਗੀ ਜਾਂ ਮਾੜੀ ਨਹੀਂ ਹੋ ਸਕਦੀ,ਚੰਗੇ ਮਾੜੇ ਤਾਂ ਇਸ ਵਿੱਚ ਲੋਕ ਹੁੰਦੇ ਨੇ। ਪਾਰਟੀ ਚੰਗੀ ਜਾਂ ਮਾੜੀ ਨਹੀ ਹੋ ਸਕਦੀ,ਚੰਗੇ ਮਾੜੇ ਇਹਦੇ ਨੇਤਾ ਜਾਨ ਹੁੰਦੇ ਨੇ। ਦੇਸ਼ ਚੰਗੇ ਜਾਂ ਮਾੜੇ ਨਹੀਂ ਹੋ ਸਕਦੇ,ਚੰਗੇ ਮਾੜੇ ਇਹਦੇ ਲੋਕ ਹੁੰਦੇ ਨੇ। ਜਾਤ ਚੰਗੀ ਜਾਂ ਮਾੜੀ ਨਹੀ ਹੋ ਸਕਦੀ,ਚੰਗੀ ਮਾੜੀ ਤਾਂ ਸਿਰਫ ਸੋਚ ਹੁੰਦੀ ਏ। ਇਨਸਾਨ ਚੰਗੇ ਜਾਂ ਮਾੜੇ ਨਹੀਂ ਹੋ ਸਕਦੇ,ਚੰਗੀ ਮਾੜੀ ਤਾਂ ਸਿਰਫ ਸੋਚ ਹੁੰਦੀ ਏ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।

  • Poems

    ਤੀਜਾ ਘੱਲੂਘਾਰਾ (ਕਵਿਤਾ)

    ਜੂਨ ੧੯੮੪ ਵਿੱਚ ਸਰਕਾਰ ਨੇ, ਸਿੱਖਾਂ ਤੇ ਕਹਿਰ ਕਮਾਇਆ ਸੀਆਪਣੇ ਹੀ ਦੇਸ਼ ਦੇ ਲੋਕਾਂ ਤੇ, ਫੌਜੀ ਦਸਤਾ ਉਸ ਚੜ੍ਹਾਇਆ ਸੀ। ਸਾਰੇ ਪੰਜਾਬ ਦੇ ਵਿੱਚ, ਕਰਫਿਉ ਦਾ ਹੁਕਮ ਸੁਣਾਇਆ ਸੀਹਰਿਮੰਦਰ ਦੇ ਅੰਦਰ ਫ਼ੌਜਾਂ ਨੂੰ, ਸਮੇਤ ਟੈਂਕਾਂ ਉਸ ਚੜ੍ਹਾਇਆ ਸੀ। ਦਿਹਾੜਾ ਗੁਰੂ ਅਰਜਨ ਦੀ, ਸ਼ਹੀਦੀ ਦਾ ਉਸ ਚੁਣਿਆ ਸੀਸੰਗਤ ਨੂੰ ਦਰਬਾਰ ਦੇ ਅੰਦਰ, ਵਾਂਗ ਦਾਣਿਆਂ ਭੁੰਨਿਆ ਸੀ। ਜਰਨੈਲ ਸਿੰਘ ਨੂੰ ਫੜਨ ਦਾ ਉਸ, ਬਹਾਨਾ ਜਿਹਾ ਬਣਾਇਆ ਸੀਅਸਲ ਦੇ ਵਿੱਚ ਤਾਂ ਸਿੱਖਾਂ ਨੂੰ, ਉਸ ਮਝਾ ਚਖਾਉਣਾ ਚਾਹਿਆ ਸੀ। ਇੱਧਰ ਸੁਬੇਗ ਸਿੰਘ ਨੇ ਸਿੰਘਾ ਨੂੰ,ਹਰ ਦਾਅ-ਪੇਚ ਸਿਖਾਇਆ ਸੀਗੁਰ ਕਿਰਪਾ ਸਦਕਾ ਫੌਜ ਤਾਈਂ, ਸਿੰਘਾਂ ਬਾਹਰ ਹੀ ਅਟਕਾਇਆ ਸੀ। ਮਾਸੂਮ ਬੱਚੇ ਅਤੇ ਬਜ਼ੁਰਗ ਸਭ ਉਸ ਅੰਨ੍ਹੇ ਵਾਹ ਸਭ ਮਾਰੇ ਸੀਚਾਰ ਜੂਨ ਨੂੰ ਟੈਂਕ ਉਸ, ਹਰਿਮੰਦਰ ਦੇ…

  • Poems

    ਗੁਰੂ ਵਾਲਾ ਸਿੱਖ

    ਗੁਰੂ ਵਾਲਾ ਸਿੱਖ ਜ਼ੁਲਮ ਕਰਦਾ ਨਾ ਸਹਿੰਦਾ ਹੈ।ਸੱਚੀ ਗੱਲ ਕਰਨੋਂ ਇਹ ਕਦੇ ਵੀ ਨਹੀਂ ਰਹਿੰਦਾ ਹੈ। ਫਸਲ ਚ ਨਦੀਨ ਲੋਕੋ ਆਪੇ ਹੀ ਨੇ ਉੱਗ ਪੈਂਦੇ। ਚੰਗੇ ਜੋ ਕਿਸਾਨ ਨਾਲੋ ਨਾਲ ਹੀ ਉਖਾੜ ਲੈੰਦੇ। ਰੱਬੀ ਖੇਡ ਚੱਲ ਰਹੀ ਏ, ਤੇ ਅੱਗੇ ਲਈ ਵੀ ਚੱਲੇਗੀ। ਸੱਚ ਨੂੰ ਜੇ ਪਕੜ ਲਈਏ, ਤਾਂ ਹੀ ਸਰਕਾਰ ਹਿੱਲੇਂਗੀ। ਯੋਧਿਆਂ ਦਾ ਨਾਮ ਲੈ ਕੇ ਕੁਰਸੀਆਂ ਕਈ ਸਾਂਭ ਲੈੰਦੇ। ਯੋਧਿਆਂ ਦੀ ਸੋਚ ਲੈ ਕੇ ਇਨਸਾਨੀਅਤ ਕਈ ਸਾਂਭ ਲੈੰਦੇ। ਬੇਗਮ ਪੁਰਾ ਸ਼ਹਿਰ ਤਾਂ ਬਣ ਕਿ ਹੀ ਰਹਿਣਾ ਏ। ਭਗਤ ਰਵਿਦਾਸ ਜੀ ਦਾ ਸੱਚਾ ਹੀ ਇਹ ਕਹਿਣਾ ਏ। ਜੰਗ ਸੱਚ ਤੇ ਝੂਠ ਦੀ, ਚੱਲਦੀ ਹੀ ਆਈ ਹੈ। ਅੱਜ ਚੱਲ ਰਹੀ ਹੈ, ਅੱਗੇ ਲਈ ਵੀ ਚੱਲੇਗੀ। ਧੂੰਏਂ ਵਾਲੇ ਬੱਦਲ਼, ਨਜ਼ਰ ਨਹੀਂ…