Poems
-
ਬਾਬਾ ਨਾਨਕ
-
ਧੰਨ ਬਾਬਾ ਨਾਨਕ
-
ਧੰਨ ਬਾਬਾ ਨਾਨਕ
-
ਅਰਦਾਸ
ਦਾਤਾ ! ਜੋ ਤੂੰ ਚਾਹੁੰਨੈ ਉਹੋ ਕਰਾਦੇ, ਮਨ ਦੇ ਅੰਦਰ ਨਾਮ ਟਿਕਾ ਦੇ। ਅਪਣੀ ਬਾਣੀ ਆਪ ਪੜ੍ਹਾ ਦੇ, ਅਮਲੀ ਜੀਵਨ ਮੇਰਾ ਬਣਾਂ ਦੇ। ਮੋਹ ਪ੍ਰਵਾਰ ਦਾ ਤੂੰ ਘਟਾ ਦੇ, ਮੰਮਤਾ ਦੂਰ ਭੀ ਤੂੰ ਕਰਾ ਦੇ। ਪ੍ਰਵਾਰ ਨੂੰ ਸਿੱਖੀ ਦੇ ਲੜ ਲਾ ਦੇ, ਖੁਸ਼ੀਆਂ ਇਨ੍ਹਾਂ ਦੀ ਝੋਲੀ ਪਾ ਦੇ।ਦਾਣਾ ਜਿੱਥੇ ਦਾ ਹੈ ਲਿਖਿਆ, ਕੰਨ ਪਕੜ ਕੇ ਤੂੰ ਚੁਗਾ ਦੇ। ਕਿਰਤ ਧਰਮ ਦੀ ਤੂੰ ਕਰਾ ਦੇ, ਨਾਮ ਮੰਨ ਦੇ ਵਿੱਚ ਟਿਕਾ ਦੇ। ਕਲਮ ਮੇਰੀ ਤੂੰ ਆਪ ਚਲਾ ਦੇ, ਸੱਚ ਦੀ ਸਿਆਹੀ ਇਸ ਚ ਪਾ ਦੇ। ਜੋ ਤੂੰ ਚਾਹੁੰਨੈ ਉਹੀ ਲਿਖਾ ਦੇ, ਨਾਮ ਅਪਣੇ ਦੀ ਭੁੱਖ ਵਧਾ ਦੇ। ਪੰਥ ਦੀ ਸੇਵਾ ਵਿੱਚ ਤੂੰ ਲਾ ਦੇ, ਜਿੰਦੜੀ ਧਰਮ ਦੇ ਲੇਖੇ ਲਾ ਦੇ। ਭਾਵੇਂ ਨਰਕ…
-
ਖੁਦ ਨਾਲ ਰਹਿਣਾ
ਖੁਦ ਦੇ ਨਾਲ ਤੂੰ ਰਹਿਣਾ ਸਿੱਖ ਲੈਨਾਮ ਦਾ ਗਹਿਣਾ ਪਾਉਣਾ ਸਿੱਖ ਲੈ। ਕਿਰਤ ਕਮਾਈ ਕਰ ਕੇ ਬੰਦਿਆਵੰਡ ਵੰਡ ਕੇ ਖਾਣਾ ਸਿੱਖ ਲੈ। ਚੰਦ ਦਿਨਾਂ ਦਾ ਮੇਲਾ ਜਿੰਦੜੀਇਸ ਨੂੰ ਤੂੰ ਹੰਢਾਉਣਾ ਸਿੱਖ ਲੈ। ਜਿਸ ਕੰਮ ਲਈ ਤੂੰ ਆਇਆ ਜੱਗ ਤੇਉਸ ਨੂੰ ਤੂੰ ਅਪਨਾਉਣਾ ਸਿੱਖ ਲੈ। ਦੁਨੀਆ ਦੇ ਵਿੱਚ ਸੇਵਾ ਕਰਕੇਆਪਾ ਸਫ਼ਲ ਬਣਾਉਣਾ ਸਿੱਖ ਲੈ। ਰਿਸ਼ਤੇ ਨਾਤੇ ਸਭ ਮਤਲਬ ਦੇਇਨ੍ਹਾਂ ਤਾਈ ਭੁਗਤਾਉਣਾ ਸਿੱਖ ਲੈ। ਕੂੜ ਕਮਾ ਕੇ ਕੀ ਤੂੰ ਖੱਟਿਆਸੱਚ ਨੂੰ ਤੂੰ ਅਪਨਾਉਣਾ ਸਿੱਖ ਲੈ। ਮੁਲਤਾਨੀ ਤੂੰ ਵੀ ਸੱਚ ਸਿੱਖ ਕੇਨਾਲ ਖੁਦ ਦੇ ਰਹਿਣਾ ਸਿੱਖ ਲੈ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।
-
ਨਾਂ ਮਾਰੀ! ਨਾਂ ਮਾਰੀ! ਮਾਂ
ਨਾਂ ਮਾਰੀ! ਨਾਂ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ। ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ। ਗੋਦ ਤੇਰੀ ਵਿੱਚ ਪੈ ਕੇ, ਸਿਰ ਉਠਾਉਣਾ ਚਾਹੁੰਦੀ ਹਾਂ। ਇੱਜਤ ਅਪਣੇ ਮਾਂ ਪਿਉ ਦੀ, ਵਧਾਉਣਾ ਚਾਹੁਦੀ ਹਾਂ। ਸਕੂਲ ਕਾਲਜ ਚ ਪੜ ਕੇ, ਅਹੁਦਾ ਪਾਉਣਾ ਚਾਹੁੰਦੀ ਹਾਂ। ਦੁਨੀਆ ਦੇ ਸਮਾਜ ਨੂੰ, ਕੁਝ ਸਿਖਾਉਣਾ ਚਾਹੁੰਦੀ ਹਾਂ। ਸਹੇਲੀਆਂ ਦੇ ਨਾਲ ਰੱਲ ਕੇ, ਮਾਂ ਮੈਂ ਟੱਪਣਾ ਚਾਹੁੰਦੀ ਹਾਂ। ਤ੍ਰਿੰਞਣਾਂ ਦੇ ਵਿੱਚ ਬਹਿ ਕੇ ਮਾਂ, ਮੈਂ ਕੱਤਣਾ ਚਾਹੁੰਦੀ ਹਾਂ। ਨਾਂ ਮਾਰੀ! ਨਾਂ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ। ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ। ਮੈਨੂੰ ਪਤਾ ਏ ਮਾਂ! ਇਸ ਦੁਨੀਆ ਚ ਮੈਨੂੰ ਰੁਲਣਾ ਪੈਣਾ ਏ। ਮੈਨੂੰ ਪਤਾ ਏ ਮਾਂ! ਇਸ ਦੁਨੀਆ ਚ ਮੈਨੂੰ ਘੁਲਣਾ…
-
ਜਿਤੁ ਜੰਮਹਿ ਰਾਜਾਨ
ਬਾਬੇ ਨਾਨਕ ਇਹ ਸਮਝਾਇਐ,“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ॥ਜੋ ਸਾਨੂੰ ਸਮਝ ਨਹੀਂ ਆਇਐ,ਤਾਂ ਹੀ ਔਰਤ ਦੀ, ਸਕੇ ਨ ਔਕਾਤ ਪਛਾਨ॥ਧੀ ਅਤੇ ਨੂੰਹ ਚ ਫਰਕ ਹਾਂ ਰੱਖਦੇ,ਤਾਂ ਹੀ ਮੰਦਰ ਵਰਗੇ ਘਰ ਨਰਕ ਬਣਾਉਂਦੇ॥ਲੋੜ ਹੈ ਸਮਝਣ ਗੁਰਮਤਿ ਦੀ,ਸਮਝਣ ਵਾਲੇ ਨੇ ਘਰ ਸਵਰਗ ਬਣਾਉਂਦੇ॥ਇਕੱਲਾ ਮਰਦ/ ਔਰਤ ਨਹੀਂ ਸੰਪੂਰਨ,ਇੱਕ ਦੂਜੇ ਦੇ ਨਹੀਂ ਇਹ ਸਕੇ ਗੁਣ ਪਛਾਨ॥ਮੁਲਤਾਨੀ ਇਹ ਤੂੰ ਬਾਤ ਪਛਾਨ,“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ॥ਧੰਨਵਾਦ ਸਾਹਿਤਬਲਵਿੰਦਰ ਸਿੰਘ ਮੁਲਤਾਨੀ। ਬਰੈਂਪਟਨ ਕਨੇਡਾ। ਫ਼ੋਨ – ੬੪੭੭੭੧੪੯੩੨
-
ਸਿਰਜਨਾ ਦਿਵਸ ਮਨਾਈਏ
ਪਾਹੁਲ ਖੰਡੇ ਦੀ ਛੱਕ ਕੇ ਆਪਾ,ਗੁਰੂ ਦਾ ਸ਼ੁਕਰ ਮਨਾਈਏ। ਪੰਜ ਕਕਾਰੀ ਰਹਿਤ ਅਪਣਾ ਕੇ,ਗੁਰੂ ਦਾ ਹੁਕਮ ਪੁਗਾਈਏ। ਅੰਮ੍ਰਿਤ ਵੇਲੇ ਉੱਠ ਕੇ ਆਪਾ,ਧੁਨ ਸਿਮਰਨ ਦੀ ਲਾਈਏ। ਜਪੁ ਜੀ, ਜਾਪ, ਸ੍ਵਯੈ ਪੜ੍ਹ ਕੇ,ਚੌਪਈ, ਅਨੰਦ ਵੀ ਗਾਈਏ। ਚਾਰੇ ਬੱਜਰ ਕੁਰਿਹਤਾਂ ਤੋਂ ਵੀ,ਖਹਿੜਾ ਆਪਾਂ ਛੁਡਾਈਏ। ਦਰਸ਼ਨ ਰੋਜ ਗੁਰੂ ਦੇ ਕਰਕੇ,ਵਿੱਚ ਦੁਨੀਆ ਸੇਵ ਕਮਾਈਏ। ਕੁਸੰਗ ਮਾੜੇ ਤੋਂ ਬਚ ਕੇ ਆਪਾ,ਗੁਰਸਿੱਖਾਂ ਦੇ ਸੰਗ ਜਾਈਏ। ਮੁਲਤਾਨੀ, ਗਰਭ ਜਾਤ-ਪਾਤ ਦਾ ਛੱਡ ਕੇ,ਅਪਣੇ ਗੁਰੂ ਦਾ ਹੁਕਮ ਕਮਾਈਏ। ਆਉ ਸਾਰੇ ਰਲ ਮਿਲ ਆਪਾ,ਅਪਣਾ, ਸਿਰਜਨਾ ਦਿਵਸ ਮਨਾਈਏ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ। ਫ਼ੋਨ- ੬੪੭੭੭੧੪੯੩
-
ਕਿਉਂ ਵਿੱਸਰਿਆ ਦਾਤਾਰਾ ਏ
ਕਿਉਂ ਦਾਤ ਪਿਆਰੀ ਹੋ ਗਈ ਏਕਿਉਂ ਵਿੱਸਰਿਆ ਦਾਤਾਰਾ ਏ। ਜੋ ਚਲਾ ਗਿਆ ਉਸ ਆਉਣਾ ਨਹੀਂਜੋ ਆ ਗਿਆ ਉਸ ਰਹਿਣਾ ਨਹੀ। ਜੋ ਜੰਮਿਆ ਉਸ ਨੇ ਮਰ ਜਾਣਾ ਜੋ ਘੜਿਆ ਉਸ ਨੇ ਭੱਜ ਜਾਣਾ। ਜੇ ਕੂੜ ਪਸਾਰਾ ਸਭ ਦਿਸਦਾ ਏ ਫਿਰ ਕਿਉਂ ਤੂੰ ਕੂੜ ਕਮਾਉਂਦਾ ਏ। ਕਿਉਂ ਦਾਤ ਪਿਆਰੀ ਹੋ ਗਈ ਏਕਿਉਂ ਵਿੱਸਰਿਆ ਦਾਤਾਰਾ ਏ। ਕੁਝ ਵਿਗੜਿਆ ਨਹੀਂ ਤੂੰ ਅਜੇ ਜਾਗਉਠ ਨਾਮ ਜਪ ਤੇਰੇ ਬਣਨ ਭਾਗ। ਕਦੀ ਲੰਘਿਆਂ ਵਕਤ ਵੀ ਮੁੜਿਆ ਏਫਿਰ ਕਿਉਂ ਤੂੰ ਵਕਤ ਗਵਾਉਂਦਾ ਏ। ਗੁਰਾਂ ਕੀਤਾ ਹੁਕਮ ਕਰਾਰਾ ਏਕਿਉਂ ਵਿੱਸਰਿਆ ਕਰਤਾਰਾ ਏ। ਮੁਲਤਾਨੀ ਉੱਠ ਤੇ ਅਜੇ ਜਾਗਤੇਰੇ ਗੁਰੂ ਦਾ ਹੁਕਮ ਪਿਆਰਾ ਏ। ਕਿਉਂ ਦਾਤ ਪਿਆਰੀ ਹੋ ਗਈ ਏਕਿਉਂ ਵਿੱਸਰਿਆਂ ਦਾਤਾਰਾਂ ਏ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।
-
ਹੁਕਮਿ ਮੰਨਿਐ ਪਾਈਐ
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ। ਅਨੰਦ ਬਾਣੀ ਵਿੱਚ ਲਿਖ ਗੁਰਾਂ ਨੇ ਸਿੱਖੀ ਸਿਧਾਂਤ ਬਣਾਇਐ। ਗੁਰਾਂ ਖੁਦ ਇਸ ਅਪਣਾ ਕੇ ਤੇਸਿੱਖਾਂ ਤਾਈਂ ਸਮਝਾਇਐ। ਪੰਜਵੇਂ ਗੁਰੂ ਨਾਨਕ ਨੇ ਇਹ ਖੁਦਸਰੀਰੀਂ ਹੰਢਾਇਐ। ਫਿਰ ਨੌਵੇਂ ਨਾਨਕ ਤੇਗ ਬਹਾਦਰਦਿੱਲੀ ਸੀਸ ਕਟਾਇਐ। ਲੱਖੀ ਸ਼ਾਹ ਵਣਜਾਰੇ ਨੇ ਵੀ ਕਿਆ ਖੂਬ ਸਿਧਾਂਤ ਪੁਗਾਇਐ। ਦਸਵੇਂ ਪਿਤਾ ਦਸ਼ਮੇਸ਼ ਜੀ ਨੇ ਕਿਲ੍ਹਾ ਨਹੀਸਿਧਾਂਤ ਬਚਾਇਐ। ਪ੍ਰਵਾਹ ਕਰੀ ਨਹੀਂ ਮੌਤ ਦੀ ਨਦੀ ਕੰਡੇ,ਕੀਰਤਨ ਕਰ ਸਿਧਾਂਤ ਬਚਾਇਐ। ਮਾਤਾ ਗੁਜਰੀ ਤੇ ਚਾਰੇ ਪੁੱਤ ਵਾਰ ਕੇ ਵੀਆਂਚ ਸਿਧਾਂਤ ਦੇ ਉੱਤੇ ਨਹੀਂ ਆਉਣ ਦਿੱਤਾ। ਤਨ ਮਨ ਧਨ ਧਰਮ ਤੋਂ ਵਾਰ ਕੇ ਤੇਸ਼ੁਕਰ ਦਾਤੇ ਦਾ ਉਨ੍ਹਾਂ ਨੇ ਆਖ ਦਿੱਤਾ। ਇਤਿਹਾਸ ਗਵਾਹ ਹੈ, ਸਿੱਖਾਂ ਵੀ ਸਿੱਖੀ, ਖੂਬ ਕਮਾਈਨਵਾਬੀ ਜੁੱਤੀ ਦੀ ਨੋਕ ਤੇ, ਉਹਨਾਂ ਸੀ…