Poems

  • Poems

    ਜਾਗਹੁ ਜਾਗਹੁ ਸੁਤਿਹੁ

    ਦੁਸਿਹਰਾ ਨਿਕਲ ਗਿਆ ਤੇ ਰਾਵਣ ਉਸੇ ਤਰਾਂ ਹੀ ਰਹਿ ਗਿਆ   ਕਈਆਂ ਦੀ ਜਾਨ ਲੈ ਗਿਆ ਤੇ ਕਿਤਨਾ ਪ੍ਰਦੂਸ਼ਨ ਫੈਲਾਅ ਗਿਆ। ਹੁਣ ਵਾਰੀ ਦਿਵਾਲੀ ਦੀ ਹੈ ਆਈ   ਵਿਉਪਾਰੀ ਨੇ ਕਰਨੀ ਖ਼ੂਬ ਹੈ ਕਮਾਈ ਕਈਆਂ ਨੇ ਅਪਣਾ ਜਾਨੀ-ਮਾਲੀ ਨੁਕਸਾਨ ਕਰਨਾ ਏ    ਵਿਉਪਾਰੀ ਵਰਗ ਨੇ ਅਪਣਾ ਢਿੱਡ ਪਿਆ ਭਰਨਾ ਏ।   ਇਸੇ ਤੇ ਕੁਝ ਸਤਰਾਂ ਪੇਸ਼ ਕਰ ਰਹਾ ਹਾਂ ਗ਼ੌਰ ਫੁਰਮਾਉਣਾ। ਜੇ ਪਸੰਦ ਆ ਜਾਏ ਤਾਂ ਅਗਾਂਹ ਕਿਸੇ ਤਾਈ ਵੀ ਪੜਾਉਣਾ। ਗੁਰੂ ਪਿਆਰਿਓ ਰਲ ਮਿਲ ਸਾਰੇ, ਮਨ ਦੀ ਜੋਤ ਜਗਾਉਣ ਲਈ ਉਠੋ। ਮਨ ਵਿੱਚ ਦਇਆ ਲਿਆਉਣ ਲਈ ਉਠੋ। ਧਰਮ ਦੀ ਲਹਿਰ ਚਲਾਉਣ ਲਈ ਉਠੋ। ਰੱਬੀ ਜੋਤ ਜਗਾਉਣ ਲਈ ਉਠੋ। ਮੁਰਦਿਆਂ ਚ ਹਿੰਮਤ ਪਾਉਣ ਲਈ ਉਠੋ। ਮੋਹਕਮ(ਦ੍ਰਿੜ੍ਹਤਾ) ਤੁਸੀਂ ਅਪਨਾਉਣ ਲਈ ਉਠੋ।…

  • conversation

    ਸਰਬ ਰੋਗ ਕਾ ਅਉਖਦੁ ਨਾਮੁ

    ਜਦ ਵੀ ਮਨੁੱਖ ਨਾਲ ਗੱਲ ਕਰਦੇ ਹਾਂ ਤਾਂ ਉਹ ਅੱਗੋਂ ਅਪਣੇ ਹੀ ਦੁਖੜੇ ਫੋਲਣੇ ਸ਼ੁਰੂ ਕਰ ਦਿੰਦਾ ਹੈ  ਇਸ ਨੂੰ ਗੁਰੂ ਸਾਹਿਬ ਇਸ ਤਰ੍ਹਾਂ ਬਿਆਨ ਕਰਦੇ ਹਨ “ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥” ਇਸੇ ਬਾਰੇ ਬਾਬਾ ਫਰੀਦ ਜੀ ਫ਼ੁਰਮਾਉਂਦੇ ਹਨ ਕਿ ਜਦ ਮੈਂ ਅਪਣੀ ਸੁਰਤਿ ਨੂੰ ਉੱਚਾ ਚੁੱਕ ਕੇ ਦੇਖਿਆਂ ਤਾਂ ਇਹ ਦੁੱਖ ਘਰ ਘਰ ਹੀ ਨਜ਼ਰ ਆਇਆ। “ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ {ਪੰਨਾ 1382}”।ਗੁਰੂ ਨਾਨਕ ਜੀ ਨੇ ਤਾਂ ਜਿਹਨਾ ਨੂੰ ਮਹਾਂ ਪੁਰਖ ਦੱਸਿਆ ਜਾ ਰਿਹਾ ਸੀ ਦੇ ਨਾਮ ਗਿਣਨ ਤੋਂ ਬਾਅਦ ਆਖ ਦਿੱਤਾ “ਨਾਨਕ ਦੁਖੀਆ ਸਭੁ ਸੰਸਾਰੁ (- ਪੰਨਾ- ੯੫੩)  ਸੋ…

  • conversation

    Same word but pronunciation different

    ਸ਼ਬਦ   ਅਰਥ   ਉਚਾਰਨ ਹਾਥੀ ਹੱਥਾਂ ਨਾਲ ਹਾਥੀਂ   ਹਾਥੀ ਜਾਨਵਰ ਹਾਥੀ   ਵਡਭਾਗੀ ਵਡੇਭਾਗਾਂ ਵਾਲਾ ਵਡਭਾਗੀ   ਵਡਭਾਗੀ ਵਡੇਭਾਗਾ ਨਾਲ  ਵਡਭਾਗੀਂ   ਗੁਰਸਿਖੀ ਗੁਰੂ ਦੀ ਸਿੱਖਿਆ ਗੁਰਸਿੱਖੀ   ਗੁਰਸਿਖੀ ਗੁਰਸਿੱਖਾਂ ਨੇ ਗੁਰਸਿੱਖੀਂ   ਰਾਤੀ ਰੱਤੀ ਹੋਈ ਰਾਤੀ   ਰਾਤੀ ਰਾਤਾਂ ਰਾਤੀਂ   ਦੇਖਾ (ਭੂਤਕਾਲ)   ਮੈਂ ਦੇਖ ਲਿਆ ਦੇਖਾ   ਦੇਖਾ (ਵਰਤਮਾਨ)  ਮੈਂ ਦੇਖਦਾ ਹਾਂ ਦੇਖਾਂ   ਗਾਉ (ਅਨਯ ਪੁ:)  ਤੁਸੀ ਗਾਉ ਗਾਉ   ਗਾਉ (ਉੱਤਮ ਪੁ:)   ਮੈਂ ਗਾਵਾਂ ਗਾਉਂ   ਦੇਉ ਦੇਵਤਾ ਦੇਓ   ਦੇਉ ਮੈਂ ਦੇਵਾਂ ਦੇਉਂ   ਠਾਢਾ ਸੀਤਲ  ਠਾਂਢਾ   ਠਾਢਾ ਸਹਾਰਾ ਠਾਢਾ  

  • conversation

    ਨਾ ਮਾਰੀ! ਨਾ ਮਾਰੀ! ਮਾਂ

    ਨਾ ਮਾਰੀ! ਨਾ ਮਾਰੀ! ਮਾਂ ਨਾ ਮਾਰੀ! ਨਾ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ। ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ। ਗੋਦ ਤੇਰੀ ਵਿੱਚ ਪੈ ਕੇ, ਸਿਰ ਉਠਾਉਣਾ ਚਾਹੁੰਦੀ ਹਾਂ। ਇੱਜਤ ਅਪਣੇ ਮਾਂ ਪਿਉ ਦੀ, ਵਧਾਉਣਾ ਚਾਹੁਦੀ ਹਾਂ। ਸਕੂਲ ਕਾਲਜ ਚ ਪੜ ਕੇ, ਅਹੁਦਾ ਪਾਉਣਾ ਚਾਹੁੰਦੀ ਹਾਂ। ਦੁਨੀਆ ਦੇ ਸਮਾਜ ਨੂੰ, ਕੁਝ ਸਿਖਾਉਣਾ ਚਾਹੁੰਦੀ ਹਾਂ। ਸਹੇਲੀਆਂ ਦੇ ਨਾਲ ਰੱਲ ਕੇ, ਮਾਂ ਮੈਂ ਟੱਪਣਾ ਚਾਹੁੰਦੀ ਹਾਂ। ਤ੍ਰਿੰਞਣਾਂ ਦੇ ਵਿੱਚ ਬਹਿ ਕੇ ਮਾਂ, ਮੈਂ ਕੱਤਣਾ ਚਾਹੁੰਦੀ ਹਾਂ। ਨਾ ਮਾਰੀ! ਨਾ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ। ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ। ਮੈਨੂੰ ਪਤਾ ਏ ਮਾਂ! ਇਸ ਦੁਨੀਆ ਚ ਰੁਲਣਾ ਪੈਣਾ ਏ। ਮੈਨੂੰ ਪਤਾ ਏ ਮਾਂ! ਇਸ…

  • Poems

    ਦਿਵਾਲੀ ਅਤੇ ਸਿੱਖ ਧਰਮ

      ਦਿਨ ਦਿਵਾਲੀ ਦਾ ਆਇਆ ਹੈ , ਵਪਾਰੀ ਨੇ ਧੰਨ ਕਮਾਇਆ ਹੈ ਰਾਮ ਚੰਦ ਬਨਵਾਸ ਨੂੰ ਕੱਟ ਕ ਅਯੁੱਧਿਆ ਵਾਪਿਸ ਆਇਆ ਹੈ ਅਯੁੱਧਿਆ ਦੇ ਵਸਨੀਕਾਂ ਨੇ , ਉਹ ਦਿਨ ਖੁਸ਼ੀ ਦੇ ਨਾਲ ਮਨਾਇਆ ਹੈ ਫਿਰ ਵਪਾਰੀ ਲੋਕਾਂ ਨੇ , ਇਹ ਦਿਨ ਨੂੰ ਖ਼ੂਬ ਚਮਕਾਇਆ ਹੈ ਦੁਨੀਆ ਨੂੰ ਕਮਲੀ ਕਰ ਕੇ ਤੇ ਉਸ ਪੈਸਾ ਖੂਬ ਕਮਾਇਆ ਹੈ ਬਾਜ਼ਾਰ ਮਿਠਾਈਆਂ ਦੇ ਲਾ ਕੇ ਤੇ , ਧੰਦੇ ਨੂੰ ਖੂਬ ਵਧਾਇਆ ਹੈ ਨਜ਼ਰਾਨੇ ਦੇ ਹੀ ਰੂਪ ਵਿਚ , ਰਿਸ਼ਵਤ ਨੂੰ ਇਸ ਵਧਾਇਆ ਹੈ ਫਿਰ ਨਸ਼ਿਆਂ ਨੂੰ ਵਰਤਾ ਕੇ ਤੇ , ਧੰਦਾ ਜੂਏ ਦਾ ਨਾਲ ਚਲਾਇਆ ਹੈ ਆਪ ਮਾਇਆ ਇਕੱਠੀ ਕਰ ਕੇ ਤੇ , ਕਰਜ਼ਾ ਲੋਕਾ ਤਾਈ ਚੜਾਇਆ ਹੈ ਦਿਨ ਦਿਵਾਲੀ ਦਾ ਆਇਆ ਹੈ ,…

  • Poems

    ਸਾਲ ਇੱਕ ਦਾ ਹੋ ਗਿਐ

      ਸਾਲ ਇੱਕ ਦਾ ਹੋ ਗਿਐ ਤੂੰ ਬੱਚਾ, ਜਨਮ ਦਿਨ ਤੇਰਾ ਅਸਾਂ ਮਨਾ ਦਿਤੈ। ਅਸਲ ਵਿੱਚ ਸਾਲ ਉਮਰੋ ਘਟ ਗਿਆ ਹੈ, ਕਬੀਰ ਦਾਸ ਇਹ ਆਖ ਸੁਣਾ ਦਿਤੈ। ਸਭ ਖੁਸ਼ੀਆਂ ਚ ਕੀਰਤਨ ਹੀ ਕਰਨਾ ਹੈ,ਗੁਰਾਂ ਬਾਣੀ ਦੇ ਵਿੱਚ ਸਮਝਾ ਦਿਤੈ। ਰੱਬ ਤੱਕ ਉਲਾਬਾ ਨਹੀਂ ਕਦੀ ਦੇਣਾ, ਗੁਰੂ ਅਰਜਨ ਨੇ ਆਖ ਸੁਣਾ ਦਿਤੈ। ਨਾਮ ਜਪ ਕੇ ਕਿਰਤ ਨੂੰ ਵੰਡ ਛਣਕਣਾ, ਗੁਰੂ ਨਾਨਕ ਇਹ ਆਖ ਸੁਣਾ ਦਿਤੈ। ਪਰਾਏ ਹੱਕ ਨੂੰ ਹੱਥ ਨਹੀਂ ਕਦੀ ਪਾਉਣਾ, ਉਪਦੇਸ਼ ਗੁਰਾਂ ਨੇ ਇਹ ਸੁਣਾ ਦਿਤੈ। ਸੇਵਾ ਕੌਮ ਤੇ ਧਰਮ ਦੀ ਰੱਜ ਕਰਨੀ, ਹੱਥੀ ਕਰਕੇ ਗੁਰਾਂ ਦਿਖਾ ਦਿਤੈ। ਕਿਸੇ ਹੋਰ ਦੇ ਦਰ ਤੇ ਭਟਕਣਾ ਨਹੀਂ, ਦਰ ਗੁਰੂ ਦੇ ਤੈਨੂੰ ਹੈ ਲਾ ਦਿਤੈ। ਵਿੱਦਿਆ ਵੀਚਾਰੀਂ ਤੇ ਬਣੀ ਤੂੰ ਪਰ-ਉਪਕਾਰੀ ,…

  • Poems

    ਯਾਦ ਕੌਮੀ ਪ੍ਰਵਾਨਿਆਂ ਦੀ

      ਕੌਮੀ ਪ੍ਰਵਾਨਿਆਂ ਦਾ, ਦਿਨ ਆਉ ਮਨਾ ਲਈਏ। ਰਲ-ਮਿਲ ਆਪਾ, ਸੁੱਤੀ ਕੌਮ ਨੂੰ ਜਗ੍ਹਾ ਲਈਏ। ਹੀਰਿਆਂ ਦੇ ਗੁਣ, ਕੋਈ ਵਿਰਲਾ ਹੀ ਜਾਣਦਾ ਏ। ਗੂਜਰੀ ਦੇ ਲਾਲਾਂ ਨੂੰ, ਕੋ ਵਿਰਲਾ ਪਛਾਣਦਾ ਹੈ। ਪਿਤਾ ਦਸ਼ਮੇਸ਼ ਕਿਹਾ, ਇਹ ਪੁੱਤ ਮੇਰੇ ਸਾਰੇ ਨੇ। ਤਾਹੀਂ ਜੀਤੋ ਇਨ੍ਹਾ ਉਤੋਂ, ਪੁੱਤ ਚਾਰੇ ਵਾਰੇ ਨੇ। ਭੁਲ ਗਏ ਹਾਂ ਆਪਾਂ, ਦਿੱਤੇ ਗੁਰ ਉਪਦੇਸ਼ਾਂ ਨੂੰ। ਤਾਹੀ ਕੱਟ ਦਿੱਤੇ ਆਪਾਂ,ਸੋਹਣੇ ਦਾੜੇ ਕੇਸਾਂ ਨੂੰ। ਬਾਣੀ ਆਪਾ ਭੁੱਲ ਗਏ, ਨੱਸ਼ਿਆਂ ਤੇ ਡੁੱਲ ਗਏ। ਇਤਿਹਾਸ ਆਪਾਂ ਭੁੱਲ ਗਏ,ਫੈਸ਼ਨਾ ਚ ਰੁਲ਼ ਗਏ। ਕ੍ਰਿਸਮਿਸ ਤਾਂ ਯਾਦ ਹੈ, ਸ਼ਹੀਦੀ ਦਿਨ ਭੁੱਲ ਗਏ। ਹਾਏ ਹੈਲੋ ਯਾਦ ਹੈ,  ਤੇ ਗੁਰੁ ਫ਼ਤਿਹ ਭੁੱਲ ਗਏ। ਆਉ ਬਾਣੀ ਸਮਝ ਕੇ, ਮਨ ਚ ਟਿਕਾ ਲਈਏ। ਜਿੰਦੜੀ ਨੂੰ ਇਸ, ਅਨੁਸਾਰੀ ਹੀ ਬਣਾ ਲਈਏ। ਕੁਝ…