History
-
ਗੁਰੂ ਤੇਗ ਬਹਾਦਰ ਸਾਹਿਬ ਜੀ
ਗੁਰ ਤੇਗ ਬਹਾਦਰ ਜੀ ਦਾ ਜਨਮ ਵੈਸਾਖ ਵਲੋਂ 5 ਸੰਮਤ 1678 ਮੁਤਾਬਿਕ ਪਹਿਲੀ ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਜੀ ਕੁਖੋ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ । ਆਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ ।ਆਪ ਜੀ ਦੇ ਚਾਰ ਭਰਾ ਬਾਬਾ ਗੁਰਦਿੱਤਾ ਜੀ ,ਬਾਬਾ ਸੂਰਜ ਮਾਲ ਜੀ, ਬਾਬਾ ਅਣੀ ਰਾਏ ਜੀ ,ਬਾਬਾ ਅਟੱਲ ਰਾਏ ਜੀ ਤੇ ਇੱਕ ਵੱਡੀ ਭੈਣ ਬੀਬੀ ਵੀਰੋ ਜੀ ਸੀ । ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਛੇਵੇਂ ਪਾਤਸ਼ਾਹ ਨੇ ਨਵੇਂ ਜੰਮੇ ਬਾਲਕ ਦੇ ਦਰਸ਼ਨ ਕੀਤੇ ਤਾਂ ਗੁਰੂ ਜੀ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ ।ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੈ ਕਿ ਉਸ ਸਮੇਂ ਗੁਰੂ ਜੀ ਦੇ ਨਾਲ ਹੋਰ ਵੀ ਸੰਗਤ ਸੀ।ਵੇਖਦਿਆਂ ਸਾਰ…
-
ਗੁਰੂ ਅਮਰਦਾਸ ਜੀ
ਬਚਪਨ ;-ਆਪਜੀ ਦਾ ਪ੍ਰਕਾਸ਼ ਪਿੰਡ ਬ੍ਸਾਰਕੇ , ਜਿਲਾ ਅਮ੍ਰਿਤਸਰ ਬਾਬਾ ਤੇਜ ਭਾਨ ਤੇ ਮਾਤਾ ਸੁਲਖਣੀ ਦੇ ਘਰ ਹੋਇਆ। ਬਾਬਾ ਤੇਜ ਭਾਨ ਪਿੰਡ ਵਿਚ ਕੁਝ ਜਮੀਨ ਦੇ ਮਾਲਕ ਸਨ ਜਿਸ ਵਿਚ ਖੇਤੀ-ਬਾੜੀ ਕਰਾਉਦੇ ਤੇ ਨਾਲ ਵਣਜ -ਵਪਾਰ ਦਾ ਕੰਮ ਵੀ ਕਰਦੇ ਸਨ। ਗੁਰੂ ਅਮਰ ਦਾਸ ਆਪਣੇ ਪਿਤਾ ਦੇ ਕੰਮ ਵਿਚ ਹਥ ਵਟਾਉਂਦੇ ਸਨ। 1503 ਵਿਚ ਉਨ੍ਹਾ ਦਾ ਵਿਵਾਹ ਸਨਖਤਰੇ ਦੇਵੀ ਚੰਦ ਬਹਿਲ ਦੀ ਸਪੁਤਰੀ ਰਾਮ ਕੌਰ (ਮਨਸਾ ਦੇਵੀ ) ਨਾਲ ਹੋਇਆ। ਉਨ੍ਹਾ ਦੇ ਘਰ ਦੋ ਸਪੁਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਤੇ ਦੋ ਸਪੁਤ੍ਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਹੋਈਆਂ। 20 ਸਾਲ ਗੰਗਾ ਮਈ ਦੀ ਯਾਤਰਾ ਕਰਨ ਦੀ ਕਠਿਨ ਘਾਲ ਘਾਲੀ। ਇੱਕ ਵਾਰ ਇਨ੍ਹਾਂ ਦਾ ਮੇਲ ਇਕ…
-
ਗੁਰੂ ਗੋਬਿੰਦ ਸਿੰਘ ਜੀ
ਸਮੇਂ ਦੇ ਇਤਿਹਾਸ ਤੇ ਆਪਣੇ ਹੋਂਦ ਦੇ ਡੂੰਘੇ ਨਿਸ਼ਾਨ ਛਡਣ ਵਾਲੇ ਇਸ ਅਲਾਹੀ ਨੂਰ ਦਾ ਹਿੰਦੁਸਤਾਨ ਦੀ ਧਰਤੀ ਤੇ ਜਨਮ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਪਟਨਾ, ਬਿਹਾਰ 22 ਦਸੰਬਰ 1666 ਵਿਖੇ ਹੋਇਆ। ਜਦੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਗੁਰੂ ਤੇਗ ਬਹਾਦਰ ਸਹਿਬ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਸਿਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਲੰਮੇ ਦੌਰੇ ਤੇ ਗਏ ਹੋਏ ਸੀ। ਜਦ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਸਿਖਾਂ ਨੂੰ ਹੁਕਮਨਾਮਾ ਭੇਜਿਆ, ਪਰਿਵਾਰ ਦੀ ਦੇਖ ਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸਨੇਹਾ, ਕੀ ਬਚੇ ਦਾ ਨਾਂ ਗੋਬਿੰਦ ਰਾਇ ਰਖਣਾ। ਇਥੇ ਹੀ ਪੀਰ ਭੀਖਣ ਸ਼ਾਹ ਜੋ ਇਕ ਨਾਮੀ ਮੁਸਲਿਮ ਫਕੀਰਸੀ ਲਖਨੋਰ ਤੋਂ…
-
ਗੁਰੂ ਅਰਜਨ ਦੇਵ ਜੀ ਜੀਵਨ ਤੇ ਸ਼ਹਾਦਤ
ਸ਼ਾਂਤੀ ਦੇ ਪੁੰਜ, ਸੁਖਮਨੀ ਦੇ ਰਚੇਤਾ, ਬਾਣੀ ਦੇ ਬੋਹਿਥ, ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਰਚੇਤਾ, ਨਾਮ ਬਾਣੀ ਵਿਚ ਵਿਲੀਨ, ਹਰਿਮੰਦਰ ਸਾਹਿਬ ਤੇ ਤਰਨਤਾਰਨ ਸਾਹਿਬ ਦੇ ਸਿਰਜਣਹਾਰੇ-ਸ੍ਰੀ ਗੁਰੂ ਅਰਜਨ ਦੇਵ ਜੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਸਪੁੱਤਰ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ, ਗੋਇੰਦਵਾਲ ਵਿਖੇ ਹੋਇਆ। ਇਨ੍ਹਾਂ ਦੀ ਮਾਤਾ ਬੀਬੀ ਭਾਨੀ ਗੁਰੂ ਅਮਰਦਾਸ ਦੀ ਬੇਟੀ ਸਨ। ਗੁਰੂ ਅਰਜਨ ਸਾਹਿਬ ਦੇ ਭਰਾ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਸਨ।ਗੁਰੂ ਅਰਜਨ ਦੇਵ ਨੇ ਦੇਵਨਗਰੀ ਪਾਂਧੇ ਪਾਸੋਂ ਸਿੱਖੀ, ਫ਼ਾਰਸੀ ਅੱਖਰ ਪਿੰਡ ਦੇ ਮਕਤਬ ਵਿਚੋਂ ਸਿਖੇ ਤੇ ਸੰਸਕ੍ਰਿਤ ਵਿਦਿਆ, ਪੰਡਤ ਬੈਣੀ ਕੋਲੋਂ ਬੈਠ ਕੇ ਲਈ। ਕਈ ਲਿਖਾਰੀਆਂ ਨੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਉਨ੍ਹਾਂ ਭਾਸ਼ਾਵਾਂ ਦੇ ਅੰਤਰੀਵ ਭਾਵ ਨੂੰ…
-
ਗੁਰੂ ਅੰਗਦ ਦੇਵ ਜੀ
ਗੁਰੂ ਅੰਗਦ ਸਾਹਿਬ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਜਿੰਨ੍ਹਾ ਨੇ 1539ਈ. ਤੋਂ ਲੈ ਕੇ 1552ਈ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ, ਜਿਸ ਸਮੇ ਭਾਰਤ ਉੱਪਰ ਮੁਗਲ ਬਾਦਸ਼ਾਹ ਹਮਾਯੂੰ ਦੀ ਹਕੂਮਤ ਸੀ।ਗੁਰੂ ਅੰਗਦ ਦੇਵ ਜੀ ਦਾ ਜਨਮ ਮਤੇ ਦੀ ਸਰਾਂ , ਜਿਲਾ ਫਿਰੋਜਪੁਰ ,ਬਾਬਾ ਫੇਰੂ ਮਲ ਤੇ ਮਾਤਾ ਦਇਆ ਜੀ ਦੇ ਗ੍ਰਹਿ ਵਿਖੇ ਹੋਇਆ। ਜਦ ਬਾਬਰ ਦੇ ਹਮਲੇ ਤੇ ਸੂਬੇਦਾਰਾਂ ਦੀਆ ਬਗਾਵਤਾਂ ਕਾਰਨ ਬਦਅਮਨੀ ਤੇ ਲੁਟਮਾਰ ਕਰਕੇ ਮਤੇ ਦੀ ਸਰਾਂ ਬਿਲਕੁਲ ਬਰਬਾਦ ਹੋ ਗਈ ਤਾਂ ਬਾਬਾ ਫੇਰੂ ਮਲ ਪਰਿਵਾਰ ਸਮੇਤ ਪਿੰਡ ਹਰੀਕੇ ਤੇ ਫਿਰ ਖਡੂਰ ਸਾਹਿਬ ਆ ਵਸੇ। ਬਾਬਾ ਫੇਰੂ ਮਲ ਦੇ 7 ਪੁਤਰ ਤੇ ਇਕ ਧੀ ਬੀਬੀ ਵਰਾਈ ਜੋ ਖਡੂਰ ਸਾਹਿਬ ਮਹਿਮੇ ਚੌਧਰੀ ਨਾਲ ਵਿਆਹੀ ਹੋਈ ਸੀ। ਉਨ੍ਹਾ ਦਾ…
-
ਗੁਰੂ ਹਰਿ ਰਾਇ ਸਾਹਿਬ ਜੀ
ਗੁਰ ਹਰਿਰਾਇ (26 ਫ਼ਰਵਰੀ 1630 – 6 ਅਕਤੂਬਰ 1661)ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਗੁਰੂ ਹਰਿ ਰਾਇ ਜੀ ਦਾ ਜਨਮ ਫਰਵਰੀ 26, 1630, ਕੀਰਤਪੁਰ ਸਾਹਿਬ, ਰੂਪਨਗਰ, ਪੰਜਾਬ,( ਭਾਰਤ) ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਪਿਤਾ ਬਾਬਾ ਗੁਰਦਿੱਤਾ ਜੀ ਦੇ ਘਰ ਹੋਇਆ। ਆਪ ਜੀ ਦੇ ਦੋ ਬੇਟੇ ਰਾਮ ਰਾਏ ਅਤੇ ਹਰਿ ਕ੍ਰਿਸ਼ਨ ਜੀ ਸਨ। ਬਚਪਨ – ਗੁਰੂ ਹਰਿਰਾਏ ਸਾਹਿਬ ਸਿੱਖਾਂ ਦੇ ਸਤਵੇਂ ਗੁਰੂ ਹੋਏ ਹਨ। ਗੁਰੂ ਸਾਹਿਬ ਜੀ ਨੇ ਆਪਣਾ ਬਚਪਨ ਕੀਰਤਪੁਰ ਸਾਹਿਬ ‘ਚ ਬਤੀਤ ਕੀਤਾ। ਜਦੋਂ ਉਹ 8 ਕੁ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਬਾਬਾ ਗੁਰਦਿੱਤਾ ਜੀ ਗੁਰਪੁਰੀ ਪਿਆਨਾ ਕਰ ਗਏ ਸਨ। ਉਨ੍ਹਾਂ ਨੇ ਆਪਣੇ ਬਚਪਨ ਦਾ ਅਗਲੇਰਾ ਸਮਾਂ ਆਪਣੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਨਜ਼ਰਸਾਨੀ…
-
ਗੁਰੂ ਰਾਮਦਾਸ ਜੀ
ਗੁਰੂ ਰਾਮਦਾਸ ਜੀ ਦਾ ਜੀਵਨ ਵੇਰਵਾਜਨਮ :-ਚੂੰਨਾ ਮੰਡੀ (ਲਹੌਰ)-24 ਸਤੰਬਰ,1534, ਪਿਤਾ ਹਰਿ ਦਾਸ ਜੀ ਅਤੇ ਮਾਤਾ ਦਇਆ ਜੀ।ਗੁਰਗੱਦੀ ਅਤੇ ਜੋਤੀ ਜੋਤਿ :- 1 ਸਤੰਬਰ 1574 ਅਤੇ 21 ਅਗਸਤ 1581 / ਉਮਰ 47 ਸਾਲ ਅਤੇ ਗੁਰਗੱਦੀ ਕੁਲ 7 ਸਾਲ।ਪਰਵਾਰ :-ਵਿਆਹ ਫਰਵਰੀ 1544, ਮਹਿਲ- ਮਾਤਾ ਭਾਨੀ ਜੀ (ਛੋਟੀ ਸਪੁੱਤਰੀ ਸ੍ਰੀ ਗੁਰੁ ਅਮਰਦਾਸ ਜੀ)ਤਿੰਨ ਸਾਹਿਬਜ਼ਾਦੇ- ਪ੍ਰਿਥੀ ਚੰਦ,ਮਹਾਂਦੇਵ,ਅਤੇ ਅਰਜਨ ਦੇਵ ਜੀ। ਕਾਰਜ – ਪਿੰਡ ਤੁੰਗ ਦੇ ਜ਼ਿਮੀਦਾਰਾਂ ਤੋਂ 700 ਅਕਬਰੀ ਰੁਪਏ ਦੇ ਕੇ 500 ਵਿਘੇ ਜ਼ਮੀਨ ਖ਼ਰੀਦੀ ਸੀ। ਗੁਰੂ ਕਾ ਚੱਕ (ਅੰਮ੍ਰਿਤਸਰ ਸਾਹਿਬ) ਦੀ ਨੀਂਹ ਰੱਖੀ। ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ‘ਜੇਠਾ’ ਸੀ ਅਤੇ ਕੁਦਰਤ ਦਾ ਭਾਣਾ ਐਸਾ ਵਰਤਿਆ ਕਿ 7 ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਿਰ ’ਤੇ ਮਾਤਾ…
-
ਮੱਸੇ ਰੰਗੜ ਦਾ ਕਤਲ
11 ਅਗਸਤ 1740 ਨੂੰ ਭਾਈ ਮਹਿਤਾਬ ਸਿੰਘ ਮੀਰਾਂਕੋਟ ਤੇ ਭਾਈ ਸੁੱਖਾ ਸਿੰਘ ਕਬੋਕੀ ਮਾੜੀ ਵਾਲੇ ਸੂਰਮਿਆਂ ਨੇ ਚੌਧਰੀ ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ। ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਦਾ ਜਨਮ ੧੭੦੭ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਲੱਧਾ ਅਤੇ ਬੀਬੀ ਹਰੋ ਸੀ। ਉਸ ਦੇ ਭਰਾ ਦਾ ਨਾਂ ਲੱਖਾ ਸਿੰਘ ਸੀ। ਭਾਈ ਸੁੱਖਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ। ਲੱਖਾ ਸਿੰਘ ਸ਼ਾਦੀਸ਼ੁਦਾ ਸੀ, ਉਸ ਦੇ ਵਾਰਸ ਹੁਣ ਵੀ ਪਿੰਡ ਮਾੜੀ ਕੰਬੋਕੀ ਵਿੱਚ ਵਸਦੇ ਹਨ। ਲੱਖਾ ਸਿੰਘ ਵੀ ਦਲ ਖ਼ਾਲਸਾ ਵਿੱਚ ਸ਼ਾਮਲ ਸੀ।[1] ਸੁੱਖਾ ਸਿੰਘ ਦਾ ਝੁਕਾਅ ਬਚਪਨ ਤੋਂ ਹੀ ਸਿੱਖੀ ਵੱਲ ਸੀ। ੧੪-੧੫ ਸਾਲ ਦੀ ਉਮਰ ਵਿੱਚ ਉਹ ਆਪਣੇ ਮਾਪਿਆਂ ਨੂੰ…
-
ਗੁਰੂ ਹਰਿ ਕ੍ਰਿਸ਼ਨ ਜੀ
ਗੁਰੂ ਹਰਿ ਕ੍ਰਿਸ਼ਨ ਦਾ ਜਨਮ ਗੁਰੂ ਹਰਿ ਰਾਇ ਸਾਹਿਬ ਤੇ ਮਾਤਾ ਕਿਸ਼ਨ ਕੌਰ ਦੇ ਗ੍ਰਹਿ ਵਿਖੇ ੭ ਜੁਲਾਈ ੧੬੫੬ ਈ: ਵਿਚ ਹੋਇਆ। ਗੁਰੂ ਹਰਿ ਰਾਇ ਸਾਹਿਬ ਦੇ ਦੋ ਪੁਤਰ ਸਨ , ਰਾਮ ਰਾਇ ਤੇ ਹਰਿ ਕ੍ਰਿਸ਼ਨ। ਬਚਪਨ ਤੋ ਹੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਸਿਖਿਆ – ਦੀਖਿਆ ਵਲ ਇਤਨਾ ਧਿਆਨ ਦਿਤਾ ਗਿਆ ਕਿ ਚਾਰ ਸਾਲ ਦੀ ਉਮਰ ਵਿਚ ਇਨ੍ਹਾ ਨੂੰ ਸਾਰੀਆਂ ਬਾਣੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਨੇਕ ਸ਼ਬਦ ਜਬਾਨੀ ਯਾਦ ਹੋ ਗਏ। ਜਦੋਂ ਗੁਰੂ ਹਰ ਰਾਇ ਉਪਦੇਸ਼ ਦੇ ਰਹੇ ਹੁੰਦੇ ਤਾ ਆਪ ਜੀ ਉਨ੍ਹਾ ਦੇ ਵਿਚਾਰ ਬੜੇ ਧਿਆਨ ਨਾਲ ਸੁਣਦੇ ਤੇ ਯਾਦ ਰਖਦੇ। ਇਕ ਵਾਰੀ ਇਕ ਸਿਖ ਨੇ ਪੁਛਿਆ ਕਿ ਤੁਸੀਂ ਦੋਨੋ ਪੁਤਰਾਂ ਵਿਚੋਂ ਕਿਸ ਨੂੰ ਜਿਆਦਾ ਪਸੰਦ ਕਰਦੇ…
-
ਭਾਈ ਮਨੀ ਸਿੰਘ
ਭਾਈ ਮਨੀ ਸਿੰਘ ਜੀ ਦਾ ਸੁਨਾਮ ਦੇ ਨੇੜੇ ਪਿੰਡ ਕੈਂਬੋਵਾਲ, ੧੦ ਮਾਰਚ ੧੬੪੪ ਈ: ਨੂੰ ਮਾਈ ਦਾਸ ਜੀ ਦੇ ਘਰ ਮਾਤਾ ਮਧੁਰੀ ਬਾਈ ਜੀ ਦੀ ਕੁੱਖੋਂ ਹੋਇਆ। ਮਾਂ-ਪਿਓ ਨੇ ਇਨ੍ਹਾ ਦਾ ਨਾਮ ਮਨੀਆ ਰਖ ਦਿਤਾ।ਭਾਈ ਮਨੀ ਸਿੰਘ ਜੀ ਦੇ ਵਡਿਕੇ ਇਨ੍ਹਾਂ ਦੇ ਦਾਦਾ ਜੀ ਦੇ ਦਾਦਾ ਭਾਈ ਰਾਓ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿਖ ਬਣ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਾ ਵਿਚ ਰਹਿਣ ਲਗੇ। ਇਹਨਾ ਦੇ ਦਾਦਾ ਭਾਈ ਬੱਲੂ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ਼ ਦੇ ਜਰਨੈਲ ਰਹਿ ਚੁਕੇ ਸਨ, ਜੋ ਬਹੁਤ ਸੂਰਬੀਰ ਯੋਧਾ ਸੀ। ਭਾਈ ਮਨੀ ਸਿੰਘ, ਕੁਲ ਮਿਲਾ ਕੇ 12 ਭਰਾ ਸੀ, ਜਿਨ੍ਹਾ ਵਿਚੋਂ ਇਕ ਦੀ ਬਚਪਨ ਵਿਚ ਹੀ ਮੋਤ ਹੋ…