Gurmat vichaar

  • Gurmat vichaar

    ਜਪੁ ਬਾਣੀ ਦਾ ਮੰਗਲਾ ਚਰਣ

    ੧ – ਇੱਕ ਅੱਖਰ ਗੁਰਬਾਣੀ ਅੰਦਰ ਤਿੰਨ ਤਰ੍ਹਾਂ ਆਇਆ ਹੈ ਜਿਸ ਦੇ ਅਰਥ ਵੱਖ ਵੱਖ ਹਨ- ਇਕ – ਇਸਤਰੀ ਲਿੰਗ ਇਕ ਵਚਨ ਲਈ ਇਕੁ- ਪੁਲਿੰਗ ਇੱਕ ਵਚਨ ਲਈ ਇਕਿ- ਕਈ (ਇਕਿ ਦਾਤੇ ਇਕਿ ਭਿਖਾਰੀ ਜੀ ) ਸੋ ਗੁਰੂ ਸਾਹਿਬ ਨੇ ਇਸੇ ਲਈ ਇੱਕ ਗਣਿਤ ਦਾ ਵਰਤਿਆਂ ਹੈ ਕਿ ਕਿਸੇ ਨੂੰ ਭੁਲੇਖਾ ਹੀ ਨਾ ਰਹੇ। ਵਰਨਾ ਕੋਈ ਕਹਿ ਸਕਦਾ ਸੀ ਓਅੰਕਾਰ ( ਰੱਬ) ਤਾਂ ਮਾਤਾ ਦੇਵੀ ਹੈ। ਇਸ ਲਈ ਔਕੜ ਨਹੀਂ ਆਇਆ, ਕੋਈ ਕਹਿ ਸਕਦਾ ਸੀ ਰੱਬ ਕਈ ਹਨ ਕ ਦੀ ਸਿਹਾਰੀ ਕਲੈਰੀਕਲ ਗਲਤੀ ਹੈ ਆਦਿ। *ਓ*- ਇਸ ਦਾ ਉਚਾਰਨ ਹੈ ਓਅੰਕਾਰ ਜੋ ਗੁਰੂ ਸਾਹਿਬ ਨੇ ਦੱਖਣੀ ਓਅੰਕਾਰ ਬਾਣੀ ਅੰਦਰ ਸਪੱਸ਼ਟ ਕੀਤਾ ਹੈ ਨਾਲ ਹੀ ਅਰਥ ਵੀ ਕਰ ਦਿੱਤੇ ਹਨ ਕਿ…

  • Gurmat vichaar

    ਏਕਸ ਕੇ ਹਮ ਬਾਰਿਕ

    *ਏਕਸ ਕੇ ਹਮ ਬਾਰਿਕ* ਜੇ ਅੱਜ ਆਪਾਂ ਪਰਵਾਰਾਂ ਅੰਦਰ ਝਾਤ ਮਾਰਦੇ ਹਾਂ ਤਾਂ  ਇਕ ਹੀ ਮਾਂ-ਬਾਪ ਦੀ ਔਲਾਦ ਅੰਦਰ ਕਿਤੇ ਆਪਸੀ ਪਿਆਰ ਬਹੁਤ ਘੱਟ ਨਜ਼ਰੀਂ ਆਉਂਦਾ ਹੈ। ਸਭ ਮੈਂ-ਮੇਰੀ ਵਿੱਚ ਗ਼ਲਤਾਨ ਹੋਏ ਪਏ ਹਨ। ਜਦ ਕਿ ਅਸਲ ਵਿੱਚ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੈ ਸੋ ਮੇਰਾ ਖਿਆਲ ਹੈ ਇਸ ਤਰ੍ਹਾਂ ਅਸੀ ਸਭ ਇੱਕ ਪਿਤਾ ਦੇ ਬੱਚੇ ਹੋਣ ਕਰਕੇ ਇੱਕ ਪਰਵਾਰ ਹੀ ਤਾਂ ਹਾਂ। ਗੁਰੂ ਸਾਹਿਬ ਤਾਂ ਸਪੱਸ਼ਟ ਲਫ਼ਜ਼ਾਂ ਵਿੱਚ ਫ਼ੁਰਮਾਉਂਦੇ ਹਨ “ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥(ਪੰਨਾ-੯੭) ਅਸੀ ਸਿਧਾਂਤ ਨੂੰ ਸਮਝ ਨਹੀਂ ਸਕੇ ਇਸੇ ਕਰਕੇ ਸਾਡੇ ਅੰਦਰ ਮੇਰ-ਤੇਰ ਨੇ ਘਰ ਕਰ ਲਿਆ ਹੈ। ਜਿਸਦੇ ਫਲ ਸਰੂਪ ਹਊਮੈ ਨੇ ਸਾਨੂੰ ਬੁਰੀ ਤਰਾਂ ਘੇਰ…

  • Gurmat vichaar

    ਪੰਚਾਇਣੁ ਆਪੇ ਹੋਆ

    ਗੁਰੂ ਸਾਹਿਬ ਨੇ ਦਸਵੇਂ ਜਾਮੇ ਅੰਦਰ ੧੬੯੯ ਦੀ ਵਿਸਾਖੀ ਵਾਲੇ ਦਿਨ ਸਿੱਖ ਸੰਗਤਾਂ ਦਾ ਇਕੱਠ ਕਰਨ ਲਈ ਸੁਨੇਹੇ ਪੱਤਰ ਭੇਜ ਕੇ ਆਨੰਦ ਪੁਰ ਦੀ ਧਰਤੀ ਤੇ ਬੁਲਾਅ ਲਿਆ ਪਰ ਗੁਰੂ ਸਾਹਿਬ ਅਤੇ ਰੱਬ ਤੋਂ ਬਗੈਰ ਕੋਈ ਤੀਜਾ ਨਹੀਂ ਜਾਣਦਾ ਸੀ ਕਿ ਗੁਰੂ ਸਾਹਿਬ ਦਾ ਮਕਸਦ ਕੀ ਹੈ। ਅਸਲ ਵਿੱਚ ਗੁਰੂ ਸਾਹਿਬ ਜਿੱਥੇ ਅੱਜ ਖਾਲਸੇ ਦੀ ਸਾਜਨਾਂ ਕਰਨ ਜਾ ਰਹੇ ਹਨ ਉੱਥੇ ਉਹ ਪੰਚਾਇਤੀ ਰਾਜ ਵੀ ਕਾਇਮ ਕਰ ਰਹੇ ਹਨ। ਅਸਲ ਵਿੱਚ ਗੁਰੂ ਸਾਹਿਬ ਜਪੁ ਬਾਣੀ ਅੰਦਰ ਆਏ ਸ਼ਬਦ ” ਪੰਚ ਪਰਵਾਣ ਪੰਚ ਪਰਧਾਨ।।” ਦੇ ਪ੍ਰਯੋਗਿਕ ਅਰਥ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਿਸ ਤਰ੍ਹਾ ਦੇ ਪੰਚਾ ਦੀ ਗੱਲ ਕੀਤੀ ਹੈ ਜੋ ਰੱਬੀ ਦਰਗਾਹ ਵਿੱਚ ਪਰਵਾਨ ਹੁੰਦੇ ਹਨ ਸੋ…

  • Gurmat vichaar

    ਜਨ ਭਏ ਖਾਲਸੇ

    ਿਅੱਜ ਆਪਾ ਆਮ ਹੀ ਕਹਿ ਦਿੰਦੇ ਹਾਂ ਅੱਜ ਖਾਲਸੇ ਦਾ ਜਨਮ ਦਿਨ ਹੈ ਜਾਂ ਖਾਲਸੇ ਦੇ ਜਨਮ ਦਿਨ ਦੀਆ ਵਧਾਈਆਂ। ਮੈਂ ਕਈ ਵਾਰ ਸੋਚਦਾ ! ਕੀ ਖਾਲਸਾ ੧੬੯੯ ਦੀ ਵਿਸਾਖੀ ਤੇ ਹੀ ਪੈਦਾ ਹੋਇਆਂ ਹੈ ?? ਕੀ ਇਸ ਤੋਂ ਪਹਿਲਾ ਖਾਲਸਾ ਹੈ ਹੀ ਨਹੀਂ ਸੀ?? ਜਦ ਗੁਰੂ ਸਾਹਿਬ ਤੋਂ ਪੁਛਿਆ ਤਾਂ ਕਬੀਰ ਸਾਹਿਬ ਨੇ ਤਾਂ ਖਾਲਸੇ ਦੀ ਪਰਿਭਾਸ਼ਾ ਹੀ ਦੱਸ ਦਿੱਤੀ “ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ “। ਸੋ ਇਸ ਤੋਂ ਸਪੱਸ਼ਟ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾਂ ਕੀਤੀ ਹੈ। ਭਾਵ ਖਾਲਸਾ ਤਾਂ ਪਹਿਲਾਂ ਵੀ ਮੌਜੂਦ ਸੀ।ਭਾਈ ਕਾਹਨ ਸਿੰਘ ਜੀ ਨਾਭਾ ਨੇ ਖਾਲਸਾ ਦੇ ਅਰਥ ਕੀਤੇ ਹਨ – (੧) ਸ਼ੁਧ (੨) ਬਿਨਾ…

  • Gurmat vichaar

    joy (ਆਨੰਦ)

    Guru sahib is explaining what real joy (ਆਨੰਦ)is? The true lord blesses the word of an individual who gets rid of attachment. This means that his way of talking, living, thinking, and overall character is improved. Then his thoughts are embedded with “dukh nahi sbb sukh hi hai re”. Guru sahib says this is the real joy but one can only understand this from guru himself. “Andro jinn ka moh tutta tin ka shabad sachey sawareya. Kahey nanak eh anand hai anand gur te janeya” (pg-917) Accept my apologies for any mistakes Balwinder Singh Multani

  • Gurmat vichaar

    ਆਨੰਦ ਕੀ ਤੇ ਕਿੱਥੇ ?

    ਗੁਰੂ ਸਾਹਿਬ ਸਮਝਾ ਰਹੇ ਹਨ ਅਸਲ ਅਨੰਦ ਕੀ ਹੈ?? ਜਿਸ ਜੀਵ ਦੇ ਅੰਦਰੋਂ ਮੋਹ ਟੁੱਟ ਗਿਆ ਸੱਚੇ ਨੇ ਉਸਦਾ ਸ਼ਬਦ ਹੀ ਸਵਾਰ ਦਿੱਤਾ। ਭਾਵ ਉਸ ਦਾ ਬੋਲ ਚਾਲ, ਰਹਿਣ, ਸੋਚ ਵਿਚਾਰ, ਕਿਰਦਾਰ ਸਭ ਕੁਝ ਸੰਵਾਰ ਦਿੱਤਾ। ਫਿਰ ਉਸ ਦੀ ਸੋਚ ਵਿੱਚ “ ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ” ਦਾ ਵਰਤਾਰ ਵਰਤ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਇਹੀ ਅਸਲ ਆਨੰਦ ਹੈ ਪਰ ਇਸ ਆਨੰਦ ਦੀ ਸਮਝ ਗੁਰੂ ਤੋਂ ਪੈਂਦੀ ਹੈ। ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥ ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥ {ਪੰਨਾ 917} ਭੁੱਲ ਚੁੱਕ ਦੀ ਮੁਆਫ਼ੀ ਬਲਵਿੰਦਰ ਸਿੰਘ ਮੁਲਤਾਨੀ

  • Gurmat vichaar

    ਵਰਤੈ ਸਭ ਕਿਛੁ ਤੇਰਾ ਭਾਣਾ

    ਆਮ ਤੌਰ ਤੇ ਆਪਾ ਕਹਿੰਦੇ ਜਾਂ ਸੁਣਦੇ ਹਾਂ ਕਿ ਸਭ ਕੁਝ ਰੱਬੀ ਹੁਕਮ ਅੰਦਰ ਹੀ ਹੋ ਰਿਹਾ ਹੈ ਅਤੇ ਗੁਰਬਾਣੀ ਵੀ ਇਸ ਗੱਲ ਦੀ ਹਮਾਇਤ ਕਰਦੀ ਹੈ ਤੇ ਇਸ ਤੋਂ ਮਨੁਕਰ ਵੀ ਨਹੀਂ ਹੋਇਆ ਜਾਂਦਾ। ਹੁਣ ਇੱਥੇ ਸੁਆਲ ਪੈਦਾ ਹੋ ਜਾਂਦਾ ਹੈ ਕਿ ਜਦ ਸਭ ਕੁਝ ਕਰਨ ਵਾਲਾ ਪ੍ਰਮਾਤਮਾ ਹੀ ਹੈ ਤਾਂ ਫਿਰ ਪ੍ਰਮਾਤਮਾ ਗਲਤ ਬੰਦਿਆਂ ਨੂੰ ਸਹੀ ਰਸਤੇ ਤੇ ਕਿਉ ਨਹੀਂ ਚਲਾਉਂਦਾ ? ਪ੍ਰਮਾਤਮਾ ਜ਼ੁਲਮ ਖਤਮ ਕਿਉਂ ਨਹੀਂ ਕਰ ਦਿੰਦਾ ਤਾਂ ਕਿ ਹਰ ਕੋਈ ਵਧੀਆਂ ਜ਼ਿੰਦਗੀ ਬਸ਼ਰ ਕਰ ਸਕੇ ? ਜੇ ਆਪਾ ਗੁਰੂ ਸਾਹਿਬ ਤੋਂ ਇਸ ਦਾ ਉਤਰ ਪੁੱਛਦੇ ਹਾਂ ਤਾਂ ਗੁਰੂ ਸਾਹਿਬ ਭੱਟਾਂ ਦੇ ਸਵਈਆਂ ਚ ਜੁਆਬ ਦਿੰਦੇ ਹਨ “ਕੀਆ  ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ…

  • Gurmat vichaar

    ਸਰਬ ਰੋਗ ਕਾ ਅਉਖਦੁ ਨਾਮੁ

    ਜਦ ਵੀ ਮਨੁੱਖ ਨਾਲ ਗੱਲ ਕਰਦੇ ਹਾਂ ਤਾਂ ਉਹ ਅੱਗੋਂ ਅਪਣੇ ਹੀ ਦੁਖੜੇ ਫੋਲਣੇ ਸ਼ੁਰੂ ਕਰ ਦਿੰਦਾ ਹੈ  ਇਸ ਨੂੰ ਗੁਰੂ ਸਾਹਿਬ ਇਸ ਤਰ੍ਹਾਂ ਬਿਆਨ ਕਰਦੇ ਹਨ “ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥” ਇਸੇ ਬਾਰੇ ਬਾਬਾ ਫਰੀਦ ਜੀ ਫ਼ੁਰਮਾਉਂਦੇ ਹਨ ਕਿ ਜਦ ਮੈਂ ਅਪਣੀ ਸੁਰਤਿ ਨੂੰ ਉੱਚਾ ਚੁੱਕ ਕੇ ਦੇਖਿਆਂ ਤਾਂ ਇਹ ਦੁੱਖ ਘਰ ਘਰ ਹੀ ਨਜ਼ਰ ਆਇਆ। “ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ {ਪੰਨਾ 1382}”।ਗੁਰੂ ਨਾਨਕ ਜੀ ਨੇ ਤਾਂ ਜਿਹਨਾ ਨੂੰ ਮਹਾਂ ਪੁਰਖ ਦੱਸਿਆ ਜਾ ਰਿਹਾ ਸੀ ਦੇ ਨਾਮ ਗਿਣਨ ਤੋਂ ਬਾਅਦ ਆਖ ਦਿੱਤਾ “ਨਾਨਕ ਦੁਖੀਆ ਸਭੁ ਸੰਸਾਰੁ (- ਪੰਨਾ- ੯੫੩)  ਸੋ…

  • Gurmat vichaar

    ਨਾ ਫਿਰੁ ਪਰੇਸਾਨੀ ਮਾਹਿ

    ਨਾ ਫਿਰੁ ਪਰੇਸਾਨੀ ਮਾਹਿ ਕਹਿਣਾ ਤਾਂ ਬੜਾ ਸੌਖਾ ਹੈ ਪਰ ਅਸਲ ਵਿੱਚ ਬੜਾ ਅਜੀਬ ਜਿਹਾ ਲੱਗਦਾ ਹੈ ਨਾਂ ! “ਨਾ ਫਿਰੁ ਪਰੇਸਾਨੀ ਮਾਹਿ”। ਪਰ ਅੱਜ ਜੇ ਆਪਾ ਆਪਣੇ ਅੰਦਰ ਜਾਂ ਆਲੇ ਦੁਆਲੇ ਝਾਤ ਮਾਰਦੇ ਹਾਂ ਤਾਂ ਹਰੇਕ ਮਨੁੱਖ ਕਿਸੇ ਨਾਂ ਕਿਸੇ ਪਰੇਸ਼ਾਨੀ ਚ ਘਿਰਿਆ ਨਜ਼ਰ ਆਉਂਦਾ ਹੈ। ਜਦ ਗੁਰੂ ਪਾਤਸ਼ਾਹ ਨੇ ਵੀ ਦੁਨੀਆ ਅੰਦਰ ਝਾਤ ਮਾਰੀ ਤਾਂ ਉਨ੍ਹਾਂ ਵੀ ਗੁਰਬਾਣੀ ਅੰਦਰ ਅੰਕਿਤ ਕਰ ਦਿੱਤਾ “ਨਾਨਕ ਦੁਖੀਆ ਸਭੁ ਸੰਸਾਰੁ ॥”(ਪੰਨਾ-੯੫੪) ਤੇ ਫਰੀਦ ਸਾਹਿਬ ਵੀ ਜਦ ਦੁਨੀਆ ਦੀ ਹਾਲਤ ਦੇਖਦੇ ਹਨ ਤਾਂ ਉਨ੍ਹਾਂ ਵੀ ਅਪਣੀ ਬਾਣੀ ਅੰਦਰ ਕਹਿ ਦਿੱਤਾ “ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ {ਪੰਨਾ 1382} ਜੇ…