Gurmat vichaar
-
ਆਨੰਦ ਕੀ ਤੇ ਕਿੱਥੇ ?
ਗੁਰੂ ਸਾਹਿਬ ਸਮਝਾ ਰਹੇ ਹਨ ਅਸਲ ਅਨੰਦ ਕੀ ਹੈ?? ਜਿਸ ਜੀਵ ਦੇ ਅੰਦਰੋਂ ਮੋਹ ਟੁੱਟ ਗਿਆ ਸੱਚੇ ਨੇ ਉਸਦਾ ਸ਼ਬਦ ਹੀ ਸਵਾਰ ਦਿੱਤਾ। ਭਾਵ ਉਸ ਦਾ ਬੋਲ ਚਾਲ, ਰਹਿਣ, ਸੋਚ ਵਿਚਾਰ, ਕਿਰਦਾਰ ਸਭ ਕੁਝ ਸੰਵਾਰ ਦਿੱਤਾ। ਫਿਰ ਉਸ ਦੀ ਸੋਚ ਵਿੱਚ “ ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ” ਦਾ ਵਰਤਾਰ ਵਰਤ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਇਹੀ ਅਸਲ ਆਨੰਦ ਹੈ ਪਰ ਇਸ ਆਨੰਦ ਦੀ ਸਮਝ ਗੁਰੂ ਤੋਂ ਪੈਂਦੀ ਹੈ। ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥ ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥ {ਪੰਨਾ 917} ਭੁੱਲ ਚੁੱਕ ਦੀ ਮੁਆਫ਼ੀ ਬਲਵਿੰਦਰ ਸਿੰਘ ਮੁਲਤਾਨੀ
-
ਵਰਤੈ ਸਭ ਕਿਛੁ ਤੇਰਾ ਭਾਣਾ
ਆਮ ਤੌਰ ਤੇ ਆਪਾ ਕਹਿੰਦੇ ਜਾਂ ਸੁਣਦੇ ਹਾਂ ਕਿ ਸਭ ਕੁਝ ਰੱਬੀ ਹੁਕਮ ਅੰਦਰ ਹੀ ਹੋ ਰਿਹਾ ਹੈ ਅਤੇ ਗੁਰਬਾਣੀ ਵੀ ਇਸ ਗੱਲ ਦੀ ਹਮਾਇਤ ਕਰਦੀ ਹੈ ਤੇ ਇਸ ਤੋਂ ਮਨੁਕਰ ਵੀ ਨਹੀਂ ਹੋਇਆ ਜਾਂਦਾ। ਹੁਣ ਇੱਥੇ ਸੁਆਲ ਪੈਦਾ ਹੋ ਜਾਂਦਾ ਹੈ ਕਿ ਜਦ ਸਭ ਕੁਝ ਕਰਨ ਵਾਲਾ ਪ੍ਰਮਾਤਮਾ ਹੀ ਹੈ ਤਾਂ ਫਿਰ ਪ੍ਰਮਾਤਮਾ ਗਲਤ ਬੰਦਿਆਂ ਨੂੰ ਸਹੀ ਰਸਤੇ ਤੇ ਕਿਉ ਨਹੀਂ ਚਲਾਉਂਦਾ ? ਪ੍ਰਮਾਤਮਾ ਜ਼ੁਲਮ ਖਤਮ ਕਿਉਂ ਨਹੀਂ ਕਰ ਦਿੰਦਾ ਤਾਂ ਕਿ ਹਰ ਕੋਈ ਵਧੀਆਂ ਜ਼ਿੰਦਗੀ ਬਸ਼ਰ ਕਰ ਸਕੇ ? ਜੇ ਆਪਾ ਗੁਰੂ ਸਾਹਿਬ ਤੋਂ ਇਸ ਦਾ ਉਤਰ ਪੁੱਛਦੇ ਹਾਂ ਤਾਂ ਗੁਰੂ ਸਾਹਿਬ ਭੱਟਾਂ ਦੇ ਸਵਈਆਂ ਚ ਜੁਆਬ ਦਿੰਦੇ ਹਨ “ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ…
-
ਸਰਬ ਰੋਗ ਕਾ ਅਉਖਦੁ ਨਾਮੁ
ਜਦ ਵੀ ਮਨੁੱਖ ਨਾਲ ਗੱਲ ਕਰਦੇ ਹਾਂ ਤਾਂ ਉਹ ਅੱਗੋਂ ਅਪਣੇ ਹੀ ਦੁਖੜੇ ਫੋਲਣੇ ਸ਼ੁਰੂ ਕਰ ਦਿੰਦਾ ਹੈ ਇਸ ਨੂੰ ਗੁਰੂ ਸਾਹਿਬ ਇਸ ਤਰ੍ਹਾਂ ਬਿਆਨ ਕਰਦੇ ਹਨ “ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥” ਇਸੇ ਬਾਰੇ ਬਾਬਾ ਫਰੀਦ ਜੀ ਫ਼ੁਰਮਾਉਂਦੇ ਹਨ ਕਿ ਜਦ ਮੈਂ ਅਪਣੀ ਸੁਰਤਿ ਨੂੰ ਉੱਚਾ ਚੁੱਕ ਕੇ ਦੇਖਿਆਂ ਤਾਂ ਇਹ ਦੁੱਖ ਘਰ ਘਰ ਹੀ ਨਜ਼ਰ ਆਇਆ। “ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ {ਪੰਨਾ 1382}”।ਗੁਰੂ ਨਾਨਕ ਜੀ ਨੇ ਤਾਂ ਜਿਹਨਾ ਨੂੰ ਮਹਾਂ ਪੁਰਖ ਦੱਸਿਆ ਜਾ ਰਿਹਾ ਸੀ ਦੇ ਨਾਮ ਗਿਣਨ ਤੋਂ ਬਾਅਦ ਆਖ ਦਿੱਤਾ “ਨਾਨਕ ਦੁਖੀਆ ਸਭੁ ਸੰਸਾਰੁ (- ਪੰਨਾ- ੯੫੩) ਸੋ…
-
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ
-
ਨਾ ਫਿਰੁ ਪਰੇਸਾਨੀ ਮਾਹਿ
ਨਾ ਫਿਰੁ ਪਰੇਸਾਨੀ ਮਾਹਿ ਕਹਿਣਾ ਤਾਂ ਬੜਾ ਸੌਖਾ ਹੈ ਪਰ ਅਸਲ ਵਿੱਚ ਬੜਾ ਅਜੀਬ ਜਿਹਾ ਲੱਗਦਾ ਹੈ ਨਾਂ ! “ਨਾ ਫਿਰੁ ਪਰੇਸਾਨੀ ਮਾਹਿ”। ਪਰ ਅੱਜ ਜੇ ਆਪਾ ਆਪਣੇ ਅੰਦਰ ਜਾਂ ਆਲੇ ਦੁਆਲੇ ਝਾਤ ਮਾਰਦੇ ਹਾਂ ਤਾਂ ਹਰੇਕ ਮਨੁੱਖ ਕਿਸੇ ਨਾਂ ਕਿਸੇ ਪਰੇਸ਼ਾਨੀ ਚ ਘਿਰਿਆ ਨਜ਼ਰ ਆਉਂਦਾ ਹੈ। ਜਦ ਗੁਰੂ ਪਾਤਸ਼ਾਹ ਨੇ ਵੀ ਦੁਨੀਆ ਅੰਦਰ ਝਾਤ ਮਾਰੀ ਤਾਂ ਉਨ੍ਹਾਂ ਵੀ ਗੁਰਬਾਣੀ ਅੰਦਰ ਅੰਕਿਤ ਕਰ ਦਿੱਤਾ “ਨਾਨਕ ਦੁਖੀਆ ਸਭੁ ਸੰਸਾਰੁ ॥”(ਪੰਨਾ-੯੫੪) ਤੇ ਫਰੀਦ ਸਾਹਿਬ ਵੀ ਜਦ ਦੁਨੀਆ ਦੀ ਹਾਲਤ ਦੇਖਦੇ ਹਨ ਤਾਂ ਉਨ੍ਹਾਂ ਵੀ ਅਪਣੀ ਬਾਣੀ ਅੰਦਰ ਕਹਿ ਦਿੱਤਾ “ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ {ਪੰਨਾ 1382} ਜੇ…
-
ਬੈਕੁੰਠ ਹੈ ਕਹਾ
ਬੈਕੁੰਠ ਹੈ ਕਹਾ ਜਦ ਵੀ ਕਦੀ ਸਵਰਗ/ਨਰਕ, ਬਹਿਸ਼ਤ/ਦੋਜਕ, heaven/hell ਦੀ ਚਰਚਾ ਛਿੜ ਪਏ ਤਾਂ ਹਰ ਇਨਸਾਨ ਇਕ ਦਮ ਕੰਨ ਖੜੇ ਕਰ ਲੈਦਾਂ ਹੈ ਅਤੇ ਚਰਚਾ ਚ ਸਰਗਰਮ ਹੋ ਜਾਂਦਾ ਹੈ ਹਿੰਦੂ,ਮੁਸਲਿਮ,ਇਸਾਈ ਸਭ ਆਪਣੇ ਆਪਣੇ ਢੰਗ ਨਾਲ ਆਪਣੇ ਚੇਲਿਆਂ ਨੂੰ ਮਰਨ ਤੋਂ ਬਾਅਦ ਵਾਲੇ ਨਰਕ/ਸੁਰਗ, ਦੋਜਕ/ਬਹਿਸ਼ਤ, heaven/hell ਦੇ ਚੱਕਰ ਵਿੱਚ ਫਸਾ ਕੇ ਰੱਖਦੇ ਹਨ ਅਤੇ ਕਾਮਰੇਡ ਭਾਈ ਤਾਂ ਰੱਬ ਦੀ ਹੋਂਦ ਤੋਂ ਹੀ ਮਨੁਕਰ ਹਨ ਉਨਾਂ ਲਈ ਨਰਕ/ਸੁਰਗ ਵਗੈਰਾ ਤਾਂ ਚੀਜ਼ ਹੀ ਕੀ ਹਨ। ਪਰ ਜੇ ਇੰਨਾਂ ਦੀ ਮਨ ਲਈ ਜਾਏ ਤਾਂ ਸਾਇੰਸ ਦਾ ਮੁਢਲਾ ਨਿਯਮ “energy can neither be created nor destroyed it can be transferred from one form to another form “ ਹੀ ਰੱਦ ਹੋ ਜਾਵੇਗਾ।ਕਿਉਂਕਿ ਕੁਦਰਤੀ ਸ਼ਕਤੀਆਂ ਹਵਾ, ਪਾਣੀ, ਅੱਗ ਆਦਿ…
-
ਨ ਹਮ ਹਿੰਦੂ ਨ ਮੁਸਲਮਾਨ
ਜਦੋਂ ਗੁਰੂ ਨਾਨਕ ਦੇਵ ਜੀ ਵੇਈਂਂ ਨਦੀ ਤੋਂ ਬਾਹਰ ਆ ਕੇ ਤੀਜੇ ਦਿਨ ਸੰਗਤਾਂ ਨੂੰ ਦਰਸ਼ਨ ਦੇਂਦੇ ਹਨ ਤਾਂ ਉਸ ਸਮੇਂ ਉਨ੍ਹਾ ਇਕ ਨਾਹਰਾ ਦਿੱਤਾ ਸੀ “ਨ ਕੋ ਹਿੰਦੂ ਨ ਮੁਸਲਮਾਨ” ਭਾਵ ਜੋ ਗੁਣ ਇੱਕ ਸੱਚੇ ਹਿੰਦੂ ਜਾ ਮੁਸਲਮਾਨ ਵਿੱਚ ਹੋਣੇ ਚਾਹੀਦੇ ਹਨ ਉਹ ਖੰਭ ਲਾ ਕੇ ਉਡ ਗਏ ਹਨ। ਮੁਸਲਮਾਨ ਅੰਦਰੋਂ ਸੱਚ, ਇਮਾਨਦਾਰੀ, ਲੋੜਵੰਦ ਲਈ ਖ਼ੈਰ, ਸਾਫ਼ ਨੀਅਤ ਅਤੇ ਪਰਮਾਤਮਾ ਦੀ ਸਿਫ਼ਤ ਸਲਾਹ ਅਤੇ ਹਿੰਦੂ ਅੰਦਰੋਂ ਦਇਆ, ਸੰਤੋਖ, ਜਤ, ਸਤ ਗਾਇਬ ਹੋ ਚੁੱਕੇ ਹਨ। ਜੇ ਇਹੀ ਗੁਣ ਸਿੱਖ ਅੰਦਰੋਂ ਵੀ ਗਾਇਬ ਹੋ ਜਾਣ ਤਾਂ ਕੀ ਆਪਾ ਉਸ ਨੂੰ ਸਿੱਖ ਕਹਿ ਸਕਾਂਗੇ ?? ਇਹ ਅਸੂਲ ਦੀ ਗੱਲ ਹੈ ਕਿ ਕਿਸੇ ਬਾਰੇ ਇਹ ਪਤਾ ਲੱਗ ਜਾਵੇ ਕਿ ਇਹ ਅਮੋਲਕ ਹੈ…
-
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ
ਜਦੋਂ ਤੋਂ ਦੁਨੀਆਂ ਹੋਂਦ ਵਿੱਚ ਆਈ ਉਦੋਂ ਤੋਂ ਹੀ ਚਾਤਰ ਲੋਕਾਂ ਨੇ ਭੋਲੀ ਭਾਲੀ ਜਨਤਾ ਨੂੰ ਭੰਬਲ ਭੂਸੇ ਵਿੱਚ ਪਾਕੇ ਰੱਖਿਆਂ। ਜਿਸ ਤੋਂ ਕੁਝ ਮਿਲਦਾ ਜਾਂ ਕੋਈ ਨੁਕਸਾਨ ਹੋਣ ਦਾ ਡਰ ਹੁੰਦਾ ਉਸ ਨੂੰ ਹੀ ਮੰਨਣ/ ਪੂਜਣ ਵੱਲ ਲਗਾ ਦਿੱਤਾ। ਜਿਵੇਂ ਦਰੱਖਤ, ਅੱਗ, ਸੱਪ, ਦਰਿਆ/ ਨਦੀਆਂ ਆਦਿ। ਇਸੇ ਤਰਾਂ ਸੂਰਜ, ਚੰਦ, ਬੱਦਲ਼ ਆਦਿ ਨੂੰ ਵੀ ਦੇਵਤਿਆਂ ਦੇ ਨਾਮ ਦੇ ਦਿੱਤੇ। ਇੱਥੋਂ ਤੱਕ ਕਿ ਜਾਨਵਰਾਂ ਨੂੰ ਪੂਜਣ ਹੀ ਨਹੀਂ ਲਾਇਆ ਬਲਕਿ ਪਸ਼ੂਅਾ ਦੇ ਟੱਟੀ ਪਿਸ਼ਾਬ ਨੂੰ ਵੀ ਪਵਿਤਰ ਕਰਾਰ ਦੇ ਦਿੱਤਾ। ਇਸ ਤਰਾਂ ਜਨਤਾ ਦੀ ਸੁਰਤ ਨੂੰ ਸ਼ਬਦ ਤੋਂ ਤੋੜ ਕੇ ਉਂਨਾਂ ਦੀ ਮਤ ਮਨ ਬੁੱਧ ਨੂ ਅਪਣੇ ਅਨੁਸਾਰ ਚਲਾ ਕੇ ਉਨ੍ਹਾਂ ਨੂੰ ਦੋਨੋ ਹੱਥੀਂ ਲੁੱਟਦੇ ਰਹੇ ਅਤੇ ਅੱਜ ਵੀ…
-
ਅੰਮ੍ਰਿਤ ਨਾਮੁ ਨਿਧਾਨੁ ਹੈ
ਜਿਸ ਸ਼ਬਦ ਰਾਹੀਂ ਕਿਸੇ ਚੀਜ਼, ਵਸਤੂ, ਜਾਂ ਥਾਂ ਆਦਿ ਦਾ ਗਿਆਨ ਹੋਵੇ ਉਸ ਨੂੰ ਨਾਂਉ ਕਹਿ ਦਿੱਤਾ ਜਾਂਦਾ ਹੈ। ਜਿਸ ਨਾਲ ਇਹ ਸਭ ਵਸਤਾਂ ਬਣਦੀਆਂ /ਜ਼ਿੰਦਾ ਰਹਿੰਦੀਆਂ ਹਨ ਉਸ ਸ਼ਕਤੀ ਨੂੰ ਗੁਰੂ ਸਾਹਿਬ ਨੇ ਨਾਮ ਕਿਹਾ ਹੈ।”ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥” ( ਪੰਨਾ-੨੮੪) ਅਸਲ ਵਿੱਚ ਇਹ ਸ਼ਕਤੀ ਹੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਰੱਬ/ਸੱਚ ਕਿਹਾ ਅਤੇ ਰੱਬ/ ਸੱਚ ਉਦੋਂ ਵੀ ਸੀ ਜਦ ਸੰਸਾਰ ਅੰਦਰ ਕੁਝ ਵੀ ਨਹੀਂ ਸੀ ਅੱਜ ਵੀ ਹੈ ਅਤੇ ਜਦ ਸੰਸਾਰ ਖਤਮ…
-
ਨਾਨਕ ਦੁਨੀਆ ਕੈਸੀ ਹੋਈ
ਗੁਰੂ ਸਾਹਿਬ ਜਦ ਸੰਸਾਰ ਦੀ ਹਾਲਤ ਦੇਖਦੇ ਹਨ ਤਾਂ ਉਹ ਕਹਿ ਉਠੇ ਦੁਨੀਆ ਕਿਸ ਤਰਾਂ ਦੀ ਹੋ ਗਈ ਹੈ? ਕੋਈ ਸਾਕ-ਮਿੱਤਰ ਰਹਿ ਹੀ ਨਹੀਂ ਗਿਆ। ਭਰਾਵਾਂ, ਦੋਸਤਾਂ ਦਾ ਕੋਈ ਪਿਆਰ ਨਜ਼ਰ ਨਹੀਂ ਆ ਰਿਹਾ ਇੱਥੋਂ ਤੱਕ ਦੁਨੀਆਦਾਰੀ ਵਿੱਚ ਪੈ ਕੇ ਦੀਨ- ਧਰਮ ਵੀ ਗੁਆ ਲਿਆ ਹੈ। “ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ {ਪੰਨਾ 1410}”ਜਦ ਕਿ ਪਰਮਾਤਮਾ ਨੇ ਇਹ ਸੰਸਾਰ ਖੇਡਣ ਲਈ ਬਣਾਇਆ ਹੈ ਕਿ ਇਨਸਾਨ ਇਸ ਅੰਦਰ ਆ ਕੇ ਬੋਰ ਨ ਹੋਵੇ ਅਤੇ ਰੱਬੀ ਰਜਾ ਅੰਦਰ ਰਹਿ ਕੇ ਜ਼ਿੰਦਗੀ ਦਾ ਲੁਤਫ਼ ਲੈ ਸਕੇ। “ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥ {ਪੰਨਾ…