Gurmat vichaar
-
ਬੈਕੁੰਠ ਹੈ ਕਹਾ
ਬੈਕੁੰਠ ਹੈ ਕਹਾ ਜਦ ਵੀ ਕਦੀ ਸਵਰਗ/ਨਰਕ, ਬਹਿਸ਼ਤ/ਦੋਜਕ, heaven/hell ਦੀ ਚਰਚਾ ਛਿੜ ਪਏ ਤਾਂ ਹਰ ਇਨਸਾਨ ਇਕ ਦਮ ਕੰਨ ਖੜੇ ਕਰ ਲੈਦਾਂ ਹੈ ਅਤੇ ਚਰਚਾ ਚ ਸਰਗਰਮ ਹੋ ਜਾਂਦਾ ਹੈ ਹਿੰਦੂ,ਮੁਸਲਿਮ,ਇਸਾਈ ਸਭ ਆਪਣੇ ਆਪਣੇ ਢੰਗ ਨਾਲ ਆਪਣੇ ਚੇਲਿਆਂ ਨੂੰ ਮਰਨ ਤੋਂ ਬਾਅਦ ਵਾਲੇ ਨਰਕ/ਸੁਰਗ, ਦੋਜਕ/ਬਹਿਸ਼ਤ, heaven/hell ਦੇ ਚੱਕਰ ਵਿੱਚ ਫਸਾ ਕੇ ਰੱਖਦੇ ਹਨ ਅਤੇ ਕਾਮਰੇਡ ਭਾਈ ਤਾਂ ਰੱਬ ਦੀ ਹੋਂਦ ਤੋਂ ਹੀ ਮਨੁਕਰ ਹਨ ਉਨਾਂ ਲਈ ਨਰਕ/ਸੁਰਗ ਵਗੈਰਾ ਤਾਂ ਚੀਜ਼ ਹੀ ਕੀ ਹਨ। ਪਰ ਜੇ ਇੰਨਾਂ ਦੀ ਮਨ ਲਈ ਜਾਏ ਤਾਂ ਸਾਇੰਸ ਦਾ ਮੁਢਲਾ ਨਿਯਮ “energy can neither be created nor destroyed it can be transferred from one form to another form “ ਹੀ ਰੱਦ ਹੋ ਜਾਵੇਗਾ।ਕਿਉਂਕਿ ਕੁਦਰਤੀ ਸ਼ਕਤੀਆਂ ਹਵਾ, ਪਾਣੀ, ਅੱਗ ਆਦਿ…
-
ਗੱਲਤ ਗੱਲ
ਪੈਸਾ ਕਮਾਉਣਾ ਕੋਈ ਗੱਲਤ ਗੱਲ ਨਹੀਂ, ਕਿਸੇ ਦੀ ਜੇਬ ਚੁਰਾਉਣਾ ਗੱਲਤ ਗੱਲ ਹੈ। ਅਮੀਰ ਹੋ ਜਾਣਾ ਵੀ ਕੋਈ ਗਲਤ ਗੱਲ ਨਹੀਂ, ਗਰੀਬ ਨੂੰ ਦਬਾਉਣਾ ਗੱਲਤ ਗੱਲ ਹੈ। ਤਾਕਤਵਰ ਹੋਣਾ ਵੀ ਕੋਈ ਗੱਲਤ ਗੱਲ ਨਹੀਂ, ਕਮਜ਼ੋਰ ਤੇ ਅਜ਼ਮਾਉਣਾ ਗੱਲਤ ਗੱਲ ਹੈ। ਗਿਆਨੀ ਹੋਣਾ ਵੀ ਕੋਈ ਗੱਲਤ ਗੱਲ ਨਹੀਂ, ਅਗਿਆਨੀ ਨੂੰ ਨਿਵਾਉਣਾ ਗੱਲਤ ਗੱਲ ਹੈ। ਨੇਤਾ ਬਣ ਜਾਣਾ ਵੀ ਕੋਈ ਗੱਲਤ ਗੱਲ ਨਹੀਂ, ਨੇਤਾਗਿਰੀ ਦਿਖਾਉਣਾ ਗੱਲਤ ਗੱਲ ਹੈ। ਮੁਲਤਾਨੀ ਅਖਵਾਉਣਾ ਵੀ ਕੋਈ ਗੱਲਤ ਗੱਲ ਨਹੀਂ, ਗਰਭ ਜਾਤ ਦਾ ਪਾਉਣਾ ਗੱਲਤ ਗੱਲ ਹੈ। ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ, ਕੈਨੇਡ ਉਪਰੋਕਤ ਸਤਰਾ ਗੁਰਬਾਣੀ ਨੂੰ ਆਧਾਰ ਮੰਨ ਕੇ ਲਿਖੀਆਂ ਗਈਆਂ ਹਨ ਫਿਰ ਵੀ ਭੁੱਲ ਚੁੱਕ ਲਈ ਮੁਆਫ਼ੀ। ੧. ਮਃ ੧ ॥ ਹਕੁ ਪਰਾਇਆ ਨਾਨਕਾ ਉਸੁ…
-
ਨ ਹਮ ਹਿੰਦੂ ਨ ਮੁਸਲਮਾਨ
ਜਦੋਂ ਗੁਰੂ ਨਾਨਕ ਦੇਵ ਜੀ ਵੇਈਂਂ ਨਦੀ ਤੋਂ ਬਾਹਰ ਆ ਕੇ ਤੀਜੇ ਦਿਨ ਸੰਗਤਾਂ ਨੂੰ ਦਰਸ਼ਨ ਦੇਂਦੇ ਹਨ ਤਾਂ ਉਸ ਸਮੇਂ ਉਨ੍ਹਾ ਇਕ ਨਾਹਰਾ ਦਿੱਤਾ ਸੀ “ਨ ਕੋ ਹਿੰਦੂ ਨ ਮੁਸਲਮਾਨ” ਭਾਵ ਜੋ ਗੁਣ ਇੱਕ ਸੱਚੇ ਹਿੰਦੂ ਜਾ ਮੁਸਲਮਾਨ ਵਿੱਚ ਹੋਣੇ ਚਾਹੀਦੇ ਹਨ ਉਹ ਖੰਭ ਲਾ ਕੇ ਉਡ ਗਏ ਹਨ। ਮੁਸਲਮਾਨ ਅੰਦਰੋਂ ਸੱਚ, ਇਮਾਨਦਾਰੀ, ਲੋੜਵੰਦ ਲਈ ਖ਼ੈਰ, ਸਾਫ਼ ਨੀਅਤ ਅਤੇ ਪਰਮਾਤਮਾ ਦੀ ਸਿਫ਼ਤ ਸਲਾਹ ਅਤੇ ਹਿੰਦੂ ਅੰਦਰੋਂ ਦਇਆ, ਸੰਤੋਖ, ਜਤ, ਸਤ ਗਾਇਬ ਹੋ ਚੁੱਕੇ ਹਨ। ਜੇ ਇਹੀ ਗੁਣ ਸਿੱਖ ਅੰਦਰੋਂ ਵੀ ਗਾਇਬ ਹੋ ਜਾਣ ਤਾਂ ਕੀ ਆਪਾ ਉਸ ਨੂੰ ਸਿੱਖ ਕਹਿ ਸਕਾਂਗੇ ?? ਇਹ ਅਸੂਲ ਦੀ ਗੱਲ ਹੈ ਕਿ ਕਿਸੇ ਬਾਰੇ ਇਹ ਪਤਾ ਲੱਗ ਜਾਵੇ ਕਿ ਇਹ ਅਮੋਲਕ ਹੈ…
-
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ
ਜਦੋਂ ਤੋਂ ਦੁਨੀਆਂ ਹੋਂਦ ਵਿੱਚ ਆਈ ਉਦੋਂ ਤੋਂ ਹੀ ਚਾਤਰ ਲੋਕਾਂ ਨੇ ਭੋਲੀ ਭਾਲੀ ਜਨਤਾ ਨੂੰ ਭੰਬਲ ਭੂਸੇ ਵਿੱਚ ਪਾਕੇ ਰੱਖਿਆਂ। ਜਿਸ ਤੋਂ ਕੁਝ ਮਿਲਦਾ ਜਾਂ ਕੋਈ ਨੁਕਸਾਨ ਹੋਣ ਦਾ ਡਰ ਹੁੰਦਾ ਉਸ ਨੂੰ ਹੀ ਮੰਨਣ/ ਪੂਜਣ ਵੱਲ ਲਗਾ ਦਿੱਤਾ। ਜਿਵੇਂ ਦਰੱਖਤ, ਅੱਗ, ਸੱਪ, ਦਰਿਆ/ ਨਦੀਆਂ ਆਦਿ। ਇਸੇ ਤਰਾਂ ਸੂਰਜ, ਚੰਦ, ਬੱਦਲ਼ ਆਦਿ ਨੂੰ ਵੀ ਦੇਵਤਿਆਂ ਦੇ ਨਾਮ ਦੇ ਦਿੱਤੇ। ਇੱਥੋਂ ਤੱਕ ਕਿ ਜਾਨਵਰਾਂ ਨੂੰ ਪੂਜਣ ਹੀ ਨਹੀਂ ਲਾਇਆ ਬਲਕਿ ਪਸ਼ੂਅਾ ਦੇ ਟੱਟੀ ਪਿਸ਼ਾਬ ਨੂੰ ਵੀ ਪਵਿਤਰ ਕਰਾਰ ਦੇ ਦਿੱਤਾ। ਇਸ ਤਰਾਂ ਜਨਤਾ ਦੀ ਸੁਰਤ ਨੂੰ ਸ਼ਬਦ ਤੋਂ ਤੋੜ ਕੇ ਉਂਨਾਂ ਦੀ ਮਤ ਮਨ ਬੁੱਧ ਨੂ ਅਪਣੇ ਅਨੁਸਾਰ ਚਲਾ ਕੇ ਉਨ੍ਹਾਂ ਨੂੰ ਦੋਨੋ ਹੱਥੀਂ ਲੁੱਟਦੇ ਰਹੇ ਅਤੇ ਅੱਜ ਵੀ…
-
ਅੰਮ੍ਰਿਤ ਨਾਮੁ ਨਿਧਾਨੁ ਹੈ
ਜਿਸ ਸ਼ਬਦ ਰਾਹੀਂ ਕਿਸੇ ਚੀਜ਼, ਵਸਤੂ, ਜਾਂ ਥਾਂ ਆਦਿ ਦਾ ਗਿਆਨ ਹੋਵੇ ਉਸ ਨੂੰ ਨਾਂਉ ਕਹਿ ਦਿੱਤਾ ਜਾਂਦਾ ਹੈ। ਜਿਸ ਨਾਲ ਇਹ ਸਭ ਵਸਤਾਂ ਬਣਦੀਆਂ /ਜ਼ਿੰਦਾ ਰਹਿੰਦੀਆਂ ਹਨ ਉਸ ਸ਼ਕਤੀ ਨੂੰ ਗੁਰੂ ਸਾਹਿਬ ਨੇ ਨਾਮ ਕਿਹਾ ਹੈ।”ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥” ( ਪੰਨਾ-੨੮੪) ਅਸਲ ਵਿੱਚ ਇਹ ਸ਼ਕਤੀ ਹੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਰੱਬ/ਸੱਚ ਕਿਹਾ ਅਤੇ ਰੱਬ/ ਸੱਚ ਉਦੋਂ ਵੀ ਸੀ ਜਦ ਸੰਸਾਰ ਅੰਦਰ ਕੁਝ ਵੀ ਨਹੀਂ ਸੀ ਅੱਜ ਵੀ ਹੈ ਅਤੇ ਜਦ ਸੰਸਾਰ ਖਤਮ…
-
ਨਾਨਕ ਦੁਨੀਆ ਕੈਸੀ ਹੋਈ
ਗੁਰੂ ਸਾਹਿਬ ਜਦ ਸੰਸਾਰ ਦੀ ਹਾਲਤ ਦੇਖਦੇ ਹਨ ਤਾਂ ਉਹ ਕਹਿ ਉਠੇ ਦੁਨੀਆ ਕਿਸ ਤਰਾਂ ਦੀ ਹੋ ਗਈ ਹੈ? ਕੋਈ ਸਾਕ-ਮਿੱਤਰ ਰਹਿ ਹੀ ਨਹੀਂ ਗਿਆ। ਭਰਾਵਾਂ, ਦੋਸਤਾਂ ਦਾ ਕੋਈ ਪਿਆਰ ਨਜ਼ਰ ਨਹੀਂ ਆ ਰਿਹਾ ਇੱਥੋਂ ਤੱਕ ਦੁਨੀਆਦਾਰੀ ਵਿੱਚ ਪੈ ਕੇ ਦੀਨ- ਧਰਮ ਵੀ ਗੁਆ ਲਿਆ ਹੈ। “ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ {ਪੰਨਾ 1410}”ਜਦ ਕਿ ਪਰਮਾਤਮਾ ਨੇ ਇਹ ਸੰਸਾਰ ਖੇਡਣ ਲਈ ਬਣਾਇਆ ਹੈ ਕਿ ਇਨਸਾਨ ਇਸ ਅੰਦਰ ਆ ਕੇ ਬੋਰ ਨ ਹੋਵੇ ਅਤੇ ਰੱਬੀ ਰਜਾ ਅੰਦਰ ਰਹਿ ਕੇ ਜ਼ਿੰਦਗੀ ਦਾ ਲੁਤਫ਼ ਲੈ ਸਕੇ। “ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥ {ਪੰਨਾ…