Gurmat vichaar
-
ਦਰਿ ਮੰਗਨਿ ਭਿਖ ਨ ਪਾਇਦਾ
ਆਸਾ ਕੀ ਵਾਰ ਦੀ ੧੬ਵੀਂ ਪਉੜੀ ਅੰਦਰ ਆਉਂਦਾ ਹੈ “ ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ”।। ਇਸਦਾ ਆਮ ਤੌਰ ਤੇ ਉਚਾਰਨ ਘਾਹੁ ਦੀ ਬਜਾਏ ਘਾਉ ਹੀ ਕੀਤਾ ਜਾਂਦਾ ਹੈ। ਜਦ ਕਿ ਘਾਉ ਦਾ ਅਰਥ ਹੈ ਜ਼ਖ਼ਮ ਅਤੇ ਘਾਹੁ ਦਾ ਅਰਥ ਹੈ ਘਾਹ ( grass)। ਇਸੇ ਤਰ੍ਹਾਂ ਹੀ ਇਸ ਦੇ ਅਰਥ ਆਮ ਤੌਰ ਤੇ ਪੜੇ ਸੁਣੇ ਜਾਂਦੇ ਹਨ ਕਿ ਜੇ ਰੱਬ ਜੀ ਅਪਣੀ ਨਜ਼ਰ ਪੁੱਠੀ ਕਰ ਲੈਣ ਤਾਂ ਉਹ ਰਾਜਿਆ ਨੂੰ ਵੀ ਘਾਹ ਖੁਆ ਦਿੰਦਾ ਹੈ। ਹਾਂ ਇਹ ਅਰਥ ਕਰਕੇ ਸਾਰੀ ਜ਼ੁਮੇਵਾਰੀ ਰੱਬ ਜੀ ਤੇ ਸੁੱਟ ਕੇ ਆਪ ਵਿਹਲੇ ਹੋ ਜਾਈਦਾ ਹੈ ਕਿ ਦੇਖੋ ਜੀ ਰੱਬ ਦੀ ਮਰਜ਼ੀ ਇਸ ਤਰ੍ਹਾਂ ਹੈ ਅਸੀਂ ਕੀ ਕਰ ਸਕਦੇ ਹਾਂ। ਪਰ ਨਹੀਂ ਗੁਰਮਤਿ ਇਹ…
-
ਭਗਤ ਧੰਨਾ ਜੀ
ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਭਗਤ ਧੰਨਾ ਜੀ ਜੱਟ ਵੰਸ਼ ਨਾਲ ਸਬੰਧਤ ਸਨ। ਉਹ ਰਾਜਪੁਤਾਨਾ (ਰਾਜਸਥਾਨ) ਦੇ ਕੋਲ ਟਾਂਗ ਦੇ ਇਲਾਕੇ ਧੁਆਂ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਜਨਮ ਸੰਤ 1473 (ਸੰਨ 1416) ਵਿੱਚ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਨਿਰਧਨ (ਗਰੀਬ) ਸਨ। ਬਚਪਨ ਤਾਂ ਖੇਡਣ ਕੁੱਦਣ ਵਿੱਚ ਬਤੀਤ ਹੋਇਆ ਪਰ ਜਿਵੇਂ ਹੀ ਯੁਵਾ ਅਵਸਥਾ ਵਿੱਚ ਪਰਵੇਸ਼ ਕੀਤਾ ਤਾਂ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਪਸ਼ੂ ਚਰਾਉਣ ਲਈ ਲਗਾ ਦਿੱਤਾ। ਭਗਤ ਜੀ ਅਪਣੀ ਪੂਰੀ ਜ਼ੁੰਮੇਵਾਰੀ ਸਮਝਦੇ ਹੋਏ ਅਪਣੇ ਕੰਮ ਨੂੰ ਬੜੇ ਚਾਉ ਨਾਲ ਕਰਦੇ ਅਤੇ ਰੱਬੀ ਰਜ਼ਾ ਵਿੱਚ ਬਤੀਤ ਕਰਦੇ ਸਨ।ਮਨਘੰੜਤ ਕਹਾਣੀ: ਭਗਤ ਜੀ ਦੇ ਜੀਵਨ ਨਾਲਇੱਕ ਮਨਘੜਤ ਕਹਾਣੀ ਜੋੜ ਦਿੱਤੀ ਗਈ ਹੈ ਜਿਸ ਅਧਾਰ ਕੀ…
-
ਸਾ ਕਰਮਾਤਿ
ਸਾ ਕਰਾਮਾਤਿਕਰਾਮਾਤ ਬਾਰੇ ਕਾਫ਼ੀ ਵਿਚਾਰ ਚਰਚੇ ਚੱਲਦੇ ਸੁਣੇ ਜਾਂਦੇ ਹਨ। ਕੋਈ ਕਹਿੰਦਾ ਮੈਂ ਨੀ ਕਿਸੇ ਕਰਾਮਾਤ ਨੂੰ ਮੰਨਦਾ ਕੋਈ ਕਹਿੰਦਾ ਕਰਾਮਾਤ ਹੁੰਦੀ ਹੈ ਤੇ ਰਿਸ਼ੀ ਮੁਨੀ ਇਹ ਵਰਤਦੇ ਤੇ ਵਿਖਾਉਦੇ ਆਏ ਹਨ। ਪਰ ਆਪਾ ਇਸ ਵਿਵਾਦ ਵਿੱਚ ਨਹੀ ਪੈਣਾ ਹੈ ਬਲਕਿ ਆਪਾ ਤਾਂ ਇਹ ਦੇਖਣਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਇਸ ਨੂੰ ਵਰਤਿਆਂ ਹੈ ਜਾਂ ਨਹੀਂ। ਸੋ ਆਉ ਆਪਾ ਅਪਣੀ ਅਕਲ ਨੂੰ ਪਿੱਛੇ ਰੱਖਦੇ ਹੋਏ ਗੁਰਬਾਣੀ ਅਤੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਹੀ ਸੇਧ ਲੈਂਦੇ ਹਾਂ। ਆਸਾ ਕੀ ਵਾਰ ਵਿੱਚ ਗੁਰੂ ਸਾਹਿਬ ਫੁਮਾਉਦੇ ਹਨ “ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ।। ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ” ਭਾਵ ਜੇ ਕੋਈ ਕਹੇ ਕਿ ਮੈਂ ਅਪਣੇ ਉਦਮ ਸਦਕਾ ਇਹ ਚੀਜ਼…
-
ਮਾਨਸ ਜਾਤਿ
ਮਾਣਸ ਜਾਤਿਪਰਮਾਤਮਾ ਨੇ ਸੰਸਾਰ ਅੰਦਰ ਲੱਖਾਂ ਹੀ ਜੂਨਾਂ ਪੈਦਾ ਕੀਤੀਆਂ ਹਨ ਉਨ੍ਹਾਂ ਵਿੱਚੋਂ ਹੀ ਇੱਕ ਮਨੁਖਾ ਜੂਨ ਵੀ ਹੈ ਜਿਸ ਨੂੰ ਉਸ ਨੇ ਵਡਿਆਈ ਦੀ ਬਖ਼ਸ਼ਿਸ਼ ਕੀਤੀ ਹੈ। “ ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥” (ਪੰਨਾ-੧੦੭੫) ਉਸ ਪ੍ਰਭੂ ਨੇ ਸਿਰਫ ਵਡਿਆਈ ਹੀ ਨਹੀਂ ਬਖ਼ਸ਼ੀ ਬਲਕਿ ਬਾਕੀ ਜੂਨਾਂ ਨੂੰ ਇਸਦਾ ਪਾਣੀਹਾਰ ਬਣਾਉਦੇ ਹੋਏ ਇਸ ਨੂੰ ਧਰਤੀ ਦੀ ਸਰਦਾਰੀ ਵੀ ਬਖ਼ਸ਼ ਦਿੱਤੀ। “ ਅਵਰ ਜੋਨਿ ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ।।” ( ਪੰਨਾ-੩੭੪) ਪਰ ਸੁਆਲ ਖੜ ਜਾਂਦਾ ਹੈ ਕਿ ਇਤਨੀਆਂ ਬਖਸ਼ਿਸ਼ਾਂ ਦੇ ਬਾਵਜੂਦ ਅੱਜ ਦਾ ਇਨਸਾਨ ਇਤਨਾ ਦੁਖੀ ਕਿਉਂ ਨਜ਼ਰ ਆ ਰਿਹਾ ਹੈ? ਇਹ ਇਤਨਾ ਦੁਖੀ ਹੋ ਗਿਆ ਕਿ ਖ਼ੁਦ ਕਸ਼ੀਆਂ ਕਰਨ ਤੱਕ ਪਹੁੰਚ ਗਿਆ…
-
ਚਾਲੇ ਥੇ ਹਰਿ ਮਿਲਨ ਕਉ
ਤਕਰੀਬਨ ਸਾਰੇ ਧਰਮ ਗ੍ਰੰਥ ਕਹਿੰਦੇ ਹਨ ਕਿ ਰੱਬ ਇੱਕ ਹੈ ਤੇ ਉਹ ਐਸੀ ਮਹਾਨ ਸ਼ਕਤੀ ਹੈ ਕਿ ਉਹ ਅਪਣੀ ਬਣਾਈ ਸਾਰੀ ਸਸ਼੍ਰਿਟੀ ਅੰਦਰ ਸਮਾਇਆ ਹੋਣ ਦੇ ਬਾਵਜੂਦ ਵੀ ਅਪਣੀ ਸ਼ਕਤੀ ਦੀ ਹੋਂਦ ਖਤਮ ਨਹੀਂ ਹੋਣ ਦਿੰਦਾ। ਫਿਰ ਸਵਾਲ ਪੈਦਾ ਹੋ ਜਾਂਦਾ ਹੈ ਕਿ ਸਭ ਰੱਬ ਪ੍ਰਸਤ ਜੋ ਉਸ ਪ੍ਰਭੂ ਦੀ ਭਾਲ ਅੰਦਰ ਹਨ ਉਹ ਆਪਸ ਵਿੱਚ ਕਿਉ ਲੜਦੇ-ਝਗੜਦੇ ਹਨ? ਜਦੋਂ ਕਿ ਇੱਕ ਨੂੰ ਮਿਲਣ ਲਈ ਇੱਕ ਵਿੱਚ ਸਮਾਉਣਾ ਪੈਣਾ ਹੈ ਤੇ ਕਿਸੇ ਵਿੱਚ ਵੀ ਸਮਾਉਣ ਲਈ ਅਪਣੀ ਹੋਂਦ ਮਿਟਾਉਣੀ ਪੈਦੀ ਹੈ। “ ਕਹਣੈ ਵਾਲੇ ਤੇਰੇ ਰਹੇ ਸਮਾਇ।” ( ਪੰਨਾ-੯) ਗੁਰਬਾਣੀ ਅਨੁਸਾਰ ਰੱਬ ਜੀ ਦੇ ਦੋ ਸਰੂਪ ਦੱਸੇ ਗਏ ਹਨ “ ਸਰਗੁਨ ਨਿਰਗੁਨ ਨਿਰੰਕਾਰ” ਸੋ ਸਰਗੁਣ ਤਾਂ ਸਭ ਅੰਦਰ ਵੱਸਿਆ ਹੋਇਆ…
-
ਆਵਨ ਜਾਨੁ ਇਕੁ ਖੇਲੁ ਬਨਾਇਆ
ਇਹ ਇੱਕ ਸਚਾਈ ਹੈ ਕਿ ਖੇਲਨ ਨਾਲ ਸਰੀਰ ਤੰਦਰੁਸਤ ਤੇ ਰਿਸ਼ਟ ਪੁਸ਼ਟ ਰਹਿੰਦਾ ਹੈ। ਇਹ ਜਿੱਥੇ ਭਾਈਚਾਰਿਕ ਸਾਂਝ ਪੈਦਾ ਕਰਦੀ ਹੈ ਉੱਥੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਹੁਣ ਜੇ ਆਵਣ ਜਾਣ ਮਤਲਬ ਜੋ ਕੁਝ ਇਸ ਸੰਸਾਰ ਵਿੱਚ ਵਾਪਰ ਰਿਹਾ ਹੈ ਇਹ ਸਭ ਰੱਬੀ ਹੁਕਮ ਵਿੱਚ ਹੀ ਹੋ ਰਿਹਾ ਹੈ ਤਾਂ ਤੇ ਪਰਮਾਤਮਾ ਫਿਰ ਇਹ ਖੇਡ ਹੀ ਤਾਂ ਖੇਡ ਰਿਹਾ ਹੈ। ਮੈ ਗੱਲ ਕਰ ਰਿਹਾ ਹਾਂ ਜਦ ਸਭ ਕੁਝ ਰੱਬੀ ਖੇਡ ਹੈ ਤਾਂ ਫਿਰ ਸਫਰ-ਏ-ਸ਼ਹਾਦਤ ਵੀ ਤਾਂ ਇਕ ਰੱਬੀ ਖੇਡ ਹੀ ਸੀ। ਸੋ ਆਉ ਆਪਾ ਵਿਚਾਰ ਕਰੀਏ ਗੁਰੂ ਸਾਹਿਬ/ ਰੱਬ ਜੀ ਇਸ ਖੇਡ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਕਿਉਂਕਿ ਗੁਰਬਾਣੀ ਅਨੁਸਾਰ ਪਰਮੇਸ਼ਰ ਹੀ ਗੁਰੂ ਸਾਹਿਬ ਦਾ ਰੂਪ ਧਾਰ…
-
ਪੰਚਾਇਣੁ ਆਪੇ ਹੋਆ
ਗੁਰੂ ਸਾਹਿਬ ਨੇ ਦਸਵੇਂ ਜਾਮੇ ਅੰਦਰ ੧੬੯੯ ਦੀ ਵਿਸਾਖੀ ਵਾਲੇ ਦਿਨ ਸਿੱਖ ਸੰਗਤਾਂ ਦਾ ਇਕੱਠ ਕਰਨ ਲਈ ਸੁਨੇਹੇ ਪੱਤਰ ਭੇਜ ਕੇ ਆਨੰਦ ਪੁਰ ਦੀ ਧਰਤੀ ਤੇ ਬੁਲਾਅ ਲਿਆ ਪਰ ਗੁਰੂ ਸਾਹਿਬ ਅਤੇ ਰੱਬ ਤੋਂ ਬਗੈਰ ਕੋਈ ਤੀਜਾ ਨਹੀਂ ਜਾਣਦਾ ਸੀ ਕਿ ਗੁਰੂ ਸਾਹਿਬ ਦਾ ਮਕਸਦ ਕੀ ਹੈ। ਅਸਲ ਵਿੱਚ ਗੁਰੂ ਸਾਹਿਬ ਜਿੱਥੇ ਅੱਜ ਖਾਲਸੇ ਦੀ ਸਾਜਨਾਂ ਕਰਨ ਜਾ ਰਹੇ ਹਨ ਉੱਥੇ ਉਹ ਪੰਚਾਇਤੀ ਰਾਜ ਵੀ ਕਾਇਮ ਕਰ ਰਹੇ ਹਨ। ਅਸਲ ਵਿੱਚ ਗੁਰੂ ਸਾਹਿਬ ਜਪੁ ਬਾਣੀ ਅੰਦਰ ਆਏ ਸ਼ਬਦ ” ਪੰਚ ਪਰਵਾਣ ਪੰਚ ਪਰਧਾਨ।।” ਦੇ ਪ੍ਰਯੋਗਿਕ ਅਰਥ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਿਸ ਤਰ੍ਹਾ ਦੇ ਪੰਚਾ ਦੀ ਗੱਲ ਕੀਤੀ ਹੈ ਜੋ ਰੱਬੀ ਦਰਗਾਹ ਵਿੱਚ ਪਰਵਾਨ ਹੁੰਦੇ ਹਨ ਸੋ…
-
ਜਨ ਭਏ ਖਾਲਸੇ
ਿਅੱਜ ਆਪਾ ਆਮ ਹੀ ਕਹਿ ਦਿੰਦੇ ਹਾਂ ਅੱਜ ਖਾਲਸੇ ਦਾ ਜਨਮ ਦਿਨ ਹੈ ਜਾਂ ਖਾਲਸੇ ਦੇ ਜਨਮ ਦਿਨ ਦੀਆ ਵਧਾਈਆਂ। ਮੈਂ ਕਈ ਵਾਰ ਸੋਚਦਾ ! ਕੀ ਖਾਲਸਾ ੧੬੯੯ ਦੀ ਵਿਸਾਖੀ ਤੇ ਹੀ ਪੈਦਾ ਹੋਇਆਂ ਹੈ ?? ਕੀ ਇਸ ਤੋਂ ਪਹਿਲਾ ਖਾਲਸਾ ਹੈ ਹੀ ਨਹੀਂ ਸੀ?? ਜਦ ਗੁਰੂ ਸਾਹਿਬ ਤੋਂ ਪੁਛਿਆ ਤਾਂ ਕਬੀਰ ਸਾਹਿਬ ਨੇ ਤਾਂ ਖਾਲਸੇ ਦੀ ਪਰਿਭਾਸ਼ਾ ਹੀ ਦੱਸ ਦਿੱਤੀ “ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ “। ਸੋ ਇਸ ਤੋਂ ਸਪੱਸ਼ਟ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾਂ ਕੀਤੀ ਹੈ। ਭਾਵ ਖਾਲਸਾ ਤਾਂ ਪਹਿਲਾਂ ਵੀ ਮੌਜੂਦ ਸੀ।ਭਾਈ ਕਾਹਨ ਸਿੰਘ ਜੀ ਨਾਭਾ ਨੇ ਖਾਲਸਾ ਦੇ ਅਰਥ ਕੀਤੇ ਹਨ – (੧) ਸ਼ੁਧ (੨) ਬਿਨਾ…
-
joy (ਆਨੰਦ)
Guru sahib is explaining what real joy (ਆਨੰਦ)is? The true lord blesses the word of an individual who gets rid of attachment. This means that his way of talking, living, thinking, and overall character is improved. Then his thoughts are embedded with “dukh nahi sbb sukh hi hai re”. Guru sahib says this is the real joy but one can only understand this from guru himself. “Andro jinn ka moh tutta tin ka shabad sachey sawareya. Kahey nanak eh anand hai anand gur te janeya” (pg-917) Accept my apologies for any mistakes Balwinder Singh Multani
-
ਆਨੰਦ ਕੀ ਤੇ ਕਿੱਥੇ ?
ਗੁਰੂ ਸਾਹਿਬ ਸਮਝਾ ਰਹੇ ਹਨ ਅਸਲ ਅਨੰਦ ਕੀ ਹੈ?? ਜਿਸ ਜੀਵ ਦੇ ਅੰਦਰੋਂ ਮੋਹ ਟੁੱਟ ਗਿਆ ਸੱਚੇ ਨੇ ਉਸਦਾ ਸ਼ਬਦ ਹੀ ਸਵਾਰ ਦਿੱਤਾ। ਭਾਵ ਉਸ ਦਾ ਬੋਲ ਚਾਲ, ਰਹਿਣ, ਸੋਚ ਵਿਚਾਰ, ਕਿਰਦਾਰ ਸਭ ਕੁਝ ਸੰਵਾਰ ਦਿੱਤਾ। ਫਿਰ ਉਸ ਦੀ ਸੋਚ ਵਿੱਚ “ ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ” ਦਾ ਵਰਤਾਰ ਵਰਤ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਇਹੀ ਅਸਲ ਆਨੰਦ ਹੈ ਪਰ ਇਸ ਆਨੰਦ ਦੀ ਸਮਝ ਗੁਰੂ ਤੋਂ ਪੈਂਦੀ ਹੈ। ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥ ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥ {ਪੰਨਾ 917} ਭੁੱਲ ਚੁੱਕ ਦੀ ਮੁਆਫ਼ੀ ਬਲਵਿੰਦਰ ਸਿੰਘ ਮੁਲਤਾਨੀ