Gurbani vyaakaran
-
ਘ, ਝ, ਢ, ਧ, ਭ ਅੱਖਰ
ਘ, ਝ, ਢ, ਧ, ਭ ਅੱਖਰਇਹ ਪੰਜੇ ਅੱਖਰਾਂ ਤੋਂ ਪਹਿਲਾਂ ਅਗਰ ਕੋਈ ਹੋਰ ਅੱਖਰ ਆ ਜਾਂਦਾ ਹੈ ਤਾਂ ਇਹ ਅਪਣੇ ਤੋਂ ਪਹਿਲੇ ਅੱਖਰ ਦੀ ਅਵਾਜ਼ ਅਪਣਾ ਲੈਂਦੇ ਹਨ। ਜਿਵੇਂ – ਅਘ, ਜੰਝ, ਕੱਢ, ਦੁੱਧ, ਲੱਭ ਆਦਿ। ਜਦੋ ਇਨ੍ਹਾਂ ਅੱਖਰਾਂ ਦੇ ਅੱਗੇ ਕੋਈ ਅਗੇਤਰ ਆ ਜਾਏ ਤਾਂ ਇਹ ਅਪਣੀ ਅਵਾਜ ਨਹੀ ਬਦਲਦੇ। ਜਿਵੇਂ- ਅਘੜ, ਅਝੂਝ, ਅਢਾਹ, ਅਧਰਮ, ਅਭੁੱਲ ਆਦਿ।
-
ਅਨੁਨਾਸਕ- ਅੱਖਰ ਙ, ਞ, ਣ, ਨ ਅਤੇ ਮ’
ਅਨੁਨਾਸਕ- ਅੱਖਰ ਙ, ਞ, ਣ, ਨ ਅਤੇ ਮ’ ਅੱਖਰਾਂ ਤੋਂ ਪਹਿਲਾਂ ਵਰਤੀ ਗਈ ਟਿੱਪੀ ਅੱਧਕ ਦਾ ਕੰਮ ਕਰਦੀ ਹੈ; ਇਸ ਲਈ ਆਮ ਤੌਰ ’ਤੇ ਅੱਧਕ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ,ਜਿਵੇਂ ਕਿ ‘‘ਫੁਨਿ ਪ੍ਰੇਮ ਰੰਗ ਪਾਈਐ, ਗੁਰਮੁਖਹਿ ਧਿਆਈਐ; ਅੰਨ ਮਾਰਗ ਤਜਹੁ, ਭਜਹੁ ਹਰਿ ਗੜਾਨੀਅਹੁ॥’’ (ਪੰਨਾ ੧੪੦੦) ਅੰਨ– ਸ਼ਬਦ ’ਚ ‘ਨ’ ਅੱਖਰ ਅਨੁਨਾਸਕੀ ਹੈ ਇਸ ਤੋਂ ਪਹਿਲਾਂ ਆਇਆ ਅੱਖਰ ‘ਅ’ ਉਪਰ ਟਿੱਪੀ ਲਗੀ ਹੈ; ਅੱਧਕ ਵਾਂਗ ਬੋਲੀ ਜਾਵੇਗੀ। ਉਕਤ ਲਫਜ਼ ਆਮ ਕਰਕੇ ‘ਅੱਨ’ ਲਿਖਣਾ ਗ਼ਲਤ ਹੈ। ‘‘ਪੁੰਨ ਦਾਨ ਚੰਗਿਆਈਆ, ਬਿਨੁ ਸਾਚੇ ਕਿਆ ਤਾਸੁ॥’’ (ਪੰਨਾ ੫੬) ਪੁੰਨ-ਅਨੁਨਾਸਕੀ ਅੱਖਰ ਤੋਂ ਪਹਿਲਾਂ ਟਿੱਪੀ ਦੀ ਵਰਤੋਂ ਅੱਧਕ ਦੀ ਥਾਂਵੇਂ ਹੋਈ ਹੈ। ‘‘ਨਾਨਕ! ਸੁਤੀ ਪੇਈਐ, ਜਾਣੁ ਵਿਰਤੀ ਸੰਨਿ॥ (ਪੰਨਾ ੨੩) ‘ਸੰਨਿ’ ਸ਼ਬਦ ਦੇ ‘ਸ’…
-
ਬੇਢੀ ਪ੍ਰੀਤਿ ਮਜੂਰੀ ਮਾਂਗੈ
ਇਕ ਵਾਰੀ ਭਗਤ ਨਾਮ ਦੇਵ ਜੀ ਦਾ ਘਰ ਢਹਿ ਗਿਆ, ਭਗਤ ਨਾਲ ਰੱਬੀ ਪਿਆਰ ਦੀ ਸਾਂਝ ਰੱਖਣ ਵਾਲੇ ਕਿਸੇ ਪ੍ਰੇਮੀ ਨੇ ਆ ਕੇ ਬੜੀ ਰੀਝ ਨਾਲ ਉਹ ਘਰ ਦੁਬਾਰਾ ਪਹਿਲਾਂ ਤੋਂ ਵੀ ਸੁੰਦਰ ਬਣਾ ਦਿੱਤਾ। ਇਹ ਕੁਦਰਤੀ ਗੱਲ ਹੈ ਜੋ ਕੰਮ ਪ੍ਰੇਮ ਅਤੇ ਸ਼ਰਧਾ ਨਾਲ ਹੋਏਗਾ ਉਹ ਕੰਮ ਹੋਰਨਾਂ ਲੋਕਾਂ ਦੇ ਕੰਮਾਂ ਨਾਲੋਂ ਵਧੀਕ ਚੰਗਾ ਤੇ ਸੋਹਣਾ ਹੋਏ ਗਾ। ਨਾਮਦੇਵ ਜੀ ਦੀ ਗੁਆਂਢਣ ਨੇ ਜਦ ਇਹ ਘਰ ਦੇਖਿਆ ਤਾਂ ਉਸ ਦੇ ਮਨ ਵਿਚ ਭੀ ਰੀਝ ਆਈ।ਉਸ ਨੇ ਕਿਹਾ ਮੈਨੂੰ ਵੀ ਕਾਰੀਗਰ ਦਾ ਪਤਾ ਲੈ ਕਿ ਦਿਉ। ਮੈਂ ਵੀ ਉਸੇ ਕਾਰੀਗਰ ਤੋਂ ਅਪਣਾ ਕੋਠਾ ਬਣਵਾਉਣਾ ਚਾਹੁੰਦੀ ਹਾਂ । ਸੋ ਉਸ ਨੇ ਨਾਮ ਦੇਵ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਦੁਗਣੀ…
-
ਚੀਤੁ ਨਿਰੰਜਨ ਨਾਲਿ
ਭਗਤ ਤ੍ਰਿਲੋਚਨ ਜੀ ਨੂੰ ਜਦ ਪਤਾ ਲੱਗਾ ਕਿ ਭਗਤ ਨਾਮ ਦੇਵ ਜੀ ਰੱਬ ਨਾਲ ਰੰਗੀ ਹੋਈ ਰੂਹ ਹੈ ਤਾਂ ਉਨ੍ਹਾਂ ਦੇ ਮਨ ਵਿੱਚ ਨਾਮ ਦੇਵ ਜੀ ਨੂੰ ਮਿਲਣ ਦਾ ਚਾਉ ਪੈਦਾ ਹੋ ਗਿਆ। ਭਗਤ ਜੀ ਨਾਮ ਦੇਵ ਜੀ ਨੂੰ ਮਿਲਣ ਪਹੁੰਚ ਗਏ। ਜਦ ਉਹ ਪਹੁੰਚੇ ਤਾਂ ਉਸ ਸਮੇਂ ਨਾਮ ਦੇਵ ਜੀ ਕੱਪੜੇ ਰੰਗ ਰਹੇ ਸਨ। ਤ੍ਰਿਲੋਚਨ ਜੀ ਦੇਖ ਕੇ ਹੈਰਾਨ ਰਹਿ ਗਏ ਕਿ ਮੈਂ ਨਾਮ ਦੇਵ ਬਾਰੇ ਕੁਝ ਹੋਰ ਸੁਣਿਆ ਸੀ ਪਰ ਇਥੇ ਦੇਖਣ ਨੂੰ ਤਾਂ ਕੁਝ ਹੋਰ ਹੀ ਮਿਲਿਆ ਹੈ। ਖ਼ੈਰ ਉਨ੍ਹਾਂ ਨਾਮ ਦੇਵ ਜੀ ਨੂੰ ਜਾ ਕੇ ਉਸ ਸਮੇਂ ਦੇ ਹਿਸਾਬ ਮੁਤਾਬਿਕ ਰਾਮ ਰਾਮ ਬੁਲਾਈ। ਨਾਮ ਦੇਵ ਜੀ ਨੇ ਆਉ ਭਗਤ ਕੀਤੀ। ਵਿਚਾਰਾਂ ਕਰਦਿਆਂ ਤ੍ਰਿਲੋਚਨ ਜੀ ਨੇ ਪੁੱਛਿਆ…
-
ਗੁਰਬਾਣੀ ਅੰਦਰ ਹਾਥੀ ਲਈ ਵਰਤੇ ਗਏ ਹੋਰ ਨਾਮ
ਗੁਰਬਾਣੀ ਅੰਦਰ ਹਾਥੀ ਲਈ ਵਰਤੇ ਗਏ ਨਾਮ- ੧. ਹਸਤੀ ( ਹਸਤਿ)੨. ਗਜ੩. ਗਜਿੰਦ੪. ਕੁੰਚਰ੫. ਗੈਵਰ੬.ਮੈਗਲ
-
“ਲਟਕਵੇਂ ਅੰਕਾਂ ਦੀ ਵਿਆਖਿਆ”
ਗੁਰਬਾਣੀ ਵਿੱਚ ਪਾਠ ਕਰਦੇ ਸਮੇਂ ਸਾਨੂੰ ਸਿਰਲੇਖ ਦੇ ਪੈਰੀਂ ਲਟਕਵੇਂ ਅੰਕ ਨਜ਼ਰੀਂ ਪੈਂਦੇ ਹਨ। ਇਹਨਾਂ ਅੰਕਾਂ ਬਾਬਤ ਬੋਧ ਬਹੁਤ ਘੱਟ ਕਰਵਾਇਆ ਗਿਆ ਹੈ, ਇਸ ਸੰਬੰਧ ਵਿੱਚ ਕੇਵਲ ਸ਼ਬਦਾਰਥ ਵਿੱਚ ਅਤੇ ਪ੍ਰੋ.ਸਾਹਿਬ ਸਿੰਘ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਵਿੱਚ ਲੋੜੀਂਦੀ ਜਾਣਕਾਰੀ ਦਿੱਤੀ ਹੈ। ਆਮ ਸਿੱਖ-ਸੰਗਤਾਂ, ਇਸ ਬਾਬਤ ਇਲਮ ਨਾ ਹੋਣ ਕਾਰਣ, ਜ਼ਵਾਬ ਦੇਣ ਤੋਂ ਅਸਮੱਰਥ ਰਹਿੰਦੇ ਹਨ। ਇਸ ਕਰਕੇ ਅਸਾਂ ਇਹ ਨਿਮਾਣਾ ਜਿਹਾ ਯਤਨ ਗੁਰੂ ਆਸਰੇ ਕਰਨ ਦਾ ਸੰਕਲਪ ਬਣਾਇਆ ਹੈ, ਕਿ ਕਿਉਂ ਨਾ ਉਕਤ ਅੰਕਾਂ (ਹਿੰਦਸਿਆਂ) ਬਾਰੇ, ਤਰਤੀਬ-ਬਾਰ ਜਾਣਕਾਰੀ ਜੱਗਿਆਸੂਆਂ ਨਾਲ ਸਾਂਝੀ ਕੀਤੀ ਜਾਏ। ਉਕਤ ਅੰਕ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ ‘੩੮’ ਕੁ ਵਾਰ ਵੱਖ-ਵੱਖ ਰਾਗਾਂ ਵਿੱਚ ਆਏ ਹਨ। ਸੱਭ ਤੋਂ ਪਹਿਲਾਂ ਇਹ ਲਟਕਵੇਂ ਅੰਕ ਪੰਨਾ ੨੦੪…
-
Pronounciation
ਜੋ ਤੁਧੁ ਭਾਵੈ ਸਾਈ ਭਲੀ ਕਾਰ ॥( ਸਾਈ- ਉਹੀ) ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥(ਸਾਂਈ- ਰੱਬ) ਡਡਾ ਡਰ ਉਪਜੇ ਡਰੁ ਜਾਈ ॥( ਡ-ਅੱਖਰ) ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥(ਡੱਡਾ- ਅੱਖਰ) ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ। ( ਡੱਡਾਂ – ਬਹੁਤੇ ਡੱਡੂ) ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ। ( ਹਾਥੀ- ਜਾਨਵਰ) ਸੰਸਾਰ ਸਾਗਰ ਤੇ ਕਢੁ ਦੇ ਹਾਥੀ( ਹਾਥੀਂ- ਹੱਥਾਂ ਨਾਲ) ਜਉ ਤੁਮ ਦੀਵਰਾ ਤਉ ਹਮ ਬਾਤੀ ॥( ਬਾਤੀ- ਦੀਵੇ ਦੀ ਬੱਤੀ) ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ। ( ਬਾਤੀਂ- ਗੱਲਾਂ ਬਾਂਤਾਂ) ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ। ( ਨਾਂਈ- ਨਾਮ ਕਰਕੇ) ਲਉਕੀ ਅਠਸਠਿ ਤੀਰਥ ਨ੍ਹਾਈ। (ਨਾਈ- ਨਹਾਉਣਾ) ਨਾਈ ਉਧਰਿਓ ਸੈਨੁ…
-
ਬਿੰਦੀ
ਸ਼ਬਦ ਅਰਥ ਉਚਾਰਨ ਹਾਥੀ ਹੱਥਾਂ ਨਾਲ ਹਾਥੀਂ ਹਾਥੀ ਜਾਨਵਰ ਹਾਥੀ ਵਡਭਾਗੀ ਵਡੇਭਾਗਾਂ ਵਾਲਾ ਵਡਭਾਗੀ ਵਡਭਾਗੀ ਵਡੇਭਾਗਾ ਨਾਲ ਵਡਭਾਗੀਂ ਗੁਰਸਿਖੀ ਗੁਰੂ ਦੀ ਸਿੱਖਿਆ ਗੁਰਸਿੱਖੀ ਗੁਰਸਿਖੀ ਗੁਰਸਿੱਖਾਂ ਨੇ ਗੁਰਸਿੱਖੀਂ ਰਾਤੀ ਰੱਤੀ ਹੋਈ ਰਾਤੀ ਰਾਤੀ ਰਾਤਾਂ ਰਾਤੀਂ ਦੇਖਾ (ਭੂਤਕਾਲ) ਮੈਂ ਦੇਖ ਲਿਆ ਦੇਖਾ ਦੇਖਾ (ਵਰਤਮਾਨ) ਮੈਂ ਦੇਖਦਾ ਹਾਂ ਦੇਖਾਂ ਗਾਉ (ਅਨਯ ਪੁ:) ਤੁਸੀ ਗਾਉ ਗਾਉ ਗਾਉ (ਉੱਤਮ ਪੁ:) ਮੈਂ ਗਾਵਾਂ ਗਾਉਂ ਦੇਉ ਦੇਵਤਾ ਦੇਓ ਦੇਉ ਮੈਂ ਦੇਵਾਂ ਦੇਉਂ ਠਾਢਾ ਸੀਤਲ ਠਾਂਢਾ ਠਾਢਾ ਸਹਾਰਾ ਠਾਢਾ
-
ਕੰਨਾ
ਜੇ ਕਰ ਸ਼ਬਦ ਦੇ ਆਖਰੀ ਅੱਖਰ ਨੂੰ ਕੰਨਾ ਲੱਗਾ ਹੈ ਅਤੇ ਉਹ ਬਹੁ ਵਚਨ ਹੈ ਤਾਂ ਉਚਾਰਨ ਬਿੰਦੇ ਸਾਹਿਤ ਹੋਵੇਗਾ – ਭੁਖਿਆ – ਭੁੱਖਿਆਂ ਪੁਰੀਆ – ਪੁਰੀਆਂ ਕੀਟਾ – ਕੀਟਾਂ ਚੋਟਾ- ਚੋਟਾਂ ਪਾਪਾ – ਪਾਪਾਂ ਅਖਰਾ – ਅੱਖਰਾਂ ਕਾਦੀਆ- ਕਾਦੀਆਂ ਰਾਗਾ – ਰਾਗਾਂ ਗੁਰਸਿਖਾ-ਗੁਰਸਿੱਖਾਂ ਬਗਾ- ਬੱਗਾਂ ਸੰਤਾ – ਸੰਤਾਂ ਭਗਤਾ- ਭਗਤਾਂ ਚਗਿਆਈਆ-ਚੰਗਿਆਈਆਂ ਬੁਰਿਆਈਆ- ਬੁਰਿਆਈਆਂ ਵਡਿਆਈਆ-ਵਡਿਆਈਆਂ ਕੇਤੀਆ – ਕੇਤੀਆਂ ਪਡਿਤਾ – ਪਡਿਤਾਂ ਦੇਖਾ – ਦੇਖਾਂ( ਵਰਤਮਾਨ ਕਾਲ) ਜੇ ਸੰਬੋਧਨ ਰੂਪ ਹੋਵੇ ਫਿਰ ਬਿੰਦੇ ਰਹਿਤ ਉਚਾਰਨ ਹੋਵੇਗਾ – ਮੇਰੇ ਸਤਿਗੁਰਾ। ਮੇਰੇ ਸਾਹਿਬਾ। ਪੂਤਾ। ( ਹੇ ਪੁੱਤਰ) ਲੋਕਾ। ( ਹੇ ਲੋਕੋ) ਨਾਨਕਾ। ( ਹੇ ਨਾਨਕ) ਮੇਰੇ ਗੋਵਿੰਦਾ। ਮੇਰੇ ਪ੍ਰੀਤਮਾ। ਸੇਖਾ। ( ਹੇ ਸ਼ੇਖਾ) ਦੇਖਾ। ( ਭੂਤ ਕਾਲ) ਪੰਡਤਾ। ( ਹੇ ਪੰਡਤ) ਭੁੱਲ…
-
ਲਗੂ ਮਾਤਰਾ
ਭਗਤ, ਭੁਗਤੁ, ਭਗਤਿ ਨਾਨਕ, ਨਾਨਕੁ, ਨਾਨਕਿ ਹੁਕਮ, ਹੁਕਮੁ, ਹੁਕਮਿ ਮਨ, ਮਨੁ, ਮਨਿ, ਮੰਨਿ ਲਖ, ਲਖੁ, ਲਖਿ ਮਨਮੁਖ, ਮਨਮੁਖੁ, ਮਨਮੁਖਿ ਤਨ, ਤਨੁ, ਤਨਿ ਸਚ, ਸਚੁ, ਸਚਿ ਇਕ ,ਇਕੁ, ਇਕਿ ਤਿਨ, ਤਿਨੁ, ਤਿਨਿ ਮਤ, ਮਤੁ, ਮਤਿ ਧਨ, ਧਨੁ, ਧੰਨੁ ਆਹਰ, ਆਹਰੁ, ਆਹਰਿ ਗਲਵਢ, ਗਲਵਢਿ ਉਪਰੋਕਤ ਸ਼ਬਦ ਦਾ ਉਚਾਰਨ ਸੁਣਨ ਨੂੰ ਤਕਰੀਬਨ ਇੱਕੋ ਜਿਹਾ ਲੱਗਦਾ ਹੈ ਪਰ ਜਿਸ ਤਰਾਂ ਆਪਾ ਦੇਖ ਰਹੇ ਹਾਂ ਕਿ ਸ਼ਬਦਾਂ ਦੀ ਬਣਤਰ ਵਿੱਚ ਫਰਕ ਹੈ ਉਸੇ ਤਰਾਂ ਇਨੇ ਦੇ ਅਰਥਾਂ ਵਿੱਚ ਵੀ ਬਹੁਤ ਫਰਕ ਹੈ। ਸੋ ਜਿੱਥੇ ਉਚਾਰਨ ਦਾ ਧਿਆਨ ਕਰਨਾ ਉੱਥੇ ਨਜ਼ਰ ਅਤੇ ਸੁਰਤ ਦਾ ਟਿਕਾਅ ਵੀ ਬਣਾ ਕੇ ਰੱਖਣਾ ਹੈ। ਭੁੱਲ ਚੁੱਕ ਲਈ ਮੁਆਫ਼ੀ।