-
ਬਾਗ਼ੀ ਭਾਲਦੇ ਆਜ਼ਾਦੀ
ਬਾਗ਼ੀ ਭਾਲ਼ਦੇ ਆਜ਼ਾਦੀਨਾ ਉਹ ਕਰਦੇ ਖਰਾਬੀ। ਉਹ ਨਾ ਭਾਲਦੇ ਲੜਾਈਉਹ ਤੇ ਰੱਬ ਦੇ ਸ਼ਦਾਈ। ਕਹਿੰਦੇ ਅਸੀ ਨਹੀ ਗੁਲਾਮਹੱਥ ਗੁਰੂ ਦੇ ਲਗਾਮ। ਜ਼ੁਲਮ ਉਹ ਨਹੀਂ ਓ ਸਹਿੰਦੇਮੰਨਣ ਗੁਰੂ ਨੇ ਜੋ ਕਹਿੰਦੇ। ਕਹਿੰਦੇ ਮਿਹਨਤ ਦੀ ਖਾਈਏਉਹ ਵੀ ਵੰਡ ਕੇ ਹੀ ਖਾਈਏ। ਨਾਮ ਰੱਬ ਦਾ ਜਪਾਈਏਉਹੀ ਮੰਨ ਚ ਧਿਆਈਏ। ਡਰ ਕਿਸੇ ਤੋਂ ਨਾ ਖਾਈਏਨਾ ਹੀ ਕਿਸੇ ਨੂੰ ਡਰਾਈਏ। ਸਾਡੀ ਦੁਨੀਆ ਹੈ ਸਾਰੀਸਾਡੀ ਸਭ ਨਾਲ ਯਾਰੀ। ਮੁਲਤਾਨੀ ਕਰ ਨ ਖ਼ਰਾਬੀ ਤਾਂ ਹੀ ਮਿਲਣੀ ਆਜ਼ਾਦੀ। ਬਾਗ਼ੀ ਭਾਲ਼ਦੇ ਆਜ਼ਾਦੀਨਾ ਉਹ ਕਰਦੇ ਖਰਾਬੀ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।ਫ਼ੋਨ 6477714932
-
ਘ, ਝ, ਢ, ਧ, ਭ ਅੱਖਰ
ਘ, ਝ, ਢ, ਧ, ਭ ਅੱਖਰਇਹ ਪੰਜੇ ਅੱਖਰਾਂ ਤੋਂ ਪਹਿਲਾਂ ਅਗਰ ਕੋਈ ਹੋਰ ਅੱਖਰ ਆ ਜਾਂਦਾ ਹੈ ਤਾਂ ਇਹ ਅਪਣੇ ਤੋਂ ਪਹਿਲੇ ਅੱਖਰ ਦੀ ਅਵਾਜ਼ ਅਪਣਾ ਲੈਂਦੇ ਹਨ। ਜਿਵੇਂ – ਅਘ, ਜੰਝ, ਕੱਢ, ਦੁੱਧ, ਲੱਭ ਆਦਿ। ਜਦੋ ਇਨ੍ਹਾਂ ਅੱਖਰਾਂ ਦੇ ਅੱਗੇ ਕੋਈ ਅਗੇਤਰ ਆ ਜਾਏ ਤਾਂ ਇਹ ਅਪਣੀ ਅਵਾਜ ਨਹੀ ਬਦਲਦੇ। ਜਿਵੇਂ- ਅਘੜ, ਅਝੂਝ, ਅਢਾਹ, ਅਧਰਮ, ਅਭੁੱਲ ਆਦਿ।
-
ਅਨੁਨਾਸਕ- ਅੱਖਰ ਙ, ਞ, ਣ, ਨ ਅਤੇ ਮ’
ਅਨੁਨਾਸਕ- ਅੱਖਰ ਙ, ਞ, ਣ, ਨ ਅਤੇ ਮ’ ਅੱਖਰਾਂ ਤੋਂ ਪਹਿਲਾਂ ਵਰਤੀ ਗਈ ਟਿੱਪੀ ਅੱਧਕ ਦਾ ਕੰਮ ਕਰਦੀ ਹੈ; ਇਸ ਲਈ ਆਮ ਤੌਰ ’ਤੇ ਅੱਧਕ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ,ਜਿਵੇਂ ਕਿ ‘‘ਫੁਨਿ ਪ੍ਰੇਮ ਰੰਗ ਪਾਈਐ, ਗੁਰਮੁਖਹਿ ਧਿਆਈਐ; ਅੰਨ ਮਾਰਗ ਤਜਹੁ, ਭਜਹੁ ਹਰਿ ਗੜਾਨੀਅਹੁ॥’’ (ਪੰਨਾ ੧੪੦੦) ਅੰਨ– ਸ਼ਬਦ ’ਚ ‘ਨ’ ਅੱਖਰ ਅਨੁਨਾਸਕੀ ਹੈ ਇਸ ਤੋਂ ਪਹਿਲਾਂ ਆਇਆ ਅੱਖਰ ‘ਅ’ ਉਪਰ ਟਿੱਪੀ ਲਗੀ ਹੈ; ਅੱਧਕ ਵਾਂਗ ਬੋਲੀ ਜਾਵੇਗੀ। ਉਕਤ ਲਫਜ਼ ਆਮ ਕਰਕੇ ‘ਅੱਨ’ ਲਿਖਣਾ ਗ਼ਲਤ ਹੈ। ‘‘ਪੁੰਨ ਦਾਨ ਚੰਗਿਆਈਆ, ਬਿਨੁ ਸਾਚੇ ਕਿਆ ਤਾਸੁ॥’’ (ਪੰਨਾ ੫੬) ਪੁੰਨ-ਅਨੁਨਾਸਕੀ ਅੱਖਰ ਤੋਂ ਪਹਿਲਾਂ ਟਿੱਪੀ ਦੀ ਵਰਤੋਂ ਅੱਧਕ ਦੀ ਥਾਂਵੇਂ ਹੋਈ ਹੈ। ‘‘ਨਾਨਕ! ਸੁਤੀ ਪੇਈਐ, ਜਾਣੁ ਵਿਰਤੀ ਸੰਨਿ॥ (ਪੰਨਾ ੨੩) ‘ਸੰਨਿ’ ਸ਼ਬਦ ਦੇ ‘ਸ’…
-
ਰਾਮ ਕਹਤ ਜਨ ਕਸ ਨ ਤਰੇ
ਭਗਤ ਨਾਮ ਦੇਵ ਜੀ ਕਿਤੋਂ ਗੁੱਜਰ ਰਹੇ ਸਨ। ਰਸਤੇ ਵਿੱਚ ਇੱਕ ਪੰਡਤ ਕਥਾ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਸ਼ੂਦਰ ਕਦੀ ਵੀ ਤਰ ਨਹੀਂ ਸਕਦਾ। ਭਗਤ ਨਾਮ ਦੇਵ ਉੱਥੇ ਹੀ ਰੁਕ ਗਏ। ਉਨ੍ਹਾਂ ਪੰਡਤ ਤੇ ਕੁਝ ਸਵਾਲ ਕਰ ਦਿੱਤੇ। ਭਗਤ ਜੀ ਨੇ ਕਿਹਾ ਤੁਹਾਡੀ ਰਮਾਇਣ ਵਿੱਚ ਲਿਖਿਆ ਹੈ ਰਾਮ ਚੰਦਰ ਜਿਸ ਪੱਥਰ ਉੱਪਰ ਰਾਮ ਨਾਮ ਲਿਖ ਕੇ ਪਾਣੀ ਵਿੱਚ ਸੁੱਟਦੇ ਸਨ ਉਹ ਤਰ ਜਾਂਦਾ ਸੀ। ਪੰਡਤ ਜੀ ਕਹਿਣ ਲੱਗੇ ਇਹ ਸੱਚ ਹੈ। ਭਗਤ ਜੀ ਨੇ ਕਿਹਾ ਜੇ ਪੱਥਰ ਉੱਪਰ ਰਾਮ ਨਾਮ ਲਿਖਣ ਨਾਲ ਉਹ ਪੱਥਰ ਸਮੁੰਦਰ ਉੱਤੇ ਪ੍ਰਭੂ ਤਰਾ ਸਕਦਾ ਹੈ ਫਿਰ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਕਿਉਂ ਨਹੀਂ ਤਰਨਗੇ, ਜਿਨ੍ਹਾਂ ਪ੍ਰਭੂ ਦਾ ਨਾਮ ਹਿਰਦੇ ਉੱਪਰ ਲਿਖ ਲਿਆ ਹੈ?ਫਿਰ ਭਗਤ…
-
ਸੀਤਲਾ ਤੇ ਰਖਿਆ ਬਿਹਾਰੀ
ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਜਦ ਜਨਮ ਹੋਇਆ ਤਾਂ ਉਸ ਸਮੇਂ ਮਾਝੇ ਵਿਚ ਸਖ਼ਤ ਕਾਲ ਪਿਆ ਹੋਇਆ ਸੀ। ਕਾਫ਼ੀ ਮੌਤਾਂ ਹੋ ਰਹੀਆਂ ਸਨ ਅਤੇ ਸੀਤਲਾ ਆਦਿ ਬਿਮਾਰੀਆਂ ਦਾ ਵੀ ਜ਼ੋਰ ਪੈ ਗਿਆ ਸੀ। ਗੁਰੂ ਅਰਜਨ ਦੇਵ ਜੀ ਭੁੱਖੇ ਅਤੇ ਰੋਗ-ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਦਰਬਾਰ ਸਹਿਬ ਦੀ ਸੇਵਾ ਦਾ ਕੰਮ ਰੋਕ ਕੇ ਚਾਰ ਪੰਜ ਸਾਲ ਮਾਝੇ ਦੇ ਪਿੰਡਾਂ ਵਿਚ, ਫਿਰ ਲਾਹੌਰ ਸ਼ਹਿਰ ਵਿਚ ਭੀ ਵਿਚਰਦੇ ਰਹੇ। ਪ੍ਰਿਥੀ ਚੰਦ ਦਾ ਬਾਲਕ ਪ੍ਰਤੀ ਵਿਵਹਾਰ ਸਹੀ ਨਾ ਹੋਣ ਕਰਕੇ ਬਾਲਕ ਹਰਿਗੋਬਿੰਦ ਸਾਹਿਬ ਨੂੰ ਇਕੱਲਿਆਂ ਛੱਡਣਾ ਗੁਰੂ ਸਾਹਿਬ ਨੇ ਠੀਕ ਨਾ ਸਮਝਿਆ। ਇਸ ਲਈ ਉਨ੍ਹਾਂ ਹਰਿਗੋਬਿੰਦ ਜੀ ਨੂੰ ਭੀ ਆਪਣੇ ਨਾਲ ਹੀ ਰੱਖਣ ਦੀ ਆਵੱਸ਼ਕਤਾ ਸਮਝੀ। ਚੀਚਕ ਵਾਲੇ ਇਲਾਕੇ ਵਿਚ ਫਿਰਨ ਉਰੰਤ ਅੰਮ੍ਰਿਤਸਰ…
-
ਬੇਢੀ ਪ੍ਰੀਤਿ ਮਜੂਰੀ ਮਾਂਗੈ
ਇਕ ਵਾਰੀ ਭਗਤ ਨਾਮ ਦੇਵ ਜੀ ਦਾ ਘਰ ਢਹਿ ਗਿਆ, ਭਗਤ ਨਾਲ ਰੱਬੀ ਪਿਆਰ ਦੀ ਸਾਂਝ ਰੱਖਣ ਵਾਲੇ ਕਿਸੇ ਪ੍ਰੇਮੀ ਨੇ ਆ ਕੇ ਬੜੀ ਰੀਝ ਨਾਲ ਉਹ ਘਰ ਦੁਬਾਰਾ ਪਹਿਲਾਂ ਤੋਂ ਵੀ ਸੁੰਦਰ ਬਣਾ ਦਿੱਤਾ। ਇਹ ਕੁਦਰਤੀ ਗੱਲ ਹੈ ਜੋ ਕੰਮ ਪ੍ਰੇਮ ਅਤੇ ਸ਼ਰਧਾ ਨਾਲ ਹੋਏਗਾ ਉਹ ਕੰਮ ਹੋਰਨਾਂ ਲੋਕਾਂ ਦੇ ਕੰਮਾਂ ਨਾਲੋਂ ਵਧੀਕ ਚੰਗਾ ਤੇ ਸੋਹਣਾ ਹੋਏ ਗਾ। ਨਾਮਦੇਵ ਜੀ ਦੀ ਗੁਆਂਢਣ ਨੇ ਜਦ ਇਹ ਘਰ ਦੇਖਿਆ ਤਾਂ ਉਸ ਦੇ ਮਨ ਵਿਚ ਭੀ ਰੀਝ ਆਈ।ਉਸ ਨੇ ਕਿਹਾ ਮੈਨੂੰ ਵੀ ਕਾਰੀਗਰ ਦਾ ਪਤਾ ਲੈ ਕਿ ਦਿਉ। ਮੈਂ ਵੀ ਉਸੇ ਕਾਰੀਗਰ ਤੋਂ ਅਪਣਾ ਕੋਠਾ ਬਣਵਾਉਣਾ ਚਾਹੁੰਦੀ ਹਾਂ । ਸੋ ਉਸ ਨੇ ਨਾਮ ਦੇਵ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਦੁਗਣੀ…
-
ਕੈਸੀ ਆਰਤੀ ਹੋਇ
ਗੁਰੂ ਨਾਨਕ ਸਾਹਿਬ ਜਦ ਅਪਣੇ ਪ੍ਰਚਾਰ ਦੌਰਿਆਂ ਸਮੇਂ ਜਗਨ ਨਾਥ ਪੁਰੀ ਪਹੁੰਚੇ ਤਾਂ ਉਥੇ ਦੇ ਪੁਜਾਰੀ/ਪੰਡਤ ਗੁਰੂ ਸਾਹਿਬ ਜੀ ਨੂੰ ਮਿਲੇ। ਪ੍ਰਮਾਤਮਾ ਦੀਆਂ ਗੱਲਾਂ ਹੋਈਆ। ਵਿਚਾਰ ਚਰਚਾ ਕਰਦਿਆਂ ਕਰਦਿਆਂ ਪੰਡਤ ਜੀ ਕਹਿਣ ਲੱਗੇ ਹੁਣ ਆਰਤੀ ਦਾ ਸਮਾਂ ਹੋ ਗਿਆ ਹੈ ਤੁਸੀ ਸਾਡੇ ਨਾਲ ਆਰਤੀ ਕਰੋਗੇ? ਗੁਰੂ ਸਾਹਿਬ ਨੇ ਕਿਹਾ ਜਦ ਕਾਦਰ ਦੀ ਕੁਦਰਤ ਐਨੀ ਸੋਹਣੀ ਆਰਤੀ ਕਰ ਰਹੀ ਹੈ ਤਾਂ ਫਿਰ ਕਿਸੇ ਹੋਰ ਆਰਤੀ ਦੀ ਕੀ ਜ਼ਰੂਰਤ ਰਹਿ ਜਾਂਦੀ ਹੈ। ਪੰਡਤ ਜੀ – ਉਹ ਕਿਸ ਤਰ੍ਹਾਂ ਆਰਤੀ ਕਰ ਸਕਦੀ ਹੈ?ਗੁਰੂ ਜੀ- ਸਾਰਾ ਆਕਾਸ਼ ਇਕ ਥਾਲ਼ ਹੈ ਜਿਸ ਵਿੱਚ ਸੂਰਜ ਤੇ ਚੰਦਰਮਾ ਦੋ ਦੀਵੇ ਸਮਝ ਲਓ। ਪੰਡਤ ਜੀ- ਜੇ ਤੁਹਾਡੀ ਇਹ ਗੱਲ ਸੱਚ ਮੰਨ ਵੀ ਲਈਏ ਤਾਂ ਫਿਰ ਧੂਪ, ਚੌਰ ਅਤੇ…
-
ਸੋਈ ਨਿਬਹਿਆ ਸਾਥ
ਭਗਤ ਕਬੀਰ ਸਾਹਿਬ ਦੇ ਘਰ ਆਟਾ ਪੀਸਣ ਵਾਲੀ ਚੱਕੀ ਲੱਗੀ ਹੋਈ ਸੀ। ਕਿਸੇ ਔਰਤ ਨੇ ਚੌਲਾਂ ਦੀਆਂ ਪਿੰਨੀਆਂ ਬਣਾਉਣੀਆਂ ਸਨ। ਉਹ ਭਗਤ ਕਬੀਰ ਜੀ ਦੇ ਘਰ ਚੱਕੀ ਤੇ ਚੌਲ ਪੀਸਣ ਗਈ। ਚੌਲਾਂ ਦਾ ਆਟਾ ਬਣ ਰਿਹਾ ਸੀ ਔਰਤ ਉਸ ਵਿੱਚੋਂ ਨਾਲੋ ਨਾਲ ਕੁਝ ਫੱਕੇ ਮਾਰ ਕੇ ਖਾਈ ਜਾ ਰਹੀ ਸੀ। ਕਬੀਰ ਸਾਹਿਬ ਦੇਖ ਕੇ ਹੈਰਾਨ ਹੋ ਰਹੇ ਸਨ ਕਿ ਇਹ ਔਰਤ ਕਿਨ੍ਹੀ ਬੇਸਬਰੀ ਹੈ। ਭਲਾ ਆਟਾ ਪਹਿਲਾਂ ਪੀਸ ਤਾਂ ਲਏ ਫਿਰ ਘਰ ਜਾ ਕੇ ਅਰਾਮ ਨਾਲ ਖਾ ਲਵੇ ਇਸ ਨੂੰ ਕੌਣ ਰੋਕੇਗਾ। ਫਿਰ ਸੋਚਿਆ ਇਨ੍ਹਾਂ ਦੇ ਘਰ ਦਾ ਪਤਾ ਨਹੀ ਕੀ ਮਹੌਲ ਹੋਏਗਾ। ਸੋ ਕੁਝ ਨਹੀ ਬੋਲੇ। ਬੀਬੀ ਨੇ ਆਟਾ ਪੀਸਿ ਕੇ ਬਰਤਨ ਵਿੱਚ ਪਾਇਆ। ਬਰਤਨ ਸਿਰ ਤੇ ਰੱਖ ਕੇ…
-
ਸਭ ਦੂ ਵਡੇ ਭਾਗ ਗੁਰਸਿਖਾ ਕੇ
ਇਕ ਵਾਰੀ ਗੁਰੂ ਅਮਰਦਾਸ ਜੀ ਨੂੰ ਦਰਬਾਰ ਦੀ ਸਮਾਪਤੀ ਤੋਂ ਬਾਅਦ ਇਕ ਸਿੱਖ ਨੇ ਪੁੱਛਿਆ ਕਿ ਪਾਤਸ਼ਾਹ ਸਭ ਤੋਂ ਵਡਭਾਗਾ ਕੌਣ ਹੋ ਸਕਦਾ ਹੈ?ਗੁਰੂ ਸਾਹਿਬ ਨੇ ਕਿਹਾ ਭਾਈ ਜੋ ਹਰੀ ਪ੍ਰਮੇਸ਼ਵਰ ਦਾ ਨਾਮ ਮੁੰਹ ਨਾਲ ਜੱਪਦੇ ਹਨ ਉਹ ਸਭ ਧੰਨਤਾ ਯੋਗ ਹਨ। ਜੋ ਸੰਗਤ ਵਿੱਚ ਆ ਕੇ ਹਰੀ ਜੱਸ ਸ੍ਰਵਣ ਕਰਦੇ ਹਨ ਉਹ ਸੰਤ ਜਨ ਵੀ ਧੰਨਤਾ ਦੇ ਯੋਗ ਹਨ। “ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥ ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥ {ਪੰਨਾ 649}”ਉਹਨਾਂ ਸਾਧ ਜਨਾਂ ਦੇ ਧੰਨ ਭਾਗ ਹਨ, ਜੋ ਹਰੀ ਦਾ ਕੀਰਤਨ ਕਰ ਕੇ ਆਪ ਗੁਣਾਂ ਵਾਲੇ ਬਣਦੇ ਹਨ। ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਹਨ…
-
ਕਰਕ ਕਲ਼ੇਜੇ ਮਾਹਿ
ਕਬੀਰ ਸਾਹਿਬ ਦੇ ਸਮੇਂ ਸਿਕੰਦਰ ਲੋਧੀ ਦਾ ਰਾਜ ਸੀ। ਸਿਕੰਦਰ ਲੋਧੀ ਨੇ ਕਾਜ਼ੀਆਂ ਬ੍ਰਾਹਮਣਾਂ ਦੇ ਕਹੇ ਕਬੀਰ ਸਾਹਿਬ ਨੂੰ ਵੀ ਬਹੁਤ ਤਸੀਹੇ ਦਿੱਤੇ। ਆਮ ਜਨਤਾ ਉੱਪਰ ਵੀ ਬਹੁਤ ਅੱਤਿਆਚਾਰ ਹੋ ਰਹੇ ਸੀ। ਇਹਨਾਂ ਸਭ ਹਾਲਾਤ ਤੋਂ ਗੁਰੂ ਨਾਨਕ ਸਾਹਿਬ ਜਿਵੇ ਜਿਵੇਂ ਜਾਣਕਾਰ ਹੋਏ ਉਸ ਸਬੰਧੀ ਸੋਚ ਵਿੱਚ ਡੁੱਬਣ ਲੱਗੇ। ਬਾਈ ਸਾਲ ਦੀ ਉਮਰੇ ਦੁਨੀਆ ਦੇ ਹਾਲਾਤ ਦੇਖ ਕੇ ਕਈ ਦਿਨ ਗੁਰੂ ਸਾਹਿਬ ਚੁੱਪ ਹੀ ਰਹੇ। ਕਿਸੇ ਨਾਲ ਕੋਈ ਗੱਲ ਬਾਤ ਨਹੀ ਕਰਦੇ। ਮਰਜ਼ੀ ਨਾਲ ਖਾਂਦੇ ਅਤੇ ਚੁੱਪ ਚਾਪ ਕੁਝ ਸੋਚਦੇ ਰਹਿੰਦੇ। ਗਰੀਬ ਉੱਪਰ ਹੁੰਦੇ ਜ਼ੁਲਮ ਅਤੇ ਧੱਕਿਆਂ ਬਾਰੇ ਮਨ ਹੀ ਮਨ ਵਿੱਚ ਗੰਭੀਰ ਸਨ। ਮਾਪਿਆ ਨੇ ਸੋਚਿਆ ਸ਼ਾਇਦ ਨਾਨਕ ਦੀ ਸਿਹਤ ਠੀਕ ਨਹੀ ਹੈ। ਸ਼ਰੀਕੇ ਭਾਈਚਾਰੇ ਤੇ ਭੈਣ ਭਰਾਵਾਂ ਨਾਲ…