-
ਪਾਪੀ ਮੂਆ ਗੁਰ ਪਰਤਾਪਿ
ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਮਿਲਣ ਕਰਕੇ ਗੁਰੂ ਸਾਹਿਬ ਦਾ ਵੱਡਾ ਭਰਾ ਪ੍ਰਿਥੀ ਚੰਦ ਗੁਰੂ ਸਾਹਿਬ ਨਾਲ ਬਹੁਤ ਨਫ਼ਰਤ ਕਰਨ ਲੱਗ ਗਿਆ ਸੀ। ਉਹ ਇਤਨੀ ਨੀਚਤਾ ਤੇ ਪਹੁੰਚ ਗਿਆ ਕਿ ਉਸ ਨੇ ਬਾਲਕ ਹਰਿਗੋਬਿੰਦ ਨੂੰ ਮਾਰਨ ਲਈ ਪਹਿਲਾਂ ਦਾਈ ਨੂੰ ਵਰਤਿਆ, ਫਿਰ ਸਪੇਰੇ ਨੂੰ ਵਰਤਿਆ। ਜਦ ਉਹ ਸਫਲ ਨਾ ਹੋਇਆ ਫਿਰ ਉਸ ਨੇ ਇੱਕ ਬ੍ਰਹਾਮਣ ਨੂੰ ਲਾਲਚ ਦੇ ਕੇ ਬਾਲਕ ਹਰਿਗੋਬਿੰਦ ਨੂੰ ਮਾਰਨ ਲਈ ਭੇਜਿਆ। ਪਰ ਬ੍ਰਾਹਮਣ ਵੀ ਉਸਦਾ ਕੁਝ ਨਾ ਵਿਗਾੜ ਸਕਿਆ। ਉਹ ਦੁਸ਼ਟ ਬ੍ਰਾਹਮਣ ਵੀ ਖੁਦ ਸੂਲ਼ ਉੱਠਣ ਨਾਲ ਮਰ ਗਿਆ। ਇਸ ਤਰ੍ਹਾਂ ਪ੍ਰਮਾਤਮਾ ਨੇ ਅਪਣੇ ਸੇਵਕ ਦੀ ਰੱਖਿਆ ਕੀਤੀ। ਪਾਪੀ ਦੁਸ਼ਟ ਬ੍ਰਾਹਮਣ ਗੁਰੂ ਦੇ ਪ੍ਰਤਾਪ ਨਾਲ ਆਪ ਹੀ ਮਰ ਗਿਆ। ਇਸ ਤਰ੍ਹਾਂ ਪ੍ਰਮਾਤਮਾ ਨੇ ਅਪਣੇ ਸੇਵਕ…
-
ਬਾਬਾ ਬੰਦਾ ਸਿੰਘ ਬਹਾਦਰ
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ ਸੰਨ੍ਹ 1670 ਨੂੰ ਕਸ਼ਮੀਰ ਦੇ ਜੰਮੂ ਅਤੇ ਪੁਣਛ ਦੇ ਵਿਚਕਾਰ ਪੈਂਦੇ ਪਹਾੜੀ ਕਸਬੇ ਰਾਜੌਰੀ ਵਿੱਚ ਪਿਤਾ ਰਾਮ ਦੇਵ ਦੇ ਘਰ ਹੋਇਆ। ਬਾਬਾ ਬੰਦਾ ਸਿੰਘ ਦਾ ਪਹਿਲਾਂ ਨਾਮ ਲਛਮਣ ਦਾਸ ਸੀ। ਲਛਮਣ ਦਾਸ ਨੇ ਛੋਟੀ ਉਮਰ ਵਿੱਚ ਹੀ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਤਲਵਾਰ ਚਲਾਉਣ ਸਮੇਤ ਹਰ ਤਰ੍ਹਾਂ ਦੀ ਮੁਹਾਰਤ ਛੋਟੇ ਹੁੰਦਿਆਂ ਹੀ ਹਾਸਿਲ ਕਰ ਲਈ। ਇੱਕ ਦਿਨ ਸ਼ਿਕਾਰ ਖੇਡਦਿਆਂ ਇੱਕ ਹਿਰਨੀ ਦਾ ਐਸਾ ਸ਼ਿਕਾਰ ਕੀਤਾ ਕਿ ਉਸਦੇ ਮਰਨ ਸਾਰ ਹੀ ਦੋ ਮਾਸੂਮ ਬੱਚੇ ਪੇਟ ਵਿੱਚੋਂ ਨਿੱਕਲ ਕੇ ਲਛਮਣ ਦਾਸ ਦੇ ਸਾਹਮਣੇ ਹੀ ਦਮ ਤੋੜ ਗਏ।ਇਸ ਘਟਨਾਂ ਨੇ ਲਛਮਣ ਦਾਸ ਨੂੰ ਸ਼ਾਇਦ ਪੂਰੀ ਦੁਨੀਆਂ ਤੋਂ ਉਪਰਾਮ ਕਰ ਦਿੱਤਾਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ…
-
ਪ੍ਰਭ ਤੁਹੀ ਧਿਆਇਆ
ਸਿੱਖ ਇਤਿਹਾਸ ਦੱਸਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਜਦ ਗੁਰਿਆਈ ਨਾ ਮਿਲੀ ਤਾਂ ਉਸ ਨੇ ਗੁਰੂ ਅਰਜਨ ਦੇਵ ਜੀ ਨਾਲ ਕਈ ਵਧੀਕੀਆਂ ਕੀਤੀਆਂ ਸਨ। ਇੱਥੋਂ ਤੱਕ ਕਿ ਉਸ ਨੇ ਬਾਲਕ ਹਰਿਗੋਬਿੰਦ ਨੂੰ ਮਾਰਨ ਲਈ ਵੀ ਕਈ ਅਸਫਲ ਯਤਨ ਕੀਤੇ। ਜਦ ਉਸ ਦਾ ਕੋਈ ਚਾਰਾ ਨਾ ਚੱਲਿਆ ਤਾਂ ਉਸ ਨੇ ਸੁਲਹੀ ਖਾਨ ਨੂੰ ਗੁਰੂ ਸਾਹਿਬ ਉੱਪਰ ਹਮਲਾ ਕਰਨ ਲਈ ਮਨਾ ਲਿਆ। ਇਸ ਗੱਲ ਦਾ ਜਦ ਸਿੱਖਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਜਾ ਦੱਸਿਆ। ਉਨ੍ਹਾਂ ਵੱਲੋਂ ਗੁਰੂ ਸਾਹਿਬ ਨੂੰ ਸਭ ਤੋਂ ਪਹਿਲਾਂ ਸਲਾਹ ਦਿੱਤੀ ਗਈ ਕਿ ਵੈਰੀ ਬਣ ਕੇ ਆ ਰਹੇ ਸੁਲਹੀ ਨੂੰ ਚਿੱਠੀ ਲਿਖ ਕੇ ਭੇਜਿਆ ਜਾਏ ਕਿ ਭਾਈ ਤੇਰਾ ਸਾਡਾ ਕੋਈ…
-
ਐਸੇ ਸੰਤ ਨ ਮੋ ਕਉ ਭਾਵਹਿ
ਕਬੀਰ ਸਾਹਿਬ ਅਪਣੇ ਸਾਥੀਆਂ ਸਮੇਤ ਕਿਤੋ ਗੁਜਰ ਰਹੇ ਸਨ। ਰਸਤੇ ਵਿੱਚ ਕੁਝ ਸੰਤਾਂ ਦੇ ਲਿਬਾਸ ਵਿੱਚ ਪੰਡਤ ਬੈਠੇ ਹੋਏ ਸਨ। ਜਿਹਨਾਂ ਸਾਢੇ ਤਿੰਨ ਤਿੰਨ ਗਜ਼ ਲੰਮੀਆਂ ਧੋਤੀਆਂ ਪਹਿਨੀਆਂ ਹੋਈਆਂ ਹਨ, ਅਤੇ ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਏ ਹੋਏ ਹਨ, ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ। ਕਬੀਰ ਸਾਹਿਬ ਦੇ ਸਾਥੀ ਦੇਖ ਕੇ ਬੜੇ ਪ੍ਰਭਾਵਿਤ ਹੋਏ। ਕਬੀਰ ਸਾਹਿਬ ਦੇ ਸਾਹਮਣੇ ਉਨ੍ਹਾਂ ਦੀ ਉਸਤਤ ਕਰਨ ਲੱਗੇ। ਕਬੀਰ ਸਾਹਿਬ ਨੇ ਕਿਹਾ ਭਾਈ ਇਹਨਾਂ ਦੇ ਲੱਛਣਾਂ ਤੇ ਨਾ ਜਾਉ। ਇਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਇਹ ਤਾਂ ਅਸਲ ਵਿਚ ਬਨਾਰਸੀ ਠੱਗ ਹਨ। ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ ਭਾਵ, ਜੋ…
-
ਰੱਖੜੀ ਅਤੇ ਸਿੱਖ
ਰੱਖੜੀ ਹਰ ਸਾਲ ਹੈ ਆਉਂਦੀ,ਭੈਣ ਭਰਾ ਨੂੰ ਯਾਦ ਕਰਾਉਂਦੀ। ਵਚਨ ਰਖਵਾਲੀ ਦਾ ਕਰਾਉਂਦੀ,ਨਾਲੇ ਮੂੰਹ ਵਿੱਚ ਮਿੱਠਾ ਪਾਉਂਦੀ। ਭਰਾ ਦੇ ਗੁੱਟ ਤੇ ਖੂਬ ਸਜਾਉਂਦੀ,ਨਾਲੇ ਗੀਤ ਪਿਆਰ ਦੇ ਗਾਉਂਦੀ। ਰੱਖੜੀ ਹਰ ਸਾਲ ਹੈ ਆਉਂਦੀ,ਸਵਾਲ ਸਿੱਖਾਂ ਲਈ ਉਠਾਉਂਦੀ। ਗੋਬਿੰਦ ਸਿੰਘ ਦੀ ਪੁਤਰੀ ਜੋ ਅਖਵਾਉਂਦੀ,ਉਹ ਰਾਖੀ ਕਿਸੇ ਤੋਂ ਕਿਉਂ ਹੈ ਕਰਵਾਉਂਦੀ? ਕਿਉਂ ਉਹ ਮਾਂ ਭਾਗੋ ਨੂੰ ਭੁੱਲ ਗਈ,ਜੋ ਸੀ ਸੁੱਤਿਆਂ ਤਾਈਂ ਜਗਾਉਂਦੀ। ਸਿੱਖ ਦਾ ਰਾਖਾ ਇੱਕ ਓਅੰਕਾਰ,ਕਰਦੀ ਇਸ ਤੋਂ ਕਿਉਂ ਇਨਕਾਰ। ਦੁਨੀਆਂ ਪਿੱਛੇ ਸਿੱਖ ਨਹੀ ਲੱਗਦਾ,ਇਹ ਤਾਂ ਹਰ ਔਕੜ ਵਿੱਚ ਗੱਜਦਾ। ਮੁਲਤਾਨੀ ਸਮਝ ਕਿਉਂ ਨਹੀਂ ਆਉਂਦੀ,ਰੱਖੜੀ ਹਰ ਸਾਲ ਹੈ ਆਉਂਦੀ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ। ਫੋਨ ੬੪੭੭੭੧੪੯੩੨
-
ਮਨਿ ਪ੍ਰੀਤਿ ਚਰਨ ਕਮਲਾਰੇ
“ ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥” (ਪੰਨਾ-੫੩੪) ਇਸ ਗੁਰ ਪੰਕਤੀ ਤੋਂ ਸਪੱਸ਼ਟ ਹੈ ਕਿ ਗੁਰੂ ਕੇ ਪਿਆਰੇ ਨਾ ਤਾਂ ਰਾਜ ਦੀ ਚਾਹਤ ਰੱਖਦੇ ਹਨ ਅਤੇ ਨਾ ਹੀ ਮੁਕਤੀ ਦੀ। ਉਹ ਸਿਰਫ ਤੇ ਸਿਰਫ ਪ੍ਰਭੂ ਚਰਨਾ ਦੀ ਪ੍ਰੀਤ ਹੀ ਲੋਚਦੇ ਹਨ। ਭਾਵੇਂ ਅੱਜ ਦੇ ਯੁੱਗ ਅੰਦਰ ਹਰ ਇਨਸਾਨ ਦੀ ਦੌੜ ਹੀ ਲੱਗੀ ਹੋਈ ਹੈ ਕਿ ਮੈਂ ਮਹਾਨ ਬਣ ਜਾਵਾਂ ਅਤੇ ਮੇਰਾ ਹੀ ਹੁਕਮ ਸਭ ਉੱਪਰ ਚੱਲੇ। ਇਸ ਲਈ ਇਨਸਾਨ ਹਰ ਹੀਲਾ ਵਰਤਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਰਾਜਨੀਤਕ ਅਖਵਾਉਣ ਵਾਲੇ ਲੋਕ ਰਾਜ ਸੱਤਾ ਨੂੰ ਪ੍ਰਾਪਤ ਕਰਨ ਲਈ ਜੋ ਕੁਝ ਕਰ ਰਹੇ ਹਨ? ਕਿਸੇ ਤੋਂ ਕੁਝ ਲੁਕਿਆ ਨਹੀਂ ਹੈ। ਲੋਕ ਧਰਮ, ਜਾਤ, ਇਲਾਕੇ ਆਦਿ ਦੇ ਨਾਵਾਂ…
-
ਧਨੁ ਸੋਹਾਗਨਿ
ਕਿਸੇ ਸਬੱਬ ਨਾਲ ਕੁਝ ਸਹੇਲੀਆਂ ਇਕੱਠੀਆਂ ਹੋ ਗਈਆਂ। ਪ੍ਰਭੂ ਉਸਤਤ ਦੀਆਂ ਗੱਲਾਂ ਚੱਲ ਪਈਆਂ। ਪ੍ਰਭੂ ਉਸਤਤ ਦੀਆਂ ਗੱਲਾਂ ਸਭ ਨੂੰ ਚੰਗੀਆਂ ਲੱਗੀਆਂ। ਵਿੱਚੋਂ ਇੱਕ ਸਹੇਲੀ ਕਹਿਣ ਲੱਗੀ ਹੇ ਸਖੀ ਐਸੇ ਪ੍ਰਭੂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ। ਉਸ ਨੂੰ ਮਿਲਣ ਦੀ ਕੀ ਨਿਸ਼ਾਨੀ ਹੈ? ਅੱਗੋ ਇੱਕ ਸਹੇਲੀ ਉੱਤਰ ਦਿੰਦੀ ਹੈ, ਹੇ ਸਹੇਲੀਏ! ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਮੈਥੋਂ ਸੁਣ ਲੈ। ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਕਿ ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦਿਉ। ਪ੍ਰਭੂ ਆਪੇ ਮਿਲ ਜਾਂਦਾ ਹੈ। ਪਰਮਾਤਮਾ ਸਿਰਫ ਮਿਲਦਾ ਹੀ ਨਹੀ ਬਲਕਿ, ਹੇ ਸਹੇਲੀਏ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਸੁਹਾਗ-ਭਾਗ ਵਾਲੀ ਹੈ, ਜੇਹੜੀ ਪ੍ਰਭੂ-ਪਤੀ ਨਾਲ ਸਾਂਝ ਬਣਾਂਦੀ ਹੈ, ਜੇਹੜੀ…
-
ਬਾਗ਼ੀ ਭਾਲਦੇ ਆਜ਼ਾਦੀ
ਬਾਗ਼ੀ ਭਾਲ਼ਦੇ ਆਜ਼ਾਦੀਨਾ ਉਹ ਕਰਦੇ ਖਰਾਬੀ। ਉਹ ਨਾ ਭਾਲਦੇ ਲੜਾਈਉਹ ਤੇ ਰੱਬ ਦੇ ਸ਼ਦਾਈ। ਕਹਿੰਦੇ ਅਸੀ ਨਹੀ ਗੁਲਾਮਹੱਥ ਗੁਰੂ ਦੇ ਲਗਾਮ। ਜ਼ੁਲਮ ਉਹ ਨਹੀਂ ਓ ਸਹਿੰਦੇਮੰਨਣ ਗੁਰੂ ਨੇ ਜੋ ਕਹਿੰਦੇ। ਕਹਿੰਦੇ ਮਿਹਨਤ ਦੀ ਖਾਈਏਉਹ ਵੀ ਵੰਡ ਕੇ ਹੀ ਖਾਈਏ। ਨਾਮ ਰੱਬ ਦਾ ਜਪਾਈਏਉਹੀ ਮੰਨ ਚ ਧਿਆਈਏ। ਡਰ ਕਿਸੇ ਤੋਂ ਨਾ ਖਾਈਏਨਾ ਹੀ ਕਿਸੇ ਨੂੰ ਡਰਾਈਏ। ਸਾਡੀ ਦੁਨੀਆ ਹੈ ਸਾਰੀਸਾਡੀ ਸਭ ਨਾਲ ਯਾਰੀ। ਮੁਲਤਾਨੀ ਕਰ ਨ ਖ਼ਰਾਬੀ ਤਾਂ ਹੀ ਮਿਲਣੀ ਆਜ਼ਾਦੀ। ਬਾਗ਼ੀ ਭਾਲ਼ਦੇ ਆਜ਼ਾਦੀਨਾ ਉਹ ਕਰਦੇ ਖਰਾਬੀ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।ਫ਼ੋਨ 6477714932
-
ਘ, ਝ, ਢ, ਧ, ਭ ਅੱਖਰ
ਘ, ਝ, ਢ, ਧ, ਭ ਅੱਖਰਇਹ ਪੰਜੇ ਅੱਖਰਾਂ ਤੋਂ ਪਹਿਲਾਂ ਅਗਰ ਕੋਈ ਹੋਰ ਅੱਖਰ ਆ ਜਾਂਦਾ ਹੈ ਤਾਂ ਇਹ ਅਪਣੇ ਤੋਂ ਪਹਿਲੇ ਅੱਖਰ ਦੀ ਅਵਾਜ਼ ਅਪਣਾ ਲੈਂਦੇ ਹਨ। ਜਿਵੇਂ – ਅਘ, ਜੰਝ, ਕੱਢ, ਦੁੱਧ, ਲੱਭ ਆਦਿ। ਜਦੋ ਇਨ੍ਹਾਂ ਅੱਖਰਾਂ ਦੇ ਅੱਗੇ ਕੋਈ ਅਗੇਤਰ ਆ ਜਾਏ ਤਾਂ ਇਹ ਅਪਣੀ ਅਵਾਜ ਨਹੀ ਬਦਲਦੇ। ਜਿਵੇਂ- ਅਘੜ, ਅਝੂਝ, ਅਢਾਹ, ਅਧਰਮ, ਅਭੁੱਲ ਆਦਿ।
-
ਅਨੁਨਾਸਕ- ਅੱਖਰ ਙ, ਞ, ਣ, ਨ ਅਤੇ ਮ’
ਅਨੁਨਾਸਕ- ਅੱਖਰ ਙ, ਞ, ਣ, ਨ ਅਤੇ ਮ’ ਅੱਖਰਾਂ ਤੋਂ ਪਹਿਲਾਂ ਵਰਤੀ ਗਈ ਟਿੱਪੀ ਅੱਧਕ ਦਾ ਕੰਮ ਕਰਦੀ ਹੈ; ਇਸ ਲਈ ਆਮ ਤੌਰ ’ਤੇ ਅੱਧਕ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ,ਜਿਵੇਂ ਕਿ ‘‘ਫੁਨਿ ਪ੍ਰੇਮ ਰੰਗ ਪਾਈਐ, ਗੁਰਮੁਖਹਿ ਧਿਆਈਐ; ਅੰਨ ਮਾਰਗ ਤਜਹੁ, ਭਜਹੁ ਹਰਿ ਗੜਾਨੀਅਹੁ॥’’ (ਪੰਨਾ ੧੪੦੦) ਅੰਨ– ਸ਼ਬਦ ’ਚ ‘ਨ’ ਅੱਖਰ ਅਨੁਨਾਸਕੀ ਹੈ ਇਸ ਤੋਂ ਪਹਿਲਾਂ ਆਇਆ ਅੱਖਰ ‘ਅ’ ਉਪਰ ਟਿੱਪੀ ਲਗੀ ਹੈ; ਅੱਧਕ ਵਾਂਗ ਬੋਲੀ ਜਾਵੇਗੀ। ਉਕਤ ਲਫਜ਼ ਆਮ ਕਰਕੇ ‘ਅੱਨ’ ਲਿਖਣਾ ਗ਼ਲਤ ਹੈ। ‘‘ਪੁੰਨ ਦਾਨ ਚੰਗਿਆਈਆ, ਬਿਨੁ ਸਾਚੇ ਕਿਆ ਤਾਸੁ॥’’ (ਪੰਨਾ ੫੬) ਪੁੰਨ-ਅਨੁਨਾਸਕੀ ਅੱਖਰ ਤੋਂ ਪਹਿਲਾਂ ਟਿੱਪੀ ਦੀ ਵਰਤੋਂ ਅੱਧਕ ਦੀ ਥਾਂਵੇਂ ਹੋਈ ਹੈ। ‘‘ਨਾਨਕ! ਸੁਤੀ ਪੇਈਐ, ਜਾਣੁ ਵਿਰਤੀ ਸੰਨਿ॥ (ਪੰਨਾ ੨੩) ‘ਸੰਨਿ’ ਸ਼ਬਦ ਦੇ ‘ਸ’…