-
ਬੜਾ ਫਰਕ ਹੈ
ਹਾਥੀ ਤੇ ਹਾਥੀਂ ਵਿੱਚ ਬੜਾ ਫਰਕ ਹੈ ਸਾਈ ਤੇ ਸਾਈਂ ਵਿੱਚ ਸਿਖਾ ਤੇ ਸਿੱਖਾਂ ਵਿੱਚ ਗਾਉ ਤੇ ਗਾਉਂ ਵਿੱਚ ਗੋਰੀ ਤੇ ਗੋਰੀਂ ਵਿੱਚ ਗਲੀ ਤੇ ਗੱਲੀਂ ਵਿੱਚ ਗਲਾ ਤੇ ਗੱਲ੍ਹਾਂ ਵਿੱਚ ਘਰੀ ਤੇ ਘਰੀਂ ਵਿੱਚ ਡਡਾ ਤੇ ਡੱਡਾਂ ਵਿੱਚ ਦੇਉ ਤੇ ਦੇਉਂ ਵਿੱਚ ਦੇਖਾ ਤੇ ਦੇਖਾਂ ਵਿੱਚ ਨਾਉ ਤੇ ਨ੍ਹਾਉਂ ਵਿੱਚ ਨਾਇ ਤੇ ਨਾੲ੍ਹਿ ਵਿੱਚ ਨਾਵ ਤੇ ਨਾਂਵ ਵਿੱਚ ਪਾਉ ਤੇ ਪਾਉਂ ਵਿੱਚ ਪਾਇ ਤੇ ਪਾਇਂ ਵਿੱਚ ਪੁਤ੍ਰੀ ਤੇ ਪੁਤ੍ਰੀਂ ਵਿੱਚ ਬਾਤੀ ਤੇ ਬਾਤੀਂ ਵਿੱਚ ਮਾਤਾ ਤੇ ਮਾੱਤਾ ਵਿੱਚ ਮੋਰੀ ਤੇ ਮੋਰੀਂ ਵਿੱਚ ਰਾਜਾ ਤੇ ਰਾਜਾਂ ਵਿੱਚ ਰਾਤੀ ਤੇ ਰਾਤੀਂ ਵਿੱਚ ਬੜਾ ਫਰਕ ਹੈ। ਸਾਇਰ ਤੇ ਸ਼ਾਇਰ ਵਿੱਚ ਸਾਹ ਤੇ ਸ਼ਾਹ ਵਿੱਚ ਸਹੁ ਤੇ ਸ਼ਹੁ ਵਿੱਚ ਸੇਰੁ ਤੇ ਸ਼ੇਰ ਵਿੱਚ…
-
ਸਾ ਕਰਮਾਤਿ
ਸਾ ਕਰਾਮਾਤਿਕਰਾਮਾਤ ਬਾਰੇ ਕਾਫ਼ੀ ਵਿਚਾਰ ਚਰਚੇ ਚੱਲਦੇ ਸੁਣੇ ਜਾਂਦੇ ਹਨ। ਕੋਈ ਕਹਿੰਦਾ ਮੈਂ ਨੀ ਕਿਸੇ ਕਰਾਮਾਤ ਨੂੰ ਮੰਨਦਾ ਕੋਈ ਕਹਿੰਦਾ ਕਰਾਮਾਤ ਹੁੰਦੀ ਹੈ ਤੇ ਰਿਸ਼ੀ ਮੁਨੀ ਇਹ ਵਰਤਦੇ ਤੇ ਵਿਖਾਉਦੇ ਆਏ ਹਨ। ਪਰ ਆਪਾ ਇਸ ਵਿਵਾਦ ਵਿੱਚ ਨਹੀ ਪੈਣਾ ਹੈ ਬਲਕਿ ਆਪਾ ਤਾਂ ਇਹ ਦੇਖਣਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਇਸ ਨੂੰ ਵਰਤਿਆਂ ਹੈ ਜਾਂ ਨਹੀਂ। ਸੋ ਆਉ ਆਪਾ ਅਪਣੀ ਅਕਲ ਨੂੰ ਪਿੱਛੇ ਰੱਖਦੇ ਹੋਏ ਗੁਰਬਾਣੀ ਅਤੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਹੀ ਸੇਧ ਲੈਂਦੇ ਹਾਂ। ਆਸਾ ਕੀ ਵਾਰ ਵਿੱਚ ਗੁਰੂ ਸਾਹਿਬ ਫੁਮਾਉਦੇ ਹਨ “ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ।। ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ” ਭਾਵ ਜੇ ਕੋਈ ਕਹੇ ਕਿ ਮੈਂ ਅਪਣੇ ਉਦਮ ਸਦਕਾ ਇਹ ਚੀਜ਼…
-
ਬਾਣੇ ਨਾਲ ਪਿਆਰ
ਬਾਣੇ ਨਾਲ ਪਿਆਰਮੈਂ ਪੁੱਤਰ ਗੁਰੂ ਦਸ਼ਮੇਸ਼ ਦਾ, ਮੈਨੂੰ ਬਾਣੇ ਨਾਲ ਪਿਆਰ। ਮਾਤਾ ਸਾਹਿਬ ਕੌਰ ਮੇਰੀ ਮਾਂ ਹੈ, ਜੋ ਮੈਨੂੰ ਕਰੇ ਪਿਆਰ। ਅਜੀਤ ਜੁਝਾਰ ਸ਼ਹੀਦ ਹੋਏ, ਚਮਕੌਰ ਦੀ ਜੰਗ ਚ ਵੀਰ। ਉਹ ਹਰ ਪਲ ਮੇਰੇ ਨਾਲ ਨੇ, ਤੇ ਕਰਦੇ ਰਹਿਣ ਤਕਰੀਰ। ਜੋਰਾਵਰ ਤੇ ਫ਼ਤਿਹ ਸਿੰਘ, ਜੋ ਚਿਣ ਗਏ ਵਿੱਚ ਦੀਵਾਰ। ਮੇਰੇ ਰੋਲ ਮਾਡਲ ਉਹ ਬਣ ਗਏ, ਮੁਲਤਾਨੀ ਕਰੇ ਪੁਕਾਰ।ਮੈਂ ਪੁੱਤਰ ਗੁਰੂ ਦਸ਼ਮੇਸ਼ ਦਾ, ਮੈਨੂੰ ਬਾਣੇ ਨਾਲ ਪਿਆਰ। ਭੁੱਲ ਚੁੱਕ ਮੁਆਫਬਲਵਿੰਦਰ ਸਿੰਘ ਮੁਲਤਾਨੀਫ਼ੋਨ ੬੪੭੭੭੧੪੯੩੨ਬਰੈਂਪਟਨ, ਕੈਨੇਡਾ।
-
ਪੈਂਤੀ ਅੱਖਰੀ
ੳ – ਉੱਤਮ ਅਵਸਰ ਆਇਆਅ – ਅਮਲ ਹੈ ਲੇਖੇ ਪਾਇਆੲ – ਈਸ਼ਵਰ ਦੀ ਵਡਿਆਈਸ – ਸਤਿਗੁਰ ਸ਼੍ਰਣੀ ਆਈਂਹ – ਹਰਿ ਹਰਿ ਹਰਿ ਸਦ ਕਰੀਏਕ- ਕਰਮ ਮੰਦਾ ਨਾ ਕਰੀਏਖ – ਖੱਟ ਕਮਾਈ ਖਾਈਏਗ – ਗੋਬਿੰਦ ਦੇ ਗੁਣ ਗਾਈਏਘ – ਘਰਿ ਕਲੇਸ਼ ਨਾ ਪਾਈਏਙ – ਙਿਆਨੀ ਦੀ ਮਤਿ ਪਾਈਏਚ – ਚੜੇ ਸੰਗਤ ਦੀ ਰੰਗਤਛ – ਛੱਡ ਸਾਕਤ ਦੀ ਸੰਗਤਜ – ਜਾਣ ਕੇ ਗੱਲਤ ਨਾ ਕਰਨਾਝ – ਝੂਠ ਦਾ ਲੜ ਨਹੀਂ ਫੜਨਾਞ – ਞਤਨ ਕੁਵੈੜੇ ਛੱਡ ਦੇਟ – ਟਾਲ-ਮਟੋਲ ਵੀ ਛੱਡ ਦੇਠ – ਠੱਗੀ ਵੱਗੀ ਛੱਡ ਦੇਡ – ਡਰ ਕੇ ਸਿੰਘ ਨਾ ਭੱਜਦੇਢ – ਢੇਰੀ ਢਾਉਣੀ ਛੱਡ ਦੇਣ – ਰਣ ਤੋਂ ਸਿੰਘ ਨ ਭੱਜਦੇਤ – ਤੂੰ ਤੂੰ ਕਰ ਤੂੰ ਹੋ ਜਾਥ – ਥੋੜ…
-
ਜਪੁ ਜੀ ਸਾਹਿਬ
ਜਪੁਜੀ ਸਾਹਿਬਇੱਕ ਅੱਖਰ ਗੁਰਬਾਣੀ ਅੰਦਰ ਤਿੰਨ ਤਰ੍ਹਾਂ ਆਇਆ ਹੈ ਜਿਸ ਦੇ ਅਰਥ ਵੱਖ ਵੱਖ ਹਨ-ਇਕ – ਇਸਤਰੀ ਲਿੰਗ ਇਕ ਵਚਨ ਲਈਇਕੁ- ਪੁਲਿੰਗ ਇੱਕ ਵਚਨ ਲਈਇਕਿ- ਕਈ (ਇਕਿ ਦਾਤੇ ਇਕਿ ਭਿਖਾਰੀ ਜੀ )ਸੋ ਗੁਰੂ ਸਾਹਿਬ ਨੇ ਇਸੇ ਲਈ ਇੱਕ ਗਣਿਤ ਦਾ ਵਰਤਿਆਂ ਹੈ ਕਿ ਕਿਸੇ ਨੂੰ ਭੁਲੇਖਾ ਹੀ ਨਾ ਰਹੇ। ਵਰਨਾ ਕੋਈ ਕਹਿ ਸਕਦਾ ਸੀ ਓਅੰਕਾਰ ( ਰੱਬ) ਤਾਂ ਮਾਤਾ ਦੇਵੀ ਹੈ। ਇਸ ਲਈ ਔਕੜ ਨਹੀਂ ਆਇਆ, ਕੋਈ ਕਹਿ ਸਕਦਾ ਸੀ ਰੱਬ ਕਈ ਹਨ ਕ ਦੀ ਸਿਹਾਰੀ ਕਲੈਰੀਕਲ ਗਲਤੀ ਹੈ ਆਦਿ।*ਓ*- ਇਸ ਉਚਾਰਨ ਹੈ ਓਅੰਕਾਰ ਜੋ ਗੁਰੂ ਸਾਹਿਬ ਨੇ ਦੱਖਣੀ ਓਅੰਕਾਰ ਬਾਣੀ ਅੰਦਰ ਸਪੱਸ਼ਟ ਕੀਤਾ ਹੈ ਨਾਲ ਹੀ ਅਰਥ ਵੀ ਕਰ ਦਿੱਤੇ ਹਨ ਕਿ ਓਅੰਕਾਰ ਹੈ ਕੋਣ। “ *ਓਅੰਕਾਰਿ* *ਬ੍ਰਹਮਾ ਉਤਪਤਿ…
-
ਮਾਨਸ ਜਾਤਿ
ਮਾਣਸ ਜਾਤਿਪਰਮਾਤਮਾ ਨੇ ਸੰਸਾਰ ਅੰਦਰ ਲੱਖਾਂ ਹੀ ਜੂਨਾਂ ਪੈਦਾ ਕੀਤੀਆਂ ਹਨ ਉਨ੍ਹਾਂ ਵਿੱਚੋਂ ਹੀ ਇੱਕ ਮਨੁਖਾ ਜੂਨ ਵੀ ਹੈ ਜਿਸ ਨੂੰ ਉਸ ਨੇ ਵਡਿਆਈ ਦੀ ਬਖ਼ਸ਼ਿਸ਼ ਕੀਤੀ ਹੈ। “ ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥” (ਪੰਨਾ-੧੦੭੫) ਉਸ ਪ੍ਰਭੂ ਨੇ ਸਿਰਫ ਵਡਿਆਈ ਹੀ ਨਹੀਂ ਬਖ਼ਸ਼ੀ ਬਲਕਿ ਬਾਕੀ ਜੂਨਾਂ ਨੂੰ ਇਸਦਾ ਪਾਣੀਹਾਰ ਬਣਾਉਦੇ ਹੋਏ ਇਸ ਨੂੰ ਧਰਤੀ ਦੀ ਸਰਦਾਰੀ ਵੀ ਬਖ਼ਸ਼ ਦਿੱਤੀ। “ ਅਵਰ ਜੋਨਿ ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ।।” ( ਪੰਨਾ-੩੭੪) ਪਰ ਸੁਆਲ ਖੜ ਜਾਂਦਾ ਹੈ ਕਿ ਇਤਨੀਆਂ ਬਖਸ਼ਿਸ਼ਾਂ ਦੇ ਬਾਵਜੂਦ ਅੱਜ ਦਾ ਇਨਸਾਨ ਇਤਨਾ ਦੁਖੀ ਕਿਉਂ ਨਜ਼ਰ ਆ ਰਿਹਾ ਹੈ? ਇਹ ਇਤਨਾ ਦੁਖੀ ਹੋ ਗਿਆ ਕਿ ਖ਼ੁਦ ਕਸ਼ੀਆਂ ਕਰਨ ਤੱਕ ਪਹੁੰਚ ਗਿਆ…
-
ਚਾਲੇ ਥੇ ਹਰਿ ਮਿਲਨ ਕਉ
ਤਕਰੀਬਨ ਸਾਰੇ ਧਰਮ ਗ੍ਰੰਥ ਕਹਿੰਦੇ ਹਨ ਕਿ ਰੱਬ ਇੱਕ ਹੈ ਤੇ ਉਹ ਐਸੀ ਮਹਾਨ ਸ਼ਕਤੀ ਹੈ ਕਿ ਉਹ ਅਪਣੀ ਬਣਾਈ ਸਾਰੀ ਸਸ਼੍ਰਿਟੀ ਅੰਦਰ ਸਮਾਇਆ ਹੋਣ ਦੇ ਬਾਵਜੂਦ ਵੀ ਅਪਣੀ ਸ਼ਕਤੀ ਦੀ ਹੋਂਦ ਖਤਮ ਨਹੀਂ ਹੋਣ ਦਿੰਦਾ। ਫਿਰ ਸਵਾਲ ਪੈਦਾ ਹੋ ਜਾਂਦਾ ਹੈ ਕਿ ਸਭ ਰੱਬ ਪ੍ਰਸਤ ਜੋ ਉਸ ਪ੍ਰਭੂ ਦੀ ਭਾਲ ਅੰਦਰ ਹਨ ਉਹ ਆਪਸ ਵਿੱਚ ਕਿਉ ਲੜਦੇ-ਝਗੜਦੇ ਹਨ? ਜਦੋਂ ਕਿ ਇੱਕ ਨੂੰ ਮਿਲਣ ਲਈ ਇੱਕ ਵਿੱਚ ਸਮਾਉਣਾ ਪੈਣਾ ਹੈ ਤੇ ਕਿਸੇ ਵਿੱਚ ਵੀ ਸਮਾਉਣ ਲਈ ਅਪਣੀ ਹੋਂਦ ਮਿਟਾਉਣੀ ਪੈਦੀ ਹੈ। “ ਕਹਣੈ ਵਾਲੇ ਤੇਰੇ ਰਹੇ ਸਮਾਇ।” ( ਪੰਨਾ-੯) ਗੁਰਬਾਣੀ ਅਨੁਸਾਰ ਰੱਬ ਜੀ ਦੇ ਦੋ ਸਰੂਪ ਦੱਸੇ ਗਏ ਹਨ “ ਸਰਗੁਨ ਨਿਰਗੁਨ ਨਿਰੰਕਾਰ” ਸੋ ਸਰਗੁਣ ਤਾਂ ਸਭ ਅੰਦਰ ਵੱਸਿਆ ਹੋਇਆ…
-
ਆਵਨ ਜਾਨੁ ਇਕੁ ਖੇਲੁ ਬਨਾਇਆ
ਇਹ ਇੱਕ ਸਚਾਈ ਹੈ ਕਿ ਖੇਲਨ ਨਾਲ ਸਰੀਰ ਤੰਦਰੁਸਤ ਤੇ ਰਿਸ਼ਟ ਪੁਸ਼ਟ ਰਹਿੰਦਾ ਹੈ। ਇਹ ਜਿੱਥੇ ਭਾਈਚਾਰਿਕ ਸਾਂਝ ਪੈਦਾ ਕਰਦੀ ਹੈ ਉੱਥੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਹੁਣ ਜੇ ਆਵਣ ਜਾਣ ਮਤਲਬ ਜੋ ਕੁਝ ਇਸ ਸੰਸਾਰ ਵਿੱਚ ਵਾਪਰ ਰਿਹਾ ਹੈ ਇਹ ਸਭ ਰੱਬੀ ਹੁਕਮ ਵਿੱਚ ਹੀ ਹੋ ਰਿਹਾ ਹੈ ਤਾਂ ਤੇ ਪਰਮਾਤਮਾ ਫਿਰ ਇਹ ਖੇਡ ਹੀ ਤਾਂ ਖੇਡ ਰਿਹਾ ਹੈ। ਮੈ ਗੱਲ ਕਰ ਰਿਹਾ ਹਾਂ ਜਦ ਸਭ ਕੁਝ ਰੱਬੀ ਖੇਡ ਹੈ ਤਾਂ ਫਿਰ ਸਫਰ-ਏ-ਸ਼ਹਾਦਤ ਵੀ ਤਾਂ ਇਕ ਰੱਬੀ ਖੇਡ ਹੀ ਸੀ। ਸੋ ਆਉ ਆਪਾ ਵਿਚਾਰ ਕਰੀਏ ਗੁਰੂ ਸਾਹਿਬ/ ਰੱਬ ਜੀ ਇਸ ਖੇਡ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਕਿਉਂਕਿ ਗੁਰਬਾਣੀ ਅਨੁਸਾਰ ਪਰਮੇਸ਼ਰ ਹੀ ਗੁਰੂ ਸਾਹਿਬ ਦਾ ਰੂਪ ਧਾਰ…
-
ਚਮਕੌਰ ਸਾਹਿਬ ਦਾ ਅਣਗੋਲਿਆ ਇਤਿਹਾਸ
✍ *ਚਮਕੌਰ ਸਾਹਿਬ ਦੇ ਇਤਿਹਾਸ ਦਾ ਅਣਗੌਲਿਆ ਪੰਨਾ ਜੋ ਬਹੁਤਿਆਂ ਨੇ ਅਜੇ ਤੱਕ ਨਹੀਂ ਪੜ੍ਹਿਆ ….ਆਉ ਆਪਾ ਪੜਚੋਲ ਕਰੀਏ ?* ⛳ ਗੁਰਦੁਆਰਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਸਾਹਮਣੇ ਮੁੱਖ ਦਵਾਰ ਉਪਰ ਜੋਗੀ ਅੱਲ੍ਹਾਂ ਯਾਰ ਖ਼ਾਂ ਦੇ ਕਾਲੇ ਅੱਖਰਾਂ ਵਿੱਚ ਲਿਖੇ ਹੋਏ ਸ਼ਬਦ ਇਸ ਅਸਥਾਨ ਦੀ ਇਤਿਹਾਸਕ ਮਹਤੱਤਾ ਨੂੰ ਬਾਖੂਬੀ ਬਿਆਨ ਕਰ ਜਾਂਦੇ ਹਨ- *”ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ। ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਿਯੇ।”* ਚਮਕੌਰ ਦੀ ਧਰਤੀ ਉੱਪਰ ਹੋਈ ਸੰਸਾਰ ਦੇ ਇਤਿਹਾਸ ਦੀ ਸਭ ਤੋਂ ” ਅਸਾਂਵੀ ਅਤੇ ਇਕਪਾਸੜ ਜੰਗ-ਸਾਕਾ ਚਮਕੌਰ ” ਦੇ ਇਤਿਹਾਸ ਨੂੰ ਰੂਪਮਾਨ ਕਰਦੀ ਯਾਦਗਾਰ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਹੋਂਦ ਵਿੱਚ ਆਉਣ ਦੀ ਗਾਥਾ ਵੀ ਸਿੱਖ ਇਤਿਹਾਸ ਦਾ…
-
ਚਮਕੌਰ ਦੀ ਗੜੀ
ਬਨੇਰੇ ਗੜੀ ਦੇ ਭਾਵੇਂ ਨੇ ਬਹੁਤ ਕੱਚੇ, ਇਰਾਦੇ ਸਭ ਸਿੰਘਾਂ ਦੇ ਨੇ ਬਹੁਤ ਸੱਚੇ। ਫੌਜ ਮੁਗਲਾਂ ਦੀ ਭਾਵੇਂ ਬਹੁਤ ਭਾਰੀ ਸੀ,ਅੰਦਰ ਗਿਣਤੀ ਦੇ ਸਿੰਘ ਸਿਰਫ ਚਾਲੀ ਸੀ। ਬਾਹਰ ਕੁੱਟਿਲ ਨੀਤੀ ਪਏ ਚੱਲਦੇ ਸੀ, ਅੰਦਰ ਬਾਣੀ ਅਨੁਸਾਰ ਸਿੰਘ ਚੱਲਦੇ ਸੀ। ਜੰਗ ਝੂਠ ਤੇ ਸੱਚ ਦਾ ਹੋਣ ਲੱਗਾ, ਖ਼ੂਨ ਯੋਧਿਆਂ ਦਾ ਹੈ ਚੋਣ ਲੱਗਾ। ਗੁਰੂ, ਸਵਾ ਲੱਖ ਨਾਲ ਇੱਕ ਲੜਾਉਣ ਲੱਗਾ, ਗੋਬਿੰਦ ਸਿੰਘ ਹੈ ਤਾਹੀਂ ਕਹਾਉਣ ਲੱਗਾ। ਗੜੀ ਚੋਂ ਪੰਚਾਂ ਜੋ ਹੁਕਮ ਸੁਣਿਆ ਸੀ, ਗੁਰਾਂ ਉਸ ਤਾਈਂ ਖ਼ੂਬ ਪੁਗਾਇਆ ਸੀ। ਗੁਰੂ ਮੁਗਲਾਂ ਦੇ ਹੱਥ ਨਾ ਆਿੲਆ ਸੀ, ਉਨ੍ਹਾਂ ਜਿਉਂਦਾ ਹੀ ਫੜਨਾ ਚਾਹਿਆ ਸੀ। ਕੈਦ ਸੱਚ ਨੂੰ ਕੋਈ ਨਹੀਂ ਕਰ ਸੱਕਿਆ, ਜ਼ੁਲਮ ਸੱਚ ਦੇ ਅੱਗੇ ਨਹੀਂ ਖੜ ਸੱਕਿਆ। ਝੂਠ ਸੱਚ ਨੂੰ ਦਬਾਉਣਾ ਸਦਾ…