-
ਦਿੱਲੀ ਫ਼ਤਿਹ
ਜਦੋਂ ਦਿੱਲੀ ਤਖਤ ਤੇ ਸ਼ਾਹ ਆਲਮ ਦੂਜੇ ਦਾ ਰਾਜ ਸੀ ਜੋ ਕਿ ਬਹੁਤ ਕਮਜ਼ੋਰ ਬਾਦਸ਼ਾਹ ਸੀ ਅਤੇ ਉਹ ਵਜ਼ੀਰਾਂ ਦੀ ਸਲਾਹ ਬਗੈਰ ਬਿਲਕੁਲ ਨਹੀਂ ਚੱਲ ਸਕਦਾ ਸੀ। ਸੋ ਇਸ ਕਰਕੇ ਹੀ ਮਰਹੱਟਿਆਂ ਨੇ ਸੰਨ ੧੭੮੩ ਈ: ਨੂੰ ਦਿੱਲੀ ਤਖਤ ਤੇ ਕਬਜ਼ਾ ਕਰ ਲਿਆ ਤੇ ਖ਼ੂਬ ਲੁੱਟ ਮਚਾਈ। ਜਦ ਇਸ ਬਾਰੇ ਅੰਗਰੇਜ਼ਾਂ ਨੂੰ ਪਤਾ ਲੱਗਾ ਤਾ ਉਨ੍ਹਾਂ ਵੀ ਫੌਜ ਲੈ ਕੇ ਦਿੱਲੀ ਤੇ ਕਬਜ਼ਾ ਕਰਨ ਲਈ ਕੂਚ ਕਰ ਦਿੱਤਾ। ਜਦ ਇਸ ਬਾਰੇ ਮਰਹੱਟਿਆਂ ਨੂੰ ਪਤਾ ਲੱਗਾ ਉਹ ਦਿੱਲੀ ਛੱਡ ਕੇ ਦੌੜ ਗਏ। ਹੁਣ ਸ਼ਾਹ ਆਲਮ ਨੇ ਸੋਚਿਆ ਕਿ ਅਗਰ ਮਰਹੱਟਿਆਂ ਤੋਂ ਬਾਅਦ ਅੰਗਰੇਜ਼ ਕਾਬਜ਼ ਹੋ ਗਏ ਤਾਂ ਹੋਰ ਵੀ ਮੁਸ਼ਕਲ ਹੋ ਜਾਵੇ ਗਾ ਸੋ ਉਸ ਨੇ ਅੰਗਰੇਜ਼ ਨੂੰ ਟੱਕਰ ਦੇਣ ਲਈ…
-
ਹੋਲਾ ਮਹੱਲਾ’ ਦਾ ਅਤੀਤ, ਵਰਤਮਾਨ ਤੇ ਭਵਿੱਖ
ਮਾਨਵਤਾ ਦੇ ਇਤਿਹਾਸ ’ਚ ਅਣਗਿਣਤ ਕੌਮਾਂ (ਵਿਚਾਰਕ ਗਠਜੋੜ); ਆਪਣੇ ਅਸਤਿਤਵ ’ਚ ਆਈਆਂ ਤੇ ਸਮੇਂ ਦੇ ਪ੍ਰਭਾਵ ਨੇ ਉਨ੍ਹਾਂ ਦੇ ਵਜੂਦ ਨੂੰ ਵਿਕਸਿਤ ਕੀਤਾ ਅਥਵਾ ਸਮਾਪਤ ਕਰ ਦਿੱਤਾ। ਇਨ੍ਹਾਂ ਦੋਵੇਂ ਹਾਲਾਤਾਂ ਦੇ ਮੂਲ ਕਾਰਨ ਕੌਮੀ ਸਿਧਾਂਤ ’ਚ ਸਰਲਤਾ, ਸਪਸ਼ਟਤਾ, ਸਮਾਨਤਾ, ਸੁਤੰਤਰਤਾ, ਉਦਾਰਤਾ ਆਦਿ ਗੁਣਾਂ ਦਾ ਮੌਜੂਦ ਹੋਣਾ ਜਾਂ ਅਭਾਵ ਮੰਨਿਆ ਜਾਂਦਾ ਹੈ। ਇਹ ਵਿਸ਼ਾ ਇਸ ਪ੍ਰਕਾਰ ਵੀ ਸਮਝ ’ਚ ਆ ਜਾਂਦਾ ਹੈ: (1). ਕਰਤਾਰ ਦੀ ਮਾਇਆ ਤੇ ਬ੍ਰਹਮੰਡ ਦੇ ਗੁਰੂਤਾਕਰਸ਼ਣ ’ਚ ਕਾਫ਼ੀ ਸਮਾਨਤਾ ਪਾਈ ਜਾਂਦੀ ਹੈ; ਜਿਵੇਂ ਇੱਕ ਤਾਰੇ ਦਾ ਗਰੂਤਾਕਰਸ਼ਣ ਤਮਾਮ ਪਦਾਰਥਾਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਵੈਸੇ ਹੀ ਕਰਤਾਰ ਦੀ ਮਾਇਆ ਦਾ ਪ੍ਰਭਾਵ ਮਨੁੱਖੀ ਮਾਨਸਿਕਤਾ ਨੂੰ ਉੱਪਰ ਵੱਲ ਉੱਠਣ ਨਹੀਂ ਦਿੰਦਾ ਭਾਵ ਸਦਾ ਦੁਨਿਆਵੀ ਕਾਰਜਾਂ ਤੱਕ ਹੀ ਸੀਮਤ…
-
ਵੱਡਾ ਘੱਲੂਘਾਰਾ
5 ਫਰਵਰੀ ਦਾ ਇਤਿਹਾਸ ਵੱਡਾ ਘੱਲੂਘਾਰਾ 5 ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਅਬਦਾਲੀ ਨੇ ਭਾਰਤ ‘ਤੇ 11 ਹਮਲੇ ਕੀਤੇ ਸਨ। ਅਖੀਰ ਸਿੱਖਾਂ ਹੱਥੋਂ ਹੋਈਆਂ ਬੇਇੱਜ਼ਤੀ ਭਰੀਆਂ ਹਾਰਾਂ ਤੋਂ ਬਾਅਦ ਹੀ ਉਹ ਹਮਲੇ ਕਰਨ ਤੋਂ ਬਾਜ਼ ਨਾ ਆਇਆ। 1761 ਵਿੱਚ ਆਪਣੇ ਪੰਜਵੇਂ ਹਮਲੇ ਸਮੇਂ ਮਰਾਠਿਆਂ ਨੂੰ ਹਰਾਉਣ ਤੋਂ ਬਾਅਦ 25-26 ਹਜ਼ਾਰ ਮਰਾਠਾ ਤੇ ਹਿੰਦੂ ਔਰਤਾਂ, ਬੱਚਿਆਂ ਨੂੰ ਬੰਦੀ ਬਣਾ ਕੇ ਅਬਦਾਲੀ ਕਾਬਲ ਨੂੰ ਚੱਲ ਪਿਆ। ਪੰਜਾਬ ਵਿਚ ਵੜਦੇ ਹੀ ਹਮੇਸ਼ਾ ਵਾਂਗ ਸਿੱਖ ਉਸ ਦੇ ਪਿੱਛੇ ਲੱਗ ਗਏ। ਉਨ੍ਹਾਂ ਨੇ ਲੱਖਾਂ ਰੁਪਏ ਦਾ ਮਾਲ ਅਸਬਾਬ ਲੁੱਟ ਲਿਆ ਤੇ ਹਜ਼ਾਰਾਂ ਹਿੰਦੂ ਕੁੜੀਆਂ ਤੇ ਮੁੰਡਿਆਂ ਨੂੰ ਅਬਦਾਲੀ ਦੇ ਪੰਜੇ ਵਿਚੋਂ ਛੁਡਵਾ ਕੇ ਘਰੋ-ਘਰੀ ਪਹੁੰਚਾਇਆ।ਅਬਦਾਲੀ ਨੇ ਭਾਰਤ…
-
ਮਜ਼ਦੂਰ ਕਿਸਾਨ ਏਕਤਾ
ਪੰਜਾਬੀਓ ਜਿੱਤ ਕੇ ਘਰਾਂ ਨੂੰ ਜਾਇਓ। ਅੱਗੋਂ ਵੋਟਾਂ ਸਮਝ ਕੇ ਪਾਇਓ। ਬਾਬੇ ਨਾਨਕ ਦੀ ਸੋਚ ਅਪਣਾਇਓ। “ਘਾਲਿ ਖਾਇ ਕਿਛੁ ਹਥਹੁ ਦੇਇ” ਨੂੰ ਦੇਖਿਓ ਕਿਤੇ ਭੁੱਲ ਨਾ ਜਾਇਓ। ਭਾਈਚਾਰੇ ਨੂੰ ਖ਼ੂਬ ਵਧਾਇਓ। ਜ਼ਾਤਾਂ ਵਿੱਚ ਫਿਰ ਵੰਡ ਨਾ ਜਾਇਓ। ਜੁਮਲੇਬਾਜ਼ਾਂ ਨੂੰ ਮੂੰਹ ਨਾ ਲਾਇਓ। ਦੇਖਿਓ ਫਿਰ ਨਾ ਧੋਖਾ ਖਾਇਓ। ਜ਼ਮੀਨਾਂ ਬੱਚੀਆਂ ਜ਼ਮੀਰ ਬਚਾਇਓ। ਲੀਡਰ ਧੋਖੇਬਾਜ਼ ਭਜਾਇਓ। ਪੰਜਾਬੀਓ ਉਹੀ ਪੰਜਾਬ ਬਣਾਇਓ। ਸ਼ੇਰੇ-ਏ-ਪੰਜਾਬ ਦਾ ਰਾਜ ਲਿਆਇਓ। ਹਥਹੁ ਛਿੜਕਿਆ ਹੱਥ ਨਹੀਂ ਆਉਣਾ। ਮੁਲਤਾਨੀ ਫਿਰ ਤੋਂ ਪਊ ਪਛਤਾਉਣਾ। ਪੰਜਾਬੀਓ ਜਿੱਤ ਕੇ ਘਰਾਂ ਨੂੰ ਜਾਇਓ। ਅੱਗੋ ਵੋਟਾਂ ਸਮਝ ਕੇ ਪਾਇਓ। ਧੰਨਵਾਦ ਸਾਹਿਤ। ਬਲਵਿੰਦਰ ਸਿੰਘ ਮੁਲਤਾਨੀ। ਬਰੈਂਪਟਨ ਕਨੇਡਾ। ਫ਼ੋਨ – ੬੪੭੭੭੧੪੯੩੨
-
ਸਾਹਿਬ ਤੁਠੈ ਜੋ ਮਿਲੈ
ਇਨਸਾਨ ਦਾ ਕੰਮ ਹਿੰਮਤ ਕਰਨਾ ਅਤੇ ਸੱਚ ਲਈ ਅੜਨਾ, ਲੜਨਾ ਅਤੇ ਖੜਨਾ ਹੈ ਬਾਕੀ ਮਿਲਣਾ ਉਸ ਸਮੇਂ ਹੀ ਹੈ ਜਦ ਪ੍ਰਭੂ ਤਰੁਠ ਕੇ ਦਿੰਦਾ ਹੈ ਵਰਨਾ ਕੋਈ ਕਿਸੇ ਨੂੰ ਕੀ ਦੇ ਸਕਦਾ ਹੈ ਬਲਕਿ ਹਰ ਕੋਈ ਖੋਹਣ ਵੱਲ ਹੀ ਲੱਗਾ ਹੋਇਆਂ ਹੈ।ਇੱਥੋਂ ਤੱਕ ਕਿ ਜੋ ਸਰਕਾਰਾਂ ਜਨਤਾ ਦੇ ਹੱਕਾਂ ਦੀ ਰਾਖੀ ਕਰਨ ਲਈ ਬਣਦੀਆਂ ਹਨ ਉਹੀ ਵਾੜ ਜਦ ਖੇਤ ਨੂੰ ਖਾਣ ਲੱਗ ਜਾਏ ਤਾ ਫਿਰ ਪ੍ਰਭੂ ਅਪਣੇ ਪਿਆਰਿਆਂ ਨੂੰ ਥਾਪੜਾਂ ਦਿੰਦਾ ਹੈ ਅਤੇ ਉਹ ਮੈਦਾਨ ਵਿੱਚ ਨਿੱਤਰ ਪੈਂਦੇ ਹਨ। ਠੀਕ ਇਸੇ ਤਰ੍ਹਾਂ ਹੀ ਜਦ ਸਰਕਾਰ ਹੱਦਾਂ ਹੀ ਟੱਪ ਗਈ ਅਤੇ ਸਿੱਧੇ ਤੌਰ ਤੇ ਹੀ ਕਿਸਾਨਾਂ ਦੇ ਹੱਕਾਂ ਤੇ ਡਾਕੇ ਮਾਰਨ ਦੀ ਜਗ੍ਹਾ ਖੋਹਣ ਨੂੰ ਹੀ ਆ ਪਈ ਤਾ ਪੰਜਾਬ ਦੇ…
-
ਬਾਬਾ ਬੁੱਢਾ ਜੀ
ਸਿੱਖ ਇਤਿਹਾਸ ਉਹ ਮਹਾਨ ਇਤਿਹਾਸ ਹੈ ਜਿਸ ਦੇ ਹਰ ਸੁਨਹਿਰੀ ਪੰਨੇ ‘ਤੇ ਗੁਰੂ ਘਰ ਦੇ ਸੇਵਕਾਂ, ਭਗਤਾਂ, ਸੂਰਬੀਰਾਂ ਅਤੇ ਸ਼ਹੀਦਾਂ ਦੇ ਨਾਂ ਦਰਜ ਹਨ। ਜਿਨ੍ਹਾਂ ਨੇ ਸਿਰਫ ਦੇਸ਼, ਕੌਮ ਲਈ ਮਹਾਨ ਸੇਵਾਵਾਂ ਅਤੇ ਕੁਰਬਾਨੀਆਂ ਹੀ ਨਹੀਂ ਕੀਤੀਆਂ, ਸਗੋਂ ਹਊਮੈ, ਮਮਤਾ ਹਰਖ ਸੋਗ ਅਤੇ ਵੈਰੀ ਮਿੱਤਰ ਦੀ ਦਵੈਤਵਾਦੀ ਭਾਵਨਾ ਤੋਂ ਉੱਪਰ ਉੱਠ ਕੇ ਪ੍ਰਭੂ ਨਾਲ ਅਭੇਦ ਹੋ ਗਏ। ਅੱਜ ਜਿਸ ਇਤਿਹਾਸਕ ਮਹਾਪੁਰਸ਼ ਦੇ ਇਤਿਹਾਸ ਨੂੰ ਦੁਹਰਾਉਣ ਜਾ ਰਹੇ ਹਾਂ, ਉਹ ਸਨ ਸ੍ਰੀ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਆਪਣੇ ਜੀਵਨ-ਜੀਣ ਦੀ ਰਚਨਾ ਕਰਕੇ ਆਪਣੀਆਂ ਹੀ ਰੋਸ਼ਨਾਈਆਂ ਕਿਰਨਾਂ ਰਾਹੀਂ ਆਲੇ-ਦੁਆਲੇ ਨੂੰ ਰੁਸ਼ਨਾ ਦਿੱਤਾ। ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ 1506 ਈ. ਨੂੰ ਭਾਈ ਸੁੱਘਾ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ…
-
ਨਵਾਬ ਕਪੂਰ ਸਿੰਘ ਜੀ
ਸੰਨ 1726 ਵਿੱਚ ਭਾਈ ਤਾਰਾ ਸਿੰਘ ‘ਵਾ’ ਦੀ ਸ਼ਹੀਦੀ ਨੇ ਖਾਲਸੇ ਦੇ ਭਵਿੱਖ ਦਾ ਪ੍ਰੋਗਰਾਮ ਉਲੀਕਿਆ। ਸਾਰੇ ਹਾਲਾਤ ਉੱਤੇ ਵਿਚਾਰ ਕਰਨ ਲਈ ਅੰਮ੍ਰਿਤਸਰ ਵਿਖੇ ਖਾਲਸੇ ਦਾ ਇੱਕ ਇਤਿਹਾਸਕ ਇਕੱਠ ਹੋਇਆ ਜਿਸ ਵਿੱਚ ਫੈਸਲਾ ਇਹ ਕੀਤਾ ਗਿਆ ਕਿ ਸਰਕਾਰੀ ਖਜ਼ਾਨੇ, ਹਥਿਆਰ ਤੇ ਸ਼ਾਹੀ ਘੋੜੇ ਆਦਿ ਲੁੱਟੇ ਜਾਣ ਤੇ ਸਰਕਾਰ ਦੇ ਜਬਰ ਦਾ ਮੁਕਾਬਲਾ ਕੀਤਾ ਜਾਵੇ। ਇਸੇ ਸਮੇਂ ਸਿਰਦਾਰ ਕਪੂਰ ਸਿੰਘ ਜੀ ਅੰਮ੍ਰਿਤਸਰ ਪਹੁੰਚ ਕੇ ਸਿਰਦਾਰ ਦਰਬਾਰਾ ਸਿੰਘ ਦੇ ਜੱਥੇ ਵਿੱਚ ਸੇਵਾ ਲਈ ਸ਼ਾਮਲ ਹੋਏ ਸਨ। ਜਦ ਸਿੰਘਾਂ ਨੇ ਅਪਣੇ ਉਲੀਕੇ ਫ਼ੈਸਲਿਆਂ ਨੂੰ ਹਰਕਤ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਤਾ ਤੰਗ ਆ ਕੇ ਜ਼ਕਰੀਆ ਖਾਨ ਨੇ ਸੰਨ 1733 ਵਿੱਚ ਦਿੱਲੀ ਦੇ ਬਾਦਸ਼ਾਹ ਅੱਗੇ ਸਾਰੇ ਹਾਲਾਤ ਬਿਆਨ ਕੀਤੇ ਅਤੇ ਕਿਹਾ ਕਿ ਕੋਈ ਹੋਰ…
-
ਦਰਿ ਮੰਗਨਿ ਭਿਖ ਨ ਪਾਇਦਾ
ਆਸਾ ਕੀ ਵਾਰ ਦੀ ੧੬ਵੀਂ ਪਉੜੀ ਅੰਦਰ ਆਉਂਦਾ ਹੈ “ ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ”।। ਇਸਦਾ ਆਮ ਤੌਰ ਤੇ ਉਚਾਰਨ ਘਾਹੁ ਦੀ ਬਜਾਏ ਘਾਉ ਹੀ ਕੀਤਾ ਜਾਂਦਾ ਹੈ। ਜਦ ਕਿ ਘਾਉ ਦਾ ਅਰਥ ਹੈ ਜ਼ਖ਼ਮ ਅਤੇ ਘਾਹੁ ਦਾ ਅਰਥ ਹੈ ਘਾਹ ( grass)। ਇਸੇ ਤਰ੍ਹਾਂ ਹੀ ਇਸ ਦੇ ਅਰਥ ਆਮ ਤੌਰ ਤੇ ਪੜੇ ਸੁਣੇ ਜਾਂਦੇ ਹਨ ਕਿ ਜੇ ਰੱਬ ਜੀ ਅਪਣੀ ਨਜ਼ਰ ਪੁੱਠੀ ਕਰ ਲੈਣ ਤਾਂ ਉਹ ਰਾਜਿਆ ਨੂੰ ਵੀ ਘਾਹ ਖੁਆ ਦਿੰਦਾ ਹੈ। ਹਾਂ ਇਹ ਅਰਥ ਕਰਕੇ ਸਾਰੀ ਜ਼ੁਮੇਵਾਰੀ ਰੱਬ ਜੀ ਤੇ ਸੁੱਟ ਕੇ ਆਪ ਵਿਹਲੇ ਹੋ ਜਾਈਦਾ ਹੈ ਕਿ ਦੇਖੋ ਜੀ ਰੱਬ ਦੀ ਮਰਜ਼ੀ ਇਸ ਤਰ੍ਹਾਂ ਹੈ ਅਸੀਂ ਕੀ ਕਰ ਸਕਦੇ ਹਾਂ। ਪਰ ਨਹੀਂ ਗੁਰਮਤਿ ਇਹ…
-
ਗੁਰੂ ਤੇਗ ਬਹਾਦਰ ਜੀ ਪ੍ਰਸ਼ਨੋਤਰੀ
ਪ੍ਰ: ੧. ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆਂ ਸੀ?ਉ: ੧ ਅਪ੍ਰੈਲ ੧੬੨੨ ਈਸਵੀ ਨੂੰ। ੨. ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ ਸੀ?ਉ: ਅੰਮ੍ਰਿਤਸਰ ਵਿਖੇ। ੩. ਗੁਰੂ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ?ੳ: ਗੁਰੂ ਹਰਿ ਗੋਬਿੰਦ ਸਾਹਿਬ ਜੀ। ੪. ਗੁਰੂ ਤੇਗ ਬਹਾਦਰ ਜੀ ਕਿੰਨੇ ਭੈਣ ਭਰਾ ਸਨ?ੳ: ੬ ( ਪੰਜ ਭਰਾ ਤੇ ਇੱਕ ਭੈਣ) ੫. ਗੁਰੂ ਤੇਗ ਬਹਾਦਰ ਜੀ ਦੀ ਭੈਣ ਦਾ ਕੀ ਨਾਮ ਸੀ?ੳ: ਬੀਬੀ ਵੀਰੋ ਜੀ। ੬. ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਕੀ ਸੀ?ੳ: ਤਿਆਗ ਮੱਲ। ੭. ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿੰਨੀ ਉਮਰ ਵਿੱਚ ਹੋਇਆਂ ਸੀ?ੳ: ਤਕਰੀਬਨ ੧੩ ਸਾਲ ਦੀ ਉਮਰੇ। ੮. ਭਾਈ ਲਾਲ ਚੰਦ ਜੀ ਕੌਣ ਸੀ?ੳ:…
-
ਗੁਰੂ ਤੇਗ ਬਹਾਦਰ ਸਾਹਿਬ ਜੀ
ਗੁਰ ਤੇਗ ਬਹਾਦਰ ਜੀ ਦਾ ਜਨਮ ਵੈਸਾਖ ਵਲੋਂ 5 ਸੰਮਤ 1678 ਮੁਤਾਬਿਕ ਪਹਿਲੀ ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਜੀ ਕੁਖੋ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ । ਆਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ ।ਆਪ ਜੀ ਦੇ ਚਾਰ ਭਰਾ ਬਾਬਾ ਗੁਰਦਿੱਤਾ ਜੀ ,ਬਾਬਾ ਸੂਰਜ ਮਾਲ ਜੀ, ਬਾਬਾ ਅਣੀ ਰਾਏ ਜੀ ,ਬਾਬਾ ਅਟੱਲ ਰਾਏ ਜੀ ਤੇ ਇੱਕ ਵੱਡੀ ਭੈਣ ਬੀਬੀ ਵੀਰੋ ਜੀ ਸੀ । ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਛੇਵੇਂ ਪਾਤਸ਼ਾਹ ਨੇ ਨਵੇਂ ਜੰਮੇ ਬਾਲਕ ਦੇ ਦਰਸ਼ਨ ਕੀਤੇ ਤਾਂ ਗੁਰੂ ਜੀ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ ।ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੈ ਕਿ ਉਸ ਸਮੇਂ ਗੁਰੂ ਜੀ ਦੇ ਨਾਲ ਹੋਰ ਵੀ ਸੰਗਤ ਸੀ।ਵੇਖਦਿਆਂ ਸਾਰ…