• Poems

    ਸਾਖੀ ਪੰਜੋਖੜਾ ਦੀ

    ਕੀਰਤ ਪੁਰ ਤੋਂ ਦਿੱਲੀ ਜਦ ਪਾਏ ਚਾਲੇ,ਰਸਤੇ ਵਿੱਚ ਪੰਜੋਖੜਾ ਆਂਵਦਾ ਏ। ਗੁਰਾਂ ਉੱਥੇ ਸੀ ਇੱਕ ਪੜਾਅ ਕੀਤਾ,ਲਾਲ ਚੰਦ ਉਥੇ ਪੰਡਤ ਇੱਕ ਆਂਵਦਾ ਏ। ਮਨ ਅੰਦਰ ਸੀ ਉਹਦੇ ਹੰਕਾਰ ਭਰਿਆ,ਤਾਂ ਹੀ ਗੁਰੂ ਤੇ ਪ੍ਰਸ਼ਨ ਉਠਾਂਵਦਾ ਉਹ। ਸ਼ਬਦ ਗੀਤਾ ਚੋਂ ਉਸ ਸੀ ਇੱਕ ਚੁਣਿਆ,ਅਰਥ ਗੁਰਾਂ ਤੋਂ ਉਸ ਦੇ ਚਾਹਵਦਾ ਉਹ। ਛੱਜੂ ਇੱਕ ਗਰੀਬ ਉੱਥੇ ਵੱਸਦਾ ਸੀ,ਗੁਰੂ ਉਸ ਦੇ ਤਾਂਈ ਬੁਲਵਾ ਲੈੰਦੇ। ਛੜੀ ਮਿਹਰ ਦੀ ਰੱਖ ਉਹਦੇ ਸੀਸ ਉੱਤੇ, ਅਰਥ ਗੀਤਾ ਦੇ ਉਸ ਤੋਂ ਕਰਵਾ ਲੈੰਦੇ। ਲਾਲ ਚੰਦ ਦਾ ਹੰਕਾਰ ਸੀ ਦੂਰ ਹੋਇਆ,ਚਰਨੀਂ ਗੁਰਾਂ ਦੇ ਹੱਥ ਉਹ ਲਾਂਵਦਾ ਏ। ਗੁਰੂ ਸਿੱਖੀ ਦੀ ਦਾਤ ਉਸ ਬਖ਼ਸ਼ ਦਿੰਦੈ,ਮੁਲਤਾਨੀ ਇਹੋ ਹੀ ਗੁਰੂ ਤੋਂ ਚਾਹਵਦਾ ਏ। ਭੁੱਲ ਚੁੱਕ ਲਈ ਮੁਆਫ਼ੀਬਲਵਿੰਦਰ ਸਿੰਘ ਮੁਲਤਾਨੀ

  • Poems

    ਗੁਰੂ ਹਰਿ ਕ੍ਰਿਸ਼ਨ ਜੀ

    ਗੁਣ ਤੇਰੇ ਮੈਂ ਕੀ ਕੀ ਗਾਵਾਂ,ਚੋਜ ਤੇਰੇ ਤਾਂ ਨਿਆਰੇ ਨੇ। ਦਿੱਲੀ ਵਿੱਚ ਜਦ ਚੱਲੀ ਬਿਮਾਰੀ,ਚੇਚਕ ਘੇਰੇ ਸਾਰੇ ਨੇ। ਕਮਰ ਕੱਸ ਤੂੰ ਖੜ ਗਿਆ ਦਾਤਾ,ਘਰ ਘਰ ਪਹੁੰਚੇ ਪਿਆਰੇ ਨੇ। ਬਾਣੀ ਨਾਲ ਤੂੰ ਜੋੜ ਕੇ ਸਭਨਾਂ,ਰਾਜ਼ੀ ਕੀਤੇ ਸਾਰੇ ਨੇ। ਪੁੱਟ ਚੁਬੱਚਾ ਪਾਣੀ ਪਾਇਆ, ਕਰਨ ਇਸ਼ਨਾਨ ਜਿੱਥੇ ਸਾਰੇ ਨੇ। ਸਭਨਾਂ ਤਾਈ ਅਰੋਗ ਤੂੰ ਕਰਕੇ, ਕੀਤੇ ਖ਼ੁਦ ਤਿਆਰੇ ਨੇ। ਅਗਲੀ ਜੋਤ ਜਗਾਈ ਬਕਾਲੇ,ਕੀਤੇ ਤੁਸਾਂ ਇਸ਼ਾਰੇ ਨੇ। ਮੁਲਤਾਨੀ ਤੇਰੀ ਕੀ ਸਿਫ਼ਤ ਸੁਨਾਵੇ,ਚੋਜ ਤੇਰੇ ਤਾਂ ਨਿਆਰੇ ਨੇ।

  • History

    ਭਾਈ ਮਨੀ ਸਿੰਘ ਜੀ

    ਭਾਈ ਮਨੀ ਸਿੰਘ ਜੀ ਦੇ ਜਨਮ ਬਾਰੇ ਵਿਦਵਾਨਾ ਦੇ ਵੱਖ ਵੱਖ ਵਿਚਾਰ ਹਨ। ਕੁਝ ਵਿਦਵਾਨ ਸੁਨਾਮ ਦੇ ਨੇੜੇ ਪਿੰਡ ਕੈਂਬੋਵਾਲ, ੧੦ ਮਾਰਚ ੧੬੪੪ ਈ: ਨੂੰ ਮਾਈ ਦਾਸ ਤੇ ਮਾਤਾ ਮਧੁਰੀ ਬਾਈ ਜੀ ਦੀ ਕੁੱਖੋਂ ਹੋਇਆ ਦੱਸਦੇ ਹਨ। ਮਾਂ-ਪਿਓ ਨੇ ਇਨ੍ਹਾ ਦਾ ਨਾਮ ਮਨੀਆ ਰਖ ਦਿਤਾ।ਭਾਈ ਮਨੀ ਸਿੰਘ ਜੀ ਦੇ ਵਡਿਕੇ ਇਨ੍ਹਾਂ ਦੇ ਦਾਦਾ ਜੀ ਦੇ ਦਾਦਾ ਭਾਈ ਰਾਓ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿਖ ਬਣ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿਚ ਰਹਿਣ ਲਗੇ। ਇਹਨਾ ਦੇ ਦਾਦਾ ਭਾਈ ਬੱਲੂ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ਼ ਦੇ ਜਰਨੈਲ ਰਹਿ ਚੁਕੇ ਸਨ, ਜੋ ਬਹੁਤ ਸੂਰਬੀਰ ਯੋਧਾ ਸੀ। ਭਾਈ ਮਨੀ ਸਿੰਘ, ਕੁਲ ਮਿਲਾ ਕੇ 12  ਭਰਾ…

  • History

    ਬਾਬਾ ਬੰਦਾ ਸਿੰਘ ਬਹਾਦਰ

    ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ ਸੰਨ੍ਹ 1670 ਨੂੰ ਕਸ਼ਮੀਰ ਦੇ ਜੰਮੂ ਅਤੇ ਪੁਣਛ ਦੇ ਵਿਚਕਾਰ ਪੈਂਦੇ ਪਹਾੜੀ ਕਸਬੇ ਰਾਜੌਰੀ ਵਿੱਚ ਪਿਤਾ ਰਾਮ ਦੇਵ ਦੇ ਘਰ ਹੋਇਆ। ਬਾਬਾ ਬੰਦਾ ਸਿੰਘ ਦਾ ਪਹਿਲਾਂ ਨਾਮ ਲਛਮਣ ਦਾਸ ਸੀ। ਲਛਮਣ ਦਾਸ ਨੇ ਛੋਟੀ ਉਮਰ ਵਿੱਚ ਹੀ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਤਲਵਾਰ ਚਲਾਉਣ ਸਮੇਤ ਹਰ ਤਰ੍ਹਾਂ ਦੀ ਮੁਹਾਰਤ ਛੋਟੇ ਹੁੰਦਿਆਂ ਹੀ ਹਾਸਿਲ ਕਰ ਲਈ। ਇੱਕ ਦਿਨ ਸ਼ਿਕਾਰ ਖੇਡਦਿਆਂ ਇੱਕ ਹਿਰਨੀ ਦਾ ਐਸਾ ਸ਼ਿਕਾਰ ਕੀਤਾ ਕਿ ਉਸਦੇ ਮਰਨ ਸਾਰ ਹੀ ਦੋ ਮਾਸੂਮ ਬੱਚੇ ਪੇਟ ਵਿੱਚੋਂ ਨਿੱਕਲ ਕੇ ਲਛਮਣ ਦਾਸ ਦੇ ਸਾਹਮਣੇ ਹੀ ਦਮ ਤੋੜ ਗਏ।ਇਸ ਘਟਨਾਂ ਨੇ ਲਛਮਣ ਦਾਸ ਨੂੰ ਸ਼ਾਇਦ ਪੂਰੀ ਦੁਨੀਆਂ ਤੋਂ ਉਪਰਾਮ ਕਰ ਦਿੱਤਾਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ…

  • History

    ਤੀਜਾ ਘੱਲੂਘਾਰਾ

    3 ਜੂਨ, 1984 ਦਾ ਦਿਨ ਸੀ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ 378 ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਜਦੋਂ ਭਾਰਤੀ ਫ਼ੌਜੀ ਨੇ ‘ਆਪ੍ਰੇਸ਼ਨ ਬਲੂਸਟਾਰ’ ਦੇ ਅਜੀਬ ਨਾਂ ਹੇਠ ਸਿੱਖਾਂ ਦੇ ਸਭ ਤੋਂ ਪਵਿੱਤਰ ਧਰਮ ਅਸਥਾਨ ਉਤੇ ਫ਼ੌਜੀ ਹੱਲਾ ਬੋਲ ਦਿੱਤਾ ਸੀ। ਇਸ ਦਿਨ ਨੂੰ ਹੀ ਹਮਲਾ ਕਰਨ ਲਈ ਕਿਉਂ ਚੁਣਿਆ ਗਿਆ? ਇਹ ਕੋਈ ਅਚਾਨਕ ਵਰਤਿਆ ਭਾਣਾ ਨਹੀਂ ਸੀ ਕਿ ਹਮਲੇ ਲਈ ਚੁਣਿਆ ਗਿਆ ਦਿਨ ਇਕ ਇਤਿਹਾਸਕ ਦਿਨ ਸੀ। ਦੋ ਸਦੀਆਂ ਪਹਿਲਾਂ, 1736 ਦੀ ਦੀਵਾਲੀ ਵਾਲੇ ਦਿਨ ਮੁਗਲ ਫ਼ੌਜਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ। ਇਹ ਏਨੇ ਵੱਡੇ ਪੱਧਰ ਦਾ ਕਤਲੇਆਮ ਸੀ ਕਿ ਲੋਕ ਦੇਰ ਤੱਕ ਇਸ ਨੂੰ ‘ਖੂਨੀ ਦੀਵਾਲੀ’ ਕਰਕੇ ਯਾਦ ਕਰਦੇ ਰਹੇ।…

  • History

    ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ

    ਜੇ ਕਰ ਆਪਾ ਥੋੜਾ ਗਹੁ ਨਾਲ ਵਾਚਦੇ ਹਾਂ ਤਾਂ ਸਮਝ ਲੱਗਦੀ ਹੈ ਕਿ ਗੁਰੂ ਸਾਹਿਬ ਨੇ ਜਿਸ ਖਾਲਸੇ ਨੂੰ ਪ੍ਰਮਾਤਮਾ ਦੀ ਮੌਜ ਅਨੁਸਾਰ ੩੦ ਮਾਰਚ ੧੬੯੯ ਦੀ ਵਿਸਾਖੀ ਨੂੰ ਪ੍ਰਗਟ ਕੀਤਾ ਹੈ ਉਹ ਅਸਲ ਵਿੱਚ ਮੌਜੂਦ ਤਾਂ ਪਹਿਲਾ ਹੀ ਸੀ। ਗੁਰੂ ਦਸਮ ਪਾਤਸ਼ਾਹ ਨੇ ਤਾਂ ਸਿਰਫ ਇਸ ਨੂੰ ਤੇਗ ਦੀ ਧਾਰ ਤੇ ਪਰਖ ਕੇ ਪ੍ਰਗਟ ਹੀ ਕੀਤਾ ਹੈ। ਇਸਦੀ ਹੋਂਦ ਬਾਰੇ ਕਬੀਰ ਸਾਹਿਬ ਨੇ ਅਪਣੀ ਬਾਣੀ ਅੰਦਰ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਸ ਤਰ੍ਹਾਂ ਪ੍ਰਭਾਸ਼ਿਤ ਕੀਤਾ ਹੈ “ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ।। ( ਪੰਨਾ- ੬੫੪) ਖਾਲਸਾ ਲਫ਼ਜ਼ ਦੇ ਅਰਥ ਭਾਈ ਕਾਹਨ ਸਿੰਘ ਜੀ ਨਾਭਾ ਨੇ ਜਿੱਥੇ ਬਿਨਾ ਮਿਲਾਵਟ/ ਨਿਰੋਲ ਕੀਤੇ ਹਨ ਉੱਥੇ ਉਨ੍ਹਾਂ…

  • History

    ਜੈਤੋ ਦਾ ਮੋਰਚਾ

    ਗਿਆਨੀ ਅਵਤਾਰ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੇਹਾਂਤ ਉਪਰੰਤ ਲਗਭਗ ਇੱਕ ਦਹਾਕੇ ਵਿੱਚ ਹੀ ਸਿੰਘਾਂ ਹੱਥੋਂ ਸਾਰਾ ਰਾਜ ਭਾਗ ਚੱਲਿਆ ਗਿਆ ਤੇ 1849 ਈ: ਨੂੰ ਅੰਗ੍ਰੇਜ਼ਾਂ ਨੇ ਪੂਰੇ ਪੰਜਾਬ ’ਤੇ ਕਬਜ਼ਾ ਕਰ ਲਿਆ। ਅੰਗ੍ਰੇਜ਼ ਇਹ ਗੱਲ ਭਲੀ ਭਾਂਤ ਸਮਝਦੇ ਸਨ ਕਿ ਉਹ ਧੱਕੇ ਨਾਲ ਸਿੱਖਾਂ ਨੂੰ ਬਹੁਤਾ ਚਿਰ ਆਪਣੇ ਅਧੀਨ ਨਹੀਂ ਰੱਖ ਸਕਦੇ, ਇਸ ਲਈ ਅੰਗ੍ਰੇਜ਼ ਸਰਕਾਰ ਨੇ ਗੁਰਦੁਆਰਿਆਂ ਸਮੇਤ ਹੋਰ ਧਾਰਮਿਕ ਮਾਮਲਿਆਂ ਵਿੱਚ ਦਖ਼ਲ-ਅੰਦਾਜ਼ੀ ਕਰ ਸਿੱਖ ਸੱਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ’ਚ ਮਿਲਗੋਭਾ ਕਰਨ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ, ਤਾਂ ਜੋ ਸਿੱਖਾਂ ਨੂੰ ਡਰ ਅਧੀਨ ਕਾਬੂ ਰੱਖਿਆ ਜਾ ਸਕੇ। ਸਰਕਾਰ ਨੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਅਸਿੱਧੇ ਤੌਰ ’ਤੇ ਦਖ਼ਲ-ਅੰਦਾਜ਼ੀ ਕਰ ਮਹੰਤਾਂ ਨੂੰ ਵਿਗੜਨ ’ਚ ਮਦਦ ਕੀਤੀ। ਸਿੱਖਾਂ ਨੂੰ…

  • Gurbani vyaakaran

    “ਲਟਕਵੇਂ ਅੰਕਾਂ ਦੀ ਵਿਆਖਿਆ”

    ਗੁਰਬਾਣੀ ਵਿੱਚ ਪਾਠ ਕਰਦੇ ਸਮੇਂ ਸਾਨੂੰ ਸਿਰਲੇਖ ਦੇ ਪੈਰੀਂ ਲਟਕਵੇਂ ਅੰਕ ਨਜ਼ਰੀਂ ਪੈਂਦੇ ਹਨ। ਇਹਨਾਂ ਅੰਕਾਂ ਬਾਬਤ ਬੋਧ ਬਹੁਤ ਘੱਟ ਕਰਵਾਇਆ ਗਿਆ ਹੈ, ਇਸ ਸੰਬੰਧ ਵਿੱਚ ਕੇਵਲ ਸ਼ਬਦਾਰਥ ਵਿੱਚ ਅਤੇ ਪ੍ਰੋ.ਸਾਹਿਬ ਸਿੰਘ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਵਿੱਚ ਲੋੜੀਂਦੀ ਜਾਣਕਾਰੀ ਦਿੱਤੀ ਹੈ। ਆਮ ਸਿੱਖ-ਸੰਗਤਾਂ, ਇਸ ਬਾਬਤ ਇਲਮ ਨਾ ਹੋਣ ਕਾਰਣ, ਜ਼ਵਾਬ ਦੇਣ ਤੋਂ ਅਸਮੱਰਥ ਰਹਿੰਦੇ ਹਨ। ਇਸ ਕਰਕੇ ਅਸਾਂ ਇਹ ਨਿਮਾਣਾ ਜਿਹਾ ਯਤਨ ਗੁਰੂ ਆਸਰੇ ਕਰਨ ਦਾ ਸੰਕਲਪ ਬਣਾਇਆ ਹੈ, ਕਿ ਕਿਉਂ ਨਾ ਉਕਤ ਅੰਕਾਂ (ਹਿੰਦਸਿਆਂ) ਬਾਰੇ, ਤਰਤੀਬ-ਬਾਰ ਜਾਣਕਾਰੀ ਜੱਗਿਆਸੂਆਂ ਨਾਲ ਸਾਂਝੀ ਕੀਤੀ ਜਾਏ। ਉਕਤ ਅੰਕ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ ‘੩੮’ ਕੁ ਵਾਰ ਵੱਖ-ਵੱਖ ਰਾਗਾਂ ਵਿੱਚ ਆਏ ਹਨ। ਸੱਭ ਤੋਂ ਪਹਿਲਾਂ ਇਹ ਲਟਕਵੇਂ ਅੰਕ ਪੰਨਾ ੨੦੪…

  • History

    ਸਾਕਾ ਨਨਕਾਣਾ ਸਾਹਿਬ

    ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂਗੁਰਦਵਾਰਾ ਜਨਮ ਅਸਥਾਨ ਗੁਰੂ ਨਾਨਕ ਸਾਹਿਬ ਜੀ ,ਨਨਕਾਣਾ ਸਾਹਿਬ ( ਹੁਣ ਪਾਕਿਸਤਾਨ) ਜਿੱਥੇ ਮਹੰਤ ਨਰੈਣ ਦਾਸ ਦਾ ਕਬਜ਼ਾ ਸੀ,ਇਹ ਬੰਦਾ ਪਰਲੇ ਦਰਜੇ ਦਾ ਅਯਾਸ਼ ,ਵਿਭਚਾਰੀ ,ਅਤੇ ਬਦਮਾਸ਼ ਸੀ ਇਸਨੇ ਭਾੜੇ ਦੇ ਗੁੰਡੇ ਵੀ ਰੱਖੇ ਸਨ , ਜਨਮ ਅਸਥਾਨ ਤੇ ਆਉਂਣ ਵਾਲੀਆਂ ਸੰਗਤਾਂ ਅਤੇ ਧੀਆਂ ਭੈਣਾ, ਨਾਲ ਇਹ ਅਤੇ ਇਸਦੇ ਭਾੜੇ ਦੇ ਗੁੰਡੇ ਸ਼ਰੇਆਮ ਛੇੜਛਾੜ ਕਰਦੇ ਸਨ ਇਜੱਤ ਤੱਕ ਲੁੱਟਣ ਦੀਆਂ ਨੀਚ ਹਰਕਤਾਂ ਕਰਨ ਲੱਗ ਪਏ ਸਨ,ਗੁਰੂ ਸਿਧਾਂਤਾਂ ਨੂੰ ਪਿਆਰ ਕਰਨ ਵਾਲੇ ਮਰਜੀਵੜਿਆਂ ਅਤੇ ਪੰਥ ਦਰਦੀਆਂ ਦੇ ਹਿਰਦੇ ਇਸਦੀਆਂ ਕਰਤੂਤਾਂ ਕਰਕੇ ਬਹੁਤ ਦੁਖੀ ਅਤੇ ਰੋਸ਼ ਵਿਚ ਸਨ,ਗੁਰਦਵਾਰਾ ਸੁਧਾਰ ਲਹਿਰ ਦੇ ਵੀਰਾਂ ਦਾ ਇੱਕ ਜੱਥਾ ੨੦ ਫਰਵਰੀ ੧੯੨੧ ਨੂੰ ਸਵੇਰੇ ਛੇ ਵਜੇ ਭਾਈ ਲਛਮਣ ਸਿੰਘ ਜੀ…