• Gurmat vichaar

    ਮਨਿ ਜੀਤੈ ਜਗੁ ਜੀਤੁ

    ਅੱਜ ਦੇ ਯੁੱਗ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਹਰ ਜਗ੍ਹਾ ਮੇਰਾ ਹੀ ਹੁਕਮ ਚਲੇ। ਇਹੋ ਹੀ ਕਾਟੋ ਕਲੇਸ਼ ਤਾਂ ਸਭ ਪਾਸੇ ਚੱਲ ਰਿਹਾ ਹੈ। ੳਹ ਚਾਹੇ ਘਰ, ਪਿੰਡ/ ਸ਼ਹਿਰ, ਪ੍ਰਾਂਤ ਜਾਂ ਦੇਸ਼ ਪੱਧਰ ਤੇ ਹੋਵੇ। ਇਥੇ ਹਰ ਮਨੁੱਖ ਹੁਕਮ ਚਲਾਉਣ ਦੀ ਦੌੜ ਵਿੱਚ ਹੀ ਗ਼ਲਤਾਨ ਹੈ। ਕੋਈ ਦੁਨਿਆਵੀ ਪੜਾਈ, ਕੋਈ ਸਿਆਸੀ ਖੇਤਰ, ਕੋਈ ਬਦਮਾਸ਼ੀ ਤੇ ਕੋਈ ਧਰਮ ਦਾ ਬੁਰਕਾ ਪਹਿਨੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਘਰਾਂ ਵਿੱਚ ਸੱਸ ਨੂੰਹ, ਨਨਾਣ ਭਰਜਾਈ, ਭਰਾ-ਭਰਾ ਇੱਥੋਂ ਤੱਕ ਕਿ ਪਤੀ ਪਤਨੀ ਦੇ ਝਗੜੇ ਦੀ ਮੂਲ ਜੜ੍ਹ ਵੀ ਇਹੀ ਸਾਹਮਣੇ ਆਉਂਦੀ ਹੈ। ਅਗਰ ਜ਼ਰ੍ਹਾ ਗਹੁ ਨਾਲ ਤੱਕੀਏ ਇਹੀ ਜ਼ੋਰ ਅਪਣੇ ਮਨ ਅੰਦਰ ਵੀ ਚੱਲਦਾ ਨਜ਼ਰੀਂ ਪਏ ਗਾ। ਜਦ ਗੁਰੂ ਨਾਨਕ ਸਾਹਿਬ ਦੀ ਗੋਸ਼ਟੀ…

  • Poems

    ਬੇਦਾਵਾ

    ਬੇਦਾਵਾਧੰਨ ਤੂੰ ਹੈਂ ਦਾਤਾ, ਤੇ ਧੰਨ ਸਿੱਖ ਤੇਰੇ। ਕਿਹੜੇ ਕਿਹੜੇ ਮੈਂ ਦੱਸਾਂ,ਕਈ ਚੋਜ ਤੇਰੇ। ਬੇਦਾਵਾ ਸਿੱਖਾਂ ਜੇ ਦਿੱਤਾ, ਜਾ ਦਰ ਤੇਰੇ। ਰੱਖਿਆ ਉਹ ਵੀ ਸੰਭਾਲ, ਇਹ ਚੋਜ ਤੇਰੇ। ਮੁਗਲਾਂ ਆਣ, ਜਦ ਘੇਰਾ ਸੀ ਪਾ ਲਿੱਤਾ। ਮਾਤਾ ਭਾਗੋ ਨੇ, ਸਿੰਘਾਂ ਤਾਈਂ ਜਗਾ ਦਿੱਤਾ। ਅਪਣਾ ਫਰਜ਼, ਫਿਰ ਸਿੰਘਾ ਪਛਾਣ ਲਿੱਤਾ। ਮੁਗਲਾਂ ਤਾਈ, ਉਨ੍ਹਾਂ ਫੜਥੂ ਫਿਰ ਪਾ ਦਿੱਤਾ। ਸਿੰਘਾਂ ਮੁਗਲਾਂ ਦੇ ਛੱਕੇ, ਕਿਆ ਖ਼ੂਬ ਛੁਡਾਏਗੁਰਾਂ ਟਿੱਬੀ ਤੋਂ, ਤੀਰ ਸੀ ਕਿਆ ਖ਼ੂਬ ਵਰਾਏ। ਸ਼ਾਮੀਂ ਜੰਗ ਸੀ ਜਦੋਂ, ਫਿਰ ਖਤਮ ਹੋਇਆ। ਮਹਾਂ ਸਿੰਘ, ਗੁਰਾਂ ਪਾਇਆ ਸੀ ਅੱਧ ਮੋਇਆ। ਮਹਾਂ ਸਿੰਘ ਤੋਂ, ਗੁਰਾਂ ਉਹਦੀ ਮੰਗ ਪੁੱਛੀ। ਅੱਗੋਂ ਗੁਰਾਂ ਦੇ ਖਾਲਸੇ, ਕਿਆ ਖ਼ੂਬ ਦੱਸੀ। ਬੇਦਾਵਾ ਦੇ ਕੇ, ਜੋ ਗਲਤੀ ਹੈ ਹੋਈ ਸਾਥੋਂ। ਮੁਆਫ਼ੀ ਬਖ਼ਸ਼ੀ, ਗੁਸਤਾਖ਼ੀ ਜੋ ਹੋਈ…

  • Poems

    ਸਾਲ ਨਵਾਂ

    ਦਿਨ ਜੋ ਚੜਦਾ ਹੈ ਸਮੇਂ ਨਾਲ ਬੀਤ ਜਾਂਦੈ। ਸਾਲ ਜੋ ਚੜਦੇ ਹਨ ਸਮੇਂ ਨਾਲ ਬੀਤ ਜਾਂਦੈ। ੨੦੨੨ ਵੀ ਇੱਕ ਦਿਨ ਸੀ ਚੱੜਿਆ ਸਮਾਂ ਵਿਹਾ ਕੇ ਜੋ ਹੈ ਬੀਤ ਚੱਲਿਆ। ੨੦੨੩ ਅੱਜ ਚੜਨ ਨੂੰ ਤਿਆਰ ਬੈਠਾ ਸਮੇਂ ਨਾਲ ਵੀ ਇਸ ਨੇ ਬੀਤ ਜਾਣੈ। ਹਿਸਾਬ ਤੂੰ ਲਾ ਕੇ ਬੰਦਿਆਂ ਸੋਚ ਤਾਂ ਸਹੀ ਕੀ ਖੱਟਿਆ ਤੇ ਕੀ ਹੈ ਗਵਾਉਣਾ। ਆਉਣ ਵਾਲੇ ਸਮੇਂ ਦੀ, ਯੋਜਨਾ ਹੁਣੇ ਕਰ ਲੈ,ਅੱਗੇ ਵਾਸਤੇ ਤੂੰ ਹੈ ਕੀ ਕਮਾਉਣਾ। ਸੁਨੇਹੇ ਵਧਾਈਆਂ ਦੇ ਅੱਜ ਹਨ ਬਹੁਤ ਆਉਣੇ, ਵਿੱਚੋਂ ਨਿਕਲਣਾ ਕੀ ਹੈ ਸੋਚ ਤਾਂ ਸਹੀ। ਕਾਰਡ ਅੱਜ ਭਾਵੇਂ ਲੋਕਾਂ ਨੇ ਬਹੁਤ ਵੰਡਣੇ, ਪਰ ਵਿਚੋਂ ਨਿਕਲਣਾ ਕੀ ਹੈ ਸੋਚ ਤਾਂ ਸਹੀ। ਖ਼ੁਦ ਕੀ ਕਰਨਾ, ਤੇ ਕੀ ਹੈ ਪਾਉਣਾ, ਇਹ ਵੀ ਬੈਠ ਕੇ ਕਦੇ…

  • Gurmat vichaar

    ਬੰਦੇ ਖੋਜੁ ਦਿਲ ਹਰ ਰੋਜੁ

    ਅਜੋਕੇ ਸਮੇਂ ਅੰਦਰ ਕੋਈ ਵਿਰਲਾ ਹੋਵੇਗਾ ਜੋ ਰੱਬੀ ਰਜ਼ਾ ਵਿੱਚ ਰਹਿ ਕੇ ਅਨੰਦ ਮਾਣਦਾ ਹੋਵੇਗਾ ਵਰਨਾ ਸਭ ਸੰਸਾਰ ਦੀ ਦੌੜ ਹੀ ਲੱਗੀ ਹੈ ਕਿ ਮੇਰੀ ਹੀ ਚੌਧਰ ਹੋਵੇ। ਇਸ ਲਈ ਇਨਸਾਨ ਹਰ ਤਰ੍ਹਾਂ ਦੇ ਯਤਨ ਵੀ ਕਰ ਰਿਹਾ ਹੈ। ਹਰ ਕੋਈ ਕੁਰਸੀ, ਅਮੀਰੀ, ਸੁਹੱਪਣ, ਸਿਆਣਪ ਜਾਂ ਤਾਕਤ ਆਦਿ ਵੱਖ ਵੱਖ ਖੇਤਰ ਵਿੱਚ ਅਪਣੀ ਝੰਡੀ ਝੁਲਾਉਣ ਵਿੱਚ ਲੱਗਾ ਹੋਇਆ ਹੈ। ਧਾਰਮਿਕ ਦੁਨੀਆ ਦੇ ਸਾਰੇ ਬੰਦੇ ਕਹਿ ਰਹੇ ਹਨ ਕਿ ਰੱਬ ਇੱਕ ਹੈ। ਜੇ ਰੱਬ ਇੱਕ ਹੈ ਤਾਂ ਫਿਰ ਧਰਮ ਦੇ ਨਾਂ ਤੇ ਆਪਸੀ ਝਗੜੇ ਕਿਉ ? ਸ਼ਾਂਤੀ ਕਿਉਂ ਨਹੀਂ? ਹਰ ਕੋਈ ਕਹਿ ਰਿਹਾ ਹੈ ਕਿ ਸਾਡਾ ਮਤ ਹੀ ਸਭ ਤੋ ਸ੍ਰੇਸ਼ਟ ਹੈ। ਆਪਾਂ ਕੀ ਕਦੀ ਇਹ ਸੋਚਿਆ ਹੈ ਕਿ ਅਸੀਂ ਹਾਂ…

  • History

    ਭਾਈ ਬਚਿੱਤਰ ਸਿੰਘ ਜੀ

    8 ਦਸੰਬਰ 1705 ਵਾਲੇ ਦਿਨ ਭਾਈ ਬਚਿੱਤਰ ਸਿੰਘ ਜੀ, ਰੰਘੜਾ ਨਾਲ ਹੋਈ ਭਿੜੰਤ ਵੇਲੇ ਜੂਝਦੇ ਹੋਏ, ਰਣ ਤਤੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਗਏ, ਅਤੇ ਸ਼ਹੀਦੀ ਪ੍ਰਾਪਤ ਕੀਤੀ:ਗੁਰਦੀਪ ਸਿੰਘ ਜਗਬੀਰ ( ਡਾ.)6 ਮਈ 1664 ਵਾਲੇ ਦਿਨ ਸ਼ਹੀਦ ਭਾਈ ਬਚਿੱਤਰ ਸਿੰਘ ਦਾ ਜਨਮ, ਪਿੰਡ ਪਧਿਆਣਾ (ਪਧਿਆਣਾ ਹੁਣਵੇਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਆਦਮਪੁਰ ਦਾ ਇੱਕ ਪਿੰਡ ਹੈ।) ਵਿਖੇ ਹੋਇਆ ਸੀ। ਸ਼ਹੀਦ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਦੇ ਦਸ ਪੁੱਤਰਾਂ, ਭਾਈ ਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨੈਕ ਸਿੰਘ, ਭਾਈ ਅਜੈਬ ਸਿੰਘ, ਭਾਈ ਅਜਾਬ ਸਿੰਘ,ਭਾਈ ਗੁਰਬਖਸ਼ ਸਿੰਘ, ਭਾਈ ਭਗਵਾਨ ਸਿੰਘ, ਭਾਈ ਬਲਰਾਮ ਸਿੰਘ, ਭਾਈ ਦੇਸਾ ਸਿੰਘ, ਵਿੱਚੋ ਦੂਜੇ ਨੰਬਰ’ ਤੇ ਸਨ। 30 ਮਾਰਚ…

  • Poems

    ਸੀਸ ਗੁਰੂ ਦੇ ਭੇਟ

    ਜੇ ਸੀਸ ਗੁਰੂ ਦੇ ਭੇਟ ਨਾ ਰੱਖੀ,ਦੱਸ ਹਾਂ ਫਿਰ ਕੀ ਖੱਟ ਲਈ ਖੱਟੀ। ਜਿਸ ਕੰਮ ਲਈ ਸੀ ਜੱਗ ਤੇ ਆਇਆ, ਉਸ ਨੂੰ ਭੁੱਲ ਕੇ ਸਮਾਂ ਗਵਾਇਆ।  ਜਿੰਦ ਤੂੰ ਸਾਰੀ ਭਟਕ ਗਵਾ ਲਈ,ਕਿਉਂ ਨਾ ਧਰਮ ਦੇ ਲੇਖੇ ਲਾ ਲਈ। ਪਹਿਲਾਂ ਬਚਪਨ ਵਿੱਚ ਗਵਾਇਆ,ਜਵਾਨੀ ਵਿੱਚ ਹੰਕਾਰ ਹੰਡਾਇਆ। ਕਿਸੇ ਦਾ ਨਾ ਤੂੰ ਭਲਾ ਕਮਾਇਆ, ਅਪਣਾ ਸਾਰਾ ਸਮਾਂ ਗਵਾਇਆ। ਬੁਢੇਪੇ ਵਿੱਚ ਫਿਰ ਕਿਉਂ ਪਛਤਾਇਆ,ਅਜੇ ਸਮਝ ਤੂੰ ਕਿਸ ਕੰਮ ਆਇਆ। ਮੁਲਤਾਨੀ ਸੀਸ ਗੁਰੂ ਦੇ ਭੇਟ ਤੂੰ ਰੱਖੀਂ,ਇਸ ਜੱਗ ਤੋਂ ਫਿਰ ਖੱਟ ਲਈਂ ਖੱਟੀ। ਭੁੱਲ ਚੁੱਕ ਲਈ ਮੁਆਫ਼ੀਬਲਵਿੰਦਰ ਸਿੰਘ ਮੁਲਤਾਨੀ

  • Poems

    ਖਾਲਸਾ ਪੰਥ

    ਨਾ ਡਰਾਂ ਨ ਡਰਾਵਾਂਗਾਪੰਥ ਖਾਲਸਾ ਸਜਾਵਾਂਗਾ। ਪੰਚਾਇਤੀ ਰਾਜ ਮੈ ਚਲਾਵਾਂਗਾ। ਸਿੱਖ ਸ਼ੇਰ ਮੈ ਬਣਾਵਾਂਗਾ। ਡਰ ਇਨ੍ਹਾਂ ਦਾ ਭਜਾਵਾਂਗਾਪਾਹੁਲ ਖੰਡੇ ਦੀ ਛਕਾਵਾਂਗਾ। ਇੱਕੋ ਬਾਟੇ ਚ ਛਕਾਵਾਂਗਾਜਾਤ ਪਾਤ ਮੈਂ ਮਿਟਾਵਾਂਗਾ। ਹੱਥ ਇਨ੍ਹਾਂ ਅੱਗੇ ਡਾਹਵਾਂਗਾਪਾਹੁਲ ਇਨ੍ਹਾਂ ਤੋਂ ਹੀ ਪਾਵਾਂਗਾ। ਬਾਜ ਚਿੜੀਆਂ ਤੋਂ ਤੁੜਾਵਾਂਗਾਇੱਕ ਲੱਖਾਂ ਤਾਈਂ ਲੜਾਵਾਂਗਾ। ਸ਼ੇਰ ਗਿੱਦੜਾਂ ਤਾਈ ਬਣਾਵਾਂਗਾਗੋਬਿੰਦ ਸਿੰਘ ਨਾਮ ਤਾਂ ਕਹਾਵਾਂਗਾ।

  • Poems

    ਸਿੰਘ ਸਜਾ ਲੈ

    ਦਾਤਾ, ਮੈਨੂੰ ਸਿੰਘ ਸਜਾ ਲੈ। ਮੇਰੀ ਇਹ ਅਰਦਾਸ ਪੁਗਾ ਲੈ। ਪੰਜ ਘੁੱਟ ਅੰਮ੍ਰਿਤ ਦੇ ਪਿਆ ਲੈ। ਰਹਿਤ ਅਪਣੀ ਖ਼ੁਦ ਪੁਗਾ ਲੈ। ਕੱਛ, ਕੜਾ, ਕ੍ਰਿਪਾਨ ਮੈਂ ਪਾਵਾਂ। ਕੰਘਾ, ਕੇਸਾਂ ਦੇ ਵਿੱਚ ਲਾਵਾਂ। ਕੰਘਾ ਦੋਨੋ ਵਕਤ ਮੈਂ ਵਾਹਵਾਂ।ਸਿਰ ਸੋਹਣੀ ਦਸਤਾਰ ਸਜਾਵਾਂ। ਬਾਣੀ ਪੜ ਸਕੂਲ ਨੂੰ ਜਾਵਾਂ। ਰਸਤੇ ਵਿੱਚ ਨਾ ਠੋਕਰ ਖਾਵਾਂ। ਸੱਚ ਬੋਲ ਸਤਿਕਾਰ ਮੈਂ ਪਾਵਾਂ। ਏਕਸ ਸਿੰਘ ਫਿਰ ਨਾਮ ਕਹਾਵਾਂ। ਮੈਨੂੰ ਅਪਣੇ ਚਰਨੀਂ ਲਾ ਲੈ। ਦਾਤਾ, ਮੈਨੂੰ ਸਿੰਘ ਸਜਾ ਲੈ।

  • Poems

    ਕਿਸਾਨ ਦੇ ਪੁੱਤ

    ਪੁੱਤ ਜੋ ਕਿਸਾਨ ਦੇ, ਉਹ ਕਿਸਾਨ ਨਾਲ ਖੜਨ ਗੇ। ਗੁਰੂ ਦੇ ਜੋ ਸਿੰਘ ਨੇ, ਉਹ ਜ਼ੁਲਮ ਨਾਲ ਲੜਨ ਗੇ। ਨਾ ਇਹ ਕਦੇ ਡਰਦੇ, ਤੇ ਨਾਹੀ ਡਰਾਉਂਦੇ ਨੇ। ਸੱਚ ਨਾਲ ਖੜ ਕੇ ਤੇ, ਜਾਲਮ ਨੂੰ ਭਜਾਉਂਦੇ ਨੇ। ਪੁੱਤ ਗੋਬਿੰਦ ਸਿੰਘ ਦੇ, ਭਾਈ ਨਲੂਏ ਦੇ ਸਦਾਉਦੇ ਨੇ। ਸ਼ਾਂਤੀ ਦੇ ਪੁਜਾਰੀ , ਪਰ ਕ੍ਰਿਪਾਨਾਂ ਗਲ ਚ ਪਾਉਂਦੇ ਨੇ। ਹੱਕ ਜੇ ਕੋਈ ਖੋਹਦਾ ਹੈ, ਤਾਂ ਉਹਦੇ ਅੱਗੇ ਅੜਦੇ ਨੇ। ਮੌਤ ਤੋਂ ਨਹੀਂ ਡਰਦੇ, ਸਦਾ ਜਾਲਮ ਅੱਗੇ ਖੜਦੇ ਨੇ। ਹਾਰਨਾ ਨਹੀ ਸਿੱਖਿਆ ਇਹਨਾਂ, ਗੁਰਬਾਣੀ ਦੀ ਗੁੜ੍ਹਤੀ ਏ। ਸਰਕਾਰ ਤੇ ਭੁਲੇਖਾ ਖਾ ਗਈ, ਸ਼ਾਇਦ ਕੌਮ ਅਜੇ ਸੁੱਤੀ ਏ। ਸੋਚ ਲੈ ਸਰਕਾਰੇ, ਇਹ ਮੁਲਤਾਨੀ ਸਮਝਾਉਂਦਾ ਏ। ਲੰਘ ਜਾਏ ਜੋ ਵੇਲਾ, ਮੁੜ ਹੱਥ ਨਹੀਂ ਓ ਆਉਂਦਾ ਏ। ਸ਼ਾਂਤੀ…

  • Poems

    ਬੜਾ ਫਰਕ ਹੈ

    ਸਾਈ ਤੇ ਸਾਈਂ ਵਿੱਚਸਿਖਾ ਤੇ ਸਿੱਖਾਂ ਵਿੱਚਹਾਥੀ ਤੇ ਹਾਥੀਂ ਵਿੱਚਗਲੀ ਤੇ ਗੱਲੀਂ ਵਿੱਚਗਲਾ ਤੇ ਗਲ੍ਹਾਂ ਵਿੱਚਗੋਰੀ ਤੇ ਗੋਰੀਂ ਵਿੱਚਗਾਉ ਤੇ ਗਾਉਂ ਵਿੱਚਘਰੀ ਤੇ ਘਰੀਂ ਵਿੱਚਡਡਾ ਤੇ ਡੱਡਾਂ ਵਿੱਚਦੇਖਾ ਤੇ ਦੇਖਾਂ ਵਿੱਚਦੇਉ ਤੇ ਦੇਉਂ ਵਿੱਚਨਾਇ ਤੇ ਨਾੲ੍ਹਿ ਵਿੱਚਨਾਉ ਤੇ ਨ੍ਹਾਉਂ ਵਿੱਚ ਨਾਵ ਤੇ ਨਾਂਵ ਵਿੱਚਪਾਉ ਤੇ ਪਾਉਂ ਵਿੱਚਪਾਇ ਤੇ ਪਾਇਂ ਵਿੱਚਪੁਤ੍ਰੀ ਤੇ ਪੁਤ੍ਰੀਂ ਵਿੱਚਬਾਤੀ ਤੇ ਬਾਤੀਂ ਵਿੱਚਮੋਰੀ ਤੇ ਮੋਰੀਂ ਵਿੱਚਮਾਤਾ ਤੇ ਮਾੱਤਾ ਵਿੱਚਰਾਜਾ ਤੇ ਰਾਜਾਂ ਵਿੱਚਰਾਤੀ ਤੇ ਰਾਤੀਂ ਵਿੱਚ ਬੜਾ ਫਰਕ ਹੈ।ਸਾਇਰ ਤੇ ਸ਼ਾਇਰ ਵਿੱਚਸਾਹ ਤੇ ਸ਼ਾਹ ਵਿੱਚਸਹੁ ਤੇ ਸ਼ਹੁ ਵਿੱਚਸੇਰੁ ਤੇ ਸ਼ੇਰ ਵਿੱਚਸਰਮ ਤੇ ਸ਼ਰਮ ਵਿੱਚਜਨ ਤੇ ਜ਼ਨ ਵਿੱਚ ਬੜਾ ਫਰਕ ਹੈ।ਸਤੁ ਤੇ ਸੱਤ ਵਿੱਚਸਦ ਤੇ ਸੱਦ ਵਿੱਚਕਲ ਤੇ ਕੱਲ੍ਹ ਵਿੱਚਖਟ ਤੇ ਖੱਟ ਵਿੱਚਪਗ ਤੇ ਪੱਗ ਵਿੱਚਬੂਝੈ ਤੇ ਬੁੱਝੈ ਵਿੱਚਮਲ…