ਨਹੀ ਛੋਡਉ ਰੇ ਬਾਬਾ ਰਾਮ ਨਾਮ
ਹਰਨਾਖਸ਼ ਨਾਮ ਦਾ ਇੱਕ ਰਾਜਾ ਸੀ। ਕਹਿੰਦੇ ਉਸ ਨੇ ਬਹੁਤ ਭਗਤੀ ਕੀਤੀ ਸੀ। ਉਸ ਦੀ ਭਗਤੀ ਤੋਂ ਖੁਸ਼ ਹੋ ਕੇ ਰੱਬ ਨੇ ਉਸ ਨੂੰ ਕੋਈ ਵਰ ਮੰਗਣ ਲਈ ਕਿਹਾ ਸੀ। ਉਸ ਨੇ ਮੰਗਿਆ ਕਿ ਮੈਂ ਕਦੇ ਨਾ ਮਰਾਂ, ਨਾ ਅੰਦਰ, ਨਾ ਬਾਹਰ, ਨਾ ਦਿਨੇ, ਨਾ ਰਾਤੀਂ, ਨਾ ਧਰਤੀ ਤੇ, ਨਾ ਆਕਾਸ਼ ਤੇ, ਨਾ ਮਨੁੱਖ ਕੋਲੇ, ਨਾ ਜਾਨਵਰ ਕੋਲੋਂ, ਨਾ ਸ਼ਾਸਤਰ ਨਾਲ, ਨਾ ਅਸਤਰ ਨਾਲ। ਕਹਿੰਦੇ ਰੱਬ ਨੇ ਉਸ ਨੂੰ ਸਾਰੇ ਵਰ ਦੇ ਦਿੱਤੇ। ਇਹ ਸਭ ਵਰ ਪਾ ਕੇ ਉਹ ਖੁਦ ਹੀ ਰੱਬ ਬਣ ਬੈਠਾ। ਉਸ ਨੇ ਅਪਣੇ ਸਾਰੇ ਰਾਜ ਵਿੱਚ ਐਲਾਨ ਕਰ ਦਿੱਤਾ ਕਿ ਮੈਂ ਕਦੇ ਨਹੀਂ ਮਰਨਾ। ਮੈ ਹੀ ਰੱਬ ਹਾਂ ਮੇਰਾ ਹੀ ਨਾਮ ਜਪਿਆ ਜਾਵੇ। ਇਹ ਰੱਬ ਨੂੰ ਮੰਜੂਰ ਨਹੀਂ ਸੀ। ਇਸਦੇ ਘਰ ਇੱਕ ਪ੍ਰਹਿਲਾਦ ਨਾ ਦਾ ਪੁੱਤਰ ਪੈਦਾ ਹੋਇਆ। ਪ੍ਰਹਿਲਾਦ ਨੂੰ ਉਸ ਦੇ ਪਿਉ ਨੇ ਪਾਠਸ਼ਾਲਾ ਵਿਚ ਪੜ੍ਹਨ ਘੱਲਿਆ, ਪ੍ਰਹਿਲਾਦ ਨੇ ਆਪਣੇ ਨਾਲ ਕਈ ਬਾਲਕ ਸਾਥੀ ਲੈ ਲਏ। ਜਦੋਂ ਪਾਂਧਾ ਕੁਝ ਹੋਰ ਉਲਟ-ਪੁਲਟ ਪੜ੍ਹਾਣ ਲੱਗਾ, ਤਾਂ ਪ੍ਰਹਿਲਾਦ ਨੇ ਆਖਿਆ, ਹੇ ਬਾਬਾ! ਮੈਨੂੰ ਊਲ-ਜਲੂਲ ਕਿਉਂ ਪੜ੍ਹਾਉਂਦਾ ਹੈਂ? ਮੇਰੀ ਇਸ ਨਿੱਕੀ ਜਿਹੀ ਪੱਟੀ ਉੱਤੇ ‘ਸ੍ਰੀ ਗੋਪਾਲ, ਸ੍ਰੀ ਗੋਪਾਲ’ ਲਿਖ ਦੇਹ। ਮੈਂ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਾਂਗਾ। ਨਾਮ ਤੋਂ ਬਿਨਾ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ। ਪ੍ਰਹਿਲਾਦ ਦੇ ਅਧਿਆਪਕ ਸੰਡੇ ਮਰਕੇ ਨੇ ਜਾ ਕੇ ਹਰਨਾਖਸ਼ ਨੂੰ ਇਹ ਗੱਲ ਦੱਸ ਦਿੱਤੀ। ਉਸ ਨੇ ਛੇਤੀ ਨਾਲ ਪ੍ਰਹਿਲਾਦ ਨੂੰ ਸੱਦ ਘੱਲਿਆ। ਪਾਂਧੇ ਨੇ ਪ੍ਰਹਿਲਾਦ ਨੂੰ ਸਮਝਾਇਆ ਤੂੰ ਪਰਮਾਤਮਾ ਦਾ ਨਾਮ ਸਿਮਰਨ ਦੀ ਆਦਤ ਛੱਡ ਦੇਹ, ਮੇਰਾ ਆਖਿਆ ਮੰਨ ਲੈ, ਮੈਂ ਤੈਨੂੰ ਤੁਰਤ ਛਡਾ ਲਵਾਂਗਾ। ਪ੍ਰਹਿਲਾਦ ਨੇ ਉੱਤਰ ਦਿੱਤਾ, ਇਹ ਗੱਲ ਆਖ ਕੇ ਮੈਨੂੰ ਮੁੜ ਮੁੜ ਕਿਉਂ ਤੰਗ ਕਰਦੇ ਹੋ? ਜਿਸ ਪ੍ਰਭੂ ਨੇ ਪਾਣੀ, ਧਰਤੀ, ਪਹਾੜ ਆਦਿਕ ਸਾਰੀ ਸ੍ਰਿਸ਼ਟੀ ਬਣਾਈ ਹੈ, ਮੈਂ ਉਸ ਰਾਮ ਨੂੰ ਸਿਮਰਨਾ ਨਹੀਂ ਛੱਡਾਂਗਾ। ਉਸ ਨੂੰ ਛੱਡਿਆਂ ਮੇਰੇ ਗੁਰੂ ਦੀ ਬਦਨਾਮੀ ਹੁੰਦੀ ਹੈ । ਮੈਨੂੰ ਚਾਹੇ ਸਾੜ ਭੀ ਦੇਹ, ਚਾਹੇ ਮਾਰ ਦੇਹ। ਇਹ ਸੁਣ ਕੇ ਹਰਨਾਖਸ਼ ਖਿੱਝ ਕੇ ਕ੍ਰੋਧ ਵਿਚ ਆਇਆ, ਤਲਵਾਰ ਮਿਆਨੋਂ ਕੱਢ ਕੇ ਆਖਣ ਲੱਗਾ ਮੈਂ ਦੇਖਦਾ ਤੈਨੂੰ ਬਚਾਉਣ ਵਾਲਾ ਕੌਣ ਹੈ। ਪ੍ਰਭੂ ਭਿਆਨਕ ਰੂਪ ਧਾਰ ਕੇ ਥੰਮ੍ਹ ਵਿਚੋਂ ਨਿਕਲ ਆਇਆ, ਤੇ ਉਸ ਨੇ ਆਪਣੇ ਨਹੁੰਆਂ ਨਾਲ ਚੀਰ ਕੇ ਹਰਨਾਖਸ਼ ਨੂੰ ਮਾਰ ਦਿੱਤਾ। ਕਬੀਰ ਆਖਦੇ ਹਨ ਪ੍ਰਭੂ ਜੀ ਪਰਮ-ਪੁਰਖ ਹਨ, ਦੇਵਤਿਆਂ ਦੇ ਭੀ ਵੱਡੇ ਦੇਵਤੇ ਹਨ। ਪ੍ਰਹਿਲਾਦ ਦੀ ਭਗਤੀ ਨਾਲ ਪਿਆਰ ਕਰ ਕੇ ਪ੍ਰਭੂ ਨੇ ਨਰਸਿੰਘ ਰੂਪ ਧਾਰਿਆ, ਪ੍ਰਹਿਲਾਦ ਨੂੰ ਅਨੇਕਾਂ ਕਸ਼ਟਾਂ ਤੋਂ ਬਚਾਇਆ। ਕੋਈ ਜੀਵ ਉਸ ਪ੍ਰਭੂ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ। “ਪ੍ਰਹਲਾਦ ਪਠਾਏ ਪੜਨ ਸਾਲ ॥ ਸੰਗਿ ਸਖਾ ਬਹੁ ਲੀਏ ਬਾਲ ॥ ਮੋ ਕਉ ਕਹਾ ਪੜ੍ਹ੍ਹਾਵਸਿ ਆਲ ਜਾਲ ॥ ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋੁਪਾਲ ॥੧॥ ਨਹੀ ਛੋਡਉ ਰੇ ਬਾਬਾ ਰਾਮ ਨਾਮ ॥ ਮੇਰੋ ਅਉਰ ਪੜ੍ਹ੍ਹਨ ਸਿਉ ਨਹੀ ਕਾਮੁ ॥੧॥ ਰਹਾਉ ॥ ਸੰਡੈ ਮਰਕੈ ਕਹਿਓ ਜਾਇ ॥ ਪ੍ਰਹਲਾਦ ਬੁਲਾਏ ਬੇਗਿ ਧਾਇ ॥ ਤੂ ਰਾਮ ਕਹਨ ਕੀ ਛੋਡੁ ਬਾਨਿ ॥ ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥ ਮੋ ਕਉ ਕਹਾ ਸਤਾਵਹੁ ਬਾਰ ਬਾਰ ॥ ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥ ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥ ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥ ਕਾਢਿ ਖੜਗੁ ਕੋਪਿਓ ਰਿਸਾਇ ॥ ਤੁਝ ਰਾਖਨਹਾਰੋ ਮੋਹਿ ਬਤਾਇ ॥ ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥ ਹਰਨਾਖਸੁ ਛੇਦਿਓ ਨਖ ਬਿਦਾਰ ॥੪॥ ਓਇ ਪਰਮ ਪੁਰਖ ਦੇਵਾਧਿ ਦੇਵ ॥ ਭਗਤਿ ਹੇਤਿ ਨਰਸਿੰਘ ਭੇਵ ॥ ਕਹਿ ਕਬੀਰ ਕੋ ਲਖੈ ਨ ਪਾਰ ॥ ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥” {ਪੰਨਾ 1194}
ਅਰਥਾਂ ਦਾ ਸਹੀ ਮਿਲਾਨ ਕਰੋਃ
ਪਠਾਏ ———————- ਅਧਿਆਪਕ ਦਾ ਨਾਮ
ਪੜਨਸਾਲ ——————- ਫੱਟੀ
ਪੱਟੀਆ ———————- ਪਾਇਆ
ਸੰਡਾ ਮਰਕਾ ——————- ਪਾਠਸ਼ਾਲਾ
ਬੇਗਿ ਧਾਏ ——————- ਤੰਗ ਕਰੋ
ਬਾਨਿ ————————- ਕ੍ਰਿਪਾਨ
ਸਤਾਵਹੁ ———————- ਛੇਤੀ ਨਾਲ
ਗਿਰਿ ————————- ਆਦਤ
ਘਾਲਿ ਜਾਰਿ —————— ਪਹਾੜ
ਖੜਗ ————————- ਖਿੱਚ ਕੇ
ਕੋਪਿਓ ———————— ਨਹੂੰ
ਰਿਸਾਇ ———————— ਗੁੱਸੇ ਵਿੱਚ
ਛੇਦਿਓ ————————- ਭੇਦ
ਨਖ —————————- ਪਾੜ ਕੇ
ਬਿਦਾਰ ————————- ਅੰਤ ਨਾ ਪਾਉਣਾ
ਭੇਵ —————————— ਜਾਲ ਦਿਓ
ਲਖੈ ਨ ————————— ਚੀਰ ਦਿਓ
ਪ੍ਰਸ਼ਨ ੧. ਪ੍ਰਹਿਲਾਦ ਕੌਣ ਸੀ?
ਪ੍ਰਸ਼ਨ ੨. ਹਰਣਾਖਸ਼ ਅਪਣੇ ਹੀ ਪੁੱਤਰ ਨੂੰ ਕਿਉ ਮਾਰਨਾ ਚਾਹੁੰਦਾ ਸੀ?
ਪ੍ਰਸ਼ਨ ੩ ਪ੍ਰਹਿਲਾਦ ਦੇ ਅਧਿਆਪਕ ਦਾ ਕੀ ਨਾਮ ਸੀ?
ਪ੍ਰਸ਼ਨ ੪. ਪ੍ਰਹਿਲਾਦ ਫੱਟੀ ਤੇ ਕੀ ਲਿਖਾਉਣਾ ਚਾਹੁੰਦਾ ਸੀ?
ਪ੍ਰਸ਼ਨ ੫. ਪ੍ਰਹਿਲਾਦ ਦਾ ਅਧਿਆਪਕ ਉਸਨੂੰ ਕਿਸ ਸ਼ਰਤ ਤੇ ਬਚਾ ਸਕਦਾ ਸੀ?
ਪ੍ਰਸ਼ਨ ੬. ਪ੍ਰਹਿਲਾਦ ਰਾਮ ਦਾ ਨਾਮ ਕਿਉਂ ਨਹੀਂ ਛੱਡਣਾ ਚਾਹੁੰਦਾ ਸੀ?
ਪ੍ਰਸ਼ਨ ੭. ਪ੍ਰਹਿਲਾਦ ਦੀ ਰੱਖਿਆ ਕਰਨ ਲਈ ਕੌਣ ਤੇ ਕਿਥੋਂ ਆਇਆ ਸੀ ?
ਪ੍ਰਸ਼ਨ ੮. ਹਰਨਾਖਸ਼ ਨੂੰ ਕਿਸ ਨੇ ਅਤੇ ਕਿਵੇਂ ਮਾਰਿਆ ਸੀ?
ਖਾਲੀ ਥਾਂ ਭਰੋਃ
ੳ. ਸਭ ਵਰ ਪਾ ਕੇ ਉਹ ਖੁਦ ਹੀ —————ਬਣ ਬੈਠਾ।
ਅ. ਹਰਨਾਖਸ਼ ਨੇ ਅਪਣੇ ਸਾਰੇ ਰਾਜ ਵਿੱਚ —————- ਕਰ ਦਿੱਤਾ ਕਿ ਮੈਂ ਕਦੇ —————ਮਰਨਾ।
ੲ. ਪ੍ਰਹਿਲਾਦ ਨੂੰ ਉਸ ਦੇ ਪਿਉ ਨੇ ——————ਵਿਚ ਪੜ੍ਹਨ ਘੱਲਿਆ।
ਸ. ਮੇਰੀ ਇਸ ਨਿੱਕੀ ਜਿਹੀ ਪੱਟੀ ਉੱਤੇ ——————-ਲਿਖ ਦੇਹ।
ਹ. ——————ਤੋਂ ਬਿਨਾ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ —————- ਨਹੀਂ ਹੈ।
ਕ. ਕੋਈ ਜੀਵ ਉਸ ਪ੍ਰਭੂ ਦੀ ————-ਦਾ ਅੰਤ ਨਹੀਂ ਪਾ ਸਕਦਾ।
ਬਲਵਿੰਦਰ ਸਿੰਘ ਮੁਲਤਾਨੀ
ਅਰਥਾਂ ਦਾ ਸਹੀ ਮਿਲਾਨ ਕਰੋਃ
ਪਠਾਏ ———————- ਅਧਿਆਪਕ ਦਾ ਨਾਮ
ਪੜਨਸਾਲ ——————- ਫੱਟੀ
ਪੱਟੀਆ ———————- ਪਾਇਆ
ਸੰਡਾ ਮਰਕਾ ——————- ਪਾਠਸ਼ਾਲਾ
ਬੇਗਿ ਧਾਏ ——————- ਤੰਗ ਕਰੋ
ਬਾਨਿ ————————- ਕ੍ਰਿਪਾਨ
ਸਤਾਵਹੁ ———————- ਛੇਤੀ ਨਾਲ
ਗਿਰਿ ————————- ਆਦਤ
ਘਾਲਿ ਜਾਰਿ —————— ਪਹਾੜ
ਖੜਗ ————————- ਖਿੱਚ ਕੇ
ਕੋਪਿਓ ———————— ਨਹੂੰ
ਰਿਸਾਇ ———————— ਗੁੱਸੇ ਵਿੱਚ
ਛੇਦਿਓ ————————- ਭੇਦ
ਨਖ —————————- ਪਾੜ ਕੇ
ਬਿਦਾਰ ————————- ਅੰਤ ਨਾ ਪਾਉਣਾ
ਭੇਵ —————————— ਜਾਲ ਦਿਓ
ਲਖੈ ਨ ————————— ਚੀਰ ਦਿਓ
ਪ੍ਰਸ਼ਨ ੧. ਪ੍ਰਹਿਲਾਦ ਕੌਣ ਸੀ?
ਪ੍ਰਸ਼ਨ ੨. ਹਰਣਾਖਸ਼ ਅਪਣੇ ਹੀ ਪੁੱਤਰ ਨੂੰ ਕਿਉ ਮਾਰਨਾ ਚਾਹੁੰਦਾ ਸੀ?
ਪ੍ਰਸ਼ਨ ੩ ਪ੍ਰਹਿਲਾਦ ਦੇ ਅਧਿਆਪਕ ਦਾ ਕੀ ਨਾਮ ਸੀ?
ਪ੍ਰਸ਼ਨ ੪. ਪ੍ਰਹਿਲਾਦ ਫੱਟੀ ਤੇ ਕੀ ਲਿਖਾਉਣਾ ਚਾਹੁੰਦਾ ਸੀ?
ਪ੍ਰਸ਼ਨ ੫. ਪ੍ਰਹਿਲਾਦ ਦਾ ਅਧਿਆਪਕ ਉਸਨੂੰ ਕਿਸ ਸ਼ਰਤ ਤੇ ਬਚਾ ਸਕਦਾ ਸੀ?
ਪ੍ਰਸ਼ਨ ੬. ਪ੍ਰਹਿਲਾਦ ਰਾਮ ਦਾ ਨਾਮ ਕਿਉਂ ਨਹੀਂ ਛੱਡਣਾ ਚਾਹੁੰਦਾ ਸੀ?
ਪ੍ਰਸ਼ਨ ੭. ਪ੍ਰਹਿਲਾਦ ਦੀ ਰੱਖਿਆ ਕਰਨ ਲਈ ਕੌਣ ਤੇ ਕਿਥੋਂ ਆਇਆ ਸੀ ?
ਪ੍ਰਸ਼ਨ ੮. ਹਰਨਾਖਸ਼ ਨੂੰ ਕਿਸ ਨੇ ਅਤੇ ਕਿਵੇਂ ਮਾਰਿਆ ਸੀ?
ਖਾਲੀ ਥਾਂ ਭਰੋਃ
ੳ. ਸਭ ਵਰ ਪਾ ਕੇ ਉਹ ਖੁਦ ਹੀ —————ਬਣ ਬੈਠਾ।
ਅ. ਹਰਨਾਖਸ਼ ਨੇ ਅਪਣੇ ਸਾਰੇ ਰਾਜ ਵਿੱਚ —————- ਕਰ ਦਿੱਤਾ ਕਿ ਮੈਂ ਕਦੇ —————ਮਰਨਾ।
ੲ. ਪ੍ਰਹਿਲਾਦ ਨੂੰ ਉਸ ਦੇ ਪਿਉ ਨੇ ——————ਵਿਚ ਪੜ੍ਹਨ ਘੱਲਿਆ।
ਸ. ਮੇਰੀ ਇਸ ਨਿੱਕੀ ਜਿਹੀ ਪੱਟੀ ਉੱਤੇ ——————-ਲਿਖ ਦੇਹ।
ਹ. ——————ਤੋਂ ਬਿਨਾ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ —————- ਨਹੀਂ ਹੈ।
ਕ. ਕੋਈ ਜੀਵ ਉਸ ਪ੍ਰਭੂ ਦੀ ————-ਦਾ ਅੰਤ ਨਹੀਂ ਪਾ ਸਕਦਾ।
ਬਲਵਿੰਦਰ ਸਿੰਘ ਮੁਲਤਾਨੀ