Gurmat vichaar

ਕਿਨਿ ਗਤਿ ਪਾਈ

ਕਬੀਰ ਸਾਹਿਬ ਜੀ ਦੀ ਵਾਰਤਾਲਾਪ ਕਿਸੇ ਐਸੇ ਜੋਗੀ ਨਾਲ ਹੋ ਗਈ ਜੋ ਨਗਨ ਵਿਚਰ ਰਿਹਾ ਸੀ ਅਤੇ ਉਸ ਨੇ ਸਿਰ ਵੀ ਪੂਰੀ ਤਰ੍ਹਾਂ ਘਰੜ ਮੁਰੜ ਕੀਤਾ ਹੋਇਆ ਸੀ। ਕਬੀਰ ਸਹਿਬ ਨੇ ਉਸ ਨੂੰ ਪੁੱਛਿਆ ਕਿ ਆਪ ਨਗਨ ਹੀ ਕਿਉਂ ਫਿਰ ਰਹੇ ਹੋ? ਉਸ ਨੇ ਉੱਤਰ ਦਿੱਤਾ ਕਿ ਅਸੀ ਅਪਣੇ ਬਿੰਦ ਉਪਰ ਪੂਰਾ ਕਾਬੂ ਪਾਇਆ ਹੋਇਆ ਹੈ। ਕਬੀਰ ਜੀ ਨੇ ਉਸ ਨੂੰ ਸਮਝਾਇਆ ਕਿ ਸਿਰਫ ਨਗਨ ਫਿਰਨ ਨਾਲ ਹੀ ਜੇ ਪ੍ਰਭੂ ਦਾ ਮਿਲਾਪ ਹੁੰਦਾ ਤਾਂ ਬਨ ਦੇ ਸਾਰੇ ਮਿਰਗ ਹੀ ਮੁਕਤ ਹੋ ਜਾਂਦੇ। ਕਬੀਰ ਜੀ ਨੇ ਕਿਹਾ ਭਾਈ ਜਦੋਂ ਤੱਕ ਪਰਮਾਤਮਾ ਦਾ ਨਾਮ ਨਹੀਂ ਜਪਿਆ ਤਦ ਤੱਕ ਨੰਗੇ ਰਹਿਣ ਨਾਲ ਜਾਂ ਇਸਨੂੰ ਢੱਕਣ ਨਾਲ ਕੁਝ ਨਹੀਂ ਹੋਣ ਵਾਲਾ। ਜੇ ਸਿਰ ਨੂੰ ਘਰੜ ਮੁੰਨਣ ਸਿੱਧੀ ਪ੍ਰਾਪਤ ਹੋ ਸਕਦੀ ਤਾਂ ਇਹ ਮੁਕਤੀ ਫਿਰ ਭੇਡਾਂ ਨੂੰ ਕਿਉਂ ਪ੍ਰਾਪਤ ਨਹੀਂ ਹੋਈ? ਜੇ ਸਿਰਫ ਬਿੰਦ ਉੱਪਰ ਕਾਬੂ ਪਾਉਣ ਨਾਲ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਤਾਂ ਫਿਰ ਖੁਸਰਿਆਂ ਨੂੰ ਪਰਮ ਗਤੀ ਮਿਲ ਜਾਂਦੀ ਪਰ ਨਹੀਂ ਮਿਲੀ? ਕਬੀਰ ਜੀ ਨੇ ਕਿਹਾ ਭਾਈ ਸੁਨਹੁ, ਰਾਮ ਦੇ ਨਾਮ ਨੂੰ ਸੁਰਤੀ ਵਿੱਚ ਟਿਕਾਉਣ ਤੋਂ ਬਿਨ੍ਹਾ ਕਿਸੇ ਨੂੰ ਵੀ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਨਹੀਂ ਹੋਈ। “ਨਗਨ ਫਿਰਤ ਜੌ ਪਾਈਐ ਜੋਗੁ ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥ ਕਿਆ ਨਾਗੇ ਕਿਆ ਬਾਧੇ ਚਾਮ ॥ ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥ ਮੂਡ ਮੁੰਡਾਏ ਜੌ ਸਿਧਿ ਪਾਈ ॥ ਮੁਕਤੀ ਭੇਡ ਨ ਗਈਆ ਕਾਈ ॥੨॥ ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥ ਕਹੁ ਕਬੀਰ ਸੁਨਹੁ ਨਰ ਭਾਈ ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥” {ਪੰਨਾ 324}
ਖਾਲੀ ਥਾਂ ਭਰੋਃ
ਨਗਨ ——————- ਸਿਰ ਵਾਲ ਕਟਵਾਉਣਾ
ਬੰਨ ———————- ਵੀਰਜ
ਮਿਰਗੁ ——————- ਮੁਕਤੀ
ਮੂਡ ———————- ਕਿਸਨੇ
ਮੁੰਡਾਏ——————— ਨੰਗੇ
ਬਿੰਦ ——————— ਜੰਗਲ
ਕਿਨਿ———————- ਹਿਰਨ
ਗਤਿ ———————- ਸਿਰ
ਪ੍ਰਸ਼ਨ ੧. ਕੀ ਸਿਰ ਮੁਨਾਉਣ ਨਾਲ ਰੱਬ ਮਿਲ ਜਾਂਦਾ ਹੈ?
ਪ੍ਰਸ਼ਨ ੨. ਕੀ ਨੰਗੇ ਰਹਿਣ ਨਾਲ ਰੱਬ ਮਿਲ਼ ਜਾਂਦਾ ਹੈ?
ਪ੍ਰਸ਼ਨ ੩. ਕੀ ਸਿਰਫ਼ ਬਿੰਦ ਤੇ ਕਾਬੂ ਪਾਉਣ ਨਾਲ ਰੱਬ ਮਿਲ ਜਾਂਦਾ ਹੈ?
ਪ੍ਰਸ਼ਨ ੪. ਵਿਕਾਰਾ ਤੋਂ ਮੁਕਤ ਕਿਵੇਂ ਹੋ ਸਕੀਦਾ ਹੈ?
ਖਾਲੀ ਥਾਂ ਭਰੋਃ
ੳ. ਜੋਗੀ ਨੇ ਸਿਰ ਵੀ ਪੂਰੀ ਤਰ੍ਹਾਂ ——————- ਕੀਤਾ ਹੋਇਆ ਸੀ।
ਅ. ਜੇ ਸਿਰਫ ————ਫਿਰਨ ਨਾਲ ਹੀ ਜੇ ਪ੍ਰਭੂ ਦਾ ਮਿਲਾਪ ਹੁੰਦਾ ਤਾਂ ਬਨ ਦੇ ਸਾਰੇ ਮਿਰਗ ਹੀ ————-ਹੋ ਜਾਂਦੇ।
ੲ. ਰਾਮ ਨਾਮ ਨੂੰ ————- ਵਿੱਚ ਟਿਕਾਉਣ ਤੋਂ ਬਿਨ੍ਹਾ ਵਿਕਾਰਾਂ ਤੋਂ —————-ਪ੍ਰਾਪਤ ਨਹੀਂ ਹੋ ਸਕਦੀ।

ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *