ਰਾਖਾ ਏਕੁ ਹਮਾਰਾ ਸੁਆਮੀ
ਗੁਰੂ ਅਰਜਨ ਦੇਵ ਜੀ ਨੂੰ ਇੱਕ ਬੀਬੀ ਕਹਿਣ ਲੱਗੀ ਪਾਤਸ਼ਾਹ ਕੱਲ੍ਹ ਮੈਂ ਸੇਵਾ ਕਰਨ ਨਹੀਂ ਆ ਸਕਦੀ। ਗੁਰੂ ਸਾਹਿਬ ਨੇ ਪੁੱਛਿਆ ਬੀਬਾ ਜੀ ਕੀ ਗੱਲ, ਸਭ ਠੀਕ ਤਾਂ ਹੈ। ਬੀਬੀ ਜੀ ਨੇ ਕਿਹਾ ਜੀ ਗੁਰੂ ਜੀ ਸਭ ਠੀਕ ਹੈ। ਫਿਰ ਕਿਉ ਨਹੀਂ ਆ ਰਹੇ? ਬੀਬੀ ਨੇ ਕਿਹਾ ਗੁਰੂ ਜੀ ਕੱਲ ਰੱਖੜੀ ਦਾ ਤਿਉਹਾਰ ਹੈ। ਇਸ ਕਰਕੇ ਕੱਲ ਭਰਾ ਨੂੰ ਰੱਖੜੀ ਬੰਨਣ ਲਈ ਜਾਣਾ ਹੈ। ਗੁਰੂ ਜੀ ਨੇ ਪੁੱਛਿਆ ਇਹ ਤਿਉਹਾਰ ਕੀ ਹੁੰਦਾ ਹੈ? ਬੀਬੀ ਨੇ ਕਿਹਾ ਜਦੋਂ ਅਸੀਂ ਭਾਈ ਦੇ ਗੁੱਟ ਤੇ ਰੱਖੜੀ ਸਜਾਉਂਦੇ ਹਾਂ ਤਾਂ ਭਾਈ ਉਸ ਸਮੇਂ ਭੈਣ ਦੀ ਰੱਖਿਆ ਕਰਨ ਦਾ ਬਚਨ ਦਿੰਦਾ ਹੈ। ਗੁਰੂ ਸਾਹਿਬ ਨੇ ਫਿਰ ਪੁੱਛਿਆ ਕੀ ਭਰਾ ਹਰ ਸਾਲ ਹੀ ਵਚਨ ਦਿੰਦੇ ਹਨ? ਬੀਬੀ! ਹਾਂ ਜੀ। ਗੁਰੂ ਸਾਹਿਬ ਨੇ ਕਿਹਾ ਫਿਰ ਤਾਂ ਇਹ ਇੱਕ ਸਾਲ ਦਾ ਇਕਰਾਰਨਾਮਾ ਹੋਇਆ। ਗੁਰੂ ਜੀ ਨੇ ਸਮਝਾਇਆ ਸਾਡਾ ਸਭ ਦਾ ਇੱਕ ਪ੍ਰਭੂ ਪਰਮਾਤਮਾ ਹੀ ਰਾਖਾ ਹੈ। ਉਹ ਸਾਰਿਆ ਦੇ ਹਿਰਦੇ ਦੀਆਂ ਜਾਣਦਾ ਹੈ। ਜਦੋਂ ਕੋਈ ਇਹ ਸਮਝ ਲੈਦਾ ਹੈ ਤਾਂ ਉਸ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ, ਉਹ ਫਿਰ ਉਠਦਾ ਬਹਿੰਦਾ ਅਨੰਦ ਵਿੱਚ ਰਹਿੰਦਾ ਹੈ। ਜਦੋਂ ਉਸ ਨੂੰ ਸਮਝ ਆ ਗਈ ਕਿ ਪ੍ਰਭੂ ਪਰਮਾਤਮਾ ਹਰ ਥਾਂ ਵਰਤਦਾ ਹੈ, ਉਹ ਫਿਰ ਚਿੰਤਾ ਰਹਿਤ ਸਉਂਦਾ ਹੈ ਅਤੇ ਚਿੰਤਾ ਰਹਿਤ ਹੀ ਜਾਗਦਾ ਹੈ ਭਾਵ ਸਦਾ ਅਚਿੰਤ ਰਹਿੰਦਾ ਹੈ। ਗੁਰੂ ਸਾਹਿਬ ਨੇ ਕਿਹਾ ਜਿਸ ਉੱਪਰ ਗੁਰੂ ਸਾਹਿਬ ਨੇ ਕ੍ਰਿਪਾ ਕਰਕੇ ਗੁਰ ਮੰਤਰ ਦੀ ਬਖਸ਼ਿਸ਼ ਕਰ ਦਿੱਤੀ ਉਸ ਇਨਸਾਨ ਦੇ ਮਨ ਰੂਪੀ ਘਰ ਤਾਂ ਸੁੱਖ ਵਸਿਆ ਹੀ ਰਹਿੰਦਾ ਹੈ, ਉਹ ਬਾਹਰੋਂ ਵੀ ਦੁੱਖੀ ਨਹੀਂ ਹੁੰਦਾ ਸਗੋਂ ਬਾਹਰੋਂ ਵੀ ਅਨੰਦ ਹੀ ਮਾਣਦਾ ਹੈ। “ਊਠਤ ਸੁਖੀਆ ਬੈਠਤ ਸੁਖੀਆ ॥ ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥੧॥ ਰਾਖਾ ਏਕੁ ਹਮਾਰਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ ਸੋਇ ਅਚਿੰਤਾ ਜਾਗਿ ਅਚਿੰਤਾ ॥ ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥੨॥ ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ॥ ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥” {ਪੰਨਾ 1136}
ਅਰਥਾਂ ਦਾ ਸਹੀ ਮਿਲਾਨ ਕਰੋਃ
ਭਉ ———————— ਹਿਰਦੇ
ਬੁਝੀਆ ——————— ਅੰਦਰ ਦੀ ਜਾਨਣ ਵਾਲਾ
ਸਗਲ ———————— ਚਿੰਤਾ ਰਹਿਤ
ਘਟਾ ————————- ਸਾਰੇ
ਅੰਤਰਜਾਮੀ ——————- ਸਮਝਣਾ
ਅਚਿੰਤਾ ———————- ਡਰ
ਪ੍ਰਸ਼ਨ ੧. ਕੀ ਸਿੱਖਾਂ ਨੂੰ ਰੱਖੜੀ ਬਨਾਉਣੀ ਚਾਹੀਦੀ ਹੈ?
ਪ੍ਰਸ਼ਨ ੨. ਸਾਡਾ ਸਾਰਿਆਂ ਦਾ ਰਖਵਾਲਾ ਕੌਣ ਹੈ?
ਪ੍ਰਸ਼ਨ ੩. ਕਿਸ ਨੂੰ ਕਦੇ ਡਰ ਨਹੀਂ ਲੱਗਦਾ?
ਪ੍ਰਸ਼ਨ ੪. ਸਾਡੇ ਸਾਰਿਆਂ ਦੇ ਅੰਦਰ ਦੀ ਹਰੇਕ ਸੋਚ ਨੂੰ ਕੌਣ ਜਾਣਦਾ ਹੈ?
ਪ੍ਰਸ਼ਨ ੫. ਅੰਦਰੋਂ ਬਾਹਰੋਂ ਕੌਣ ਸੁੱਖੀ ਰਹਿੰਦਾ ਹੈ?
ਖਾਲੀ ਥਾਂ ਭਰੋਃ
ੳ. ਜਦੋਂ ਭੈਣ ਗੁੱਟ ਤੇ ਰੱਖੜੀ ਸਜਾਉਂਦੀ ਹੈ ਤਾਂ ਭਾਈ ਉਸ ਸਮੇਂ ਭੈਣ ਦੀ —————-ਕਰਨ ਦਾ —————ਦਿੰਦਾ ਹੈ।
ਅ. ਸਾਡਾ ਸਭ ਦਾ ਇੱਕ ———————ਹੀ ਰਾਖਾ ਹੈ।
ੲ. ਪਰਮਾਤਮਾ ਸਾਰਿਆ ਦੇ ——————— ਦੀਆਂ ਜਾਣਦਾ ਹੈ।
ਸ. ਜਿਸ ਉੱਪਰ ਗੁਰੂ ਸਾਹਿਬ ਕ੍ਰਿਪਾ ਕਰਦੇ ਉਸ ਨੂੰ —————-ਦੀ ਬਖਸ਼ਿਸ਼ ਕਰ ਦਿੰਦੇ ਹਨ।
ਹ. ਗੁਰਮੁਖ ਅੰਦਰੋ ਬਾਹਰੋਂ ਸਦਾ ਹੀ —————ਮਾਣਦਾ ਹੈ।
ਬਲਵਿੰਦਰ ਸਿੰਘ ਮੁਲਤਾਨੀ
ਅਰਥਾਂ ਦਾ ਸਹੀ ਮਿਲਾਨ ਕਰੋਃ
ਭਉ ———————— ਹਿਰਦੇ
ਬੁਝੀਆ ——————— ਅੰਦਰ ਦੀ ਜਾਨਣ ਵਾਲਾ
ਸਗਲ ———————— ਚਿੰਤਾ ਰਹਿਤ
ਘਟਾ ————————- ਸਾਰੇ
ਅੰਤਰਜਾਮੀ ——————- ਸਮਝਣਾ
ਅਚਿੰਤਾ ———————- ਡਰ
ਪ੍ਰਸ਼ਨ ੧. ਕੀ ਸਿੱਖਾਂ ਨੂੰ ਰੱਖੜੀ ਬਨਾਉਣੀ ਚਾਹੀਦੀ ਹੈ?
ਪ੍ਰਸ਼ਨ ੨. ਸਾਡਾ ਸਾਰਿਆਂ ਦਾ ਰਖਵਾਲਾ ਕੌਣ ਹੈ?
ਪ੍ਰਸ਼ਨ ੩. ਕਿਸ ਨੂੰ ਕਦੇ ਡਰ ਨਹੀਂ ਲੱਗਦਾ?
ਪ੍ਰਸ਼ਨ ੪. ਸਾਡੇ ਸਾਰਿਆਂ ਦੇ ਅੰਦਰ ਦੀ ਹਰੇਕ ਸੋਚ ਨੂੰ ਕੌਣ ਜਾਣਦਾ ਹੈ?
ਪ੍ਰਸ਼ਨ ੫. ਅੰਦਰੋਂ ਬਾਹਰੋਂ ਕੌਣ ਸੁੱਖੀ ਰਹਿੰਦਾ ਹੈ?
ਖਾਲੀ ਥਾਂ ਭਰੋਃ
ੳ. ਜਦੋਂ ਭੈਣ ਗੁੱਟ ਤੇ ਰੱਖੜੀ ਸਜਾਉਂਦੀ ਹੈ ਤਾਂ ਭਾਈ ਉਸ ਸਮੇਂ ਭੈਣ ਦੀ —————-ਕਰਨ ਦਾ —————ਦਿੰਦਾ ਹੈ।
ਅ. ਸਾਡਾ ਸਭ ਦਾ ਇੱਕ ———————ਹੀ ਰਾਖਾ ਹੈ।
ੲ. ਪਰਮਾਤਮਾ ਸਾਰਿਆ ਦੇ ——————— ਦੀਆਂ ਜਾਣਦਾ ਹੈ।
ਸ. ਜਿਸ ਉੱਪਰ ਗੁਰੂ ਸਾਹਿਬ ਕ੍ਰਿਪਾ ਕਰਦੇ ਉਸ ਨੂੰ —————-ਦੀ ਬਖਸ਼ਿਸ਼ ਕਰ ਦਿੰਦੇ ਹਨ।
ਹ. ਗੁਰਮੁਖ ਅੰਦਰੋ ਬਾਹਰੋਂ ਸਦਾ ਹੀ —————ਮਾਣਦਾ ਹੈ।
ਬਲਵਿੰਦਰ ਸਿੰਘ ਮੁਲਤਾਨੀ