Gurmat vichaar

ਜਾ ਕਉ ਓਟ ਤੁਹਾਰੀ

ਗੁਰੂ ਅਰਜਨ ਸਾਹਿਬ ਵਿਚਾਰ ਕਰ ਰਹੇ ਹਨ ਕਿ ਪ੍ਰਭੂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਵਿੱਚੋਂ ਕਿਸੇ ਪ੍ਰੇਮੀ ਨੇ ਪੁੱਛ ਲਿਆ ਪਾਤਸ਼ਾਹ ਜੇ ਕਿਤੇ ਵਿਸਰ ਜਾਏ ਤਾਂ ਕੀ ਫਰਕ ਪੈਂਦਾ ਹੈ। ਗੁਰੂ ਸਾਹਿਬ ਨੇ ਕਹਾ ਬਹੁਤ ਫ਼ਰਕ ਪੈਂਦਾ ਹੈ। ਗੁਰੂ ਸਾਹਿਬ ਨੇ ਕਿਹਾ ਹਰਨਾਖਸ ਰੱਬ ਨੂੰ ਵਿਸਾਰ ਕੇ ਆਪ ਰੱਬ ਬਣ ਬੈਠਾ ਸੀ। ਜੇ ਨਾ ਵਿਸਾਰਦਾ ਤਾਂ ਇਤਿਹਾਸ ਹੋਰ ਹੋਣਾ ਸੀ। ਫਿਰ ਗੁਰੂ ਸਾਹਿਬ ਨੇ ਜੋ ਭਾਈ ਤਿਲਕੇ ਨਾਲ ਵਾਪਰੀ ਉਹ ਸੁਣਾਈ। ਇੱਕ ਜੋਗੀ ਨੇ ਅਪਣੀ ਸਿੱਖੀ ਫੈਲਾਉਣ ਲਈ ਚਾਲ ਖੇਡੀ। ਜੋ ਉਸ ਦੇ ਦਰਸ਼ਨ ਕਰੇਗਾ ਉਸ ਨੂੰ ਇੱਕ ਦਿਨ ਦਾ ਸਵਰਗ ਮਿਲੇਗਾ। ਕਾਫ਼ੀ ਲੋਕ ਪਹੁੰਚ ਗਏ। ਦੂਜੇ ਦਿਨ ਉਸਨੇ ਕਿਹਾ ਜੋ ਉਸ ਦੇ ਦਰਸ਼ਨ ਕਰੇਗਾ ਉਸ ਨੂੰ ਦੋ ਦਿਨ ਦਾ ਸਵਰਗ ਮਿਲੇਗਾ। ਫਿਰ ਤਿੰਨ, ਚਾਰ ਅਤੇ ਪੰਜ ਦਿਨ ਦੀ ਗੱਲ ਕੀਤੀ। ਇਸ ਤਰ੍ਹਾਂ ਤਕਰੀਬਨ ਸਾਰਾ ਇਲਾਕਾ ਢੁੱਕ ਗਿਆ। ਜੋਗੀ ਨੇ ਪੁੱਛਿਆ ਹੋਰ ਕੋਈ ਰਹਿ ਤਾਂ ਨਹੀਂ ਗਿਆ। ਲੋਕਾਂ ਕਿਹਾ ਇਕ ਗੁਰੂ ਦਾ ਸਿੱਖ ਭਾਈ ਤਿਲਕਾ ਰਹਿ ਗਿਆ ਹੈ। ਜੋਗੀ ਨੇ ਕਿਹਾ ਉਸ ਨੂੰ ਕਹੋ ਉਸ ਲਈ ਦਸ ਦਿਨ ਦਾ ਸਵਰਗ ਹੈ। ਪਰ ਭਾਈ ਤਿਲਕਾ ਜੀ ਫਿਰ ਵੀ ਨਹੀਂ ਗਏ। ਜਦ ਭਾਈ ਜੀ ਨਹੀਂ ਮੰਨੇ ਤਾਂ ਜੋਗੀ ਖੁਦ ਉਸ ਕੋਲ ਪਹੁੰਚ ਗਿਆ। ਭਾਈ ਤਿਲਕਾ ਜੀ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਜਦ ਜੋਗੀ ਨੇ ਕਿਹਾ ਭਾਈ ਮੈ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਭਾਈ ਜੀ ਫਿਰ ਵੀ ਨਹੀਂ ਮੰਨਦੇ ਤਾਂ ਉਸ ਨੇਂ ਕਿਹਾ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਆਪ ਜੀ ਪਾਸ ਇਨ੍ਹਾਂ ਵਿਸ਼ਵਾਸ ਤੇ ਭਰੋਸਾ ਕਿਵੇਂ ਆਇਆ ਹੈ। ਤਾਂ ਭਾਈ ਜੀ ਨੇ ਦਰਵਾਜ਼ਾ ਖੋਲ੍ਹਿਆ ਸੀ। ਗੁਰੂ ਜੀ ਨੇ ਸਮਝਾਇਆ ਕਿ ਜੇ ਉਹ ਪ੍ਰਭੂ ਨੂੰ ਵਿਸਰ ਜਾਂਦਾ ਤਾਂ ਉਸ ਨੇ ਡੋਲ ਜਾਣਾਂ ਸੀ। ਗੁਰੂ ਜੀ ਨੇ ਕਿਹਾ ਜੋ ਵੀ ਪ੍ਰਭੂ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਉਸ ਦੀ ਸਦਾ ਖੁਆਰੀ ਹੀ ਹੁੰਦੀ ਹੈ। ਜਿਸ ਨੇ ਉਸ ਪ੍ਰਭੂ ਦਾ ਓਟ ਆਸਰਾ ਲੈ ਲਿਆ ਉਹ ਥੋਖਾ ਖਾ ਹੀ ਨਹੀਂ ਸਕਦਾ। ਨਾਮ ਸਿਮਰਨ ਤੋਂ ਬਿਨਾਂ ਇਸ ਤਰ੍ਹਾਂ ਹੈ ਜਿਵੇਂ ਸੱਪ ਅਪਣੀ ਉਮਰ ਗੁਜ਼ਾਰਦਾ ਹੈ ਉਹ ਉਮਰ ਤਾਂ ਭਾਵੇਂ ਲੰਮੀ ਗੁਜ਼ਾਰਦਾ ਹੈ ਪਰ ਜ਼ਹਿਰ ਨਾਲ ਤੜਫਦਾ ਰਹਿੰਦਾ ਹੈ। ਸਿਮਰਨ ਤੋਂ ਬਗੈਰ ਭਾਵੇਂ ਕੋਈ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਏ ਪਰ ਅੰਤ ਨੂੰ ਹਾਰ ਕੇ ਜਾਂਦਾ ਹੈ। ਗੁਣਾਂ ਦੇ ਖਜ਼ਾਨੇ ਪ੍ਰਭੂ, ਦੇ ਗੁਣ ਉਹ ਹੀ ਗਾਉਂਦੇ ਹਨ ਜਿਸ ਉੱਪਰ ਪਰਮਾਤਮਾ ਦੀ ਮਿਹਰ ਹੁੰਦੀ ਹੈ। ਗੁਰੂ ਸਾਹਿਬ ਨੇ ਕਿਹਾ ਨਾਮ ਜਪਣ ਵਾਲਾ ਹੀ ਸੁੱਖੀਆਂ ਹੈ ਅਤੇ ਉਸੇ ਦਾ ਜਨਮ ਹੀ ਧੰਨ ਹੈ, ਮੈਂ ਉਸੇ ਤੋਂ ਬਲਿਹਾਰ ਜਾਂਦਾ ਹਾਂ। “ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥ ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥ {ਪੰਨਾ 711-712}
ਅਰਥਾਂ ਦਾ ਸਹੀ ਮਿਲਾਨ ਕਰੋਃ
ਬਿਸਰਤ ——————— ਸਾਰੀ ਧਰਤੀ
ਖੁਆਰੀ ———————- ਖ਼ਜ਼ਾਨਾ
ਅਰਜਾਰੀ ——————— ਹਾਰ ਕੇ
ਨਵ ਖੰਡਨ ———————- ਵਿਛੜ ਕੇ
ਹਾਰੀ ————————— ਭਣਕਣਾ
ਨਿਧਾਨ ————————- ਉਮਰ
ਪ੍ਰਸ਼ਨ ੧. ਜੋਗੀ ਨੇ ਭੋਲੇ ਭਾਲੇ ਲੋਕਾਂ ਨੂੰ ਕਿਵੇਂ ਭਰਮਾਇਆ ਸੀ?
ਪ੍ਰਸ਼ਨ ੨. ਭਾਈ ਤਿਲਕਾ ਜੀ ਜੋਗੀ ਦੀਆਂ ਗੱਲਾਂ ਵਿੱਚ ਕਿਉਂ ਨਹੀਂ ਸੀ ਆਇਆ?
ਪ੍ਰਸ਼ਨ ੩. ਕਿਸ ਦੀ ਖੁਆਰੀ ਹੁੰਦੀ ਹੈ?
ਪ੍ਰਸ਼ਨ ੪. ਕੌਣ ਮਨੁੱਖ ਧੋਖਾ ਨਹੀਂ ਖਾਂਦਾ?
ਪ੍ਰਸ਼ਨ ੫. ਕਿਹੜਾ ਰਾਜਾ ਅੰਤ ਨੂੰ ਹਾਰ ਕੇ ਜਾਂਦਾ ਹੈ?
ਪ੍ਰਸ਼ਨ ੬. ਪ੍ਰਭੂ ਪਰਮੇਸ਼ਰ ਦੇ ਗੁਣ ਕੌਣ ਗਾ ਸਕਦਾ ਹੈ?
ਪ੍ਰਸ਼ਨ ੭. ਸੁੱਖੀਆ ਕੌਣ ਹੋ ਸਕਦਾ ਹੈ?
ਖਾਲੀ ਥਾਂ ਭਰੋਃ
ੳ. ਪ੍ਰਭੂ ਨੂੰ ਹਮੇਸ਼ਾ ————— ਰੱਖਣਾ ਚਾਹੀਦਾ ਹੈ।
ਅ. ——————- ਰੱਬ ਨੂੰ ਵਿਸਾਰ ਕੇ ਆਪ ਰੱਬ ਬਣ ਬੈਠਾ ਸੀ।
ੲ. ਜੋਗੀ ਨੇ ਅਪਣੀ ਸਿੱਖੀ ਫੈਲਾਉਣ ਲਈ ————— ਖੇਡੀ।
ਸ. ਜੋ ਪ੍ਰਭੂ ਦਾ —————-ਲੈ ਲੈਦਾ ਹੈ ਉਹ ਥੋਖਾ ਨਹੀਂ ਖਾ ਸਕਦਾ।
ਹ. ਪ੍ਰਭੂ ਦਾ ਨਾਮ ਜੰਮਣ ਵਾਲੇ ਦਾ ਜਨਮ ਹੀ ————-ਹੈ।

ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *