ਏਹੁ ਪਿਰਮੁ ਪਿਆਲਾ ਖਸਮ ਕਾ
ਗੁਰੂ ਅਮਰਦਾਸ ਜੀ ਨੂੰ ਗੁਰੂ ਪਿਆਰਿਆਂ ਨੇ ਪੁੱਛਿਆ ਪਾਤਸ਼ਾਹ ਭਗਤ ਕਬੀਰ ਜੀ ਲਿਖਦੇ ਹਨ ਕਿ ਜਿਨ੍ਹਾਂ ਨੇ ਜੁਆਨੀ ਵਿੱਚ ਰੱਬ ਨੂੰ ਨਹੀਂ ਅਰਾਧਿਆ ਫਿਰ ਬੁਢਾਪੇ ਵਿੱਚ ਤਾਂ ਕੋਈ ਵਿਰਲਾ ਹੀ ਅਰਾਧ ਸਕਦਾ ਹੈ। ਇਸ ਕਰਕੇ ਹੁਣੇ ਉਸ ਪ੍ਰਮਾਤਮਾ ਦੇ ਨਾਲ ਪਿਆਰ ਕਰੋ। ਪਿਆਰ ਦਾ ਇਹੀ ਢੁਕਵਾਂ ਸਮਾਂ ਹੈ। “ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥ {ਪੰਨਾ 1378} ਗੁਰੂ ਜੀ! ਕੀ ਸਿਰਫ ਜਵਾਨੀ ਵਿੱਚ ਹੀ ਰੱਬ ਸਿਮਰਿਆ ਜਾ ਸਕਦਾ ਹੈ, ਆਪ ਜੀ ਵੀ ਤਾਂ ਸੱਠਵਿਆਂ ਵਿੱਚ ਗੁਰੂ ਅੰਗਦ ਦੇਵ ਜੀ ਪਾਸ ਪਹੁੰਚੇ ਹੋ। ਗੁਰੂ ਅਮਰਦਾਸ ਜੀ ਨੇ ਫ਼ੁਰਮਾਇਆ ਕਿ ਜਿਸ ਭਾਗਾਂ ਵਾਲੇ ਉਤੇ ਸਾਂਈਂ ਮਿਹਰ ਕਰੇ, ਉਸ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਮਰ ਭਾਵੇਂ ਜੁਆਨੀ ਦੀ ਹੋਵੇ ਭਾਵੇਂ ਬੁਢੇਪੇ ਦੀ। ਜੇ ਕੋਈ ਬੰਦਾ ਬੰਦਗੀ ਕਰੇ, ਤਾਂ ਉਹ ਜੁਆਨੀ ਵਿਚ ਭੀ ਤੇ ਬੁਢੇਪੇ ਵਿਚ ਭੀ ਪ੍ਰਭੂ ਨੂੰ ਮਿਲ ਸਕਦਾ ਹੈ। ਬੇਸ਼ਕ ਕੋਈ ਤਾਂਘ ਕਰ ਕੇ ਵੇਖ ਲਏ, ‘ਇਹ ਪਿਆਰ’ ਆਪਣਾ ਲਾਇਆ ਨਹੀਂ ਲੱਗਦਾ। ਇਹ ਪਿਆਰ-ਰੂਪ ਪਿਆਲਾ ਤਾਂ ਪ੍ਰਮਾਤਮਾ ਦਾ ਆਪਣਾ ਹੈ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਹੀ ਦਿੰਦਾ ਹੈ। “ਮਃ ੩ ॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥ ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥ ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥ {ਪੰਨਾ 1378}
ਅਰਥਾਂ ਦਾ ਸਹੀ ਮਿਲਾਨ ਕਰੋਃ
ਰਾਵਿਆ ————- ਪਿਆਰ
ਧਉਲੀ ————— ਨਵਾਂ
ਪਿਰਹੜੀ ————— ਚਿੱਤ ਵਿੱਚ
ਨਵੇਲਾ —————-ਤਿਸ ਨੂੰ
ਰੰਗ ——————- ਧਾਉਲੇ ਆਇਆਂ, ਬੁਢਾਪਾ
ਚਿਤਿ —————— ਪਿਆਰ
ਪਿਰਮੁ ——————ਪਿਆਰ
ਤੈ ———————ਮਾਣਿਆ
ਪ੍ਰਸ਼ਨ ੧. ਰੱਬ ਦੀ ਬੰਦਗੀ ਕਰਨ ਦਾ ਸਹੀ ਸਮਾਂ ਕਿਹੜਾ ਹੈ?
ਪ੍ਰਸ਼ਨ ੨. ਕੀ ਰੱਬ ਨੂੰ ਸਿਰਫ ਜੁਆਨੀ ਵਿੱਚ ਹੀ ਸਿਮਰਿਆ ਜਾ ਸਕਦਾ ਹੈ?
ਪ੍ਰਸ਼ਨ ੩. ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ?
ਪ੍ਰਸ਼ਨ ੪. ਰੱਬ ਅਪਣਾ ਪਿਰਮ ਪਿਆਲਾ ਕਿਸ ਨੂੰ ਦਿੰਦਾ ਹੈ?
ਖਾਲੀ ਥਾਂ ਭਰੋਃ
ੳ. ਰੱਬ ਨੂੰ ਬੁਢਾਪੇ ਵਿੱਚ ਤਾਂ ਕੋਈ ———-ਹੀ ਅਰਾਧ ਸਕਦਾ ਹੈ।
ਅ. ਕੀ ਸਿਰਫ ————ਵਿੱਚ ਹੀ ਰੱਬ ਸਿਮਰਿਆ ਜਾ ਸਕਦਾ ਹੈ?
ੲ. ਜਿਸ ਭਾਗਾਂ ਵਾਲੇ ਉਤੇ ———— ਮਿਹਰ ਕਰੇ, ਉਸ ਨੂੰ ਆਪਣੇ —————-ਦਾ ਪਿਆਰ ਬਖ਼ਸ਼ਦਾ ਹੈ।
ਸ. ਪਿਆਰ-ਰੂਪ ————ਤਾਂ ਪ੍ਰਮਾਤਮਾ ਦਾ ਆਪਣਾ ਹੈ, ਜਿਸ ਨੂੰ ਉਸ ਦੀ ———— ਹੁੰਦੀ ਹੈ ਦੇਂਦਾ।
ਬਲਵਿੰਦਰ ਸਿੰਘ ਮੁਲਤਾਨੀ