ਪੂਰਨ ਪੁਰਖ
ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਪੁੱਛਿਆ ਕਿ ਪਾਤਸ਼ਾਹ ਜੋ ਸਾਢੇ ਤਿੰਨ ਗਜ਼ ਦੀਆ ਧੋਤੀਆਂ ਪਹਿਨਦੇ ਹਨ ਤਿਹਰੇ ਧਾਗੇ ਦਾ ਜਨੇਉ ਪਹਿਨਦੇ ਹਨ, ਗਲ ਵਿੱਚ ਮਾਲਾ ਪਹਿਨਦੇ ਹਨ ਹੱਥ ਵਿੱਚ ਹਰ ਸਮੇਂ ਲੋਟਾ ਰੱਖਦੇ ਹਨ ਕਬੀਰ ਸਾਹਿਬ ਕਹਿੰਦੇ ਹਨ ਉਹਨਾਂ ਨੂੰ ਹਰੀ ਪ੍ਰਭੂ ਦੇ ਸੰਤ ਨਾ ਕਹੋ ਉਹ ਤਾਂ ਬਨਾਰਸੀ ਠੱਗ ਹਨ। ਕਬੀਰ ਸਾਹਿਬ ਕਹਿੰਦੇ ਹਨ ਮੈਨੂੰ ਐਸੇ ਸੰਤ ਚੰਗੇ ਨਹੀਂ ਲੱਗਦੇ ਹਨ ਪਰ ਕਿਉਂ ? ਜੇ ਧਾਰਮਿਕ ਬੰਦੇ ਹੀ ਸੰਤ ਨਹੀਂ ਹੋ ਸਕਦੇ ਤਾਂ ਫਿਰ ਸੰਤ ਕੌਣ ਹਨ? ਗੁਰੂ ਸਾਹਿਬ ਨੇ ਕਿਹਾ ਭਾਈ ਸਿਰਫ਼ ਪਹਿਰਾਵੇ ਨਾਲ ਹੀ ਧਾਰਮਿਕ ਜਾਂ ਸੰਤ ਨਹੀਂ ਬਣ ਸਕੀਦਾ। ਸਿੱਖਾਂ ਨੇ ਕਿਹਾ ਫਿਰ ਗੁਰੂ ਸਾਹਿਬ ਸਾਨੂੰ ਦੱਸੋ ਸੰਤ ਦੀ ਅਸਲ ਪਹਿਚਾਣ ਕਿਵੇਂ ਕਰੀਏ। ਗੁਰੂ ਸਾਹਿਬ ਨੇ ਕਿਹਾ ਜੋ ਹਰ ਸਮੇਂ ਪ੍ਰਭੂ ਦੇ ਨਾਮ ਨੂੰ ਯਾਦ ਕਰਦੇ ਹਨ ਉਹੀ ਅਸਲ ਵਿੱਚ ਸੰਤ ਹਨ। “ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥” {ਪੰਨਾ 319} ਸਿੱਖਾਂ ਨੇ ਕਿਹਾ ਗੁਰੂ ਜੀ ਹੋਰ ਵਿਸਥਾਰਪੂਰਵਕ ਦੱਸੇ ਜੀ। ਗੁਰੂ ਸਾਹਿਬ ਨੇ ਕਿਹਾ ਭਾਈ ਜੋ ਪਰਮਾਤਮਾ ਦਾ ਨਾਮ ਸਦਾ ਜਪਣ ਅਤੇ ਉਸ ਨੂੰ ਸਰਬ-ਵਿਆਪਕ ਜਾਣ ਕੇ ਉਸ ਵਿਚ ਸੁਰਤਿ ਜੋੜੀ ਰੱਖਣ, ਸੁਖਾਂ ਦੁਖਾਂ ਨੂੰ ਇਕੋ ਜਿਹਾ ਸਮਝਣ ਅਤੇ ਪਵਿਤ੍ਰ ਤੇ ਵੈਰ-ਰਹਿਤ ਜੀਵਨ ਜੀਊਣ, ਸਾਰੇ ਜੀਵਾਂ ਨਾਲ ਪਿਆਰ-ਹਮਦਰਦੀ ਰੱਖਣ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਜ਼ਿੰਦਗੀ ਦਾ ਆਸਰਾ ਬਣਾਉਣ ਅਤੇ ਮਾਇਆ ਤੋਂ ਇਉਂ ਨਿਰਲੇਪ ਰਹਿਣ ਜਿਵੇਂ ਕਉਲ ਫੁੱਲ ਪਾਣੀ ਤੋਂ ਰਹਿੰਦਾ ਹੈ, ਸੱਜਣ ਤੇ ਵੈਰੀ ਨਾਲ ਇਕੋ ਜਿਹਾ ਪ੍ਰੇਮ-ਭਾਵ ਰੱਖਣ ਦੀ ਸਿੱਖਿਆ ਗ੍ਰਹਿਣ ਕਰਨ ਅਤੇ ਪਰਮਾਤਮਾ ਦੀ ਭਗਤੀ ਵਿਚ ਪਿਆਰ ਬਣਾਈ ਰੱਖਣ, ਪਰਾਈ ਨਿੰਦਿਆ ਆਪਣੇ ਕੰਨਾਂ ਨਾਲ ਨਾ ਸੁਣਨ ਅਤੇ ਆਪਾ-ਭਾਵ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬਣਨ। ਗੁਰੂ ਸਾਹਿਬ ਨੇ ਕਿਹਾ ਜਿਸ ਵਿਚ ਇਹ ਛੇ ਲੱਛਣ ਹੁੰਦੇ ਹਨ ਉਹ ਹੀ ਪੂਰਨ ਪੁਰਖ ਹਨ, ਉਹਨਾਂ ਨੂੰ ਹੀ ਸਾਧ ਗੁਰਮੁਖਿ ਆਖੀਦਾ ਹੈ। “ਮੰਤ੍ਰੰ ਰਾਮ ਰਾਮ ਨਾਮੰ ਧ੍ਯ੍ਯਾਨੰ ਸਰਬਤ੍ਰ ਪੂਰਨਹ ॥ ਗ੍ਯ੍ਯਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥ ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥ ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥ ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥ ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤ੍ਯ੍ਯਿਾਗਿ ਸਗਲ ਰੇਣੁਕਹ ॥ ਖਟ ਲਖ੍ਯ੍ਯਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥੪੦॥” {ਪੰਨਾ 1357}
ਅਰਥਾਂ ਦਾ ਸਹੀ ਮਿਲਾਨ ਕਰੋਃ
ਸਾਸਿ ਗਰਾਸਿ ——————- ਗੁਰਮਖ
ਨਾ ਵਿਸਰੈ ————————- ਕੰਨਾਂ ਨਾਲ
ਜੁਗਤਿ —————————- ਲੱਛਣ
ਬਿਵਰਜਿਤਹ ———————- ਧੂੜ
ਅਲਪ —————————- ਛੇ
ਭਾਵਨੀ —————————- ਹਰੇਕ ਸਾਹ
ਸ੍ਰੋਤਿ ——————————- ਨਹੀਂ ਵਿੱਸਰਨਾ
ਸ੍ਰਵਣੰ —————————— ਢੰਗ
ਰੇਣੁਕਹ—————————— ਰੋਕਣਾ
ਖਟ ——————————— ਥੋੜਾ
ਲਖ੍ਯ੍ਯਣ ————————— ਪ੍ਰੇਮ ਭਾਵ ਰੱਖਣਾ
ਸ੍ਵਜਨਹ —————————- ਸੁਣਨਾ
ਪ੍ਰਸ਼ਨ ੧. ਅਸਲ ਸੰਤਾਂ ਦੀ ਪਹਿਚਾਣ ਦੇ ਗੁਰੂ ਸਾਹਿਬ ਨੇ ਕਿੰਨੇ ਲੱਛਣ ਦੱਸੇ ਹਨ?
ਪ੍ਰਸ਼ਨ ੨. ਗੁਰੂ ਸਾਹਿਬ ਨੇ ਅਸਲ ਸੰਤ ਦੇ ਕੀ ਕੀ ਲੱਛਣ ਦੱਸੇ ਹਨ?
ਪ੍ਰਸ਼ਨ ੩. ਕਬੀਰ ਸਾਹਿਬ ਕਿਹੜੇ ਸੰਤਾਂ ਨੂੰ ਬਨਾਰਸੀ ਠੱਗ ਕਹਿੰਦੇ ਹਨ?
ਖਾਲੀ ਥਾਂ ਭਰੋਃ
ੳ. ਕਬੀਰ ਸਾਹਿਬ ਨੂੰ ਕਹਿੜੇ ਸੰਤ ਚੰਗੇ —————ਲੱਗਦੇ ਹਨ।
ਅ. ਸਿਰਫ਼ ਪਹਿਰਾਵੇ ਨਾਲ —————ਨਹੀਂ ਬਣ ਸਕੀਦਾ।
ੲ. ਪਰਮਾਤਮਾ ਦਾ ਨਾਮ ਸਦਾ ਜਪਣ ਅਤੇ ਉਸ ਨੂੰ ਸਰਬ-ਵਿਆਪਕ ਜਾਣ ਕੇ ਉਸ ਵਿਚ ———————ਰੱਖਣ ਚਾਹੀਦੀ ਹੈ।
ਸ. ਸੁਖਾਂ ਦੁਖਾਂ ਨੂੰ ———-ਜਿਹਾ ਸਮਝਣ ਅਤੇ ਪਵਿਤ੍ਰ ਤੇ ————- ਜੀਵਨ ਜੀਊਣ ਵਾਲੇ ਅਸਲੀ ਸੰਤ ਹਨ।
ਹ. ਅਪਣੇ ਕੰਨਾਂ ਨਾਲ ਪਰਾਈ ——————-ਨਹੀਂ ਸੁਣਨੀ ਚਾਹੀਦੀ।
ਬਲਵਿੰਦਰ ਸਿੰਘ ਮੁਲਤਾਨੀ
ਅਰਥਾਂ ਦਾ ਸਹੀ ਮਿਲਾਨ ਕਰੋਃ
ਸਾਸਿ ਗਰਾਸਿ ——————- ਗੁਰਮਖ
ਨਾ ਵਿਸਰੈ ————————- ਕੰਨਾਂ ਨਾਲ
ਜੁਗਤਿ —————————- ਲੱਛਣ
ਬਿਵਰਜਿਤਹ ———————- ਧੂੜ
ਅਲਪ —————————- ਛੇ
ਭਾਵਨੀ —————————- ਹਰੇਕ ਸਾਹ
ਸ੍ਰੋਤਿ ——————————- ਨਹੀਂ ਵਿੱਸਰਨਾ
ਸ੍ਰਵਣੰ —————————— ਢੰਗ
ਰੇਣੁਕਹ—————————— ਰੋਕਣਾ
ਖਟ ——————————— ਥੋੜਾ
ਲਖ੍ਯ੍ਯਣ ————————— ਪ੍ਰੇਮ ਭਾਵ ਰੱਖਣਾ
ਸ੍ਵਜਨਹ —————————- ਸੁਣਨਾ
ਪ੍ਰਸ਼ਨ ੧. ਅਸਲ ਸੰਤਾਂ ਦੀ ਪਹਿਚਾਣ ਦੇ ਗੁਰੂ ਸਾਹਿਬ ਨੇ ਕਿੰਨੇ ਲੱਛਣ ਦੱਸੇ ਹਨ?
ਪ੍ਰਸ਼ਨ ੨. ਗੁਰੂ ਸਾਹਿਬ ਨੇ ਅਸਲ ਸੰਤ ਦੇ ਕੀ ਕੀ ਲੱਛਣ ਦੱਸੇ ਹਨ?
ਪ੍ਰਸ਼ਨ ੩. ਕਬੀਰ ਸਾਹਿਬ ਕਿਹੜੇ ਸੰਤਾਂ ਨੂੰ ਬਨਾਰਸੀ ਠੱਗ ਕਹਿੰਦੇ ਹਨ?
ਖਾਲੀ ਥਾਂ ਭਰੋਃ
ੳ. ਕਬੀਰ ਸਾਹਿਬ ਨੂੰ ਕਹਿੜੇ ਸੰਤ ਚੰਗੇ —————ਲੱਗਦੇ ਹਨ।
ਅ. ਸਿਰਫ਼ ਪਹਿਰਾਵੇ ਨਾਲ —————ਨਹੀਂ ਬਣ ਸਕੀਦਾ।
ੲ. ਪਰਮਾਤਮਾ ਦਾ ਨਾਮ ਸਦਾ ਜਪਣ ਅਤੇ ਉਸ ਨੂੰ ਸਰਬ-ਵਿਆਪਕ ਜਾਣ ਕੇ ਉਸ ਵਿਚ ———————ਰੱਖਣ ਚਾਹੀਦੀ ਹੈ।
ਸ. ਸੁਖਾਂ ਦੁਖਾਂ ਨੂੰ ———-ਜਿਹਾ ਸਮਝਣ ਅਤੇ ਪਵਿਤ੍ਰ ਤੇ ————- ਜੀਵਨ ਜੀਊਣ ਵਾਲੇ ਅਸਲੀ ਸੰਤ ਹਨ।
ਹ. ਅਪਣੇ ਕੰਨਾਂ ਨਾਲ ਪਰਾਈ ——————-ਨਹੀਂ ਸੁਣਨੀ ਚਾਹੀਦੀ।
ਬਲਵਿੰਦਰ ਸਿੰਘ ਮੁਲਤਾਨੀ