Gurmat vichaar

ਸਰਬ ਸੁਖਾ ਹਰਿ ਹਰਿ ਗੁਣ ਗਾਏ

ਪੰਚਮ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਸੱਜਣ ਗੁਰੂ ਸਾਹਿਬ ਕੋਲ ਆ ਕੇ ਆਪਣੇ ਦੁੱਖ ਰੋਣ ਲੱਗ ਪਿਆ। ਗੁਰੂ ਸਾਹਿਬ ਨੇ ਪੁੱਛਿਆ ਭਾਈ ਕੀ ਗੱਲ ਹੋਈ ਬਹੁਤ ਦੁੱਖੀ ਹੋ ਰਿਹਾ ਹੈ। ਘਰ ਵਿੱਚ ਮਾਇਆ ਦੀ ਕਮੀ ਹੈ। ਕਹਿੰਦਾ ਨਹੀਂ ਪਾਤਸ਼ਾਹ ਪੈਸੇ ਦੀ ਕੋਈ ਕਮੀ ਨਹੀਂ ਹੈ। ਸਾਰੀ ਉਮਰ ਬਹੁਤ ਧੰਨ ਕਮਾਇਆ ਹੈ। ਬੱਚੇ ਬੜੀ ਸ਼ਾਨ ਨਾਲ ਪੜਾਏ ਹਨ। ਕਿਸੇ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ। ਬਹੁਤ ਜਾਇਦਾਦ ਵੀ ਬਣਾ ਲਈ ਹੈ। ਗੁਰੂ ਸਾਹਿਬ ਨੇ ਕਿਹਾ ਫਿਰ ਹੁਣ ਕਿਸ ਗੱਲੋਂ ਦੁਖੀ ਹੈ। ਕਹਿੰਦਾ ਪਾਤਸ਼ਾਹ ਹੁਣ ਕੋਈ ਨਹੀਂ ਦੁੱਖ ਸੁਣਦਾ ਕਿ ਕੋਈ ਦੁੱਖ ਹੈ ਜਾਂ ਨਹੀਂ। ਪਾਤਸ਼ਾਹ ਸ਼ਾਂਤੀ ਦੀ ਬਖਸ਼ਸ਼ ਕਰੋ ਜੀ। ਹੁਣ ਰੋਟੀ ਵੀ ਮਰਜ਼ੀ ਨਾਲ ਦਿੰਦੇ ਹਨ। ਗੁਰੂ ਸਾਹਿਬ ਨੇ ਕਿਹਾ ਭਾਈ ਜੋ ਬੀਜਿਆ ਹੈ ਵੱਡਣਾ ਤਾਂ ਪੈਣਾ ਹੈ। ਭਾਈ ਇਹ ਸਿਰਫ ਤੇਰੇ ਇਕੱਲੇ ਦੀ ਕਹਾਣੀ ਨਹੀਂ ਬਲਕਿ ਬਹੁਤ ਦੁਨੀਆਂ ਮਾਇਆ ਵਿਚੋਂ ਹੀ ਸੁੱਖ ਭਾਲਦੀ ਹੈ ਜਾਂ ਨਾਟਕ ਚੇਟਕਾਂ ਜਾਂ ਫਿਰ ਜਾਇਦਾਦ ਵਿੱਚੋਂ ਪਰ ਸੁੱਖ ਇਨ੍ਹਾਂ ਚੋਂ ਕਿਤੋਂ ਵੀ ਨਹੀਂ ਮਿਲਦਾ। ਸੰਗਤ ਵਿੱਚੋਂ ਕਈ ਸੱਜਣ ਬੋਲ ਪਏ ਪਾਤਸ਼ਾਹ ਅਸੀਂ ਤਾਂ ਇਥੋਂ ਹੀ ਸੁੱਖ ਲੱਭਦੇ ਹਾਂ। ਤੁਸੀਂ ਇਹ ਸਭ ਹੀ ਰੱਦ ਕਰ ਦਿਤੇ ਹਨ ਫਿਰ ਸੁੱਖ ਹੈ ਕਿਥੇ? ਗੁਰੂ ਸਾਹਿਬ ਨੇ ਕਿਹਾ ਤੁਸੀਂ ਪ੍ਰਭੂ ਦੇ ਗੁਣ ਗਉਣੇ ਕਰੋ ਪ੍ਰਭੂ ਤੁਹਾਨੂੰ ਸਾਰੇ ਹੀ ਸੁੱਖ ਬਖਸ਼ ਦਏਗਾ। ਗੁਰੂ ਸਾਹਿਬ ਨੇ ਕਿਹਾ ਭਾਈ ਸਾਧ ਸੰਗਤਿ ਵਿੱਚ ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਜਪੋ, ਇਸ ਤਰ੍ਹਾਂ ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੋ। ਪਰ ਹੇ ਭਾਈ! ਵੱਡੀ ਕਿਸਮਤ ਨਾਲ ਹੀ ਸਾਧ ਸੰਗਤਿ ਮਿਲਦੀਹੈ। ਭਾਈ ! ਮਾਂ, ਪਿਉ, ਪੁੱਤਰ, ਇਸਤ੍ਰੀ ਆਦਿਕ ਸੰਬੰਧੀ ਮਾਇਆ ਦੇ ਮੋਹ ਦੀਆਂ ਫਾਹੀਆਂ ਪਾਂਦੇ ਹਨ। ਤੀਰਥ ਆਦਿਕ ਮਿਥੇ ਹੋਏ ਧਾਰਮਿਕ ਕਰਮ ਭੀ ਫਾਹੀਆਂ ਪੈਦਾ ਕਰਦੇ ਹਨ ਕਿਉਂਕਿ ਇਹਨਾਂ ਦੇ ਕਾਰਨ ਮਨੁੱਖ ਅਹੰਕਾਰ ਕਰਦਾ ਹੈ ਕਿ ਮੈਂ ਤੀਰਥ-ਜਾਤ੍ਰਾ ਆਦਿਕ ਕਰਮ ਕੀਤੇ ਹਨ । ਪਰ ਜਦੋਂ ਇਹ ਫਾਹੀਆਂ ਕੱਟ ਸਕਣ ਵਾਲਾ ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ਤਦੋਂ ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸੰਬੰਧੀਆਂ ਵਿਚ ਰਹਿੰਦਾ ਹੋਇਆ ਹੀ ਆਤਮਕ ਆਨੰਦ ਮਾਣਦਾ ਹੈ ਕਿਉਂਕਿ ਤਦੋਂ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ। ਗੁਰੂ ਸਾਹਿਬ ਨੇ ਕਿਹਾ ਭਾਈ! ਸਾਰੇ ਜੀਵ ਸਭ ਕੁਝ ਦੇ ਸਕਣ ਵਾਲੇ ਪ੍ਰਭੂ ਦੇ ਦਰ ਦੇ ਹੀ ਮੰਗਤੇ ਹਨ, ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਬੇਅੰਤ ਹੈ, ਕੋਈ ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਹੇ ਭਾਈ! ਜਿਸ ਮਨੁੱਖ ਉਤੇ ਪਿਆਰਾ ਪ੍ਰਭੂ ਬਖ਼ਸ਼ਸ਼ ਕਰਦਾ ਹੈ, ਉਸੇ ਹੀ ਮਨੁੱਖ ਨੇ ਸਦਾ ਪਰਮਾਤਮਾ ਦਾ ਨਾਮ ਜਪਿਆ ਹੈ।ਗੁਰੂ ਸਾਹਿਬ ਨੇ ਕਿਹਾ ਆਪਣੇ ਗੁਰੂ ਦੇ ਦਰ ਤੇ ਸਦਾ ਅਰਜ਼ੋਈ ਕਰਿਆ ਕਰ, ਤੇ, ਆਖਦੇ ਰਹੋ ਹੇ ਸ੍ਰਿਸ਼ਟੀ ਦੇ ਮਾਲਕ! ਹੇ ਗੁਣਾਂ ਦੇ ਖ਼ਜ਼ਾਨੇ ਅਕਾਲ ਪੁਰਖ! ਮੈਂ ਤੇਰੀ ਸਰਨ ਆਇਆ ਹਾਂ, ਮਿਹਰ ਕਰ ਕੇ ਜਿਵੇਂ ਤੇਰੀ ਰਜ਼ਾ ਹੈ ਤਿਵੇਂ ਮੈਨੂੰ ਆਪਣੇ ਚਰਨਾਂ ਵਿਚ ਰੱਖ।“ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ ਸੁਖੁ ਨਾਹੀ ਬਹੁ ਦੇਸ ਕਮਾਏ ॥ ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥ ਸੂਖ ਸਹਜ ਆਨੰਦ ਲਹਹੁ ॥ ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ॥ ਰਹਾਉ ॥ ਬੰਧਨ ਮਾਤ ਪਿਤਾ ਸੁਤ ਬਨਿਤਾ ॥ ਬੰਧਨ ਕਰਮ ਧਰਮ ਹਉ ਕਰਤਾ ॥ ਬੰਧਨ ਕਾਟਨਹਾਰੁ ਮਨਿ ਵਸੈ ॥ ਤਉ ਸੁਖੁ ਪਾਵੈ ਨਿਜ ਘਰਿ ਬਸੈ ॥੨॥ ਸਭਿ ਜਾਚਿਕ ਪ੍ਰਭ ਦੇਵਨਹਾਰ ॥ ਗੁਣ ਨਿਧਾਨ ਬੇਅੰਤ ਅਪਾਰ ॥ ਜਿਸ ਨੋ ਕਰਮੁ ਕਰੇ ਪ੍ਰਭੁ ਅਪਨਾ ॥ ਹਰਿ ਹਰਿ ਨਾਮੁ ਤਿਨੈ ਜਨਿ ਜਪਨਾ ॥੩॥ ਗੁਰ ਅਪਨੇ ਆਗੈ ਅਰਦਾਸਿ ॥ ਕਰਿ ਕਿਰਪਾ ਪੁਰਖ ਗੁਣਤਾਸਿ ॥ ਕਹੁ ਨਾਨਕ ਤੁਮਰੀ ਸਰਣਾਈ ॥ ਜਿਉ ਭਾਵੈ ਤਿਉ ਰਖਹੁ ਗੁਸਾਈ ॥੪॥੨੮॥੪੧॥” {ਪੰਨਾ 1147}
ਅਰਥਾਂ ਦਾ ਸਹੀ ਮਿਲਾਨ ਕਰੋਃ
ਖਾਟੇ ———————— ਪ੍ਰਭੂ
ਨਿਰਤਿ ———————- ਬੰਨਣਾ
ਨਾਟੇ ————————- ਜਿਸਦੇ ਪਾਰਲੇ ਪਾਸੇ ਦਾ ਪਤਾ ਨਾ ਹੋਵੇ
ਕਮਾਏ ———————- ਨਾਚ
ਬੰਧਨ ———————— ਗੁਣਾਂ ਦਾ ਮਾਲਕ
ਜਾਚਿਕ ———————- ਜਿੱਤ ਲਏ
ਨਿਧਾਨ ———————- ਕਮਾਇਆ
ਅਪਾਰ ———————— ਨਾਟਕ
ਗੁਣਤਾਸਿ ——————— ਮਾਂਗਤ

ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *