ਜੀਵਨ ਜਾਚ
ਗੁਰੂ ਅਰਜਨ ਪਾਤਸ਼ਾਹ ਦਾ ਦਰਬਾਰ ਲੱਗਾ ਹੋਇਆ ਹੈ। ਸੰਗਤ ਵਿੱਚ ਇੱਕ ਗੁਰਮੁਖ ਪਿਆਰਾ ਕਿਸੇ ਸੱਜਣ ਨੂੰ ਲੈ ਕੇ ਆਇਆ ਅਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਪਾਤਸ਼ਾਹ ਇਸ ਦੇ ਕੁਝ ਸੁਆਲ ਹਨ। ਗੁਰੂ ਜੀ ਨੇ ਬੜੇ ਪਿਆਰ ਨਾਲ ਕਿਹਾ ਦੱਸੋ ਭਾਈ। ਉਸ ਸੱਜਣ ਨੇ ਬੜੇ ਸਹਿਜ ਅਤੇ ਸ਼ਰਧਾ ਭਰੇ ਲਹਿਜੇ ਵਿੱਚ ਪ੍ਰਸ਼ਨ ਕੀਤੇ। ਜੋ ਜੀਵਨ ਜਾਂਚ, ਜ਼ਿੰਦਗੀ ਜਿਉਣ ਦੇ ਮਕਸਦ ਬਾਰੇ ਹਨ। ਗੁਰੂ ਸਾਹਿਬ ਨੇ ਬੜੇ ਹੀ ਪਿਆਰ ਨਾਲ ਇੱਕ ਇੱਕ ਸਵਾਲ ਦਾ ਉੱਤਰ ਦਿੱਤਾ। ਜੋ ਗੁਰੂ ਸਾਹਿਬ ਨੇ ਸਾਡੇ ਸਾਰਿਆਂ ਦੇ ਉਦਾਰ ਲਈ ਕਲਮਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ-੧੩੧ ਉੱਪਰ ਅੰਕਿਤ ਕਰ ਦਿੱਤੇ ਹਨ।
ਪ੍ਰਃ ੧. ਉਹ ਕੇਹੜਾ ਮਨੁੱਖ ਹੈ ਜੋ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ? “ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥”
ਉੱਤਰ – ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ। “ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥”
ਪ੍ਰਃ ੨. ਉਹ ਕੇਹੜਾ ਮਨੁੱਖ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਤੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ? “ਕਉਣੁ ਸੁ ਗਿਆਨੀ ਕਉਣੁ ਸੁ ਬਕਤਾ ॥”
ਉੱਤਰ – ਗੁਰੂ ਦੀ ਸਰਨ ਵਿਚ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ। “ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥”
ਪ੍ਰਃ ੩. ਸੁਚੱਜਾ ਗ੍ਰਿਹਸਤੀ ਕੌਣ ਹੋ ਸਕਦਾ ਹੈ? ਮਾਇਆ ਤੋਂ ਨਿਰਲੇਪ ਕੌਣ ਹੈ? ਉਹ ਕਿਹੜਾ ਮਨੁੱਖ ਹੈ ਜੋ ਮਨੁੱਖਾ ਜਨਮ ਦੀ ਕਦਰ ਕੀਮਤ ਸਮਝਦਾ ਹੈ। “ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥”
ਉਤਰ- ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਭਾਗਾਂ ਵਾਲਾ ਗ੍ਰਿਹਸਤੀ ਹੈ, ਉਹ ਹੀ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ। ਉਹੀ ਮਨੁੱਖ ਜਨਮ ਦੀ ਕਦਰ ਸਮਝਦਾ ਹੈ। “ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥”
ਪ੍ਰਃ ੪. ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਵਿਚ ਕਿਵੇਂ ਬੱਝ ਜਾਂਦਾ ਹੈ ਤੇ ਕਿਵੇਂ ਉਹਨਾਂ ਬੰਧਨਾਂ ਤੋਂ ਸੁਤੰਤਰ ਹੁੰਦਾ ਹੈ? “ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ ॥”
ਉੱਤਰ- ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਆਪਣੀ ਹੀ ਹਉਮੈ ਦੇ ਕਾਰਨ ਮਾਇਆ ਦੇ ਬੰਧਨਾਂ ਵਿਚ ਬੱਝ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। “ਹਉਮੈ ਬਾਧਾ ਗੁਰਮੁਖਿ ਛੂਟਾ ॥”
ਪ੍ਰਃ ੫. ਜਨਮ ਮਰਨ ਦਾ ਗੇੜ ਕਿਸ ਤਰ੍ਹਾਂ ਮੁੱਕ ਸਕਦਾ ? “ਕਿਨਿ ਬਿਧਿ ਆਵਣੁ ਜਾਵਣੁ ਤੂਟਾ”
ਉੱਤਰ- ਗੁਰੂ ਦੇ ਦੱਸੇ ਰਾਹ ਤੇ ਤੁਰਿਆ ਮਨੁੱਖ ਦਾ ਜਨਮ ਮਰਨ ਮਿਟ ਜਾਂਦਾ ਹੈ। “ਗੁਰਮੁਖਿ ਆਵਣੁ ਜਾਵਣੁ ਤੂਟਾ ॥”
ਪ੍ਰਃ ੬. ਸੁਚੱਜੇ ਕੰਮ ਕੇਹੜੇ ਹਨ? “ਕਉਣ ਕਰਮ”
ਉਤਰਃ ਗੁਰੂ ਦੇ ਰਸਤੇ ਤੇ ਚੱਲ ਕੇ ਹੀ ਸੁਚੱਜੇ ਕੰਮ ਹੋ ਸਕਦੇ ਹਨ। “ਗੁਰਮਖਿ ਕਰਮ”
ਪ੍ਰਃ ੭. ਉਹ ਕੇਹੜਾ ਮਨੁੱਖ ਹੈ ਜੋ ਦੁਨੀਆ ਵਿਚ ਵਿਚਰਦਾ ਹੋਇਆ ਭੀ ਵਾਸਨਾ-ਰਹਿਤ ਹੈ? “ਕਉਣ ਨਿਹਕਰਮਾ”॥
ਉੱਤਰ- ਗੁਰੂ ਦੇ ਹੁਕਮ ਵਿੱਚ ਰਹਿਣ ਵਾਲਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਾਸਨਾ ਰਹਿਤ ਰਹਿੰਦਾ ਹੈ। “ਗੁਰਮੁਖਿ ਨਿਹਕਰਮਾ”
ਪ੍ਰਃ ੮. ਉਹ ਕੇਹੜਾ ਮਨੁੱਖ ਹੈ ਜੋ ਆਪ ਸਿਫ਼ਤਿ-ਸਾਲਾਹ ਕਰਦਾ ਹੈ ਤੇ ਹੋਰਨਾਂ ਪਾਸੋਂ ਕਰਾਂਦਾ ਹੈ? “ਕਉਣ ਸੁ ਕਹੈ ਕਹਾਏ ਜੀਉ॥”
ਉੱਤਰ – ਗੁਰੂ ਦੇ ਦੱਸੇ ਰਸਤੇ ਤੇ ਚੱਲਣ ਵਾਲਾ ਆਪ ਸਿਫਤ ਸਾਲਾਹ ਕਰਦਾ ਹੈ ਅਤੇ ਹੋਰਨਾਂ ਤੋ ਕਰਾਉਂਦਾ ਹੈ। “ ਗੁਰਮੁਖਿ ਕਰੇ ਸੁ ਸੁਭਾਏ ਜੀਉ॥”
ਪ੍ਰਃ ੯. ਸੁੱਖੀ ਕੌਣ ਹੈ ਅਤੇ ਦੁੱਖੀ ਕੌਣ ਹੈ? “ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ॥”
ਉੱਤਰ- ਗੁਰੂ ਦੇ ਕਹੇ ਅਨੁਸਾਰ ਚੱਲਣ ਵਾਲਾ ਮਨੁੱਖ ਸੁੱਖੀ ਹੈ ਅਤੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਮੇਸ਼ਾ ਦੁੱਖੀ ਰਹਿੰਦਾ ਹੈ। “ਗੁਰਮੁਖਿ ਸੁਖੀਆ ਮਨਮੁਖਿ ਦੁਖੀਆ॥”
ਪ੍ਰਃ ੧੦. ਸਨਮੁਖ ਕਿਸ ਨੂੰ ਅਤੇ ਮਨਮੁਖ ਕਿਸ ਨੂੰ ਕਿਹਾ ਜਾਂਦਾ ਹੈ? “ ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ॥”
ਉੱਤਰ- ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲਾ ਮਨੁੱਖ ਪ੍ਰਮਾਤਮਾ ਵੱਲ ਮੂੰਹ ਰੱਖਣ ਵਾਲਾ ਸਨਮੁਖ ਹੈ ਅਤੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਰੱਬ ਵੱਲੋਂ ਮੂੰਹ ਮੋੜੀ ਰੱਖਦਾ ਹੈ, ਮਨਮੁਖ ਹੈ। “ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ॥”
ਪ੍ਰਃ ੧੧. ਪ੍ਰਭੂ ਚਰਨਾਂ ਵਿੱਚ ਕਿਸ ਤਰ੍ਹਾਂ ਮਿਲ ਸਕੀਦਾ ਹੈ ਅਤੇ ਮਨੁੱਖ ਪ੍ਰਭੂ ਤੋਂ ਕਿਵੇਂ ਵਿੱਛੁੜ ਜਾਂਦਾ ਹੈ? “ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ ॥”
ਉੱਤਰ- ਗੁਰੂ ਦੇ ਸਨਮੁਖ ਰਿਹਾ ਪ੍ਰਮਾਤਮਾ ਨੂੰ ਮਿਲ ਸਕੀਦਾ ਹੈ। “ਗੁਰਮੁਖਿ ਮਿਲੀਐ ਮਨਮੁਖਿ ਵਿਛੁੜੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ॥”
ਪ੍ਰਃ ੧੨. ਉਹ ਕਿਹੜਾ ਸ਼ਬਦ ਹੈ ਜਿਸ ਨਾਲ ਵਿਕਾਰਾਂ ਵੱਲ ਦੌੜਦਾ ਮਨ ਟਿਕ ਜਾਂਦਾ ਹੈ? “ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ ॥”
ਉੱਤਰਃ ਗੁਰੂ ਦੇ ਮੂੰਹੌਂ ਨਿਕਲਿਆ ਸ਼ਬਦ ਹੀ ਸਹੀ ਬੋਲ ਹੈ ਜਿਸ ਦੀ ਬਰਕਤ ਨਾਲ ਵਿਕਾਰਾਂ ਵੱਲ ਦੌੜਦਾ ਮਨ ਟਿਕ ਜਾਂਦਾ ਹੈ। “ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥”
ਪ੍ਰਃ ੧੩. ਉਹ ਕਿਹੜਾ ਉਪਦੇਸ਼ ਹੈ ਜਿਸ ਉੱਤੇ ਮਨੁੱਖ ਚੱਲ ਕੇ ਦੁੱਖ ਸੁੱਖ ਇੱਕੋ ਜਿਹੇ ਸਹਾਰ ਸਕਦਾ ਹੈ? “ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ ॥”
ਉੱਤਰ- ਗੁਰੂ ਤੋਂ ਮਿਲਿਆ ਉਪਦੇਸ਼ ਹੀ ਇਹ ਸਮਰੱਥਾ ਰੱਖਦਾ ਹੈ ਜਿਸ ਦੇ ਆਸਰੇ ਮਨੁੱਖ ਦੁੱਖ ਸੁੱਖ ਇੱਕੋ ਜਿਹਾ ਕਰ ਕੇ ਸਹਾਰਦਾ ਹੈ। “ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥”
ਪ੍ਰਃ ੧੪. ਉਹ ਕਿਹੜਾ ਜੀਵਨ ਢੰਗ ਹੈ ਜਿਸ ਨਾਲ ਮਨੁੱਖ ਪ੍ਰਮਾਤਮਾ ਨੂੰ ਸਿਮਰ ਸਕੇ ਅਤੇ ਕਿਸ ਤਰ੍ਹਾਂ ਪ੍ਰਮਾਤਮਾ ਦੀ ਸਿਫਤ-ਸਲਾਹ ਕਰਦਾ ਰਹੇ? “ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ॥”
ਉੱਤਰ- ਗੁਰੂ ਦੇ ਰਾਹ ਤੇ ਤੁਰਨਾ ਹੀ ਅਜਿਹੀ ਚਾਲ ਹੈ ਕਿ ਇਸ ਦੀ ਰਾਹੀਂ ਮਨੁੱਖ ਪ੍ਰਮਾਤਮਾ ਦਾ ਧਿਆਨ ਧਰ ਸਕਦਾ ਹੈ ਅਤੇ ਪ੍ਰਮਾਤਮਾ ਦੀ ਸਿਫ਼ਤ-ਸਲਾਹ ਕਰਦਾ ਹੈ। “ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥”
ਉਸ ਸੱਜਣ ਦੀ ਤਸੱਲੀ ਹੋ ਗਈ ਅਤੇ ਉਸ ਨੇ ਗੁਰੂ ਸਾਹਿਬ ਨੂੰ ਮੱਥੇ ਟੇਕ ਦਿੱਤਾ। ਐਸਾ ਮੱਥਾ ਟੇਕਿਆ ਜੋ ਮੁੜ ਕੇ ਚੁੱਕਿਆ ਹੀ ਨਹੀਂ ਗਿਆ। ਸੰਗਤ ਵਿੱਚੋਂ ਹੀ ਕੋਈ ਹੋਰ ਸੱਜਣ ਬੋਲਿਆ ਪਾਤਸ਼ਾਹ ਮੈਂ ਇਹੀ ਅਪਣੇ ਰਿਸ਼ਤੇਦਾਰਾ ਨੂੰ ਸਮਝਾਉਂਦਾ ਹਾਂ ਪਰ ਉਹ ਅੱਗੋਂ ਕਹਿ ਦਿੰਦੇ ਹਨ ਸਾਰਾ ਪ੍ਰਮਾਤਮਾ ਦੇ ਹੱਥ ਹੈ ਜਦ ਉਸਦੀ ਮਿਹਰ ਹੋਈ ਤਾਂ ਉਸਨੇ ਆਪੇ ਅਪਣੇ ਨਾਲ ਜੋੜ ਲੈਣਾ ਹੈ। ਗੁਰੂ ਸਾਹਿਬ ਨੇ ਕਿਹਾ ਇਹ ਸਾਰੀ ਬਣਤ ਪ੍ਰਭੂ ਨੇ ਆਪ ਹੀ ਬਣਾਈ ਹੈ। ਉਹ ਆਪ ਹੀ ਸਭ ਨੂੰ ਥਾਪਦਾ ਹੈ ਤੇ ਆਪ ਹੀ ਕਰਦਾ ਹੈ ਤੇ ਆਪ ਕਰਾਉਂਦਾ ਹੈ।“ਸਗਲੀ ਬਣਤ ਬਣਾਈ ਆਪੇ ॥ ਆਪੇ ਕਰੇ ਕਰਾਏ ਥਾਪੇ ॥ ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥” ( ਪੰਨਾ – ੧੩੧)
ਉਹ ਪ੍ਰਭੂ ਸਾਡਾ ਸਾਰਿਆਂ ਦਾ ਭਲਾ ਮਨਾਉਂਦਾ ਹੈ ਇਸ ਲਈ ਸਾਡੇ ਭੂਤ ਕਾਲ ਵਿੱਚ ਕੀਤੇ ਕਰਮਾਂ ਅਨੁਸਾਰ ਸਾਡਾ ਵਰਤਮਾਨ ਸਿਰਜਦਾ ਹੈ ਅਤੇ ਵਰਤਮਾਨ ਅਨੁਸਾਰ ਭਵਿੱਖ ਸਿਰਜਦਾ ਹੈ। ਸੋ ਦੂਸਰਿਆਂ ਵੱਲ ਨਹੀਂ ਖੁਦ ਵੱਲ ਦੇਖਣਾ ਬਣਦਾ ਹੈ। ਇਸੇ ਲਈ ਪਹਿਲੇ ਪਾਤਸ਼ਾਹ ਫੁਰਮਾਉਂਦੇ ਹਨ “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥”(ਪੰਨਾ-੪੩੩)
ਅਰਥਾਂ ਦਾ ਸਹੀ ਮਿਲਾਨ ਕਰੋ ਜੀਃ-
ਮੁਕਤਾ ————————- ਅਨਗਿਣਤ
ਜੁਗਤਾ ————————- ਬੋਲਣ ਵਾਲਾ
ਬਿਧ —————————- ਗ੍ਰਹਿਸਥੀ
ਬਕਤਾ ————————— ਵਿਕਾਰਾਂ ਤੋਂ ਮੁਕਤ
ਗਿਰਹੀ ————————— ਜੁੜਿਆ ਹੋਇਆ
ਉਦਾਸੀ ————————— ਹੁਕਮ ਮੰਨਣ ਵਾਲਾ
ਸਨਮੁਖ ————————— ਪਿੱਛੇ ਭੱਜਣਾ
ਵੇਮੁਖ —————————- ਨਿਰਲੇਪ
ਧਾਵਤ —————————- ਢੰਗ
ਅਨੰਤ —————————- ਗੁਰੂ ਤੋਂ ਬਾਗ਼ੀ
ਬਲਵਿੰਦਰ ਸਿੰਘ ਮੁਲਤਾਨੀ