ਗੁਣ ਕਾ ਗਾਹਕੁ
ਜਦ ਗੁਰੂ ਜੀ ਪੂਰਬੀ ਪ੍ਰਚਾਰ ਦੌਰੇ ਕਰਕੇ ਬਿਸ਼ੰਭਰਪੁਰ ਪਹੁੰਚੇ ਤਾਂ ਭਾਈ ਮਰਦਾਨਾ ਜੀ ਨੇ ਸਰਸਰੀ ਤੌਰ ਤੇ ਗੁਰੂ ਜੀ ਨੂੰ ਸਵਾਲ ਕਰ ਦਿੱਤਾ। ਪਾਤਸ਼ਾਹ ਆਪ ਜੀ ਲੋਕਾਂ ਨੂੰ ਸਮਝਾਉਂਦੇ ਹੋ ਕਿ ਸਭ ਕੁਝ ਪ੍ਰਭੂ ਦੇ ਹੱਥ ਹੈ ਫਿਰ ਪ੍ਰਭੂ ਸਾਰਿਆਂ ਨੂੰ ਹੀ ਚੰਗੇ ਇਨਸਾਨ ਕਿਉਂ ਨਹੀਂ ਬਣਾ ਦਿੰਦਾ। ਮਰਦਾਨਾ ਜੀ ਨੇ ਕਿਹਾ ਆਪ ਜੀ ਵੀ ਤਾਂ ਸਮਰੱਥ ਹੋ ਆਪ ਹੀ ਸਭ ਤੇ ਕ੍ਰਿਪਾ ਕਰਨੀ ਕਰੋ। ਗੁਰੂ ਜੀ ਨੇ ਮਰਦਾਨਾ ਜੀ ਨੂੰ ਇਕ ਚਮਕਦਾਰ ਪੱਥਰ ਦਿੱਤਾ ਅਤੇ ਕਿਹਾ ਇਸ ਨੂੰ ਬਾਜ਼ਾਰ ਵਿੱਚ ਵੇਚ ਆਓ ਪਰ ਸਾਰੇ ਬਜ਼ਾਰ ਵਿੱਚ ਇਸਦੀ ਕੀਮਤ ਪਹਿਲਾਂ ਪੁੱਛਣਾ ਜਿੱਥੋਂ ਜ਼ਿਆਦਾ ਕੀਮਤ ਮਿਲੇ ਉੱਥੇ ਹੀ ਵੇਚਣਾ ਹੈ। ਮਰਦਾਨਾ ਜੀ ਸਤਬਚਨ ਕਹਿ ਕੇ ਬਜ਼ਾਰ ਵੱਲ ਚੱਲ ਪਏ।
ਉਹ ਇਸ ਪੱਥਰ ਨੂੰ ਜਦ ਸਬਜ਼ੀ ਵਾਲੇ ਕੋਲ ਲੈ ਕੇ ਗਿਆ ਤਾਂ ਉਸ ਨੇ ਕਿਹਾ ਪੱਥਰ ਤਾਂ ਬਹੁਤ ਸੁੰਦਰ ਹੈ ਪਰ ਮੇਰੇ ਕਿਸੇ ਕੰਮ ਨਹੀਂ ਹੈ ਪਰ ਫਿਰ ਵੀ ਚੱਲ ਘਰ ਬੱਚੇ ਖੇਡ ਲੈਣਗੇ ਸੋ ਤੁਸੀ ਇਸ ਬਦਲੇ ਜਿੰਨ੍ਹੀ ਸਬਜ਼ੀ ਚਾਹੀਦੀ ਹੈ ਲੈ ਸਕਦੇ ਹੋ। ਫਿਰ ਉਹ ਕੱਪੜੇ ਵਾਲੀ ਦੁਕਾਨ ਤੇ ਗਿਆ ਉਸ ਨੇ ਪੱਥਰ ਬਦਲੇ ਦੋ ਸੂਟ ਦੇਣੇ ਕੀਤੇ। ਇਸੇ ਤਰ੍ਹਾਂ ਮਿਠਾਈ ਵਾਲੇ ਨੇ ਮਿਠਾਈ, ਕਰਿਆਨੇ ਵਾਲੇ ਨੇ ਜੋ ਉਸਦੀ ਦੁਕਾਨ ਵਿੱਚ ਸੀ ਉਹ ਦੇਣ ਦੀ ਗੱਲ ਕੀਤੀ। ਫਿਰ ਭਾਈ ਜੀ ਇੱਕ ਜੌਹਰੀ ਦੀ ਦੁਕਾਨ ਤੇ ਗਏ। ਉੱਥੇ ਜੌਹਰੀ ਸਾਲਸ ਰਾਏ ਦਾ ਨੌਕਰ ਅਧਰੱਕਾ ਬੈਠਾ ਸੀ। ਭਾਈ ਸਾਹਿਬ ਨੇ ਜਦ ਉਹ ਪੱਥਰ ਉਸ ਨੂੰ ਦਿਖਾ ਕੇ ਕੀਮਤ ਪੁੱਛੀ ਤਾਂ ਅਧਰੱਕਾ ਨੇ ਕਿਹਾ ਇਹ ਬਹੁਤ ਕੀਮਤੀ ਹੈ ਸੋ ਮੈਂ ਆਪਣੇ ਮਾਲਕ ਨੂੰ ਪੁੱਛ ਕੇ ਦੱਸ ਸਕਦਾ ਹਾਂ। ਜਦੋਂ ਅਧਰੱਕਾ ਨੇ ਇਸ ਨੂੰ ਆਪਣੇ ਮਾਲਕ ਸਾਲਸ ਰਾਏ ਨੂੰ ਦਿਖਾਇਆ ਤਾਂ ਉਸ ਨੇ ਕਿਹਾ ਇਸਦੀ ਕੀਮਤ ਅਸੀ ਦੇ ਹੀ ਨਹੀ ਸਕਦੇ। ਇਸ ਲਈ ਉਸ ਨੇ ਆਪਣੇ ਸੇਵਕ ਨੂੰ ੧੦੦ ਰੁਪਏ ਹੀਰੇ ਦੀ ਦਰਸ਼ਨ ਭੇਟਾ ਦੇ ਕੇ ਮਰਦਾਨੇ ਦੇ ਨਾਲ ਹੀ ਗੁਰੂ ਜੀ ਕੋਲ ਭੇਜ ਦਿੱਤਾ। ਜਦ ਉਨ੍ਹਾਂ ਹੀਰਾ ਅਤੇ ੧੦੦ ਰੁਪਈਆ ਗੁਰੂ ਜੀ ਨੂੰ ਦਿੱਤਾ ਤਾਂ ਗੁਰੂ ਜੀ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਦੇ ਬਚਨ ਸੁਣ ਕੇ ਅਧਰੱਕਾ ਬਹੁਤ ਪ੍ਰਭਾਵਿਤ ਹੋਇਆ। ਵਾਪਸ ਜਾ ਕੇ ਜਦ ਉਸ ਨੇ ਸਾਰੀ ਗੱਲ ਸਾਲਸ ਰਾਏ ਨੂੰ ਸੁਣਾਈ ਤਾਂ ਉਹ ਵੀ ਕੁਝ ਵਸਤਾਂ ਭੇਟਾ ਦੇ ਤੌਰ ਤੇ ਲੈ ਗੁਰੂ ਜੀ ਦੇ ਦਰਸ਼ਨਾਂ ਲਈ ਲੈ ਕੇ ਆਇਆ। ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਇਹ ਦੋਨੋ ਹੀ ਗੁਰੂ ਜੀ ਦੇ ਸਿੱਖ ਬਣ ਗਏ।
ਗੁਰੂ ਜੀ ਨੇ ਕਿਹਾ ਭਾਈ ਜੇ ਗਾਹਕ ਪਾਰਖੂ ਹੀ ਨਹੀ ਗੁਣ ਵੇਚਣਾ ਬੇਕਾਰ ਹੈ। ਜੇ ਗੁਣ ਦਾ ਗਾਹਕ ਹੋਵੇ ਤਾਂ ਲੱਖ ਵਾਰ ਵੇਚੋ। ਭਾਵ ਜੇ ਕੋਈ ਗੁਰੂ ਦੀ ਮੱਤ ਲੈਣਾ ਹੀ ਨਹੀ ਚਾਹੁੰਦਾ ਤਾਂ ਫਿਰ ਐਵੇਂ ਆਪਣਾ ਸਮਾਂ ਨਾ ਬਰਬਾਦ ਕਰੋ। ਜੇ ਕੋਈ ਕਦਰ ਜਾਣਨ ਵਾਲਾ ਮਨੁੱਖ ਗੁਰੂ ਵਿਚ ‘ਆਪਾ’ ਲੀਨ ਕਰ ਦੇਵੇ, ਤਾਂ ਪ੍ਰਭੂ ਦੇ ਗੁਣ ਗਾਂਵਿਆਂ, ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜਿਆਂ ਪ੍ਰਭੂ ਦਾ ‘ਨਾਮ’-ਰੂਪ ਕੀਮਤੀ ਪਦਾਰਥ ਮਿਲਦਾ ਹੈ। ‘ਨਾਮ’ ਬਹੁ-ਮੁੱਲਾ ਪਦਾਰਥ ਹੈ, ਕਿਸੇ ਕੀਮਤਿ ਨਾਲ ਨਹੀਂ ਮਿਲ ਸਕਦਾ, ਕਿਸੇ ਹੱਟ ਤੋਂ ਖ਼ਰੀਦ ਕੇ ਨਹੀਂ ਲਿਆ ਜਾ ਸਕਦਾ। ਨਾਮ’ ਦੇ ਮੁੱਲ ਦਾ ਤੋਲ ਤਾਂ ਬੱਝਵਾਂ ਹੈ, ਉਹ ਕਦੇ ਘਟ ਨਹੀਂ ਸਕਦਾ ਭਾਵ, ‘ਆਪਾ ਗੁਰੂ ਵਿਚ ਲੀਨ ਕਰਨਾ’ ਹੀ ਇਸ ਦਾ ਬੱਝਵਾਂ ਮੁੱਲ ਹੈ, ਗੁਰੂ ਜੀ ਨੇ ਕਿਹਾ ਇਸ ਤੋਂ ਘਟ ਕੋਈ ਹੋਰ ਉੱਦਮ ‘ਨਾਮ’ ਦੀ ਪ੍ਰਾਪਤੀ ਲਈ ਕਾਫ਼ੀ ਨਹੀਂ ਹੈ। ਮਰਦਾਨਾ ਜੀ ਨੇ ਗੁਰੂ ਜੀ ਨੂੰ ਮੱਥਾ ਟੇਕ ਕਿ ਕਿਹਾ ਆਪ ਜੀ ਧੰਨ ਹੋ। ਗੁਰੂ ਜੀ ਨੇ ਭਾਈ ਮਰਦਾਨਾ ਜੀ ਕਿਹਾ ਭਾਈ ਜੀ ਰਬਾਬ ਛੇੜੋ ਬਾਣੀ ਆਈ ਹੈ। ਗੁਰੂ ਜੀ ਨੇ ਸੰਗਤ ਨੂੰ ਸ਼ਬਦ ਸੁਣਾਇਆ।
“ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥ ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥ ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥ ਮੋੁਲਿ ਅਮੋੁਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥ ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥” {ਪੰਨਾ 1086-1087}
ਅਰਥਾਂ ਦਾ ਮਿਲਾਨ ਕਰੋਃ-
ਸਹਘੋ ——————- ਖ਼ਰੀਦਣ ਵਾਲਾ
ਗਾਹਕ ——————- ਹੱਟੀ ਤੇ
ਲਾਖ ——————— ਜਿਸਦੀ ਕੋਈ ਕੀਮਤ ਨਹੀਂ
ਮੋੁਲਿ ———————- ਬੇਕਾਰ
ਅਮੋੁਲੁ ——————— ਲੱਖਾਂ
ਹਾਟਿ ———————- ਕੀਮਤ
ਨੋਟਃ- ਮੋੁਲਿ ਅਤੇ ਅਮੋੁਲੁ ਦੇ ਮ ਨੂੰ ਦੋ ਮਾਤਰਾ ਕਾਵਿ ਤੋਲ ਨੂੰ ਬਰਾਬਰ ਰੱਖਣ ਲਈ ਵਰਤੀਆਂ ਗਈਆਂ ਹਨ।
ਪ੍ਰਸ਼ਨ ੧. ਕੋਈ ਵੀ ਵਸਤੂ ਕਿੱਥੇ ਵੇਚਣੀ ਚਾਹੀਦੀ ਹੈ?
ਪ੍ਰਸ਼ਨ ੨. ਜੇ ਤੁਸੀ ਕਿਸੇ ਨੂੰ ਉਸਦੀ ਜ਼ਰੂਰਤ ਤੋਂ ਬਿਨ੍ਹਾਂ ਕੁਝ ਉਸ ਨੂੰ ਦਿੰਦੇ ਹੋ ਤਾਂ ਕੀ ਉਹ ਤੁਹਾਡੀ ਜਾਂ ਦਿੱਤੀ ਵਸਤੂ ਦੀ ਕਦਰ ਕਰੇਗਾ?
ਪ੍ਰਸ਼ਨ ੩. ਜੇ ਕੋਈ ਤੁਹਾਡੇ ਗੁਣ ਦੀ ਕਦਰ ਕਰਨ ਵਾਲਾ ਮਿਲਦਾ ਹੈ ਤਾਂ ਉਸ ਨੂੰ ਗੁਣ ਦੇਣਾ ਬਣਦਾ ਹੈ?
ਪ੍ਰਸ਼ਨ ੪. ਕੀ ਨਾਮ ਦਾ ਤੋਲ ਵੱਧਦਾ ਘੱਟਦਾ ਰਹਿੰਦਾ ਹੈ?
ਪ੍ਰਸ਼ਨ ੫. ਨਾਮ ਦਾ ਬੱਝਵਾਂ ਮੁੱਲ ਕੀ ਹੋ ਸਕਦਾ ਹੈ?
ਖਾਲੀ ਥਾਂ ਭਰੋਃ-
ੳ. ਗੁਰੂ ਜੀ ਨੇ ਮਰਦਾਨਾ ਜੀ ਨੂੰ ਇਕ —————— ਪੱਥਰ ਦਿੱਤਾ।
ਅ. ਅਧਰੱਕਾ ਨੇ ਪੱਥਰ ਆਪਣੇ ਮਾਲਕ ——————- ਨੂੰ ਦਿਖਾਇਆ
ੲ. ਉਸ ਨੇ ਆਪਣੇ ਸੇਵਕ ਨੂੰ ————- ਰੁਪਏ ਹੀਰੇ ਦੀ ਦਰਸ਼ਨ ਭੇਟਾ ਦੇ ਕੇ ਮਰਦਾਨੇ ਦੇ ਨਾਲ ਹੀ ਗੁਰੂ ਜੀ ਕੋਲ ਭੇਜ ਦਿੱਤਾ।
ਸ. ਜੇ ਗਾਹਕ ਪਾਰਖੂ ਹੀ ਨਹੀ ਤਾਂ ਗੁਣ ————- ਬੇਕਾਰ ਹੈ।
ਬਲਵਿੰਦਰ ਸਿੰਘ ਮੁਲਤਾਨੀ